ਬੇਟਾ! ਫਿਕਰ ਨਾ ਕਰ ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ
ਮਾਤਾ ਸੁਸ਼ਮਾ ਇੰਸਾਂ ਪਤਨੀ ਸੱਚ੍ਰ੍ਰ੍ਰ੍ਰਖੰਡ ਵਾਸੀ ਸ੍ਰੀ ਯਸ਼ਪਾਲ ਇੰਸਾਂ ਐੱਸ.ਡੀ.ਓ ਬਿਜਲੀ ਬੋਰਡ ਹਰਿਆਣਾ ਨਿਵਾਸੀ ਕਲਿਆਣ ਨਗਰ ਸਰਸਾ ਜ਼ਿਲ੍ਹਾ ਸਰਸਾ (ਹਰਿਆਣਾ)
ਸੰਨ 1978 ਦੀ ਗੱਲ ਹੈ ਉਸ ਸਮੇਂ ਮੇਰੇ ਪਤੀ ਸ੍ਰੀ ਯਸ਼ਪਾਲ ਜੀ ਬਿਜਲੀ ਬੋਰਡ ਵਿੱਚ ਜੇ.ਈ. ਸਨ ਉਹਨਾਂ ਦੀ ਡਿਊਟੀ ਤਲਵਾੜਾ, ਹੁਸ਼ਿਆਰਪੁਰ ਦੇ ਨੇੜੇ ਲੱਗੀ ਹੋਈ ਸੀ ਅਤੇ ਅਸੀਂ ਸਮੇਤ ਪਰਿਵਾਰ ਉੱਥੇ ਹੀ ਰਹਿੰਦੇ ਸੀ ਇੱਕ ਦਿਨ ਅਸੀਂ ਡੇਰਾ ਸੱਚਾ ਸੌਦਾ ਸਰਸਾ ਤੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਸਤਿਸੰਗ ਸੁਣ ਕੇ ਵਾਪਸ ਆ ਰਹੇ ਸੀ ਅਸੀਂ ਜਲੰਧਰ ਬੱਸ ਸਟੈਂਡ ਤੋਂ ਦਸੂਆ ਦੀ ਬੱਸ ਫੜੀ ਸ੍ਰੀ ਯਸ਼ਪਾਲ ਜੀ ਸਾਨੂੰ ਬੱਸ ਵਿੱਚ ਬਿਠਾ ਕੇ ਬੱਚਿਆਂ ਦੇ ਲਈ ਖਾਣ-ਪੀਣ ਦਾ ਸਮਾਨ ਲੈਣ ਚਲੇ ਗਏ ਐਨੇ ਵਿੱਚ ਬੱਸ ਚੱਲ ਪਈ ਮੈਂ ਬੱਸ ਰੁਕਵਾਉਣ ਲਈ ਬਹੁਤ ਰੌਲਾ ਪਾਇਆ ਕਿਉਂਕਿ ਮੇਰੇ ਕੋਲ ਦੋਵੇਂ ਛੋਟੇ-ਛੋਟੇ ਬੱਚੇ ਅਤੇ ਕਾਫ਼ੀ ਸਮਾਨ ਸੀ
ਕੁਝ ਸਮਾਨ ਬੱਸ ਦੀ ਛੱਤ ’ਤੇ ਵੀ ਸੀ ਮੇਰੇ ਕੋਲ ਨਾ ਤਾਂ ਟਿਕਟਾਂ ਸਨ ਅਤੇ ਨਾ ਹੀ ਕੋਈ ਪੈਸਾ ਸੀ ਪਰ ਕੰਡਕਟਰ ਨੇ ਬੱਸ ਨਾ ਰੁਕਵਾਈ ਤਾਂ ਮੈਂ ਬਹੁਤ ਪ੍ਰੇਸ਼ਾਨ ਹੋ ਗਈ ਮੈਂ ਇੱਕਦਮ ਸਹਾਇਤਾ ਲਈ ਆਪਣੇ ਸਤਿਗੁਰੂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਯਾਦ ਕੀਤਾ ਐਨੇ ਨੂੰ ਇੱਕ ਅਵਾਜ਼ ਆਈ, ‘‘ਬੇਟਾ! ਫਿਕਰ ਨਾ ਕਰ’’ ਇਹ ਅਵਾਜ਼ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਸੀ ਇੱਕ ਲੰਬੇ ਕੱਦ ਦੇ ਬਜ਼ੁਰਗ ਮੇਰੇ ਸਾਹਮਣੇ ਆ ਕੇ ਖੜ੍ਹੇ ਹੋ ਗਏ ਉਨ੍ਹਾਂ ਦਾ ਕੱਦ-ਕਾਠ ਤਾਂ ਪਰਮ ਪਿਤਾ ਜੀ ਦੀ ਤਰ੍ਹਾਂ ਸੀ,
ਪਰ ਚਿਹਰਾ ਉਸ ਤਰ੍ਹਾਂ ਦਾ ਨਹੀਂ ਸੀ ਉਹ ਮੇਰੇ ਨਾਲ ਸੀਟ ’ਤੇ ਬੈਠ ਗਏ ਅਤੇ ਵੱਡੇ ਬੱਚੇ ਨੂੰ ਗੋਦੀ ਵਿੱਚ ਲੈ ਲਿਆ ਜਦੋਂ ਬੱਸ ਦਸੂਆ ਪਹੁੰਚੀ ਤਾਂ ਉਹ ਬਜ਼ੁਰਗ ਵੀ ਮੇਰੇ ਨਾਲ ਉਤਰ ਗਏ ਉਹਨਾਂ ਨੇ ਮੇਰਾ ਸਾਰਾ ਸਮਾਨ ਤੇ ਬੱਚਿਆਂ ਨੂੰ ਉਤਰਵਾਇਆ ਅਤੇ ਸਮਾਨ ਉਤਾਰਨ ਵਾਲੇ ਨੂੰ ਪੈਸੇ ਵੀ ਦਿੱਤੇ ਉਹ ਬਜ਼ੁਰਗ ਕਰੀਬ ਅੱਧੇ ਘੰਟੇ ਤੱਕ ਮੇਰੇ ਨਾਲ ਬੱਸ ਅੱਡੇ ’ਤੇ ਖੜ੍ਹੇ ਰਹੇ ਇਸ ਸਮੇਂ ਦੌਰਾਨ ਉਹਨਾਂ ਨੇ ਬੱਚਿਆਂ ਨੂੰ ਮੂੰਗਫਲੀ ਵੀ ਲੈ ਕੇ ਦਿੱਤੀ
ਜਦੋਂ ਦੂਜੀ ਬੱਸ ਤੋਂ ਸ੍ਰੀ ਯਸ਼ਪਾਲ ਜੀ ਬੱਸ ਅੱਡੇ ’ਤੇ ਪਹੁੰਚੇ ਤਾਂ ਉਹਨਾਂ ਨੂੰ ਦੇਖ ਕੇ ਮੇਰੇ ਬੇਟੇ ਦੇਵਿੰਦਰ ਨੇ ਕਿਹਾ ਕਿ ਡੈਡੀ ਆ ਗਏ ਐਨੇ ਵਿੱਚ ਉਹ ਬਜ਼ੁਰਗ ਇੱਕ ਦਮ ਓਝਲ ਹੋ ਗਏ ਅਸੀਂ ਉਹਨਾਂ ਦਾ ਧੰਨਵਾਦ ਕਰਨ ਲਈ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਿਤੇ ਵੀ ਦਿਖਾਈ ਨਾ ਦਿੱਤੇ ਇਸ ਪ੍ਰਕਾਰ ਮੇਰੇ ਸਤਿਗੁਰੂ ਪਰਮ ਪਿਤਾ ਜੀ ਨੇ ਇੱਕ ਅਜ਼ਨਬੀ ਬਜ਼ੁਰਗ ਦਾ ਰੂਪ ਧਾਰ ਕੇ ਉਸ ਮੁਸੀਬਤ ਵਿੱਚ ਮੇਰੀ ਹਰ ਸੰਭਵ ਮੱਦਦ ਕੀਤੀ ਅਤੇ ਆਪਣੇ ਹਾਜ਼ਰ-ਨਾਜ਼ਰ ਹੋਣ ਦਾ ਅਹਿਸਾਸ ਕਰਵਾਇਆ