ਗਰਮੀ ਦੇ ਮੌਸਮ ’ਚ ਅੱਖਾਂ ਦੀ ਕਰੋ ਖਾਸ ਦੇਖਭਾਲ

ਗਰਮੀ ਦੇ ਮੌਸਮ ’ਚ ਅੱਖਾਂ ਦਾ ਖਾਸ ਖਿਆਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਤੇਜ਼ ਧੁੱਪ, ਧੂੜ ਅਤੇ ਪਸੀਨਾ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਇਸ ਵਿਸ਼ੇ ਨੂੰ ਲੈ ਕੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਦੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਮੋਨਿਕਾ ਇੰਸਾਂ ਨੇ ਖਾਸ ਗੱਲਬਾਤ ਕਰਦਿਆਂ ਅੱਖਾਂ ਦੀ ਦੇਖਭਾਲ ਨੂੰ ਲੈ ਕੇ ਕੁਝ ਤਰੀਕੇ ਦੱਸੇ ਹਨ ਜਿਨ੍ਹਾਂ ਨੂੰ ਅਪਣਾ ਕੇ ਗਰਮੀ ਦੇ ਮੌਸਮ ’ਚ ਅੱਖਾਂ ਦੀ ਸੁਰੱਖਿਆ ਯਕੀਨੀ ਕੀਤੀ ਜਾ ਸਕਦੀ ਹੈ:-computer

ਸਨਗਲਾਸਿਸ ਦੀ ਵਰਤੋਂ ਕਰੋ:-

ਯੂਵੀ (ਅਲਟ੍ਰਾ ਵਾਇਲੇਟ) ਪ੍ਰੋਟੈਕਸ਼ਨ ਵਾਲੇ ਸਨਗਲਾਸਿਸ ਪਹਿਨੋ, ਤਾਂ ਕਿ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਅੱਖਾਂ ਨੂੰ ਨੁਕਸਾਨ ਨਾ ਪਹੁੰਚਾ ਸਕਣ

ਅੱਖਾਂ ਦਾ ਧੂੜ ਅਤੇ ਪ੍ਰਦੂਸ਼ਣ ਤੋਂ ਬਚਾਅ:-

ਦਿਨ ’ਚ ਘਰ ਜਾਂ ਆਫਿਸ ਤੋਂ ਬਾਹਰ ਨਿੱਕਲਦੇ ਸਮੇਂ ਐਨਕ ਲਾਓ ਅਤੇ ਅੱਖਾਂ ਨੂੰ ਵਾਰ-ਵਾਰ ਮਲਣ ਤੋਂ ਬਚੋ ਧੂੜ ਦੇ ਸੰਪਰਕ ’ਚ ਆਉਣ ’ਤੇ ਅੱਖਾਂ ਨੂੰ ਸਾਫ ਪਾਣੀ ਨਾਲ ਧੋ ਲਓ

ਅੱਖਾਂ ਨੂੰ ਠੰਢਕ ਦਿਓ:-

ਗੁਲਾਬ ਜਲ ਨੂੰ ਰੂੰ ’ਚ ਭਿਉਂ ਕੇ ਅੱਖਾਂ ’ਤੇ ਰੱਖੋ ਖੀਰੇ ਦੇ ਟੁਕੜੇ ਜਾਂ ਠੰਢੇ ਟੀ ਬੈਗਸ ਦੀ ਵਰਤੋਂ ਕਰੋ

ਅੱਖਾਂ ਨੂੰ ਧੋਵੋ:-

ਦਿਨ ’ਚ 2-3 ਵਾਰ ਠੰਢੇ ਪਾਣੀ ਨਾਲ ਅੱਖਾਂ ਨੂੰ ਜ਼ਰੂਰ ਧੋਵੋ, ਇਸ ਨਾਲ ਜਲਣ ਅਤੇ ਥਕਾਵਟ ਘੱਟ ਹੁੰਦੀ ਹੈ

ਹਾਈਡ੍ਰੇਸ਼ਨ ਬਣਾਈ ਰੱਖੋ:-

ਲੋੜੀਂਦੀ ਮਾਤਰਾ ’ਚ ਪਾਣੀ ਪੀਓ ਤਾਂ ਕਿ ਸਰੀਰ ਅਤੇ ਅੱਖਾਂ ਦੋਵੇਂ ਹਾਈਡ੍ਰੇਟਿਡ ਰਹਿਣ, ਇਸ ਨਾਲ ਸੁੱਕੀਆਂ ਅੱਖਾਂ ਦੀ ਸਮੱਸਿਆ ਘੱਟ ਹੋ ਸਕਦੀ ਹੈ

Also Read:  ਕਿੱਲ-ਮੁੰਹਾਸਿਆਂ ਤੋਂ ਮੁਕਤੀ ਦਿਵਾਉਂਦੇ ਹਨ ਘਰੇਲੂ ਹੱਲ

ਸਕ੍ਰੀਨ ਟਾਈਮ ਸੀਮਤ ਕਰੋ:-

20 ਥ੍ਰੀ (20-20-20) ਦੇ ਨਿਯਮ ਦਾ ਪਾਲਣ ਕਰੋ ਹਰ 20 ਮਿੰਟ ’ਚ 20 ਸੈਕਿੰਡ ਦਾ ਬਰੇਕ ਲੈ ਕੇ 20 ਫੁੱਟ ਦੂਰ ਦੇਖੋ ਅਤੇ ਸਕ੍ਰੀਨ ਦੀ ਵਰਤੋਂ ਸੀਮਤ ਕਰੋ

ਸਿਹਤਮੰਦ ਖੁਰਾਕ ਲਓ:-

ਅੱਖਾਂ ਦੀ ਸਿਹਤ ਲਈ ਵਿਟਾਮਿਨ ਏ, ਸੀ ਅਤੇ ਈ ਯੁਕਤ ਚੀਜ਼ਾਂ ਖਾਓ, ਜਿਵੇਂ ਗਾਜਰ, ਆਂਵਲਾ, ਸੰਤਰਾ, ਬਾਦਾਮ ਆਦਿ
ਜੇਕਰ ਅੱਖਾਂ ’ਚ ਲਾਲੀ, ਜਲਣ ਜਾਂ ਧੁੰਦਲਾਪਣ ਮਹਿਸੂਸ ਹੋਵੇ ਤਾਂ ਬਿਨਾਂ ਦੇਰ ਕੀਤੇ ਅੱਖਾਂ ਦੇ ਮਾਹਿਰ ਡਾਕਟਰ ਤੋਂ ਸਲਾਹ ਲਓ

ਆਈਫਲੂ ਕੀ ਹੈ ਅਤੇ ਇਸ ਤੋਂ ਕਿਵੇਂ ਬਚਾਅ ਕਰੀਏ?

ਆਈਫਲੂ ਜਿਸ ਨੂੰ ਆਮ ਤੌਰ ’ਤੇ ਕੰਜਕਟੀਵਾਈਟਸ ਵੀ ਕਹਿੰਦੇ ਹਨ ਇਹ ਅੱਖ ਦੀ ਬਾਹਰੀ ਝਿੱਲੀ ’ਚ ਸੋਜ ਕਾਰਨ ਹੁੰਦਾ ਹੈ ਇਹ ਸੰਕਰਮਣ ਵਾਇਰਲ, ਬੈਕਟੀਰੀਅਲ ਜਾਂ ਐਲਰਜਿਕ ਨਾਲ ਹੋ ਸਕਦਾ ਹੈ

ਆਈਫਲੂ ਦੇ ਲੱਛਣ:

  • ਅੱਖਾਂ ’ਚ ਲਾਲੀ ਹੋਣਾ
  • ਜਲਣ ਜਾਂ ਖਾਰਸ਼
  • ਹੰਝੂ ਵਹਿਣਾ
  • ਚਿਪਚਿਪਾ ਜਾਂ ਪਾਣੀ ਵਰਗਾ ਡਿਸਚਾਰਜ਼
  • ਅੱਖਾਂ ’ਚ ਸੋਜ
  • ਸਵੇਰੇ ਉੱਠਣ ’ਤੇ ਅੱਖਾਂ ਦਾ ਚਿਪਕ ਜਾਣਾ

ਆਈਫਲੂ ਤੋਂ ਕਿਵੇਂ ਬਚਾਅ ਕਰੀਏ:

  • ਅੱਖਾਂ ਨੂੰ ਨਾ ਛੂਹੋ ਗੰਦੇ ਹੱਥਾਂ ਨਾਲ ਅੱਖਾਂ ਨੂੰ ਛੂਹਣ ਤੋਂ ਬਚੋ
  • ਚੰਗੀ ਸਾਫ-ਸਫਾਈ ਰੱਖੋ, ਵਾਰ-ਵਾਰ ਹੱਥ ਧੋਵੋ ਨਿੱਜੀ ਚੀਜ਼ਾਂ ਸ਼ੇਅਰ ਨਾ ਕਰੋ, ਜਿਵੇਂ ਤੌਲੀਆ, ਰੁਮਾਲ, ਐਨਕ ਆਦਿ
  • ਸੰਕਰਮਿਤ ਵਿਅਕਤੀ ਤੋਂ ਦੂਰੀ ਬਣਾਈ ਰੱਖੋ, ਕਿਉਂਕਿ ਇਹ ਛੂਹਣ ਅਤੇ ਹਵਾ ਜ਼ਰੀਏ ਫੈਲ ਸਕਦਾ ਹੈ
  • ਠੰਢੇ ਪਾਣੀ ਨਾਲ ਅੱਖਾਂ ਧੋਵੋ, ਜਿਸ ਨਾਲ ਆਰਾਮ ਮਿਲੇਗਾ ਅਤੇ ਸੰਕਰਮਣ ਤੋਂ ਰਾਹਤ ਵੀ
  • ਆਈ ਡਰੌਪ ਦਾ ਇਸਤੇਮਾਲ ਡਾਕਟਰ ਦੀ ਸਲਾਹ ਨਾਲ ਕਰੋ ਅੱਖਾਂ ਦੇ ਰੋਗ ਮਾਹਿਰ ਦੀ ਸਲਾਹ ਤੋਂ ਬਿਨਾਂ ਦਵਾਈ ਨਾ ਪਾਓ ਬੇਲੋੜੇ ਸਟਿਰਾਈਡ ਆਈ ਡਰੌਪ ਨਾ ਪਾਓ
  • ਜੇਕਰ ਆਈਫਲੂ ਸਕੂਲ ਜਾਂ ਆਫਿਸ ’ਚ ਫੈਲ ਰਿਹਾ ਹੈ ਤਾਂ ਘਰ ’ਚ ਰਹਿਣਾ ਬਿਹਤਰ ਹੈ
    -ਡਾ. ਮੋਨਿਕਾ ਇੰਸਾਂ
Also Read:  ਸ਼ਾਕਾਹਾਰ ਦੇ ਦਮ ’ਤੇ ਵੇਟਲਿਫਟਿੰਗ ’ਚ 19 ਸਾਲ ਦੇ ਆਸ਼ੀਸ਼ ਇੰਸਾਂ ਦਾ ਸ਼ਾਨਦਾਰ ਪ੍ਰਦਰਸ਼ਨ