
ਜੀ ਮਹਾਰਾਜ ਦਾ ਰਹਿਮੋ-ਕਰਮ ਸਤਿਸੰਗੀਆ ਦੇ ਅਨੁਭਵ
‘ਸੱਚਾ ਸੌਦਾ ਸਤਿਗੁਰੂ ਦੇ ਹੁਕਮ ਨਾਲ ਬਣਿਆ ਹੈ’…
the-true-deal-is-made-by-the-command-of-the-satguru
ਮਾਸਟਰ ਲੀਲਾ ਕ੍ਰਿਸ਼ਨ ਉਰਫ ਲੀਲਾਧਰ ਨਾਨਕ ਨਗਰੀ ਮੋਗਾ (ਪੰਜਾਬ) ਤੋਂ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਇੱਕ ਅਲੌਕਿਕ ਕਰਿਸ਼ਮੇ ਦਾ ਇਸ ਪ੍ਰਕਾਰ ਵਰਣਨ ਕਰਦਾ ਹੈ:-
ਸੰਨ 1958 ਦੀ ਗੱਲ ਹੈ ਉਸ ਸਮੇਂ ਡੇਰਾ ਸੱਚਾ ਸੌਦਾ ਸਰਸਾ ਵਿੱਚ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਵੱਡੀਆਂ-ਵੱਡੀਆਂ ਇਮਾਰਤਾਂ ਬਣਵਾਉਂਦੇ ਜਦੋਂ ਉਹ ਬਿਲਡਿੰਗ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਤਾਂ ਦੂਜੇ ਦਿਨ ਹੀ ਉਸ ਬਿਲਡਿੰਗ ਨੂੰ ਗਿਰਾਉਣ ਦਾ ਹੁਕਮ ਦੇ ਦਿੰਦੇ ਹੁਕਮ ਮਿਲਦੇ ਹੀ ਸਾਧ-ਸੰਗਤ ਉਸ ਬਿਲਡਿੰਗ ਨੂੰ ਗਿਰਾਉਣ ਲੱਗ ਜਾਂਦੀ ਅਜਿਹਾ ਕਾਰਜ ਡੇਰਾ ਸੱਚਾ ਸੌਦਾ ਸਰਸਾ ਵਿੱਚ ਹੀ ਨਹੀਂ ਬਲਕਿ ਸੱਚਾ ਸੌਦਾ ਦੇ ਸਾਰੇ ਡੇਰਿਆਂ ਵਿੱਚ ਹੀ ਚੱਲ ਰਿਹਾ ਸੀ
ਨਵੇਂ ਜੀਵਾਂ ਨੂੰ ਡੇਰੇ ਵਿੱਚ ਬੁਲਾਉਣ ਦਾ ਇਹ ਨਿਰਾਲਾ ਹੀ ਢੰਗ ਸੀ ਕਦੇ-ਕਦੇ ਕੋਈ ਨਵਾਂ ਜੀਵ ਬੇਪਰਵਾਹ ਮਸਤਾਨਾ ਜੀ ਦੇ ਅੱਗੇ ਅਰਜ਼ ਕਰਦਾ ਕਿ ਸਾਈਂ ਜੀ! ਆਪ ਹਜ਼ਾਰਾਂ ਰੁਪਏ ਖਰਚ ਕਰਕੇ ਮਕਾਨ ਬਣਵਾਉਂਦੇ ਹੋ ਬਾਅਦ ਵਿੱਚ ਉਸ ਨੂੰ ਗਿਰਾਉਣ ਦਾ ਹੁਕਮ ਕਿਉਂ ਦਿੰਦੇ ਹੋ? ਇਸ ਤਰ੍ਹਾਂ ਕਿੰਨਾ ਧਨ ਕਿੰਨੀ ਮਿਹਨਤ ਵਿਅਰਥ ਚਲੀ ਜਾਂਦੀ ਹੈ ਇਸ ‘ਤੇ ਬੇਪਰਵਾਹ ਜੀ ਫਰਮਾਉਂਦੇ,
ਯੇ ਧਨ ਵਿਅਰਥ ਨਹੀਂ ਜਾਤਾ ਯੇ ਡੇਰਾ ਸੱਚਾ ਸੌਦਾ ਰੂਹਾਨੀ ਕਾਲਜ ਹੈ, ਯਹਾਂ ਲੋਗੋਂ ਕੋ ਆਤਮਾ ਕੀ ਤਾਲੀਮ ਦੀ ਜਾਤੀ ਹੈ ਇਸ ਤਾਲੀਮ ਕੇ ਲੀਏ ਲਾਖੋਂ ਰੁਪਏ ਖਰਚ ਹੋਤੇ ਹੈਂ ਹਮ ਯੇ ਰੁਪਏ ਕਿਸੀ ਸੇ ਮਾਂਗਤੇ ਨਹੀਂ, ਕਿਸੀ ਸੇ ਦਾਨ ਨਹੀਂ ਲੇਤੇ, ਯੇ ਤੋ ਸਾਵਣ ਸ਼ਾਹੀ ਅਖੁੱਟ ਖਜ਼ਾਨਾ ਹੈ ਜੋ ਕਭੀ ਖੁੱਟਨੇ ਵਾਲਾ ਨਹੀਂ ਹੈ” ਕਈ ਵਾਰ ਸੰਗਤ ਨੂੰ ਸਮਝਾਉਂਦੇ ਕਿ ਇਹ ਮਕਾਨ ਤਾਂ ਦੁਬਾਰਾ ਬਣਾਇਆ ਜਾ ਸਕਦਾ ਹੈ ਪਰ ਸਰੀਰ ਰੂਪੀ ਮਕਾਨ ਨੂੰ ਦੁਬਾਰਾ ਨਹੀਂ ਬਣਾਇਆ ਜਾ ਸਕਦਾ
ਉਹਨਾਂ ਦਿਨਾਂ ਵਿੱਚ ਸੀਮਿੰਟ ‘ਤੇ ਕੰਟਰੋਲ ਸੀ, ਖੁੱਲ੍ਹੀ ਮਾਰਕਿਟ ਵਿੱਚ ਨਹੀਂ ਮਿਲਦਾ ਸੀ ਸਗੋਂ ਤਹਿਸੀਲਦਾਰ ਦੇ ਪਰਮਿਟ ਦੁਆਰਾ ਸੀਮਿੰਟ ਮਿਲਦਾ ਸੀ ਸਰਸਾ ਵਿੱਚ ਉਸ ਸਮੇਂ ਦਾ ਤਹਿਸੀਲਦਾਰ ਡੇਰਾ ਸੱਚਾ ਸੌਦਾ ਦਾ ਸ਼ਰਧਾਲੂ ਸੀ ਇਸ ਲਈ ਜਦੋਂ ਵੀ ਡੇਰਾ ਸੱਚਾ ਸੌਦਾ ਦੇ ਪ੍ਰਬੰਧਕ ਸੀਮਿੰਟ ਲਈ ਪਰਮਿਟ ਲੈਣ ਜਾਂਦੇ ਤਾਂ ਤੁਰੰਤ ਹੀ ਪਰਮਿਟ ਮਿਲ ਜਾਂਦਾ ਡੇਰਾ ਸੱਚਾ ਸੌਦਾ ਵਿੱਚ ਮਕਾਨ ਬਣਾਉਣ ਤੇ ਗਿਰਾਉਣ ਦਾ ਕੰਮ ਦਿਨ-ਰਾਤ ਪੂਰੇ ਜ਼ੋਰਾਂ ਨਾਲ ਹੀ ਚੱਲਦਾ ਰਹਿੰਦਾ ਸੀ ਸੀਮਿੰਟ ਦਾ ਬਹੁਤ ਹੀ ਜ਼ਿਆਦਾ ਪ੍ਰਯੋਗ ਹੋ ਰਿਹਾ ਸੀ
ਕੁਝ ਸਰਕਾਰੀ ਅਫਸਰ ਇਹ ਇਤਰਾਜ਼ ਵੀ ਕਰਦੇ ਸਨ ਕਿ ਸੱਚਾ ਸੌਦਾ ਵਾਲੇ ਇੱਟਾਂ ਤੇ ਸੀਮਿੰਟ ਨੂੰ ਵਿਅਰਥ ਵਿੱਚ ਨਾਸ਼ ਕਰ ਰਹੇ ਹਨ ਇਸ ਲਈ ਇਨ੍ਹਾਂ ਨੂੰ ਸੀਮਿੰਟ ਦਾ ਪਰਮਿਟ ਨਹੀਂ ਮਿਲਣਾ ਚਾਹੀਦਾ ਉਹਨਾਂ ਦਾ ਵਿਚਾਰ ਸੀ ਕਿ ਸੱਚਾ ਸੌਦਾ ਵਾਲੇ ਬਾਬਾ ਜੀ ਕੋਈ ਮੰਦਿਰ, ਗੁਰਦੁਆਰਾ ਜਾਂ ਸਕੂਲ ਬਣਵਾਉਣ ਪਰ ਬਣਵਾਉਣ ਤੋਂ ਬਾਅਦ ਉਸ ਨੂੰ ਗਿਰਵਾਉਣ ਨਾ ਫਿਰ ਤਾਂ ਠੀਕ ਹੈ ਪਰ ਸੱਚਾ ਸੌਦਾ ਵਾਲੇ ਗੁਰੂ ਜੀ ਤਾਂ ਐਨੀਆਂ ਸੁੰਦਰ ਬਿਲਡਿੰਗਾਂ ਬਣਵਾਉਂਦੇ ਹਨ ਫਿਰ ਗਿਰਵਾ ਦਿੰਦੇ ਹਨ ਫਿਰ ਬਣਵਾਉਂਦੇ ਹਨ,
ਫਿਰ ਉਸ ਨੂੰ ਗਿਰਾ ਦਿੰਦੇ ਹਨ ਇਸ ਪ੍ਰਕਾਰ ਸੀਮਿੰਟ ਵਿਅਰਥ ਵਿੱਚ ਨਾਸ਼ ਕਰਦੇ ਹਨ ਸੀਮਿੰਟ ਦਾ ਕੰਟਰੋਲ ਹੈ, ਲੋਕਾਂ ਨੂੰ ਤਾਂ ਜ਼ਰੂਰਤ ਅਨੁਸਾਰ ਸੀਮਿੰਟ ਪੂਰਾ ਮਿਲ ਨਹੀਂ ਰਿਹਾ ਪਰ ਸੱਚਾ ਸੌਦਾ ਵਾਲੇ ਹਜ਼ਾਰਾਂ ਥੈਲੇ ਪਰਮਿਟ ‘ਤੇ ਲੈ ਲੈਂਦੇ ਹਨ, ਉਸ ਨੂੰ ਫਜ਼ੂਲ ਵਿੱਚ ਗਵਾ ਰਹੇ ਹਨ
ਕੁਝ ਸਮੇਂ ਬਾਅਦ ਉਹ ਤਹਿਸੀਲਦਾਰ ਸਾਹਿਬ ਸਰਸਾ ਤੋਂ ਬਦਲ ਕੇ ਕਿਤੇ ਹੋਰ ਚਲਿਆ ਗਿਆ ਅਤੇ ਉਸ ਦੀ ਜਗ੍ਹਾ ਨਵਾਂ ਤਹਿਸੀਲਦਾਰ ਆ ਗਿਆ ਉਸ ਦਾ ਵਿਚਾਰ ਸੀ ਕਿ ਡੇਰਾ ਸੱਚਾ ਸੌਦਾ ਵਾਲਿਆਂ ਨੂੰ ਸੀਮਿੰਟ ਦਾ ਪਰਮਿਟ ਨਹੀਂ ਦਿੱਤਾ ਜਾਣਾ ਚਾਹੀਦਾ ਜਦੋਂ ਡੇਰੇ ਦੇ ਪ੍ਰਬੰਧਕ ਨਵੇਂ ਤਹਿਸੀਲਦਾਰ ਸਾਹਿਬ ਤੋਂ ਸੀਮਿੰਟ ਦਾ ਪਰਮਿਟ ਲੈਣ ਗਏ ਤਾਂ ਉਸ ਨੇ ਸਪੱਸ਼ਟ ਜਵਾਬ ਦੇ ਦਿੱਤਾ ਪ੍ਰਬੰਧਕਾਂ ਨੇ ਤਹਿਸੀਲਦਾਰ ਨੂੰ ਦੋ ਤਿੰਨ ਵਾਰ ਬੇਨਤੀ ਵੀ ਕੀਤੀ, ਪਰ ਉਹ ਨਹੀਂ ਮੰਨਿਆ ਉਸ ਨੂੰ ਲਾਲਚ ਵੀ ਦੇਣਾ ਚਾਹਿਆ,
ਪਰ ਉਹ ਫਿਰ ਵੀ ਨਹੀਂ ਮੰਨਿਆ ਉਸ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਤੋਂ ਬਿਨਾਂ ਸਭ ਨੂੰ ਸੀਮਿੰਟ ਦਾ ਪਰਮਿਟ ਮਿਲ ਸਕਦਾ ਹੈ ਜਦੋਂ ਪ੍ਰਬੰਧਕਾਂ ਨੇ ਉਪਰੋਕਤ ਗੱਲਾਂ ਸ਼ਹਿਨਸ਼ਾਹ ਮਸਤਾਨਾ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀਆਂ ਤਾਂ ਉਸ ਸਮੇਂ ਮੈਂ ਵੀ ਉੱਥੇ ਹੀ ਬੈਠਾ ਹੋਇਆ ਸੀ ਐਤਵਾਰ ਦਾ ਦਿਨ ਸੀ ਸਰਵ ਸਮਰੱਥ ਸਤਿਗੁਰੂ ਜੀ ਨੇ ਵਚਨ ਫਰਮਾਏ, ”ਪੁੱਟਰ! ਫਿਕਰ ਨਾ ਕਰੋ, ਸੱਚਾ ਸੌਦਾ ਸਤਿਗੁਰੂ ਸਾਵਣ ਸ਼ਾਹ ਸਾਈਂ ਨੇ ਬਣਾਇਆ ਹੈ ਵੋ ਹੀ ਹਮੇਂ ਸੀਮਿੰਟ ਭੀ ਦੇਂਗੇ ਯਹ ਸੱਚਾ ਸੌਦਾ ਤਹਿਸੀਲਦਾਰ ਕੀ ਮਾਂ ਨੇ ਨਹੀਂ ਬਨਵਾਇਆ ਯਹਾਂ ਪਰ ਸੀਮਿੰਟ ਕਾ ਕਾਰਖਾਨਾ ਭੀ ਲਗ ਸਕਤਾ ਹੈ ਸੱਚਾ ਸੌਦਾ ਸਤਿਗੁਰੂ ਕੇ ਹੁਕਮ ਸੇ ਬਨਾ ਹੈ ਉਸੀ ਕੇ ਹੁਕਮ ਸੇ ਚਲ ਰਹਾ ਹੈ
ਔਰ ਹਮੇਸ਼ਾ ਉਸੀ ਕੇ ਹੁਕਮ ਸੇ ਹੀ ਚਲਤਾ ਰਹੇਗਾ ਅਭੀ ਜੋ ਸੀਮਿੰਟ ਪੜਾ ਹੈ, ਉਸੀ ਸੇ ਕਾਮ ਚਲਾਓ ਬਾਦ ਮੇਂ ਸੀਮਿੰਟ ਸਤਿਗੁਰੂ ਹੀ ਦੇਵੇਗਾ” ਬੇਪਰਵਾਹ ਮਸਤਾਨਾ ਜੀ ਦੇ ਵਚਨ ਸੁਣ ਕੇ ਸਭ ਚੁੱਪ ਹੋ ਗਏ ਤੇ ਆਪਣੇ-ਆਪਣੇ ਕੰਮ ਵਿੱਚ ਲੱਗ ਗਏ ਸਟੋਰ ਵਿੱਚ ਸੀਮਿੰਟ ਦੇ ਕਾਫੀ ਥੈਲੇ ਪਏ ਹੋਏ ਸਨ ਜਿਹਨਾਂ ਨਾਲ ਚਿਣਾਈ ਦਾ ਕੰਮ ਲਗਾਤਾਰ ਚੱਲਦਾ ਰਿਹਾ
ਉਪਰੋਕਤ ਘਟਨਾ ਦੇ ਤਿੰਨ ਹਫ਼ਤਿਆਂ ਬਾਅਦ ਐਤਵਾਰ ਦਾ ਹੀ ਦਿਨ ਸੀ ਮੈਂ ਵੀ ਬੇਪਰਵਾਹ ਜੀ ਦੇ ਚਰਨਾਂ ਵਿੱਚ ਬੈਠਾ ਹੋਇਆ ਸੀ ਸਵੇਰੇ ਦਸ ਵਜੇ ਦਾ ਸਮਾਂ ਸੀ ਇੱਕ ਸੇਵਾਦਾਰ ਜਿਸ ਦੇ ਹੱਥ ਵਿੱਚ ਅਖਬਾਰ ਸੀ, ਨੇ ਬੇਪਰਵਾਹ ਜੀ ਦੇ ਚਰਨਾਂ ਵਿੱਚ ਖਬਰ ਸੁਣਾਈ ਕਿ ਸਰਕਾਰ ਦੇ ਹੁਕਮ ਦੁਆਰਾ ਸੀਮਿੰਟ ਦਾ ਕੰਟਰੋਲ ਖ਼ਤਮ ਕਰ ਦਿੱਤਾ ਗਿਆ ਹੈ ਹੁਣ ਸੀਮਿੰਟ ਖੁੱਲ੍ਹੇ ਬਾਜ਼ਾਰ ਵਿੱਚ ਬਿਨਾਂ ਪਰਮਿਟ ਦੇ ਵਿਕਿਆ ਕਰੇਗਾ ਖਬਰ ਸੁਣ ਕੇ ਬੇਪਰਵਾਹ ਜੀ ਨੇ ਪ੍ਰਬੰਧਕਾਂ ਨੂੰ ਹੁਕਮ ਫਰਮਾਇਆ, ”ਅਭੀ-ਅਭੀ ਸਰਸਾ ਸ਼ਹਿਰ ਮੇਂ ਜਾਓ ਔਰ ਦੁਕਾਨਦਾਰੋਂ ਕੋ ਰੁਪਏ ਜਮਾਂ ਕਰਵਾ ਦੋ ਕਿ ਜਬ ਭੀ ਸੀਮਿੰਟ ਆਏ ਤਬ ਹੀ ਡੇਰਾ ਸੱਚਾ ਸੌਦਾ ਵਾਲੋਂ ਕੋ ਸੀਮਿੰਟ ਦੇ ਦੇਵੇਂ ਚਾਰ-ਪਾਂਚ ਦੁਕਾਨਦਾਰੋਂ ਕੋ ਦੋ ਹਜ਼ਾਰ ਥੈਲੋਂ ਕੇ ਪੈਸੇ ਜਮ੍ਹਾ ਕਰਵਾ ਦੋ ਕਿਆ ਪਤਾ ਸੀਮਿੰਟ ਕਬ ਬੰਦ ਹੋ ਜਾਏ”
ਉਸ ਦਿਨ ਐਤਵਾਰ ਹੋਣ ਕਾਰਨ ਪੈਸੇ ਜਮ੍ਹਾ ਨਾ ਹੋ ਸਕੇ ਅਗਲੇ ਦਿਨ ਪ੍ਰਬੰਧਕਾਂ ਨੇ ਅਲੱਗ-ਅਲੱਗ ਦੁਕਾਨਦਾਰਾਂ ਕੋਲ ਜਾ ਕੇ ਪੈਸੇ ਜਮ੍ਹਾ ਕਰਵਾ ਦਿੱਤੇ ਜਿਹਨਾਂ ਦੇ ਕੋਲ ਸੀਮਿੰਟ ਆਉਣਾ ਸੀ ਉਸ ਦੇ ਕੁਝ ਦਿਨ ਬਾਅਦ ਸਰਸਾ ਸ਼ਹਿਰ ਵਿੱਚ ਸੀਮਿੰਟ ਆ ਗਿਆ ਅਤੇ ਬਿਨਾਂ ਪਰਮਿਟ ਦੇ ਵਿਕਣਾ ਸ਼ੁਰੂ ਹੋ ਗਿਆ ਡੇਰਾ ਸੱਚਾ ਸੌਦਾ ਵਾਲਿਆਂ ਨੇ ਇੱਕ ਹੀ ਵਾਰ ਚਾਰ-ਪੰਜ ਡੀਲਰਾਂ ਤੋਂ ਦੋ ਹਜ਼ਾਰ ਥੈਲੇ ਸੀਮਿੰਟ ਖਰੀਦ ਲਿਆ ਡੇਰੇ ਵਿੱਚ ਸੀਮਿੰਟ ਪਹੁੰਚ ਗਿਆ ਸਾਰੀ ਸਾਧ-ਸੰਗਤ ਬਹੁਤ ਖੁਸ਼ ਸੀ ਇਸਦੇ ਕੁਝ ਦਿਨਾਂ ਬਾਅਦ ਅਖਬਾਰ ਵਿੱਚ ਫਿਰ ਖਬਰ ਆਈ ਕਿ ਸਰਕਾਰ ਮਹਿਸੂਸ ਕਰਦੀ ਹੈ ਕਿ ਅਜੇ ਸਰਕਾਰ ਦੇ ਕੋਲ ਸੀਮਿੰਟ ਦੀ ਪ੍ਰੋਡਕਸ਼ਨ ਐਨੀ ਜ਼ਿਆਦਾ ਨਹੀਂ ਹੈ
ਕਿ ਸੀਮਿੰਟ ਨੂੰ ਖੁੱਲ੍ਹੀ ਮਾਰਕਿਟ ਵਿੱਚ ਵੇਚਿਆ ਜਾ ਸਕੇ ਸਰਕਾਰ ਦਾ ਵਿਚਾਰ ਹੈ ਕਿ ਕੰਟਰੋਲ ਬਿਨਾਂ ਸਭ ਲੋਕਾਂ ਨੂੰ ਸੀਮਿੰਟ ਪ੍ਰਾਪਤ ਨਹੀਂ ਹੋ ਸਕੇਗਾ ਇਸ ਲਈ ਸਰਕਾਰ ਨੇ ਆਦੇਸ਼ ਦਿੱਤਾ ਹੈ ਕਿ ਸੀਮਿੰਟ ਦਾ ਪਹਿਲਾਂ ਵਾਂਗ ਹੀ ਕੰਟਰੋਲ ਰਹੇਗਾ ਤੇ ਪਰਮਿਟ ‘ਤੇ ਹੀ ਮਿਲਿਆ ਕਰੇਗਾ ਜਦੋਂ ਇਹ ਖਬਰ ਬੇਪਰਵਾਹ ਜੀ ਦੇ ਚਰਨਾਂ ਵਿੱਚ ਪੜ੍ਹ ਕੇ ਸੁਣਾਈ ਗਈ ਤਾਂ ਬੇਪਰਵਾਹ ਜੀ ਬਹੁਤ ਹੱਸੇ ਅਤੇ ਵਚਨ ਫਰਮਾਇਆ, ”ਭਾਈ! ਸਤਿਗੁਰੂ ਸਰਵ ਸਮਰੱਥ ਹੈ, ਉਸ ਨੇ ਅਪਨੀ ਦਇਆ ਸੇ ਸੀਮਿੰਟ ਕਾ ਕੰਟਰੋਲ ਕਰਵਾ ਦੀਆ ਹਮ ਨੇ ਤੋ ਕੁਛ ਨਹੀਂ ਕੀਆ, ਜੋ ਕੁਛ ਕੀਆ ਹੈ, ਸਤਿਗੁਰੂ ਸਾਈਂ ਸਾਵਣ ਸ਼ਾਹ ਨੇ ਹੀ ਕੀਆ ਹੈ”
ਤਹਿਸੀਲਦਾਰ ਸਾਹਿਬ ਜਿਸ ਨੇ ਡੇਰੇ ਨੂੰ ਸੀਮਿੰਟ ਦੇ ਲਈ ਜਵਾਬ ਦਿੱਤਾ ਸੀ ਇੱਕ ਦਿਨ ਉਹ ਡੇਰਾ ਸੱਚਾ ਸੌਦਾ ਵਿੱਚ ਬੇਪਰਵਾਹ ਮਸਤਾਨਾ ਜੀ ਤੋਂ ਮਾਫੀ ਮੰਗਣ ਆਇਆ ਦਰਬਾਰ ਦੇ ਪ੍ਰਬੰਧਕਾਂ ਨੇ ਬੇਪਰਵਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਾਈਂ ਜੀ ਸੀਮਿੰਟ ਵਾਲਾ ਅਫਸਰ ਆਇਆ ਹੈ
ਪੂਜਨੀਕ ਬੇਪਰਵਾਹ ਜੀ ਨੇ ਫਰਮਾਇਆ, ”ਅੱਛਾ ਸੀਮਿੰਟ ਵਾਲਾ ਆਇਆ ਹੈ ਤੋ ਬੁਲਾਓ” ਜਦੋਂ ਉਹ ਤਹਿਸੀਲਦਾਰ ਮਸਤਾਨਾ ਜੀ ਦੇ ਕੋਲ ਆਇਆ ਤਾਂ ਬੇਪਰਵਾਹ ਜੀ ਨੇ ਵਚਨ ਫਰਮਾਇਆ, ”ਅੱਛਾ ਤੂ ਇਤਨਾ ਸੋਚਦਾ ਹੈ ਤੋ ਤੇਰੇ ਕੋ ਧਰਮਰਾਜ ਸੇ ਮਾਫੀ ਦਿਲਵਾਏਂਗੇ” ਉਹ ਬਹੁਤ ਖੁਸ਼ ਸੀ ਹੁਣ ਉਸ ਤਹਿਸੀਲਦਾਰ ਸਾਹਿਬ ਦੇ ਦਿਲ ਵਿੱਚ ਮਾਲਕ ਦੇ ਪ੍ਰਤੀ ਸ਼ਰਧਾ-ਪ੍ਰੇਮ ਭਾਵ ਪੈਦਾ ਹੋ ਗਿਆ ਸੀ ਹੁਣ ਉਹ ਤਹਿਸੀਲਦਾਰ ਡੇਰਾ ਸੱਚਾ ਸੌਦਾ ਨੂੰ ਫੌਰਨ ਸੀਮਿੰਟ ਦਾ ਪਰਮਿਟ ਬਣਾ ਕੇ ਦੇ ਦਿੰਦਾ ਸੀ
ਉਪਰੋਕਤ ਸਾਖੀ ਤੋਂ ਸਪੱਸ਼ਟ ਹੈ ਕਿ ਪੂਰਨ ਸੰਤ ਫਕੀਰ ਖੁਦ ਹੀ ਪਰਮਾਤਮਾ ਹੁੰਦੇ ਹਨ, ਉਹ ਸਰਵ ਸਮਰੱਥ ਹੁੰਦੇ ਹਨ ਉਹ ਕੁੱਲ ਮਾਲਕ ਦੇ ਬਿਨਾਂ ਹੋਰ ਕਿਸੇ ਦੇ ਅਧੀਨ ਨਹੀਂ ਹੁੰਦੇ ਜਿਸ ਤਰ੍ਹਾਂ ਉਹ ਚਾਹੁੰਦੇ ਹਨ ਉਸ ਤਰ੍ਹਾਂ ਦਾ ਕਾਨੂੰਨ ਬਣਵਾ ਕੇ ਆਪਣਾ ਕੰਮ ਕਰਵਾ ਲੈਂਦੇ ਹਨ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.































































