raksha bandhan the festival of undying love between brother and sister -sachi shiksha punjabi

ਭਰਾ-ਭੈਣ ਦੇ ਗੂੜ੍ਹੇ ਪ੍ਰੇਮ ਦਾ ਤਿਉਹਾਰ ਰੱਖੜੀ

ਰਿਸ਼ਤੇ ਤਾਂ ਕਈ ਹੁੰਦੇ ਹਨ ਦੁਨੀਆਂ ’ਚ ਪਰ ਇੱਕ ਰਿਸ਼ਤਾ ਬਹੁਤ ਹੀ ਖਾਸ ਹੁੰਦਾ ਹੈ ਇਹ ਰਿਸ਼ਤਾ ਹੈ ਭਰਾ ਅਤੇ ਭੈਣ ਦਾ ਭਰਾ ਅਤੇ ਭੈਣ ਚਾਹੇ ਕਿੰਨੀ ਵੀ ਦੂਰ ਕਿਉਂ ਨਾ ਹੋਣ, ਉਨ੍ਹਾਂ ਦਾ ਪਿਆਰ ਕਦੇ ਘੱਟ ਨਹੀਂ ਹੁੰਦਾ ਮਾਂ ਤੋਂ ਬਾਅਦ ਭੈਣ ਹੀ ਹੁੰਦੀ ਹੈ

ਜੋ ਇੱਕ ਭਰਾ ਲਈ ਹਮੇਸ਼ਾ ਦੁਆ ਮੰਗਦੀ ਰਹਿੰਦੀ ਹੈ ਅਤੇ ਉਸ ਦਾ ਖਿਆਲ ਰੱਖਦੀ ਹੈ ਭੈਣ ਛੋਟੀ ਹੋਵੇ ਜਾਂ ਵੱਡੀ, ਉਹ ਹਮੇਸ਼ਾ ਭਰਾ ਦਾ ਖਿਆਲ ਰੱਖਦੀ ਹੈ ਅਤੇ ਆਪਣੇ ਭਰਾ ਨਾਲ ਬਹੁਤ ਪਿਆਰ ਕਰਦੀ ਹੈ ਵੈਸੇ ਤਾਂ ਭਰਾ-ਭੈਣ ਦਾ ਪਿਆਰ ਸਦਾ ਬਰਕਰਾਰ ਰਹਿੰਦਾ ਹੈ ਪਰ ਇੱਕ ਅਜਿਹਾ ਤਿਉਹਾਰ ਹੈ ਜੋ ਇਸ ਪਿਆਰ ਨੂੰ ਕਈ ਗੁਣਾ ਵਧਾ ਦਿੰਦਾ ਹੈ, ਉਹ ਹੈ ਰੱਖੜੀ ਦਾ ਤਿਉਹਾਰ

Also Read :-

ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਬੈਠਣਾ, ਮੰਗਦੀ ਹੈ ਵਾਅਦਾ ਸਦਾ ਸੰਗ ਹੀ ਰਹਿਣਾ, ਬਣਿਆ ਰਹੇ ਇੰਜ ਹੀ ਰਿਸ਼ਤਾ, ਬਣਿਆ ਰਹੇ ਇਹ ਪਿਆਰ, ਸਭ ਨੂੰ ਮੁਬਾਰਕ ਹੋਵੇ ਰੱਖੜੀ ਦਾ ਤਿਉਹਾਰ


ਸਾਰੇ ਤਿਉਹਾਰਾਂ ’ਚ ਰੱਖੜੀ ਦਾ ਤਿਉਹਾਰ ਇੱਕ ਅਨੋਖਾ ਤਿਉਹਾਰ ਹੈ, ਜੋ ਨਾ ਤਾਂ ਕਿਸੇ ਜਯੰਤੀ ਨਾਲ ਸਬੰਧਿਤ ਹੈ ਅਤੇ ਨਾ ਹੀ ਕਿਸੇ ਜੇਤੂ-ਰਾਜਤਿਲਕ ਨਾਲ ਇਸ ਤਿਉਹਾਰ ਦੇ ਤਿੰਨ ਨਾਂਅ ਹਨ- ਰੱਖੜੀ ਦਾ ਤਿਉਹਾਰ, ਵਿਸ਼ ਤੋੜਕ ਅਤੇ ਪੁੰਨ ਪ੍ਰਦਾਇਕ ਤਿਉਹਾਰ ਬਲਕਿ ਪਹਿਲਾ ਨਾਂਅ ਜ਼ਿਆਦਾ ਪ੍ਰਚੱਲਿਤ ਹੈ ਦੂਜੀ ਵਿਲੱਖਣਤਾ ਹੈ ਇਸ ਦੇ ਮਨਾਉਣ ਦੀ ਵਿਧੀ ਇਹ ਵਿਧੀ ਬਹੁਤ ਹੀ ਪਿਆਰ ਭਰਪੂਰ, ਪਵਿੱਤਰ ਅਤੇ ਮਧੁਰ ਹੈ ਇਸ ਨੂੰ ਮਨਾਉਣ ਦੀ ਸਮੱਗਰੀ ਹੀ ਅਜਿਹੀ ਹੈ

ਜਿਵੇਂ ਕਿਸੇ ਤੋਂ ਕੋਈ ਗੱਲ ਮਨਵਾਉਣ, ਉਸ ਤੋਂ ਕੋਈ ਵਚਨ ਲੈਣ ਜਾਂ ਉਸ ਨਾਲ ਆਪਣੇ ਸੰਬੰਧਾਂ ’ਚ ਪਵਿੱਤਰਤਾ ਅਤੇ ਸੰਨੇਹ ਲਿਆਉਣ ਦੇ ਸਮੇਂ ਵਰਤੋਂ ਕੀਤੀ ਜਾਂਦੀ ਹੈ ਸੁਭਾਵਿਕ ਰੂਪ ਨਾਲ ਮਨੁੱਖ ਨੂੰ ਕਿਸੇ ਤਰ੍ਹਾਂ ਦਾ ਬੰਧਨ ਚੰਗਾ ਨਹੀਂ ਲਗਦਾ ਹੈ ਅਖੀਰ ਮਨੁੱਖ ਜਿਸ ਗੱਲ ਨੂੰ ਬੰਧਨ ਸਮਝਦਾ ਹੈ ਉਹ ਉਸ ਤੋਂ ਛੁੱਟਣ ਦਾ ਯਤਨ ਕਰਦਾ ਹੈ, ਪਰ ਰੱਖੜੀ ਦਾ ਤਿਉਹਾਰ ਅਜਿਹਾ ਪਿਆਰਾ ਬੰਧਨ ਹੈ ਜੋ ਹਰੇਕ ਭਰਾ ਦੂਰ ਤੋਂ ਚੱਲ ਕੇ ਆਪਣੀ ਭੈਣ ਦੇ ਇਸ ਬੰਧਨ ’ਚ ਬੱਝਣਾ ਚਾਹੁੰਦਾ ਹੈ ਅੱਜ ਇਸ ਤਿਉਹਾਰ ਨੂੰ ਲੋਕ ਜਾਂ ਤਾਂ ਇੱਕ ਖੁਸ਼ੀ ਦੀ ਰਸਮ ਦੇ ਤੌਰ ’ਤੇ ਮਨਾ ਲੈਂਦੇ ਹਨ ਜਾਂ ਭਰਾ-ਭੈਣ ਦੇ ਮਿਲਣ ਦਾ ਮੌਕਾ ਮੰਨ ਲੈਂਦੇ ਹਨ ਦੇਵਭੂਮੀ, ਤਪੋਭੂਮੀ, ਪੁੰਨਭੂਮੀ ਭਾਰਤ ਦੇ ਹਰ ਤਿਉਹਾਰ ਦੇ ਪਿੱਛੇ ਕੋਈ ਨਾ ਕੋਈ ਉੱਚ ਅਧਿਆਤਮਿਕ ਆਦਰਸ਼ ਹੈ ਇਹ ਬੰਧਨ ਈਸ਼ਵਰੀ ਬੰਧਨ ਹੈ ਇਸ ਲਈ ਹਰੇਕ ਪ੍ਰਾਣੀ ਖੁਸ਼ੀ ਨਾਲ ਬੰਧਨ ਲਈ ਤਿਆਰ ਰਹਿੰਦਾ ਹੈ

ਅਸਲ ’ਚ ਬੰਧਨ ਸ਼ਬਦ ਪ੍ਰਤਿਗਿਆ ਦਾ ਪ੍ਰਤੀਕ ਹੈ ਅਤੇ ਰੱਖੜੀ ਮਨੋਵਿਕਾਰਾਂ ਤੋਂ ਬਚਾਅ ਦਾ ਪ੍ਰਤੀਕ ਹੈ ਤਿਲਕ ਆਤਮਿਕ ਯਾਦਗਾਰ ਦਾ ਪ੍ਰਤੀਕ ਹੈ ਅਤੇ ਜਿੱਤ ਸਾਡਾ ਜਨਮਸਿੱਧ ਅਧਿਕਾਰ ਹੈ ਰੱਖੜੀ ਅਤੇ ਧਾਗਾ ਵਚਨ ’ਚ ਮਜ਼ਬੂਤੀ ਦਾ ਪ੍ਰਤੀਕ ਹੈ ਇੱਕ ਦੂਜੇ ਪ੍ਰਤੀ ਅਟੁੱਟ ਪਿਆਰ ਦਾ ਪ੍ਰਤੀਕ ਹੈ, ਜਿਸ ਨਾਲ ਸਾਡੇ ਮਨ ਦੇ ਵਿਚਾਰ, ਮੁੱਖ ਦੇ ਬੋਲ ਅਤੇ ਕਰਮ ਕਿਸੇ ਵੀ ਵਿਸ਼ੇ ਵਿਕਾਰਾਂ ਦੇ ਅਧੀਨ ਨਾ ਹੋਵੇ ਮਠਿਆਈ ਜੀਵਨ ਦੇ ਚੰਗੇ ਗੁਣਾਂ, ਮਨੁੱਖੀ, ਨੈਤਿਕ ਗੁਣਾਂ ਦਾ ਪ੍ਰਤੀਕ ਹੈ ਖਰਚ ਦਾ ਅਰਥ ਸਿਰਫ਼ ਸਥੂਲ ਧੰਨ ਨਾਲ ਨਹੀਂ, ਸਗੋਂ ਬੁਰਾਈਆਂ ਨੂੰ ਖ਼ਤਮ ਕਰਨ ਨਾਲ ਹੈ ਜੋ ਵੀ ਕਮਜ਼ੋਰ ਸੰਕਲਪ ਸਾਡੀ ਉੱਨਤੀ ’ਚ ਰੁਕਾਵਟ ਹਨ ਜਾਂ ਕੋਈ ਸਾਡਾ ਵੀ ਸੁਭਾਅ, ਸੰਸਕਾਰ ਜੋ ਸਾਨੂੰ ਖੁਸ਼ਨੁੰਮਾ ਜੀਵਨ ਨਹੀਂ ਜਿਉਣ ਦਿੰਦਾ, ਉਸ ਨੂੰ ਸਮਾਪਤ ਕਰਨਾ ਹੈ ਰੱਖਿਅਕ ਪਰਮਾਤਮਾ ਹੈ, ਜੋ ਭੈਣ ਅਤੇ ਭਰਾ ਦੋਵਾਂ ਦੀ ਰੱਖਿਆ ਕਰਦਾ ਹੈ

ਰੱਖੜੀ ਆਪਣੇ ਆਪ ’ਚ ਇੱਕ ਮਹਾਨ ਤਿਉਹਾਰ ਹੈ ਕੱਚੇ ਸੂਤਰ ਦਾ ਇੱਕ ਧਾਗਾ ਪ੍ਰੇਮ ਦੇ ਜਲ ’ਚ ਸੰਚਿਤ ਹੋ ਕੇ ਐਨਾ ਮਜ਼ਬੂਤ ਹੋ ਜਾਂਦਾ ਹੈ ਕਿ ਉਸ ਦੇ ਜੋੜ ਨੂੰ ਤੋੜ ਪਾਉਣਾ ਕਿਸੇ ਦੇ ਵੱਸ ’ਚ ਨਹੀਂ ਰਹਿ ਜਾਂਦਾ ਜੇਕਰ ਇੱਕ ਵਾਰ ਵੀ ਕਿਸੇ ਅਨਜਾਣ ਔਰਤ ਨੇ ਕਿਸੇ ਭਾਰਤੀ ਪੁਰਸ਼ ਦੀ ਕਲਾਈ ’ਤੇ ਧਾਗਾ ਬੰਨ੍ਹ ਦਿੱਤਾ, ਤਾਂ ਉਹ ਔਰਤ ਅਤੇ ਉਹ ਪੁਰਸ਼ ਮਰਦੇ ਦਮ ਤੱਕ ਉਸ ਧਾਗੇ ਦੀ ਪਵਿੱਤਰਤਾ ਦੀ ਰੱਖਿਆ ਕਰਦੇ ਹਨ ਕੀ ਸੰਸਾਰ ਭਰ ’ਚ ਕੋਈ ਹੋਰ ਦੇਸ਼, ਕੋਈ ਹੋਰ ਸੰਸਕ੍ਰਿਤੀ, ਕੋਈ ਹੋਰ ਸਮਾਜ ਅਜਿਹਾ ਹੈ,

ਜੋ ਸੂਤ ਦੇ ਕੱਚੇ ਧਾਗਿਆਂ ’ਚ ਪ੍ਰੇਮ, ਸ਼ਰਧਾ ਵਿਸ਼ਵਾਸ ਅਤੇ ਸਮਰਪਣ ਦੇ ਜਲ ’ਚ ਭਿਓਂ ਕੇ ਐਨੀ ਮਜ਼ਬੂਤੀ ਦੇਣ ਦੀ ਤਾਕਤ ਰੱਖਦਾ ਹੈ? ਨਹੀਂ, ਇਹ ਸਿਰਫ਼ ਸਾਡੇ ਭਾਰਤ ਦੇਸ਼ ’ਚ ਹੀ ਸੰਭਵ ਹੈ ਰੱਖੜੀ ਦੇ ਤਿਉਹਾਰ ਦੀ ਮਹਾਨਤਾ ਇੱਕ ਹੋਰ ਪੱਖ ’ਤੇ ਗੱਲ ਕਰਦੇ ਹਾਂ, ਉਹ ਹੈ ਪਾਜੀਟੀਵਿਟੀ ਅੱਜ ਪੂਰੀ ਦੁਨੀਆ ’ਚ ਪਾਜੀਟੀਵਿਟੀ ਦੀ ਗੱਲ ਹੁੰਦੀ ਹੈ ਰੱਖੜੀ ਦੇ ਤਿਉਹਾਰ ਨਾਲੋਂ ਜ਼ਿਆਦਾ ਪਾਜੀਟੀਵਿਟੀ ਹੋਰ ਹੋ ਸਕਦੀ ਹੈ

ਗਿਫ਼ਟ ਦਿਓ ਅਜਿਹਾ, ਜੋ ਰੱਖੜੀ ਦੇ ਤਿਉਹਾਰ ਨੂੰ ਬਣਾਵੇ ਖਾਸ:

ਰੱਖੜੀ ਦੇ ਤਿਉਹਾਰ ’ਤੇ ਭਰਾ-ਭੈਣ ਦਾ ਇੱਕ-ਦੂਜੇ ਨੂੰ ਤੋਹਫਾ ਦੇਣਾ ਉਨ੍ਹਾਂ ਦੇ ਆਪਸ ਦੇ ਪ੍ਰੇਮ ਨੂੰ ਜਤਾਉਣ ਦਾ ਬੇਹੱਦ ਖੂਬਸੂਰਤ ਤਰੀਕਾ ਹੈ ਰੱਖੜੀ ’ਤੇ ਭੈਣ ਅਤੇ ਭਰਾ ਨੂੰ ਤੋਹਫਾ ਦੇ ਕੇ ਉਨ੍ਹਾਂ ਨੂੰ ਇਹ ਅਹਿਸਾਸ ਦਿਵਾਇਆ ਜਾ ਸਕਦਾ ਹੈ ਕਿ ਉਹ ਕਿੰਨੇ ਸਪੈਸ਼ਲ ਹਨ ਬਸ ਇਸ ਦੇ ਲਈ ਜ਼ਰੂਰੀ ਹੈ ਭਰਾ-ਭੈਣ ਦੀ ਪਸੰਦ ਦਾ ਅਤੇ ਉਨ੍ਹਾਂ ਦੇ ਜਿੰਨੇ ਹੀ ਸਪੈਸ਼ਲ ਰੱਖੜੀ ਦੇ ਤਿਉਹਾਰ ਗਿਫ਼ਟ ਖਰੀਦਣਾ

ਆਓ ਜਾਣਦੇ ਹਾਂ ਕਿ ਭਰਾ-ਭੈਣ ਇੱਕ-ਦੂਜੇ ਨੂੰ ਕੀ-ਕੀ ਗਿਫ਼ਟ ਦੇ ਸਕਦੇ ਹਨ:

ਚ ਉਸ ਦੀ ਜਿੱਤ ਦੀ ਕਾਮਨਾ ਕਰਦੀ ਹੈ, ਉਸ ਦੀ ਲੰਬੀ ਉਮਰ ਹੋਣ ਦੀ ਕਾਮਨਾ ਕਰਦੀ ਹੈ, ਉਸ ਦੇ ਪਰਿਵਾਰ ਦੀ ਸੁੱਖ-ਸ਼ਾਂਤੀ ਦੀ ਕਾਮਨਾ ਕਰਦੀ ਹੈ ਅਤੇ ਭਰਾ ਆਪਣੀ ਭੈਣ ਦੇ ਸਿਰ ’ਤੇ ਹੱਥ ਰੱਖ ਕੇ ਕਹਿੰਦਾ ਹੈ ਕਿ ਭੈਣ ਤੂੰ ਚਿੰਤਾ ਨਾ ਕਰ ਤੇਰਾ ਜੀਵਨ ਹਮੇਸ਼ਾ ਖੁਸ਼ੀਆਂ ਨਾਲ ਭਰਿਆ ਰਹੇਗਾ ਜੇਕਰ ਤੈਨੂੰ ਕਦੇ ਮੇਰੀ ਜ਼ਰੂਰਤ ਹੋਵੇ, ਤਾਂ ਮੈਂ ਤੇੇਰੇ ਜੀਵਨ ਦੇ ਹਰ ਮੋੜ ’ਤੇ ਖੜ੍ਹਾ ਮਿਲੂੰਗਾ ਮੈਂ ਤੇਰੇ ਸੰਕਟ ਆਪਣੇ ਉੱਪਰ ਲੈ ਲਵਾਂਗਾ ਮੈਂ ਆਪਣੀ ਜਾਨ ਦੇ ਕੇ ਵੀ ਤੇਰੀ ਅਤੇ ਤੇਰੇ ਪਰਿਵਾਰ ਦੀ ਰੱਖਿਆ ਕਰਾਂਗਾ

ਭੈਣਾਂ ਨੂੰ ਦਿੱਤੇ ਜਾਣ ਵਾਲੇ ਗਿਫਟ:-

ਹਾਰਟ ਕ੍ਰਿਸਟਲ ਬਰੈੱਸਲੇਟ:

ਜੇਕਰ ਤੁਹਾਡੀ ਭੈਣ ਨੂੰ ਜਵੈਲਰੀ ਦਾ ਸ਼ੌਂਕ ਹੈ, ਤਾਂ ਤੁਸੀਂ ਰੱਖੜੀ ਦੇ ਤਿਉਹਾਰ ’ਤੇ ਪਿਆਰਾ ਜਿਹਾ ਕ੍ਰਿਸਟਲ ਬਰੈੱਸਲੇਟ ਤੋਹਫੇ ’ਚ ਦੇ ਸਕਦੇ ਹੋ ਓਵਲ ਸ਼ੇਪ ਦੇ ਬਰੈੱਸਲੇਟ ’ਚ ਦਿਲ ਦੇ ਆਕਾਰ ਦੇ ਨੀਲੇ ਰੰਗ ਦੇ ਕ੍ਰਿਸਟਲ ਲੱਗੇ ਹੁੰਦੇ ਹਨ, ਜੋ ਇਸ ਨੂੰ ਹੋਰ ਵੀ ਖੂਬਸੂਰਤ ਬਣਾਉਂਦੇ ਹਨ

ਹੈਂਡਬੈਗ:

ਭੈਣ ਨੂੰ ਕੁਝ ਸਟਾਈਲਿਸ਼ ਅਤੇ ਯੂਜ਼ਫੁੱਲ ਗਿਫਟ ਦੇਣਾ ਹੈ, ਤਾਂ ਉਸ ਨੂੰ ਇਹ ਕੂਲ ਹੈਂਡਬੈਗ ਗਿਫ਼ਟ ਕਰੋ ਜੇਕਰ ਤੁਹਾਡੀ ਭੈਣ ਆਫਿਸ ਜਾਂਦੀ ਹੈ ਜਾਂ ਫਿਰ ਕਾਲਜ ਸਟੂਡੈਂਟ ਹੈ, ਤਾਂ ਇਹ ਹੈਂਡਬੈਗ ਉਸ ਨੂੰ ਜ਼ਰੂਰ ਪਸੰਦ ਆਏਗਾ

ਵਿੰਡ ਬੇਲ:

ਭੈਣ ਨੂੰ ਰੱਖੜੀ ’ਤੇ ਉਸ ਦੇ ਕਮਰੇ ਦੀ ਸ਼ੋਭਾ ਵਧਾਉਣ ਲਈ ਵਿੰਡ ਬੇਲ ਤੋਹਫੇ ’ਚ ਦੇ ਸਕਦੇ ਹੋ ਵਿੰਡ ਬੇਲ ਨੂੰ ਪਾੱਜੀਟਿਵ ਐਨਰਜ਼ੀ ਦਾ ਸਰੋਤ ਵੀ ਕਿਹਾ ਜਾਂਦਾ ਹੈ ਨਾਲ ਹੀ ਇਸ ਦੀ ਧਵਨੀ ਦਿਲ ਅਤੇ ਦਿਮਾਗ ਦੋਵਾਂ ਨੂੰ ਸਕੂਨ ਪਹੁੰਚਾਉਂਦੀ ਹੈ

ਲੰਚ ਬਾਕਸ:

ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵੱਲੋਂ ਭੈਣ ਨੂੰ ਦਿੱਤਾ ਗਿਆ ਰੱਖੜੀ ਦਾ ਤੋਹਫ਼ਾ ਉਸ ਦੇ ਕੰਮ ਆਏ, ਤਾਂ ਤੁਸੀਂ ਉਸ ਨੂੰ ਲੰਚ ਬਾਕਸ ਗਿਫ਼ਟ ’ਚ ਦੇ ਸਕਦੇ ਹੋ ਇਨਸੁਲੇਟਿਡ ਲੰਚ ਬਾਕਸ ਦੇ ਸੈੱਟ ’ਚ ਖਾਣਾ ਫਰੈੱਸ਼ ਅਤੇ ਗਰਮ ਰਹਿੰਦਾ ਹੈ ਲੰਚ ਬੈਗ ’ਚ ਆਸਾਨੀ ਨਾਲ ਫਿੱਟ ਹੋਣ ਕਾਰਨ ਇਸ ਨੂੰ ਕੈਰੀ ਕਰਨਾ ਵੀ ਆਸਾਨ ਹੈ

ਪੇਪਰ ਸਪਰੇਅ:

ਭੈਣ ਦੀ ਚਿੰਤਾ ਕਿਸ ਭਰਾ ਨੂੰ ਨਹੀਂ ਹੁੰਦੀ ਇਸ ਲਈ ਇਸ ਰੱਖੜੀ ’ਤੇ ਤੁਸੀਂ ਉਸ ਨੂੰ ਸੇਫਟੀ ਲਈ ਪੇਪਰ ਸਪਰੇਅ ਦੇ ਸਕਦੇ ਹੋ ਜਿਸ ਦਾ ਇਸਤੇਮਾਲ ਉਹ ਜ਼ਰੂਰਤ ਪੈਣ ’ਤੇ ਆਤਮ-ਰੱਖਿਆ ਲਈ ਕਰ ਸਕਦੇ ਹੋ ਪੇਪਰ ਸਪਰੇਅ ਨੂੰ ਬੈਗ ਜਾਂ ਪਰਸ ’ਚ ਆਸਾਨੀ ਨਾਲ ਕੈਰੀ ਕੀਤਾ ਜਾ ਸਕਦਾ ਹੈ

ਰੋਬੋਟਿਕ ਵੈਕਿਊਮ ਕਲੀਨਰ:

ਜੇਕਰ ਭੈਣ ਨੂੰ ਗਿਫ਼ਟ ਦੇਣ ’ਚ ਬਜ਼ਟ ਇਸ਼ੂ ਨਹੀਂ ਹੈ, ਤਾਂ ਤੁਸੀਂ ਉਸ ਨੂੰ ਬਿਹਤਰੀਨ ਰੋਬੋਟਿਕ ਵੈਕਿਊਮ ਕਲੀਨਰ ਗਿਫ਼ਟ ਕਰ ਸਕਦੇ ਹੋ ਵੈਕਿਊਮ ਕਲੀਨਰ ’ਚ ਜ਼ਰੂਰਤ ਅਨੁਸਾਰ ਸਫਾਈ ਲਈ 3 ਵੱਖ-ਵੱਖ ਮੋੜ ਹਨ ਅਤੇ ਇਸ ਨੂੰ ਮੋਬਾਇਲ ਨਾਲ ਵੀ ਆੱਪਰੇਟ ਕੀਤਾ ਜਾ ਸਕਦਾ ਹੈ

ਰੋਟੇਟਿੰਗ ਫੋਟੋ ਲੈਂਪ:

ਰੱਖੜੀ ਦੇ ਤਿਉਹਾਰ ਗਿਫ਼ਟ ’ਚ ਭੈਣ ਨੂੰ ਕੁਝ ਵੱਖਰਾ ਗਿਫ਼ਟ ਦੇਣਾ ਚਾਹੰਦੁੇ ਹੋ, ਤੁਸੀਂ ਉਸ ਨੂੰ ਇਹ ਪਰਸਨਲਾਈਜ਼ ਰੋਟੇਟਿੰਗ ਫੋਟੋ ਲੈਂਪ ਦੇ ਸਕਦੇ ਹੋ ਇਸ ਲੈਂਪ ਦੇ ਚਾਰ ਕੋਨਿਆਂ ’ਚ ਭੈਣ ਦੀਆਂ ਵੱਖ-ਵੱਖ ਖੂਬਸੂਰਤ ਤਸਵੀਰਾਂ ਨੂੰ ਲਗਵਾਇਆ ਜਾ ਸਕਦਾ ਹੈ ਸਵਿੱਚ ਆੱਨ ਹੁੰਦੇ ਹੀ ਇਹ ਲੈਂਪ ਹੌਲੀ-ਹੌਲੀ ਰੋਟੇਟ ਕਰਦਾ ਹੈ, ਜਿਸ ਨਾਲ ਸਾਰੀਆਂ ਤਸਵੀਰਾਂ ਇੱਕ-ਇੱਕ ਕਰਕੇ ਸਾਹਮਣੇ ਆ ਜਾਂਦੀਆਂ ਹਨ ਇਹ ਲੈਂਪ ਦਿਸਣ ’ਚ ਵੀ ਬੇਹੱਦ ਖੂਬਸੂਰਤ ਲਗਦਾ ਹੈ

ਭਰਾਵਾਂ ਨੂੰ ਦਿੱਤੇ ਜਾਣ ਵਾਲੇ ਗਿਫਟ:

ਰਿਸਟ ਵਾੱਚ:

ਭਲੇ ਹੀ ਕੋਈ ਵੀ ਦੌਰ ਆ ਜਾਏ, ਪਰ ਕਲਾਈ ਘੜੀਆਂ ਦੀ ਗੱਲ ਹੀ ਕੁਝ ਹੋਰ ਹੁੰਦੀ ਹੈ ਹੱਥਾਂ ’ਚ ਪਹਿਨੀ ਘੜੀ ਇਨਸਾਨ ਦੀ ਪਰਸਨੈਲਿਟੀ ਨੂੰ ਹੋਰ ਵੀ ਨਿਖਾਰ ਦਿੰਦੀ ਹੈ ਅਜਿਹੇ ’ਚ ਆਪਣੇ ਭਰਾ ਨੂੰ ਰੱਖੜੀ ’ਤੇ ਤੁਸੀਂ ਖੂਬਸੂਰਤ ਐਵਰਗਰੀਨ ਐਨਾਲੋਗ ਘੜੀ ਤੋਹਫੇ ’ਚ ਦੇ ਸਕਦੇ ਹੋ ਘੜੀ ਜ਼ਿਆਦਾਤਰ ਲੜਕਿਆਂ ਨੂੰ ਪਸੰਦ ਆਉਂਦੀ ਹੈ

ਪੈੱਨ ਸਟੈਂਡ:

ਰੱਖੜੀ ’ਤੇ ਭਰਾ ਨੂੰ ਦਿੱਤਾ ਹਰ ਤੋਹਫਾ ਖਾਸ ਹੁੰਦਾ ਹੈ ਅਜਿਹੇ ’ਚ ਤੁਸੀਂ ਉਨ੍ਹਾਂ ਨੂੰ ਰੱਖੜੀ ਦੇ ਤਿਉਹਾਰ ਨੂੰ ਗਿਫ਼ਟ ਦੇ ਰੂਪ ’ਚ ਮਹਿੰਗੇ ਜਾਂ ਵੱਡੇ ਤੋਹਫੇ ਦੇਣ ਲਈ ਪੇਸ਼ਾਨ ਹੋਣ ਦੀ ਬਜਾਇ ਉਨ੍ਹਾਂ ਨੂੰ ਇਹ ਖੂਬਸੂਰਤ ਜਾਂ ਪਰਸਨਲਾਈਜ਼ ਪੈੱਨ ਸਟੈਂਡ ਦਿਓ ਇਸ ਪੈੱਨ ਸਟੈਂਡ ’ਚ ਤੁਸੀਂ ਆਪਣੇ ਭਰਾ ਦਾ ਨਾਂਅ ਪ੍ਰਿੰਟ ਕਰਵਾ ਸਕਦੇ ਹੋ ਨਾਲ ਹੀ ਇਹ ਇੱਕ ਟੇਬਲ ਘੜੀ ਦਾ ਵੀ ਕੰਮ ਕਰ ਸਕਦਾ ਹੈ, ਕਿਉਂਕਿ ਇਸ ’ਚ ਸੇਬ ਦੇ ਆਕਾਰ ’ਚ ਇੱਕ ਘੜੇ ਵੀ ਹੈ

ਕਲਰ ਸੂਟਕੇਸ:

ਰੱਖੜੀ ’ਤੇ ਜੇਕਰ ਆਪਣੇ ਛੋਟੇ ਭਰਾ ਨੂੰ ਵਧੀਆ ਤੋਹਫਾ ਦੇਣ ਦਾ ਮਨ ਹੈ, ਤਾਂ ਉਸ ਨੂੰ ਕਲਰ ਸੂਟਕੇਸ ਦੇ ਸਕਦੇ ਹੋ ਮਿੰਨੀ ਸੂਟਕੇਸ ’ਚ ਖਾਸ ਤੌਰ ’ਤੇ ਬੱਚਿਆਂ ਦੀ ਪਸੰਦ ਦੇ 30 ਸਕੈੱਚ ਪੈੱਨ ਦਾ ਸੈੱਟ, ਇੱਕ ਕਲਰਿੰਗ ਬੁੱਕ ਅਤੇ 2 ਕਲਰਿੰਗ ਸਟਿੱਕਰ ਸ਼ੀਟਾਂ ਦਿੱਤੀਆਂ ਜਾਂਦੀਆਂ ਹਨ

ਗਰੂਮਿੰਗ ਸੈੱਟ:

ਭਰਾ ਨੂੰ ਤੁਸੀਂ ਗਰੂਮਿੰਗ ਸੈੱਟ ਵੀ ਦੇ ਸਕਦੇ ਹੋ ਇਸ ਸੈੱਟ ’ਚ ਲੜਕਿਆਂ ਨੂੰ ਸਕਿੱਨ ਕੇਅਰ ਅਤੇ ਲੇਡੀ ਨੀਡ ਦਾ ਜ਼ਰੂਰੀ ਸਮਾਨ ਜਿਵੇਂ ਫੇਸਵਾਸ਼, ਬਾਡੀਵਾਸ਼, ਆਫ਼ਟਰ ਸ਼ੇਵ ਅਤੇ ਮੇਨ ਸ਼ਾਵਰ ਜੈਲ ਦਿੱਤੀ ਗਈ ਹੈ ਐਲੋਵੀਰਾ ਜੈੱਲ, ਪ੍ਰੋ ਵਿਟਾਮਿਨ ਬੀ-5 ਅਤੇ ਐਸੇਂਸੀਅਰ ਆਇਲ ਯੁਕਤ ਇਹ ਪ੍ਰੋਡਕਟ ਤਾਜ਼ਗੀ ਨੂੰ ਵਾਧਾ ਦਿੰਦੇ ਹਨ

ਬਲੂਟੁੱਥ ਈਅਰਬਡਸ:

ਜੇਕਰ ਤੁਹਾਡੇ ਭਰਾ ਨੂੰ ਟ੍ਰੇਡਿੰਗ ਗੈਜੇਟਸ ਇਸਤੇਮਾਲ ਕਰਨ ਦਾ ਸ਼ੌਂਕ ਹੈ, ਤਾਂ ਤੁਸੀਂ ਉਸ ਨੂੰ ਰੱਖੜੀ ਗਿਫ਼ਟ ’ਚ ਬਲੂਟੁੱਥ ਈਅਰਬਡਸ ਵੀ ਦੇ ਸਕਦੇ ਹੋ ਬਿਹਤਰ ਸਾਊਂਡ ਕੁਆਲਿਟੀ ਵਾਲੇ ਇਨ ਈਅਰਬਡਸ ਨੂੰ ਇੱਕ ਵਾਰ ਚਾਰਜ ਕਰਨ ਤੋਂ ਬਾਅਦ 32 ਘੰਟਿਆਂ ਤੱਕ ਇਸਤੇਮਾਲ ਕੀਤਾ ਜਾ ਸਕਦਾ ਹੈ

ਲੈਂਪ ਵਿਦ ਵਾਇਰਲੈੱਸ ਚਾਰਜਿੰਗ:

ਜਦੋਂ ਵੀ ਕਿਸੇ ਨੂੰ ਤੋਹਫਾ ਦਿਓ, ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਉਨ੍ਹਾਂ ਦੇ ਕੰਮ ਜ਼ਰੂਰ ਆਏ ਅਜਿਹੇ ਥਾੱਟਫੁੱਲ ਗਿਫ਼ਟ ’ਚ ਲੈਂਪ ਵਿਦ ਵਾਇਲੈੱਸ ਚਾਰਜਿੰਗ ਵੀ ਸ਼ਾਮਲ ਹਨ ਤੁਸੀਂ ਇਸ ਰੱਖੜੀ ਦੇ ਤਿਉਹਾਰ ’ਚ ਆਪਣੇ ਭਰਾ ਨੂੰ ਤੋਹਫੇ ਦੇ ਰੂਪ ’ਚ ਇਹ ਦੇ ਸਕਦੇ ਹੋ ਮਲਟੀਪਰਪਜ਼ ਟੇਬਲ ਲੈਂਪ ’ਚ ਇੱਕ ਪੈੱਨ ਹੋਲਡਰ ਅਤੇ ਵਾਇਰਲੈੱਸ ਮੋਬਾਇਲ ਫੋਨ ਚਾਰਜਿੰਗ ਸੁਵਿਧਾ ਮੌਜ਼ੂਦ ਹੁੰਦਾ ਹੈ ਨਾਲ ਹੀ ਪੈੱਨ ਹੋਲਡਰ ਵੀ ਲੱਗਿਆ ਹੁੰਦਾ ਹੈ

ਪ੍ਰੇਰਨਾਦਾਇਕ ਕਿਤਾਬ:

ਕਿਤਾਬਾਂ ਇਨਸਾਨ ਦੀਆਂ ਸਭ ਤੋਂ ਵਧੀਆ ਦੋਸਤ ਮੰਨੀਆਂ ਜਾਂਦੀਆਂ ਹਨ ਅਜਿਹੇ ’ਚ ਰੱਖੜੀ ’ਤੇ ਉਨ੍ਹਾਂ ਦੀ ਦੋਸਤੀ ਆਪਣੇ ਭਰਾ ਨਾਲ ਵੀ ਕਰਵਾਉਣਾ ਤਾਂ ਬਣਦਾ ਹੈ ਇਸ ਰੱਖੜੀ ਦੇ ਤਿਉਹਾਰ ’ਤੇ ਤੁਸੀਂ ਉਨ੍ਹਾਂ ਇੰਸਪੀਰੇਸ਼ਨਲ ਕਿਤਾਬ ਤੋਹਫੇ ਦੇ ਰੂਪ ’ਚ ਦੇ ਸਕਦੇ ਹੋ ਜੀ ਹਾਂ, ਅਜਿਹੀ ਕਿਤਾਬ ਜਿਸ ’ਚ ਜ਼ਿੰਦਗੀ ਨਾਲ ਜੁੜੀਆਂ ਕੁਝ ਜ਼ਰੂਰੀ ਸਿੱਖਿਆਵਾਂ ਮੌਜ਼ੂਦ ਹੋਣ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!