Editorial

Editorial ਮਾਤਾ-ਪਿਤਾ ਅਤੇ ਗੁਰੂਆਂ ਦਾ ਸਨਮਾਨ ਹੈ ਬਹੁਤ ਜ਼ਰੂਰੀ -ਸੰਪਾਦਕੀ

ਅੱਜ-ਕੱਲ੍ਹ ਬੱਚਿਆਂ ’ਚ ਵਿਚਾਰਕ ਭਟਕਾਅ ਦੀ ਸਥਿਤੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਪੱਛਮੀ ਸੱਭਿਆਚਾਰ ਦੇ ਨਾਂਅ ’ਤੇ ਨੌਜਵਾਨ ਪੀੜ੍ਹੀ ਆਪਣੇ ਮੂਲ ਸੰਸਕਾਰਾਂ ਤੋਂ ਵਾਂਝੀ ਹੁੰਦੀ ਜਾ ਰਹੀ ਹੈ, ਸਮਾਜ ’ਚ ਮਨੁੱਖੀ ਮੁੱਲਾਂ ਅਤੇ ਸੰਸਕਾਰਾਂ ਦਾ ਡਿੱਗਣਾ ਬੜਾ ਚਿੰਤਾਯੋਗ ਵਿਸ਼ਾ ਹੈ ਪੂਜਨੀਕ ਗੁਰੂ ਸੰਤ ਡਾ. ਐੈੱਮਐੱਸਜੀ ਸਮਾਜ ਦੇ ਡਿੱਗਦੇ ਨੈਤਿਕ ਮੁੱਲਾਂ ਨੂੰ ਫਿਰ ਤੋਂ ਜਿਉਂਦਾ ਕਰਨ ਲਈ ਅਕਸਰ ਸਤਿਸੰਗਾਂ ’ਚ ਲੋਕਾਂ ਨੂੰ ਅਜਿਹੀ ਸਿੱਖਿਆ ਦਿੰਦੇ ਹਨ ਜਿਸ ਨਾਲ ਖੁਸ਼ਹਾਲ ਸਮਾਜ ਦੀ ਕਲਪਨਾ ਸਾਕਾਰ ਹੋਵੇ ਇਸ ਦੀ ਸ਼ੁਰੂਆਤ ਹਰ ਵਿਅਕਤੀ ਨੂੰ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ,

ਕਿਉਂਕਿ ਆਪਣੇ ਮਾਤਾ-ਪਿਤਾ ਅਤੇ ਗੁਰੂਆਂ ਦਾ ਸਨਮਾਨ ਕਰਨਾ ਸਮਾਜਿਕ ਜਿੰਮੇਵਾਰੀ ਹੀ ਨਹੀਂ, ਸਗੋਂ ਫਰਜ਼ ਵੀ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਗਣੇਸ਼ ਚਤੁਰਥੀ (27 ਅਗਸਤ) ਦੇ ਸ਼ੁੱਭ ਮੌਕੇ ’ਤੇ ਐੱਮਐੱਸਜੀ ਗੁਰੂਕੁਲ ਦੇ ਸਿੱਖਿਆ ਸੰਸਥਾਨਾਂ ਦੇ ਵਿਦਿਆਰਥੀਆਂ ਨਾਲ ਮੁਖਾਤਿਬ ਹੁੰਦੇ ਹੋਏ ਫ਼ਰਮਾਇਆ ਸੀ ਕਿ ਬੱਚਿਆਂ ਨੂੰ ਆਪਣੇ ਸਿੱਖੇ ਹੋਏ ਗਿਆਨ ਨੂੰ ਦੂਜਿਆਂ ’ਚ ਵੰਡਣਾ ਚਾਹੀਦਾ ਹੈ, ਕਿਉਂਕਿ ਵੰਡਣ ਨਾਲ ਹੀ ਗਿਆਨ ਵਧਦਾ ਹੈ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਅਤੇ ਪੜ੍ਹਾਈ ’ਚ ਦਿਲ ਲਾ ਕੇ ਮਿਹਨਤ ਕਰਨੀ ਚਾਹੀਦੀ ਹੈ ਗਣੇਸ਼ ਜੀ ਦਾ ਸਭ ਤੋਂ ਵੱਡਾ ਪ੍ਰਸਿੱਧ ਪ੍ਰਸੰਗ ਹੈ, ਜਦੋਂ ਉਨ੍ਹਾਂ ਨੇ ਪੂਰੀ ਦੁਨੀਆਂ ਦੀ ਪਰਿਕਰਮਾ ਕਰਨ ਦੀ ਬਜਾਏ ਆਪਣੇ ਮਾਤਾ-ਪਿਤਾ ਭਗਵਾਨ ਸ਼ਿਵ ਅਤੇ ਮਾਤਾ ਪਾਰਬਤੀ ਜੀ ਦੀ ਪਰਿਕਰਮਾ ਕੀਤੀ ਇਹ ਸਾਨੂੰ ਸਿਖਾਉਂਦਾ ਹੈ ਕਿ ਮਾਤਾ-ਪਿਤਾ ਅਤੇ ਗੁਰੂਆਂ ਦਾ ਸਨਮਾਨ ਬਹੁਤ ਜ਼ਰੂਰੀ ਹੈ

ਅਥਾਹ ਗਿਆਨ ਅਤੇ ਸ਼ਕਤੀ ਹੋਣ ਦੇ ਬਾਵਜ਼ੂਦ ਭਗਵਾਨ ਗਣੇਸ਼ ਜੀ ਹਮੇਸ਼ਾ ਨਿਮਰ ਬਣੇ ਰਹੇ ਉਨ੍ਹਾਂ ਦਾ ਜੀਵਨ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੀ ਅਨੋਖੀ ਉਦਾਹਰਨ ਹੈ, ਕਿਉਂਕਿ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ ਉਸੇ ਤਰ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਚਰਿੱਤਰ ਅਤੇ ਆਦਰਸ਼ਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਜੀਵਨ ’ਚ ਸਫਲਤਾ ਮਿਲਣ ’ਤੇ ਕਦੇ ਘੁਮੰਡ ਨਹੀਂ ਕਰਨਾ ਚਾਹੀਦਾ ਦੂਜੇ ਪਾਸੇ ਅਸਫ਼ਲਤਾ ਤੋਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਹੌਂਸਲੇ ਅਤੇ ਮਿਹਨਤ ਨਾਲ ਮੰਜ਼ਿਲ ਤੱਕ ਪਹੁੰਚਿਆ ਜਾ ਸਕਦਾ ਹੈ  ਗਣੇਸ਼ ਜੀ ਦਾ ਹਰ ਗੁਣ ਸਾਨੂੰ ਜੀਵਨ ਜਿਉਣ ਦਾ ਸਲੀਕਾ ਸਿਖਾਉਂਦਾ ਹੈ ਉਹ ਹਮੇਸ਼ਾ ਕੁਝ ਨਵਾਂ ਜਾਣਨ ਦੇ ਇੱਛੁਕ ਰਹਿੰਦੇ ਸਨ ਇਸੇ ਵਜ੍ਹਾ ਨਾਲ ਉਨ੍ਹਾਂ ਨੂੰ ਵਿੱਦਿਆ ਅਤੇ ਗਿਆਨ ਦਾ ਖ਼ਜ਼ਾਨਾ ਮੰਨਿਆ ਗਿਆ ਵਿਦਿਆਰਥੀਆਂ ਨੂੰ ਉਨ੍ਹਾਂ ਵਾਂਗ ਲਗਾਤਾਰ ਸਿੱਖਦੇ ਰਹਿਣ ਦਾ ਯਤਨ ਕਰਨ ਚਾਹੀਦਾ ਹੈ

Also Read:  ਇਨਸਾਨ ਦਾ ਇਨਸਾਨ ਨਾਲ ਹੋਵੇ ਭਾਈਚਾਰਾ... 26 ਜਨਵਰੀ ਗਣਤੰਤਰ ਦਿਵਸ ਵਿਸ਼ੇਸ਼

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਬੱਚੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ’ਚ  ਢਾਲ ਲੈਣ ਤਾਂ ਉਹ ਨਾ ਸਿਰਫ ਪੜ੍ਹਾਈ ’ਚ ਸਗੋਂ ਜੀਵਨ ਦੇ ਹਰ ਖੇਤਰ ’ਚ ਸਫਲਤਾ ਪ੍ਰਾਪਤ ਕਰਨਗੇ ਉਨ੍ਹਾਂ ਕਿਹਾ ਕਿ ਗਣੇਸ਼ ਜੀ ਦਾ ਆਦਰਸ਼ ਜੀਵਨ ਸਾਨੂੰ ਇਹ ਸਿਖਾਉਂਦਾ ਹੈ ਕਿ ਬੁੱਧੀ ਅਤੇ ਗਿਆਨ ਦੇ ਨਾਲ-ਨਾਲ ਮਿਹਨਤ, ਨਿਮਰਤਾ, ਦਇਆ, ਸਕਾਰਾਤਮਕਤਾ ਅਤੇ ਮਾਤਾ-ਪਿਤਾ ਅਤੇ ਗੁਰੂਆਂ ਦਾ ਸਨਮਾਨ ਹੀ ਸਫ਼ਲਤਾ ਦਾ ਰਸਤਾ ਖੋਲ੍ਹਦਾ ਹੈ ਇੱਕ ਸਫਲ ਇਨਸਾਨ ਬਣਨ ਲਈ ਪਰਿਵਾਰ ਅਤੇ ਸਮਾਜ ਦਾ ਸਨਮਾਨ ਕਰਨਾ ਵੀ ਜ਼ਰੂਰੀ ਹੈ, ਕਿਉਂਕਿ ਇਸ ਤੋਂ ਬਿਨਾਂ ਆਦਰਸ਼ ਜੀਵਨ ਦੀ ਨੀਂਹ ਨਹੀਂ ਰੱਖੀ ਜਾ ਸਕਦੀ ਜੋ ਆਪਣੇ ਪਰਿਵਾਰ ਨਾਲ ਪ੍ਰੇਮ ਕਰਦੇ ਹਨ, ਮਾਤਾ-ਪਿਤਾ ਅਤੇ ਗੁਰੂਆਂ ਦਾ ਸਨਮਾਨ ਕਰਦੇ ਹਨ, ਅਜਿਹੇ ਲੋਕ ਹੀ ਪੂਰੀ ਇਕਾਗਰਤਾ ਨਾਲ ਪ੍ਰਭੂ-ਪਰਮਾਤਮਾ, ਸੰਤ-ਸਤਿਗੁਰੂ ਦੀ ਭਗਤੀ ਕਰ ਸਕਦੇ ਹਨ ਹਿੰਦੂ ਸ਼ਾਸਤਰਾਂ ’ਚ ਦੱਸਿਆ ਗਿਆ ਹੈ ਕਿ ਜੋ ਲੋਕ ਮਾਤਾ-ਪਿਤਾ ਦਾ ਸਨਮਾਨ ਕਰਦੇ ਹਨ, ਉਨ੍ਹਾਂ ’ਤੇ ਭਗਵਾਨ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ

ਇਸ ਸੰਦਰਭ ’ਚ ਇੱਕ ਲੋਕ-ਕਥਾ ਬੜੀ ਪ੍ਰਚੱਲਿਤ ਹੈ ਕਿ ਪੁਰਾਣੇ ਜ਼ਮਾਨੇ ’ਚ ਇੱਕ ਵਿਅਕਤੀ ਆਪਣੇ ਘਰ-ਪਰਿਵਾਰ ’ਚ ਚੱਲ ਰਹੀਆਂ ਪ੍ਰੇਸ਼ਾਨੀਆਂ ਤੋਂ ਬਹੁਤ ਦੁਖੀ ਹੋ ਜਾਂਦਾ ਹੈ ਅਤੇ ਇੱਕ ਦਿਨ ਸੋਚਦਾ ਹੈ ਕਿ ਉਸ ਨੂੰ ਸੰਨਿਆਸ ਲੈ ਲੈਣਾ ਚਾਹੀਦਾ ਹੈ ਦੁਖੀ ਵਿਅਕਤੀ ਇੱਕ ਸਾਧੂ ਬਾਬਾ ਕੋਲ ਪਹੁੰਚਿਆ ਅਤੇ ਬੋਲਿਆ ਕਿ ਬਾਬਾ ਜੀ ਮੈਨੂੰ ਆਪਣਾ ਸ਼ਿਸ਼ ਬਣਾ ਲਓ ਮੈਂ ਸੰਨਿਆਸ ਲੈਣਾ ਹੈ, ਮੇਰੀ ਮੱਦਦ ਕਰੋ ਮੈਂ ਮੇਰਾ ਘਰ-ਪਰਿਵਾਰ ਅਤੇ ਕੰਮ-ਧੰਦਾ ਸਭ ਛੱਡ ਕੇ ਭਗਤੀ ਕਰਨਾ ਚਾਹੁੰਦਾ ਹਾਂ ਸਾਧੂ ਬਾਬਾ ਨੇ ਉਸ ਤੋਂ ਪੁੱਛਿਆ ਕਿ ਪਹਿਲਾਂ ਤੁਸੀਂ ਇਹ ਦੱਸੋ ਕਿ ਕੀ ਤੁਹਾਨੂੰ ਆਪਣੇ ਘਰ ’ਚ ਕਿਸੇ ਨਾਲ ਪਿਆਰ ਹੈ? ਵਿਅਕਤੀ ਨੇ ਕਿਹਾ ਕਿ ਨਹੀਂ, ਮੈਂ ਆਪਣੇ ਪਰਿਵਾਰ ’ਚ ਕਿਸੇ ਨਾਲ ਪਿਆਰ ਨਹੀਂ ਕਰਦਾ ਕੀ ਤੁਹਾਨੂੰ ਆਪਣੇ ਮਾਤਾ-ਪਿਤਾ, ਭੈਣ-ਭਰਾ, ਪਤਨੀ ਅਤੇ ਬੱਚਿਆਂ ’ਚੋਂ ਕਿਸੇ ਨਾਲ ਵੀ ਲਗਾਅ ਨਹੀਂ ਹੈ?

Also Read:  ਕੰਮ ਦੇ ਨਾਲ-ਨਾਲ ਰੱਖੋ ਫਿਟਨੈੱਸ ਦਾ ਵੀ ਧਿਆਨ

ਵਿਅਕਤੀ ਨੇ ਕਿਹਾ ਕਿ ਪੂਰੀ ਦੁਨੀਆਂ ਸਵਾਰਥੀ ਹੈ ਮੈਂ ਆਪਣੇ ਘਰ-ਪਰਿਵਾਰ ’ਚ ਕਿਸੇ ਨੂੰ ਵੀ ਪ੍ਰੇਮ ਨਹੀਂ ਕਰਦਾ ਮੈਨੂੰ ਕਿਸੇ ਨਾਲ ਲਗਾਅ ਨਹੀਂ ਹੈ ਇਸ ’ਤੇ ਸਾਧੂ ਬਾਬਾ ਨੇ ਕਿਹਾ ਕਿ ਭਾਈ ਤੁਸੀਂ ਮੈਨੂੰ ਮੁਆਫ ਕਰੋ ਮੈਂ ਤੁਹਾਨੂੰ ਸ਼ਿਸ਼ ਨਹੀਂ ਬਣਾ ਸਕਦਾ, ਮੈਂ ਤੁਹਾਡੇ ਅਸ਼ਾਂਤ ਮਨ ਨੂੰ ਸ਼ਾਂਤ ਨਹੀਂ ਕਰ ਸਕਦਾ ਹਾਂ ਇਹ ਸੁਣ ਕੇ ਵਿਅਕਤੀ ਹੈਰਾਨ ਸੀ ਬਾਬਾ ਬੋਲੇ ਕਿ ਭਾਈ ਘਰ-ਪਰਿਵਾਰ ’ਚ ਰਹਿਣਾ ਸਿੱਖੋ ਸਮੱਸਿਆਵਾਂ ਤੋਂ ਭੱਜੋ ਨਾ ਮਿਲ-ਜੁਲ ਕੇ ਉਨ੍ਹਾਂ ਨਾਲ ਨਜਿੱਠਣਾ ਸਿੱਖੋ ਘਰ-ਪਰਿਵਾਰ ’ਚ ਪ੍ਰੇਮ-ਪਿਆਰ ਨਾਲ ਰਹਿਣਾ ਆ ਗਿਆ, ਤਾਂ ਸਭ ਕੁਝ ਸਹੀ ਹੈ ਘਰ ’ਚ ਸਭ ਨੂੰ ਸਨਮਾਨ ਦਿਓ ਸਭ ਨਾਲ ਪ੍ਰੇਮ-ਪੂਰਵਕ ਵਿਹਾਰ ਕਰੋ ਇਹੀ ਪਹਿਲੀ ਸਿੱਖਿਆ ਹੈ ਅਤੇ ਭਗਵਾਨ ਤੱਕ ਪਹੁੰਚਣ ’ਚ ਵੀ ਸਹਾਇਕ ਹੈ ਆਪਣੇ-ਆਪ ਨੂੰ ਸੰਤੁਸ਼ਟ ਰੱਖੋ ਅਤੇ ਪਰਿਵਾਰ ਵਾਲਿਆਂ ਨਾਲ ਸਨਮਾਨਪੂਰਵਕ ਵਿਹਾਰ ਕਰਕੇ ਹੀ ਅੱਗੇ ਵਧਿਆ ਜਾ ਸਕਦਾ ਹੈ