ਪੁੱਟਰ! ਅਬ ਕਾਲ ਚਾਰ ਸਾਲ ਤਕ ਤੇਰੇ ਪਾਸ ਨਹੀਂ ਆਏਗਾ’ – ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਪ੍ਰੇਮੀ ਕਬੀਰ, ਪਿੰਡ ਮਹਿਮਦਪੁਰ ਰੋਹੀ ਜ਼ਿਲ੍ਹਾ ਫਤਿਆਬਾਦ (ਹਰਿਆਣਾ) ਆਪਣੇ ਸਤਿਗੁਰੂ ਮੌਲਾ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਇੱਕ ਅਲੌਕਿਕ ਕਰਿਸ਼ਮੇ ਦਾ ਵਰਣਨ ਕਰਦੇ ਹੋਏ ਦੱਸਦੇ ਹਨ ਕਿ ਪਿੰਡ ਮਹਿਮਦਪੁਰ ਰੋਹੀ ’ਚ ਜੁੱਤੇ ਗੰਢਣ ਵਾਲਾ ਇੱਕ ਮੋਚੀ ਭਾਈ ਰਹਿੰਦਾ ਸੀ, ਜਿਸਦਾ ਨਾਂਅ ਪਤਰਾਮ ਸੀ ਪਿੰਡ ਵਾਲੇ ਉਸਨੂੰ ‘ਪਤੀਆ-ਮੋਚੀ’ ਕਿਹਾ ਕਰਦੇ ਸਨ ਉਸਨੇ ਸੱਚੇ ਪਾਤਸ਼ਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ-ਸ਼ਬਦ ਪ੍ਰਾਪਤ ਕੀਤਾ ਹੋਇਆ ਸੀ
ਸੰਨ 1954 ਦੀ ਗੱਲ ਹੈ, ਇੱਕ ਦਿਨ ਸਵੇਰੇ-ਸਵੇਰੇ ਪਤਰਾਮ ਨੂੰ ਮਾਮੂਲੀ ਜਿਹਾ ਬੁਖਾਰ ਹੋਇਆ ਅਤੇ ਉਸੇ ਦਿਨ ਦੁਪਹਿਰ ਬਾਰ੍ਹਾਂ ਵਜੇ ਉਸਦੀ ਮੌਤ ਹੋ ਗਈ ਘਰ ’ਚ ਰੋਣਾ-ਧੋਣਾ ਸ਼ੁਰੂ ਹੋ ਗਿਆ ਪਤਰਾਮ ਦੀ ਅਚਾਨਕ ਮੌਤ ਦੀ ਖਬਰ ਸਾਰੇ ਪਿੰਡ ’ਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਪਿੰਡ ਦੇ ਲੋਕ ਉਸਦੇ ਘਰ ’ਚ ਇਕੱਠੇ ਹੋਣੇ ਸ਼ੁਰੂ ਹੋ ਗਏ ਇੱਕ ਆਦਮੀ ਨੂੰ ਫਤਿਆਬਾਦ ਤੋਂ ਕਫਨ ਲੈਣ ਲਈ ਵੀ ਭੇਜਿਆ ਗਿਆ ਉਹ ਆਦਮੀ ਜਦੋਂ ਵਾਪਸ ਆਪਣੇ ਪਿੰਡ ਮਹਿਮਦਪੁਰ ਰੋਹੀ ’ਚ ਪਹੁੰਚਿਆ ਉਦੋਂ ਤੱਕ ਹਨੇ੍ਹਰਾ ਹੋ ਚੁੱਕਾ ਸੀ ਵਰਣਨਯੋਗ ਹੈ ਕਿ ਉਨ੍ਹੀਂ ਦਿਨੀਂ ਆਉਣ-ਜਾਣ ਦਾ ਕੋਈ ਆਮ ਸਾਧਨ ਨਹੀਂ ਸੀ ਇਸ ਲਈ ਉਹ ਆਦਮੀ ਪੈਦਲ ਹੀ ਫਤਿਆਬਾਦ ਗਿਆ ਸੀ
ਅਤੇ ਪੈਦਲ ਹੀ ਵਾਪਸ ਆਇਆ ਹਨੇ੍ਹਰਾ ਹੋਣ ਦੀ ਵਜ੍ਹਾ ਨਾਲ ਉਸ ਦਿਨ ਪਤਰਾਮ ਦਾ ਅੰਤਿਮ ਸਸਕਾਰ ਨਹੀਂ ਹੋ ਸਕਿਆ ਕਿਉਂਕਿ ਇਹ ਪੁਰਾਣੀ ਰੀਤ ਚੱਲੀ ਆ ਰਹੀ ਹੈ ਕਿ ਮੁਰਦੇ ਨੂੰ ਰਾਤ ਨੂੰ ਸਾੜਿਆ ਨਹੀਂ ਕਰਦੇ ਇਸ ਲਈ ਪਤਰਾਮ ਦੀ ਮ੍ਰਿਤਕ ਦੇਹ ਨੂੰ ਪੂਰੀ ਰਾਤ ਘਰ ਵਿੱਚ ਹੀ ਰੱਖਣਾ ਪਿਆ ਰਾਤ ਦੇ ਸਮੇਂ ਸੌ ਦੇ ਕਰੀਬ ਆਦਮੀ ਪਤਰਾਮ ਦੇ ਘਰ ’ਚ ਉਸ ਸੋਗ ’ਚ ਸ਼ਾਮਲ ਸਨ ਜਿਸ ਵਿੱਚ ਕੁਝ ਸੌਂ ਰਹੇ ਸਨ ਅਤੇ ਕੁਝ ਗੱਲਾਂ-ਬਾਤਾਂ ਕਰ ਰਹੇ ਸਨ
ਉਹਨਾਂ ਲੋਕਾਂ ’ਚੋਂ ਕੁਝ ਪਿੰਡ ਵਾਲੇ ਸਨ ਅਤੇ ਕੁਝ ਪਤਰਾਮ ਦੇ ਰਿਸ਼ਤੇਦਾਰ ਤੇ ਸਗੇ-ਸਬੰਧੀ ਸਨ ਅਚਾਨਕ ਰਾਤ ਦੇ ਸਾਢੇ ਬਾਰ੍ਹਾਂ ਵਜੇ ਦੇ ਕਰੀਬ ਪਤਰਾਮ ਉੱਠ ਕੇ ਬੈਠ ਗਿਆ ਉੱਥੇ ਮੌਜੂਦ ਲੋਕ ਪਤਰਾਮ ਨੂੰ ਇੰਜ ਬੈਠਾ ਦੇਖ ਕੇ ਘਬਰਾ ਗਏ ਅਤੇ ਹੈਰਾਨ ਵੀ ਸਨ ਕਿ ਹੈਂ! ਇਹ ਕੀ ਹੋ ਗਿਆ! ਕਈ ਤਾਂ ਡਰ ਨਾਲ ਭੱਜਣ ਵੀ ਲੱਗੇ ਸਨ ਐਨੇ ’ਚ ਪਤਰਾਮ ਹੱਥ ਚੁੱਕ ਕੇ ਕਹਿਣ ਲੱਗਿਆ ਕਿ ਤੁਸੀਂ ਡਰੋ ਨਾ ਬੈਠੇ ਰਹੋ ਸਾਰੇ, ਮੈਂ ਤੁਹਾਨੂੰ ਸਾਰੀ ਕਹਾਣੀ ਦੱਸਾਂਗਾ ਫਿਰ ਉਸਨੇ ਚਾਹ ਮੰਗੀ ਘਰ ਵਾਲਿਆਂ ਨੇ ਉਸਨੂੰ ਚਾਹ ਦਾ ਕੱਪ ਬਣਾ ਕੇ ਦਿੱਤਾ
ਚਾਹ ਪੀ ਕੇ ਉਸਨੇ ਉਸ ਦਰਮਿਆਨ ਖੁਦ ਨਾਲ ਬੀਤੀ ਸਾਰੀ ਕਹਾਣੀ (ਸੱਚਾਈ) ਦੱਸੀ ਉਸਨੇ ਦੱਸਿਆ ਕਿ ਚਾਰ ਜਮਦੂਤ ਜੋ ਵੱਡੇ-ਵੱਡੇ ਭਿਆਨਕ ਆਕਾਰ ਦੇ ਸਨ, ਉਸਨੂੰ ਧਰਮਰਾਜ ਦੇ ਕੋਲ ਲੈ ਗਏ ਧਰਮਰਾਜ ਦੀ ਕਚਿਹਰੀ ਲੱਗੀ ਹੋਈ ਸੀ ਧਰਮਾਂ ਅਨੁਸਾਰ ਧਰਮਰਾਜ ਬਹੁਤ ਨਿਆਂਕਾਰੀ ਅਤੇ ਸੱਚਾ ਅਫਸਰ ਮੰਨਿਆਂ ਜਾਂਦਾ ਹੈ ਉਹ ਬਾਰ੍ਹਾਂ ਘੰਟੇ ਤੱਕ ਆਪਣੇ ਦਫਤਰ ਦੀਆਂ ਕਿਤਾਬਾਂ ਦੇਖਦਾ ਰਿਹਾ ਅਖੀਰ ’ਚ ਧਰਮਰਾਜ ਨੇ ਕਿਹਾ ਕਿ ਇਸਦਾ ਤਾਂ ਕਿਤੇ ਵੀ ਨਾਂਅ ਨਹੀਂ ਹੈ ਉਸਨੇ ਕਿਹਾ ਕਿ ਉਹ ਪਤਰਾਮ ਕਿਸੇ ‘ਪਰਮ ਸੰਤ’ ਦਾ ਚਿਤਾਇਆ ਹੋਇਆ (ਨਾਮਲੇਵਾ) ਜੀਵ ਹੈ ਜਦੋਂ ਧਰਮਰਾਜ ਉਪਰੋਕਤ ਗੱਲਾਂ ਕਹਿ ਰਿਹਾ ਸੀ
ਤਾਂ ਉਸੇ ਪਲ ਸੱਚੇ ਰਹਿਬਰ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਉੱਥੇ ਆਪਣੇ ਨੂਰੀ ਸਵਰੂਪ ’ਚ ਪ੍ਰਗਟ ਹੋਏ ਕੁੱਲ ਮਾਲਕ ਸਤਿਗੁਰੂ ਜੀ ਨੇ ਧਰਮਰਾਜ ਨੂੰ ਡਾਂਟਦੇ ਹੋਏ ਕਿਹਾ ਕਿ ਇਹ ਸਾਡਾ ਨਾਮ-ਲੇਵਾ ਜੀਵ ਹੈ ਤੁਸੀਂ ਇਸਨੂੰ ਇੱਥੇ ਕਿਉਂ ਲੈ ਕੇ ਆਏ ਹੋ? ਧਰਮਰਾਜ ਨੇ ਸ਼ਹਿਨਸ਼ਾਹ ਜੀ ਤੋਂ ਮੁਆਫੀ ਮੰਗਦਿਆਂ ਹੋਇਆ ਅਰਜ਼ ਕੀਤੀ ਕਿ ਹੇ ਦੀਨ ਦਿਆਲ ਜੀ, ਉਹ ਮੇਰੇ ਜਮਦੂਤ ਇਸਨੂੰ ਗਲਤੀ ਨਾਲ ਲੈ ਕੇ ਆਏ ਹਨ ਸਤਿਗੁਰੂ ਬਖ਼ਸ਼ਣਹਾਰ ਦਾਤਾਰ ਜੀ ਨੇ ਧਰਮਰਾਜ ਨੂੰ ਹੁਕਮ ਦਿੱਤਾ ਕਿ ਇਸਨੂੰ ਹੁਣੇ ਹੀ ਵਾਪਸ ਇਸਦੇ ਚੋਲੇ ’ਚ ਛੱਡ ਕੇ ਆਓ ਫਿਰ ਅੰਤਰਯਾਮੀ ਦਾਤਾਰ ਜੀ ਨੇ ਪਤਰਾਮ ਨੂੰ ਵਚਨ ਫਰਮਾਏ ਕਿ ‘ਪੁੱਟਰ! ਤੂ ਚਾਰ ਵਰਸ਼ ਤਕ ਔਰ ਜਿੰਦਾ ਰਹੇਗਾ ਅਬ ਚਾਰ ਸਾਲ ਤਕ ਕਾਲ ਤੇਰੇ ਪਾਸ ਨਹੀਂ ਆਏਗਾ ਜੋ ਜੀਵ ਪੂਰਨ ਸਤਿਗੁਰੂ ਸੇ ਨਾਮਦਾਨ ਲੈ ਲੈਤੇ ਹੈਂ, ਉਨਕਾ ਨਾਮ ਧਰਮਰਾਜ ਕੀ ਕਿਤਾਬ ਮੇਂ ਸੇ ਕਟ ਜਾਤਾ ਹੈ’ ਐਨਾ ਕਹਿੰਦੇ ਹੀ ਬੇਪਰਵਾਹ ਮਸਤਾਨਾ ਜੀ ਸਾਈਂ ਅਲੋਪ ਹੋ ਗਏ ਅਤੇ ਉਹ (ਪਤਰਾਮ ਪ੍ਰੇਮੀ) ਵਾਪਸ ਆਪਣੇ ਸਰੀਰ ’ਚ ਆ ਗਿਆ
ਉਨ੍ਹੀਂ ਦਿਨੀਂ ਬੇਪਰਵਾਹ ਮਸਤਾਨਾ ਜੀ ਮਹਾਰਾਜ ਡੇਰਾ ਸੱਚਾ ਸੌਦਾ ਅਮਰਪੁਰ ਧਾਮ (ਮਹਿਮਦਪੁਰ ਰੋਹੀ) ’ਚ ਪਧਾਰੇ ਹੋਏ ਸਨ ਇਸ ਲਈ ਸਵੇਰੇ-ਸਵੇਰੇ ਹੀ ਪਿੰਡ ਦੇ ਕਰੀਬ ਦੋ ਸੌ ਆਦਮੀ ਪਤਰਾਮ ਨੂੰ ਨਾਲ ਲੈ ਕੇ ਦਰਬਾਰ ਅਮਰਪੁਰ ਧਾਮ ’ਚ ਪਹੁੰਚੇ ਪਤਰਾਮ ਨੇ ਦੋਵੇਂ ਹੱਥ ਜੋੜ ਕੇ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਚਰਨਾਂ ’ਚ ਰਾਤ ਵਾਲੀ ਸਾਰੀ ਘਟਨਾ ਬਾਰੇ ਅਰਜ਼ ਕੀਤੀ ਇਸ ’ਤੇ ਬੇਪਰਵਾਹ ਜੀ ਨੇ ਬਚਨ ਫਰਮਾਏ, ‘ਜਬ ਅਸੀਂ ਸਾਵਣਸ਼ਾਹ ਸਾਈਂ ਜੀ ਸੇ ਬਖਸ਼ੀਸ਼ ਮੇ ਲਿਆ ਨਾਮ ਦੇ ਦੇਤੇ ਹੈਂ ਤੋ ਸਤਿਗੁਰੂ ਕਾਲ ਸੇ ਛੁਡਾਕਰ ਜੀਵ ਕੀ ਡੋਰ ਅਪਨੇ ਹਾਥ ਮੇਂ ਲੇ ਲੈਤੇ ਹੈਂ ਆਜ ਇਸ ਘੋਰ ਕਲਿਯੁਗ ਮੇਂ ਲੋਗ ਨਾਮ ਕਮ ਜਪਤੇ ਹੈਂ ਨਾਮ ਮੇਂ ਤੋ ਇਤਨੀ ਸ਼ਕਤੀ ਹੈ ਕਿ ਕਾਲ-ਮਹਾਂਕਾਲ ਭੀ ਉਸ ਜੀਵ ਦੇ ਨਜ਼ਦੀਕ ਨਹੀਂ ਆ ਸਕਤਾ ਕਾਲ ਕਾ ਸਭੀ ਕਰਜ਼ਾ ਨਾਮ ਮੁਕਾ ਦੇਤਾ ਹੈ ਇਸ ਲੀਏ ਭਾਈ ਨਾਮ ਲੈਣਾ ਜ਼ਰੂਰੀ ਹੈ’
ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਵਚਨਾਂ ਅਨੁਸਾਰ ਪ੍ਰੇਮੀ ਪਤਰਾਮ ਉਪਰੋਕਤ ਘਟਨਾ ਤੋਂ ਬਿਲਕੁਲ ਠੀਕ ਚਾਰ ਸਾਲ ਬਾਅਦ ਆਪਣਾ ਸਰੀਰ ਛੱਡ ਕੇ ਆਪਣੇ ਸਤਿਗੁਰੂ ਦੇ ਨਾਲ ਆਪਣੇ ਵਤਨ ਸਤਿਲੋਕ ’ਚ ਚਲਿਆ ਗਿਆ ਬਿਲਕੁਲ ਅੱਖੀਂ ਦੇਖੀ ਇਸ ਘਟਨਾ ਤੋਂ ਸਪੱਸ਼ਟ ਹੁੰਦਾ ਹੈ ਕਿ ਜੋ ਜੀਵ ਪੂਰਨ ਸਤਿਗੁਰੂ ਤੋਂ ਨਾਮ ਲੈ ਲੈਂਦੇ ਹਨ, ਉਹ ਕਾਲ ਦੇ ਦਾਇਰੇ ਤੋਂ ਬਾਹਰ ਹੋ ਜਾਂਦੇ ਹਨ ਕਾਲ ਨਾਮ ਵਾਲੇ ਜੀਵਾਂ ਦਾ ਕੁਝ ਨਹੀਂ ਵਿਗਾੜ ਸਕਦਾ ਨਾਮ ਵਾਲੇ ਜੀਵ ਸਤਿਗੁਰੂ ਦੇ ਹੋ ਜਾਂਦੇ ਹਨ ਸਤਿਗੁਰੂ ਖੁਦ ਆਪਣੇ ਜੀਵਾਂ ਦੀ ਪਲ-ਪਲ ਸੰਭਾਲ ਕਰਦਾ ਹੈ ਅਤੇ ਅੰਤ ਸਮੇਂ ਆਪਣੇ ਉਨ੍ਹਾਂ ਜੀਵਾਂ ਦੇ ਖੁਦ ਅੰਤਰਮੁਖ ਪ੍ਰਗਟ ਹੋ ਕੇ ਉਨ੍ਹਾਂ ਰੂਹਾਂ ਨੂੰ ਆਪਣੇ ਨਾਲ ਨਿੱਜਧਾਮ ਲੈ ਜਾਂਦਾ ਹੈ ਇਸ ਤਰ੍ਹਾਂ ਪੂਰਨ ਸਤਿਗੁਰੂ ਦੀ ਸ਼ਰਨ ਲੈਣ ਵਾਲੇ ਜੀਵ ਹਮੇਸ਼ਾ ਲਈ ਮੋਕਸ਼ ਨੂੰ ਪ੍ਰਾਪਤ ਕਰ ਲੈਂਦੇ ਹਨ
































































