Mental Health

ਮੈਂਟਲ ਹੈਲਥ ਨੂੰ ਬਣਾਓ ਪਾਵਰਫੁਲ -ਸਾਡੇ ਜੀਵਨ ’ਚ ਯਾਦਸ਼ਕਤੀ ਦੀ ਮਹੱਤਵਪੂਰਨ ਥਾਂ ਹੈ ਅੱਜ ਦੇ ਮੁਕਾਬਲੇ ਭਰੇ ਯੁੱਗ ’ਚ ਉਹੀ ਅੱਗੇ ਰਹਿੰਦਾ ਹੈ ਜਿਸਦੀ ਯਾਦਸ਼ਕਤੀ ਤੇਜ਼ ਹੈ ਯਾਦ ਦੀ ਪ੍ਰਕਿਰਿਆ ਦੋ ਤਰ੍ਹਾਂ ਦੀ ਹੁੰਦੀ ਹੈ ਜਿਸਨੂੰ ਛੋਟੀ ਮਿਆਦ ਅਤੇ ਲੰਬੀ ਮਿਆਦ ਦੇ ਰੂਪਾਂ ’ਚ ਜਾਣਿਆ ਜਾਂਦਾ ਹੈ ਛੋਟੀ ਮਿਆਦ ਦੀਆਂ ਯਾਦਾਂ ਛੋਟੇ ਸਮੇਂ ਦੀਆਂ ਹੁੰਦੀਆਂ ਹਨ ਜਿਸਨੂੰ ਯਾਦ ਰੱਖਣਾ ਜ਼ਰੂਰੀ ਨਹੀਂ ਹੁੰਦਾ, ਪਰ ਲੰਬੇ ਸਮੇਂ ਦੀ ਯਾਦ ਪ੍ਰਕਿਰਤੀ ਵਾਲੀ ਹੁੰਦੀ ਹੈ ਇਸਦੇ ਲਈ ਦਿਮਾਗ ਦੀ ਸਮਰੱਥਾ ਨੂੰ ਵਿਆਪਕ ਬਣਾਉਣਾ ਹੁੰਦਾ ਹੈ ਕਈ ਵਾਰ ਅਜਿਹਾ ਦੇਖਿਆ ਗਿਆ ਹੈ ਕਿ ਯਾਦ ਸ਼ਕਤੀ ਕੁਝ ਕਾਰਨਾਂ ਕਾਰਨ ਕਮਜ਼ੋਰ ਹੋਣ ਲੱਗਦੀ ਹੈ ਇਨ੍ਹਾਂ ’ਚ ਮੁੱਖ ਕਾਰਨ ਹੇਠ ਲਿਖੇ ਹੁੰਦੇ ਹਨ:-the problem of losing memory many ways to increase it mental health

  • ਲੰਬੀ ਬਿਮਾਰੀ ਦੀ ਵਜ੍ਹਾ ਨਾਲ ਅਕਸਰ ਯਾਦ ਸ਼ਕਤੀ ਕਮਜ਼ੋਰ ਹੋਣ ਲੱਗਦੀ ਹੈ, ਕਿਉਂਕਿ ਇਸ ਨਾਲ ਮਨੁੱਖੀ ਦਿਮਾਗ ’ਚ ਇਲੈਕਟ੍ਰੋਕੈਮੀਕਲ ਗਤੀਵਿਧੀ ਹੌਲੀ ਹੋ ਜਾਂਦੀ ਹੈ
  • ਸਿਰ ’ਤੇ ਡੂੰਘੀ ਸੱਟ ਲੱਗ ਜਾਣ ਨਾਲ ਵੀ ਯਾਦ ਸ਼ਕਤੀ ਦੀ ਗਤੀ ਹੌਲੀ ਹੋ ਜਾਂਦੀ ਹੈ
  • ਵਾਰ-ਵਾਰ ਨਿਰਾਸ਼ਾ ਹੱਥ ਲੱਗਣ ਨਾਲ ਵੀ ਯਾਦ ਸ਼ਕਤੀ ਦੀ ਗਤੀ ਹੌਲੀ ਹੋ ਜਾਂਦੀ ਹੈ
  • ਉਪਰੋਕਤ ਕਾਰਨਾਂ ਕਾਰਨ ਇਹ ਜ਼ਰੂਰੀ ਨਹੀਂ ਹੈ ਕਿ ਸਾਰਿਆਂ ਦੀ ਯਾਦ ਸ਼ਕਤੀ ਕਮਜ਼ੋਰ ਹੋਣ ਲੱਗ ਜਾਵੇ ਹਾਂ, ਕੁਝ ਘੱਟ ਜਾਂ ਜ਼ਿਆਦਾ ਅਸਰ ਤਾਂ ਪੈਂਦਾ ਹੀ ਹੈ
  • ਯਾਦ ਸ਼ਕਤੀ ਨੂੰ ਵਧਾਉਣ ਲਈ ਕਲਪਨਾ ਦੀ ਵਰਤੋਂ ਕਰਨਾ ਜ਼ਰੂਰੀ ਹੁੰਦਾ ਹੈ ਜੋ ਗੱਲ ਯਾਦ ਰੱਖਣ ਜਾਂ ਦੇਖਣਯੋਗ ਹੋਵੇ, ਉਸਨੂੰ ਦੇਖਣ-ਸੁਣਨ ਜਾਂ ਪੜ੍ਹਨ ਤੋਂ ਬਾਅਦ ਉਸਦੀ ਕਾਲਪਨਿਕ ਤਸਵੀਰ ਦਿਮਾਗ ’ਚ ਖਿੱਚ ਲੈਣ ਨਾਲ ਵੀ ਉਹ ਗੱਲ ਬਹੁਤ ਦਿਨਾਂ ਤੱਕ ਯਾਦ ਰਹਿੰਦੀ ਹੈ
  • ਕਿਸੇ ਵਿਸ਼ੇ-ਵਸਤੂ ਨੂੰ ਜ਼ਿਆਦਾ ਸਮੇਂ ਤੱਕ ਯਾਦ ਰੱਖਣ ਲਈ ਉਸਨੂੰ ਸੰਕਲਪ ਅਤੇ ਇੱਛਾ ਨਾਲ ਯਾਦ ਕਰੋ, ਕਿਉਂਕਿ ਇੱਛਾ ਅਤੇ ਸੰਕਲਪ ਦੀ ਕਮੀ ’ਚ ਗੱਲ ਯਾਦ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ ਕਿਸੇ ਵਿਸ਼ੇ ਨੂੰ ਯਾਦ ਰੱਖਣ ਲਈ ਇਕਾਗਰਤਾ ਵੀ ਜਰੂਰੀ ਹੈ
  • ਕੁਝ ਘਰੇਲੂ ਤਰੀਕੇ ਵੀ ਹਨ ਜਿਨ੍ਹਾਂ ਦੀ ਵਰਤੋਂ ਨਾਲ ਯਾਦ ਸ਼ਕਤੀ ਨੂੰ ਤੇਜ਼ ਬਣਾਇਆ ਜਾ ਸਕਦਾ ਹੈ
  • ਮੱਖਣ, ਘਿਓ, ਜੌਂ, ਸ਼ਹਿਦ, ਤਿਲ ਅਤੇ ਸੋਇਆਬੀਨ ਨਾਲ ਬਣੇ ਪਦਾਰਥਾਂ ਨੂੰ ਖਾਂਦੇ ਰਹਿਣ ਨਾਲ ਯਾਦ ਸ਼ਕਤੀ ਤੇਜ਼ ਬਣਦੀ ਹੈ
  • ਸੌਂਫ ਦਾ ਚੂਰਨ ਸ਼ਹਿਦ ਨਾਲ ਖਾਂਦੇ ਰਹਿਣ ਨਾਲ ਯਾਦ ਸ਼ਕਤੀ ਤੇਜ਼ ਬਣਦੀ ਹੈ
  • ਖਰਬੂਜੇ ਦੇ ਬੀਜਾਂ ਦੀ ਬਰਫੀ ਬਣਾ ਕੇ ਨਿੱਤ ਪ੍ਰਤੀ ਦੋ ਬਰਫੀਆਂ ਨੂੰ ਦੁੱਧ ਨਾਲ ਖਾਂਦੇ ਰਹਿਣ ਨਾਲ ਯਾਦ ਸ਼ਕਤੀ ਵਧਦੀ ਹੈ
  • ਚਾਰ ਪੰਜ ਖਜ਼ੂਰਾਂ ਹਰ ਰੋਜ਼ ਦੁੱਧ ’ਚ ਪਾ ਕੇ ਖਾਂਦੇ ਰਹਿਣ ਨਾਲ ਯਾਦ ਸ਼ਕਤੀ ਤੇਜ਼ ਹੁੰਦੀ ਹੈ ਖਜ਼ੂਰਾਂ ਦੀ ਥਾਂ ਛੁਹਾਰਾ ਵੀ ਦੁੱਧ ਨਾਲ ਲਿਆ ਜਾ ਸਕਦਾ ਹੈ
  • ਅਨਾਰ ਦੇ ਲਾਲ-ਲਾਲ ਦਾਣਿਆਂ ਨੂੰ ਨਿਯਮਤ ਤੌਰ ’ਤੇ ਖਾਂਦੇ ਰਹਿਣ ਨਾਲ ਯਾਦ ਸ਼ਕਤੀ ਤੇਜ਼ ਹੋ ਜਾਂਦੀ ਹੈ
  • ਗਰਮੀ ਦੇ ਦਿਨਾਂ ’ਚ ਪੇਠੇ ਦੀ ਮਿਠਾਈ ਨਿਸ਼ਚਿਤ  ਮਾਤਰਾ ’ਚ ਰੋਜ਼ ਖਾਂਦੇ ਰਹਿਣ ਨਾਲ ਯਾਦ ਸ਼ਕਤੀ ’ਚ ਕਮੀ ਨਹੀਂ ਹੁੰਦੀ
  • ਗਾਂ ਦੇ ਕੱਚੇ ਦੁੱਧ ’ਚ ਦੋ ਪੱਕੇ ਕੇਲਿਆਂ ਨੂੰ ਪੀਸ ਕੇ ਰੋਜਾਨਾ ਕੁਝ ਦਿਨਾਂ ਤੱਕ ਲੈਂਦੇ ਰਹਿਣ ’ਤੇ ਯਾਦ ਸ਼ਕਤੀ ’ਚ ਕਾਫੀ ਵਾਧਾ ਹੁੰਦਾ ਹੈ
  • ਗੁਲਾਬ ਦਾ ਗੁਲਕੰਦ ਖਾਣ ਨਾਲ ਵੀ ਯਾਦ ਸ਼ਕਤੀ ਨੂੰ ਬਲ ਮਿਲਦਾ ਹੈ
  • ਮੁਲੱਠੀ ਦੀ ਜੜ੍ਹ ਦਾ ਚੂਰਨ ਗਾਂ ਦੇ ਦੁੱਧ ਦੀ ਲੱਸੀ ’ਚ ਮਿਲਾ ਕੇ ਕੁਝ ਦਿਨਾਂ ਤੱਕ ਹਰ ਰੋਜ਼ ਪੀਂਦੇ ਰਹਿਣ ਨਾਲ ਦਿਮਾਗ ਦੀ ਕਮਜ਼ੋਰੀ ਦੂਰ ਹੋ ਕੇ ਯਾਦ ਸ਼ਕਤੀ ਵਧਦੀ ਹੈ
  • ਅਨਾਰ, ਪਪੀਤਾ, ਨਿੰਬੂ, ਸੰਤਰਾ ਅਤੇ ਟਮਾਟਰ ਦੇ ਰਸ ਨੂੰ ਬਰਾਬਰ-ਬਰਾਬਰ ਮਾਤਰਾ ’ਚ ਲੈ ਕੇ ਹਰ ਰੋਜ਼ ਇੱਕ ਕੱਪ ਪੀਂਦੇ ਰਹਿਣ ਨਾਲ ਯਾਦ ਸ਼ਕਤੀ ਤੇਜ਼  ਹੁੰਦੀ ਹੈ
  • ਕਣਕ ਅਤੇ ਜਵਾਰ ਦੇ ਰਸ ਨੂੰ ਨਿਯਮਤ ਤੌਰ ’ਤੇ ਹਰ ਰੋਜ਼ ਪੀਂਦੇ ਰਹਿਣ ਨਾਲ ਯਾਦ ਸ਼ਕਤੀ ’ਚ ਵਾਧਾ ਹੁੰਦਾ ਹੈ
  • ਗਾਂ ਦੇ ਦੁੱਧ ’ਚ ਮਖਾਨਿਆਂ ਨੂੰ ਉੱਬਾਲ ਕੇ ਠੰਢਾ ਕਰ ਲਓ ਉਸ ’ਚ ਦੋ ਪੱਕੇ ਕੇਲੇ ਚੰਗੀ ਤਰ੍ਹਾਂ ਨਾਲ ਪੀਸ ਕੇ ਮਿਲਾ ਲਓ ਇਸ ਤੋਂ ਬਾਅਦ ਇੱਕ ਚਮਚ ਸ਼ਹਿਦ ਮਿਲਾ ਕੇ ਸਵੇਰੇ ਖਾਂਦੇ ਰਹਿਣ ਨਾਲ ਮੇਧਾ ਸ਼ਕਤੀ ’ਚ ਵਾਧਾ ਹੁੰਦਾ ਹੈ
    -ਆਨੰਦ ਕੁਮਾਰ ਅਨੰਤ