..ਤਾਂ ਕਿ ਚੱਲ ਸਕੋ ਤੁਸੀਂ ਸਮੇਂ ਦੇ ਨਾਲ- ਆਧੁਨਿਕ ਔਰਤਾਂ ਦੀ ਜ਼ਿੰਮੇਵਾਰੀ ਪੁਰਾਣੇ ਸਮੇਂ ਦੀਆਂ ਔਰਤਾਂ ਤੋਂ ਕਈ ਗੁਣਾ ਜ਼ਿਆਦਾ ਹੋ ਗਈ ਹੈ ਜਦੋਂਕਿ ਆਧੁਨਿਕ ਸਮੇਂ ’ਚ ਔਰਤਾਂ ਲਈ ਕਈ ਸਹੂਲਤਾਂ ਹਨ ਫਿਰ ਵੀ ਨੌਕਰੀ ਨੇ ਔਰਤਾਂ ’ਤੇ ਜ਼ਿਆਦਾ ਬੋਝ ਪਾ ਦਿੱਤਾ ਹੈ ਔਰਤਾਂ ਨੂੰ ਵੀ ਅਜਿਹੇ ਵਾਤਾਵਰਨ ’ਚ ਰਹਿਣ ਲਈ ਖੁਦ ਨੂੰ ਤਿਆਰ ਕਰ ਲੈਣਾ ਚਾਹੀਦਾ ਹੈ ਜਾਂ ਹਾਲਾਤ ਨਾਲ ਖੁਸ਼ੀਪੂਰਵਕ ਸਮਝੌਤਾ ਕਰਨਾ ਉਨ੍ਹਾਂ ਦੀ ਸਮਝਦਾਰੀ ਨੂੰ ਦਰਸਾਉਂਦਾ ਹੈ।
Table of Contents
ਥੋੜ੍ਹੀ ਜਿਹੀ ਸਮਝਦਾਰੀ ਕਰਕੇ ਤੁਸੀਂ ਆਪਣੇ-ਆਪ ਨੂੰ ਕਈ ਪ੍ਰੇਸ਼ਾਨੀਆਂ ਤੋਂ ਦੂਰ ਰੱਖ ਸਕਦੇ ਹੋ।
ਦਿਨ ਦੀ ਸ਼ੁਰੂਆਤ
ਸਵੇਰੇ ਜ਼ਲਦੀ ਉੱਠੋ ਤਾਂ ਕਿ ਸਾਰੇ ਕੰਮ ਆਸਾਨੀ ਨਾਲ ਨਿਪਟਾ ਸਕੋ ਸਵੇਰੇ ਕੀ ਕਰਨਾ ਹੈ, ਕੀ ਬਣਾਉਣਾ ਹੈ ਪਹਿਲ ਦੇ ਆਧਾਰ ’ਤੇ ਰਾਤ ਨੂੰ ਸੌਣ ਤੋਂ ਪਹਿਲਾਂ ਅਗਲੀ ਸਵੇਰ ਦੀ ਯੋਜਨਾ ਮਨ ’ਚ ਬਣਾ ਲਓ ਅਤੇ ਸਵੇਰੇ ਉਸੇ ਦੇ ਅਨੁਸਾਰ ਇੱਕ-ਇੱਕ ਕੰਮ ਨਿਪਟਾਉਂਦੇ ਜਾਓ ਕਿਉਂਕਿ ਸਵੇਰੇ ਤੁਸੀਂ ਵੀ ਪਤੀ ਦੇ ਨਾਲ ਦਫ਼ਤਰ ਜਾਣਾ ਹੈ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਲਈ ਨਾਸ਼ਤੇ ਅਤੇ ਲੰਚ ਦੀ ਤਿਆਰੀ ਵੀ ਕਰਨੀ ਹੈ। Change Time
ਟਾਈਮ ਮੈਨੇਜ਼ਮੈਂਟ ਕਰਕੇ ਚੱਲੋ
ਆਪਣੇ ਕੰਮ ਦੇ ਅਨੁਸਾਰ ਸਮੇਂ ਨੂੰ ਵੰਡ ਲਓ ਅਜਿਹਾ ਟਾਈਮਟੇਬਲ ਬਣਾਓ ਜਿਸ ਦੇ ਚੱਲਦਿਆਂ ਤੁਸੀਂ ਸਹੀ ਸਮੇਂ ’ਤੇ ਆਪਣੇ ਸਾਰੇ ਕੰਮ ਤਾਂ ਨਿਪਟਾ ਹੀ ਲਓ, ਨਾਲ ਹੀ ਕੁਝ ਸਮਾਂ ਖੁਦ ਲਈ ਵੀ ਬਚਾ ਸਕੋ।
ਕੰਮ ਨੂੰ ਲਟਕਾਉਣ ਦੀ ਆਦਤ ਨਾ ਪਾਓ
ਆਪਣਾ ਕੰਮ ਨਾ ਤਾਂ ਅੱਧਾ-ਅਧੂਰਾ ਛੱਡੋ, ਨਾ ਹੀ ਉਸਨੂੰ ਬਾਅਦ ’ਚ ਕਰਨ ਦੀ ਆਦਤ ਨੂੰ ਪਾਲ਼ੋ ਜੇਕਰ ਕਿਸੇ ਕਾਰਨਵੱਸ ਕੰਮ ਅਧੂਰਾ ਰਹਿ ਜਾਂਦਾ ਹੈ ਤਾਂ ਅਗਲੇ ਦਿਨ ਸਮਾਂ ਮਿਲਦੇ ਹੀ ਉਸਨੂੰ ਪੂਰਾ ਜ਼ਰੂਰ ਕਰ ਲਓ।
ਆਪਣੇ ਸ਼ੌਂਕਾਂ ਨੂੰ ਵੀ ਪਹਿਲ ਦਿਓ
ਆਪਣੇ ਸ਼ੌਂਕ ਦਬਾਓ ਨਾ, ਉਨ੍ਹਾਂ ਲਈ ਵੀ ਉਚਿਤ ਸਮਾਂ ਕੱਢੋ ਜੇਕਰ ਅਜਿਹਾ ਨਹੀਂ ਕਰੋਗੇ ਤਾਂ ਜੀਵਨ ਜ਼ਲਦੀ ਬੋਝ ਲੱਗਣ ਲੱਗੇਗਾ ਅਤੇ ਬਾਕੀ ਕੰਮ ਤੁਸੀਂ ਮਜ਼ਬੂਰੀਵੱਸ ਨਿਪਟਾਓਗੇ ਹਰੇਕ ਕੰਮ ਨੂੰ ਪੂਰੇ ਮਨੋਂ ਖੁਸ਼ੀ ਨਾਲ ਨਿਪਟਾਓ ਤਾਂ ਕਿ ਤੁਹਾਨੂੰ ਕੋਈ ਵੀ ਕੰਮ ਖੁਦ ’ਤੇ ਬੋਝ ਨਾ ਲੱਗੇ।
ਪਰੇਸ਼ਾਨੀਆਂ ਦਾ ਸਾਹਮਣਾ ਚੁਣੌਤੀ ਸਮਝ ਕੇ ਕਰੋ
ਜੀਵਨ ’ਚ ਉਤਾਰ-ਚੜ੍ਹਾਅ ਤਾਂ ਆਉਂਦੇ ਹੀ ਰਹਿੰਦੇ ਹਨ ਅਤੇ ਕਈ ਵਾਰ ਪ੍ਰੇਸ਼ਾਨੀਆਂ ਆ ਜਾਂਦੀਆਂ ਹਨ ਹਿੰਮਤ ਨਾ ਹਾਰੋ ਉਨ੍ਹਾਂ ਦਾ ਡਟ ਕੇ ਮੁਕਾਬਲਾ ਕਰੋ ਫਿਰ ਦੇਖੋ, ਮੁਸ਼ਕਿਲਾਂ ਖੁਦ ਦੂਰ ਹੋ ਜਾਣਗੀਆਂ।
ਪਰਿਵਾਰ ਲਈ ਸਮਾਂ ਕੱਢੋ
ਆਪਣੇ ਰੂਟੀਨ ਦਾ ਅਜਿਹਾ ਪਲਾਨ ਕਰੋ ਜਿਸ ’ਚ ਕੁਝ ਸਮਾਂ ਪਰਿਵਾਰ ਅਤੇ ਬੱਚਿਆਂ ਨੂੰ ਵੀ ਮਿਲ ਸਕੇ ਤਾਂ ਕਿ ਤੁਹਾਡਾ ਪਰਿਵਾਰ ਤੁਹਾਡੇ ਕੰਮਕਾਜੀ ਹੋਣ ਨਾਲ ਅਣਗੌਲਿਆ ਨਾ ਹੋਵੇ ਅਣਗੌਲਿਆ ਕਰਨ ਨਾਲ ਪਰਿਵਾਰ ਨੂੰ ਖਿੱਲਰਨ ’ਚ ਸਮਾਂ ਨਹੀਂ ਲੱਗਦਾ ਪਰਿਵਾਰ ਅਤੇ ਬੱਚਿਆਂ ਨੂੰ ਖੁਦ ਨਾਲ ਬੰਨ੍ਹ ਕੇ ਚੱਲੋ ਉਨ੍ਹਾਂ ਦੀਆਂ ਇੱਛਾਵਾਂ ਨੂੰ ਸਮੇਂ ਦੀ ਕਮੀ ਦਾ ਨਿਸ਼ਾਨਾ ਨਾ ਬਣਾਓ।
ਮੱਦਦ ਲੈਣ ’ਚ ਨਾ ਝਿਜਕੋ
ਕੰਮਕਾਜੀ ਔਰਤਾਂ ਨੂੰ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਮੱਦਦ ਲੈਣ ’ਚ ਝਿਜਕਣਾ ਨਹੀਂ ਚਾਹੀਦਾ ਕਿਉਂਕਿ ਪਰਿਵਾਰ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਪਰਿਵਾਰ ਦੇ ਹਰ ਮੈਂਬਰ ਦੀ ਜਿੰਮੇਵਾਰੀ ਹੈ ਪਤੀ ਅਤੇ ਬੱਚਿਆਂ ’ਤੇ ਛੋਟੀ-ਛੋਟੀ ਜਿੰਮੇਵਾਰੀ ਪਾਓ ਜੇਕਰ ਸਾਂਝਾ ਪਰਿਵਾਰ ਹੈ ਤਾਂ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਵੀ ਸਹਿਯੋਗ ਲਓ।
ਫਜ਼ੂਲ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰੋ
ਛੋਟੀਆਂ-ਮੋਟੀਆਂ ਫਾਲਤੂ ਗੱਲਾਂ ਨੂੰ ਲੈ ਕੇ ਰਾਈ ਦਾ ਪਹਾੜ ਨਾ ਬਣਾਓ ਇਸ ਨਾਲ ਤੁਹਾਡਾ ਸਮਾਂ ਤਾਂ ਬਰਬਾਦ ਹੁੰਦਾ ਹੀ ਹੈ, ਨਾਲ ਹੀ ਮੂਡ ’ਤੇ ਵੀ ਬੁਰਾ ਅਸਰ ਪੈਂਦਾ ਹੈ ਗਲਤੀ ਹੋ ਜਾਣ ’ਤੇ ਉਸਨੂੰ ਸੁਧਾਰਨ ’ਚ ਝਿਜਕੋ ਨਾ।
-ਨੀਤੂ ਗੁਪਤਾ