ਪਰਮ ਪਿਤਾ ਪਰਮਾਤਮਾ ਦੇ ਸੱਚੇ ਭਗਤ ਸਨ ਪੂਜਨੀਕ ਬਾਪੂ ਜੀ
Table of Contents
5 ਅਕਤੂਬਰ ‘ਪਰਮਾਰਥੀ ਦਿਵਸ’ ‘ਤੇ ਵਿਸ਼ੇਸ਼
ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਪਰਬਤਾਂ ਤੋਂ ਉੱਚੇ, ਸਮੁੰਦਰਾਂ ਤੋਂ ਡੂੰਘੇ ਤੇ ਸ਼ਾਂਤ ਆਦਿ ਗੁਣਾਂ ਨਾਲ ਭਰਪੂਰ ਸਨ ਪੂਜਨੀਕ ਬਾਪੂ ਜੀ ਇੱਕ ਮਹਾਨ ਸ਼ਖਸੀਅਤ ਸਨ ਉਹ ਪਰਮ ਪਿਤਾ ਪਰਮਾਤਮਾ ਦੇ ਸੱਚੇ ਭਗਤ ਸਨ ਪੂਜਨੀਕ ਬਾਪੂ ਜੀ ਤਿਆਗ ਦੀ ਪ੍ਰਤੱਖ ਮੂਰਤ, ਕੁਰਬਾਨੀ ਦੇ ਪੁਤਲੇ ਸਨ ਪੂਜਨੀਕ ਬਾਪੂ ਜੀ ਦਾ ਸੰਪੂਰਨ ਜੀਵਨ ਮਾਨਵੀ ਚੇਤਨਾ ਦਾ ਰੌਸ਼ਨ ਮੁਨਾਰਾ ਸੀ ਪੂਜਨੀਕ ਬਾਪੂ ਜੀ ਪਰਮ ਪਿਤਾ ਪਰਮਾਤਮਾ ਦਾ ਵਰਦਾਨ ਪ੍ਰਾਪਤ ਇਸ ਯੁੱਗ ਦੇ ਮਹਾਨ ਪੁਰਸ਼ ਸਨ ਉਹ ਅਤਿ ਸ਼ਾਂਤ ਸੁਭਾਅ ਅਤੇ ਦੀਨਤਾ ਤੇ ਨਿਮਰਤਾ ਦੇ ਪੁੰਜ ਸਨ ਉਹ ਆਤਮ-ਚਿੰਤਨ ਤੇ ਸਰਵ ਧਰਮ ਸੰਗਮ ਦੀ ਪ੍ਰਕਾਸ਼ਮਈ ਕਿਰਨ ਸਵਰੂਪ ਸਨ
ਸਾਹਸ ਐਨਾ ਮਹਾਨ ਕਿ 18 ਸਾਲਾਂ ਤੋਂ ਜਿਸ ਔਲਾਦ ਨੂੰ ਪਾਉਣ ਦੀ ਐਨੀ ਜ਼ਿਆਦਾ ਤੜਫ ਨੂੰ ਜਿੰਨਾ ਪਾਲ ਰੱਖਿਆ ਸੀ, ਸੱਚੇ ਮੁਰਸ਼ਿਦੇ-ਕਾਮਲ ਦੇ ਸਿਰਫ ਇੱਕ ਇਸ਼ਾਰੇ ‘ਤੇ ਹਸਦੇ-ਹਸਦੇ ਉਹਨਾਂ ਨੂੰ ਅਰਪਣ ਕਰ ਦਿੱਤਾ ਕੇਵਲ ਏਨਾ ਹੀ ਨਹੀਂ, 23 ਸਾਲ ਦੀ ਪੂਰੀ ਜਵਾਨ ਉਮਰ, ਨਿੱਕੇ-ਨਿੱਕੇ ਸਾਹਿਬਜ਼ਾਦੀਆਂ, ਸਾਹਿਬਜ਼ਾਦੇ, ਭਰਿਆ-ਪੂਰਾ ਪਰਿਵਾਰ ਅਤੇ ਇਸ ਤੋਂ ਇਲਾਵਾ ਦਿਲ-ਜਾਨ ਤੋਂ ਪਿਆਰੇ ਅਤੇ ਐਨੇ ਵੱਡੇ ਖਾਨਦਾਨ ਦੇ ਇਕਲੌਤੇ ਵਾਰਸ ਨੂੰ, ਜਦੋਂ ਕਿ ਪਤਾ ਵੀ ਸੀ ਕਿ ਫਕੀਰ ਬਣਨ ਜਾ ਰਹੇ ਹਨ, ਆਪਣੇ ਹੱਥਾਂ ਨਾਲ ਆਪਣੇ ਦਿਲ ਦੇ ਟੁਕੜੇ ਨੂੰ ਸਤਿਗੁਰ, ਮੁਰਸ਼ਿਦੇ-ਕਾਮਲ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ, ਉਹਨਾਂ ਦੇ ਹੀ ਹੁਕਮ ਨਾਲ ਸੌਂਪ ਦਿੱਤਾ ਪੂਜਨੀਕ ਬਾਪੂ ਜੀ ਦਾ ਇਹ ਤਿਆਗ ਰੂਹਾਨੀਅਤ ਵਿੱਚ ਇਤਿਹਾਸ ਬਣਿਆ
ਜੀਵਨ ‘ਤੇ ਝਾਤ:-
ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਰਾਜਸਥਾਨ ਸੂਬੇ ਦੇ ਪਿੰਡ ਸ੍ਰੀ ਗੁਰੂਸਰ ਮੋਡੀਆ ਤਹਿਸੀਲ ਸੂਰਤਗੜ੍ਹ ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਰਹਿਣ ਵਾਲੇ ਸਨ ਪਿੰਡ ਸ੍ਰੀ ਗੁਰੂਸਰ ਮੋਡੀਆ ਦਾ ਇਹ ਪਵਿੱਤਰ ਨਾਂਅ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੁਆਰਾ ਡੇਰਾ ਸੱਚਾ ਸੌਦਾ ਵਿੱਚ ਬਤੌਰ ਤੀਜੇ ਪਾਤਸ਼ਾਹ ਬਿਰਾਜਮਾਨ ਕਰਨ ‘ਤੇ ਮਸ਼ਹੂਰ ਹੋਇਆ ਪਹਿਲਾਂ ਇਹ ਪਿੰਡ ਚੱਕ ਮੋਡੀਆ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ
ਜਨਮ ਇੱਕ ਇਤਿਹਾਸ:-
ਪੂਜਨੀਕ ਬਾਪੂ ਜੀ ਦੇ ਜਨਮ ਦਾ ਇਤਿਹਾਸ ਵੀ ਆਪਣੇ-ਆਪ ਵਿੱਚ ਬੜਾ ਦਿਲਚਸਪ ਹੈ ਆਪ ਜੀ ਦੇ ਵੱਡੇ ਬਜ਼ੁਰਗ ਅਤੀ ਆਦਰਯੋਗ ਸਰਦਾਰ ਹਰੀ ਸਿੰਘ ਜੀ, ਜਿਹਨਾਂ ਨੇ ਪਿੰਡ ਸ੍ਰੀ ਗੁਰੂਸਰ ਮੋਡੀਆ ਨੂੰ ਵਸਾਇਆ, ਉਹਨਾਂ ਦੇ ਸੱਤ ਸਪੁੱਤਰ ਸਨ ਸ. ਸੰਤਾ ਸਿੰਘ, ਸ. ਦੇਵਾ ਸਿੰਘ, ਸ. ਮਿੱਤਾ ਸਿੰਘ, ਸ. ਹਰਦਿੱਤਾ ਸਿੰਘ, ਸ. ਧਰਮ ਸਿੰਘ, ਸ. ਨਿਹਾਲ ਸਿੰਘ ਅਤੇ ਸ. ਚਿੱਤਾ ਸਿੰਘ ਸ. ਸੰਤਾ ਸਿੰਘ ਜੀ ਸੱਤਾਂ ਭਾਈਆਂ ਵਿੱਚ ਸਭ ਤੋਂ ਵੱਡੇ ਸਨ ਉਹਨਾਂ ਦੇ ਤਿੰਨ ਸਪੁੱਤਰ ਸਨ ਜੋ ਤਿੰਨੋਂ ਹੀ ਛੋਟੀ ਉਮਰ ਵਿੱਚ ਭਗਵਾਨ ਨੂੰ ਪਿਆਰੇ ਹੋ ਗਏ ਸਨ ਉਹਨਾਂ ਦਾ ਪਹਿਲਾਂ ਬੇਟਾ 1902 ਵਿੱਚ ਪੈਦਾ ਹੁੰਦੇ ਹੀ ਪ੍ਰਾਣ ਤਿਆਗ ਗਿਆ ਦੂਜਾ ਬੇਟਾ ਨੱਥਾ ਸਿੰਘ 1913 ਵਿੱਚ ਪੈਦਾ ਹੋਇਆ ਜੋ 10-11 ਸਾਲ ਦੀ ਉਮਰ ਵਿੱਚ ਰੱਬ ਨੂੰ ਪਿਆਰਾ ਹੋ ਗਿਆ ਅਤੇ ਉਹਨਾਂ ਦਾ ਤੀਜਾ ਬੇਟਾ 1924 ਵਿੱਚ ਪੈਦਾ ਹੋਇਆ ਜਿਸ ਨੂੰ 5-6 ਸਾਲ ਦੀ ਉਮਰ ਵਿੱਚ ਈਸ਼ਵਰ ਨੇ ਵਾਪਸ ਬੁਲਾ ਲਿਆ
ਸੰਨ 1929 ਨੂੰ ਇੱਕ ਰਾਤ ਸ. ਹਰੀ ਸਿੰਘ ਨੂੰ ਸੁਬ੍ਹਾ-ਸਵੇਰੇ ਲਗਭਗ ਚਾਰ ਵਜੇ ਇੱਕ ਅਦਭੁੱਤ ਦ੍ਰਿਸ਼ਟਾਂਤ ਨਜ਼ਰ ਆਇਆ ਉਹਨਾਂ ਨੂੰ ਇੱਕ ਜਾਣੀ-ਪਹਿਚਾਣੀ ਅਵਾਜ਼ ਸੁਣਾਈ ਦਿੱਤੀ ਹਰੀ ਸਿੰਘ ਜੀ ਨੇ ਉਸ ਨੂੰ ਪੁੱਛਿਆ ਕਿ ਤੂੰ ਕੌਣ ਹੈਂ? ਅਵਾਜ਼ ਨੇ ਜਵਾਬ ਵਿੱਚ ਕਿਹਾ, ਬਾਬਾ, ਮੈਂ ਨੱਥਾ ਸਿੰਘ ਹਾਂ ਹਰੀ ਸਿੰਘ ਨੇ ਪੁੱਛਿਆ, ਇਸ ਤਰ੍ਹਾਂ ਤੇਰੇ ਆਉਣ ਦਾ ਮਤਲਬ, ਕਦੇ ਆ ਜਾਂਦਾ ਹੈ, ਕਦੇ ਚਲਿਆ ਜਾਂਦਾ ਹੈ? ਅਵਾਜ਼ ਨੇ ਪਲਟਵੇਂ ਜਵਾਬ ਵਿਚ ਕਿਹਾ, ਬਾਬਾ, ਹੁਣ ਮੈਂ ਕਾਫੀ ਸਮੇਂ ਤੱਕ ਨਹੀਂ ਜਾਂਦਾ ਵਰਣਨਯੋਗ ਹੈ ਕਿ ਨੱਥਾ ਸਿੰਘ ਸ. ਸੰਤਾ ਸਿੰਘ ਜੀ ਦਾ ਦੂਜਾ ਬੇਟਾ ਸੀ ਜੋ 10-11 ਸਾਲ ਦੀ ਉਮਰ ਵਿੱਚ ਭਗਵਾਨ ਨੂੰ ਪਿਆਰਾ ਹੋ ਗਿਆ ਸੀ ਨੱਥਾ ਸਿੰਘ ਦਾ ਚਿਹਰਾ, ਸ਼ਕਲ-ਸੂਰਤ ਬਾਬਾ ਹਰੀ ਸਿੰਘ ਜੀ ਨੂੰ ਹੂ-ਬ-ਹੂ ਯਾਦ ਸੀ ਸੁਬ੍ਹਾ-ਸਵੇਰੇ (ਆਪਣੇ ਨਿਤਨੇਮ, ਆਪਣੇ ਰੂਟੀਨ ਅਨੁਸਾਰ) ਉੱਠਦੇ ਹੀ ਬਾਬਾ ਹਰੀ ਸਿੰਘ ਜੀ ਨੇ ਸ. ਸੰਤਾ ਸਿੰਘ ਜੀ ਦੇ ਘਰ ਜਾ ਕੇ ਅਵਾਜ਼ ਦਿੱਤੀ ਕਿ ਤੇਰਾ ਨੱਥਾ ਸਿੰਘ ਸ. ਚਿੱਤਾ ਸਿੰਘ ਜੀ ਦੇ ਘਰ ਆ ਗਿਆ ਹੈ ਬਿਲਕੁਲ ਠੀਕ ਉਹੀ ਸਮਾਂ ਸੀ ਜਦੋਂ ਬਾਬਾ ਹਰੀ ਸਿੰਘ ਜੀ ਨੇ ਉਸ ਦ੍ਰਿਸ਼ਟਾਂਤ ਵਿੱਚ ਦੇਖਿਆ, ਸੁਣਿਆ ਤੇ ਮਹਿਸੂਸ ਕੀਤਾ ਸੀ
ਸ. ਚਿੱਤਾ ਸਿੰਘ ਜੀ ਦੇ ਘਰ ਪੂਜਨੀਕ ਬਾਪੂ ਨੰਬਰਦਾਰ ਸ. ਮੱਘਰ ਸਿੰਘ ਜੀ ਦੇ ਰੂਪ ਵਿਚ ਬੱਚੇ ਦਾ ਜਨਮ ਹੋਇਆ ਸੀ ਪੂਜਨੀਕ ਬਾਪੂ ਜੀ ਦਾ ਚਿਹਰਾ, ਨੈਣ-ਨਕਸ਼, ਸ਼ਕਲ-ਸੂਰਤ ਬਿਲਕੁਲ ਨੱਥਾ ਸਿੰਘ ਵਰਗੀ ਸੀ ਵੱਡੇ ਬਜ਼ੁਰਗ ਬਾਬਾ ਹਰੀ ਸਿੰਘ ਜੀ ਦੇ ਕਹਿਣ ‘ਤੇ ਇਹ ਬੱਚਾ ਸ. ਸੰਤਾ ਸਿੰਘ ਦਾ ਨੱਥਾ ਸਿੰਘ ਹੀ ਹੈ, ਇਸ ‘ਤੇ ਸ. ਸੰਤਾ ਸਿੰਘ ਜੀ ਨੇ ਪੂਜਨੀਕ ਬਾਪੂ ਜੀ ਨੂੰ ਗੋਦ ਲੈ ਲਿਆ ਭਾਵ ਪੂਜਨੀਕ ਬਾਪੂ ਜੀ ਦੇ ਅਸਲ ਜਨਮਦਾਤਾ ਤਾਂ ਸ. ਚਿੱਤਾ ਸਿੰਘ ਅਤੇ ਮਾਤਾ ਸੰਤ ਕੌਰ ਜੀ ਸਨ ਕਿਉਂਕਿ ਸ. ਸੰਤਾ ਸਿੰਘ ਜੀ ਤੇ ਮਾਤਾ ਚੰਦ ਕੌਰ ਜੀ ਨੇ ਪੂਜਨੀਕ ਬਾਪੂ ਜੀ ਨੂੰ ਗੋਦ ਲਿਆ ਸੀ ਇਸ ਲਈ ਪੂਜਨੀਕ ਬਾਪੂ ਜੀ ਉਹਨਾਂ ਨੂੰ ਆਪਣੇ ਜਨਮਦਾਤਾ ਮੰਨਦੇ ਤੇ ਸਤਿਕਾਰ ਕਰਦੇ ਸਨ ਜਿਵੇਂ ਸ. ਸੰਤਾ ਸਿੰਘ ਜੀ ਤੇ ਸ. ਚਿੱਤਾ ਸਿੰਘ ਜੀ ਦੋਵੇਂ ਸਕੇ ਭਰਾ ਸਨ, ਉਸੇ ਤਰ੍ਹਾਂ ਮਾਤਾ ਚੰਦ ਕੌਰ ਅਤੇ ਮਾਤਾ ਸੰਤ ਕੌਰ ਜੀ ਦਾ ਆਪਸ ਵਿੱਚ ਭੂਆ-ਭਤੀਜੀ ਦਾ ਰਿਸ਼ਤਾ ਸੀ ਯਾਨੀ ਮਾਤਾ ਚੰਦ ਕੌਰ ਜੀ ਮਾਤਾ ਸੰਤ ਕੌਰ ਦੀ ਭੂਆ ਲਗਦੀ ਸੀ ਇਸ ਤਰ੍ਹਾਂ ਪੂਜਨੀਕ ਬਾਪੂ ਜੀ ਦਾ ਜਨਮ ਸਾਲ 1929 ਸੰਮਤ 1986 ਦੇ ਮੱਘਰ ਮਹੀਨੇ ਵਿੱਚ ਹੋਇਆ ਸੀ ਇਸ ਲਈ ਪੂਜਨੀਕ ਬਾਪੂ ਜੀ ਦਾ ਨਾਂਅ ਵੱਡੇ ਬਜ਼ੁਰਗਾਂ ਨੇ ਸਰਦਾਰ ਮੱਘਰ ਸਿੰਘ ਜੀ ਰੱਖ ਦਿੱਤਾ
ਪੂਜਨੀਕ ਬਾਪੂ ਜੀ ਦਾ ਸਾਰਾ ਜੀਵਨ ਪਰਮਾਰਥੀ ਜੀਵਨ ਸੀ ਇੱਕ ਵਾਰ ਜੋ ਪੂਜਨੀਕ ਬਾਪੂ ਜੀ ਲਈ ਕੁਝ ਹਾਮੀ ਵੀ ਭਰ ਦਿੰਦਾ ਤਾਂ ਪੂਜਨੀਕ ਬਾਪੂ ਜੀ ਉਸਦੀ ਹਰ ਤਰ੍ਹਾਂ?ਨਾਲ ਮੱਦਦ ਕਰਦੇ ਜਿਸ ਤਰ੍ਹਾਂ ਇੱਕ ਵਾਰ ਇੱਕ ਕਿਸੇ ਭਾਈ ਨੇ ਪੂਜਨੀਕ ਬਾਪੂ ਜੀ ਲਈ ਸੱਚੀ ਗਵਾਹੀ ਦਿੱਤੀ ਸੀ ਕਿ ‘ਹਾਂ ਮੈਂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਨੂੰ ਜਾਣਦਾ ਹਾਂ, ਇਹ ਗਰੀਬਾਂ, ਜ਼ਰੂਰਤਮੰਦਾਂ ਦੇ ਮਸੀਹਾ ਹਨ’ ਤਾਂ ਪੂਜਨੀਕ ਬਾਪੂ ਜੀ ਉਸ ਵਿਅਕਤੀ ਲਈ, ਜਦੋਂ ਤੱਕ ਉਹ ਜਿਉਂਦਾ ਰਿਹਾ, ਉਸ ਦੇ ਜ਼ਰੂਰਤ ਦਾ ਸਮਾਨ ਰਾਸ਼ਨ ਵਗੈਰਾ, ਪਹਿਨਣ ਦੇ ਕੱਪੜੇ ਤੇ ਹੋਰ ਹਰ ਤਰ੍ਹਾਂ ਦੀ ਮੱਦਦ ਪੂਜਨੀਕ ਬਾਪੂ ਜੀ ਕਰਦੇ ਰਹੇ ਕਿ ਇਸ ਵਿਅਕਤੀ ਨੇ ਮੇਰੇ ਲਈ ਹਾਮੀ ਭਰੀ ਹੈ ਤਾਂ ਅਸੀਂ ਵੀ ਉਸ ਦੀ ਹਰ ਤਰ੍ਹਾਂ ਨਾਲ ਮੱਦਦ ਕਰਾਂਗੇ ਹੀ ਕਰਾਂਗੇ ਇਹ ਉਦਾਰਤਾ ਦਾ ਭਾਵ ਉਹਨਾ ਦਾ ਕੇਵਲ ਉਸ ਵਿਅਕਤੀ ਲਈ ਹੀ ਨਹੀਂ ਸੀ, ਬਲਕਿ ਪਿੰਡ ਦਾ ਹਰ ਜ਼ਰੂਰਤਮੰਦ ਵਿਅਕਤੀ, ਜਾਤ, ਧਰਮ ਦਾ ਕੋਈ ਸਵਾਲ ਨਹੀਂ, ਜੋ ਮੱਦਦ ਲਈ ਆਇਆ ਪੂਜਨੀਕ ਬਾਪੂ ਜੀ ਨੇ ਦਿਲ ਖੋਲ੍ਹ ਕੇ ਉਸ ਦੀ ਮੱਦਦ ਕੀਤੀ ਨਾਂਹ ਦਾ ਤਾਂ ਮਤਲਬ ਹੀ ਕਦੇ ਨਹੀਂ ਸੀ ਬਲਕਿ ਆਪਣੀ ਇਸੇ ਉਦਾਰਤਾ ਦੇ ਚੱਲਦੇ ਆਪਣੇ ਆਖਰੀ ਸਮੇਂ ਵਿੱਚ ਵੀ ਇੱਕ ਗਰੀਬ ਪਰਿਵਾਰ ਦੀ ਲੜਕੀ ਦੀ ਸ਼ਾਦੀ ਵਿੱਚ ਮੱਦਦ ਭਿਜਵਾਈ
ਪੂਜਨੀਕ ਬਾਪੂ ਜੀ ਦਾ ਆਪਣੇ ਅਤੀ ਲਾਡਲੇ ਆਪਣੀ ਇਕਲੌਤੀ ਸੰਤਾਨ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪ੍ਰਤੀ ਕੇਵਲ ਪਿਤਾ-ਪੁੱਤਰ ਦਾ ਹੀ ਲਗਾਅ ਨਹੀਂ ਸੀ, ਬਲਕਿ ਪੂਜਨੀਕ ਬਾਪੂ ਜੀ ਆਪਣੇ ਲਾਡਲੇ ਪ੍ਰਤੀ ਆਪਣੇ ਅੰਤਰ-ਹਿਰਦੇ ਵਿੱਚ ਇੱਕ ਰੂਹਾਨੀ ਰਿਸ਼ਤਾ ਮੰਨਦੇ ਸਨ ਪਿੰਡ ਦੇ ਆਦਰਯੋਗ ਸੰਤ ਬਾਬਾ ਤ੍ਰਿਵੈਣੀ ਦਾਸ ਜੀ ਨੇ ਪੂਜਨੀਕ ਗੁਰੂ ਜੀ ਦੇ ਅਵਤਾਰ ਧਾਰਨ ਕਰ ਲੈਣ ਤੋਂ ਕਾਫ਼ੀ ਸਮਾਂ ਪਹਿਲਾਂ ਅਤੇ 15 ਅਗਸਤ 1967 ਨੂੰ ਅਵਤਾਰ ਧਾਰਨ ਕਰ ਲੈਣ ਦੇ ਬਾਅਦ ਪੂਜਨੀਕ ਬਾਪੂ ਜੀ ਨੂੰ ਦੱਸ ਦਿੱਤਾ ਸੀ ਕਿ ਆਪ ਦਾ ਬੱਚਾ ਕੋਈ ਐਸਾ-ਵੈਸਾ ਨਹੀਂ ਹੈ, ਬਲਕਿ ਇਹ ਖੁਦ ਈਸ਼ਵਰ ਸਵਰੂਪ ਹੈ ਅਤੇ ਪੂਜਨੀਕ ਬਾਪੂ ਜੀ ਨੇ ਖੁਦ ਵੀ ਆਪਣੇ ਅਨੁਭਵਾਂ ਵਿੱਚ ਆਪਣੇ ਲਾਡਲੇ ਵਿੱਚ ਇਸ ਅਸਲੀਅਤ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਤੇ ਅਨੁਭਵ ਕੀਤਾ
ਮੋਢਿਆਂ ‘ਤੇ ਬਿਠਾਉਣਾ ਨੰਬਰਦਾਰ ਦੀ ਪਛਾਣ:-
ਪੂਜਨੀਕ ਬਾਪੂ ਜੀ ਆਪਣੇ ਲਾਡਲੇ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਆਪਣੇ ਨਾਲ ਹੀ ਸਵਾਉਂਦੇ ਸਨ ਪੂਜਨੀਕ ਗੁਰੂ ਜੀ ਬਾਹਰ ਟੂਰਨਾਮੈਂਟ ਖੇਡਣ ਜਾਂਦੇ, ਜਦੋਂ ਤੱਕ ਘਰ ਨਾ ਮੁੜਦੇ, ਪੂਜਨੀਕ ਬਾਪੂ ਜੀ ਦੀਆਂ ਅੱਖਾਂ ਗਲੀ ਵਿੱਚ ਘਰ ਦੇ ਦਰਵਾਜ਼ੇ ‘ਤੇ ਹੀ ਲੱਗੀਆਂ ਰਹਿੰਦੀਆਂ ਖੇਤ ਜਾਣਾ ਹੈ ਤਾਂ ਮੋਢੇ ‘ਤੇ ਬਿਠਾ ਕੇ ਹੀ ਲੈ ਜਾਂਦੇ ਪੂਜਨੀਕ ਗੁਰੂ ਜੀ ਬਹੁਤ ਮਨ੍ਹਾ ਕਰਦੇ ਕਿ ਹੁਣ ਅਸੀਂ ਵੱਡੇ ਹੋ ਗਏ ਹਾਂ, ਸਾਨੂੰ ਸ਼ਰਮ ਆਉਂਦੀ ਹੈ ਕਹਿੰਦੇ ਨਹੀਂ! ਮੋਢੇ ‘ਤੇ ਬੈਠੋਗੇ ਤਾਂ ਹੀ ਚੱਲਾਂਗੇ ਕਿਉਂਕਿ ਅਸੀਂ ਆਪ ਨੂੰ ਤਕਲੀਫ਼ ਨਹੀਂ ਦੇਣਾ ਚਾਹੁੰਦੇ ਬੇਸ਼ੱਕ ਮੋਢਿਆਂ ‘ਤੇ ਬੈਠੇ ਪੂਜਨੀਕ ਗੁਰੂ ਜੀ ਦੇ ਪੈਰ ਪੂਜਨੀਕ ਬਾਪੂ ਜੀ ਦੇ ਗੋਡਿਆਂ ਤੱਕ ਹੁੰਦੇ, ਪਰ ਬਿਠਾਉਂਦੇ ਮੋਢਿਆਂ ਉੱਪਰ ਹੀ ਅਤੇ ਇਹੀ ਦਿਲਚਸਪ ਘਟਨਾ ਪੂਜਨੀਕ ਬਾਪੂ ਜੀ ਦੀ ਪਹਿਚਾਣ ਹੀ ਬਣ ਗਈ ਕਿ ਜਿਸ ਦੇ ਮੋਢਿਆਂ ‘ਤੇ ਉਹਨਾਂ ਦਾ ਲਾਡਲਾ ਬੈਠਾ ਹੋਵੇ ਅਤੇ ਉਸ ਦੇ ਪੈਰ ਉਹਨਾਂ ਦੇ ਗੋਡਿਆਂ ਤੱਕ ਹੋਣ, ਸਮਝ ਲੈਣਾ ਉਹੀ ਸਾਡੇ ਪਿੰਡ ਸ੍ਰੀ ਗੁਰੂਸਰ ਮੋਡੀਆ ਦਾ ਨੰਬਰਦਾਰ ਹੈ ਪਿੰਡ ਵਾਸੀ ਨੰਬਰਦਾਰ ਪੂਜਨੀਕ ਬਾਪੂ ਸਰਦਾਰ ਮੱਘਰ ਸਿੰਘ ਜੀ ਦੀ ਇਹੀ ਪਹਿਚਾਣ ਦੱਸਦੇ, ਜਦੋਂ ਕੋਈ ਉਹਨਾਂ ਤੋਂ ਨੰਬਰਦਾਰ ਬਾਰੇ ਪੁੱਛਦਾ
ਮਹਾਨ-ਤਿਆਗ:-
ਜੀਨਾ ਸਿਖਾਏ ਜੋ ਕੁਲ ਦੁਨੀਆਂ ਕੋ,
ਬਚਪਨ ਬੀਤਾ ਆਪਕੇ ਆਂਗਨ ਮੇਂ
ਬਾਲ ਅਵਸਥਾ ਮੇਂ ਕਿਤਨੇ ਲਾਡ ਲਡਾਏ,
ਚਲਨਾ ਸਿਖਾਇਆ ਉਂਗਲੀ ਪਕੜ ਕਰ ਆਪਨੇ
ਏਕ ਪਲ ਭੀ ਨਾ ਆਪਕੇ ਬਿਨ ਰਹਿਤੇ,
ਕੰਧੇ ਪਰ ਉਠਾਏ ਘੂਮਤੇ ਗਾਂਵ ਭਰ ਮੇਂ
ਮੁਰਸ਼ਦ ਨੇ ਜਬ ਕਰ ਦੀਆ ਏਕ ਇਸ਼ਾਰਾ,
ਕਰ ਦੀ ਕੁਰਬਾਨੀ ਉਫ ਭੀ ਨਾ ਕੀ ਮੂੰਹ ਸੇ
ਪੁਨਯ ਤਿਥੀ ਆਜ ਪੂਜਨੀਯ ਬਾਪੂ ਜੀ ਕੀ,
ਕਰੋੜੋਂ ਸਿਰ ਝੁਕ ਸ਼ਰਧਾ ਸੇ ਹੈਂ ਸਜਦਾ ਕਰਤੇ
ਜਿਸ ਤਰ੍ਹਾਂ ਕਿ ਸੰਤ ਬਾਬਾ ਤ੍ਰਿਵੈਣੀ ਦਾਸ ਜੀ ਨੇ ਦੱਸਿਆ ਸੀ ਕਿ 23 ਸਾਲ ਤੱਕ ਹੀ ਆਪਦੇ ਕੋਲ ਰਹਿਣਗੇ ਅਤੇ ਉਹ ਸਮਾਂ ਹੁਣ ਆ ਗਿਆ ਸੀ ਜਿਵੇਂ ਹੀ ਆਪਣੇ ਸੱਚੇ ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਇਸ਼ਾਰਾ, ਪਵਿੱਤਰ ਆਦੇਸ਼ ਮਿਲਿਆ, ਜਿਹਨਾਂ ਨੂੰ ਹਰ ਸਮੇਂ ਆਪਣੇ ਦਿਲ-ਜਾਨ ਨਾਲ ਲਗਾ ਕੇ ਰੱਖਦੇ ਸਨ, ਤੁਰੰਤ ਆਪਣੇ ਇਕਲੌਤੇ ਲਾਡਲੇ ਨੂੰ ਉਹਨਾਂ ਦੇ ਅਰਪਣ ਕਰਨ ਲਈ ਤਿਆਰ ਹੋ ਗਏ ਜਦੋਂ ਕੋਈ ਅਤੀ ਅਨਮੋਲ ਤੇ ਜਾਨ ਤੋਂ ਪਿਆਰੀ ਚੀਜ਼ ਆਪਣੇ ਤੋਂ ਅਲੱਗ ਹੋ ਰਹੀ ਹੋਵੇ ਤਾਂ ਦਿਲ ਸੌ-ਸੌ ਸੋਚਦਾ ਹੈ, ਦਿਲ ਸਦਮੇ ਦੀਆਂ ਗਹਿਰਾਈਆਂ ਵਿੱਚ ਗੋਤੇ ਖਾਂਦਾ ਹੈ ਇੱਕ ਅਤੀ ਅਸਹਿ ਪੀੜਾ ਦਾ ਅਨੁਭਵ ਹੁੰਦਾ ਹੈ,
ਪਰ ਧੰਨ-ਧੰਨ ਕਹੀਏ ਚਾਹੇ ਜਿੰਨੀ ਵਾਰ ਵੀ, ਘੱਟ ਹੈ ਪਰ ਅੱਖਾਂ ਵਿੱਚੋਂ ਇੱਕ ਅੱਥਰੂ ਵੀ ਆਪਣੇ ਲਾਡਲੇ ਦੇ ਸਾਹਮਣੇ ਡਿੱਗਣ ਨਹੀਂ ਦਿੱਤਾ ਜਦੋਂ ਕਿ ਪਤਾ ਸੀ ਕਿ ਲਾਡਲਾ ਭਰੀ ਜਵਾਨ ਉਮਰ ਵਿੱਚ ਨਿੱਕੇ-ਨਿੱਕੇ ਸਾਹਿਬਜ਼ਾਦੀਆਂ, ਸਾਹਿਬਜ਼ਾਦੇ, ਸਾਰੇ ਭਰਿਆ ਪੂਰਾ ਪਰਿਵਾਰ ਤੇ ਐਨੇ ਵੱਡੇ ਘਰਾਣੇ, ਜ਼ਮੀਨ-ਜਾਇਦਾਦ ਅਤੇ ਰਾਜਿਆਂ-ਮਹਾਰਾਜਿਆਂ ਵਰਗੇ ਠਾਠ-ਬਾਠ ਨੂੰ ਤਿਆਗ ਕੇ ਫਕੀਰ ਬਣਨ ਜਾ ਰਿਹਾ ਹੈ ਪਰ ਕਿਉਂਕਿ ਸੱਚੇ ਦਾਤਾ ਰਹਿਬਰ ਦਾ ਆਦੇਸ਼ ਸੀ, ਸਤਿਬਚਨ ਕਹਿ ਕੇ ਮਾਤਾ-ਪਿਤਾ ਨੇ ਆਪਣੇ ਲਾਡਲੇ ਨੂੰ ਦੀਨ-ਦੁਖੀਆਂ, ਸਮਾਜ-ਉੱਧਾਰ ਤੇ ਇਨਸਾਨੀਅਤ ਦੀ ਸੇਵਾ ਲਈ ਹਮੇਸ਼ਾ ਲਈ ਅਰਪਣ ਕਰ ਦਿੱਤਾ
ਪੂਜਨੀਕ ਬਾਪੂ ਜੀ ਪਰਮ ਪਿਤਾ ਪਰਮਾਤਮਾ ਦੇ ਸੱਚੇ ਭਗਤ ਸਨ ਪੂਜਨੀਕ ਪਰਮ ਪਿਤਾ ਜੀ ਬਜ਼ੁਰਗ ਅਵਸਥਾ ਵਿੱਚ ਉਹਨਾਂ ਦੀ ਕਦਮ-ਕਦਮ ‘ਤੇ ਸੰਭਾਲ ਤੇ ਉਹਨਾਂ ਦਾ ਮਾਰਗ-ਦਰਸ਼ਨ ਕਰਿਆ ਕਰਦੇ ਸਨ ਚਾਹੇ ਪੂਜਨੀਕ ਪਰਮ ਪਿਤਾ ਜੀ ਦੇ ਸਵਰੂਪ ਦੀ ਨੂਰੀ ਪਹਿਚਾਣ ਉਹਨਾਂ ਨੂੰ ਉਦੋਂ ਨਹੀਂ ਸੀ, ਪਰ ਸੱਚਾਈ ਤਦ ਹੀ ਸਪੱਸ਼ਟ ਹੋਈ ਜਦ ਪੂਜਨੀਕ ਬਾਪੂ ਜੀ ਨੇ ਪੂਜਨੀਕ ਪਰਮ ਪਿਤਾ ਜੀ (ਪੂਜਨੀਕ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਦੇ ਨੇੜੇ ਤੋਂ ਦਰਸ਼ਨ ਕੀਤੇ ਸਨ
ਪੂਜਨੀਕ ਬਾਪੂ ਜੀ ਨੂੰ ਆਪਣੇ ਅੰਤਿਮ ਸਮੇਂ ਦਾ ਬਹੁਤ ਪਹਿਲਾਂ ਹੀ ਗਿਆਨ ਸੀ ਇਸ ਲਈ ਤਾਂ ਕਈ ਮਹੀਨੇ ਪਹਿਲਾਂ ਹੀ ਉਹਨਾਂ ਨੇ ਆਪਣੇ ਲਾਡਲੇ ਪੂਜਨੀਕ ਗੁਰੂ ਜੀ ਦੇ ਕੋਲ ਆਪਣੇ ਪੋਤੇ ਦੇ ਵਿਆਹ ਦੀ ਗੱਲ ਕੀਤੀ ਕਿ ਮੈਂ ਕੁਝ ਸਮਾਂ ਦੋਹਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਦੇਖਣਾ ਚਾਹੁੰਦਾ ਹਾਂ ਕੁਝ ਸਮਾਂ ਬੀਤਿਆ, ਨਵਾਂ ਸਫੈਦ ਕੁੜਤਾ-ਪਜਾਮਾ ਕਹਿ ਕੇ ਸਿਲਵਾਇਆ ਹਾਲਾਂਕਿ ਨਵੇਂ ਕੱਪੜੇ ਪਹਿਲਾਂ ਹੀ ਪੂਜਨੀਕ ਬਾਪੂ ਜੀ ਦੇ ਬਹੁਤ ਸਨ ਫਿਰ ਇੱਕ ਦਿਨ ਆਪਣੇ ਅਤੀ ਲਾਡਲੇ (ਪੂਜਨੀਕ ਗੁਰੂ ਜੀ) ਨੂੰ ਆਪਣੇ ਕੋਲ ਬਿਠਾ ਕੇ ਪੁੱਛਿਆ ਕਿ ਅਸੀਂ ਅਜਿਹੇ ਕਿਹੜੇ ਕਰਮ ਕੀਤੇ ਸਨ, ਜੋ ਆਪ ਨੇ ਸਾਡੇ ਘਰ ਜਨਮ ਲਿਆ ਹੈ ਅਤੇ ਅਸੀਂ ਸੰਤਾਂ ਦੇ ਜਨਮ ਦਾਤਾ ਕਹਾਏ?
ਇਸ ਦੇ ਜਵਾਬ ਵਿਚ ਪੂਜਨੀਕ ਗੁਰੂ ਜੀ ਨੇ ਜੋ ਜਵਾਬ ਦਿੱਤਾ ਕਿ ‘ਮਾਲਕ ਹੀ ਜਾਣਦਾ ਹੈ ਜੋ ਅਸੀਂ ਤੁਹਾਡੇ ਘਰ ਆਏ ਹਾਂ ਤੁਹਾਡਾ ਪਿਆਰ-ਮੁਹੱਬਤ ਉਸ ਪਰਮ ਪਿਤਾ ਪਰਮਾਤਮਾ ਨਾਲ ਹੈ, ਇਸ ਲਈ ਉਹਨਾਂ ਨੇ ਆਪਨੂੰ ਚੁਣਿਆ ਹੈ’ ਆਪਣੇ ਲਾਡਲੇ ਦੇ ਪਵਿੱਤਰ ਮੁੱਖ ਤੋਂ ਇਸ ਅਸਲ ਸੱਚਾਈ ਨੂੰ ਜਾਣ ਕੇ ਪੂਜਨੀਕ ਬਾਪੂ ਜੀ ਨੇ ਸੰਤੋਖ ਪ੍ਰਗਟ ਕਰਦੇ ਹੋਏ ਕਿਹਾ ਕਿ ‘ਹੁਣ ਮੈਂ ਸੰਤੁਸ਼ਟ ਹਾਂ’ ਪੂਜਨੀਕ ਬਾਪੂ ਜੀ ਨੇ ਆਪਣੇ ਅੰਤਿਮ ਸਮੇਂ ਉਹੀ ਨਵਾਂ ਕੁੜਤਾ-ਪਜਾਮਾ ਹੀ ਪਹਿਨਿਆ ਹੋਇਆ ਸੀ
ਪੂਜਨੀਕ ਗੁਰੂ ਜੀ ਨੂੰ ਕਹਿਣ ਲੱਗੇ ਕਿ ਸ੍ਰੀ ਗੁਰੂਸਰ ਮੋਡੀਆ ਵਿੱਚ ਫਲਾਂ ਉਸ ਗਰੀਬ ਪਰਿਵਾਰ ਦੀ ਬੇਟੀ ਦੀ ਸ਼ਾਦੀ ਹੈ, ਮੈਂ ਉਸ ਦੀ ਮੱਦਦ ਕਰਨਾ ਚਾਹੁੰਦਾ ਹਾਂ ਆਪਣੇ ਪੂਜਨੀਕ ਬਾਪੂ ਜੀ ਦੀ ਮਾਨਵਤਾ ਭਲਾਈ ਦੀ ਇਸ ਇੱਛਾ ਅਨੁਸਾਰ ਪੂਜਨੀਕ ਗੁਰੂ ਜੀ ਨੇ ਤੁਰੰਤ ਉਹਨਾਂ ਦੀ ਇੱਛਾ ਪੂਰੀ ਕਰਨ ਦਾ ਬਚਨ ਦਿੱਤਾ ਕਿ ਉਸ ਪਰਿਵਾਰ ਦੀ ਪੂਰੀ-ਪੂਰੀ ਮੱਦਦ ਕੀਤੀ ਜਾਵੇਗੀ ਇਸ ਤਰ੍ਹਾਂ ਪੂਜਨੀਕ ਬਾਪੂ ਜੀ ਨੇ ਆਪਣੇ ਆਖਰੀ ਸਮੇਂ ਵਿੱਚ ਵੀ ਗਰੀਬ-ਜ਼ਰੂਰਤਮੰਦਾਂ ਦੀ ਮੱਦਦ ਦਾ ਖਿਆਲ ਕੀਤਾ ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ 5 ਅਕਤੂਬਰ 2004 ਨੂੰ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਸੱਚਖੰਡ, ਸਤਿਲੋਕ ਜਾ ਸਮਾਏ ਮਾਲਕ ਦੀਆਂ ਅਜਿਹੀਆਂ ਵੱਡਭਾਗੀ ਰੂਹਾਂ ਜਦੋਂ ਇਸ ਸੰਸਾਰ ਤੋਂ ਵਿਦਾਈ ਲੈਂਦੀਆਂ ਹਨ ਤਾਂ ਉਹ ਇਕੱਲੇ ਨਹੀਂ, ਬਲਕਿ ਰੂਹਾਨੀ ਮੰਡਲਾਂ ‘ਤੇ ਅਟਕੀਆਂ ਹੋਈਆਂ ਬਹੁਤ ਸਾਰੀਆਂ ਅਧਿਕਾਰੀ ਰੂਹਾਂ ਨੂੰ ਵੀ ਆਪਣੇ ਨਾਲ ਸੱਚਖੰਡ ਮਾਲਕ ਦੀ ਗੋਦ ਵਿੱਚ ਲੈ ਜਾਇਆ ਕਰਦੀਆਂ ਹਨ
ਪੂਜਨੀਕ ਬਾਪੂ ਜੀ ਦੇ ਸਨਮਾਨ ਵਿੱਚ ਕੁਝ ਪੰਗਤੀਆਂ:-
ਗੋਦ ਮੇਂ ਖੇਲੇ ਜਿਨਕੇ ਦੁਨੀਆ,
ਕਭੀ ਗੋਦ ਖੇਲੇ ਵੋ ਆਪਕੇ
ਚੜ੍ਹਾ ਕੰਧੋਂ ਪਰ ਕਰਵਾਈ ਸਵਾਰੀ,
ਚੋਜ ਦੇਖੇ ਖੂਬ ਖੁਦਾ ਕੇ
ਇਕ ਇਸ਼ਾਰਾ ਹੂਆ ਮੁਰਸ਼ਦ ਕਾ,
ਕੀ ਕੁਰਬਾਨੀ ਹੰਸਤੇ-ਹੰਸਤੇ
ਵਾਰ ਦੀਆ ਇਕਲੌਤੇ ਲਾਲ ਕੋ,
ਪ੍ਰਾਣਾਧਾਰ ਥੇ ਜੋ ਮਾਤ-ਪਿਤਾ ਕੇ
ਆਜ 16ਵੀਂ ਪੁੰਨਿਆ-ਤਿਥੀ ਪਰ ਉਸ ਮਹਾਨ ਈਸ਼ਵਰੀਯ ਵਰਦਾਨ ਆਤਮਾ ਕੀ
ਕਰੋੜੋਂ ਸਿਰ ਝੁਕੇ ਸ਼ਰਧਾ ਮੇਂ,
ਕਰਨੇ ਲਗੇ ਸਭ ਸਜਦੇ
5 ਅਕਤੂਬਰ ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਦੀ ਪੁੰਨਤਿਥੀ ਦਾ ਇਹ ਦਿਨ ਡੇਰਾ ਸੱਚਾ ਸੌਦਾ ਵਿੱਚ ਹਰ ਸਾਲ ਪਰਮਾਰਥੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਇਸ ਦਿਨ ਜਿੱਥੇ ਜ਼ਰੂਰਤਮੰਦ ਗਰੀਬਾਂ ਦੀ ਸਹਾਇਤਾ ਵਜੋਂ ਪਰਮਾਰਥੀ ਕਾਰਜ ਕੀਤੇ ਜਾਂਦੇ ਹਨ, ਖੂਨਦਾਨ ਕੈਂਪ ਲਾ ਕੇ ਪਰਮਾਰਥ ਹਿੱਤ ਵਧ-ਚੜ੍ਹ ਕੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਤੇ ਸਾਧ-ਸੰਗਤ ਖੂਨਦਾਨ ਕਰਦੀ ਹੈ ਅਤੇ ਹੋਰ ਵੀ ਪਰਮਾਰਥੀ ਕੰਮ ਕੀਤੇ ਜਾਂਦੇ ਹਨ ਅੱਜ 5 ਅਕਤੂਬਰ ਨੂੰ ਪੂਜਨੀਕ ਬਾਪੂ ਜੀ ਦੀ 16ਵੀਂ ਪੁੰਨਤਿਥੀ ‘ਤੇ ਪੂਜਨੀਕ ਬਾਪੂ ਜੀ ਨੂੰ ਸਾਡਾ ਸਭ ਦਾ (ਸਾਰੀ ਸਾਧ-ਸੰਗਤ ਦਾ) ਕੋਟਿ-ਕੋਟਿ ਵਾਰ ਸਜਦਾ, ਨਮਨ ਕਰਦੇ ਹਾਂ
ਅਜਿਹੇ ਸਨ ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ
ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਇਨਸਾਨੀਅਤ ਦੇ ਨਾਤੇ ਹਰ ਇੱਕ ਧਰਮ, ਜਾਤੀ ਦੇ ਲੋਕਾਂ ਦਾ ਬਹੁਤ ਆਦਰ ਕਰਦੇ, ਸਭ ਨਾਲ ਪਿਆਰ ਦਾ ਵਿਹਾਰ ਕਰਦੇ ਛੋਟੇ-ਵੱਡੇ, ਊਚ-ਨੀਚ ਦਾ ਕੋਈ ਭੇਦਭਾਵ ਨਾ ਰੱਖਦੇ ਵੱਡਾ ਘਰਾਣਾ ਤੇ ਨੰਬਰਦਾਰ ਸਨ ਘਰ ਵਿੱਚ ਕੋਈ ਨਾ ਕੋਈ ਆਇਆ ਹੀ ਰਹਿੰਦਾ ਜੇ ਕਿਸੇ ਦੀ ਕੋਈ ਜ਼ਰੂਰਤ ਕਿਤੋਂ ਹੋਰ ਪੂਰੀ ਨਾ ਹੁੰਦੀ ਤਾਂ ਲੋਕ ਅਕਸਰ ਹੀ ਕਹਿ ਦਿੰਦੇ ਕਿ ਤੂੰ ਨੰਬਰਦਾਰ ਕੋਲ ਜਾ, ਉਹ ਤੇਰਾ ਕੰਮ ਕਰਦੂ ਪਰ ਕਿਸੇ ਨੂੰ ਵੀ ਬਿਨਾਂ ਚਾਹ, ਦੁੱਧ ਪਿਆਏ ਜਾਂ ਖਾਣਾ ਖਵਾਏ ਜਾਣ ਨਹੀਂ ਦਿੰਦੇ ਸਨ ਲੋਕ ਆਪਣੀਆਂ ਜ਼ਰੂਰਤਾਂ ਲਈ ਜਾਂ ਵਿਚਾਰ-ਵਟਾਂਦਰਾ ਕਰਨ ਲਈ ਪੂਜਨੀਕ ਬਾਪੂ ਜੀ ਕੋਲ ਅਕਸਰ ਆਇਆ ਕਰਦੇ ਸਨ ਬਹੁਆਯਾਮੀ ਵਿਅਕਤੀਤਵ ਦੇ ਧਨੀ ਪੂਜਨੀਕ ਬਾਪੂ ਜੀ ਦਾ ਕੋਮਲ ਹਿਰਦਾ ਕਿਸੇ ਨੂੰ ਵੀ ਮੁਸੀਬਤ ਵਿੱਚ ਦੇਖ ਕੇ ਪਿਘਲ ਜਾਂਦਾ ਅਤੇ ਉਸ ਦੇ ਕਸ਼ਟ ਨੂੰ ਦੂਰ ਕਰਨ ਵਿੱਚ ਲੱਗ ਜਾਂਦੇ
ਰੋਜ਼ਾਨਾ ਵਾਂਗ ਇੱਕ ਵਾਰ ਪੂਜਨੀਕ ਬਾਪੂ ਜੀ ਆਪਣੇ ਨਿਵਾਸ ਸਥਾਨ ‘ਤੇ ਬੈਠੇ ਹੋਏ ਸਨ ਉਹਨਾਂ ਕੋਲ ਆਪਣੇ ਪਿੰਡ ਅਤੇ ਆਸ-ਪਾਸ ਦੇ ਪਿੰਡਾਂ ਦੇ ਕਈ ਭਾਈ ਵੀ ਬੈਠੇ ਹੋਏ ਸਨ ਇਲਾਕੇ ਵਿੱਚ ਸਾਂਝੇ ਕੰਮ ਕਰਵਾਉਣ ਦੇ ਉਪਾਅ ‘ਤੇ ਚਰਚਾ ਹੋ ਰਹੀ ਸੀ ਪੂਜਨੀਕ ਬਾਪੂ ਜੀ ਜ਼ਰੂਰਤਮੰਦਾਂ ਨੂੰ ਰਾਸ਼ਨ ਤੇ ਨਗਦੀ ਵਗੈਰਾ ਵੀ ਦੇ ਰਹੇ ਸਨ ਤਦ ਸ੍ਰੀ ਗੁਰੂਸਰ ਮੋਡੀਆ ਦਾ ਇੱਕ ਜ਼ਿਮੀਦਾਰ ਭਾਈ ਪੂਜਨੀਕ ਬਾਪੂ ਜੀ ਦੇ ਕੋਲ ਆ ਕੇ ਬੈਠ ਗਿਆ ਉਸ ਨੂੰ ਕੋਈ ਕੰਮ ਨਹੀਂ ਸੀ ਵੈਸੇ ਪੂਜਨੀਕ ਬਾਪੂ ਜੀ ਦਾ ਉਸ ਨਾਲ ਗਹਿਰਾ ਲਗਾਅ ਸੀ ਕਿਉਂਕਿ ਉਹ ਵੀ ਪੂਜਨੀਕ ਬਾਪੂ ਜੀ ਵਾਂਗ ਅਧਿਆਤਮਿਕ ਪ੍ਰਵਿਰਤੀ ਦਾ ਵਿਅਕਤੀ ਸੀ ਪੂਜਨੀਕ ਬਾਪੂ ਜੀ ਨੂੰ ਕੰਮ ਵਿੱਚ ਰੁੱਝਿਆ ਦੇਖ ਕੇ ਉਹ ਭਾਈ ਜ਼ਿਆਦਾ ਦੇਰ ਤੱਕ ਬੈਠਾ ਨਹੀਂ ਉਹ ਉੱਠ ਕੇ ਆਪਣੇ ਘਰ ਚਲਾ ਗਿਆ
ਪਰ ਪੂਜਨੀਕ ਬਾਪੂ ਜੀ ਸੁਭਾਅ ਅਨੁਸਾਰ ਆਪਣੇ ਘਰ ਆਏ ਸਭ ਲੋਕਾਂ ਦਾ ਦਿਲ ਖੋਲ੍ਹ ਕੇ ਸਵਾਗਤ ਕਰਦੇ ਤੇ ਸਭ ਨੂੰ ਚਾਹ-ਪਾਣੀ ਪ੍ਰੇਮ ਪੂਰਵਕ ਪਿਲਾ ਕੇ ਹੀ ਭੇਜਦੇ ਕੋਲ ਬੈਠੇ ਸਭ ਲੋਕਾਂ ਦੀਆਂ ਸਮੱਸਿਆਵਾਂ ਨਿਪਟਾਉਣ ਤੋਂ ਬਾਅਦ ਪੂਜਨੀਕ ਬਾਪੂ ਜੀ ਨੂੰ ਧਿਆਨ ਆਇਆ ਕਿ ਥੋੜ੍ਹੀ ਦੇਰ ਪਹਿਲਾਂ ਫਲਾਂ ਜ਼ਿਮੀਦਾਰ ਭਾਈ ਸਾਡੇ ਇੱਥੇ ਆਇਆ ਸੀ ਚਾਹ-ਪਾਣੀ ਵੀ ਪੀ ਕੇ ਨਹੀਂ ਗਿਆ ਉਸ ਨੂੰ ਮੇਰੇ ਤੱਕ ਕੋਈ ਜ਼ਰੂਰੀ ਕੰਮ ਵੀ ਹੋ ਸਕਦਾ ਹੈ ਉੱਚੀ ਵਿਚਾਰਧਾਰਾ ਦੇ ਸਵਾਮੀ ਪੂਜਨੀਕ ਬਾਪੂ ਜੀ ਉਸ ਜ਼ਿੰਮੀਦਾਰ ਦੇ ਘਰ ਉਸ ਨੂੰ ਪਿਆਉਣ ਲਈ ਚਾਹ ਘਰੋਂ ਬਣਾ ਕੇ ਖੁਦ ਹੱਥ ਵਿੱਚ ਲੈ ਕੇ ਗਏ ਪੂਜਨੀਕ ਬਾਪੂ ਜੀ ਨੇ ਉਸ ਜ਼ਿੰਮੀਦਾਰ ਨੂੰ ਚਾਹ ਦਾ ਪਿਆਲਾ ਪ੍ਰੇਮਪੂਰਵਕ ਫੜਾਉਂਦੇ ਹੋਏ ਪੁੱਛਿਆ,
ਤੁਹਾਨੂੰ ਮੇਰੇ ਤੱਕ ਕੋਈ ਕੰਮ ਸੀ, ਦੱਸੋ? ਪੂਜਨੀਕ ਬਾਪੂ ਜੀ ਦੇ ਪਵਿੱਤਰ ਹਿਰਦੇ ਦੀ ਵਿਸ਼ਾਲਤਾ ‘ਤੇ ਉਹ ਭਾਈ ਬਹੁਤ ਖੁਸ਼ ਹੋਇਆ ਪੂਜਨੀਕ ਬਾਪੂ ਜੀ ਦੀ ਲੰਮੀ ਉਮਰ ਦੀ ਦੁਆ ਕਰਦੇ ਹੋਏ ਉਸ ਨੇ ਦੱਸਿਆ ਕਿ ਮੈਂ ਤਾਂ ਵੈਸੇ ਹੀ ਤੁਹਾਨੂੰ ਮਿਲਣ ਲਈ ਹੀ ਗਿਆ ਸੀ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.