ਭਾਰਤ ਦੇ ਦਿੱਗਜ਼ ਉਦਯੋਗਪਤੀਆਂ ਦੀ ਸਲਾਹ ਬਦਲ ਸਕਦੀ ਹੈ ਤੁਹਾਡੀ ਜ਼ਿੰਦਗੀ success tips in punjabi indias
ਜਿਵੇਂ-ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ, ਆਪਣੇ ਤੋਂ ਛੋਟੇ ਨੂੰ ਜਾਂ ਜੋ ਸਾਡੇ ਅਨੁਭਵ ਅਨੁਸਾਰ ਨਹੀਂ ਹੁੰਦੇ ਹਨ ਉਨ੍ਹਾਂ ਨੂੰ ਮਸ਼ਵਰਾ ਦੇਣਾ ਸ਼ੁਰੂ ਕਰਦੇ ਹਾਂ ਸਾਡੀ ਵੀ ਇੱਛਾ ਹੁੁੰਦੀ ਹੈ ਕਿ ਕੋਈ ਸਾਨੂੰ ਵੀ ਜੀਵਨ ਦੇ ਬਹੁਮੁੱਲ ਗਿਆਨ ਦਿੰਦਾ, ਜਿਸ ਨਾਲ ਜੀਵਨ ’ਚ ਅੱਗੇ ਵਧਣ ਦੀ ਸਾਡਾ ਵੀ ਰਾਹ ਆਸਾਨ ਹੋ ਜਾਂਦਾ ਤੁਹਾਡੇ ਜੀਵਨ ਦੇ ਰਾਹ ਨੂੰ ਆਸਾਨ ਬਣਾਉਣ ਲਈ ਅਸੀਂ ਦੇਸ਼ ਦੇ ਕਾਰੋਬਾਰੀ ਦਿੱਗਜ਼ਾਂ ਦੇ ਕੁਝ ਚੁਨਿੰਦਾ ਸੁਝਾਵਾਂ ਦੀ ਸੂਚੀ ਤਿਆਰ ਕੀਤੀ ਹੈ ਤਾਂ ਸਮਾਂ ਵਿਅਰਥ ਨਾ ਕਰਦੇ ਹੋਏ ਇਨ੍ਹਾਂ ਬਹੁਮੁੱਲ ਸੁਝਾਵਾਂ ’ਤੇ ਅਮਲ ਕਰਦੇ ਹਾਂ
Table of Contents
ਤੁਸੀਂ ਅਸਫ਼ਲ ਹੋ ਸਕਦੇ ਹੋ ਪਰ ਜਿਵੇਂ ਵੀ ਹੋਵੇ ਸ਼ੁਰੂਆਤ ਕਰੋ:
ਗਲਤੀਆਂ ਨਾਲ ਸਿੱਖੋ ਅਤੇ ਅੱਗੇ ਵਧੋ ਇਨਫੋਸਿਸ ਨਾਰਾਇਣ ਮੂਰਤੀ ਦਾ ਪਹਿਲਾਂ ਵਪਾਰ ਨਹੀਂ ਸੀ ਉਨ੍ਹਾਂ ਨੇ ਇਨਫੋਸਿਸ ਤੋਂ ਪਹਿਲਾਂ ਸਾੱਫਟਟ੍ਰੋਨਿਕਸ ਦੀ ਸਥਾਪਨਾ ਕੀਤਾ ਸੀ ਜੋ 18 ਮਹੀਨਿਆਂ ’ਚ ਹੀ ਬੰਦ ਹੋ ਗਈ ਉਨ੍ਹਾਂ ਤੋਂ ਗਲਤੀਆਂ ਹੋਈਆਂ ਅਤੇ ਉਨ੍ਹਾਂ ਨੂੰ ਅਸਫਲਤਾਵਾਂ ਤੋਂ ਸਿੱਖਿਆਂ ਪਰ ਉਦੋਂ ਕੀ ਹੁੰਦਾ ਜੇਕਰ ਉਨ੍ਹਾਂ ਨੇ ਯਤਨ ਨਾ ਕੀਤਾ ਹੁੰਦਾ?
ਐਕਟਿਵ ਰਹੇ: ਨਾਰਾਇਣ ਮੂਰਤੀ ਦਾ ਮੰਨਣਾ ਹੈ ਕਿ ਉਹ ਲੋਕ ਹੀ ਸਫਲ ਹੁੰਦੇ ਹਨ ਜੋ ਗਤੀ, ਕਲਪਨਾ, ਉਤਕ੍ਰਸ਼ਟਤਾ ਅਤੇ ਕਿਰਿਆਵਣ ਦੀ ਵਰਤੋਂ ਕਰਦੇ ਹਨ ਅਸੀਂ ਜੋ ਕਰਦੇ ਹਾਂ, ਜਿਸ ਵਿਚਾਰ ਨੂੰ ਅੰਜ਼ਾਮ ਦਿੰਦੇ ਹਾਂ ਅਤੇ ਜੋ ਕਦਮ ਵਧਾਉਂਦੇ ਹਾਂ ਉਹ ਇੱਕ ਵੱਡੇ ਕੰਮ ਦਾ ਛੋਟਾ ਹਿੱਸਾ ਹੁੰਦਾ ਹੈ, ਜਦੋਂ ਇਹ ਆਪਸ ’ਚ ਜੁੜਨਗੇ ਤਾਂ ਪੂਰਨਰੂਪ ਇੱਕ ਸਾਰਥੱਕ ਆਕਿਰਤੀ ਬਣੇਗੀ
ਸੰਤੁਲਿਤ ਕਾਰਜ-ਜੀਵਨ:
ਇਨਫੋਸਿਸ ਦੇ ਜਨਕ ਦਾ ਮੰਨਣਾ ਹੈ ਕਿ ਕਾਰਜ-ਜੀਵਨ ਸੰਤੁਲਨ ਦੀ ਧਾਰਨਾ ਨੂੰ ਅਸਲੀਅਤ ਰੂਪ ਨਾਲ ਕਿਹਾ ਨਹੀਂ ਜਾ ਸਕਦਾ ਸਭ ਤੋਂ ਪਹਿਲਾਂ, ਸਾਨੂੰ ਜਿੰਦਗੀ ਜਿਉਣ ਦੀ ਜ਼ਰੂਰਤ ਹੈ, ਫਿਰ ਕਾਰਜ-ਜੀਵਨ ਸੰਤੁਲਨ ਦੀ ਧਾਰਨਾ ਬਣਦੀ ਹੈ
ਇਹ ਸਭ ਅਸਥਾਈ ਹੈ:
ਜਦੋਂ ਦੁਨੀਆ ’ਚ ਤੁਹਾਡੀ ਪਹਿਚਾਣ ਬਣ ਜਾਵੇ ਤਾਂ ਹਮੇਸ਼ਾ ਇਹ ਯਾਦ ਰੱਖੋ ਕਿ ਜੋ ਸੰਪੱਤੀ ਅਸੀਂ ਕਮਾਉਂਦੇ ਹਾਂ ਚਾਹੇ ਉਹ ਵਿੱਤੀ ਹੋਵੇ, ਬੌਧਿਕ ਹੋਵੇ ਜਾਂ ਭਾਵਨਾਤਮਕ ਹੋਵੇ, ਅਸੀਂ ਸਾਰੇ ਹੀ ਉਸ ਦੇ ਅਸਥਾਈ ਸੁਰੱਖਿਅਕ ਹਾਂ ਘੱਟ ਕਿਸਮਤ ਵਾਲੇ ਲੋਕਾਂ ਨਾਲ ਆਪਣੀ ਪੂੰਜੀ ਨੂੰ ਸਾਂਝਾ ਕਰਨਾ ਹੀ ਉਸ ਦਾ ਬਿਹਤਰੀਨ ਉਪਯੋਗ ਹੈ
ਮੁਕਾਬਲਿਆਂ ਨਾਲ ਪ੍ਰੇਰਿਤ ਹੋਵੋ:
ਆਮਜਨ ਲਈ ਮੁਕਾਬਲੇ ਦਾ ਮਤਲਬ ਇੱਕ ਬੁਰੇ ਸੁਫਨੇ ਵਰਗਾ ਹੈ ਪਰ ਅਸਲ ’ਚ ਮੁਕਾਬਲਾ ਹੋਣਾ ਸਾਡੇ ਲਈ ਇੱਕ ਵਰਦਾਨ ਹੈ ਜੇਕਰ ਤੁਹਾਡੇ ਕੋਲ ਕੁਝ ਅਜਿਹਾ ਹੈ ਤਾਂ ਨਿਰਾਸ਼ ਨਾ ਹੋਵੋ, ਸਗੋਂ ਤੁਸੀਂ ਦੂਜਿਆਂ ਤੋਂ ਕਿਵੇਂ ਬਿਹਤਰ ਪ੍ਰਦਰਸ਼ਨ ਕਰ ਸਕਦੇ ਹੋ, ਉਸ ’ਤੇ ਧਿਆਨ ਦਿਓ ਉਨ੍ਹਾਂ ਤੋਂ ਬਿਹਤਰ ਬਣੋ ਅਤੇ ਆਪਣੀ ਛਵ੍ਹੀ ਸਥਾਪਿਤ ਕਰੋ
ਜੋ ਨਹੀਂ ਹੋ ਸਕਦਾ ਹੈ ਉਹ ਕਰੋ:
ਹਾਂ, ਅਸੰਭਵ ਨੂੰ ਸੰਭਵ ਬਣਾਓ ਮਾਨ ਟਾਟਾ ਮੰਨਦੇ ਹਨ ਕਿ ਜੇਕਰ ਤੁਹਾਡੇ ਕੋਲ ਕੁਝ ਅਜਿਹਾ ਹੈ ਜੋ ਤੁਹਾਨੂੰ ਲੱਗਦਾ ਹੈ ਕਿ ਪ੍ਰਾਪਤ ਕੀਤਾ ਜਾ ਸਕਦਾ ਹੈ, ਪਰ ਦੂਜਿਆਂ ਨੂੰ ਲੱਗਦਾ ਹੈ ਕਿ ਅਜਿਹਾ ਨਹੀਂ ਹੋ ਸਕਦਾ ਹੈ, ਤਾਂ ਉਹ ਯਕੀਨੀ ਤੌਰ ’ਤੇ ਤੁਹਾਨੂੰ ਕਰਨਾ ਚਾਹੀਦਾ ਹੈ
ਤਰਕਸੰਗਤ ਬਣੋ:
ਰਤਨ ਟਾਟਾ ਮੰਨਦੇ ਹਨ ਕਿ ਜ਼ੋਖਮ ਕਾਰੋਬਾਰੀ ਗਣਿਤ ਦਾ ਇੱਕ ਜ਼ਰੂਰੀ ਹਿੱਸਾ ਹੈ ਨਹੀਂ ਚਾਹੁੰਦੇ ਹੋਏ ਵੀ ਤੁਹਾਡੇ ’ਤੇ ਸੰਕਟ ਆ ਸਕਦਾ ਹੈ, ਅਜਿਹੀ ਸਥਿਤੀ ’ਚ ਤੁਹਾਨੂੰ ਬੇਹੱਦ ਸਮਝਦਾਰੀ ਨਾਲ ਸਹੀ ਕਦਮ ਚੁੱਕਣ ਦੀ ਜ਼ਰੂਰਤ ਹੈ ਨਾ ਕਿ ਹਾਰ ਮੰਨ ਲੈਣ ਦੀ ਦੂਜੇ ਪਾਸੇ ਤਰਕਸੰਗਤ ਰੂਪ ਨਾਲ, ਵਿਸ਼ੇਸ਼ ਟੀਚੇ ਲਈ ਤੁਹਾਨੂੰ ਹੋਰ ਜ਼ਿਆਦਾ ਗੰਭੀਰ ਜ਼ੋਖਮ ਦਾ ਸਾਹਮਣਾ ਕਰਨ ਲਈ ਤਿਆਰ ਹੁੰਦੇ ਹੋ
ਸਿਹਤਮੰਦ ਰਹੋ:
ਇਹ ਜੱਗ-ਜ਼ਾਹਿਰ ਹੈ ਕਿ ਸਫਲਤਾ ਦੇ ਫਲ ਦਾ ਆਨੰਦ ਲੈਣ ਲਈ ਸਾਡੀ ਸਿਹਤ ਨੂੰ ਚੰਗੀ ਸਥਿਤੀ ’ਚ ਹੋਣਾ ਚਾਹੀਦਾ ਹੈ, ਜੋ ਯਤਨਪੂਰਵਕ ਕੀਤੇ ਗਏ ਉਸ ਰੁੱਖ ਲਾਉਣ ਤੋਂ ਪੈਦਾ ਹੁੰਦੀ ਹੈ ਜਿਸ ਨੂੰ ਸਖ਼ਤ ਮਿਹਨਤ ਕਿਹਾ ਜਾਂਦਾ ਹੈ
ਅਸਫਲਤਾ ਹੀ ਸਫਲਤਾ ਦੇ ਰਾਹ ਦਿਖਾਉਂਦੀ ਹੈ:
ਸਾਡੀਆਂ ਅਸਫਲਤਾਵਾਂ ਦੇ ਸਬਕ ਨੂੰ ਧਿਆਨ ’ਚ ਰੱਖਣਾ ਜ਼ਰੂਰੀ ਹੈ, ਕਿਉਂਕਿ ਅਸਫਲਤਾ ਉਨ੍ਹਾਂ ਸਰਵੋਤਮ ਅਧਿਆਪਕਾਂ ’ਚੋਂ ਇੱਕ ਹੈ ਜੋ ਸਾਨੂੰ ਸਫਲਤਾ ਦਾ ਰਾਹ ਦਿਖਾਉਂਦੀ ਹੈ ਉਹ ਕੀ ਕਾਰਨ ਸਨ ਜਿਸ ਨਾਲ ਤੁਹਾਡਾ ਪਿਛਲਾ ਯਤਨ ਅਸਫਲ ਰਿਹਾ ਉਨ੍ਹਾਂ ਕਾਰਨਾਂ ਦਾ ਵਿਸ਼ਲੇਸ਼ਣ ਕਰੋ, ਉਨ੍ਹਾਂ ਤੋਂ ਸਿੱਖੋ ਅਤੇ ਤੁਸੀਂ ਪਾਓਗੇ ਕਿ ਤੁਹਾਡੇ ਰਾਹ ਹੌਲੀ-ਹੌਲੀ ਆਸਾਨ ਹੁੰਦੇ ਜਾਣਗੇ
ਜ਼ਮੀਨ ਨਾਲ ਜੁੜੇ ਰਹੋ:
ਸਫਲ ਗਤੀਵਿਧੀਆਂ ਤੋਂ ਬਾਅਦ ਜ਼ਮੀਨ ਨਾਲ ਜੁੜੇ ਰਹਿਣਾ ਇੱਕ ਬਹੁਤ ਮਹੱਤਵਪੂਰਨ ਪਹਿਲੂ ਹੈ ਚਾਹੇ ਤੁਹਾਡੀ ਸਫਲਤਾ ਕਿੰਨੀ ਵੀ ਵੱਡੀ ਹੋ ਜਾਵੇ, ਹਮੇਸ਼ਾ ਆਪਣੇ ਪੈਰਾਂ ਨੂੰ ਜ਼ਮੀਨ ’ਤੇ ਅਤੇ ਆਪਣੀ ਦ੍ਰਿਸ਼ਟੀ ਆਕਾਸ਼ ਦੇ ਉੱਪਰ ਰੱਖੋ
ਆਪਣੇ ਰਾਹ ’ਤੇ ਚੱਲੋ :
ਤੁਸੀਂ ਆਪਣੇ ਜੀਵਨ ’ਚ ਜੋ ਕਰਨਾ ਚਾਹੁੰਦੇ ਹੋ ਉਸ ਦੀ ਸਪੱਸ਼ਟ ਪਰਿਕਲਪਨਾ ਹੋਣਾ ਚੰਗੀ ਗੱਲ ਹੈ ਵੱਖਰਾ ਅਤੇ ਯੁਨੀਕ ਰਸਤੇ ਦਾ ਪਾਲਣ ਕਰਨਾ ਪੂਰੀ ਤਰ੍ਹਾਂ ਸਹੀ ਹੈ ਇਹ ਤੁਹਾਡੀ ਸਫਲਤਾ ਨੂੰ ਤੈਅ ਕਰ ਸਕਦਾ ਹੈ ਜੇਕਰ ਇਸ ਨੂੰ ਹਾਸਲ ਕਰਨ ਲਈ ਜ਼ਰੂਰੀ ਸਖ਼ਤ ਮਿਹਨਤ ਕੀਤੀ ਜਾਵੇ ਤਾਂ ਇਹ ਸਲਾਹ ਉਨ੍ਹਾਂ ਮਾਹਿਰ ਸ਼ਖ਼ਸੀਅਤਾਂ ਦੀ ਹੈ ਜਿਨ੍ਹਾਂ ਨੇ ਸਖਤ ਮਿਹਨਤ, ਦੂਰਦਰਸ਼ਿਤਾ ਅਤੇ ਕਦੇ ਹਾਰ ਨਾ ਮੰਨਣ ਵਾਲੇ ਜਜ਼ਬੇ ਨਾਲ ਸਫਲਤਾ ਦੇ ਬਾਕੀ ਪਾਇਦਾਨ ਤੱਕ ਪਹੁੰਚੇ ਜੇਕਰ ਤੁਸੀਂ ਵੀ ਆਪਣੇ ਜੀਵਨ ’ਚ ਇਸ ਦਾ ਪਾਲਣ ਕਰਦੇ ਹੋ ਤਾਂ ਯਕੀਨ ਮੰਨੋ ਆਉਣ ਵਾਲੀਆਂ ਕਈ ਪੀੜ੍ਹੀਆਂ ਲਈ ਤੁਹਾਨੂੰ ਆਦਰਸ਼ ਬਣਨ ਤੋਂ ਕੋਈ ਨਹੀਂ ਰੋਕ ਸਕਦਾ
ਐੱਨ ਆਰ ਨਰਾਇਣ ਮੂਰਤੀ:
ਭਾਰਤ ਦੇ ਸਭ ਤੋਂ ਸ਼ਕਤੀਸ਼ਾਲੀ ਉਦਯੋਗਪਤੀ ’ਚੋਂ ਇੱਕ ਹਨ ਉਨ੍ਹਾਂ ਨੇ ਹਰ ਰੁਕਾਵਟਾਂ ਦਾ ਡਟ ਕੇ ਸਾਹਮਣਾ ਕਰਕੇ ਇੱਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ ਜਿਸ ਦਾ ਨਾਂਅ ਇਨਫੋਸਿਸ ਹੈ ਉਨ੍ਹਾਂ ਦਾ ਮੰਨਣਾ ਹੈ:
ਰਤਨ ਟਾਟਾ:
ਜਦੋਂ ਵੀ ਸਾਦਗੀ ਦੀ ਗੱਲ ਆਏ, ਤਾਂ ਇਸ ਵਿਅਕਤੀ ਨੇ ਉਸ ਦੀ ਪਰਿਭਾਸ਼ਾ ਨੂੰ ਇੱਕ ਨਵਾਂ ਵਿਸਥਾਰ ਦਿੱਤਾ ਹੈ ਉਹ ਆਪਣੀ ਕੁੱਲ ਆਮਦਨ ਦਾ ਲਗਭਗ 65 ਫੀਸਦੀ ਲੋਕਹਿੱਤ ਦੇ ਕੰਮਾਂ ’ਚ ਦਾਨ ਕਰਦੇ ਹਨ ਪਰ ਮਾਮੂਲੀ ਆਦਮੀ ਤੋਂ ਦੁਨੀਆਂ ਦੇ ਸਰਵੋਤਮ ਦਿੱਗਜਾਂ ’ਚੋਂ ਇੱਕ ਬਣਨ ਦੀ ਉਨ੍ਹਾਂ ਦੀ ਯਾਤਰਾ ਅਸਾਨ ਨਹੀਂ ਰਹੀ ਹੈ
ਅਜੀਮ ਪ੍ਰੇਮਜੀ:
ਵਿਪਰੋ ਨੂੰ ਆਧੁਨਿਕ ਭਾਰਤ ਦੇ ਸਰਵੋਤਮ ਸੰਗਠਨਾਂ ’ਚੋਂ ਇੱਕ ਬਣਾਉਣ ਲਈ ਵਿਪਰੋ ਦੇ ਪ੍ਰਧਾਨ ਨੇ ਕੋਈ ਕਸਰ ਨਹੀਂ ਛੱਡੀ
ਮੁਕੇਸ਼ ਅੰਬਾਨੀ: ਜਦੋਂ ਪਰਿਚੈ ਦੀ ਗੱਲ ਹੋਵੇ ਤਾਂ ਇਸ ਵਿਅਕਤੀ ਨੂੰ ਕਿਸੇ ਦੀ ਜ਼ਰੂਰਤ ਨਹੀਂ ਭਾਰਤ ਦੇ ਸਭ ਤੋਂ ਅਮੀਰ ਅਤੇ ਦੁਨੀਆਂ ਦੇ 36ਵੇਂ ਰਇਸ ਦੀ ਅਗਵਾਈ ’ਚ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਨਵੀਆਂ ਉੱਚਾਈਆਂ ਨੂੰ ਛੂਹਿਆ ਹੈ