ਮਾਤਾ-ਪਿਤਾ ਹੁੰਦੇ ਹਨ ਸਭ ਤੋਂ ਪਹਿਲਾਂ ਰੋਲ ਮਾਡਲ
ਬੱਚਿਆਂ ਦੀਆਂ ਪੀੜ੍ਹੀਆਂ ਉਨ੍ਹਾਂ ਕਾਲਪਨਿਕ ਨਾਇਕਾਂ ਦੀਆਂ ਕਹਾਣੀਆਂ ਸੁਣ ਕੇ ਵੱਡੀਆਂ ਹੋਈਆਂ, ਜਿਨ੍ਹਾਂ ਨੇ ਆਪਣੇ ਬਚਪਨ ’ਚ ਹੀ ਆਪਣੀ ਸ਼ਾਨਦਾਰ ਸਖਸ਼ੀਅਤ ਦਾ ਸਬੂਤ ਦਿੱਤਾ ਜਾੱਰਜ ਵਾਸ਼ਿੰਗਟਨ ਦੀ ਕਹਾਣੀ ਅਸੀਂ ਸਾਰੇ ਸੁਣ ਚੁੱਕੇ ਹਾਂ ਅਤੇ ਕਿਸ ਤਰ੍ਹਾਂ ਉਨ੍ਹਾਂ ਨੇ ਚੇਰੀ ਰੁੱਖ ਨੂੰ ਕੱਟ ਸੁੱਟਿਆ ਅਤੇ ਜਦੋਂ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਬੇਸ਼ੱਕ ਇਸ ਨੂੰ ਸਵੀਕਾਰ ਕੀਤਾ
ਕਈ ਪ੍ਰੇਰਨਾਦਾਇਕ ਕਹਾਣੀਆਂ ਮਾਂ-ਬਾਪ ਅਤੇ ਦਾਦਾ-ਦਾਦੀ ਵੱਲੋਂ ਰਟਾਈਆਂ ਜਾਂਦੀਆਂ ਹਨ, ਤਾਂ ਕਿ ਆਦਰਸ਼ ਵਿਅਕਤੀਆਂ ਦਾ ਉਦਾਹਰਨ ਦੇ ਕੇ ਬੱਚਿਆਂ ਦਾ ਚਰਿੱਤਰ ਨਿਰਮਾਣ ਕੀਤਾ ਜਾ ਸਕੇ ਫਿਰ ਵੀ ਸਮਾਂ ਬਦਲ ਗਿਆ ਹੈ ਅਤੇ ਕਹਾਣੀਆਂ ਸੁਣਾਉਣ ਦੀ ਪ੍ਰਵਿਰਤੀ ’ਚ ਭਾਰੀ ਕਮੀ ਆਈ ਹੈ,
Also Read :-
- ਪਰਮਾਤਮਾ ਦਾ ਰੂਪ ਹੈ ਪਿਤਾ -ਫਾਦਰਸ-ਡੇ (19 ਜੂਨ)’ਤੇ ਵਿਸ਼ੇਸ਼
- ਮੇਰੀ ਮਾਂ ਯਕੀਨਨ ਮੇਰੀ ਚੱਟਾਨ ਹੈ 18 ਮਈ ਮਾਂ ਦਿਵਸ ’ਤੇ ਵਿਸ਼ੇਸ਼:
- ਬੱਚਿਆਂ ਨੂੰ ਸੰਵਾਰੋ ਸਲੀਕੇ ਨਾਲ
- ਸੰਸਕਾਰੀ ਬੱਚਾ ਹੀ ਆਉਣ ਵਾਲੀਆਂ ਪੀੜ੍ਹੀਆਂ ਦਾ ਨਿਰਮਾਤਾ
- ਬੱਚਿਆਂ ਨੂੰ ਹਾਰ ਸਵੀਕਾਰਨਾ ਵੀ ਸਿਖਾਓ
- ਬਹੁਤ ਜ਼ਰੂਰੀ ਹੈ ਬੱਚਿਆਂ ਨਾਲ ਮਿਲ-ਬੈਠਣਾ
Table of Contents
ਪਰ ਆਦਰਸ਼ ਵਿਅਕਤੀਆਂ ਦਾ ਮਹੱਤਵ ਜਿਉਂ ਦਾ ਤਿਉਂ ਬਣਿਆ ਹੋਇਆ ਹੈ
ਆਦਰਸ਼ ਵਿਅਕਤੀਆਂ ਦਾ ਮਹੱਤਵ:
ਬੱਚੇ ਦੇ ਮਨੋਵਿਗਿਆਨਕ ਵਿਕਾਸ ’ਚ ਆਦਰਸ਼ ਵਿਅਕਤੀਆਂ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ ਉਹ ਆਪਣੇ ਕੌਸ਼ਲ ਜਾਂ ਉਪਲੱਬਧੀਆਂ, ਮੁੱਲਾਂ ਦੇ ਆਧਾਰ ’ਤੇ ਸਖਸ਼ੀਅਤ ਦੀ ਪਹਿਚਾਣ ਕਰਨ ’ਚ ਬੱਚੇ ਦੀ ਮੱਦਦ ਕਰਦੇ ਹਨ ਆਦਰਸ਼ ਵਿਅਕਤੀ ਨਾ ਸਿਰਫ਼ ਬੱਚਿਆਂ ਨੂੰ ਆਪਣਾ ਉਦੇਸ਼ ਅਤੇ ਦੁਨੀਆਂ ’ਚ ਆਪਣਾ ਸਥਾਨ ਤੈਅ ਕਰਨ ’ਚ ਮੱਦਦ ਕਰਦੇ ਹਨ, ਸਗੋਂ ਦ੍ਰਿਸ਼ ਟੀਚਿਆਂ ਜ਼ਰੀਏ, ਬੱਚਿਆਂ ’ਚ ਆਤਮਵਿਸ਼ਵਾਸ ਵਧਦਾ ਹੈ, ਤਾਂ ਕਿ ਉਹ ਖੁਦ ’ਚ ਉਮੀਦਾਂ ਦਾ ਵਿਕਾਸ ਕਰ ਸਕਣ ਵਿਕਾਸ ਦੀ ਮਿਆਦ ’ਚ, ਆਦਰਸ਼ ਸ਼ਖਸੀਅਤ ਬੱਚਿਆਂ ਨੂੰ ਜੀਵਨ ਕੌਸ਼ਲ ਅਤੇ ਸਿਹਤਮੰਦ ਦ੍ਰਿਸ਼ਟੀਕੋਣ ਨਾਲ ਵਿਕਸਤ ਬਣਾ ਸਕਦੇ ਹਨ ਸਰਵੋਤਮ ਇਹ ਹੈ ਕਿ ਬੱਚਿਆਂ ਦੀ ਆਦਰਸ਼ ਸਖਸ਼ੀਅਤ ਉਨ੍ਹਾਂ ਦੇ ਆਪਣੇ ਸਮੇਂ ਦਾ ਕੋਈ ਅਸਲੀਅਤ ਸਖ਼ਸ਼ੀਅਤ ਹੋਵੇ, ਜਿਸ ਨਾਲ ਉਹ ਖੁਦ ਨੂੰ ਜੋੜ ਕੇ ਦੇਖ ਸਕਣ
ਸਭ ਤੋਂ ਪ੍ਰਭਾਵਸ਼ਾਲੀ ਆਦਰਸ਼ ਸਖਸ਼ੀਅਤ
ਜਦਕਿ ਮਹਾਤਮਾ ਗਾਂਧੀ, ਸਚਿਨ ਤੇਂਦੁਲਕਰ ਅਤੇ ਮੈਰੀ ਕਾੱਮ ਵਰਗੀਆਂ ਸਖ਼ਸ਼ੀਅਤਾਂ ਉਨ੍ਹਾਂ ਬੱਚਿਆਂ ਲਈ ਬਹੁਤ ਵੱਡੇ ਆਦਰਸ਼ ਸਖਸ਼ੀਅਤ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਉਪਲੱਬਧੀਆਂ ਬਾਰੇ ਕਾਫ਼ੀ ਜਾਣਕਾਰੀ ਹੈ, ਜ਼ਿਆਦਾਤਰ ਬੱਚਿਆਂ ’ਤੇ ਉਨ੍ਹਾਂ ਦੇ ਰੋਲ ਮਾਡਲਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਪੈਂਦਾ ਹੈ, ਜਿਨ੍ਹਾਂ ਨਾਲ ਉਹ ਰੈਗੂਲਰ ਤੋਰ ’ਤੇ ਰੂਬਰੂ ਹੋ ਸਕਦੇ ਹਨ ਬੱਚਿਆਂ ਦੇ ਵਿਕਾਸ ’ਚ ਆਮ ਤੌਰ ’ਤੇ ਪਰਿਵਾਰ ਅਤੇ ਮਿੱਤਰ-ਸਬੰਧਾਂ ਵਾਲੇ ਲੋਕਾਂ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਪੈਂਦਾ ਹੈ ਜਦੋਂ ਬੱਚੇ ਸਮਾਜਿਕ ਕੰਮ, ਇਲਾਜ, ਖੇਡਾਂ ਜਾਂ ਕਾਰੋਬਾਰ ’ਚ ਸ਼ਾਮਲ ਅਸਲੀ ਜ਼ਿੰਦਗੀ ਦੇ ਜਾਣਕਾਰ ਲੋਕਾਂ ਨਾਲ ਆਪਣੇ ਵਿਚਾਰ, ਮੁੱਲ ਅਤੇ ਸੋਚ ਸਾਂਝਾ ਕਰ ਪਾਉਂਦੇ ਹਨ ਤਾਂ ਇਸ ਨਾਲ ਉਨ੍ਹਾਂ ਨੂੰ ਬਿਹਤਰ ਤਰੀਕੇ ਨਾਲ ਵਿਕਾਸ ’ਚ ਮੱਦਦ ਮਿਲਦੀ ਹੈ
ਇਸੇ ਤਰ੍ਹਾਂ ਬੱਚਿਆਂ ਦੇ ਵਿਕਾਸ ਦਾ ਇੱਕ ਵੱਡਾ ਹਿੱਸਾ ਉਨ੍ਹਾਂ ਨੂੰ ਆਪਣੇ ਮਾਂ-ਬਾਪ ਤੋਂ ਵੱਖ ਪਹਿਚਾਣ ਬਣਾਉਣ ’ਚ ਲੱਗ ਜਾਂਦਾ ਹੈ ਇਸ ਲਈ ਸਪੱਸ਼ਟ ਤੌਰ ’ਤੇ ਮਾਂ-ਬਾਪ ਆਪਣੇ ਬੱਚਿਆਂ ਲਈ ਸਭ ਤੋਂ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਰੋਲ ਮਾਡਲਸ ’ਚੋਂ ਇੱਕ ਹੁੰਦੇ ਹਨ ਬੱਚੇ ਆਪਣੇ ਮਾਂ-ਬਾਪ ਨੂੰ ਰੋਜ਼ਾਨਾ ਬੋਲਦੇ ਹੋਏ ਅਤੇ ਕੰਮ ਕਰਦੇ ਹੋਏ ਦੇਖਦੇ ਹਨ, ਇਸ ਲਈ ਮਾਪਿਆਂ ਲਈ ਇਹ ਮਹੱਤਵਪੂਰਨ ਹੋ ਜਾਂਦਾ ਹੈ ਕਿ ਜਿਹੜੀਆਂ ਗੱਲਾਂ ਦਾ ਉਹ ਉਪਦੇਸ਼ ਦੇਣ, ਉਨ੍ਹਾਂ ਨੂੰ ਉਹ ਆਪਣੇ ਵਿਹਾਰ ’ਚ ਵੀ ਸ਼ਾਮਲ ਕਰਨ ਸਹਿਯੋਗੀ, ਸਹਿਣਸ਼ੀਲ ਅਤੇ ਉਤਸ਼ਾਹਵਰਧਕ ਮਾਪੇ ਹੋਣ ਦਾ ਸਪੱਸ਼ਟ ਤੌਰ ’ਤੇ ਬੱਚਿਆਂ ਲਈ ਕਈ ਫਾਇਦੇ ਹਨ ਇਸ ਤੋਂ ਇਲਾਵਾ ਜੋ ਮਾਂ-ਬਾਪ ਆਪਣੀਆਂ ਗਲਤੀਆਂ ਸਵੀਕਾਰ ਕਰਦੇ ਹਨ, ਉਹ ਆਪਣੀ ਬੁੱਧੀਮਾਨੀ ਅਤੇ ਅਨੁਭਵ ਵੀ ਆਪਣੇ ਬੱਚਿਆਂ ਨਾਲ ਸਾਂਝਾ ਕਰ ਪਾਉੁਂਦੇ ਹਨ ਅਤੇ ਇਨ੍ਹਾਂ ਆਦਤਾਂ ਤੋਂ ਬੱਚਿਆਂ ਨੂੰ ਮਨ੍ਹਾ ਕਰ ਸਕਦੇ ਹਨ ਅੱਜ ਦੇਸ਼ ’ਚ ਇਹ ਜ਼ਰੂਰੀ ਹੈ ਕਿ ਅਧਿਆਪਕਾਂ ਦੇ ਰੂਪ ’ਚ ਆਦਰਸ਼ ਸਖਸ਼ੀਅਤ ਵਿਕਸਤ ਹੋਵੇ ਮਾਂ-ਬਾਪ ਤੋਂ ਇਲਾਵਾ, ਅਧਿਆਪਕ ਅਤੇ ਦੇਖਭਾਲ ਕਰਨ ਵਾਲੇ ਹੋਰ ਵਿਅਕਤੀ ਬੱਚਿਆਂ ਲਈ ਚੰਗੇ ਰੋਲ-ਮਾਡਲਸ ਹੋ ਸਕਦੇ ਹਨ, ਕਿਉਂਕਿ ਬੱਚੇ ਦਿਨ ਦਾ ਆਪਣਾ ਕਾਫ਼ੀ ਸਮਾਂ ਕਲਾਸਾਂ ’ਚ ਬਿਤਾਉਂਦੇ ਹਨ ਅਧਿਆਪਕਾਂ ਲਈ ਇਹ ਜ਼ਰੂਰੀ ਹੈ ਕਿ ਉਹ ਬੱਚਿਆਂ ਦੀ ਅਨੋਖੀ ਸਮੱਰਥਾਂ ਦੀ ਤਲਾਸ਼ ਕਰ ਸਕਣ ਅਤੇ ਇਸ ਨੂੰ ਉਨ੍ਹਾਂ ਦੇ ਮਾਪਿਆਂ ਨੂੰ ਦੱਸਣ
ਆਦਰਸ਼ ਵਿਅਕਤੀ ਦੀ ਇਹ ਤਲਾਸ਼ ਉਦੋਂ ਸ਼ੁਰੂ ਹੋ ਸਕੇਗੀ, ਜਦੋਂ ਲੋਕ ਸਹੀ ਸੋਚ ਅਪਣਾਉਣ, ਤਾਂ ਕਿ ਪੂਰਨ ਵਿਕਾਸ ਨੂੰ ਵਾਧਾ ਮਿਲ ਸਕੇ ਖੁੱਲ੍ਹੀ ਸੋਚ ਅਤੇ ਲਗਾਤਾਰ ਸਿੱਖਣ ਦੀ ਕੋਸ਼ਿਸ਼ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ ਤਾਂ ਕਿ ਉਹ ਵੱਖ-ਵੱਖ ਚੀਜ਼ਾਂ ’ਤੇ ਆਪਣਾ ਹੱਥ ਅਜ਼ਮਾ ਸਕਣ ਇਸ ਮੁਹਿੰਮ ਨੂੰ ਵਾਧਾ ਦੇਣਾ ਹੋਵੇਗਾ ਤਾਂ ਕਿ ਬੱਚਿਆਂ ਨੂੰ ਆਪਣੀਆਂ ਸਰਵੋਤਮ ਸਮਰੱਥਾਵਾਂ ਨੂੰ ਤਲਾਸ਼ਣ ’ਚ ਸਮਰੱਥ ਬਣਾਇਆ ਜਾ ਸਕੇ
ਉਦਾਹਰਨ ਲਈ ਇਸ ਸਾਲ ਦੇ ਓਲੰਪਿਕ ਤਮਗਾ ਜੇਤੂ-ਬਹੁਤ ਹੀ ਪ੍ਰਸਿੱਧ ਮੈਰੀ ਕਾੱਮ ਨੂੰ ਹੀ ਲੈ ਲਓ, ਜੋ ਲੜਕੇ ਅਤੇ ਲੜਕੀਆਂ ਦੋਵਾਂ ਲਈ ਹੀ ਬਰਾਬਰ ਤੌਰ ’ਤੇ ਆਦਰਸ਼ ਸਖਸ਼ੀਅਤ ਬਣਾ ਚੁੱਕੇ ਹਨ ਆਮ ਜੀਵਨ ਲਈ ਅਣਉਪਯੁਕਤ ਹਾਲਾਤਾਂ ’ਚ ਪਲੇ-ਵਧੇ, ਕਾਂਸੀ ਤਮਗਾ ਜੇਤੂ ਕਾੱਮ ਨੇ ਭਾਰਤ ਦੀ ਬਾਕਸਿੰਗ ’ਚ ਪੁਰਸ਼ਾਂ ਦੇ ਇਸ ਖੇਡ ’ਚ ਅਧਿਕਾਰ ਨੂੰ ਚੁਣੌਤੀ ਦਿੱਤੀ ਹੈ ਇੱਕ ਦਹਾਕੇ ਤੋਂ ਮਹਿਲਾਵਾਂ ਨੇ ਬਾਕਸਿੰਗ ’ਚ ਆਪਣੀ ਪਹਿਚਾਣ ਬਣਾਈ ਹੈ ਅਤੇ ਆਪਣੇ ਇਸੇ ਜਜ਼ਬੇ ਕਾਰਨ ਉਹ ਬੱਚਿਆਂ ਲਈ ਇੱਕ ਬਹੁਤ ਵੱਡਾ ਰੋਲ ਮਾਡਲ ਹਨ