ਬੈਸਟ ਜੌਬ ਪਾਉਣ ਦੇ ਨਵੇਂ ਫੰਡੇ New tips for getting the best job

ਇੱਕ ਚੰਗੀ ਕੰਪਨੀ ’ਚ ਜੌਬ ਕਰਨਾ ਹਰ ਪੜ੍ਹੇ-ਲਿਖੇ ਡਿਗਰੀ ਹੋਲਡਰ ਨੌਜਵਾਨ ਦਾ ਸੁਫਨਾ ਹੁੰਦਾ ਹੈ, ਜ਼ਰੂਰਤ ਹੁੰਦੀ ਹੈ ਕੰਪਨੀਆਂ ਮਿਹਨਤੀ, ਤਜ਼ਰਬੇਕਾਰ ਅਤੇ ਹੋਣਹਾਰ ਅਤੇ ਹੋਰ ਕਈ ਖੂਬੀਆਂ ਵਾਲਿਆਂ ਦੀ ਖੋਜ ਵਿਚ ਰਹਿੰਦੀਆਂ ਹਨ ਜਿੱਥੇ ਦੋਵਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਹਨ, ਕੰਮ ਬਣ ਜਾਂਦਾ ਹੈ

ਰੱਖੋ ਕੰਮ ਦੀ ਜਾਣਕਾਰੀ:

ਜਿੱਥੇ ਤੁਸੀਂ ਕੰਮ ਕਰਨ ਜਾ ਰਹੇ ਹੋ, ਉੱਥੋਂ ਦੇ ਕੰਮ ਦੀ ਤੁਹਾਨੂੰ ਪੂਰੀ ਜਾਣਕਾਰੀ ਹੈ ਜਾਂ ਨਹੀਂ, ਕੰਪਨੀ ਕੈਂਡੀਡੇਟ ਨੂੰ ਚੁਣਦੇ ਹੋਏ ਇਹ ਦੇਖਦੀ ਹੈ ਨਾਲ ਹੀ ਜਿਸ ਫੀਲਡ ’ਚ ਤੁਸੀਂ ਜਾ ਰਹੇ ਹੋ, ਉੱਥੋਂ ਦੀਆਂ ਨਵੀਆਂ-ਨਵੀਆਂ ਗਤੀਵਿਧੀਆਂ ਬਾਰੇ ਵੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤੁਹਾਡੀ ਇਸ ਫੀਲਡ ਦੀ ਨਾਲੇਜ ਆਪ-ਟੂ-ਡੇਟ ਰਹਿਣੀ ਚਾਹੀਦੀ ਹੈ

ਤਜ਼ਰਬਾ ਬਹੁਤ ਕਾਊਂਟ ਕਰਦਾ ਹੈ:

ਜੌਬ ’ਚ ਤਜ਼ਰਬੇ ਦੀ ਕਿੰਨੀ ਡਿਮਾਂਡ ਰਹਿੰਦੀ ਹੈ, ਇਹ ਸਭ ਜਾਣਦੇ ਹਨ ਤਜ਼ਰਬੇਕਾਰ ਕੈਂਡੀਡੇਟ ਬਿਨਾ ਸ਼ੱਕ ਬਿਹਤਰ ਕੰਮ ਕਰ ਸਕਦਾ ਹੈ ਤਜ਼ਰਬੇ ਦੇ ਆਧਾਰ ’ਤੇ ਕੰਪਨੀ ਨੂੰ ਉੱਚਾਈਆਂ ’ਤੇ ਲਿਜਾਣ ’ਚ ਆਪਣਾ ਵੱਡਾ ਯੋਗਦਾਨ ਦੇ ਸਕਦਾ ਹੈ ਕੰਪਨੀ ਉਸ ਦੀ ਕਾਬਲੀਅਤ ’ਤੇ ਭਰੋਸਾ ਕਰ ਸਕਦੀ ਹੈ, ਇਸ ਲਈ ਤਜ਼ਰਬਾ ਇੱਕ ਬਹੁਤ ਮਹੱਤਵਪੂਰਨ ਫੈਕਟਰ ਮੰਨਿਆ ਜਾਂਦਾ ਹੈ

ਸਮਾਰਟ ਪ੍ਰੈਜੇਂਟੇਬਲ ਲੁਕ:

ਸਮਾਰਟ ਪ੍ਰੈਜੇਂਟੇਬਲ ਕੈਂਡੀਡੇਟਸ ਨੂੰ ਪ੍ਰੈਫਰੈਂਸ ਜ਼ਰੂਰ ਮਿਲਦਾ ਹੈ ਉਹ ਕੰਪਨੀ ਦੀ ਸ਼ਾਨ ਬਣ ਜਾਂਦੇ ਹਨ ਉਨ੍ਹਾਂ ਦਾ ‘ਆੱਰਾ’ ਕੰਪਨੀ ਦੇ ਮਾਹੌਲ ਨੂੰ ਖੁਸ਼ਨੁਮਾ ਬਣਾਈ ਰੱਖਦਾ ਹੈ ਉਨ੍ਹਾਂ ਦੀ ਤਹਿਜੀਬ ਤਮੀਜ਼ ਗੱਲ ਕਰਨ ਦਾ ਵਿਹਾਰ ਸ਼ਿਸ਼ਟਾਚਾਰ ਕੰਪਨੀ ਦਾ ਮਾਣ ਵਧਾਉਂਦਾ ਹੈ

ਪ੍ਰੈਕਟੀਕਲ ਰਹੋ:

ਕੰਪਨੀ ਪ੍ਰੈਕਟੀਕਲ ਲੋਕਾਂ ਦੀ ਬਦੌਲਤ ਹੀ ਚੱਲਦੀ ਹੈ ਅਤੇ ਸਮਝਦਾਰ ਇੰਟੈਲੀਜੈਂਟ ਲੋਕਾਂ ਦੁਆਰਾ ਬੁਲੰਦੀਆਂ ਤੱਕ ਪਹੁੰਚਦੀ ਹੈ ਇੰਟਰਵਿਊ ’ਚ ਇੱਕ ਕੈਂਡੀਡੇਟ ਰਮਨ ਭਸੀਨ ਤੋਂ ਜਦੋਂ ਉਸ ਦੀ ਤਾਕਤ ਨਾਲ ਕਮਜ਼ੋਰੀਆਂ ਵੀ ਪੁੱਛੀਆਂ ਗਈਆਂ ਤਾਂ ਉਸ ਦਾ ਸਮਾਰਟ ਜਵਾਬ ‘ਮੇਰਾ ਕੰਮ ਦੇ ਪ੍ਰਤੀ ਜਨੂੰਨ’ ਸੁਣ ਕੇ ਇੰਟਰਵਿਊ ਬੋਰਡ ਇੱਕਦਮ ਉਸ ਤੋਂ ਇੰਪ੍ਰੈੱਸ ਹੋ ਗਿਆ ਸਰਬਜੀਤ ਛਾਬੜਾ ਨੇ ਇਸ ਸਵਾਲ ਦਾ ਜਵਾਬ ਜਦੋਂ ‘ਮੇਰਾ ਆਲਸੀ ਸੁਭਾਅ’ ਕਹਿ ਕੇ ਦਿੱਤਾ ਤਾਂ ਇੰਟਰਵਿਊ ਬੋਰਡ ਨੇ ਉਸ ਤੋਂ ਫਿਰ ਅੱਗੇ ਕੁਝ ਵੀ ਪੁੱਛਣਾ ਬੇਕਾਰ ਸਮਝਿਆ

ਹਮੇਸ਼ਾ ਲਰਨਰ ਬਣੇ ਰਹੋ:

ਸਿੱਖਣ ਦਾ ਜ਼ਜ਼ਬਾ ਹੀ ਕਿਸੇ ਨੂੰ ਉੱਚਾਈਆਂ ਤੱਕ ਪਹੁੰਚਾਉਂਦਾ ਹੈ ਸਿੱਖਦੇ ਸਮੇਂ ਈਗੋ ਨੂੰ ਵਿੱਚ ਨਾ ਆਉਣ ਦਿਓ ਮੈਨੂੰ ਪਤਾ ਹੈ, ਇਹ ਸੋਚ ਤੁਹਾਡੀ ਗਰੋਥ ’ਤੇ ਫੁੱਲਸਟਾਪ ਲਾ ਦਿੰਦੀ ਹੈ ਸਿੱਖਣ ਦੀ ਲਗਨ ਹੋਵੇ ਤਾਂ ਚੋਣਕਰਤਾ ਵੀ ਇਸ ਜਜ਼ਬੇ ਦੀ ਕਦਰ ਕਰਦੇ ਹੋਏ ਤਜ਼ਰਬਾ ਨਾ ਹੋਣ ’ਤੇ ਵੀ ਜਲਦੀ ਸਿੱਖਣ ਦੀ ਸਮਰੱਥਾ ਪਹਿਚਾਣ ਕੇ ਉਸਨੂੰ ਜੌਬ ਦੇ ਦਿੰਦੇ ਹਨ

ਪ੍ਰੌਬਲਮਸ ਹੈਂਡਲ ਕਰਨ ਦੀ ਕਾਬਲੀਅਤ:

ਰਿਕਰੂਟਰ ਇਸ ਕਾਬਲੀਅਤ ਨੂੰ ਵੀ ਤੋਲਦੇ ਹਨ ਉਹ ਇਸ ਤਰ੍ਹਾਂ ਦੇ ਸਵਾਲ ਕਿ ਫਲਾਣੀ ਸਮੱਸਿਆ ਨੂੰ ਕਿਵੇਂ ਹੈਂਡਲ ਕਰੋਗੇ, ਪੁੱਛ ਕੇ ਤੁਹਾਡੀ ਸਮੱਸਿਆਵਾਂ ਨਾਲ ਡੀਲ ਕਰਨ ਦੀ ਕਾਬਲੀਅਤ ਪਰਖ ਲੈਂਦੇ ਹਨ ਇਸ ਨਾਲ ਉਹ ਜੱਜ ਕਰਦੇ ਹਨ ਕਿ ਤੁਸੀਂ ਕਿੰਨੇ ਰਿਸਪਾਂਸੀਬਲ ਅਤੇ ਭਰੋਸੇਮੰਦ ਹੋ

ਜੌਬ ਮਾਰਕਿਟ ਦੇ ਨਵੇਂ ਰੂਲਾਂ ਨੂੰ ਜਾਣ ਕੇ ਕਰੋ ਤਿਆਰੀ:

ਸਮੇਂ ਦੇ ਨਾਲ-ਨਾਲ ਰਿਕਰੂਟਰਾਂ ਦੀ ਮੰਗ ’ਚ ਕਾਫੀ ਬਦਲਾਅ ਆਇਆ ਹੈ ਹੁਣ ਉਹ ਪਹਿਲਾਂ ਵਰਗੀਆਂ ਈਜੀ ਗੋਇੰਗ ਗੱਲਾਂ ਨਹੀਂ ਰਹਿ ਗਈਆਂ ਹਰ ਚੀਜ਼ ’ਚ ਤੁਹਾਡੇ ਤੋਂ ਸਪੈਸ਼ਲ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਇੱਕ ਐਕਸ ਫੈਕਟਰ ਤੁਹਾਨੂੰ ਖਾਸ ਬਣਾਉਂਦਾ ਹੈ ਤੁਹਾਡਾ ਬਾਇਓਡਾਟਾ ਤੁਹਾਡਾ ਸਟਰਾਂਗ ਵੈਪਨ ਹੈ ਇਸ ਨੂੰ ਇੱਕ ਇੰਪਾਰਟੈਂਟ ਪੈਕੇਜ ਵਾਂਗ ਤਿਆਰ ਕਰੋ ਤੁਹਾਨੂੰ ਇਸ ’ਚ ਮੁਸ਼ਕਿਲ ਆਵੇ ਤਾਂ ਪ੍ਰੋਫੈਸ਼ਨਲ ਕੰਪਨੀ ਦੀ ਮੱਦਦ ਲਈ ਜਾ ਸਕਦੀ ਹੈ ਉਹ ਤੁਹਾਡਾ ਬਾਇਓਡਾਟਾ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਤਿਆਰ ਕਰ ਦੇਵੇਗੀ

ਜੇਕਰ ਤੁਸੀਂ ਆਪਣੇ ਪੈਸ਼ਨ ਨੂੰ ਜੌਬ ਬਣਾਉਣ ਵਿੱਚ ਕਾਮਯਾਬ ਹੋ ਜਾਂਦੇ ਹੋ ਤਾਂ ਤੁਸੀਂ ਉੱਥੇ ਆਪਣਾ ਸੌ ਫੀਸਦੀ ਦੇ ਕੇ ਜਲਦੀ ਸਫ਼ਲ ਹੋ ਜਾਂਦੇ ਹੋ ਆਪਣੀ ਨੈੱਟਵਰਕਿੰਗ ਵਧਾਓ ਇਹ ਤੁਹਾਡੇ ਜੌਬ ਮਾਰਕਿਟ ’ਚ ਕੰਮ ਆਵੇਗਾ ਆਪਣੇ-ਆਪ ਨੂੰ ਕਦੇ ਅੰਡਰ ਐਸਟੀਮੇਟ ਨਾ ਕਰੋ ਸਗੋਂ ਆਪਣੀ ਉਪਯੋਗਤਾ ਖੁਦ ਵੀ ਸਮਝੋ ਤੇ ਇਸ ਦਾ ਪ੍ਰਦਰਸ਼ਨ ਵੀ ਕਰੋ ਫਿਰ ਭਾਵੇਂ ਇੰਟਰਵਿਊ ’ਚ ਹੋਵੇ ਜਾਂ ਜੌਬ ’ਚ ਇਹ ਜੌਬ ਮਾਰਕਿਟ ’ਚ ਬਣੇ ਰਹਿਣ ਦਾ ਖਾਸ ਫੰਡਾ ਹੈ ਜੌਬ ’ਚ ਮੁਸੀਬਤਾਂ ਤੋਂ ਬਚਣ ਲਈ ਆਪਣੀ ਪੁਰਾਣੀ ਕੰਪਨੀ ਅਤੇ ਬੌਸ ਜਾਂ ਕਲੀਗਸ ਦੀ ਬੁਰਾਈ ਨਾ ਕਰੋ ਕਾਰਪੋਰੇਟ ਜਗਤ ’ਚ ਲੋਕ ਅਕਸਰ ਪਹਿਚਾਣ ਵਾਲੇ ਨਿੱਕਲ ਆਉਂਦੇ ਹਨ

ਕੁਝ ਹੋਰ ਖਾਸ ਫੰਡੇ:

ਆਫਿਸ ’ਚ ਕੁੱਲ ਮਿਲਾ ਚੰਗਾ ਮਾਹੌਲ ਬਣਾਈ ਰੱਖੋ ਆਪਣੀ ਪ੍ਰੋਫੈਸ਼ਨਲ ਲਾਈਫ ਦੀ ਕਦਰ ਕਰੋ ਨੌਕਰੀ ਮਿਲ ਗਈ, ਹੁਣ ਕੀ, ਇਹ ਨਾ ਸੋਚੋ ਸਗੋਂ ਕੰਮ ਨੂੰ ਅਹਿਮੀਅਤ ਦਿਓ ਸਿੰਸਐਰਿਟੀ ਹਮੇਸ਼ਾ ਬਣੀ ਰਹੇ  ਲਗਨ ਅਤੇ ਮਿਹਨਤ ਹਮੇਸ਼ਾ ਵਧੀਆ ਰਿਜ਼ਲਟ ਦਿੰਦੀ ਹੈ
-ਊਸ਼ਾ ਜੈਨ ‘ਸ਼ੀਰੀਂ’

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!