ਛੋਟੀ-ਛੋਟੀ ਬੱਚਤ ਨਾਲ ਸ਼ੁਰੂ ਕਰੋ ਖੁਦ ਦਾ ਬਿਜ਼ਨੈੱਸ
ਬਿਜ਼ਨੈੱਸ ਇੱਕ ਅਜਿਹਾ ਪੇਸ਼ਾ ਹੈ ਜਿਸ ਦਾ ਕਰੇਜ਼ ਲੋਕਾਂ ’ਚ ਹਰ ਜ਼ਮਾਨੇ ’ਚ ਬਣਿਆ ਰਿਹਾ ਹੈ ਬੀਤੇ ਕੁਝ ਸਾਲਾਂ ਤੋਂ ਭਾਰਤ ’ਚ ਵੀ ਨੌਜਵਾਨਾਂ ’ਚ ਨੌਕਰੀ ਨੂੰ ਛੱਡ ਕੇ ਸਟਾਰਟਅੱਪ ਜਾਂ ਆਪਣਾ ਖੁਦ ਦਾ ਬਿਜ਼ਨੈੱਸ ਸ਼ੁਰੂ ਕਰਨ ਦੀ ਪ੍ਰਵਿਰਤੀ ਕਾਫ਼ੀ ਦੇਖੀ ਗਈ ਹੈ
ਆਖਰ ਹੋਵੇ ਵੀ ਕਿਉਂ ਨਾ, ਦੂਜਿਆਂ ਦੇ ਅੰਡਰ ਕੰਮ ਕਰਨ ਦੀ ਬਜਾਇ ਜੇਕਰ ਖੁਦ ਆਪਣੀ ਕੰਪਨੀ ਦਾ ਬਾੱਸ ਬਣਨ ਦਾ ਮੌਕਾ ਮਿਲੇ ਤਾਂ ਕੌਣ ਅਜਿਹੇ ਮੌਕਿਆਂ ਨੂੰ ਛੱਡੇਗਾ ਪਰ ਬਿਜ਼ਨੈੱਸ ’ਚ ਜਿੰਨੀ ਆਜ਼ਾਦੀ ਅਤੇ ਜਿੰਨੀ ਕਮਾਈ ਹੁੰਦੀ ਹੈ ਉਸ ਤੋਂ ਕਿਤੇ ਜ਼ਿਆਦਾ ਉਸ ’ਚ ਮਿਹਨਤ ਦੀ ਵੀ ਜ਼ਰੂਰਤ ਪੈਂਦੀ ਹੈ ਅਤੇ ਫਿਰ ਬਿਜ਼ਨੈੱਸ ਸਫਲ ਹੋਵੇਗਾ ਜਾਂ ਨਹੀਂ, ਇਸ ਗੱਲ ਦੀ ਵੀ ਤਾਂ ਕੋਈ ਗਰੰਟੀ ਨਹੀਂ ਹੁੰਦੀ ਇਸ ਲਈ ਅਕਸਰ ਕਿਹਾ ਜਾਂਦਾ ਹੈ ਕਿ ਕਿਸੇ ਵੀ ਬਿਜ਼ਨੈੱਸ ’ਚ ਸਿੱਧੇ ਪੈਸਾ ਲਗਾਉਣ ਦੀ ਬਜਾਇ ਛੋਟੇ ਬਿਜ਼ਨੈੱਸ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ
Also Read :-
- ਗਰਮੀ ਦੇ ਮੌਸਮ ’ਚ ਬਿਜਲੀ ਅਤੇ ਪੈਸੇ ਦੀ ਬੱਚਤ
- ਤੁਹਾਡੀ ਬੱਚਤ ਕਿੱਥੇ ਹੈ ਸੁਰੱਖਿਅਤ ਸੋਨਾ, ਚਾਂਦੀ ਜਾਂ ਬੈਂਕ!
- ਮਹਿੰਗਾਈ ’ਚ ਜ਼ਰੂਰੀ ਹੈ ਬੱਚਤ, ਖਰਚਿਆਂ ’ਤੇ ਲਾਓ ਲਗਾਮ
- ਮਹਿੰਗਾਈ ਦੇ ਸਮੇਂ ’ਚ ਫਜ਼ੂਲ ਖਰਚੀ ਤੋਂ ਬਚੋ
- ਘਰੇਲੂ ਖਰਚਿਆਂ ’ਤੇ ਲਾਓ ਲਗਾਮ
Table of Contents
ਆਓ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਬਿਜ਼ਨੈੱਸਾਂ ਦੇ ਬਾਰੇ ’ਚ ਦੱਸਦੇ ਹਾਂ, ਜਿਨ੍ਹਾਂ ਨੂੰ ਕਾਫ਼ੀ ਘੱਟ ਪੂੰਜੀ ’ਚ ਸ਼ੁਰੂ ਕੀਤਾ ਜਾ ਸਕਦਾ ਹੈ
ਟਰੈਵਲ ਏਜੰਸੀ:
ਜਦੋਂ ਤੋਂ ਭਾਰਤ ’ਚ ਇੱਕ ਨਵੇਂ ਮੀਡੀਅਮ ਵਰਗ ਦਾ ਉਥਾਨ ਹੋਇਆ ਹੈ ਟਰੈਵਲ ਏਜੰਸੀ ਬਿਜ਼ਨੈੱਸ ’ਚ ਕਾਫੀ ਵਾਧਾ ਹੋਇਆ ਹੈ ਇਸ ਬਿਜ਼ਨੈੱਸ ਦੀ ਖਾਸੀਅਤ ਇਹ ਹੈ ਕਿ ਇਸ ’ਚ ਬਹੁਤ ਜ਼ਿਆਦਾ ਇਨਵੈਸਟਮੈਂਟ ਦੀ ਜ਼ਰੂਰਤ ਨਹੀਂ ਹੁੰਦੀ ਹੈ ਜੇਕਰ ਤੁਸੀਂ ਕਿਸੇ ਸ਼ਹਿਰ ਜਾਂ ਕਸਬੇ ’ਚ ਰਹਿੰਦੇ ਹੋ ਤਾਂ ਇਸ ਨੂੰ ਤੁਸੀਂ ਘਰ ਤੋਂ ਹੀ ਚਲਾ ਸਕਦੇ ਹੋ
ਮੋਬਾਇਲ ਰੀਚਾਰਜ਼ ਸ਼ਾੱਪ:
ਅੱਜ ਭਲੇ ਹੀ ਆੱਨਲਾਈਨ ਅਤੇ ਵਾੱਲਟ ਜ਼ਰੀਏ ਰੀਚਾਰਜ ਕਰਨ ਦਾ ਆੱਪਸ਼ਨ ਆ ਗਿਆ ਹੈ, ਪਰ ਭਾਰਤ ’ਚ ਜ਼ਿਆਦਾਤਰ ਲੋਕ ਹਾਲੇ ਵੀ ਦੁਕਾਨਾਂ ਤੋਂ ਹੀ ਫੋਨ ਰੀਚਾਰਜ ਕਰਵਾਉਣਾ ਪਸੰਦ ਕਰਦੇ ਹਨ ਜ਼ਿਆਦਾਤਰ ਲੋਕਾਂ ਨੂੰ ਕੰਪਨੀਆਂ ਦੇ ਰੀਚਾਰਜ ਦੇ ਅਪਡੇਟਸ ਦੀ ਜਾਣਕਾਰੀ ਨਹੀਂ ਹੁੰਦੀ, ਤਾਂ ਜੋ ਵੀ ਇਸ ਬਿਜ਼ਨੈੱਸ ’ਚ ਇੱਛੁਕ ਹੋਣ ਉਹ ਕਿਤੇ ਵੀ ਇੱਕ ਛੋਟੀ ਜਿਹੀ ਦੁਕਾਨ ਲੈ ਕੇ ਇਸ ਦੀ ਸ਼ੁਰੂਆਤ ਕਰ ਸਕਦੇ ਹਨ ਇਸ ਦੇ ਨਾਲ-ਨਾਲ ਕਈ ਹੋਰ ਆੱਨਲਾਈਨ ਸਰਵਿਸ ਨੂੰ ਵੀ ਆਪਣੀ ਦੁਕਾਨ ਤੋਂ ਸ਼ੁਰੂ ਕਰ ਸਕਦੇ ਹਨ ਇਸ ’ਚ ਤੁਸੀਂ ਫੋਟੋਸਟੇਟ ਜਾਂ ਲੈਮੀਨੇਸ਼ਨ, ਹੋਰ ਸਮਾਨ ਰੱਖ ਕੇ ਵੇਚ ਸਕਦੇ ਹੋ
ਵੇਡਿੰਗ ਕੰਸਲਟੈਂਟ:
ਹੁਣ ਉਹ ਜ਼ਮਾਨਾ ਚਲਿਆ ਗਿਆ ਜਦੋਂ ਸ਼ਾਦੀ ਦੀ ਪੂਰੀ ਵਿਵਸਥਾ ਘਰਵਾਲੇ ਕਰਦੇ ਸਨ ਇਸ ਭੱਜ-ਦੌੜ ਵਾਲੇ ਟਾਈਮ ’ਚ ਸ਼ਾਇਦ ਹੀ ਕਿਸੇ ਕੋਲ ਐਨਾ ਸਮਾਂ ਹੋਵੇਗਾ ਕਿ ਉਹ ਐਨੇ ਵੱਡੇ ਆਯੋਜਨ ਨੂੰ ਇਕੱਲੇ ਮੈਨੇਜ਼ ਕਰ ਸਕੇ ਇਸ ਲਈ ਵੇਡਿੰਗ ਕੰਸਲਟੈਂਟ ਵਰਗੇ ਪ੍ਰੋਫੈਸ਼ਨਲ ਦੀ ਡਿਮਾਂਡ ਵਧੀ ਹੈ ਜੇਕਰ ਤੁਹਾਡੀ ਰੁਚੀ ਪ੍ਰੋਗਰਾਮਾਂ ਨੂੰ ਮੈਨੇਜ਼ ਕਰਨ ’ਚ ਹੈ ਤਾਂ ਇਹ ਬਦਲ ਤੁਹਾਡੇ ਲਈ ਸਹੀ ਸਾਬਤ ਹੋ ਸਕਦਾ ਹੈ
ਟਿਊਸ਼ਨ/ਕੋਚਿੰਗ ਸੈਂਟਰ:
ਜੇਕਰ ਤੁਸੀਂ ਪੜ੍ਹੇ ਲਿਖੇ ਹੋ ਅਤੇ ਤੁਸੀਂ ਪੈਸੇ ਕਮਾਉਣੇ ਹਨ, ਤਾਂ ਟਿਊਸ਼ਨ ਇੱਕ ਵਧੀਆ ਬਦਲ ਹੋ ਸਕਦਾ ਹੈ ਤੁਸੀਂ ਚਾਹੋ ਤਾਂ ਆਪਣੇ ਦੋਸਤਾਂ ਦਾ ਇੱਕ ਗਰੁੱਪ ਬਣਾ ਕੇ ਇਸ ਨੂੰ ਸੰਗਠਿਤ ਤਰੀਕੇ ਨਾਲ ਸ਼ੁਰੂ ਕਰ ਸਕਦੇ ਹੋ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ ਸ਼ੁਰੂ ਕਰਨ ’ਚ ਤੁਹਾਨੂੰ ਨਾਂਹ ਦੇ ਬਰਾਬਰ ਪੈਸਿਆਂ ਦੀ ਜ਼ਰੂਰਤ ਪਏਗੀ ਸ਼ਹਿਰੀ ਇਲਾਕਿਆਂ ’ਚ ਅਕਸਰ ਆਸ-ਪਾਸ ਦੇ ਘਰਾਂ ਅਤੇ ਗਲੀਆਂ ’ਚ ਛੋਟੇ-ਛੋਟੇ ਬੱਚੇ ਹੁੰਦੇ ਹਨ, ਜਿਨ੍ਹਾਂ ਦੇ ਮਾਤਾ-ਪਿਤਾ ਨਾਲ ਤੁਸੀਂ ਸੰਪਰਕ ਕਰਕੇ ਉਨ੍ਹਾਂ ਨੂੰ ਆਪਣੇ ਘਰ ’ਚ ਹੀ ਪੜ੍ਹਾ ਸਕਦੇ ਹੋ ਇਸ ਕੰਮ ’ਚ ਤੁਹਾਡੀ ਸਟੱਡੀ ਸਕਿੱਲਸ ਅਤੇ ਨਾਲੇਜ ਪੂਰੀ ਹੋਣਾ ਜ਼ਰੂਰੀ ਹੈ ਤੁਹਾਡੀ ਐਜ਼ੂਕੇਸ਼ਨ ਇਸ ’ਚ ਜ਼ਿਆਦਾ ਮਾਇਨੇ ਰੱਖਦੀ ਹੈ
ਟਿਫਨ ਸਰਵਿਸ:
ਸ਼ਹਿਰਾਂ ’ਚ ਅਕਸਰ ਇਕੱਲੇ ਰਹਿਣ ਵਾਲੇ ਵਰਕਿੰਗ ਪ੍ਰੋਫੈਸ਼ਨਲ ਲੋਕਾਂ ਕੋਲ ਐਨਾ ਸਮਾਂ ਨਹੀਂ ਹੁੰਦਾ ਕਿ ਉਹ ਖੁਦ ਖਾਣਾ ਬਣਾ ਸਕਣ, ਇਸ ਲਈ ਉਨ੍ਹਾਂ ਨੂੰ ਟਿਫਨ ਲਗਵਾਉਣਾ ਪੈਂਦਾ ਹੈ ਜੇਕਰ ਤੁਹਾਨੂੰ ਖਾਣਾ ਬਣਾਉਣਾ ਆਉਂਦਾ ਹੈ ਤਾਂ ਇਸ ਨੂੰ ਤੁਸੀਂ ਖੁਦ ਹੀ ਸ਼ੁਰੂ ਕਰ ਸਕਦੇ ਹੋ ਇਸ ਦੇ ਲਈ ਵੀ ਬਹੁਤ ਜ਼ਿਆਦਾ ਨਿਵੇਸ਼ ਦੀ ਜ਼ਰੂਰਤ ਨਹੀਂ ਪੈਂਦੀ ਹੈ ਨਹੀਂ ਤਾਂ ਤੁਸੀਂ ਕਿਸੇ ਮਹਿਲਾ ਨੂੰ ਤਨਖਾਹ ’ਤੇ ਰੱਖ ਕੇ ਖਾਣਾ ਤਿਆਰ ਕਰਕੇ ਘਰਾਂ ’ਚ ਭਿਜਵਾ ਸਕਦੇ ਹੋ
ਟੇਲਰਿੰਗ:
ਹਰ ਸ਼ਹਿਰ ’ਚ ਵਧੀਆ ਟੇਲਰ ਦੀ ਡਿਮਾਂਡ ਹਮੇਸ਼ਾ ਰਹਿੰਦੀ ਹੈ ਹੁਣ ਤਾਂ ਡਿਜ਼ਾਇਨਰ ਕੱਪੜਿਆਂ ਦੀ ਮੰਗ ਜ਼ਿਆਦਾ ਹੋ ਗਈ ਹੈ ਅਤੇ ਇਸ ਨਾਲ ਮਾਰਕਿਟ ’ਚ ਵਧੀਆ ਟੇਲਰ ਦੀ ਜ਼ਰੂਰਤ ਮਹਿਸੂਸ ਕੀਤੀ ਜਾਂਦੀ ਹੈ ਇਸ ’ਚ ਹਾਲਾਂਕਿ ਥੋੜ੍ਹੇ ਇਨਵੈਸਟਮੈਂਟ ਦੀ ਜ਼ਰੂਰਤ ਪਏਗੀ, ਪਰ ਇਹ ਵੀ ਇੱਕ ਫਾਇਦੇ ਦਾ ਬਿਜ਼ਨੈੱਸ ਹੈ ਤੁਸੀਂ ਕਿਸੇ ਵੀ ਐਕਸਪਰਟ ਤੋਂ ਟੇਲਰ ਦਾ ਕੰਮ ਸਿੱਖ ਕੇ ਇਸ ਨੂੰ ਸ਼ੁਰੂ ਕਰਕੇ ਵਧੀਆ ਪੈਸਾ ਕਮਾ ਸਕਦੇ ਹੋ
ਬੇਕਰੀ ਸ਼ਾੱਪ:
ਆਮਦਨੀ ਵਧਾਉਣ ਦੇ ਨਾਲ ਹੀ ਲੋਕਾਂ ਦੇ ਖਾਣ-ਪੀਣ ਦੀਆਂ ਆਦਤਾਂ ਵੀ ਬਦਲੀਆਂ ਹਨ ਅਤੇ ਇਸ ਲਈ ਬੇਕਰੀ ਉਤਪਾਦਾਂ ਦੀ ਡਿਮਾਂਡ ਵਧਣ ਲੱਗੀ ਹੈ ਲੋਕ ਪੈਕਟ ਬੰਦ ਸਮਾਨ ਘੱਟ ਖਾਣਾ ਪਸੰਦ ਕਰਨ ਲੱਗੇ ਹਨ ਪਹਿਲਾਂ ਜਿੱਥੇ ਸਿਰਫ਼ ਬਰਥ-ਡੇ ਵਰਗੇ ਮੌਕਿਆਂ ’ਤੇ ਹੀ ਬੇਕਰੀ ਸ਼ਾੱਪ ਦਾ ਰੁਖ ਕੀਤਾ ਜਾਂਦਾ ਸੀ ਉੱਥੇ ਹੁਣ ਸਨੈਕਸ ਲਈ ਵੀ ਬੇਕਰੀ ਦੀ ਉਪਯੋਗਤਾ ਵਧ ਗਈ ਹੈ ਤੁਸੀਂ ਚਾਹੋ ਤਾਂ ਕਿਸੇ ਮਸ਼ਹੂਰ ਬੇਕਰੀ ਚੇਨ ਦੀ ਫ੍ਰੈਂਚਾਈਜ਼ੀ ਲੈ ਸਕਦੇ ਹੋ, ਨਹੀਂ ਤਾਂ ਖੁਦ ਦੀ ਵੀ ਸ਼ਾੱਪ ਖੋਲ੍ਹ ਸਕਦੇ ਹੋ ਇਸ ਨੂੰ ਸ਼ੁਰੂ ਕਰਨ ’ਚ ਵੀ ਬਹੁਤ ਜ਼ਿਆਦਾ ਪੈਸਿਆਂ ਦੀ ਜ਼ਰੂਰਤ ਨਹੀਂ ਪੈਂਦੀ ਬਿਸਕੁਟ ਕੱਢਣ ਲਈ ਤੁਸੀਂ ਆੱਵਨ ਵਗੈਰ੍ਹਾ ਖਰੀਦ ਕੇ ਮੁਨਾਫ਼ੇ ਵਾਲਾ ਕੰਮ ਕਰ ਸਕਦੇ ਹੋ
ਨਾਸ਼ਤੇ ਦੀ ਦੁਕਾਨ:
ਇਹ ਤਾਂ ਸਦਾਬਹਾਰ ਬਿਜਨੈੱਸ ਹੈ ਇਸ ਨੂੰ ਕਿਤੇ ਵੀ ਕਿਸੇ ਵੀ ਸ਼ਹਿਰ ਦੇ ਕੋਨੇ ’ਚ ਸ਼ੁਰੂ ਕੀਤਾ ਜਾ ਸਕਦਾ ਹੈ ਇਸ ਦੇ ਲਈ ਤੁਹਾਨੂੰ ਗਾਹਕ ਵੀ ਨਹੀਂ ਤਲਾਸ਼ਣੇ ਪੈਣਗੇ ਇੱਕ ਵਾਰ ਤੁਹਾਡੀ ਦੁਕਾਨ ਬਾਰੇ ਲੋਕਾਂ ਨੂੰ ਪਤਾ ਚੱਲਿਆ ਤਾਂ ਉਹ ਤੁਹਾਡੇ ਕੋਲ ਦੌੜੇ ਚਲੇ ਆਉਣਗੇ ਹਾਂ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਬਿਜ਼ਨੈੱਸ ਨੂੰ ਫਿਰ ਹੀ ਸ਼ੁਰੂ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਰੇਸਪੀ ਨੂੰ ਬਣਾਉਣ ਦੀ ਭਰਪੂਰ ਕਲਾ ਹੈ ਤੁਹਾਡਾ ਭੋਜਨ ਸਵਾਦਿਸ਼ਟ ਹੋਣਾ ਚਾਹੀਦਾ ਹੈ ਇਸ ’ਚ ਵੀ ਜ਼ਿਆਦਾ ਪੈਸਿਆਂ ਦੀ ਬਜਾਇ ਕਲਾ ਦੀ ਜ਼ਿਆਦਾ ਜ਼ਰੂਰਤ ਰਹਿੰਦੀ ਹੈ
ਬਲਾੱਗਿੰਗ:
ਡਿਜ਼ੀਟਲ ਯੁੱਗ ’ਚ ਬਲਾਗਿੰਗ ਤੋਂ ਵੀ ਪੈਸੇ ਕਮਾਏ ਜਾ ਰਹੇ ਹਨ ਜੇਕਰ ਤੁਹਾਡੇ ਕੋਲ ਲਿਖਣ ਦੀ ਸਕਿੱਲ ਹੈ ਤਾਂ ਸਿਰਫ਼ ਲੈਪਟਾਪ ਅਤੇ ਇੰਟਰਨੈੱਟ ਕੁਨੈਕਸ਼ਨ ਜ਼ਰੀਏ ਇਸਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਜੇਕਰ ਤੁਸੀਂ ਵੱਡੇ ਪੱਧਰ ’ਤੇ ਬਲਾਗਿੰਗ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਖੁਦ ਦੀ ਵੈੱਬਸਾਈਟ ਵੀ ਬਣਵਾ ਸਕਦੇ ਹੋ ਜੇਕਰ ਤੁਸੀਂ ਕਿਸੇ ਅਖਬਾਰ ਨਾਲ ਜੁੜ ਕੇ ਰੈਗੂਲਰ ਤੌਰ ’ਤੇ ਖਬਰਾਂ ਅਤੇ ਲੇਖ ਵਗੈਰਾ ਭੇਜ ਕੇ ਆਪਣੀ ਲੇਖਨ ਕਲਾ ਨੂੰ ਸੁਧਾਰ ਸਕਦੇ ਹੋ ਤਿੰਨ-ਚਾਰ ਸਾਲਾਂ ਤੱਕ ਆਪਣੀ ਕਲਾ ਨੂੰ ਨਿਖਾਰਨ ਤੋਂ ਬਾਅਦ ਤੁਸੀਂ ਬਲਾਗਿੰਗ ਨੂੰ ਇੰਟਰਸਟਿੰਗ ਅਤੇ ਪੈਸਾ ਕਮਾਉਣ ਲਈ ਲਿਖ ਸਕਦੇ ਹੋ
ਯੂ-ਟਿਊਬ:
ਅੱਜ ਤੋਂ ਦਸ ਸਾਲ ਪਹਿਲਾਂ ਤੱਕ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਇੰਟਰਨੈੱਟ ਜ਼ਰੀਏ ਕਰੋੜਪਤੀ ਬਣਿਆ ਜਾ ਸਕਦਾ ਹੈ ਪਰ ਅੱਜ ਇਹ ਸੰਭਵ ਹੋ ਗਿਆ ਹੈ ਯੂਟਿਊਬ ’ਤੇ ਵੀਡਿਓ ਬਣਾ ਕੇ ਚੰਗੇ-ਖਾਸੇ ਪੈਸੇ ਕਮਾਏ ਜਾ ਸਕਦੇ ਹਨ ਯੂਟਿਊਬ ’ਤੇ ਹਜ਼ਾਰਾਂ ਚੈਨਲਾਂ ਦੇ ਅਜਿਹੇ ਉਦਾਹਰਨ ਹਨ ਜੋ ਲੱਖਾਂ ਰੁਪਏ ਕਮਾ ਰਹੇ ਹਨ ਇਸ ’ਚ ਤੁਹਾਨੂੰ ਬਸ ਤੁਹਾਡੇ ਅੰਦਰ ਕ੍ਰਿਏਟਿਵ ਦਾ ਕੀੜਾ ਜਗਾਉਣਾ ਹੋਵੇਗਾ ਤੁਹਾਡਾ ਕੰਨਟੈਂਟ ਇੰਟਰਸਟਿੰਗ ਵਧੀਆ ਹੋਣਾ ਚਾਹੀਦਾ ਹੈ
ਜੂਸ ਸ਼ਾੱਪ:
ਅੱਜ ਤਾਂ ਹਰ ਕੋਈ ਸਿਹਤਮੰਦ ਰਹਿਣਾ ਚਾਹੁੰਦਾ ਹੈ ਅਤੇ ਜੂਸ ਨੂੰ ਸਿੱਧੇ ਤੌਰ ’ਤੇ ਸਿਹਤ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਸਿਹਤ ਜਾਗਰੂਕਤਾ ਦੇ ਚੱਲਦਿਆਂ ਲੋਕ ਪੀਣ ਵਾਲੇ ਪਦਾਰਥਾਂ ਨੂੰ ਲੈਣਾ ਅੱਜ-ਕੱਲ੍ਹ ਜ਼ਿਆਦਾ ਪਸੰਦ ਕਰਦੇ ਹਨ, ਇਸ ਲਈ ਤੁਸੀਂ ਬਨਾਨਾ ਸ਼ੇਕ, ਗੰਨੇ ਦਾ ਜੂਸ, ਜਲ ਜੀਰਾ ਸਟਾਲ, ਸੰਤਰੇ ਆਦਿ ਦਾ ਕੰਮ ਸ਼ੁਰੂ ਕਰ ਸਕਦੇ ਹੋ ਇਸ ਨੂੰ ਸ਼ੁਰੂ ਕਰਨ ਲਈ ਜ਼ਿਆਦਾ ਜਗ੍ਹਾ ਦੀ ਜ਼ਰੂਰਤ ਨਹੀਂ ਪੈਂਦੀ ਸਿਰਫ਼ ਇੱਕ ਮਸ਼ੀਨ ਅਤੇ ਥੋੜ੍ਹੇ ਜਿਹੇ ਫਲਾਂ ਦੇ ਸਹਾਰੇ ਤੁਸੀਂ ਇਸ ਬਿਜ਼ਨੈੱਸ ਨੂੰ ਸ਼ੁਰੂ ਕਰ ਸਕਦੇ ਹੋ