ਫਰਨੀਚਰ ਖਰੀਦਣ ਤੋਂ ਪਹਿਲਾਂ New furniture Before Buying Buying During Tips ਜਦੋਂ ਕੋਈ ਮਹਿਮਾਨ ਤੁਹਾਡੇ ਘਰ ’ਚ ਦਾਖਲ ਹੁੰਦਾ ਹੈ ਤਾਂ ਉਸ ਦੀ ਨਜ਼ਰ ਮਕਾਨ ਦੀ ਬਨਾਵਟ ਤੋਂ ਜ਼ਿਆਦਾ ਅੰਦਰ ਦੇ ਸਾਜੋ-ਸਮਾਨ ਵੱਲ ਰਹਿੰਦੀ ਹੈ
ਉਂਜ ਵੀ ਹਰ ਵਿਅਕਤੀ ਦੀ ਇਹੀ ਕਲਪਨਾ ਰਹਿੰਦੀ ਹੈ ਕਿ ਉਸ ਦਾ ਘਰ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਹੋਵੇ ਘਰ ਦੀ ਸਜਾਵਟ ਤੋਂ ਸਾਡਾ ਅਰਥ ਹੈ ਘਰ ਦੇ ਫਰਨੀਚਰ ਤੋਂ ਜਿੱਥੇ ਹਰ ਵਸਤੂ ਸੁਚੱਜੇ ਢੰਗ ਨਾਲ ਰੱਖੀ ਹੋਵੇ ਤਾਂ ਉਹ ਖੂਬਸੂਰਤ ਹੀ ਕਹਿਲਾਏਗੀ
ਵਧੀਆ ਫਰਨੀਚਰ ਨਾਲ ਇੱਕ ਤਾਂ ਤੁਹਾਡੀਆਂ ਰੁਚੀਆਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ,
ਦੂਜਾ ਇਸ ਨਾਲ ਤੁਹਾਡਾ ਆਪਣੇ ਘਰ ਪ੍ਰਤੀ ਲਗਾਅ ਪਤਾ ਚੱਲਦਾ ਹੈ ਆਧੁਨਿਕ ਜੀਵਨ ’ਚ ਫਰਨੀਚਰ ਤੋਂ ਮਤਲਬ ਸਿਰਫ਼ ਸੋਫਾ, ਪਲੰਗ, ਡਾਈਨਿੰਗ ਟੇਬਲ ਤੋਂ ਹਟ ਕੇ ਕਿਤੇ ਹੋਰ ਵੀ ਹੈ ਘਰ ਦੀਆਂ ਦੀਵਾਰਾਂ ਤੇ ਵਿਸ਼ੇਸ਼ ਥਾਵਾਂ ਨੂੰ ਕਵਰ ਕਰਨ ਤੋਂ ਲੈ ਕੇ ਪਾਰਟੀਸ਼ਨ ਤੱਕ ਦਾ ਕੰਮ ਅੱਜ ਫਰਨੀਚਰ ਨਾਲ ਹੀ ਕੀਤਾ ਜਾਂਦਾ ਹੈ ਇਸ ਦੇ ਲਈ ਬਾਜ਼ਾਰ ’ਚ ਹਰ ਤਰ੍ਹਾਂ ਦੇ ਫਰਨੀਚਰ ਮੌਜ਼ੂਦ ਹਨ ਜਿਸ ਨੂੰ ਤੁਸੀਂ ਰੁਚੀ ਦੇ ਉਲਟ ਮਨਚਾਹਾ ਢਾਲ ਸਕਦੇ ਹੋ
Also Read: ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ ?
ਵਧੀਆ ਫਰਚੀਨਰ ਖਰੀਦਣ ਤੋਂ ਪਹਿਲਾਂ ਜੇਕਰ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਤੁਸੀਂ ਵੀ ਆਪਣੇੇ ਘਰ ਨੂੰ ਆਪਣੇ ਖਵਾਬਾਂ ਦਾ ਆਸ਼ੀਆਨਾ ਕਹਿ ਸਕਦੇ ਹੋ ਇਸ ਵਿਸ਼ੇ ’ਚ
Table of Contents
ਮਾਹਿਰਾਂ ਦਾ ਕਹਿਣਾ ਹੈ ਕਿ:-
ਖਰੀਦਣ ਤੋਂ ਪਹਿਲਾਂ ਸੋਚੋ:-
ਫਰਨੀਚਰ ਖਰੀਦਣ ਤੋਂ ਪਹਿਲਾਂ ਆਪਣੀਆਂ ਜ਼ਰੂਰਤਾਂ ਬਾਰੇ ਸੋਚੋ ਇਸ ਨਾਲ ਤੁਹਾਡਾ ਸਮਾਂ ਤੇ ਪੈਸਾ ਤਾਂ ਬਚੇਗਾ ਹੀ, ਨਾਲ ਹੀ ਇਸ ਨਾਲ ਗੈਰ-ਜ਼ਰੂਰਤਮੰਦ ਖਰੀਦ ਦੀ ਨਿਰਾਸ਼ਾ ਤੋਂ ਵੀ ਬਚਿਆ ਜਾ ਸਕਦਾ ਹੈ
ਆਪਣੀਆਂ ਰੁਚੀਆਂ ਨੂੰ ਸਮਝੋ:-
ਇਹ ਵਿਚਾਰ ਕਰੋ ਕਿ ਤੁਸੀਂ ਆਪਣੇ ਘਰ ਨੂੰ ਕਿਵੇਂ ਸਜਾਉਣਾ ਚਾਹੁੰਦੇ ਹੋ? ਕੀ ਇਹ ਸਿਰਫ਼ ਇੱਕ ਕਮਰਾ ਹੈ ਜਾਂ ਪੂਰਾ ਘਰ, ਕਿਸ ਤਰ੍ਹਾਂ ਦੀ ਰੂਪਰੇਖਾ (ਡਿਜ਼ਾਇਨ) ਤੁਹਾਨੂੰ ਸੂਟ ਕਰਦੇ ਹਨ ਆਦਿ?
ਇਸ ਦੀ ਵਰਤੋਂ ਕਿਵੇਂ ਕਰੀਏ:-
ਇਹ ਜਾਣਨਾ ਵੀ ਜ਼ਰੂਰੀ ਹੈ ਕਿ ਤੁਸੀਂ ਇਸ ਦੀ ਵਰਤੋਂ ਕਿਸ ਤਰ੍ਹਾਂ ਕਰਨਾ ਚਾਹੋਂਗੇ ਉਦਾਹਰਨ ਲਈ ਇੱਕ ਸਾਂਝੇ ਪਰਿਵਾਰ ਦੀਆਂ ਰੁਚੀਆਂ (ਡਿਜ਼ਾਇਨ, ਫੈਬਰਿਕ ਆਦਿ) ਘਰ ਦੇ ਵੱਡੇ ਬਜ਼ੁਰਗਾਂ ਦੀ ਸਹੂਲੀਅਤ ’ਤੇ ਨਿਰਭਰ ਕਰਦੀ ਹੈ, ਦੂਜੇ ਪਾਸੇ ਇੱਕ ਨਿਊਕਲੀਅਰ ਪਰਿਵਾਰਕ ਦੇ ਜੀਵਨ ’ਚ ਇਹੀ ਪਸੰਦ ਇੱਕ ਉਲਟ ਦ੍ਰਿਸ਼ਟੀਕੋਣ ਅਪਣਾ ਲੈਂਦੇ ਹਨ
ਥਾਂ ਦਾ ਮੁੱਲਾਂਕਣ:
ਆਪਣੇ ਘਰ ’ਚ ਫਲੋਰ ਪਲਾਨ ਨੂੰ ਯੋਜਨਾਬੱਧ ਕਰੋ ਇਸ ਨਾਲ ਥਾਂ ਦੀ ਵਰਤੋਂ ਸਹੀ ਢੰਗ ਨਾਲ ਹੋ ਸਕੇਗੀ
ਆਪਣਾ ਬਜ਼ਟ ਰੱਖੋ:-
ਤੁਸੀਂ ਕਿੰਨਾ ਖਰਚ ਕਰ ਸਕਦੇ ਹੋ ਅਤੇ ਕੀ ਇਸ ਨਾਲ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਸੰਤੁਸ਼ਟ ਹੁੰਦੀਆਂ ਹਨ? ਆਪਣੀ ਜੇਬ ਨੂੰ ਦੇਖਦੇ ਹੋਏ ਹੀ ਹਰ ਵਸਤੂ ਦੀ ਚੋਣ ਕਰੋ
ਬਲਵਿੰਦਰ ਕੌਰ