ਫੈਸ਼ਨ ਅਤੇ ਵਿਅਕਤੀਤਵ ਦੀ ਪਹਿਚਾਣ ਸਲਵਾਰ-ਕਮੀਜ਼
ਜਦੋਂ ਕਦੇ ਆਧੁਨਿਕਤਾ ਅਤੇ ਫੈਸ਼ਨ ਦਾ ਜ਼ਿਕਰ ਹੁੰਦਾ ਹੈ ਤਾਂ ਇਸਦੇ ਨਾਲ ਸਭ ਤੋਂ ਪਹਿਲਾਂ ਔਰਤਾਂ ਦੀ ਛਵੀ ਹੀ ਉੱਭਰ ਕੇ ਆਉਂਦੀ ਹੈ ਅਸਲ ’ਚ ਸਾਡੀ ਜਗਿਆਸਾ ਇਹ ਜਾਣਨ ਦੀ ਹੁੰਦੀ ਹੈ ਕਿ ਇਨ੍ਹਾਂ ਦਾ ਔਰਤਾਂ ’ਤੇ ਕੀ ਅਸਰ ਪੈਂਦਾ ਹੈ ਅਜਿਹਾ ਸ਼ਾਇਦ ਇਸ ਲਈ ਵੀ ਹੈ ਕਿ ਫੈਸ਼ਨ ਦਾ ਸੰਬੰਧ ਸ਼ਿੰਗਾਰ ਨਾਲ ਹੁੰਦਾ ਹੈ ਅਤੇ ਜਦੋਂ ਸ਼ਿੰਗਾਰ ਦੀ ਗੱਲ ਚੱਲੀ ਹੈ ਤਾਂ ਔਰਤਾਂ ਭਲਾ ਕਿਵੇਂ ਪਿੱਛੇ ਰਹਿ ਸਕਦੀਆਂ ਹਨ
ਔਰਤਾਂ ਦੇ ਇਸ ਸ਼ਿੰਗਾਰ ਦੀ ਚਰਚਾ ਅੱਜ ਨਹੀਂ, ਪੁਰਾਤਨ ਕਾਲ ਤੋਂ ਚੱਲੀ ਆ ਰਹੀ ਹੈ, ਇਸ ਲਈ ਉਨ੍ਹਾਂ ਦੇ ਇੱਕ ਨਹੀਂ, ਸੋਲ੍ਹਾਂ ਸ਼ਿਗਾਰਾਂ ’ਚ ਪੈਰਾਂ ਦੇ ਨਹੁੰਆਂ ਤੋਂ ਸਿਰ ਦੇ ਵਾਲਾਂ ਤੱਕ ਦਾ ਵਰਣਨ ਜ਼ਰੂਰੀ ਹੈ ਪਰ ਇਨ੍ਹਾਂ ਸਭ ’ਚ ਲਿਬਾਸ ਦੀ ਆਪਣੀ ਅਲੱਗ ਹੀ ਪਹਿਚਾਣ ਹੈ ਇਸ ਇੱਕ ਸ਼ਿੰਗਾਰ ਸਮੱਗਰੀ ਦੀ ਚੋਣ ਤੁਸੀਂ ਜੇਕਰ ਆਪਣੇ ਵਿਅਕਤੀਤਵ ਦੇ ਅਨੁਸਾਰ ਨਾ ਕੀਤੀ ਤਾਂ ਬਾਕੀ ਸਭ ਕੀਤਾ ਸ਼ਿੰਗਾਰ ਬੇਤੁਕਾ ਲੱਗਣ ਲੱਗਦਾ ਹੈ
ਲਿਬਾਸ ਸਾਡੇ ਸੁੰਦਰ ਅਤੇ ਸਜੇ-ਧਜੇ ਵਿਅਕਤੀਤਵ ਨੂੰ ਪ੍ਰਭਾਵਸ਼ਾਲੀ ਬਣਾਉਣ ’ਚ ਕਾਮਯਾਬ ਹੁੰਦੇ ਹਨ, ਇਸ ਲਈ ਫੈਸ਼ਨ ਦੀ ਇਸ ਰੰਗ-ਬਿਰੰਗੀ ਦੁਨੀਆਂ ’ਚ ਲੜਕੀਆਂ ਆਪਣੇ ਕੱਪੜੇ ਜਾਂ ਲਿਬਾਸ ’ਚ ਖਾਸ ਕਰਕੇ ਸਲਵਾਰ-ਕੁੜਤੇ ਪ੍ਰਤੀ ਕੁਝ ਜ਼ਿਆਦਾ ਹੀ ਸੁਚੇਤ ਹੁੰਦੀਆਂ ਹਨ ਅੱਜ ਅਸੀਂ ਵੱਖ-ਵੱਖ ਤਰ੍ਹਾਂ ਦੇ ਲਿਬਾਸਾਂ ’ਚੋਂ ਬਹੁਚਰਚਿਤ ਲਿਬਾਸ ਸਲਵਾਰ-ਕੁੜਤੇ ਦੇ ਫੈਸ਼ਨ ਦੇ ਦੌਰ ਦੀ ਚਰਚਾ ਕਰ ਰਹੇ ਹਾਂ
ਲਿਬਾਸ ਦੀ ਚੋਣ ਅਕਸਰ ਔਰਤਾਂ ਅਤੇ ਲੜਕੀਆਂ ਮੌਸਮ ਅਨੁਸਾਰ ਹੀ ਕਰਦੀਆਂ ਹਨ ਤੁਸੀਂ ਵੀ ਦੇਖਿਆ ਹੋਵੇਗਾ ਕਿ ਹਰੇਕ ਛੇ ਮਹੀਨੇ ਜਾਂ ਸਾਲ ਬੀਤਦੇ-ਬੀਤਦੇ ਬਜ਼ਾਰ ’ਚ ਨਵੇਂ ਡਿਜ਼ਾਇਨ ਦੇ ਸਲਵਾਰ-ਸੂਟ ਨਜ਼ਰ ਆਉਂਦੇ ਹਨ ਫਿਰ ਬਦਲਦੇ ਮੌਸਮ ਅਨੁਸਾਰ ਸਲਵਾਰ-ਕੁੜਤੇ ਦੀ ਚੋਣ ਇੱਕ ਅਲੱਗ ਪ੍ਰੇਸ਼ਾਨੀ ਦਾ ਕਾਰਨ ਹੁੰਦਾ ਹੈ ਇਨ੍ਹਾਂ ਸਭ ਨਾਲ ਕੀ ਸਾਡੇ ਸਭ ਦੇ ਮਨ ’ਚ ਇਹ ਸਵਾਲ ਨਹੀਂ ਖੜ੍ਹਾ ਹੁੰਦਾ ਕਿ ਅਸਲ ’ਚ ਐਨੀ ਜ਼ਲਦੀ ਸਲਵਾਰ-ਕੁੜਤੇ ਦੇ ਫੈਸ਼ਨ ਦੇ ਬਦਲਣ ਦਾ ਕਾਰਨ ਕੀ ਹੈ? ਇਸ ਦਾ ਇੱਕ ਵੱਡਾ ਕਾਰਨ ਸਮਾਜ ’ਚ ਡਰੈੱਸ ਡਿਜ਼ਾਇਨਰਾਂ ਦੀ ਵਧਦੀ ਗਿਣਤੀ ਹੈ
ਅੱਜ ਕੋਈ ਵੀ ਕਾਰੋਬਾਰ ਹੋਵੇ, ਬਜ਼ਾਰ ’ਚ ਉਸਦੇ ਆਉਂਦੇ ਹੀ ਇੱਕ ਨਹੀਂ, ਸੌ ਕਾਰੋਬਾਰੀਆਂ ਦਾ ਹੜ੍ਹ ਆ ਜਾਂਦਾ ਹੈ ਸਿੱਟਾ ਇਹ ਹੁੰਦਾ ਹੈ ਕਿ ਹਰ ਡਿਜ਼ਾਇਨਰ ਦੀ ਸਲਵਾਰ-ਕਮੀਜ਼ ਦੇ ਡਿਜ਼ਾਇਨ ’ਚ ਥੋੜ੍ਹਾ-ਬਹੁਤ ਫਰਕ ਨਜ਼ਰ ਆਵੇਗਾ ਕੁੱਲ ਮਿਲਾ ਕੇ ਬਜ਼ਾਰ ’ਚ ਸੌ ਡਿਜ਼ਾਇਨਾਂ ਦੇ ਸਲਵਾਰ-ਕਮੀਜ਼ ਆ ਜਾਂਦੇ ਹਨ ਪਰ ਇਨ੍ਹਾਂ ’ਚੋਂ ਕੁਝ ਹੀ ਉਪਭੋਗਤਾ ਵਰਗ ’ਚ ਹਰਮਨਪਿਆਰੇ ਹੁੰਦੇ ਹਨ
ਪਹਿਲਾਂ ਸਲਵਾਰ-ਕੁੜਤਾ ਜ਼ਿਆਦਾਤਰ ਲੜਕੀਆਂ ਦੇ ਵਰਤੇ ਜਾਣ ਵਾਲੇ ਲਿਬਾਸ ਦੇ ਰੂਪ ’ਚ ਹੀ ਚਲਣ ’ਚ ਸੀ ਪਰ ਅੱਜ ਭੱਜ-ਦੌੜ ਦੇ ਇਸ ਦੌਰ ’ਚ ਭਾਵੇਂ ਆਫਿਸ ਜਾਣ ਵਾਲੀ ਔਰਤ ਹੋਵੇ ਜਾਂ ਕਿਸੇ ਪਾਰਟੀ ’ਚ ਜਾਣਾ ਹੋਵੇ ਜਾਂ ਫਿਰ ਕਿਤੇ ਘੁੰਮਣ ਜਾਣਾ ਹੋਵੇ, ਬਾਜ਼ਾਰ ਜਾਣ ਲਈ ਸਲਵਾਰ-ਕੁੜਤੇ ਨੂੰ ਹੀ ਸਹੀ ਅਤੇ ਪਸੰਦੀਦਾ ਡਰੈੱਸ ਮੰਨਿਆ ਜਾਣ ਲੱਗਾ ਹੈ ਕਿਉਂਕਿ ਹਰ ਉਮਰ ’ਚ ਇਸ ਨੂੰ ਕੈਰੀ ਕਰਨਾ ਸੌਖਾ ਹੁੰਦਾ ਹੈ
ਨਾਲ ਹੀ ਫੈਸਨ ਦੇ ਅਨੁਸਾਰ ਕੱਪੜਿਆਂ ਦੀ ਖਰੀਦਦਾਰੀ ’ਚ ਔਰਤਾਂ ਨੇ ਤਾਂ ਖਾਸ ਕਰਕੇ ਕੀਮਤਾਂ ਦੇ ਸਾਹਮਣੇ ਗੋਡੇ ਟੇਕ ਦਿੱਤੇ ਹਨ ਇਨ੍ਹਾਂ ਦੀਆਂ ਕੀਮਤਾਂ ਕਾਰੋਬਾਰੀਆਂ ਦੇ ਮਨ ਅਤੇ ਬਾਜ਼ਾਰ ਦੇ ਅਨੁਸਾਰ ਬਦਲਦੀਆਂ ਰਹਿੰਦੀਆਂ ਹਨ ਇਸ ਦੀ ਕੋਈ ਨਿਸ਼ਚਿਤ ਹੱਦ ਨਹੀਂ ਹੈ ਫਿਰ ਵੀ ਨਵੇਂ-ਨਵੇਂ ਫੈਸ਼ਨ ਦੇ ਅਨੁਸਾਰ ਡਿਜ਼ਾਇਨ ਆਉਂਦੇ ਰਹਿੰਦੇ ਹਨ ਅਤੇ ਔਰਤਾਂ ਨੂੰ ਲੁਭਾਉਂਦੇ ਰਹਿੰਦੇ ਹਨ
-ਪੂਨਮ ਦਿਨਕਰ