10 ਸਾਲ ਦੀ ਪਰਲਮੀਤ ਇੰਸਾਂ ਨੇ ਬਣਾਇਆ ਇੱਕ ਹੋਰ ਏਸ਼ੀਆ ਬੁੱਕ ਅਤੇ ਇੰਡੀਆ ਬੁੱਕ ਆਫ਼ ਰਿਕਾਰਡ
- ਉਪਲੱਬਧੀ: ਅਦਭੁੱਤ ਬੁੱਧੀ ਹੁਨਰ ਨਾਲ ਚੁਟਕੀਆਂ ’ਚ ਦੱਸੇ ਤਿੰਨ ਸਦੀਆਂ ਦੀਆਂ ਵੱਖ-ਵੱਖ ਤਾਰੀਖਾਂ ਦੇ ਦਿਨ
- ਦੋ ਸਾਲ ਪਹਿਲਾਂ ਬਣਾਇਆ ਸੀ ਪਰੀਓਡਿਕ ਟੇਬਲ ਦਾ ਰਿਕਾਰਡ
‘ਹੋਣਹਾਰ ਬਿਰਵਾਨ ਕੇ ਹੋਤ ਚਿਕਨੇ ਪਾਤ’ ਦੀ ਕਹਾਵਤ ਨੂੰ ਸਿੱਧ ਕਰਦੇ ਹੋਏ ਸਰਸਾ ਦੀ ਰਹਿਣ ਵਾਲੀ 10 ਸਾਲ ਦੀ ਪਰਲਮੀਤ ਇੰਸਾਂ ਨੇ ਤਿੰਨ ਸਦੀਆਂ ਵਿਚਕਾਰ ਆਉਣ ਵਾਲੀਆਂ ਵੱਖ-ਵੱਖ ਤਾਰੀਖਾਂ ’ਤੇ ਪੈਣ ਵਾਲੇ ਦਿਨਾਂ ਬਾਰੇ ਦੱਸ ਕੇ ਇੱਕ ਨਵਾਂ ਰਿਕਾਰਡ ਸਥਾਪਿਤ ਕਰ ਦਿਖਾਇਆ ਹੈ ਇਹ ਦੂਜਾ ਮੌਕਾ ਹੈ ਜਦੋਂ ਇਸ ਹੋਣਹਾਰ ਲੜਕੀ ਦਾ ਨਾਂਅ ਏਸ਼ੀਆ ਬੁੱਕ ਆਫ਼ ਰਿਕਾਰਡਸ ਅਤੇ ਇੰਡੀਆ ਬੁੱਕ ਆਫ਼ ਰਿਕਾਰਡਸ ’ਚ ਦਰਜ ਹੋਇਆ ਹੈ
Also Read :-
ਜਿਊਰੀ ਵੀ ਹੋਈ ਕਾਇਲ
ਪਰਲਮੀਤ ਇੰਸਾਂ ਨੇ ਜਿਊੂਰੀ ਵੱਲੋਂ ਸੰਨ 1800 ਤੋਂ 2099 ਤੱਕ ਦੇ ਕੈਲੰਡਰ ਸਾਲਾਂ ਦਰਮਿਆਨ ਵੱਖ-ਵੱਖ 56 ਤਾਰੀਖਾਂ ’ਤੇ ਪੈਣ ਵਾਲੇ ਦਿਨਾਂ ਦੇ ਨਾਂਅ ਨੂੰ ਚੁਟਕੀਆਂ ’ਚ ਦੱਸ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਐਨੀ ਘੱਟ ਉਮਰ ’ਚ ਇਸ ਅਦਭੁੱਤ ਬੁੱਧੀ ਕੌਸ਼ਲ ਦੀ ਧਨੀ ਪਰਲਮੀਤ ਦੀ ਜਿਊਰੀ ਦੇ ਮੈਂਬਰਾਂ ਨੇ ਜੰਮ ਕੇ ਤਾਰੀਫ਼ ਕੀਤੀ ਉਨ੍ਹਾਂ ਦਾ ਕਹਿਣਾ ਸੀ ਕਿ ਬੱਚੀ ਦਾ ਆਈਕਿਊ ਕਮਾਲ ਹੈ

ਪਰਲਮੀਤ ਇੰਸਾਂ ਨੇ ਇਸ ਤੋਂ ਪਹਿਲਾਂ ਸੱਤ ਸਾਲ ਤੇ 11 ਮਹੀਨੇ ਦੀ ਉਮਰ ’ਚ ਸਿਰਫ਼ 38 ਸੈਕਿੰਡਾਂ ’ਚ ਹੀ ਪੂਰੀ ‘ਪਰੀਓਡਿਕ ਟੇਬਲ’ ਸੁਣਾ ਕੇ ਨਵਾਂ ਰਿਕਾਰਡ ਬਣਾਇਆ ਸੀ ਐਨੀ ਘੱਟ ਉਮਰ ਦੇ ਬੱਚੇ ਦੀ ਪ੍ਰਤਿਭਾ ਨੂੰ ਦੇਖ ਕੇ ਇੰਡੀਆ ਬੁੱਕ ਆਫ਼ ਰਿਕਾਰਡਸ ਦੇ ਮੈਂਬਰ ਵੀ ਬੇਹੱਦ ਪ੍ਰਭਾਵਿਤ ਸਨ ਉਨ੍ਹਾਂ ਦਾ ਕਹਿਣਾ ਸੀ ਕਿ ਪਰਲਮੀਤ ਇੰਸਾਂ ਦਾ ਐਨੇ ਮੁਸ਼ਕਲ ਸ਼ਬਦਾਂ ਨੂੰ ਯਾਦ ਕਰਨਾ ਅਤੇ ਸਹਿਜਤਾ ਨਾਲ ਉਚਾਰਣ ਅਤੇ ਬੋਲਣ ਦੀ ਸਪੀਡ ਅਦਭੁੱਤ ਹੈ ਪਰੀਓਡਿਕ ਟੇਬਲ ਸੁਣਾ ਕੇ ਰਿਕਾਰਡ ਸਥਾਪਿਤ ਕਰਨ ’ਤੇ ਇੰਡੀਆ ਬੁੱਕ ਆਫ਼ ਰਿਕਾਰਡਸ ਵੱਲੋਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਇੱਕ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਸੀ ਪਰਲਮੀਤ ਪੜ੍ਹਾਈ ਦੇ ਨਾਲ-ਨਾਲ ਘੋੜਸਵਾਰੀ ਅਤੇ ਸੰਸਕ੍ਰਿਤਕ ਗਤੀਵਿਧੀਆਂ ’ਚ ਵੀ ਹਿੱਸਾ ਲੈਂਦੀ ਰਹਿੰਦੀ ਹੈ
ਪਰਲਮੀਤ ਇੰਸਾਂ ਦੀ ਇਸ ਸਫ਼ਲਤਾ ਤੋਂ ਨਾ ਸਿਰਫ਼ ਸਕੂਲ ਅਤੇ ਮਾਤਾ-ਪਿਤਾ ਖੁਸ਼ ਹਨ ਸਗੋਂ ਪੂਰਾ ਸਰਸਾ ਆਪਣੇ ਜ਼ਿਲ੍ਹੇ ਦੀ ਇਸ ਉਪਲੱਬਧੀ ’ਤੇ ਖੁਸ਼ ਹੈ































































