ਪਾਲਕ ਸੂਪ
Table of Contents
ਜ਼ਰੂਰੀ ਸਮੱਗਰੀ :
- ਪਾਲਕ-500 ਗ੍ਰਾਮ
- ਟਮਾਟਰ -3-4 (ਮੱਧਮ ਅਕਾਰ)
- ਅਦਰਕ-1 ਇੰਚ ਦਾ ਟੁਕੜਾ
- ਸਾਦਾ ਨਮਕ- 3/4 ਛੋਟੇ ਚਮਚ
- ਕਾਲਾ ਨਮਕ- ਅੱਧਾ ਛੋਟਾ ਚਮਚ
- ਕਾਲੀ ਮਿਰਚ- ਇੱਕ ਚੌਥਾਈ ਛੋਟੀ ਚਮਚ ਤੋਂ ਘੱਟ
- ਨਿੰਬੂ-1
- ਮੱਖਣ-1-2 ਟੇਬਲ ਸਪੂਨ
- ਕ੍ਰੀਮ- 2 ਟੇਬਲ ਸਪੂਨ
- ਹਰਾ ਧਨੀਆ-1 ਟੇਬਲ ਸਪੂਨ ਬਾਰੀਕ ਕੱਟਿਆ ਹੋਇਆ
Also Read :-
ਬਣਾਉਣ ਦੀ ਵਿਧੀ:
ਪਾਲਕ ਦੀਆਂ ਡੰਡੀਆਂ ਕੱਟ ਕੇ 2-3 ਵਾਰ ਪਾਣੀ ’ਚ ਡੁਬੋ ਕੇ ਧੋ ਲਓ ਅਦਰਕ ਤੇ ਟਮਾਟਰ ਨੂੰ ਵੀ ਧੋ ਲਓ ਤੇ ਅਦਰਕ ਨੂੰ ਛਿੱਲ ਲਓ ਫਿਰ ਅਦਰਕ, ਪਾਲਕ ਤੇ ਟਮਾਟਰ ਦੇ ਵੱਡੇ ਵੱਡੇ ਟੁਕੜੇ ਕੱਟ ਲਓ
ਹੁਣ ਇਨ੍ਹਾਂ ਸਾਰਿਆਂ ਨੂੰ 2-3 ਕੱਪ ਪਾਣੀ ਪਾ ਕੇ ਉਬਾਲ ਲਓ ਜਦੋਂ ਪਾਲਕ ਨਰਮ ਹੋ ਜਾਵੇ ਤਾਂ ਗੈਸ ਨੂੰ ਬੰਦ ਕਰ ਦਿਓ ਹੁਣ ਇਨ੍ਹਾਂ ਨੂੰ ਠੰਢਾ ਹੋਣ ਦਿਓ ਤੇ ਫਿਰ ਮਿਕਸੀ ’ਚ ਬਾਰੀਕ ਪੀਸ ਲਓ
ਹੁਣ ਇਸ ਮਿਸ਼ਰਣ ’ਚ 5-6 ਕੱਪ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾਓ ਫਿਰ ਇਸ ਨੂੰ ਕਿਸੇ ਛਾਨਣੀ ਦੀ ਮੱਦਦ ਨਾਲ ਛਾਣ ਲਓ ਛਾਣ ਕੇ ਕੱਢੇ ਪਾਣੀ ਨੂੰ ਫਿਰ ਤੋਂ ਅੱਗ ’ਤੇ ਉਬਲਣ ਲਈ ਰੱਖੋ ਇਸ ’ਚ ਸਾਦਾ ਨਮਕ, ਕਾਲਾ ਨਮਕ ਤੇ ਕਾਲੀ ਮਿਰਚ ਪਾ ਕੇ ਮਿਲਾਓ ਤੇ ਉਬਾਲ ਆਉਣ ਤੋ ਬਾਅਦਂ 2-3 ਮਿੰਟ ਤੱਕ ਉਬਾਲ ਲਓ
ਪਾਲਕ ਦਾ ਸੂਪ ਤਿਆਰ ਹੈ ਗੈਸ ਬੰਦ ਕਰਕੇ ਇਸ ’ਚ ਮੱਖਣ ਤੇ ਨਿੰਬੂ ਦਾ ਰਸ ਮਿਲਾਓ ਸੂਪ ਨੂੰ ਬਾਊਲ ’ਚ ਕੱਢ ਲਓ ਇਸ ਨੂੰ ਕ੍ਰੀਮ ਤੇ ਹਰੇ ਧਨੀਏ ਨਾਲ ਸਜਾ ਕੇ ਸਰਵ ਕਰੋ