ਬੇਟਾ! ਅੱਗ ਲੱਗ ਗਈ ਹੈ, ਖੜੀ ਹੋ ਜਾ…-ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ
ਭੈਣ ਕੁਸੁਮ ਇੰਸਾਂ ਪਤਨੀ ਪ੍ਰੇਮੀ ਸ਼ਸ਼ੀ ਕੁਮਾਰ ਸ਼ਰਮਾ ਇੰਸਾਂ ਸਪੁੱਤਰ ਸ੍ਰੀ ਰਾਧੇ ਸ਼ਾਮ ਪਿੰਡ ਕਾਠਾ ਜ਼ਿਲ੍ਹਾ ਮੇਰਠ (ਉੱਤਰ ਪ੍ਰਦੇਸ਼) ਤੋਂ ਆਪਣੇ ’ਤੇ ਹੋਈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਰਹਿਮਤ ਦਾ ਵਰਣਨ ਕਰਦੀ ਹੈ:-
5 ਜਨਵਰੀ 1983 ਦੀ ਗੱਲ ਹੈ ਮੈਂ ਅਤੇ ਮੇਰਾ ਛੇ ਸਾਲ ਦਾ ਬੇਟਾ ਇੱਕ ਕਮਰੇ ਵਿੱਚ ਸੁੱਤੇ ਹੋਏ ਸੀ ਮੇਰੇ ਪਤੀ ਸ਼ਸ਼ੀ ਕੁਮਾਰ ਨਾਲ ਵਾਲੇ ਕਮਰੇ ਵਿੱਚ ਸਨ ਉਸ ਸਮੇਂ ਕੜਾਕੇ ਦੀ ਸਰਦੀ ਪੈ ਰਹੀ ਸੀ ਮੈਂ ਆਪਣਾ ਕਮਰਾ ਗਰਮ ਕਰਨ ਲਈ ਇੱਕ ਹੀਟਰ ਲਗਾ ਰੱਖਿਆ ਸੀ ਜੋ ਮੇਰੇ ਮੰਜੇ ਦੇ ਬਿਲਕੁਲ ਨੇੜੇ ਸੀ
ਅਸੀਂ ਦੋਵੇਂ ਪਤੀ-ਪਤਨੀ ਡੇਰਾ ਸੱਚਾ ਸੌਦਾ ਬਰਨਾਵਾ ਵਿੱਚ ਚਾਰ-ਪੰਜ ਦਿਨ ਸੇਵਾ ਕਰਕੇ ਉਸੇ ਦਿਨ ਸ਼ਾਮ ਨੂੰ ਵਾਪਸ ਆਏ ਸੀ ਥਕਾਵਟ ਕਾਰਨ ਸਾਨੂੰ ਤੁਰੰਤ ਹੀ ਨੀਂਦ ਆ ਗਈ ਅਰਧ ਜਾਗਰਤ ਅਵਸਥਾ ਵਿੱਚ ਮੈਨੂੰ ਆਵਾਜ਼ ਸੁਣਾਈ ਦਿੱਤੀ, ‘‘ਬੇਟਾ! ਅੱਗ ਲੱਗ ਗਈ ਹੈ, ਖੜੀ ਹੋ ਜਾ’’ ਮੈਂ ਆਵਾਜ਼ ਨੂੰ ਸੁਣਿਆ ਤਾਂ ਸੀ, ਪਰੰਤੂ ਇਹ ਸਮਝਿਆ ਕਿ ਮੈਨੂੰ ਭੁਲੇਖਾ ਪਿਆ ਹੈ, ਜ਼ਿਆਦਾ ਥਕਾਵਟ ਦੇ ਕਾਰਨ ਉੱਠਣ ਦੀ ਹਿੰਮਤ ਨਹੀਂ ਹੋਈ ਅਤੇ ਅਵਾਜ਼ ਅਨਸੁਣੀ ਕਰਕੇ ਮੈਂ ਫਿਰ ਸੌਂ ਗਈ ਮੇਰੇ ਹੱਥ ਨੂੰ ਕਿਸੇ ਨੇ ਪਕੜਿਆ ਅਤੇ ਮੈਨੂੰ ਖਿੱਚ ਕੇ ਬੈਠਾ ਕਰਦੇ ਹੋਏ ਬਚਨ ਫਰਮਾਇਆ, ‘‘ਬੇਟਾ! ਅੱਗ ਲੱਗ ਗਈ ਹੈ ਅਤੇ ਤੂੰ ਸੁੱਤੀ ਪਈ ਹੈਂ
ਮੈਂ ਦੇਖਿਆ ਤਾਂ ਮੇਰੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਮੇਰੇ ਸਾਹਮਣੇ ਖੜ੍ਹੇ ਹਨ ਉਹ ਅਸ਼ੀਰਵਾਦ ਦਿੰਦੇ ਹੋਏ ਤੁਰੰਤ ਅਲੋਪ ਹੋ ਗਏ ਮੈਂ ਦੇਖਿਆ ਤਾਂ ਰਜਾਈ ਨੂੰ ਅੱਗ ਲੱਗੀ ਹੋਈ ਸੀ ਅੱਗ ਲਗਾਤਾਰ ਉੱਪਰ ਨੂੰ ਵਧ ਰਹੀ ਸੀ ਮੈਂ ਇੱਕਦਮ ਉੱਠੀ ਲੜਕੇ ਨੂੰ ਖੜਾ ਕੀਤਾ ਅਤੇ ਆਪਣੇ ਪਤੀ ਪ੍ਰੇਮੀ ਸ਼ਸ਼ੀ ਕੁੁਮਾਰ ਨੂੰ ਅਵਾਜ਼ ਦੇ ਕੇ ਜਗਾਇਆ ਅਸੀਂ ਦੋਵਾਂ ਨੇ ਜਲਦੀ-ਜਲਦੀ ਵੀਹ-ਤੀਹ ਬਾਲਟੀਆਂ ਪਾਣੀ ਅੱਗ ’ਤੇ ਪਾਈਆਂ ਅਤੇ ਉਸਨੂੰ ਬੁਝਾ ਦਿੱਤਾ ਰਜਾਈ ਅਤੇ ਗੱਦਾ ਦੋਵੇਂ ਸੜ ਚੁੱਕੇ ਸਨ ਮੇਰੇ ਪੋਲਿਸਟਰ ਦੀ ਸਾੜ੍ਹੀ ਪਹਿਨੀ ਹੋਈ ਸੀ ਜੇਕਰ ਉਸਨੂੰ ਅੱਗ ਲੱਗ ਜਾਂਦੀ ਤਾਂ ਉਹ ਤਨ ਨਾਲ ਹੀ ਚਿਪਕ ਜਾਂਦੀ ਅਤੇ ਬਹੁਤ ਭਾਰੀ ਸਰੀਰਕ ਨੁਕਸਾਨ ਹੋਣਾ ਸੀ
ਪਿਆਰੇ ਸਤਿਗੁਰੂ ਦਾਤਾ ਜੀ ਨੇ ਬੱਚੇ ਅਤੇ ਮੈਨੂੰ ਦੋਵਾਂ ਨੂੰ ਵੀ ਆਂਚ ਵੀ ਨਹੀਂ ਆਉਣ ਦਿੱਤੀ ਉਸ ਸੱਚੇ ਮਾਲਕ-ਸਤਿਗੁਰੂ ਦਾਤਾਰ ਜੀ ਦੇ ਗੁਣਾਂ ਨੂੰ ਲਿਖ-ਬੋਲ ਕੇ ਦੱਸਿਆ ਹੀ ਨਹੀਂ ਜਾ ਸਕਦਾ ਸਾਡੀ ਪੂਜਨੀਕ ਸਤਿਗੁਰੂ ਪਰਮਪਿਤਾ ਜੀ ਦੇ ਮੌਜ਼ੂਦਾ ਪ੍ਰਗਟ ਸਵਰੂਪ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਇਹੀ ਅਰਦਾਸ ਹੈ ਕਿ ਮਾਨਵਤਾ-ਭਲਾਈ ਦੀ ਸੇਵਾ ਅਤੇ ਸਿਮਰਨ ਕਰਦੇ-ਕਰਦੇ ਹੀ ਸਾਡੀ ਆਪ ਜੀ ਦੇ ਚਰਨਾਂ ’ਚ ਓੜ ਨਿਭ ਜਾਵੇ ਜੀ































































