ਇਸ ਜਨਮ ਕਾ ਕੀਆ ਜਾਏ ਨਾ ਬਿਆਨ | ਸਭ ਜੂਨੀਓਂ ਸੇ ਜੂਨ ਊਂਚੀ ਮਿਲੀ ਪ੍ਰਧਾਨ ||
ਰੂਹਾਨੀ ਸਤਿਸੰਗ: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ
ਮਾਲਕ ਦੀ ਸਾਜੀ-ਨਵਾਜੀ ਪਿਆਰੀ ਸਾਧ-ਸੰਗਤ ਜੀਓ! ਜੋ ਵੀ ਜੀਵ ਇੱਥੇ ਸਤਿਸੰਗ ਪੰਡਾਲ ‘ਚ, ਆਸ਼ਰਮ ‘ਚ ਚੱਲ ਕੇ ਆਏ ਹਨ ਆਪਣੇ ਕੀਮਤੀ ਸਮੇਂ ‘ਚੋਂ ਸਮਾਂ ਕੱਢ ਕੇ ਮਨ ਦਾ ਸਾਹਮਣਾ ਕਰਦੇ ਹੋਏ ਤੁਸੀਂ ਪਧਾਰੇ ਹੋ ਕਲਿਯੁਗ ‘ਚ ਰਾਮ-ਨਾਮ ਦੀ ਕਥਾ-ਕਹਾਣੀ ‘ਚ ਆਉਣਾ ਬਹੁਤ ਮੁਸ਼ਕਲ ਹੈ ਕਿਸਮਤ ਵਾਲੇ ਹੁੰਦੇ ਹਨ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਮਾਲਕ ਦੀ ਕ੍ਰਿਪਾ ਹੁੰਦੀ ਹੈ ਜੋ ਸਤਿਸੰਗ ‘ਚ ਚੱਲ ਕੇ ਆਉਂਦੇ ਹਨ ਤੁਸੀਂ ਸਤਿਸੰਗ ‘ਚ ਪਧਾਰੇ ਹੋ, ਤੁਹਾਡਾ ਸਭ ਦਾ ਸਤਿਸੰਗ ‘ਚ ਪਧਾਰਨ ਦਾ, ਆਸ਼ਰਮ ‘ਚ ਆਉਣ ਦਾ ਤਹਿ-ਦਿਲੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ, ਖੁਸ਼ਾਮਦੀਦ, ਮੋਸਟ ਵੈੱਲਕਮ ਕਹਿੰਦੇ ਹਾਂ ਤੁਹਾਡੀ ਸੇਵਾ ‘ਚ ਜੋ ਸਤਿਸੰਗ ਹੋਣ ਜਾ ਰਿਹਾ ਹੈ,
Table of Contents
ਜਿਸ ਭਜਨ ‘ਤੇ ਸਤਿਸੰਗ ਹੋਵੇਗਾ, ਉਹ ਭਜਨ ਹੈ:-
ਇਸ ਜਨਮ ਕਾ ਕੀਆ ਜਾਏ ਨਾ ਬਿਆਨ,
ਸਭ ਜੂਨੀਓਂ ਸੇ ਜੂਨ ਊਂਚੀ, ਮਿਲੀ ਪ੍ਰਧਾਨ
ਇਨਸਾਨ ਦਾ ਸਰੀਰ ਵਿਗਿਆਨਕਾਂ ਲਈ ਇੱਕ ਅਬੁੱਝ ਪਹੇਲੀ ਬਣਿਆ ਹੋਇਆ ਹੈ ਅਜਿਹੀ ਪਹੇਲੀ ਜਿਸ ‘ਤੇ ਲਗਾਤਾਰ ਰਿਸਰਚ ਹੋ ਰਹੇ ਹਨ ਪਰ ਫਿਰ ਵੀ ਸਰੀਰ ਬਾਰੇ ਪੂਰੀ ਤਰ੍ਹਾਂ ਕੋਈ ਸਮਝ ਨਹੀਂ ਪਾਇਆ ਹੈ ਉਸ ਪਰਮ ਪਿਤਾ ਪਰਮਾਤਮਾ ਨੇ ਚੁਰਾਸੀ ਲੱਖ ਸਰੀਰਾਂ ‘ਚੋਂ ਇਨਸਾਨ ਦਾ ਸਰੀਰ ਸਰਵੋਤਮ ਬਣਾਇਆ ਹੈ ਹੈਰਾਨੀਜਨਕ ਗੱਲ, ਬਹੁਤ ਛੋਟਾ ਸਰੀਰ ਹੈ ਪਰ ਸਭ ਪ੍ਰਾਣੀਆਂ ਤੋਂ ਵੱਡਾ ਦਿਮਾਗ ਹੈ, ਸੋਚਣ-ਸਮਝਣ ਦੀ ਤਾਕਤ ਹੈ ਪਰ ਇਹ ਸ਼ਕਤੀ, ਤਾਕਤ ਉਸ ਮਾਲਕ ਨੇ ਇਨਸਾਨ ਨੂੰ ਕਿਉਂ ਦਿੱਤੀ? ਹਰੇਕ ਪ੍ਰਾਣੀ ਨੂੰ ਪ੍ਰਭੂ ਨੇ ਆਤਮ-ਰੱਖਿਆ ਲਈ ਕੁਝ ਨਾ ਕੁਝ ਦਿੱਤਾ ਹੈ ਕਿਸੇ ਨੂੰ ਜ਼ਹਿਰ ਦਿੱਤਾ ਹੈ ਤਾਂ ਕਿਸੇ ਦੇ ਸਰੀਰ ਦਾ ਰੰਗ ਬਦਲ ਜਾਂਦਾ ਹੈ
ਕੋਈ ਕਿਸ ਤਰ੍ਹਾਂ ਨਾਲ ਬਚਾਅ ਕਰਦਾ ਹੈ, ਕੋਈ ਕਿਸ ਤਰ੍ਹਾਂ ਨਾਲ, ਪਰ ਇਨਸਾਨ ਨੂੰ ਆਤਮ-ਰੱਖਿਆ ਲਈ ਉਸ ਪਰਮ ਪਿਤਾ ਪਰਮਾਤਮਾ ਨੇ ਬਹੁਤ ਵੱਡਾ ਦਿਮਾਗ ਦਿੱਤਾ ਹੈ ਦੂਜੇ ਪ੍ਰਾਣੀ ਸਰੀਰ ਦੀ ਰੱਖਿਆ ਕਰ ਸਕਦੇ ਹਨ, ਉਸ ਨੂੰ ਆਤਮ-ਰੱਖਿਆ ਤਾਂ ਕਿਹਾ ਜਾਂਦਾ ਹੈ ਪਰ ਅਸਲ ‘ਚ ਉਹ ਸਰੀਰ ਤੱਕ ਸੀਮਤ ਹੈ ਯਾਨੀ ਆਪਣੇ ਜ਼ਹਿਰ ਨਾਲ, ਆਪਣੀ ਸ਼ਕਤੀ ਨਾਲ ਉਸ ਸਰੀਰ ਨੂੰ ਆਪਣੇ ਦੁਸ਼ਮਣ ਤੋਂ ਬਚਾ ਲੈਂਦੇ ਹਨ ਪਰ ਇਨਸਾਨ ਨੂੰ ਪਰਮ ਪਿਤਾ ਪਰਮਾਤਮਾ ਨੇ ਅਜਿਹੀ ਸ਼ਕਤੀ ਦਿੱਤੀ ਹੈ ਕਿ ਇਹ ਆਤਮਾ ਨੂੰ ਕਾਲ, ਨੈਗੇਟਿਵ ਪਾਵਰ ਤੋਂ, ਬੁਰਾਈ ਦਾ ਜੋ ਪ੍ਰਤੀਕ ਹੈ, ਉਸ ਤੋਂ ਬਚਾ ਸਕਦਾ ਹੈ ਉਸ ਦੇ ਆਵਾਗਮਨ ਦੇ ਚੱਕਰ ਤੋਂ ਕਾਲ ਨੇ ਜੋ ਜਨਮ-ਮਰਨ ਦਾ ਚੱਕਰ ਚਲਾਇਆ ਹੈ ਜਿਸ ‘ਚ ਰੂਹ, ਆਤਮਾ ਉਲਝੀ ਹੋਈ ਹੈ, ਉਸ ਤੋਂ ਮੌਕਸ਼-ਮੁਕਤੀ ਆਤਮਾ ਨੂੰ ਜੇਕਰ ਮਿਲ ਸਕਦੀ ਹੈ
ਕਿਸੇ ਸਰੀਰ ‘ਚ, ਤਾਂ ਉਹ ਇਨਸਾਨ ਦਾ ਸਰੀਰ ਹੀ ਹੈ ਇਹੀ ਨਹੀਂ, ਇਸ ਸਰੀਰ ‘ਚ ਅਜਿਹੀਆਂ ਸ਼ਕਤੀਆਂ ਭਰੀਆਂ ਹਨ, ਅਜਿਹੀ ਤਾਕਤ ਭਰੀ ਹੈ ਜੋ ਕਹਿਣ-ਸੁਣਨ ਤੋਂ ਪਰ੍ਹੇ ਹੈ ਜਿਉਂਦੇ-ਜੀ ਇਨਸਾਨ ਪਰਮ ਪਿਤਾ ਪਰਮਾਤਮਾ ਦੇ ਦਰਸ਼ਨ-ਦੀਦਾਰ ਕਰ ਸਕਦਾ ਹੈ ਉਸ ਦੀ ਦਇਆ-ਮਿਹਰ ਦੇ ਕਾਬਲ ਬਣ ਸਕਦਾ ਹੈ ਅਤੇ ਉਹ ਮਾਲਕ, ਪ੍ਰਭੂ ਜੋ ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਹੈ ਉਸ ਨੂੰ ਦੇਖ ਸਕੇ ਚੁਰਾਸੀ ਲੱਖ ਸਰੀਰਾਂ ‘ਚ ਸਿਰਫ਼ ਇਨਸਾਨ ਦਾ ਸਰੀਰ ਹੀ ਅਜਿਹਾ ਹੈ ਜੋ ਉਸ ਪਰਮ ਪਿਤਾ ਪਰਮਾਤਮਾ ਨੂੰ, ਅਤਿ ਸੂਖਮ ਸਵਰੂਪ ਨੂੰ ਜ਼ਰ੍ਹੇ-ਜ਼ਰ੍ਹੇ ‘ਚ ਅਤੇ ਆਪਣੇ ਅੰਦਰ ਵੀ ਦੇਖ ਸਕਦਾ ਹੈ
ਇਸ ਜਨਮ ਕਾ ਕੀਆ ਜਾਏ ਨਾ ਬਿਆਨ
ਸਭ ਜੂਨੀਓਂ ਸੇ ਜੂਨ ਊਂਚੀ ਮਿਲੀ ਪ੍ਰਧਾਨ
ਇਸ ਬਾਰੇ ਰੂਹਾਨੀ ਸੰਤ, ਪੀਰ-ਫਕੀਰਾਂ ਦੀ ਬਾਣੀ ‘ਚ ਦੱਸਿਆ ਹੈ:-
ਮਨੁੱਖ ਜਨਮ ਸਭ ਤੋਂ ਉੱਚਾ ਹੈ ਇਨਸਾਨੀ ਚੋਲੇ ਅੰਦਰ ਹੀ ਮਾਲਕ ਦਾ ਮਿਲਾਪ ਕਰਨਾ ਹੈ ਪਰ ਇਹ ਬਾਹਰ ਹੀ ਬਾਹਰ ਟੱਕਰਾਂ ਮਾਰਦਾ ਰਹਿੰਦਾ ਹੈ ਇਸ ਕਾਇਆ ਮੰਦਿਰ ‘ਚ ਦਾਖਲ ਨਹੀਂ ਹੁੰਦਾ ਨਾ ਆਪਣੇ ਆਪ ਨੂੰ ਜਾਣਦਾ ਹੈ ਅਤੇ ਨਾ ਹੀ ਮਾਲਕ ਨੂੰ
ਭਾਈ ਨਾਲ-ਨਾਲ ਭਜਨ ਚੱਲੇਗਾ ਅਤੇ ਨਾਲ-ਨਾਲ ਤੁਹਾਡੀ ਸੇਵਾ ‘ਚ ਅਰਜ਼ ਕਰਦੇ ਚੱਲਾਂਗੇ
ਟੇਕ:- ਇਸ ਜਨਮ ਕਾ ਕੀਆ ਜਾਏ ਨਾ ਬਿਆਨ
ਸਭ ਜੂਨੀਓਂ ਸੇ ਜੂਨ ਊਂਚੀ, ਮਿਲੀ ਪ੍ਰਧਾਨ
1. ਪ੍ਰਭੂ ਮਿਲਨੇ ਲੀਏ ਯੇ ਮਿਲੀ ਹੈ ਬਾਰ,
ਯੇ ਮਿਲੀ ਹੈ ਬਾਰ
ਕਾਮ ਖਾਨੇ-ਸੋਨੇ ਮੇਂ ਰਹਾ ਹੈ ਗੁਜ਼ਾਰ,
ਹਾਂ ਜੀ ਰਹਾ ਹੈ ਗੁਜ਼ਾਰ
ਜਿਸ ਕਾਮ ਕੋ ਆਇਆ ਦੀਆ ਨਾ ਧਿਆਨ,
ਇਸ ਜਨਮ…….
2. ਜੋ ਜੀਅ ਚਾਹੇ ਕਰ ਸਕਤਾ ਹੈ,
ਕਰ ਸਕਤਾ ਹੈ
ਇਸੀ ਜਨਮ ਮੇਂ ਨਾਮ ਜਪ ਸਕਤਾ ਹੈ,
ਜਪ ਸਕਤਾ ਹੈ
ਔਰ ਜੂਨੀਓਂ ਕੋ ਨਹੀਂ ਹੈ ਯੇ ਗਿਆਨ
ਇਸ ਜਨਮ…….
3. ਮਾਇਆ ਜਾਲ ਮੇਂ ਕੈਸਾ ਫੰਸ ਰਹਾ ਹੈ,
ਹਾਂ ਜੀ ਫੰਸ ਰਹਾ ਹੈ
ਦੇਖ ਮਾਇਆ ਕੇ ਖਿਲੌਨੇ ਹੰਸ ਰਹਾ ਹੈ,
ਦੇਖੋ ਹੰਸ ਰਹਾ ਹੈ
ਕਰੇ ਹੋਸ਼ ਨਾ ਬਨ ਬੈਠਾ ਹੈ ਨਾਦਾਨ
ਇਸ ਜਨਮ…….
4. ਕਾਮ ਵਿਸ਼ੇ ਵਿਕਾਰੋਂ ਕੋ ਜਾਨ ਲੀਆ,
ਹਾਂ ਜੀ ਜਾਨ ਲੀਆ
ਬੁਰੇ ਕਾਮ ਹੀ ਕਰਨਾ ਮਾਨ ਲੀਆ,
ਹਾਂ ਜੀ ਮਾਨ ਲੀਆ
ਕੀਏ ਕਰਮੋਂ ਕਾ ਦੇਨਾ ਪੜੇ ਭੁਗਤਾਨ
ਇਸ ਜਨਮ…….
ਭਜਨ ਦੇ ਸ਼ੁਰੂ ‘ਚ ਆਇਆ ਹੈ:-
ਪ੍ਰਭੂ ਮਿਲਨੇ ਲੀਏ ਯੇ ਮਿਲੀ ਹੈ ਬਾਰ,
ਯੇ ਮਿਲੀ ਹੈ ਬਾਰ
ਕਾਮ ਖਾਨੇ-ਸੋਨੇ ਮੇਂ ਰਹਾ ਹੈ ਗੁਜਾਰ,
ਹਾਂ ਜੀ ਰਹਾ ਹੈ ਗੁਜਾਰ
ਜਿਸ ਕਾਮ ਕੋ ਆਇਆ ਦੀਆ ਨਾ ਧਿਆਨ
ਪ੍ਰਭੂ, ਓਮ, ਹਰੀ, ਅੱਲ੍ਹਾ, ਰਾਮ ਜੋ ਸਭ ਤੋਂ ਵੱਡੀ ਤਾਕਤ ਹੈ ਜਿੰਨੀਆਂ ਵੀ ਸੰਸਾਰ ‘ਚ ਸ਼ਕਤੀਆਂ ਹਨ ਉਹ ਪ੍ਰਭੂ ਉਨ੍ਹਾਂ ਸਾਰਿਆਂ ਦਾ ਦਾਤਾ ਹੈ ਪ੍ਰਭੂ, ਜਿਸ ਦੀ ਯਾਦ ‘ਚ ਸਭ ਦੇਵੀ-ਦੇਵਤਾ, ਫਰਿਸ਼ਤੇ ਬੈਠਦੇ ਹਨ, ਉਸ ਦੀ ਭਗਤੀ-ਇਬਾਦਤ ਕਰਦੇ ਹਨ, ਉਸੇ ਨੂੰ ਇੱਥੇ ਪ੍ਰਭੂ, ਓਮ, ਹਰੀ, ਅੱਲ੍ਹਾ, ਵਾਹਿਗੁਰੂ ਕਿਹਾ ਜਾਂਦਾ ਹੈ ਇਹ ਦੱਸਣਾ ਜ਼ਰੂਰੀ ਹੈ ਕਿਉਂਕਿ ਪ੍ਰਭੂ ਏਨੇ ਹੋ ਗਏ ਹਨ ਕਿ ਮੰਨਣ ਵਾਲੇ ਓਨੇ ਨਹੀਂ ਹਨ ਤਿੰਨ ਸੌ ਪੈਂਠ੍ਹ ਕਰੋੜ ਤਾਂ ਦੇਵੀ-ਦੇਵਤਾ ਹਨ, ਜੋ ਸਾਰੇ ਪ੍ਰਭੂ ਹਨ ਉਨ੍ਹਾਂ ਤੋਂ ਉੱਪਰ ਦੇਵ ਹਨ, ਵੱਡੇ ਉਹ ਪ੍ਰਭੂ ਹਨ, ਫਿਰ ਕਾਲ-ਮਹਾਂਕਾਲ ਹਨ ਉਹ ਵੀ ਪ੍ਰਭੂ ਹਨ ਤਾਂ ਕਿਸ ਪ੍ਰਭੂ ਨੂੰ ਯਾਦ ਕਰੀਏ ਬੇਪਰਵਾਹ ਜੀ ਨੇ ਭਜਨ, ਕੱਵਾਲੀ ‘ਚ ਲਿਖਿਆ ਹੈ:-
ਕੋਈ ਛੋਟਾ ਰੱਬ ਕੋਈ ਵੱਡਾ ਰੱਬ,
ਮੈਂ ਕਿਹੜਾ ਕਿਹੜਾ ਰੱਬ ਪੂਜਾਂ
ਤਾਂ ਜੋ ਦੋਵਾਂ ਜਹਾਨਾਂ ਦਾ ਮਾਲਕ ਹੈ, ਜਿਸ ਦੀ ਹਰ ਕੋਈ ਭਗਤੀ ਕਰਦਾ ਹੈ ਉਹ ਕਿਸੇ ਦੀ ਭਗਤੀ ਨਹੀਂ ਕਰਦਾ, ਉਸ ਦੀ ਭਗਤੀ ਸਾਰੇ ਕਰਦੇ ਹਨ ਉਸ ਨੂੰ ਇੱਥੇ ਪ੍ਰਭੂ, ਅੱਲ੍ਹਾ, ਰਾਮ, ਵਾਹਿਗੁਰੂ, ਖੁਦਾ, ਰੱਬ ਕਿਹਾ ਜਾ ਰਿਹਾ ਹੈ ਉਹ ਦੋਵਾਂ ਜਹਾਨਾਂ ਦਾ ਮਾਲਕ ਹੈ, ਦਾਤਾ ਹੈ ਅਤੇ ਉਸ ਦੀ ਭਗਤੀ ਦਾ ਹੱਕ ਚੁਰਾਸੀ ਲੱਖ ਸਰੀਰਾਂ ‘ਚ ਕਿਸੇ ਸਰੀਰ ਨੂੰ ਹੈ ਤਾਂ ਉਹ ਇਨਸਾਨ ਦਾ ਸਰੀਰ ਹੈ ਬਾਕੀ ਦੇ ਜੀਵ-ਜੰਤੂ, ਪੰਛੀ, ਕੀਟ-ਪਤੰਗੇ ਜੇਕਰ ਭਗਤੀ ਕਰਨ ਤਾਂ ਤ੍ਰਿਲੋਕੀ ਨਾਥ ਤੱਕ, ਕਾਲ ਦੇ ਦਾਇਰੇ ‘ਚ ਸੀਮਤ ਹਨ ਉਹ ਅੱਲ੍ਹਾ, ਰਾਮ, ਵਾਹਿਗੁਰੂ ਦੀ ਭਗਤੀ, ਇਬਾਦਤ ਨਹੀਂ ਕਰ ਪਾਉਂਦੇ ਭਾਈ! ਉਸ ਮਾਲਕ ਦੀ ਭਗਤੀ, ਉਸ ਪਰਮ ਪਿਤਾ ਪਰਮਾਤਮਾ ਦੀ ਭਗਤੀ ਲਈ ਇਹ ਸਮਾਂ, ਇਹ ਅਵਸਰ ਮਿਲਿਆ ਹੈ
‘ਕਾਮ ਖਾਨੇ ਸੋਨੇ ਮੇਂ ਰਹਾ ਹੈ ਗੁਜ਼ਾਰ’
ਕਈਆਂ ਨੇ ਤਾਂ ਜੀਵਨ ਦਾ ਉਦੇਸ਼ ਹੀ ਖਾਣਾ-ਪੀਣਾ ਬਣਾ ਲਿਆ ਹੈ ਸੁਬ੍ਹਾ ਉੱਠੇ ਤਾਂ ਖਾਧਾ, ਦਿਨ ਨੂੰ ਖਾਧਾ, ਰਾਤ ਨੂੰ ਵੀ ਖਾਧਾ ਬਾਕੀ ਸਮਾਂ ਖਰਾਟਿਆਂ ‘ਚ ਬਿਤਾਇਆ ਅੱਲ੍ਹਾ, ਵਾਹਿਗੁਰੂ, ਓਮ, ਹਰੀ, ਰਾਮ ਵੱਲ ਧਿਆਨ ਹੀ ਨਹੀਂ ਹੈ
ਪ੍ਰਭੂ ਮਿਲਨੇ ਲੀਏ ਯੇ ਮਿਲੀ ਹੈ ਬਾਰ,
ਯੇ ਮਿਲੀ ਹੈ ਬਾਰ
ਕਾਮ ਖਾਨੇ-ਸੋਨੇ ਮੇਂ ਰਹਾ ਹੈ ਗੁਜ਼ਾਰ
ਇਸ ਬਾਰੇ ‘ਚ ਲਿਖਿਆ ਹੈ:-
ਮਨੁੱਖ ਜਨਮ ਦੁਰਲੱਭ ਹੈ ਅਤੇ ਮਾਲਕ ਦੇ ਮਿਲਣ ਦਾ ਸਮਾਂ ਹੈ ਜੋ ਕੰਮ ਅਸੀਂ ਕਰਦੇ ਹਾਂ ਉਹ ਸਭ ਸਰੀਰ ਦੇ ਨਾਲ ਸਬੰਧ ਰੱਖਦੇ ਹਨ ਇਨ੍ਹਾਂ ‘ਚੋਂ ਸਾਡੀ ਆਤਮਾ ਦੇ ਕੰਮ ਆਉਣ ਵਾਲਾ ਕੋਈ ਵੀ ਨਹੀਂ ਹੈ ਇਸ ਦੇ ਕੰਮ ਆਉਣ ਵਾਲੀ ਚੀਜ਼ ਸਿਰਫ਼ ਸਾਧ-ਸੰਗਤ ਹੈ ਜਿਸ ਤੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ ਇਸ ਲਈ ਮਨੁੱਖ ਜਨਮ ਨੂੰ ਮਾਲਕ ਦੀ ਭਗਤੀ ‘ਚ ਲਾ ਕੇ ਇਸ ਤੋਂ ਲਾਭ ਉਠਾਓ
ਅੱਗੇ ਆਇਆ ਹੈ:-
ਜੋ ਜੀਅ ਚਾਹੇ ਕਰ ਸਕਤਾ ਹੈ, ਕਰ ਸਕਤਾ ਹੈ
ਇਸੀ ਜਨਮ ਮੇਂ ਨਾਮ ਜਪ ਸਕਤਾ ਹੈ,
ਜਪ ਸਕਤਾ ਹੈ
ਔਰ ਜੂਨੀਓਂ ਕੋ ਨਹੀਂ ਹੈ ਯੇ ਗਿਆਨ
ਇਨਸਾਨ ਨੂੰ ਇਹ ਗਿਆਨ ਹੈ, ਦਿਮਾਗ ਹੈ, ਸੋਚਣ ਸਮਝਣ ਦੀ ਤਾਕਤ ਹੈ ਕਿ ਇਸੇ ਜਨਮ ‘ਚ ਉਹ ਮਾਲਕ ਪਰਮ ਪਿਤਾ ਪਰਮਾਤਮਾ ਦੀ ਭਗਤੀ ਕਰਕੇ ਆਵਾਗਮਨ ਤੋਂ ਆਜ਼ਾਦੀ ਹਾਸਲ ਕਰ ਸਕਦਾ ਹੈ ਅਜਿਹੀ ਆਤਮਿਕ ਸ਼ਾਂਤੀ, ਅਜਿਹੀ ਲੱਜ਼ਤ ਹਾਸਲ ਕਰ ਸਕਦਾ ਹੈ ਜੋ ਅਖੰਡ ਹੈ (ਜਿਸ ਦਾ ਖੰਡਨ ਨਹੀਂ ਹੋ ਸਕਦਾ), ਜਿਵੇਂੇ ਇਨਸਾਨ ਦੇ ਜੀਵਨ ‘ਚ ਸੁੱਖ-ਦੁੱਖ ਦੇ ਪਲ ਆਉਂਦੇ ਹਨ, ਉਹ ਇਨਸਾਨ ਦੀ ਇੱਛਾ ਅਨੁਸਾਰ ਹਨ ਜੋ ਜਿਸ ਚੀਜ਼ ਦਾ ਪਿਆਸਾ ਹੋਵੇ ਉਹ ਪਿਆਸ ਜਦੋਂ ਬੁਝਦੀ ਹੈ ਤਾਂ ਉਹ ਇੱਕ ਪਲ ਬੜਾ ਹੀ ਆਨੰਦਮਈ ਹੁੰਦਾ ਹੈ ਉਹ ਚਾਹੇ ਨੋਟਾਂ ਦੀ ਵਰਖਾ ਹੋਵੇ, ਬੇਟਾ ਪੈਦਾ ਹੋ ਜਾਵੇ, ਚਾਹੇ ਕੁਝ ਵੀ ਜੈਸੀ ਉਸ ਦੀ ਅੰਦਰ ਦੀ ਇੱਛਾ ਹੈ ਉਸ ਇੱਕ ਪਲ ‘ਚ ਬੜੀ ਹੀ ਖੁਸ਼ੀ ਹੁੰਦੀ ਹੈ
ਅਤੇ ਦੂਜੇ ਪਲ ਘੱਟ ਹੋ ਜਾਂਦੀ ਹੈ ਯਾਨੀ ਪੰਜ-ਦਸ ਮਿੰਟਾਂ ‘ਚ ਕਾਫ਼ੀ ਫਰਕ ਪੈ ਜਾਂਦਾ ਹੈ ਅਤੇ ਕੁਝ ਦਿਨਾਂ ‘ਚ ਤਾਂ ਕਾਫ਼ੀ ਪਰਿਵਰਤਨ ਹੋ ਜਾਂਦਾ ਹੈ ਅਤੇ ਬਾਅਦ ‘ਚ ਇਨਸਾਨ ਨੂੰ ਪਤਾ ਹੀ ਨਹੀਂ ਰਹਿੰਦਾ ਕਿ ਏਨੀ ਖੁਸ਼ੀ ਵੀ ਆਈ ਸੀ ਜ਼ਰਾ ਸੋਚੋ! ਜੇਕਰ ਉਹ ਖੁਸ਼ੀ ਹਮੇਸ਼ਾ ਰਹੇ, ਵੈਸਾ ਹਿਰਦਾ, ਵੈਸੀ ਸੋਚ ਹਰ ਸਮੇਂ ਰਹੇ, ਖੁਸ਼ੀਆਂ ਦਾ ਮਾਹੌਲ, ਉਹ ਆਨੰਦ ਜੇਕਰ ਹਮੇਸ਼ਾ ਇਨਸਾਨ ਦੇ ਅੰਦਰ ਬਣਿਆ ਰਹੇ ਤਾਂ ਕੀ ਉਸ ਵਰਗਾ ਕੋਈ ਦੂਜਾ ਹੋ ਸਕਦਾ ਹੈ? ਇਸ ਤੋਂ ਵੱਡਾ ਹੋਰ ਕੋਈ ਸੁੱਖ ਨਹੀਂ ਹੋ ਸਕਦਾ ਹੈ ਹਰ ਸਮੇਂ ਇਨਸਾਨ ਅਲੌਕਿਕ ਆਨੰਦ ਨੂੰ ਮਹਿਸੂਸ ਕਰੇ ਅਤੇ ਇਨਸਾਨ ਕਰ ਸਕਦਾ ਹੈ ਜੇਕਰ ਉਹ ਲਗਨ ਨਾਲ ਸਿਮਰਨ ਕਰੇ ਅਤੇ ਸੇਵਾ ਕਰੇ ਜੋ ਸੇਵਾ ਕਰਦੇ ਹਨ ਉਨ੍ਹਾਂ ਦਾ ਸਿਮਰਨ ਬਹੁਤ ਜਲਦੀ ਚੱਲਦਾ ਹੈ ਪਰ ਸੇਵਾ ਦੇ ਨਾਲ ਚੁਗਲੀ-ਨਿੰਦਿਆ ਨਾ ਕਰੋ ਸੇਵਾ ਕਰਦੇ ਸਮੇਂ ਸ਼ਬਦਬਾਣੀ ਕਰੋ ਤੁਸੀਂ ਮਾਨਵਤਾ ਦੀ, ਇਨਸਾਨੀਅਤ ਦੀ ਸੇਵਾ ਕਰਦੇ ਹੋ ਅਤੇ ਜੇਕਰ ਨਾਲ ਸਿਮਰਨ ਕਰ ਲਓ ਤਾਂ ਸੇਵਾ ਦੇ ਨਾਲ ਫਲ ਦੁੱਗਣਾ, ਚਾਰ ਗੁਣਾ ਵੀ ਮਿਲ ਸਕਦਾ ਹੈ ਸੇਵਾ ਅਤੇ ਸਿਮਰਨ ‘ਚ ਤਾਕਤ ਹੁੰਦੀ ਹੈ ਸਿਮਰਨ ਸੇਵਾ ਦੇ ਫਲ ਨੂੰ ਵੀ ਵਧਾ ਦਿੰਦਾ ਹੈ
ਇਸ ਤੋਂ ਇਲਾਵਾ ਸਿਮਰਨ ਮਨ ਨੂੰ ਵੀ ਮਾਲਕ ਦੀ ਯਾਦ ‘ਚ ਲਾਉਣ ਲਈ ਤਾਕਤ ਦਿੰਦਾ ਹੈ ਅਤੇ ਮਨ ਨੂੰ ਬੁਰਾਈਆਂ ਵੱਲ ਜਾਣ ਤੋਂ ਰੋਕਦਾ ਹੈ ਅਤੇ ਆਤਮਾ ਨੂੰ ਸ਼ਕਤੀ ਦਿੰਦਾ ਹੈ ਭਾਈ! ਸੇਵਾ ਕਰਨ ਵਾਲੇ ਜੀਵ ਜੇਕਰ ਨਾਲ ਹੀ ਸਿਮਰਨ ਕਰਨ, ਮਾਲਕ ਦੀ ਭਗਤੀ ਕਰਨ ਤਾਂ ਉਨ੍ਹਾਂ ‘ਤੇ ਪਰਮਾਤਮਾ ਦਾ ਰੰਗ ਜਲਦੀ ਚੜ੍ਹੇਗਾ
ਅੱਗੇ ਆਇਆ ਹੈ:-
ਮਾਇਆ ਜਾਲ ਮੇਂ ਕੈਸਾ ਫੰਸ ਰਹਾ ਹੈ,
ਹਾਂ ਜੀ ਫੰਸ ਰਹਾ ਹੈ
ਦੇਖ ਮਾਇਆ ਕੇ ਖਿਲੌਨੇ ਹੰਸ ਰਹਾ ਹੈ,
ਦੇਖੋ ਹੰਸ ਰਹਾ ਹੈ
ਕਰੇ ਹੋਸ਼ ਨਾ ਬਨ ਬੈਠਾ ਹੈ ਨਾਦਾਨ
ਜੋ ਕੁਝ ਵੀ ਨਜ਼ਰ ਆਉਂਦਾ ਹੈ ਸਭ ਮਾਇਕ ਪਦਾਰਥ ਹਨ ਇਹ ਸਾਡੇ ਸਾਰੇ ਗੁਰੂਆਂ, ਪੀਰ-ਫਕੀਰਾਂ, ਸੰਤਾਂ ਨੇ, ਸਾਰੇ ਧਰਮਾਂ ‘ਚ ਪੀਰ-ਪੈਗੰਬਰਾਂ ਨੇ ਸਮਝਾਇਆ ਹੈ ਪਰ ਫਿਰ ਵੀ ਇਨਸਾਨ ਵਿਸ਼ਵਾਸ ਨਹੀਂ ਕਰਦਾ ਇਨ੍ਹਾਂ ਦੁਨਿਆਵੀ ਸਾਜ਼ੋ-ਸਮਾਨਾਂ ਲਈ ਛੀਨਾ-ਝਪਟੀ ਕਰਦਾ ਹੈ, ਠੱਗੀ, ਬੇਈਮਾਨੀ ਕਰਦਾ ਹੈ, ਬੁਰੇ ਕਰਮ ਕਰਦਾ ਹੈ, ਬੁਰੀ ਸੋਚ ਹਮੇਸ਼ਾ ਸੋਚਦਾ ਰਹਿੰਦਾ ਹੈ ਭਾਈ! ਅਜਿਹੇ ਬੁਰੇ ਕਰਮ, ਅਜਿਹੀ ਬੁਰੀ ਸੋਚ ਤੈਨੂੰ ਡੁਬੋ ਦੇਵੇਗੀ, ਤੈਨੂੰ ਤਬਾਹ ਕਰ ਦੇਵੇਗੀ ਤੇਰੀਆਂ ਖੁਸ਼ੀਆਂ ਦਾ, ਇਨਸਾਨੀਅਤ, ਮਾਨਵਤਾ ਦਾ ਖ਼ਾਤਮਾ ਕਰੇਗੀ ਇਸ ਸੋਚ ਤੋਂ ਉੱਭਰ ਅਗਰ ਆਪਣੇ ਆਪ ਨਹੀਂ ਉੱਭਰ ਸਕਦਾ ਤਾਂ ਅੱਲ੍ਹਾ, ਰਾਮ ਦੇ ਨਾਮ ਦਾ ਉਹ ਹਥਿਆਰ ਲੈ ਲੈ ਜਾਂ ਇੰਜ ਕਹੋ ਕਿ ਉਹ ਚੱਪੂ ਲੈ ਲੈ ਜੋ ਡੁੱਬਦੀ ਹੋਈ ਬੇੜੀ ਨੂੰ ਕਿਨਾਰਾ ਦਿਖਾ ਦੇਵੇ ਤਾਂ ਭਾਈ ਮਾਲਕ ਦਾ ਨਾਮ, ਪ੍ਰਭੁ ਦਾ ਨਾਮ ਜ਼ਰੂਰੀ ਹੈ ਜੇਕਰ ਤੁਸੀਂ ਮਨ-ਮਾਇਆ ਤੋਂ ਆਜ਼ਾਦ ਹੋਣਾ ਚਾਹੁੰਦੇ ਹੋ
ਇਸ ਬਾਰੇ ਲਿਖਿਆ ਹੈ:-
ਕਾਲਬੂਤ ਕੀ ਹਸਤਨੀ ਮਨ ਬਉਰਾ ਰੇ
ਚਲਤੁ ਰਚਿਓ ਜਗਦੀਸ
ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ
ਅੰਕਸੁ ਸਹਿਓ ਸੀਸ
ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ
ਨਿਰਭੈ ਹੋਇ ਨਾ ਹਰਿ ਭਜੇ ਮਨ ਬਉਰਾ ਰੇ
ਗਹਿਓ ਨਾ ਰਾਮ ਜਹਾਜੁ
ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਜਿਸ ਤਰ੍ਹਾਂ ਕਾਗਜ਼ਾਂ ਦੀ ਹਥਨੀ ਨਾਲ ਹਾਥੀ ਨੂੰ ਫੜ ਲੈਂਦੇ ਹਨ ਹੇ ਮਨ ਦੀਵਾਨੇ! ਇਸੇ ਤਰ੍ਹਾਂ ਹੀ ਤੈਨੂੰ ਫਸਾਉਣ ਲਈ ਕਾਲ ਨੇ ਮਾਇਆ ਰੂਪੀ ਹਥਨੀ ਬਣਾਈ ਹੈ ਅਤੇ ਇਸ ਤਰ੍ਹਾਂ ਖੇਡ ਰਚਿਆ ਹੈ ਕਾਮ-ਵਿਸ਼ਿਆਂ ਦੇ ਕਾਰਨ ਕਰਕੇ ਹਾਥੀ ਫਸ ਜਾਂਦਾ ਹੈ ਹੇ ਮਨ ਦੀਵਾਨੇ! ਫਿਰ ਹਾਥੀ ਸੰਗਲਾਂ ਦੀ ਮਾਰ ਸਿਰ ‘ਤੇ ਸਹਿੰਦਾ ਹੈ
ਸੰਸਾਰ ‘ਚ ਜੋ ਕੁਝ ਵੀ ਨਜ਼ਰ ਆਉਂਦਾ ਹੈ ਇਹ ਸਭ ਮਾਇਕ ਪਦਾਰਥ ਹਨ ਇਨ੍ਹਾਂ ਨੂੰ ਇਨਸਾਨ ਦੇਖਦਾ ਹੈ ਅਤੇ ਇਨ੍ਹਾਂ ਦਾ ਹੋ ਕੇ ਰਹਿ ਜਾਂਦਾ ਹੈ ਇਹ ਸੱਚ ਹੈ ਅਤੇ ਪਤਾ ਵੀ ਹੈ ਕਿ ਇੱਕ ਦਿਨ ਸਭ ਕੁਝ ਛੱਡ ਕੇ ਜਾਣਾ ਹੈ ਹੈਰਾਨੀ ਵਾਲੀ ਗੱਲ ਹੈ, ਇਹ ਪਤਾ ਹੁੰਦੇ ਹੋਏ ਵੀ ਜੋ ਤੂੰ ਬਣਾ ਰਿਹਾ ਹੈਂ ਕਿ ਇੱਕ ਦਿਨ ਛੱਡੇਂਗਾ ਇਨ੍ਹਾਂ ਲਈ ਫਿਰ ਵੀ ਲੋਕਾਂ ਨੂੰ ਤੜਫਾਉਂਦਾ ਹੈਂ, ਜ਼ੁਲਮ ਕਰਦਾ ਹੈਂ, ਖੋਹ ਕੇ ਖਾਂਦਾ ਹੈਂ, ਠੱਗੀ, ਬੇਈਮਾਨੀ, ਝੂਠ ਬੋਲਦਾ ਹੈਂ ਹਾਲਾਂਕਿ ਇੱਕ ਦਿਨ ਲੈਣੇ ਦੇ ਦੇਣੇ ਪੈਣਗੇ ਉਸ ਮਾਲਕ ਦੇ ਨਿਆਂ ਤੋਂ ਡਰ, ਕਿਉਂਕਿ ਉਹ ਕਦੇ ਵੀ ਕਿਸੇ ਦੇ ਨਾਲ ਅੰਨਿਆਂ ਨਹੀਂ ਕਰਦਾ ਹਮੇਸ਼ਾ ਨਿਆਂ ਕਰਦਾ ਹੈ ਮਾਲਕ ਉਹੀ ਕਰਦਾ ਹੈ ਜੋ ਜਾਇਜ਼ ਹੈ ਤਾਂ ਭਾਈ! ਬੁਰਾ ਨਾ ਕਰ ਬੁਰਾ ਕਿਸੇ ਦਾ ਨਾ ਕਰੋ, ਨਾ ਬੁਰਾ ਸੋਚੋ ਮਾਇਕ ਪਦਾਰਥਾਂ ‘ਚ ਫਸ ਕੇ ਅੱਲ੍ਹਾ, ਰਾਮ ਨੂੰ ਨਾ ਭੁੱਲੋ ਕਿਉਂਕਿ ਉਸ ਨੂੰ ਭੁੱਲਣ ਦੀ ਸਜ਼ਾ ਆਵਾਗਮਨ ਹੈ ਯਾਨੀ ਸਦੀਆਂ ਤੱਕ ਜਨਮ-ਮਰਨ ‘ਚ ਭਟਕਣਾ ਹੋਵੇਗਾ ਯੁੱਗ ਬੀਤ ਜਾਣਗੇ, ਆਤਮਾ ਤੜਫਦੀ ਰਹੇਗੀ, ਵਿਆਕੁਲ ਹੋਵੇਗੀ, ਬੇਚੈਨ ਹੋਵੇਗੀ ਪਰ ਛੁਟਕਾਰਾ ਨਹੀਂ ਹੋਵੇਗਾ
ਦੇਖ ਮਾਇਆ ਕੇ ਖਿਲੌਨੇ ਹੰਸ ਰਹਾ
ਕਰੇ ਹੋਸ਼ ਨਾ ਬਨ ਬੈਠਾ ਹੈ ਨਾਦਾਨ
ਹੋਸ਼ ਨਹੀਂ ਕਰਦਾ ਮਾਨ-ਵਡਿਆਈ ਦੇ ਚੱਕਰ ‘ਚ ਅਜਿਹਾ ਫਸਿਆ ਹੈ, ਗੁਲਾਮ ਹੋਇਆ ਹੈ ਕਿ ਦਸ-ਵੀਹ ਜਣਿਆਂ ਨੇ ਜੀ-ਜੀ ਕਰ ਦਿੱਤਾ ਤਾਂ ਫੁੱਲ ਕੇ ਕੁੱਪਾ ਹੋ ਗਿਆ ਇਹ ਨਹੀਂ ਪਤਾ ਤੇਰੇ ਤੋਂ ਪਹਿਲਾਂ ਕਿੰਨੇ ਇਸ ਸੰਸਾਰ ‘ਚ ਆਏ ਜਿਨ੍ਹਾਂ ਦਾ ਸਿੱਕਾ ਚੱਲਿਆ ਕਰਦਾ ਸੀ ਸਿੱਕਾ ਚੱਲਣ ਵਾਲਿਆਂ ਦਾ ਹਸ਼ਰ ਇਹ ਹੋਇਆ ਕਿ ਅੱਜ ਉਨ੍ਹਾਂ ਦਾ ਨਾਮੋਨਿਸ਼ਾਨ ਨਹੀਂ ਮਿਲਦਾ ਤਾਂ ਭਾਈ! ਤੂੰ ਕੀ ਸੋਚਦਾ ਹੈਂ ਕਿ ਦਸ-ਵੀਹ ਜਣਿਆਂ ਨੇ ਮਾਨ-ਵਡਿਆਈ ਦੇ ਦਿੱਤੀ ਤਾਂ ਤੂੰ ਕੁਝ ਬਣ ਜਾਏਂਗਾ? ਕਦੇ ਸੋਚਿਆ ਹੈ? ਅਰੇ! ਭਗਤੀ, ਮਾਲਕ ਦੀ ਯਾਦ ‘ਚ ਤਾਂ ਤੂੰ ਬਹੁਤ ਕੁਝ ਬਣ ਸਕਦਾ ਹੈਂ, ਆਵਾਗਮਨ ਤੋਂ ਆਜ਼ਾਦ ਹੋ ਕੇ ਖੁਦ-ਮੁਖਤਿਆਰ ਬਣ ਸਕਦਾ ਹੈਂ ਅੱਲ੍ਹਾ, ਰਾਮ ਦੀ ਭਗਤੀ ਅਤੇ ਮਾਨਵਤਾ-ਇਨਸਾਨੀਅਤ ਦੀ ਸੇਵਾ ਕਰਦਾ ਹੋਇਆ ਤਾਂ ਉਸ ਦੀ ਦਇਆ-ਮਿਹਰ ਦੇ ਕਾਬਲ ਬਣ ਸਕਦਾ ਹੈਂ ਅਸਲੀ ਇਨਸਾਨੀਅਤ ਤੇਰੇ ਅੰਦਰ ਜਿਵੇਂ ਹੀ ਪੈਦਾ ਹੋਵੇਗੀ ਦੋਵਾਂ ਜਹਾਨਾਂ ‘ਚ ਤੇਰਾ ਨਾਂਅ ਅਮਰ ਹੋਵੇਗਾ ਅਗਰ ਤੂੰ ਮਾਲਕ ਦੀ ਰਾਹ ‘ਤੇ ਚੱਲਂੇ ਤਾਂ ਅਜਿਹਾ ਸੰਭਵ ਹੈ ਅਗਰ ਦੁਨਿਆਵੀ ਪਦਾਰਥਾਂ ‘ਚ ਚੱਲਦਾ ਹੈਂ, ਦੁਨਿਆਵੀ ਧੰਦਿਆਂ ‘ਚ ਚੱਲਦਾ ਹੈਂ ਤਾਂ ਨਾਮੋਨਿਸ਼ਾਨ ਮਿਟ ਜਾਏਗਾ ਕੋਈ ਨਾਂਅ ਲੈਣ ਵਾਲਾ ਨਹੀਂ ਬਚੇਗਾ
ਅੱਗੇ ਆਇਆ ਹੈ:-
ਕਾਮ ਵਿਸ਼ੇ-ਵਿਕਾਰੋਂ ਕੋ ਜਾਨ ਲੀਆ,
ਹਾਂ ਜੀ ਜਾਨ ਲੀਆ
ਬੁਰੇ ਕਾਮ ਹੀ ਕਰਨਾ ਮਾਨ ਲੀਆ,
ਹਾਂ ਜੀ ਮਾਨ ਲੀਆ
ਕੀਏ ਕਰਮੋਂ ਕਾ ਦੇਨਾ ਪੜੇ ਭੁਗਤਾਨ
ਇਸ ਬਾਰੇ ‘ਚ ਲਿਖਿਆ ਹੈ:-
ਅਮਲੁ ਸਿਰਾਨੋ ਲੇਖਾ ਦੇਨਾ
ਆਏ ਕਠਿਨ ਦੂਤ ਜਮ ਲੇਨਾ
ਕਿਆ ਤੈ ਖਟਿਆ ਕਹਾ ਗਵਾਇਆ
ਚਲਹੁ ਸਿਤਾਬ ਦੀਬਾਨਿ ਬੁਲਾਇਆ
ਇੱਥੇ ਭਜਨ ‘ਚ ਆਇਆ ਹੈ:-
ਕਾਮ ਵਿਸ਼ੇ-ਵਿਕਾਰੋਂ ਕੋ ਜਾਨ ਲੀਆ
ਇਹ ਧੰਦਾ ਸਮਝ ਲਿਆ ਹੈ ਕਿ ਬੁਰੇ ਕੰਮ ਕਰਨੇ ਹਨ ਬਸ ਉਨ੍ਹਾਂ ‘ਚ ਫਸਿਆ ਹੋਇਆ ਹੈ ਕਈ ਲੋਕਾਂ ਨੂੰ ਇਹ ਕਹਿੰਦੇ ਸੁਣਿਆ, ਕਈ ਅੰਦਰ ਸੋਚਦੇ ਹਨ ਅਸੀਂ ਤਾਂ ਕਰ ਰਹੇ ਹਾਂ, ਸਾਡੀ ਮਰਜ਼ੀ ਜੋ ਕਰੀਏ, ਅੱਗੇ ਦੇਖਾਂਗੇ ਫਿਰ ਭਾਈ! ਤੂੰ ਨਹੀਂ ਦੇਖੇਂਗਾ, ਮਾਲਕ ਦੇਖੇਗਾ ਜਿੰਨੀ ਉਮਰ ਭਗਵਾਨ ਨੇ ਦਿੱਤੀ ਹੈ ਉਸ ‘ਚ ਇਹ ਦੇਖ ਲੈ ਜੇਕਰ ਚੰਗਾ ਦੇਖ ਲਵੇਂਗਾ ਤਾਂ ਵਧੀਆ ਰਹੇਂਗਾ ਅੱਗੇ ਦੇਖਣ ਦੀ ਜ਼ਰੂਰਤ ਨਹੀਂ ਹੈ, ਉੱਥੇ ਤਾਂ ਦਿਖਾਇਆ ਜਾਵੇਗਾ ਕਿ ਤੂੰ ਕੀ ਕੀਤਾ ਹੈ, ਤੂੰ ਕੀ ਕਰ ਰਿਹਾ ਹੈਂ ਜਿਵੇਂ ਕੈਮਰੇ ਹਨ ਇਨ੍ਹਾਂ ‘ਚ ਕੈਸਟ ਭਰ ਲੈਂਦੇ ਹਨ ਜਦੋਂ ਮਰਜ਼ੀ ਰਿਪੀਟ ਕਰੋ, ਤੁਹਾਨੂੰ ਦਿਖਾਈ ਜਾਏਗੀ ਕਿ ਤੁਸੀਂ ਕੀ ਕਹਿ ਰਹੇ ਹੋ? ਇੰਜ ਹੀ ਹਿੰਦੂ ਧਰਮ ‘ਚ ਚਿੱਤਰਗੁਪਤ ਦਾ ਨਾਂਅ ਆਉਂਦਾ ਹੈ ਜੋ ਬਹੁਤ ਪਹਿਲਾਂ ਤੋਂ ਹੈ ਇਹ ਕੈਮਰੇ ਤਾਂ ਹੁਣ ਬਣੇ ਹਨ ਉਹ ਤਾਂ ਆਦਿ-ਕਾਲ ਦੀ ਗੱਲ ਹੈ
ਚਿੱਤਰਗੁਪਤ ਯਾਨੀ ਗੁਪਤ ਰੂਪ ‘ਚ ਉਹ ਤੁਹਾਡੀ ਤਸਵੀਰ ਬਣਾ ਰਿਹਾ ਹੈ, ਮੂਵੀ ਬਣਾ ਰਿਹਾ ਹੈ ਕੀ ਕਰ ਰਹੇ ਹੋ, ਕਿੱਥੇ ਕੀ ਕੀਤਾ ਹੈ, ਇਕੱਲੇਪਣ ‘ਚ ਕਿਵੇਂ ਹੁਸ਼ਿਆਰੀ ਦਿਖਾ ਰਹੇ ਹੋ ਅਤੇ ਰਾਮ-ਨਾਮ ‘ਚ ਤੁਸੀਂ ਕਿਵੇਂ ਬਗਲੇ ਬਣ ਕੇ ਬੈਠਦੇ ਹੋ, ਉਹ ਸਾਰਾ ਇੱਥੇ ਰਿਕਾਰਡ ਹੋ ਰਿਹਾ ਹੈ ਇਹ ਤਾਂ ਚੱਲਦੀ ਤਸਵੀਰ ਤੋਂ ਨਜ਼ਰ ਆਉਂਦੇ ਹਨ ਉਹ ਹਕੀਕਤ ‘ਚ ਨਜ਼ਰ ਆਉਣਗੇ ਇਹ ਤਾਂ ਉਸ ਦੀ ਬਹੁਤ ਛੋਟੀ ਨਕਲ ਹੈ ਉਸ ਉਮਰ ‘ਚ ਤੁਹਾਨੂੰ ਦਿਖਾ ਦਿੱਤਾ ਜਾਵੇਗਾ ਕਿ ਅਜਿਹਾ ਤੁਸੀਂ ਕਰ ਰਹੇ ਹੋ ਬਿਲਕੁਲ ਹੂ-ਬ-ਹੂ ਤੁਹਾਨੂੰ ਦਿਖਾਇਆ ਜਾਵੇਗਾ ਦੇਖਣ ਦਾ ਮੌਕਾ ਤਾਂ ਹੁਣ ਹੈ, ਦੇਖ ਲਓ ਕਈ ਕਹਿ ਦਿੰਦੇ ਹਨ, ਅੱਗੇ ਦਾ ਅੱਗੇ ਦੇਖਾਂਗੇ ਅੱਗੇ ਤਾਂ ਭਗਵਾਨ ਹੀ ਦੇਖੇਗਾ, ਤੂੰ ਨਹੀਂ ਤੇਰੇ ਲਈ ਤਾਂ ਹੁਣ ਸਮਾਂ ਹੈ, ਅੱਗੇ ਤਾਂ ਵਾਹਿਗੁਰੂ, ਅੱਲ੍ਹਾ, ਰਾਮ ਦੇ ਹੱਥ ‘ਚ ਹੈ ਇਹ ਸਮਾਂ ਹੈ ਜਿਸ ‘ਚ ਤੂੰ ਦੇਖ ਸਕਦਾ ਹੈਂ
ਉਹ ਵੀ ਉਸ ਦੀ ਖੁਦ ਮੁਖਤਿਆਰੀ ਤੈਨੂੰ ਮਿਲੀ ਹੋਈ ਹੈ ਇਸ ਲਈ ਹੁਣ ਤੂੰ ਦੇਖ ਲੈ, ਪਹਿਚਾਣ ਲੈ, ਬੁਰੇ ਕਰਮਾਂ ਤੋਂ ਬਾਜ ਆ ਜਾ, ਮੰਨ ਜਾ ਅੱਗੇ ਤਾਂ ਫਿਰ ਉੱਥੇ ਅਪੀਲ ਦਲੀਲ ਨਹੀਂ ਚੱਲੇਗੀ ਤੈਨੂੰ ਦਿਖਾਇਆ ਜਾਏਗਾ ਕਿ ਦੇਖ ਕੀ ਤੇਰੀ ਐਕਟਿੰਗ ਹੈ ਅਸਲ ‘ਚ ਤੂੰ ਕੀ ਕਰਦਾ ਹੈ’ ਅਜਿਹਾ ਅਸੀਂ ਦੇਖਿਆ, ਬੜੀ ਐਕਟਿੰਗ ਚੱਲਦੀ ਹੈ ਬੜਾ ਕੁਝ ਦਿਖਾਉਂਦੇ ਹਨ ਦੇਖਣ ‘ਚ ਨਾ ਜੀ, ਜੀ ਹਜ਼ੂਰੀਆ, ਕੀ ਕਹਿਣਾ ਬਚਨ ਮੰਨਣਾ ਨਹੀਂ ਅਤੇ ਹਾਂ ਜੀ, ਹਾਂ ਜੀ, ਹਾਂ ਜੀ ਤੁਸੀਂ ਮਾਲਕ ਨੂੰ ਯਾਦ ਕਰੋ, ਬੁਰੀਆਂ ਆਦਤਾਂ ਛੱਡ ਦਿਓ ਜੇਕਰ ਤੁਸੀਂ ਅੱਗੇ ਅਤੇ ਇੱਥੇ ਵੀ ਪਰਮਾਨੰਦ ਦੀ ਅਨੁਭੂਤੀ ਕਰਨੀ ਹੈ ਜਿਵੇਂ ਤੁਸੀਂ ਸਵਰਗ-ਜੰਨਤ ਤੋਂ ਵਧ ਕੇ ਨਜ਼ਾਰੇ ਲੈ ਰਹੇ ਹੋ,
ਅਜਿਹਾ ਜੇਕਰ ਚਾਹੁੰਦੇ ਹੋ ਤਾਂ ਵਿਸ਼ੇ-ਵਿਕਾਰਾਂ, ਬੁਰੇ ਧੰਦਿਆਂ ਨੂੰ ਛੱਡ ਕੇ, ਬੁਰੇ ਵਿਚਾਰਾਂ ਨੂੰ ਅਤੇ ਹੁਸ਼ਿਆਰੀ ਨੂੰ ਛੱਡ ਕੇ, ਅੱਲ੍ਹਾ-ਰਾਮ ਦੇ ਸਾਹਮਣੇ ਸੱਚੇ ਦਿਲ ਨਾਲ ਤੌਬਾ ਕਰੋ ਉਹ ਮਾਲਕ ਤੁਹਾਡੇ ਅੰਦਰ ਹੀ ਬੈਠਾ ਹੈ ਅੰਦਰ ਤੌਬਾ ਕਰੋ ਕਿ ਮਾਲਕ! ਮੈਂ ਇਹ ਬੁਰਾਈਆਂ ਨਹੀਂ ਕਰਾਂਗਾ, ਬੁਰੇ ਕਰਮ ਨਹੀਂ ਕਰਾਂਗਾ ਤਾਂ ਮਾਲਕ ਦੀ ਦਇਆ-ਮਿਹਰ ਦੇ ਕਾਬਲ ਤੁਸੀਂ ਜ਼ਰੂਰ ਬਣ ਪਾਓਗੇ
ਥੋੜ੍ਹਾ ਜਿਹਾ ਭਜਨ ਰਹਿ ਰਿਹਾ ਹੈ:-
5. ਜਬ ਜਨਮ ਹਾਥ ਸੇ ਜਾਏਗਾ,
ਹਾਂ ਜੀ ਜਾਏਗਾ
ਬੜਾ ਰੋਏ ਔਰ ਪਛਤਾਏਗਾ, ਪਛਤਾਏਗਾ
ਦੇਖ ਯਮਦੂਤੋਂ ਕੋ ਹੋਏਗਾ ਹੈਰਾਨ
ਇਸ ਜਨਮ……..
6. ਐਸੇ ਜਨਮ ਕਾ ਫਾਇਦਾ ਉਠਾਨਾ ਥਾ,
ਹਾਂ ਉਠਾਨਾ ਥਾ
ਕਾਲ ਜੇਲ੍ਹ ਸੇ ਰੂਹ ਕੋ ਛੁਡਾਨਾ ਥਾ
ਹਾਂ ਛੁਡਾਨਾ ਥਾ
ਰਹੇਂ ਹਰਦਮ ਨਸ਼ਿਓਂ ਮੇਂ ਗੁਲਤਾਨ
ਇਸ ਜਨਮ……..
7. ਸਮਾਂ ਕੀਮਤੀ ਹਾਥ ਸੇ ਜਾਏ ਜੀ,
ਸਮਾਂ ਜਾਏ ਜੀ
ਨਾਮ ਜਪ ਕਰੇ ਲਾਭ ਉਠਾਏ ਜੀ,
ਹਾਂ ਉਠਾਏ ਜੀ
‘ਸ਼ਾਹ ਸਤਿਨਾਮ ਜੀ’ ਹਰਦਮ ਹੈ ਸਮਝਾਣ
ਇਸ ਜਨਮ……..”
ਭਜਨ ਦੇ ਆਖਰ ‘ਚ ਆਇਆ ਹੈ:-
ਜਬ ਜਨਮ ਹਾਥ ਸੇ ਜਾਏਗਾ, ਹਾਂ ਜੀ ਜਾਏਗਾ
ਬੜਾ ਰੋਏ ਔਰ ਪਛਤਾਏਗਾ, ਪਛਤਾਏਗਾ
ਦੇਖ ਯਮਦੂਤੋਂ ਕੋ ਹੋਏਗਾ ਹੈਰਾਨ
ਜਦੋਂ ਸਮਾਂ ਨਿਕਲ ਗਿਆ, ਆਤਮਾ ਨੂੰ ਜਦੋਂ ਸਰੀਰ ਛੱਡ ਕੇ ਜਾਣਾ ਪਿਆ ਤਾਂ ਬੜੀ ਹੈਰਾਨੀ ਹੋਵੇਗੀ, ਬੜਾ ਦੁੱਖ ਆਏਗਾ ਯਮਦੂਤ, ਕਾਲ ਦੇ ਏਜੰਟ ਜਦੋਂ ਉਹ ਲੈਣ ਆਉਣਗੇ ਜੋ ਬੜੇ ਹੀ ਕੁਰੂਪ ਹਨ ਉਨ੍ਹਾਂ ਨੂੰ ਦੇਖਦੇ ਹੀ ਕਈਆਂ ਦੀ ਰਫਾ-ਹਾਜ਼ਤ ਕੱਪੜਿਆਂ ‘ਚ ਨਿਕਲ ਜਾਂਦੀ ਹੈ ਬਹੁਤ ਜਗ੍ਹਾ ਅਜਿਹਾ ਦੇਖਣ ਨੂੰ ਮਿਲਦਾ ਹੈ ਕਿਉਂਕਿ ਉਨ੍ਹਾਂ ਦੀ ਸ਼ਕਲ ਬਹੁਤ ਭਿਆਨਕ ਹੈ ਹੁਣ ਤਾਂ ਵਿਗਿਆਨ ਦੇ ਕੋਲ ਵੀ ਕੋਈ ਅਜਿਹਾ ਪਹਿਲੂ ਨਹੀਂ ਹੈ ਜੋ ਇਨਕਾਰ ਕਰ ਦੇਵੇ ਕਿਉਂਕਿ ਮਰਨ ਤੋਂ ਬਾਅਦ ਜੋ ਲੋਕ ਜਿਉਂਦਾ ਹੋਏ ਉਨ੍ਹਾਂ ਨੇ ਵੀ ਅਜਿਹਾ ਦੱਸਿਆ ਕਿ ਕੁਰੂਪ ਆਦਮੀ ਆਏ ਸਨ ਜੋ ਉਨ੍ਹਾਂ ਨੂੰ (ਆਤਮਾ ਨੂੰ) ਲੈ ਗਏ ਹਨ ਸਰੀਰ ਤਾਂ ਉੱਥੇ ਸੀ ਤੰਗ ਦਾਇਰਾ ਆਇਆ, ਤੰਗ ਗਲੀ ਆਈ ਜਾਂ ਸੁਰੰਗ ਵਰਗੀ ਜਾਂ ਪੌੜੀਆਂ ਵਰਗ ਉਹ ਹੀ ਗੱਲ ਜੋ ਸਾਡੇ ਰੂਹਾਨੀ ਸੂਫੀ-ਫਕੀਰਾਂ ਨੇ ਹਜ਼ਾਰਾਂ ਸਾਲ ਪਹਿਲਾਂ ਦੱਸੀ ਕਿ ਭਾਈ! ਉਹ ਆਉਂਦੇ ਹਨ, ਬੜਾ ਹੀ ਡਰ ਲੱਗਦਾ ਹੈ, ਬੜੀ ਬੇਚੈਨੀ ਹੁੰਦੀ ਹੈ ਕਈ ਬੱਚੇ ਤਾਂ ਕਾਲ ਦੇ ਬੁਤ ਨੂੰ ਦੇਖ ਕੇ ਡਰ ਜਾਂਦੇ ਹਨ
ਉਹ ਤਾਂ ਕੁਝ ਵੀ ਨਹੀਂ ਹੈ! ਅਜਿਹਾ ਕਹਿ ਕੇ ਸਾਡਾ ਉਦੇਸ਼ ਕਿਸੇ ਨੂੰ ਡਰਾਉਣਾ ਨਹੀਂ ਹੈ ਸਗੋਂ ਸੱਚ ਬਿਆਨ ਕਰਨਾ ਹੈ ਜੋ ਹਕੀਕਤ ਹੈ, ਉਹ ਤੁਹਾਡੀ ਸੇਵਾ ‘ਚ ਅਰਜ਼ ਕਰ ਰਹੇ ਹਾਂ ਤੁਹਾਨੂੰ ਇਹ ਗੱਲ ਝੂਠ ਲੱਗਦੀ ਹੈ, ਪਰ ਕੀ ਕੀਤਾ ਜਾ ਸਕਦਾ ਹੈ ਮਾਲਕ ਕਿਉਂ ਅਜਿਹਾ ਅਨੁਭਵ ਕਰਵਾਏ ਅਜਿਹਾ ਅਨੁਭਵ ਤਾਂ ਚੰਗਾ ਵੀ ਨਹੀਂ ਹੈ ਕਿ ਤੁਸੀਂ ਉਨ੍ਹਾਂ ਕੁਰੂਪਾਂ ਨੂੰ ਦੇਖੋ ਸਗੋਂ ਤੁਸੀਂ ਮਾਲਕ ਨੂੰ ਦੇਖੋ, ਤੁਹਾਡੇ ਲਈ ਇਹੀ ਅਨੁਭਵ ਚੰਗਾ ਹੈ ਤਾਂ ਭਾਈ! ਉਹ ਜਦੋਂ ਲੈਣ ਆਉਂਦੇ ਹਨ ਫਿਰ ਉੱਥੇ ਕੋਈ ਅਪੀਲ ਦਲੀਲ ਨਹੀਂ ਚੱਲਦੀ ਇਹ ਨਹੀਂ ਹੁੰਦਾ ਕਿ ਤੁਸੀਂ ਪੈਸਾ ਦੇ ਕੇ ਦੁਨੀਆਂ ‘ਚ ਆਪਣੀ ਗੱਲ ਨੂੰ ਸਹੀ ਕਰਾ ਲੈਂਦੇ ਹੋ ਅਤੇ ਉਵੇਂ ਹੀ ਯਮਦੂਤ ਆਉਣ ਅਤੇ ਤੁਸੀਂ ਕਹੋ, ਯਮਦੂਤ ਭਾਈ! ਇਹ ਲੈ ਪੰਜ-ਸੱਤ ਲੱਖ ਰੁਪਏ ਤੂੰ ਵੀ ਐਸ਼ ਕਰ ਅਤੇ ਮੈਨੂੰ ਵੀ ਪੰਜ-ਸੱਤ ਸਾਲ ਜਿਉਂਦਾ ਰਹਿਣ ਦੇ ਉੱਥੇ ਬਿਲਕੁਲ ਵੀ ਅਜਿਹਾ ਕੁਝ ਨਹੀਂ ਚੱਲਦਾ ਉੱਥੇ ਤਾਂ ਜਿਹੋ ਜਿਹੇ ਕਰਮ ਕੀਤੇ, ਜਦੋਂ ਸਮਾਂ ਆ ਗਿਆ ਉਦੋਂ ਤੁਹਾਡੀ ਆਤਮਾ ਨੂੰ ਇਹ ਸਰੀਰ ਖਾਲੀ ਕਰਨਾ ਹੀ ਹੋਵੇਗਾ, ਜਾਣਾ ਹੀ ਹੋਵੇਗਾ
ਜਬ ਜਨਮ ਹਾਥ ਸੇ ਜਾਏਗਾ,
ਬੜਾ ਰੋਏ ਔਰ ਪਛਤਾਏਗਾ
ਦੇਖ ਯਮਦੂਤੋਂ ਕੋ ਹੋਏਗਾ ਹੈਰਾਨ
ਤੁਹਾਨੂੰ ਬੜਾ ਪਛਤਾਵਾ ਹੋਵੇਗਾ ਕਿ ਸਮਾਂ ਲੰਘ ਗਿਆ, ਕਿਉਂ ਨਹੀਂ ਮਾਲਕ ਨੂੰ ਯਾਦ ਕੀਤਾ ਜੇਕਰ ਅੱਲ੍ਹਾ, ਰਾਮ ਨੂੰ ਯਾਦ ਕਰੋ ਤਾਂ ਉਹ ਆਪਣੇ ਨੂਰੀ ਸਵਰੂਪ ‘ਚ ਆਤਮਾ ਨੂੰ ਆਪਣੀ ਗੋਦ ‘ਚ ਬਿਠਾ ਕੇ ਲੈ ਜਾਂਦੇ ਹਨ ਅਤੇ ਮਾਰਗ-ਦਰਸ਼ਨ ਕਰਦੇ ਹੋਏ ਆਪਣੇ ‘ਚ ਸਮਾ ਲੈਂਦੇ ਹਨ ਕੋਈ ਦੁੱਖ ਦੀ ਘੜੀ ਆਉਣ ਨਹੀਂ ਦਿੰਦੇ ਤਾਂ ਭਾਈ! ਮਾਲਕ ਦਾ ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ ਤਾਂ ਫਿਰ ਅਜਿਹੇ ਮਾਰਗ ਤੋਂ ਜਾਣਾ ਪੈਂਦਾ ਹੈ ਜਿੱਥੇ ਕੀੜੀ ਦੀ ਵੀ ਤਾਕਤ ਨਹੀਂ ਕਿ ਉਸ ਰਸਤੇ ‘ਤੇ ਚੱਲੇ ਰੂਹਾਂ ਦਾ ਬੁਰਾ ਹਸ਼ਰ ਹੁੰਦਾ ਹੈ, ਤੜਫਦੀਆਂ ਹਨ, ਬੇਚੈਨ ਹੁੰਦੀਆਂ ਹਨ
ਇਸ ਬਾਰੇ ਦੱਸਿਆ ਹੈ:-
ਮਨੁੱਖ ਜਨਮ ਦੁਰਲੱਭ ਹੈ ਵਾਰ-ਵਾਰ ਹੱਥ ਨਹੀਂ ਆਉਂਦਾ ਜੇ ਇੱਕ ਵਾਰ ਹੱਥੋਂ ਨਿਕਲ ਗਿਆ ਫਿਰ ਬਾਅਦ ‘ਚ ਬੜਾ ਪਛਤਾਉਣਾ ਪੈਂਦਾ ਹੈ
ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨਾ ਬਾਰੈਬਾਰ
ਜਿਉ ਬਨ ਫਲ ਪਾਕੇ ਭੋਇ ਗਿਰਹਿ
ਬਹੁਰਿ ਨਾ ਲਾਗਹਿ ਡਾਰ
ਅੱਗੇ ਆਇਆ ਹੈ:-
ਐਸੇ ਜਨਮ ਕਾ ਫਾਇਦਾ ਉਠਾਨਾ ਥਾ,
ਹਾਂ ਉਠਾਨਾ ਥਾ
ਕਾਲ ਜੇਲ੍ਹ ਸੇ ਰੂਹ ਕੋ ਛੁਡਾਨਾ ਥਾ,
ਹਾਂ ਛੁਡਾਨਾ ਥਾ
ਰਹੇਂ ਹਰਦਮ ਨਸ਼ਿਓਂ ਮੇਂ ਗੁਲਤਾਨ
ਜਨਮ ਦਾ ਫਾਇਦਾ ਉਠਾਇਆ ਜਾ ਸਕਦਾ ਹੈ ਜੇਕਰ ਇਨਸਾਨ ਨੇਕ ਕਰਮ ਕਰੇ ਅਤੇ ਈਸ਼ਵਰ ਦੀ ਭਗਤੀ-ਇਬਾਦਤ ਕਰੇ ਅਤੇ ਪਾਖੰਡਾਂ ਤੋਂ, ਭਰਮਾਂ ਤੋਂ ਬਾਹਰ ਆਏ ਮਾਲਕ ਦਾ ਨਾਮ ਜਿਸ ਦੇ ਨਾਲ ਹੈ, ਅਗਰ ਨੇਕ-ਭਲੇ ਕਰਮ ਕਰਦਾ ਹੈ, ਬਚਨਾਂ ‘ਤੇ ਸਹੀ ਹੈ, ਤਾਂ ਕੋਈ ਬੁਰਾਈ ਦੀ ਤਾਕਤ ਇਸ ਦਾ ਬਾਲ ਬਾਂਕਾ ਨਹੀਂ ਕਰ ਸਕਦੀ ਰਾਮ-ਨਾਮ ‘ਚ ਅਜਿਹੀ ਤਾਕਤ ਹੈ ਲੋਕ ਭਰਮਾਂ, ਪਾਖੰਡਾਂ ‘ਚ ਪੈ ਜਾਂਦੇ ਹਨ ਬਿਮਾਰੀ ਆਉਂਦੀ ਹੈ ਤਾਂ ਉਸ ਨੂੰ ਭੂਤ ਸਮਝ ਲੈਂਦੇ ਹਨ ਸਗੋਂ ਆਪਣੀ ਖੁਦ ਦੀ ਪਰਛਾਈਂ ਨੂੰ ਵੀ ਭੂਤ ਸਮਝ ਲੈਂਦੇ ਹਨ ਸਿਰਫ ਇਹੀ ਨਹੀਂ, ਆਪਣੇ ਪੈਰਾਂ ਦੀ ਜੋ ਪਦਚਾਪ ਹੁੰਦੀ ਹੈ, ਉਸ ਬਾਰੇ ਸੋਚਦੇ ਹਨ ਕਿ ਕੋਈ ਪਿੱਛਾ ਕਰ ਰਿਹਾ ਹੈ ਇਹ ਸਭ ਭਰਮ ਹੈ
ਐਸੇ ਜਨਮ ਕਾ ਫਾਇਦਾ ਉਠਾਨਾ ਥਾ,
ਕਾਲ ਜੇਲ ਸੇ ਰੂਹ ਕੋ ਛੁਡਾਨਾ ਥਾ
ਰਹੇ ਹਰਦਮ ਨਸ਼ਿਓਂ ਮੇਂ ਗੁਲਤਾਨ
ਇਸ ਬਾਰੇ ‘ਚ ਲਿਖਿਆ ਹੈ:-
ਇੱਕ ਜੇਲ੍ਹਖਾਨਾ ਹੈ ਜਿਸ ਦੀਆਂ ਚੁਰਾਸੀ ਲੱਖ ਕੋਠੀਆਂ ਅਲੱਗ-ਅਲੱਗ ਕਲਾਸਾਂ ਦੇ ਕੈਦੀਆਂ ਦੇ ਰਹਿਣ ਲਈ ਹਨ ਇਸ ‘ਚੋਂ ਨਿੱਕਲਣ ਦਾ ਇੱਕ ਦਰਵਾਜ਼ਾ ਹੈ ਇੱਕ ਗੰਜਾ ਆਦਮੀ ਜਿਸ ਦੀਆਂ ਅੱਖਾਂ ਮੀਚੀਆਂ ਹੋਈਆਂ (ਬੰਦ) ਹਨ, ਉਸ ਕੈਦਖਾਨੇ ਦੇ ਅੰਦਰ ਚੱਕਰ ਲਾਉਂਦਾ ਹੈ ਜਦੋਂ ਨਿੱਕਲਣ ਦਾ ਦਰਵਾਜ਼ਾ ਆਉਂਦਾ ਹੈ ਤਾਂ ਉਹ ਗੰਜ ਨੂੰ ਖੁਰਕਣ ਲੱਗ ਜਾਂਦਾ ਹੈ ਅਤੇ ਫਿਰ ਚੁਰਾਸੀ ਲੱਖ ਕੋਠੜੀਆਂ ਦਾ ਚੱਕਰ ਲਾਉਣ ਲੱਗ ਜਾਂਦਾ ਹੈ
ਆਤਮਾ ਨੂੰ ਉਸੇ ਤਰ੍ਹਾਂ ਇਨਸਾਨ ਦਾ ਸਰੀਰ ਮਿਲਿਆ ਹੈ, ਆਵਾਗਮਨ ਤੋਂ ਆਜ਼ਾਦੀ ਦੇ ਲਈ ਜਿਵੇਂ ਉਹ ਗੰਜਾ ਆਦਮੀ ਵਿਚਾਰਾ, ਗੰਜ ‘ਚ ਖੁਰਕ ਹੋਈ ਉਸ ਨੂੰ ਖੁਜਲਾਉਣ ਲੱਗਿਆ, ਖੁਰਕ ਕਰਨ ਲੱਗਿਆ ਉਸੇ ਤਰ੍ਹਾਂ ਆਤਮਾ ਨੂੰ ਆਵਾਗਮਨ ਤੋਂ ਆਜ਼ਾਦੀ ਦਾ ਸਮਾਂ ਮਿਲਿਆ ਪਰ ਇਹ ਵੀ ਗੰਜ-ਲੱਜ਼ਤਾਂ ‘ਚ ਵਿਸ਼ੇ-ਵਿਕਾਰਾਂ ‘ਚ, ਮਾਇਕ-ਪਦਾਰਥਾਂ ‘ਚ ਅਜਿਹਾ ਖੋਹ ਗਈ ਕਿ ਇਸ ਨਾਲ ਉਹ ਦਰਵਾਜ਼ਾ ਨਿਕਲ ਗਿਆ ਸਰੀਰ ਦਾ ਸਮਾਂ ਨਿਕਲ ਜਾਂਦਾ ਹੈ ਅਤੇ ਫਿਰ ਤੋਂ ਜਨਮ-ਮਰਨ ਦੇ ਕੈਦਖਾਨੇ ‘ਚ ਕੈਦ ਹੋਣਾ ਪੈਂਦਾ ਹੈ ਇਹ ਮੌਕਸ਼-ਮੁਕਤੀ ਲਈ ਦਵਾਰ ਮਿਲਿਆ ਹੈ, ਦਰਵਾਜ਼ਾ ਮਿਲਿਆ ਹੈ, ਇਨਸਾਨ ਰਾਮ ਦਾ ਨਾਮ ਜਪੇ ਪਰ ਇਹ ਤਾਂ ਨਸ਼ੇ ‘ਚ ਧੁਤ ਰਹਿੰਦਾ ਹੈ
ਭਜਨ ਦੇ ਆਖਰ ‘ਚ ਆਇਆ ਹੈ:-
ਸਮਾਂ ਕੀਮਤੀ ਹਾਥ ਸੇ ਜਾਏ ਜੀ,
ਸਮਾਂ ਜਾਏ ਜੀ
ਨਾਪ ਜਪ ਕਰ ਲਾਭ ਉਠਾਏ ਜੀ, ਹਾਂ ਉਠਾਏ ਜੀ
‘ਸ਼ਾਹ ਸਤਿਨਾਮ ਜੀ’ ਹਰਦਮ ਹੈ ਸਮਝਾਣ
ਇਸ ਬਾਰੇ ਲਿਖਿਆ ਹੈ:-
ਸੰਤਾਂ ਦਾ ਬਚਨ ਹੈ ਕਿ ਹੁਣ ਹੀ ਕਰੋ ਅਤੇ ਫਿਰ ਦਾ ਭਰੋਸਾ ਨਾ ਰੱਖੋ ਜੋ ਹੁਣ ਨਹੀਂ ਕਰਦੇ ਅਤੇ ਅੱਜ ਦਾ ਕੰਮ ਕੱਲ੍ਹ ‘ਤੇ ਪਾ (ਛੱਡ) ਦਿੰਦੇ ਹਨ ਉਹ ਕਦੇ ਵੀ ਨਹੀਂ ਕਰਦੇ ਸਮੇਂ ਦੀ ਕਦਰ ਕਰੋ ਸਮਾਂ ਅਤੇ ਸਮੁੰਦਰ ਦੀ ਲਹਿਰ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਕਰਦੇ
ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ
ਪਲ ਮੇਂ ਪਰਲੋ ਹੋਏਗੀ, ਫੇਰ ਕਰੇਗਾ ਕਬ
ਕੱਲ ਕਰੇ ਸੋ ਆਜ ਕਰ, ਆਜ ਹੈ ਤੇਰੇ ਹਾਥ
ਕੱਲ ਕੱਲ ਤੂ ਕਿਆ ਕਰੇ, ਕੱਲ ਹੈ ਕਾਲ ਕੇ ਹਾਥ
ਸਮਾਂ ਅਤੇ ਸਮੁੰਦਰ ਦੀ ਲਹਿਰ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਕਰਦੇ ਇੱਕ ਵਾਰ ਜੋ ਚਲਿਆ ਗਿਆ ਉਹ ਮੁੜ ਕੇ ਵਾਪਸ ਨਹੀਂ ਆਉਂਦਾ ਇਸ ਲਈ ਕਬੀਰ ਜੀ ਨੇ ਕਿਹਾ ਕਿ ਅੱਲ੍ਹਾ, ਰਾਮ ਲਈ ਜੋ ਕੱਲ੍ਹ ਸੋਚਿਆ ਹੈ ਭਗਤੀ ਕਰਾਂਗਾ ਉਹ ਅੱਜ ਕਰ ਅਤੇ ਅੱਜ ਵਾਲਾ ਹੁਣ ਕਰ! ‘ਪਲ ਮੇਂ ਪ੍ਰਲਯ ਹੋਏਗੀ’ ਪ੍ਰਲਯ ਮੌਤ ਨੂੰ ਕਿਹਾ ਹੈ ਜੋ ਕਦੇ ਵੀ ਆ ਸਕਦੀ ਹੈ ਉਹ ਆ ਗਈ ਤਾਂ ਫਿਰ ਕਦੋਂ ਕਰੇਂਗਾ! ਤੂੰ ਕਹਿੰਦਾ ਹੈਂ ਕੱਲ੍ਹ ਨੂੰ ਕਰਾਂਗਾ, ਕੱਲ੍ਹ ਨੂੰ ਕਰਾਂਗਾ, ਅਰੇ! ਕੱਲ੍ਹ-ਕੱਲ੍ਹ ਕੀ ਕਰਦਾ ਹੈਂ? ਕੱਲ੍ਹ ਤਾਂ ਕਾਲ ਦੇ ਹੱਥ ‘ਚ ਹੈ, ਕਾਲ ਦੇ ਗਰਭ ‘ਚ ਛੁਪਿਆ ਹੋਇਆ ਹੈ ਪਤਾ ਨਹੀਂ ਤੁਹਾਡੇ ਲਈ ਚੰਗਾ ਹੈ ਜਾਂ ਬੁਰਾ ਹੈ ਜੋ ਸਮਾਂ ਤੁਹਾਡੇ ਹੱਥ ‘ਚ ਹੈ ਇਹੀ ਵਧੀਆ ਹੈ ਇਸ ਦਾ ਲਾਭ ਉਠਾਓ
ਸਮਾਂ ਕੀਮਤੀ ਹਾਥ ਸੇ ਜਾਏ ਜੀ,
ਨਾਮ ਜਪਕਰ ਲਾਭ ਉਠਾਏ ਜੀ
‘ਸ਼ਾਹ ਸਤਿਨਾਮ ਜੀ’ ਹਰਦਮ ਹੈਂ ਸਮਝਾਣ
ਹਰ ਸਮੇਂ, ਹਰ ਪਲ ਜੀਵ ਨੂੰ ਸਮਝਾਉਂਦੇ ਰਹੇ ਹਾਂ, ਸਮਝਾ ਰਹੇ ਹਾਂ ਅਤੇ ਹਰ ਸਮੇਂ ਸਮਝਾਉਂਦੇ ਹੀ ਰਹਾਂਗੇ ਇਹ ਉਹਨਾਂ ਦੀ ਦਇਆ-ਮਿਹਰ, ਰਹਿਮਤ ਹੈ ਇਹੀ ਫਰਮਾਇਆ ਹੈ ਕਿ ਸਮੇਂ ਦੀ ਕਦਰ ਕਰੋ ਮਾਲਕ ਦਾ ਨਾਮ ਜਪੋ ਨਾਮ ਦੇ ਸਿਮਰਨ ਨਾਲ, ਉਸ ਦੀ ਭਗਤੀ-ਇਬਾਦਤ ਨਾਲ ਫਾਇਦਾ ਹੋਵੇਗਾ ਮਾਲਕ ਦੇ ਨਾਮ ਦਾ ਜਾਪ ਆਵਾਗਮਨ ਤੋਂ ਆਜ਼ਾਦੀ ਤਾਂ ਦਿਵਾਉਂਦਾ ਹੀ ਹੈ ਨਾਲ ਹੀ ਦੁੱਖ, ਗ਼ਮ, ਚਿੰਤਾਵਾਂ ਦੂਰ ਹੁੰਦੀਆਂ ਹਨ ਇਨਸਾਨ ਆਤਮ-ਬਲ ਹਾਸਲ ਕਰਕੇ ਪਰਮਪਦ ਨੂੰ ਹਾਸਲ ਕਰਦਾ ਹੈ ਅਤੇ ਇੱਥੇ-ਉੁੱਥੇ ਦੋਵਾਂ ਜਹਾਨਾਂ ‘ਚ ਸੱਚਾ ਸੁੱਖ, ਆਨੰਦ, ਲੱਜ਼ਤ, ਖੁਸ਼ੀਆਂ ਦਾ ਸੱਚਾ ਹੱਕਦਾਰ ਬਣ ਜਾਂਦਾ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.