Millennium City

Millennium City: ਮਿਲੇਨੀਅਮ ਸਿਟੀ ਦੀ ਸ਼ਾਨ ਕਬਾੜ ਤੋਂ ਬਣੀਆਂ ਕਲਾਕ੍ਰਿਤੀਆਂ

ਮਿਲੇਨੀਅਮ ਸਿਟੀ… ਗੁਰੂਗ੍ਰਾਮ ਨੂੰ ਇਹ ਉਪਨਾਮ ਮਾਡਰਨ ਇੰਫ੍ਰਾਸਟ੍ਰਕਚਰ, ਤੇਜ਼ੀ ਨਾਲ ਵਧੇ ਕਾਰਪੋਰੇਟ ਸੈਕਟਰ ਅਤੇ ਮਲਟੀਨੈਸ਼ਨਲ ਕੰਪਨੀਆਂ ਦੀ ਮੌਜ਼ੂਦਗੀ ਨਾਲ ਮਿਲਿਆ ਵਿਕਸਿਤ ਹੋਣ ਦੇ ਨਾਲ-ਨਾਲ ਪੁਰਾਤਨਤਾ ਨੂੰ ਵੀ ਇਸ ਸ਼ਹਿਰ ਨੇ ਆਪਣੀ ਬੁੱਕਲ ’ਚ ਸਮੇਟ ਕੇ ਰੱਖਿਆ ਹੈ ਭਲੇ ਹੀ ਇਹ ਸ਼ਹਿਰ ਆਈਟੀ ਹੱਬ ਦੇ ਰੂਪ ’ਚ ਵੱਡੀ ਪਹਿਚਾਣ ਰੱਖਦਾ ਹੋਵੇ, ਪਰ ਇੱਥੇ ਪੁਰਾਤਨਤਾ ਨੂੰ ਵੀ ਬੜਾ ਮਹੱਤਵ ਦਿੱਤਾ ਜਾਂਦਾ ਹੈ ਕਬਾੜ ਨਾਲ ਬਣੀਆਂ ਕਲਾਕ੍ਰਿਤੀਆਂ ਇੱਥੋਂ ਦੀ ਪਾਰਕ ਅਤੇ ਚੌਂਕ-ਚੌਰਾਹਿਆਂ ’ਤੇ ਬਣਾਈਆਂ ਗਈਆਂ ਹਨ, ਜੋ ਸਾਨੂੰ ਖਾਸ ਸੁਨੇਹਾ ਦਿੰਦੀਆਂ ਹਨ

ਗੁਰੂਗ੍ਰਾਮ ’ਚ ਜੇਕਰ ਤੁਸੀਂ ਘੰੁਮਣ ਜਾਓਗੇ ਤਾਂ ਕਈ ਚੌਂਕ-ਚੌਰਾਹਿਆਂ ’ਤੇ ਵੇਸਟ ਟੂ ਵੰਡਰ ਭਾਵ ਖਰਾਬ, ਕਬਾੜ ਹੋਈਆਂ ਚੀਜ਼ਾਂ ਨਾਲ ਕਲਾਕ੍ਰਿਤੀਆਂ ਨਜ਼ਰ  ਆਉਣਗੀਆਂ ਚੌਂਕ-ਚੌਰਾਹਿਆਂ ਤੋਂ ਇਲਾਵਾ ਇੱਥੇ ਇੱਕ ਅਜਿਹਾ ਪਾਰਕ ਵੀ ਹੈ, ਜਿੱਥੇ ਦਰਜ਼ਨਾਂ ਕਲਾਕ੍ਰਿਤੀਆਂ ਬਣਾਈਆਂ ਗਈਆਂ ਹਨ ਉਨ੍ਹਾਂ ਨਾਲ ਸਿਰਫ਼ ਮਨੋਰੰਜਨ ਹੀ ਨਹੀਂ ਗਿਆਨ ਦਾ ਵਾਧਾ ਵੀ ਹੋ ਰਿਹਾ ਹੈ ਸ਼ਹਿਰ ਦੇ ਪਾੱਸ਼ ਖੇਤਰ ਸੈਕਟਰ-14 ’ਚ ਬਣੇ ਸੁਭਾਸ਼ ਚੰਦਰ ਪਾਰਕ ’ਚ ਇਹ ਵੇਸਟ ਟੂ ਵੰਡਰ ਕਲਾਕ੍ਰਿਤੀਆਂ ਲਾਈਆਂ ਗਈਆਂ ਹਨ

ਗੱਲ ਕਰੀਏ ਪਾਰਕ ਦੇ ਮੁੱਖ ਗੇਟ ਦੀ ਤਾਂ ਇਸ ਨੂੰ ਕਬਾੜ ਦੇ ਲੋਹੇ ਨਾਲ ਵੱਡੇ ਟਾਇਰ, ਛੋਟੇ ਟਾਇਰ, ਮੋਟਰਸਾਈਕਲ ਨੂੰ ਭਜਾਉਂਦਾ ਬਾਈਕਰ, ਹਵਾਈ ਜਹਾਜ਼ ਨਾਲੋਂ ਵੀ ਸ਼ਾਨਦਾਰ ਬਣਾਇਆ ਗਿਆ ਹੈ ਪਾਰਕ ’ਚ ਅੰਦਰ ਦਾਖਲ ਹੁੰਦੇ ਹੀ ਸਾਹਮਣੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਕਬਾੜ ਦੇ ਲੋਹੇ ਨਾਲ ਹੀ ਆਦਮਕੱਦ ਮੂਰਤੀ ਬਣਾਈ ਗਈ ਹੈ ਇਹ ਮੂਰਤੀ ਵੀ ਇੱਕ ਤਰ੍ਹਾਂ ਜਿਉਂਦੀ ਨਜ਼ਰ ਆਉਂਦੀ ਹੈ ਹਰੇ-ਭਰੇ ਰੁੱਖਾਂ ਵਿਚਕਾਰ ਇੱਥੋਂ ਦਾ ਨਜ਼ਾਰਾ ਖਾਸ ਦਿਖਾਈ ਦਿੰਦਾ ਹੈ

ਪਾਰਕ ’ਚ ਪੱਕੇ ਫਾਊਂਡੇਸ਼ਨ ਬਣਾ ਕੇ ਉਨ੍ਹਾਂ ’ਤੇ ਕਬਾੜ ਨਾਲ ਬਣਾਈਆਂ ਗਈਆਂ ਕਲਾਕ੍ਰਿਤੀਆਂ  ਨੂੰ ਸਥਾਪਿਤ ਕੀਤਾ ਗਿਆ ਹੈ ਨੇਤਾਜੀ ਦੀ ਮੂਰਤੀ ਤੋਂ ਇਲਾਵਾ ਇੱਥੇ ਅਲੱਗ-ਅਲੱਗ ਮਾਡਲਾਂ ਦੇ ਹਵਾਈ ਜਹਾਜ਼, ਪੈਰਾ ਗਲਾਈਡਰ, ਸਮੁੰਦਰੀ ਜਹਾਜ਼, ਮੋਟਰਸਾਈਕਲ, ਵੱਡੀਆਂ-ਵੱਡੀਆਂ ਸਾਈਕਲਾਂ, ਰੇਲ ਗੱਡੀ, ਗੱਡੀਆਂ, ਮਿਜ਼ਾਈਲ, ਪੁਰਾਣੇ ਰੇਲ ਦੇ ਇੰਜਣ, ਪੁਰਾਣੀ ਜੇਸੀਬੀ, ਟੈਂਕ ਆਦਿ ਕਈ ਕਲਾਕ੍ਰਿਤੀਆਂ ਪਾਰਕ ਨੂੰ ਸੈਰ-ਸਪਾਟਾ ਕੇਂਦਰ ਦਾ ਹੱਬ ਦਰਸਾ ਰਹੀਆਂ ਹਨ ਭਾਵ ਇਹ ਪਾਰਕ ਸਿਰਫ ਸਵੇਰੇ-ਸ਼ਾਮ ਘੁੰਮ-ਫਿਰ ਕੇ ਤਾਜ਼ੀ ਹਵਾ ਅਤੇ ਹਰਿਆਲੀ ’ਚ ਖੁਦ ਨੂੰ ਤਰੋ-ਤਾਜਾ ਰੱਖਣ ਦੇ ਨਾਲ ਸਿੱਖਿਆਦਾਇਕ ਵੀ ਹੈ

Also Read:  Benefits Of Plums: ਖੱਟਾ-ਮਿੱਠਾ ਆਲੂ ਬੁਖਾਰਾ

ਇੱਥੇ ਘੁੰਮਣ ਨਾਲ ਇਨ੍ਹਾਂ ਕਲਾਕ੍ਰਿਤੀਆਂ ਦਾ ਗਿਆਨ ਵੀ ਮਿਲਦਾ ਹੈ ਸਕੂਲੀ ਬੱਚਿਆਂ ਦੇ ਇੱਥੇ ਟੂਰ ਵੀ ਲਾਏ ਜਾਂਦੇ ਹਨ, ਤਾਂ ਕਿ ਬੱਚਿਆਂ ਦੇ ਮਨੋਰੰਜਨ ਦੇ ਨਾਲ ਗਿਆਨ ’ਚ ਵਾਧਾ ਵੀ ਹੋ ਸਕੇ ਇਨ੍ਹਾਂ ਕਲਾਕ੍ਰਿਤੀਆਂ ਨੂੰ ਬਣਾਉਣ ’ਚ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਨਿਤਿੰਦਰ ਕੁਮਾਰ, ਮਨੋਜ ਕੁਮਾਰ ਦਾ ਕਹਿਣਾ ਹੈ ਕਿ ਕਬਾੜ ਦੇ ਲੋਹੇ ਨਾਲ ਇਹ ਸਭ ਚੀਜ਼ਾਂ ਬਣਾਈਆਂ ਗਈਆਂ ਹਨ ਲੋਕਾਂ ਨੂੰ ਪਾਰਕ ’ਚ ਆ ਕੇ ਕੁਝ ਅਲੱਗ ਤੇ ਨਵਾਂ ਦਿਸੇ, ਇਹੀ ਯਤਨ ਕੀਤਾ ਗਿਆ ਹੈ

ਪਾਰਕ ’ਚ ਆਉਣ ਦਾ ਸਮਾਂ ਵੀ ਕੀਤਾ ਗਿਆ ਹੈ ਤੈਅ

ਗੁਰੂਗ੍ਰਾਮ ਨਗਰ ਨਿਗਮ ਵੱਲੋਂ ਪਾਰਕ ਦਾ ਸਮਾਂ ਤੈਅ ਕੀਤਾ ਗਿਆ ਹੈ, ਇਹ ਪਾਰਕ ਗਰਮੀਆਂ ’ਚ ਇੱਕ ਅਪਰੈਲ ਤੋਂ 30 ਦਸੰਬਰ ਤੱਕ ਸਵੇਰੇ 4 ਤੋਂ 10 ਵਜੇ ਤੱਕ ਅਤੇ ਸ਼ਾਮ ਨੂੰ 4 ਤੋਂ 10 ਵਜੇ ਤੱਕ ਖੁੱਲ੍ਹਦਾ ਹੈ ਦਿਨ ’ਚ ਇੱਥੇ ਸਫਾਈ ਕਰਮਚਾਰੀ ਤੇ ਹੋਰ ਲੋਕ ਰੱਖ-ਰਖਾਅ ਦਾ ਕੰਮ ਕਰਦੇ ਹਨ ਸਰਦੀਆਂ ’ਚ ਪਾਰਕ ਦੇ ਖੁੱਲ੍ਹਣ ਦਾ ਸਮਾਂ ਇੱਕ ਨਵੰਬਰ ਤੋਂ 31 ਮਾਰਚ ਤੱਕ ਸਵੇਰੇ 4 ਤੋਂ 11 ਵਜੇ ਤੱਕ ਅਤੇ ਸ਼ਾਮ ਨੂੰ 3 ਵਜੇ ਤੋਂ 9 ਵਜੇ ਤੱਕ ਦਾ ਤੈਅ ਕੀਤਾ ਗਿਆ ਹੈ

ਚੌਂਕ-ਚੌਰਾਹਿਆਂ ’ਤੇ ਵੀ ਬਣਾਈਆਂ ਗਈਆਂ ਹਨ ਵਿਸ਼ਾਲ ਕਲਾਕ੍ਰਿਤੀਆਂ

ਪਾਰਕ ਤੋਂ ਇਲਾਵਾ ਸ਼ਹਿਰ ਦੇ ਚੌਂਕ-ਚੌਰਾਹਿਆਂ ’ਤੇ ਵੀ ਮੂੰਹ ਬੋਲਦੀਆਂ ਕਲਾਕ੍ਰਿਤੀਆਂ ਬਣਾਈਆਂ ਗਈਆਂ ਹਨ ਇਨ੍ਹਾਂ ਨਾਲ ਸ਼ਹਿਰ ਦੀ ਸੁੰਦਰਤਾ ’ਚ ਚਾਰ ਚੰਨ ਲੱਗੇ ਹਨ ਇਫਕੋ ਬੈਂਕ ’ਤੇ ਵਿਸ਼ਾਲ ਹਰਿਆਣਵੀ ਤਾਊ ਦੀ ਲੋਹੇ ਦੇ ਕਬਾੜ ਨਾਲ ਬਣੀ ਮੂਰਤੀ ਹੈ ਤਾਂ ਇਸ ਤੋਂ ਥੋੜ੍ਹਾ ਅੱਗੇ ਹੀ ਲੋਹੇ ਦੇ ਕਬਾੜ ਨਾਲ ਮਧੂਮੱਖੀ ਦਾ ਛੱਤਾ ਬਣਾਇਆ ਗਿਆ ਹੈ ਐੱਮਜੀ ਰੋਡ ਗੁਰੂਗ੍ਰਾਮ-ਦਿੱਲੀ ਬਾਰਡਰ ’ਤੇ ਬਾਇਓਡਾਇਵਰਸਿਟੀ ਪਾਰਕ ਦੇ ਮੇਨ ਗੇਟ ’ਤੇ ਵੱਡਾ ਬਾਜ ਬਣਾਇਆ ਗਿਆ ਹੈ ਫਰੀਦਾਬਾਦ ਰੋਡ ’ਤੇ ਚੌਰਾਹੇ ’ਤੇ ਹੱਥ ’ਤੇ ਬੈਠੀ ਤਿੱਤਲੀ ਬਣਾ ਕੇ ਅਤੇ ਇੱਕ ਪਾਸੇ ਵੱਡੀ ਚਿੜੀ ਬਣਾ ਕੇ ਤਿੱਤਲੀ ਅਤੇ ਚਿੜੀਆਂ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਗਿਆ ਹੈ

Also Read:  ਦਵਾਈਆਂ ਦੇ ਬੁਰੇ ਅਸਰ ਤੋਂ ਬਚੋ

ਮਿਲੇਨੀਅਮ ਸਿਟੀ ਮੈਟਰੋ ਸਟੇਸ਼ਨ ਦੇ ਸਾਹਮਣੇ ਦੋਵਾਂ ਹੱਥਾਂ ਨੂੰ ਜੋੜ ਕੇ ਨਮਸਤੇ ਕਰਨ ਦੀ ਮੁਦਰਾ ਬਣਾਈ ਗਈ ਹੈ ਸ਼ਹਿਰ ’ਚ ਕਈ ਥਾਵਾਂ ’ਤੇ ਖਾਸ ਕਲਾਕ੍ਰਿਤੀਆਂ ਵੀ ਬਣਾਈਆਂ ਗਈਆਂ ਹਨ ਰਾਜੀਵ ਚੌਂਕ ’ਤੇ ਵਿਸ਼ੇਸ਼ ਮੈਟੀਰੀਅਲ ਨਾਲ ਬਣੇ ਵੱਡੇ ਰੱਥ ’ਤੇ ਅਰਜੁਨ ਨੂੰ ਗੀਤਾ ਦਾ ਸੰਦੇਸ਼ ਦਿੰਦੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਸ਼ਾਨਦਾਰ ਮੂਰਤੀ ਬਣੀ ਹੈ ਇਸੇ ਤਰ੍ਹਾਂ ਐੱਸਪੀਆਰ ਰੋਡ ’ਤੇ ਮਹਾਂਪੁਰਸ਼ਾਂ ਦੀਆਂ ਮੂਰਤੀਆਂ ਲਾਈਆਂ ਹਨ