Stay strong

ਮੁਸ਼ਕਿਲ ਸਮੇਂ ’ਚ ਰਖੋ ਹੌਂਸਲਾ -ਮਨੁੱਖ ਨੂੰ ਸਮੇਂ ਦੇ ਅਨੁਸਾਰ ਵਿਹਾਰ ਕਰਨਾ ਚਾਹੀਦਾ ਹੈ ਜਦੋਂ ਉਸ ਦਾ ਸਮਾਂ ਮਾੜਾ ਚੱਲ ਰਿਹਾ ਹੋਵੇ ਭਾਵ ਉਹ ਦੁੱਖਾਂ-ਪ੍ਰੇਸ਼ਾਨੀਆਂ ’ਚ ਘਿਰਿਆ ਹੋਇਆ ਹੋਵੇ ਤਾਂ ਉਸ ਸਮੇਂ ਮਨੁੱਖ ਨੂੰ ਝੁਕ ਜਾਣਾ ਚਾਹੀਦਾ ਹੈ ਮਨੁੱਖ ਨੂੰ ਛੋਟੇ-ਛੋਟੇ ਰੁੱਖਾਂ ਵਾਂਗ ਝੁਕ ਕੇ ਆਪਣਾ ਸਮਾਂ ਬਤੀਤ ਕਰਨਾ ਚਾਹੀਦਾ ਹੈ ਕਹਿਣ ਦਾ ਅਰਥ ਇਹ ਹੈ ਕਿ ਜਦੋਂ ਤੂਫਾਨ ਆਉਂਦਾ ਹੈ ਜਾਂ ਤੇਜ਼ ਹਨੇੇ੍ਹਰੀ ਚੱਲਦੀ ਹੈ, ਉਦੋਂ ਝੁਕ ਜਾਣ ਵਾਲੇ ਰੱਖ ਬਚ ਜਾਂਦੇ ਹਨ

ਇਸ ਤੋਂ ਉਲਟ ਹਨੇ੍ਹਰੀ-ਤੂਫਾਨ ਆਉਣ ’ਤੇ ਜੋ ਰੁੱਖ  ਆਕੜ ਕੇ ਸਿੱਧੇ ਖੜ੍ਹੇ ਹੁੰਦੇ ਹਨ, ਉਹ ਟੁੱਟ ਕੇ ਡਿੱਗ ਜਾਂਦੇ ਹਨ ਉਨ੍ਹਾਂ ਦੀ ਤਬਾਹੀ ਹੋ ਜਾਂਦੀ ਹੈ ਉਸ ਸਮੇਂ ਜੇਕਰ ਉਹ ਵੀ ਥੋੜ੍ਹਾ ਝੁਕ ਜਾਂਦੇ ਤਾਂ ਸ਼ਾਇਦ ਉਨ੍ਹਾਂ ਦਾ ਅੰਤ ਨਾ ਹੁੰਦਾ ਇਸੇ ਤਰ੍ਹਾਂ ਜਦੋਂ ਸਮਾਂ ਆਪਣਾ ਸਾਥ ਨਾ ਦੇ ਰਿਹਾ ਹੋਵੇ, ਤਾਂ ਮਨੁੱਖ ਨੂੰ ਆਪਣੇ ਘੁਮੰਡ ’ਚ ਨਹੀਂ ਰਹਿਣਾ ਚਾਹੀਦਾ ਉਸ ਸਮੇਂ ਉਸ ਨੂੰ ਸਵੈ-ਪੜਚੋਲ ਕਰਨੀ ਚਾਹੀਦੀ ਹੈ, ਆਪਣੇ ਦੁੱਖਾਂ ਨੂੰ ਦੂਰ ਕਰਨਾ ਚਾਹੀਦਾ ਹੈ ਅਤੇ ਸਮਾਂ ਬਦਲਣ ਦੀ ਉਡੀਕ ਕਰਨੀ ਚਾਹੀਦੀ ਹੈ

ਕਿਸੇ ਕਵੀ ਨੇ ਬੜੇ ਹੀ ਸੁੰਦਰ ਸ਼ਬਦਾਂ ’ਚ ਵਿਸ਼ਲੇਸ਼ਣ ਕੀਤਾ ਹੈ-

ਵਹੇਦਮਿਤਰੰ ਸਕੰਧੇਨ ਯਾਵਤਕਾਲਵਿਪਰਯਯ;
ਅਥੈਵਮਾਗਤੇ ਕਾਲੇ ਭਿੰਧਾਦੁ ਘਟਮਿਵਾਸ਼ਮਨਿ

ਅਰਥਾਤ ਜਦੋਂ ਮਾੜਾ ਸਮਾਂ ਭਾਵ ਉਲਟ ਸਮਾਂ ਚੱਲ ਰਿਹਾ ਹੋਵੇ, ਤਾਂ ਆਪਣੇ ਦੁਸ਼ਮਣ ਨੂੰ ਮੋਢੇ ’ਤੇ ਬਿਠਾ ਕੇ ਰੱਖਣਾ ਚਾਹੀਦਾ ਹੈ ਸਹੀਂ ਸਮਾਂ ਆਉਣ ’ਤੇ ਉਸਨੂੰ ਉਵੇਂ ਹੀ ਨਸ਼ਟ ਕਰ ਦੇਣ ਚਾਹੀਦਾ ਹੈ ਜਿਵੇਂ ਘੜੇ ਨੂੰ ਪੱਥਰ ’ਤੇ ਤੋੜਿਆ ਜਾਂਦਾ ਹੈ ਇਸ ਸ਼ਲੋਕ ਦਾ ਅਰਥ ਹੈ ਕਿ ਆਪਣਾ ਸਮਾਂ ਜਦੋਂ ਸਾਥ ਨਹੀਂ ਦਿੰਦਾ, ਤਾਂ ਦੁਸ਼ਮਣ ਨਾਲ ਸਮਝੌਤਾ ਕਰਨਾ ਜਾਂ ਉਸ ਨਾਲ ਮਿੱਠੇ ਸਬੰਧ ਬਣਾ ਕੇ ਰੱਖਣਾ ਹਿੱਤਕਾਰੀ ਹੁੰਦਾ ਹੈ ਪਰ ਇਸ ਗੱਲ ਦਾ ਮਨ ’ਚ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਦੁਸ਼ਮਣ ਆਖਰ ਦੁਸ਼ਮਣ ਹੀ ਹੁੰਦਾ ਹੈ ਉਹ ਕਦੇ ਵੀ ਡੰਗ ਮਾਰ ਸਕਦਾ ਹੈ ਭਾਵ ਉਹ ਮਨੁੱਖ ਦਾ ਅਹਿੱਤ ਕਰਕੇ ਉਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਸ ਲਈ ਜਦੋਂ ਸਹੀ ਮੌਕਾ ਮਿਲ ਜਾਵੇ ਤਾਂ ਉਸ ਨੂੰ ਜਵਾਬ ਦੇ ਦੇਣਾ ਚਾਹੀਦਾ ਹੈ

Also Read:  ਰੁਚੀਕਰ ਵਿਸ਼ਾ ਹੈ ਗਣਿਤ - ਅਧਿਆਪਕ ਦੀ ਭੂਮਿਕਾ

ਇੱਥੇ ਉਦਾਹਰਨ ਦਿੰਦੇ ਹੋਏ ਕਵੀ ਕਹਿੰਦਾ ਹੈ ਕਿ ਮਨੁੱਖ ਨੂੰ ਪਤਾ ਹੈ ਕਿ ਗੰਦੇ ਪਾਣੀ ਨਾਲ ਭਰਿਆ ਘੜਾ ਉੱਛਲ ਕੇ ਉਸ ਦੇ ਕੱਪੜਿਆਂ ਨੂੰ ਦੂਸ਼ਿਤ ਕਰ ਸਕਦਾ ਹੈ ਫਿਰ ਵੀ ਉਸ ਗੰਦੇ ਪਾਣੀ ਦੇ ਘੜੇ ਨੂੰ ਉਦੋਂ ਤੱਕ ਆਪਣੇ ਮੋਢੇ ’ਤੇ ਚੁੱਕ ਕੇ ਚੱਲਣਾ ਚਾਹੀਦਾ ਹੈ ਜਦੋਂ ਤੱਕ ਕੋਈ ਮਜ਼ਬੂਤ ਪੱਥਰ ਨਾ ਮਿਲ ਜਾਵੇ ਜਿਵੇਂ ਹੀ ਪੱਥਰ ਮਿਲ ਜਾਵੇ, ਉਸ ਘੜੇ ਨੂੰ ਤੋੜ ਦੇਣ ’ਚ ਢਿੱਲ ਨਹੀਂ ਕਰਨੀ ਚਾਹੀਦੀ ਭਾਵ ਖੁਦ ਨੂੰ ਉਸ ਭਾਰ ਤੋਂ ਮੁਕਤ ਕਰ ਲੈਣਾ ਚਾਹੀਦਾ ਹੈ

ਇਨ੍ਹਾਂ ਉਦਾਹਰਨਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਮਨੁੱਖ ਨੂੰ ਆਪਣੇ ਦੁੱਖਾਂ ਅਤੇ ਪ੍ਰੇਸ਼ਾਨੀਆਂ ਦੇ ਸਮੇਂ ਆਪਣਾ ਹੌਂਸਲਾ ਨਹੀਂ ਛੱਡਣਾ ਚਾਹੀਦਾ, ਸਗੋਂ ਉਨ੍ਹਾਂ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ ਮਾੜੇ ਸਮੇਂ ਤੋਂ ਬਾਅਦ ਨਿਸ਼ਚਿਤ ਹੀ ਚੰਗਾ ਸਮਾਂ ਵੀ ਆਉਂਦਾ ਹੈ ਦੁੱਖ ਦੇ ਦਿਨ ਵੀ ਬਤੀਤ ਹੋ ਜਾਂਦੇ ਹਨ ਇਸ ਦੁੱਖਦਾਈ ਸਮੇਂ ’ਚ ਮਨੁੱਖ ਨੂੰ ਆਪਣੇ ਉੱਪਰ ਸਦਾ ਵਿਸ਼ਵਾਸ ਬਣਾਈ ਰੱਖਣਾ ਚਾਹੀਦਾ ਹੈ, ਉਸ ਨੂੰ ਡੋਲਣ ਨਹੀਂ ਦੇਣਾ ਚਾਹੀਦਾ ਤਾਂ ਹੀ ਉਹ ਜਿੱਤ ਸਕਦਾ ਹੈ

ਜੇਕਰ ਮਨੁੱਖ ਦਾ ਆਤਮ-ਵਿਸ਼ਵਾਸ ਕਿਸੇ ਵੀ ਕਾਰਨ ਡੋਲ ਜਾਵੇਗਾ ਤਾਂ ਨਿਸ਼ਚਿਤ ਹੀ ਉਹ ਜ਼ਿੰਦਗੀ ਦੀ ਦੌੜ ’ਚ ਹਾਰ ਜਾਵੇਗਾ ਉਸ ਨੂੰ ਜੀਵਨ ’ਚ ਹਾਰਨਾ ਨਹੀਂ ਹੈ ਸਗੋਂ ਜਿੱਤਣਾ ਹੈ ਕਾਲੇ ਸੰਘਣੇ ਬੱਦਲ ਜਦੋਂ ਸੂਰਜ ਨੂੰ ਘੇਰ ਲੈਂਦੇ ਹਨ, ਤਾਂ ਧਰਤੀ ’ਤੇ ਘਣਘੋਰ ਹਨੇ੍ਹਰਾ ਛਾ ਜਾਂਦਾ ਹੈ ਅਜਿਹੇ ਮੁਸ਼ਕਿਲ ਸਮੇਂ ’ਚ ਬੱਦਲਾਂ ਦੇ ਵਰ੍ਹ ਜਾਣ ’ਤੇ ਸੂਰਜ ਫਿਰ ਪਹਿਲਾਂ ਵਾਂਗ ਮੁਸਕਰਾਉਂਦਾ ਹੋਇਆ ਅਸਮਾਨ ’ਚ ਚਮਕਣ ਲੱਗਦਾ ਹੈ

ਇਸੇ ਤਰ੍ਹਾਂ ਮਨੁੱਖ ਨੂੰ ਵੀ ਆਪਣਾ ਔਖਾ ਸਮਾਂ ਬੀਤ ਜਾਣ ਦੀ ਉਡੀਕ ਕਰਨੀ ਚਾਹੀਦੀ ਹੈ ਉਸ ਨੂੰ ਹੌਂਸਲੇ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਚੰਗਾ ਸਮਾਂ ਫਿਰ ਆਵੇਗਾ, ਅਜਿਹੀ ਉਮੀਦ ਕਾਇਮ ਰੱਖਣੀ ਚਾਹੀਦੀ ਹੈ ਉਸ ਸਮੇਂ ਆਪਣੇ ਜੀਵਨ ਮੁੱਲਾਂ ਦਾ ਤਿਆਗ ਕਰਕੇ ਮਨੁੱਖ ਨੂੰ ਕਦੇ ਵੀ ਮਾੜੇ ਰਸਤੇ ਵੱਲ ਨਹੀਂ ਜਾਣਾ ਚਾਹੀਦਾ ਆਪਣੀ ਇਸ ਅਵਸਥਾ ਲਈ ਈਸ਼ਵਰ ਨੂੰ ਦੋਸ਼ ਕਦੇ ਨਹੀਂ ਦੇਣਾ ਚਾਹੀਦਾ ਸਗੋਂ ਉਸ ਦੀ ਸ਼ਰਨ ’ਚ ਜਾਣਾ ਚਾਹੀਦਾ ਹੈ ਇਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਦੁੱਖ ਸਹਿਣ ਦੀ ਸ਼ਕਤੀ ਆਉਂਦੀ ਹੈ -ਚੰਦਰ ਪ੍ਰਭਾ ਸੂਦ

Also Read:  ਰੋਗਾਂ ਨਾਲ ਲੜਨ ’ਚ ਖੁਦ ਸਮਰੱਥ ਹੈ ਮਨੁੱਖੀ ਸਰੀਰ -ਨੈਚੁਰੋਪੈਥੀ ਇਲਾਜ