ਸਫੈਦ ਵਾਲਾਂ ਨੂੰ ਤੁਸੀਂ ਬਣਾ ਸਕਦੇ ਹੋ ਕਾਲਾ ਵਧਦੀ ਉਮਰ ਦੇ ਨਾਲ ਸਫੈਦ ਵਾਲ ਹੋਣਾ ਇੱਕ ਆਮ ਗੱਲ ਹੈ ਪਰ ਜੇਕਰ ਤੁਹਾਡੇ ਵਾਲ 25 ਦੀ ਉਮਰ ਤੱਕ ਪਹੁੰਚਦੇ-ਪਹੁੰਚਦੇ ਹੀ ਸਫੈਦ ਹੋਣ ਲੱਗੇ ਹਨ, ਤਾਂ ਚਿੰਤਾ ਕਰਨਾ ਲਾਜ਼ਮੀ ਹੈ ਵਾਲ ਸਫੈਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ
ਆਮ ਤੌਰ ’ਤੇ ਪੋਸ਼ਣ ਦੀ ਕਮੀ ਅਤੇ ਹੈਰੀਡਿਟੀ ਕਾਰਨਾਂ ਦੇ ਚੱਲਦਿਆਂ ਵੀ ਕਈ ਵਾਰ ਅਜਿਹਾ ਹੁੰਦਾ ਹੈ ਪਰ ਤੰਬਾਕੂ ਦਾ ਜ਼ਿਆਦਾ ਸੇਵਨ, ਸਿਗਰਟਨੋਸ਼ੀ ਅਤੇ ਭਾਵਨਾਤਮਕ ਤਨਾਅ ਵੀ ਇਸ ਦਾ ਕਾਰਨ ਹੋ ਸਕਦਾ ਹੈ
Also Read :-
- ਵਾਲਾਂ ਨੂੰ ਕਾਲੇ ਤੇ ਮਜ਼ਬੂਤ ਬਣਾਉਣਗੇ ਨੈਚੁਰਲ ਤੇਲ
- ਸਰਦੀ ਦੇ ਮੌਸਮ ’ਚ ਰੁੱਖੇਪਣ ਤੋਂ ਵਾਲਾਂ ਦੀ ਸੁਰੱਖਿਆ
- ਸਫੈਦ ਵਾਲਾਂ ਨੂੰ ਤੁਸੀਂ ਬਣਾ ਸਕਦੇ ਹੋ ਕਾਲਾ
- ਵਾਲਾਂ ਦੀ ਸਿਹਤ ਲਈ ਜ਼ਰੂਰੀ ਤੇਲ
Table of Contents
ਸਫੈਦ ਵਾਲਾਂ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਦੇ ਕੁਝ ਘਰੇਲੂ ਉਪਾਅ ਵੀ ਹਨ, ਜਿਨ੍ਹਾਂ ਨੂੰ ਤੁਸੀਂ ਅਪਣਾ ਸਕਦੇ ਹੋ
ਆਂਵਲਾ:
ਇਹ ਵਾਲਾਂ ਦਾ ਕੁਦਰਤੀ ਕਾਲਾ ਰੰਗ ਬਣਾਈ ਰੱਖਣ ’ਚ ਮੱਦਦ ਕਰਦਾ ਹੈ
ਤਰੀਕਾ: ਆਂਵਲੇ ਨੂੰ ਮਸਲ ਕੇ ਉਸ ਦੀ ਗੁਠਲੀ ਕੱਢ ਦਿਓ ਹੁਣ ਇਸ ਦਾ ਪੇਸਟ ਬਣਾਓ ਅਤੇ ਸਿਰ ’ਤੇ ਲਾ ਲਓ ਇਸ ਤੋਂ ਬਾਅਦ ਇਸ ਨਾਲ ਵਾਲਾਂ ਦੀਆਂ ਜੜਾਂ ’ਤੇ ਮਾਲਸ਼ ਕਰੋ
ਨਾਰੀਅਲ ਤੇਲ ਅਤੇ ਨਿੰਬੂ ਰਸ
ਇਹ ਸਿਰ ਦੀ ਚਮੜੀ ਦੇ ਖੂਨ ਦਾ ਸੰਚਾਰ ਵਧਾਉਂਦਾ ਹੈ ਇਸ ਤੇਲ ’ਚ ਬਾਇਓਟੀਨ, ਨਮੀ ਅਤੇ ਦੂਜੇ ਤੱਤ ਹੁੰਦੇ ਹਨ, ਜੋ ਵਾਲਾਂ ਨੂੰ ਸਫੈਦ ਹੋਣ ਤੋਂ ਰੋਕਦੇ ਹਨ ਅਤੇ ਉਨ੍ਹਾਂ ਨੂੰ ਮੁਲਾਇਮ ਬਣਾਉਂਦੇ ਹਨ
ਤਰੀਕਾ:
ਇਸ ’ਚ ਦੋ ਹਿੱਸਾ ਨਾਰੀਅਲ ਦਾ ਤੇਲ ਅਤੇ ਇੱਕ ਹਿੱਸਾ ਨਿੰਬੂ ਦਾ ਰਸ ਮਿਲਾਓ ਇਸ ਮਿਸ਼ਰਨ ਨਾਲ ਸਿਰ ਅਤੇ ਵਾਲਾਂ ਦੀ ਮਾਲਸ਼ ਕਰੋ
ਕਰੀ ਪੱਤਾ:
ਇਹ ਵਾਲਾਂ ਦੀਆਂ ਜੜਾਂ ਦੀ ਮਜ਼ਬੂਤੀ ਵਧਾਉਂਦਾ ਹੈ ਅਤੇ ਵਾਲਾਂ ਨੂੰ ਜ਼ਰੂਰੀ ਪੋਸ਼ਕ ਤੱਤ ਦਿੰਦਾ ਹੈ
ਤਰੀਕਾ: ਕਰੀ ਪੱਤੇ ਨੂੰ ਨਾਰੀਅਲ ਦੇ ਤੇਲ ’ਚ ਪਾ ਕੇ ਚਟਖਣ ਤੱਕ ਗਰਮ ਕਰੋ ਇਸ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਇਸ ਨਾਲ ਵਾਲਾਂ ਦੀ ਮਾਲਸ਼ ਕਰੋ ਕਰੀਬ 30-45 ਮਿੰਟ ਬਾਅਦ ਸਿਰ ਧੋ ਲਵੋ ਇਹ ਪ੍ਰਕਿਰਿਆ ਹਫ਼ਤੇ ’ਚ ਦੋ ਵਾਰ ਅਪਣਾਓ
ਚਾਹ ਜਾਂ ਕਾੱਫ਼ੀ:
ਇਹ ਵਾਲਾਂ ਦੀ ਕੁਦਰਤੀ ਰੰਗ ਬਣਾਏ ਰੱਖਣ ’ਚ ਮੱਦਦ ਕਰਦੇ ਹਨ
ਤਰੀਕਾ: ਪਾਣੀ ’ਚ ਚਾਹ ਦੀ ਪੱਤੀ ਜਾਂ ਕਾੱਫੀ ਪਾਊਡਰ ਪਾ ਕੇ ਉਸ ਨੂੰ 10 ਮਿੰਟ ਤੱਕ ਉਬਾਲੋ ਵਾਲਾਂ ਦਾ ਰੰਗ ਕਾਲਾ ਬਣਾਏ ਰੱਖਣ ਲਈ ਚਾਹ ਦੀ ਪੱਤੀ ਦੀ ਵਰਤੋਂ ਕਰ ਲਓ ਅਤੇ ਭੂਰਾ ਬਣਾਏ ਰੱਖਣ ਲਈ ਕਾੱਫ਼ੀ ਪਾਊਡਰ ਦੀ ਵਰਤੋਂ ਕਰੋ
ਕਾਲਾ ਤਿਲ:
ਇਹ ਵੀ ਸਫੈਦ ਵਾਲਾਂ ਨੂੰ ਕਾਲਾ ਬਣਾਉਣ ’ਚ ਕਾਫ਼ੀ ਮੱਦਦਗਾਰ ਹੈ
ਤਰੀਕਾ: ਹਰ ਰੋਜ਼ ਖਾਲੀ ਪੇਟ ਕੱਚੇ ਤਿਲ ਦੇ ਬੀਜਾਂ ਨੂੰ ਪਾਣੀ ਦੇ ਨਾਲ ਖਾਣਾ ਫਾਇਦੇਮੰਦ ਹੋਵੇਗਾ
ਗੰਢੇ ਦਾ ਪੇਸਟ:
ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ
ਤਰੀਕਾ: ਵਾਲਾਂ ’ਤੇ ਗੰਢੇ ਦਾ ਪੇਸਟ ਲਾ ਲਓ ਇਸ ਨੂੰ ਇੱਕ ਘੰਟੇ ਬਾਅਦ ਧੋ ਲਓ ਅਜਿਹਾ ਕਰਨ ਨਾਲ ਵੀ ਸਫੈਦ ਵਾਲ ਕਾਲੇ ਹੋ ਜਾਣਗੇ
ਮਹਿੰਦੀ ਅਤੇ ਤੇਜ਼ਪੱਤਾ
ਇਹ ਦੋਵੇਂ ਹੀ ਬਨਸਪਤੀਆਂ ਵਾਲਾਂ ਦੇ ਰੰਗ ਨੂੰ ਗਹਿਰਾ ਕਰਦੀਆਂ ਹਨ
ਤਰੀਕਾ: ਅੱਧਾ ਕੱਪ ਸੁੱਕੀ ਮਹਿੰਦੀ ਅਤੇ ਤੇਜ਼ਪੱਤੇ ’ਚ ਦੋ ਕੱਪ ਪਾਣੀ ਮਿਲਾ ਕੇ ਉਬਾਲੋ ਇਸ ਮਿਸ਼ਰਨ ਨੂੰ ਕੁਝ ਦੇਰ ਤੱਕ ਰੱਖਿਆ ਰਹਿਣ ਦਿਓ ਹੁਣ ਇਸ ਨੂੰ ਛਾਣ ਲਓ ਅਤੇ ਵਾਲਾਂ ਨੂੰ ਸ਼ੈਂਪੂ ਨਾਲ ਧੋਣ ਤੋਂ ਬਾਅਦ ਉਨ੍ਹਾਂ ’ਤੇ ਇਸ ਨੂੰ ਚੰਗੀ ਤਰ੍ਹਾਂ ਲਾ ਦਿਓ 15-20 ਮਿੰਟ ਤੋਂ ਬਾਅਦ ਦੁਬਾਰਾ ਵਾਲ ਧੋ ਲਓ ਹਰ ਹਫਤੇ ਅਜਿਹਾ ਕਰੋ
ਚੌਲਾਈ:
ਇਹ ਵੀ ਵਾਲਾਂ ਨੂੰ ਕਾਲਾ ਰੰਗ ਵਾਪਸ ਲਿਆਉਣ ’ਚ ਮੱਦਦ ਕਰਦੀ ਹੈ ਅਤੇ ਨਾਲ ਹੀ ਵਾਲਾਂ ਦੇ ਵਿਕਾਸ ’ਚ ਵੀ ਮੱਦਦ ਕਰਦੀ ਹੈ
ਤਰੀਕਾ: ਚੌਲਾਈ ਦੇ ਪੱਤਿਆਂ ਨੂੰ ਪੀਸ ਲਓ ਅਤੇ ਇਸ ਦਾ ਪੇਸਟ ਆਪਣੇ ਸਿਰ ’ਤੇ ਲਾ ਲਓ