Rice Flour Face Pack
Rice Flour Face Pack: ਚੌਲਾਂ ਦਾ ਆਟਾ ਫੈਸਪੈਕ ਲਈ ਅਸਰਦਾਰ

Rice Flour Face Pack: ਚੌਲਾਂ ਦਾ ਆਟਾ ਫੈਸਪੈਕ ਲਈ ਅਸਰਦਾਰ

ਚੌਲਾਂ ਦਾ ਆਟਾ ਸਾਡੀ ਚਮੜੀ ਨੂੰ ਨਰਮ ਅਤੇ ਚਮਕਦਾਰ ਬਣਾਈ ਰੱਖਣ ’ਚ ਮੱਦਦ ਕਰਦਾ ਹੈ ਇਸ ਦੀ ਵਰਤੋਂ ਨਾਲ ਚਮੜੀ ’ਚ ਖਿਚਾਅ ਆਉਂਦਾ ਹੈ ਅਤੇ ਸਾਡੇ ਖੁੱਲ੍ਹੇ ਪੋਰਸ ਵੀ ਛੋਟੇ ਹੁੰਦੇ ਹਨ ਜਪਾਨ ਦੀਆਂ ਔਰਤਾਂ ਚੌਲਾਂ ਦੀ ਪਿੱਛ ਤੋਂ ਲੈ ਕੇ ਚੌਲਾਂ ਦੇ ਆਟੇ ਦੀ ਚਿਹਰੇ ਨੂੰ ਨਿਖਾਰਨ ’ਚ ਵਰਤੋਂ ਕਰਦੀਆਂ ਹਨ ਜਪਾਨ ਦੀਆਂ ਔਰਤਾਂ ਸੰਸਾਰ ਭਰ ’ਚ ਸੁੰਦਰ ਮੰਨੀਆਂ ਜਾਂਦੀਆਂ ਹਨ ਕਿਉਂਕਿ ਉਹ ਆਪਣੀ ਚਮੜੀ ਦਾ ਕੁਦਰਤੀ ਤੌਰ ’ਤੇ ਧਿਆਨ ਰੱਖਦੀਆਂ ਹਨ ਚੌਲਾਂ ’ਚ ਕਈ ਤਰ੍ਹਾਂ ਦੇ ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜਿਸ ਨਾਲ ਚਮੜੀ ਖੂਬਸੂਰਤ ਲੱਗਦੀ ਹੈ

ਆਓ! ਜਾਣਦੇ ਹਾਂ ਚੌਲਾਂ ਦੇ ਆਟੇ ਦੀ ਵਰਤੋਂ ਕਿਵੇਂ ਕੀਤੀ ਜਾਵੇ:- | Rice Flour Face Pack

ਇੱਕ ਟੋਨਰ ਦੇ ਰੂਪ ’ਚ:-

ਜਿਹੜੇ ਲੋਕਾਂ ਦੀ ਚਮੜੀ ਤੇਲੀਆ ਹੈ, ਉਨ੍ਹਾਂ ਨੂੰ ਚੌਲਾਂ ਦੇ ਆਟੇ ’ਚ ਪਾਣੀ ਮਿਲਾ ਕੇ ਰਾਤ ਨੂੰ ਰੱਖ ਦੇਣਾ ਚਾਹੀਦਾ ਹੈ ਸਵੇਰੇ ਉਸੇ ਪਾਣੀ ’ਚ ਅੱਧਾ ਨਿੰਬੂ ਨਿਚੋੜ ਕੇ ਉਸ ਦਾ ਪੇਸਟ ਤਿਆਰ ਕਰ ਲਓ ਅਤੇ ਉਸ ਪੇਸਟ ਨੂੰ ਚਿਹਰੇ ’ਤੇ ਲਾ ਲਓ ਥੋੜ੍ਹੀ ਦੇਰ ਬਾਅਦ ਉਸਨੂੰ ਸਾਫ ਪਾਣੀ ਨਾਲ ਧੋ ਲਓ ਚਮੜੀ ਪੂਰੀ ਤਰ੍ਹਾਂ ਸਾਫ ਹੋ ਜਾਵੇਗੀ ਅਤੇ ਚਮੜੀ ’ਚ ਚਮਕ ਵੀ ਆਵੇਗੀ।

ਰੰਗਤ ਨਿਖਾਰਨ ਲਈ:-

ਰੰਗਤ ਨਿਖਾਰਨ ਲਈ ਚੌਲਾਂ ਦੇ ਆਟੇ ’ਚ ਸ਼ਹਿਦ ਅਤੇ ਦਹੀਂ ਮਿਲਾ ਕੇ ਫੈਸਪੈਕ ਤਿਆਰ ਕਰੋ ਅਤੇ ਇਸ ਨੂੰ ਆਪਣੇ ਚਿਹਰੇ ਅਤੇ ਧੌਣ ’ਤੇ ਲਾਓ 15 ਤੋਂ 20 ਮਿੰਟਾਂ ਬਾਅਦ ਚਿਹਰਾ ਅਤੇ ਧੌਣ ਧੋ ਲਓ ਕੁਝ ਸਮੇਂ ਤੱਕ ਲਗਾਤਾਰ ਕਰਨ ਨਾਲ ਰੰਗ ’ਚ ਨਿਖਾਰ ਆ ਜਾਵੇਗਾ।

ਡੈੱਡ ਸਕਿੱਨ ਨੂੰ ਹਟਾਉਂਦਾ ਹੈ:-

ਚੌਲਾਂ ਦੇ ਆਟੇ ’ਚ ਥੋੜ੍ਹਾ ਜਿਹਾ ਸ਼ਹਿਦ ਜਾਂ ਆਲਿਵ ਆਇਲ ਮਿਲਾ ਕੇ ਸਕਰਬ ਤਿਆਰ ਕਰੋ ਅਤੇ ਇਸ ਨੂੰ ਚਿਹਰੇ-ਧੌਣ, ਬਾਹਵਾਂ ਅਤੇ ਹੱਥਾਂ ’ਤੇ ਲਾਓ ਚਿਹਰੇ ’ਤੇ ਤਲੀਆਂ ਨਾਲ ਗੋਲ-ਗੋਲ ਘੁਮਾਉਂਦੇ ਹੋਏ ਥੋੜ੍ਹਾ ਆਰਾਮ ਨਾਲ ਰਗੜੋ ਇਸੇ ਤਰ੍ਹਾਂ ਧੌਣ, ਬਾਹਵਾਂ ਅਤੇ ਹੱਥਾਂ ’ਤੇ ਤਲੀਆਂ ਨਾਲ ਹੌਲੀ-ਹੌਲੀ ਰਗੜੋ ਇਸ ਤਰ੍ਹਾਂ ਚਮੜੀ ਦੀ ਡੈੱਡ ਸਕਿੱਨ ਸਾਫ ਹੋ ਜਾਂਦੀ ਹੈ।

ਝੁਰੜੀਆਂ ਨੂੰ ਦੂਰ ਕਰਨ ਲਈ:-

ਵਧਦੀ ਉਮਰ ’ਚ ਝੁਰੜੀਆਂ ਦਾ ਆਉਣਾ ਇੱਕ ਕੁਦਰਤੀ ਪ੍ਰਕਿਰਿਆ ਹੈ ਪਰ ਸਮਾਂ ਰਹਿੰਦੇ ਜੇਕਰ ਅਸੀਂ ਸਾਵਧਾਨ ਰਹੀਏ ਅਤੇ ਚਮੜੀ ਦੀ ਸਹੀ ਦੇਖਭਾਲ ਕਰੀਏ ਤਾਂ ਇਸ ਪ੍ਰਕਿਰਿਆ ਨੂੰ ਹੌਲੀ ਕੀਤਾ ਜਾ ਸਕਦਾ ਹੈ ਇਸ ਲਈ ਚੌਲਾਂ ਦੇ ਆਟੇ ’ਚ ਖੀਰੇ ਦਾ ਰਸ ਅਤੇ ਨਿੰਬੂ ਦਾ ਰਸ ਮਿਲਾ ਕੇ ਚਿਹਰੇ ’ਤੇ ਲਾਓ ਜਦੋਂ ਤੱਕ ਇਹ ਪੇਸਟ ਲੱਗਾ ਹੈ, ਉਦੋਂ ਤੱਕ ਗੱਲ ਨਾ ਕਰੋ ਅਜਿਹਾ ਹਫਤੇ ’ਚ ਇੱਕ ਜਾਂ ਦੋ ਵਾਰ ਕਰੋ।

ਅੱਖਾਂ ਦੇ ਹੇਠਾਂ ਕਾਲੇ ਘੇਰੇ:-

ਚੌਲਾਂ ਦੇ ਆਟੇ ’ਚ ਕੈਸਟਰ ਆਇਲ ਮਿਲਾ ਕੇ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਦੀ ਥਾਂ ’ਤੇ ਲਾਓ ਥੋੜ੍ਹੀ ਦੇਰ ਬਾਅਦ ਇਸ ਨੂੰ ਧੋ ਲਓ ਕਾਲੇ ਘੇਰਿਆਂ ਦੇ ਨਾਲ-ਨਾਲ ਅੱਖਾਂ ਦੇ ਹੇਠਾਂ ਬਰੀਕ ਰੇਖਾਵਾਂ ਵੀ ਦੂਰ ਹੋ ਜਾਣਗੀਆਂ।

ਟੈਨਿੰਗ ਹਟਾਉਣ ਲਈ:-

ਗਰਮੀਆਂ ’ਚ ਅਕਸਰ ਟੈਨਿੰਗ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਹੋ ਜਾਂਦੀ ਹੈ ਇਸ ਦੇ ਲਈ ਚੌਲਾਂ ਦੇ ਆਟੇ ’ਚ ਦੁੱਧ ਮਿਲਾ ਕੇ ਉਸ ਪੇਸਟ ਨੂੰ ਟੈਨਿੰਗ ਵਾਲੀ ਚਮੜੀ ’ਤੇ ਲਾਓ, ਥੋੜ੍ਹੀ ਦੇਰ ਬਾਅਦ ਧੋ ਲਓ ਟੈਨਿੰਗ ਦੀ ਸਮੱਸਿਆ ਦੂਰ ਹੋ ਜਾਵੇਗੀਟੈਨਿੰਗ ਹਟਾਉਣ ਲਈ:-

ਬਾਡੀ ਸਕਰਬ ਲਈ:-

ਪੂਰੇ ਸਰੀਰ ਦੀ ਚਮੜੀ ਨੂੰ ਸਾਫ ਕਰਨ ਲਈ ਰਾਈਸ ਪਾਊਡਰ ਸਕਰਬ ਦੀ ਵਰਤੋਂ ਪੂਰੇ ਸਰੀਰ ’ਤੇ ਕਰੋ ਇਸ ਨਾਲ ਡੈੱਡ ਸਕਿਨ ਵੀ ਹਟੇਗੀ ਅਤੇ ਸਰੀਰ ਦੀ ਚਮੜੀ ਵੀ ਸਾਫ ਹੋਵੇਗੀ ਇੱਕ ਵੱਡੇ ਚਮਚ ਰਾਈਸ ਪਾਊਡਰ ’ਚ ਸ਼ਹਿਦ ਅਤੇ ਕੋਕੋਨਟ ਤੇਲ ਮਿਲਾ ਕੇ ਪੇਸਟ ਤਿਆਰ ਕਰੋ ਸਾਰੇ ਸਰੀਰ ’ਤੇ ਰਗੜਦੇ ਹੋਏ ਲਾਓ ਥੋੜ੍ਹੀ ਦੇਰ ਬਾਅਦ ਨਹਾ ਲਓ ਸਾਰਾ ਸਰੀਰ ਚੰਗੀ ਤਰ੍ਹਾਂ ਸਾਫ ਹੋ ਜਾਵੇਗਾ।

ਡਿਓਡਰੈਂਟ ਦਾ ਵੀ ਕਰਦੈ ਕੰਮ:-

ਰਾਈਸ ਪਾਊਡਰ ਦਾ ਪੇਸਟ ਆਪਣੀ ਅੰਡਰ-ਆਰਮਸ ’ਚ ਲਾਓ ਥੋੜ੍ਹੀ ਦੇਰ ’ਚ ਇਸ ਨੂੰ ਸਾਫ ਕਰ ਲਓ ਇਸ ਨਾਲ ਪਸੀਨੇ ਦੀ ਬਦਬੂ ਵੀ ਨਹੀਂ ਆਵੇਗੀ ਅਤੇ ਅੰਡਰ-ਆਰਮਸ ਦਾ ਰੰਗ ਵੀ ਸਾਫ ਹੋਵੇਗਾ।

ਫੇਸਪੈਕ ਲਈ:-

2-3 ਵੱਡੇ ਚਮਚ ਕੱਚੇ ਚੌਲਾਂ ਨੂੰ ਹਲਕੇ ਸੇਕੇ ’ਤੇ ਗਰਮ ਕਰੋ ਚੌਲ ਉਬਾਲੋ ਨਾ ਨਰਮ ਹੋਣ ’ਤੇ ਚੌਲ ਨਿਤਾਰ ਲਓ ਅਤੇ ਚੌਲਾਂ ਦਾ ਪਾਣੀ ਸੁੱਟੋ ਨਾ ਬਾਅਦ ’ਚ ਚਿਹਰਾ ਧੋਣ ਦੇ ਕੰਮ ’ਚ ਲਿਆਓ ਚੌਲਾਂ ’ਚ ਇੱਕ ਵੱਡਾ ਚਮਚ ਸ਼ਹਿਦ ਪਾਓ ਅਤੇ ਚੰਗੀ ਤਰ੍ਹਾਂ ਇਨ੍ਹਾਂ ਨੂੰ ਫੈਂਟੋ ਫੈਂਟੀ ਹੋਈ ਸਮੱਗਰੀ ਚਿਹਰੇ ’ਤੇ ਲਾਓ ਅੱਧੇ ਘੰਟੇ ਬਾਅਦ ਚੌਲਾਂ ਦੇ ਪਾਣੀ ਅਤੇ ਸਾਦੇ ਪਾਣੀ ਨਾਲ ਧੋ ਲਓ ਇਸੇ ਤਰ੍ਹਾਂ ਚੌਲਾਂ ਨਾਲ ਸੰਤਰਾ, ਸੇਬ, ਸਟ੍ਰਾਬੇਰੀ ਵੀ ਪੀਸ ਕੇ ਤੁਸੀਂ ਲਾ ਸਕਦੇ ਹੋ ਠੰਢਕ ਲਈ ਦਹੀਂ ਦੇ ਨਾਲ ਮਿਲਾ ਕੇ ਚਿਹਰੇ ’ਤੇ ਅੱਧਾ ਘੰਟਾ ਲਾਓ ਫਿਰ ਤਾਜੇ ਪਾਣੀ ਨਾਲ ਚਿਹਰਾ ਧੋ ਲਓ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!