‘ਦੂਜੀ ਮਾਂ’ ਹੁੰੰਦੀ ਹੈ ‘ਬੇਟੀ’ second-mother-is-daughter
ਇੱਕ ਗਰਭਵਤੀ ਔਰਤ ਨੇ ਆਪਣੇ ਪਤੀ ਨੂੰ ਕਿਹਾ, ”ਤੁਸੀਂ ਉਮੀਦ ਕਰਦੇ ਹੋ, ਲੜਕਾ ਹੋਵੇਗਾ ਜਾਂ ਲੜਕੀ?”
ਪਤੀ:
ਜੇਕਰ ਸਾਡਾ ਲੜਕਾ ਹੁੰਦਾ ਹੈ ਤਾਂ ਮੈਂ ਉਸ ਨੂੰ ਗਣਿਤ ਪੜ੍ਹਾਊਂਗਾ, ਅਸੀਂ ਖੇਡਣ ਜਾਵਾਂਗੇ, ਮੈਂ ਉਸ ਨੂੰ ਹਰ ਚੰਗਾ ਕੰਮ ਕਰਨਾ ਸਿਖਾਊਂਗਾ
ਪਤਨੀ:
ਜੇਕਰ ਲੜਕੀ ਹੋਵੇ ਤਾਂ…?
ਪਤੀ:
ਜੇਕਰ ਸਾਡੀ ਲੜਕੀ ਹੋਵੇਗੀ ਤਾਂ ਮੈਨੂੰ ਉਸ ਨੂੰ ਕੁਝ ਸਿਖਾਉਣ ਦੀ ਜ਼ਰੂਰਤ ਹੀ ਨਹੀਂ ਹੋਵੇਗੀ
ਕਿਉਂਕਿ, ਉਹ ਉਨ੍ਹਾਂ ਸਾਰਿਆਂ ‘ਚੋਂ ਇੱਕ ਹੋਵੇਗੀ, ਜੋ ਸਭ ਕੁਝ ਮੈਨੂੰ ਦੁਬਾਰਾ ਸਿਖਾਏਗੀ ਜਿਵੇਂ ਕਿ ਕਿਵੇਂ ਪਹਿਨਣਾ, ਕਿਵੇਂ ਖਾਣਾ, ਕਿਉਂ ਕਹਿਣਾ ਜਾਂ ਨਹੀਂ ਕਹਿਣਾ ਇੱਕ ਤਰ੍ਹਾਂ ਉਹ, ਮੇਰੀ ‘ਦੂਜੀ ਮਾਂ’ ਹੋਵੇਗੀ ਉਹ ਮੈਨੂੰ ਆਪਣਾ ਹੀਰੋ ਸਮਝੇਗੀ, ਚਾਹੇ ਮੈਂ ਉਸ ਦੇ ਲਈ ਕੁਝ ਖਾਸ ਕਰਾਂ ਜਾਂ ਨਾ ਕਰਾਂ ਇਹ ਮਾਇਨੇ ਨਹੀਂ ਰੱਖਦਾ ਕਿ ਉਹ ਕਿੰਨੇ ਵੀ ਸਾਲ ਦੀ ਹੋਵੇਗੀ, ਪਰ ਉਹ ਹਮੇਸ਼ਾ ਚਾਹੇਗੀ ਕਿ ਮੈਂ ਉਸ ਨੂੰ ਆਪਣੀ ਲਾਡਲੀ ਵਾਂਗ ਪਿਆਰ ਕਰਾਂ ਉਹ ਮੇਰੇ ਲਈ ਸੰਸਾਰ ਨਾਲ ਲੜੇਗੀ ਜਦੋਂ ਕੋਈ ਮੈਨੂੰ ਦੁੱਖ ਦੇਵੇਗਾ, ਉਹ ਉਸ ਨੂੰ ਕਦੇ ਮੁਆਫ਼ ਨਹੀਂ ਕਰੇਗੀ
ਪਤਨੀ:
ਹਿਣ ਦਾ ਮਤਲਬ ਹੈ ਕਿ ਤੁਹਾਡੀ ਬੇਟੀ ਜੋ ਸਭ ਕਰੇਗੀ, ਉਹ ਤੁਹਾਡਾ ਬੇਟਾ ਨਹੀਂ ਕਰ ਸਕੇਗਾ?
ਪਤੀ:
ਨਹੀਂ-ਨਹੀਂ, ਕੀ ਪਤਾ ਮੇਰਾ ਬੇਟਾ ਵੀ ਅਜਿਹਾ ਹੀ ਕਰੇਗਾ, …ਪਰ ਉਹ ਸਿਖਾਏਗਾ ਪਰ ਬੇਟੀ, ਇਨ੍ਹਾਂ ਗੁਣਾਂ ਦੇ ਨਾਲ ਪੈਦਾ ਹੋਵੇਗੀ ਕਿਸੇ ਬੇਟੀ ਦਾ ਪਿਤਾ ਹੋਣਾ ਹਰ ਵਿਅਕਤੀ ਲਈ ਮਾਣ ਦੀ ਗੱਲ ਹੈ
ਪਤਨੀ:
ਪਰ ਉਹ ਹਮੇਸ਼ਾ ਸਾਡੇ ਨਾਲ ਨਹੀਂ ਰਹੇਗੀ?
ਪਤੀ:
ਹਾਂ, ਪਰ ਅਸੀਂ ਹਮੇਸ਼ਾ ਉਸ ਦੇ ਦਿਲ ‘ਚ ਰਹਾਂਗੇ ਇਸ ਨਾਲ ਕੋਈ ਫਰਕ ਨਹੀਂ ਪਵੇਗਾ ਕਿ ਉਹ ਕਿੱਥੇ ਹੈ, ਕਿਉਂਕਿ ਬੇਟੀਆਂ ਪਰੀ ਹੁੰਦੀਆਂ ਹਨ, ਜੋ ਸਦਾ ਬਿਨਾਂ ਸ਼ਰਤ ਦੇ ਪਿਆਰ ਅਤੇ ਦੇਖਭਾਲ ਲਈ ਜਨਮ ਲੈਂਦੀ ਹੈ
ਬੇਟੀਆਂ ਸਭ ਦੇ ਮੁਕੱਦਰ ‘ਚ ਕਿੱਥੇ ਹੁੰਦੀਆਂ ਹਨ,
ਜੋ ਘਰ ਈਸ਼ਵਰ ਨੂੰ ਪਸੰਦ ਹੋਵੇ, ਉੱਥੇ ਹੀ ਬੇਟੀ ਹੁੰਦੀ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.