Experiences of satsangis

ਰਾਜਕੁਮਾਰ ਹੀ ਹੈ ਮੁਨਸ਼ੀ ਰਾਮ  -ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ

ਮਾਤਾ ਬਾਗਾਂ ਬਾਈ ਇੰਸਾਂ ਪਤਨੀ ਪ੍ਰੇਮੀ ਨਾਦਰ ਰਾਮ ਇੰਸਾਂ, ਵਾਸੀ ਰਾਨੀਆਂ ਜ਼ਿਲ੍ਹਾ ਸਰਸਾ ਮਾਤਾ ਬਾਗਾਂ ਬਾਈ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਅਨੋਖੇ ਕਰਿਸ਼ਮੇ ਦਾ ਇਸ ਤਰ੍ਹਾਂ ਵਰਣਨ ਕਰਦੀ ਹੈ:

ਸੰਨ 1959 ਦੀ ਗੱਲ ਹੈ ਮੈਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਰਾਨੀਆਂ ’ਚ ਹੋਏ ਰੂਹਾਨੀ ਸਤਿਸੰਗ ’ਚ ਨਾਮ-ਸ਼ਬਦ, ਗੁਰੂਮੰਤਰ ਲਿਆ ਉਸ ਸਮੇਂ ਡੇਰਾ ਸੱਚਾ ਸੌਦਾ ਸਤਿਗੁਰੂ ਧਾਮ ਰਾਨੀਆਂ ’ਚ ਉਸਾਰੀ ਦੀ ਸੇਵਾ ਚੱਲ ਰਹੀ ਸੀ ਮੈਂ ਵੀ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਦਰਬਾਰ ’ਚ ਸੇਵਾ ਕਰਨ ਜਾਇਆ ਕਰਦੀ ਸੀ ਅਤੇ ਦਿਨ-ਰਾਤ ਸਿਮਰਨ ਵੀ ਕਰਦੀ ਰਹਿੰਦੀ ਜਿਸ ਸਮੇਂ ਮੈਂ ਨਾਮ ਲਿਆ, ਉਸ ਸਮੇਂ ਮੇਰਾ ਬੇਟਾ ਮੁਨਸ਼ੀ ਰਾਮ ਮੇਰੀ ਗੋਦੀ ’ਚ ਸੀ ਉਸਦੀ ਉਮਰ ਉਦੋਂ ਕਰੀਬ ਇੱਕ ਸਾਲ ਸੀ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਸਮਾਂ ਆਉਣ ’ਤੇ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਆਪਣੀ ਰੂਹਾਨੀ  ਤਾਕਤ ਬਖ਼ਸ਼ ਕੇ ਅਤੇ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਿਰਾਜਮਾਨ ਕਰਕੇ ਖੁਦ 18 ਅਪਰੈਲ 1960 ਨੂੰ ਜੋਤੀ-ਜੋਤ ਸਮਾਂ ਗਏ ਮੁਨਸ਼ੀ ਰਾਮ ਨੂੰ ਨਾਮ ਦਿਵਾਉਣਾ ਅਸੀਂ ਭੁੱਲ ਹੀ ਗਏ ਸਮਾਂ ਲੰਘਦਾ ਗਿਆ ਕਰੀਬ 17-18 ਸਾਲ ਦੀ ਨੌਜਵਾਨ ਉਮਰ ’ਚ ਭਾਵ ਸੰਨ 1977 ’ਚ ਮੇਰੇ ਬੇਟੇ ਮੁਨਸ਼ੀ ਦੀ ਅਚਾਨਕ ਮੌਤ ਹੋ ਗਈ

ਮੇਰੇ ਪਤੀ ਦਾ ਸ਼ਹਿਰ ਦੇ ਇੱਕ ਸੇਠ ਨੋਤਾ ਰਾਮ ਨਾਲ ਭਰਾਵਾਂ ਵਰਗਾ ਪਿਆਰ ਸੀ ਮੇਰਾ ਬੇਟਾ ਮੁਨਸ਼ੀ ਰਾਮ ਉਨ੍ਹੀਂ ਦਿਨੀਂ ਖੇਤੀ ਦੇ ਕੰਮ ’ਚ ਸੇਠ ਦਾ ਟਰੈਕਟਰ ਚਲਾਇਆ ਕਰਦਾ ਸੀ, ਸਗੋਂ ਉਸ ਦਿਨ ਅਸੀਂ ਆਪਣੇ ਝੋਨੇ ਤੋਂ ਨਦੀਨ ਕੱਢਣ ਲਈ ਆਪਣੇ 35-40 ਰਿਸ਼ਤੇਦਾਰ-ਸਬੰਧੀ ਵੀ ਬੁਲਾਏ ਹੋਏ ਸਨ ਮੁਨਸ਼ੀ ਰਾਮ ਨੇ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਉਹ ਸੇਠ ਦਾ ਟਰੈਕਟਰ ਉਸਦੇ ਖੇਤ ’ਚ ਛੱਡ ਕੇ ਹੁਣੇ ਹੀ ਵਾਪਸ ਆ ਰਿਹਾ ਹੈ ਉਹ ਟਰੈਕਟਰ ਸੇਠ ਦੇ ਖੇਤ ਛੱਡਣ ਲਈ ਚਲਿਆ ਗਿਆ ਜਦੋਂ ਟਰੈਕਟਰ ਉਨ੍ਹਾਂ ਦੇ ਕੋਲ ਛੱਡ ਕੇ ਵਾਪਸ ਆਉਣ ਲੱਗਾ, ਤਾਂ ਸੇਠ ਨੇ ਕਿਹਾ ਕਿ ਅੱਜ ਕੋਈ ਮਜ਼ਦੂਰ ਨਹੀਂ ਹੈ,

ਇੱਕ ਹੀ ਨੌਕਰ ਹੈ ਤੂੰ ਇਸਦੇ ਨਾਲ ਜਾ ਕੇ ਝੋਨੇ ’ਤੇ ਦਵਾਈ ਛਿੜਕਵਾ ਦੇ ਮੁਨਸ਼ੀ ਰਾਮ ਸੇਠ ਨੂੰ ਜਵਾਬ ਨਾ ਦੇ ਸਕਿਆ ਤਾਂ ਦੋਵਾਂ ਨੇ ਮਿਲ ਕੇ ਸੇਠ ਦੇ ਝੋਨੇ ਦੇ ਖੇਤਾਂ ’ਚ ਦਵਾਈ ਛਿੜਕਣੀ ਸ਼ੁਰੂ ਕਰ ਦਿੱਤੀ ਉਨ੍ਹੀਂ ਦਿਨੀਂ ਮੁਨਸ਼ੀ ਰਾਮ ਦੇ ਪੈਰ ’ਤੇ ਇੱਕ ਜ਼ਖਮ ਸੀ ਉਹ ਜ਼ਹਿਰੀਲੀ ਦਵਾਈ ਉਸ ਜ਼ਖਮ ਰਾਹੀਂ ਮੁਨਸ਼ੀ ਰਾਮ ਦੇ ਸਰੀਰ ’ਚ ਚਲੀ ਗਈ ਅਤੇ ਦੇਖਦੇ ਹੀ ਦੇਖਦੇ ਉਹ ਅਚੇਤ ਹੋ ਕੇ ਜ਼ਮੀਨ ’ਤੇ ਡਿੱਗ ਗਿਆ ਉਸਨੂੰ ਉਸੇ ਸਮੇਂ ਸ਼ਹਿਰ ’ਚ ਡਾਕਟਰ ਕੋਲ ਲੈ ਜਾਇਆ ਗਿਆ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ, ਕਿਉਂਕਿ ਜ਼ਹਿਰੀਲੀ ਦਵਾਈ ਕਾਰਨ ਉਸਦੀ ਤੁਰੰਤ ਮੌਤ ਹੋ ਚੁੱਕੀ ਸੀ

ਮੈਂ ਆਪਣੇ ਬੇਟੇ ਦੇ ਵਿਯੋਗ ’ਚ ਤੜਫਦੀ ਰਹਿੰਦੀ ਮੈਂ ਨਾਮ ਦਾ ਸਿਮਰਨ ਕਰਦੀ ਅਤੇ ਆਪਣੇ ਸਤਿਗੁਰੂ ਦੇ ਅੱਗੇ ਅਰਜੋਈਆਂ ਕਰਦੀ ਕਿ ਮੇਰਾ ਬੇਟਾ ਕਿੱਥੇ ਹੈ? ਦੇਖਦੇ ਹੀ ਦੇਖਦੇ ਕਿੱਧਰ ਗਿਆ? ਇੱਕ ਰਾਤ ਅਰਧ-ਨਿੰਦਰਾ ਅਵਸਥਾ ’ਚ ਮੈਨੂੰ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਹੋਏ  ਉਨ੍ਹਾਂ ਨੇ ਮੈਨੂੰ ਮੇਰਾ ਮੁਨਸ਼ੀ ਰਾਮ ਦਿਖਾਇਆ ਮੁਨਸ਼ੀ ਰਾਮ ਨੇ ਮੈਨੂੰ ਕਿਹਾ ਕਿ ਮਾਂ, ਮੈਂ ਹੁਣ ਨੇਜ਼ੀਆ ’ਚ ਹਾਂ ਮੇਰਾ ਕਮਰਾ ਨੇਜੀਆਂ ’ਚ ਬਣੀ ਗੁਫਾ ਕੋਲ ਹੈ ਪੂਜਨੀਕ ਸਾਈਂ ਜੀ ਨੇ ਮੈਨੂੰ ਡੇਰਾ ਸੱਚਾ ਸੌਦਾ ਸਤਿਲੋਕਪੁਰ ਦਮਦਮਾਸਾਹਿਬ ਨੇਜ਼ੀਆ ਖੇੜਾ ਡੇਰੇ ਦਾ ਸਾਰਾ ਸੀਨ ਦਿਖਾਇਆ

ਮੈਨੂੰ ਪਤਾ ਨਹੀਂ ਸੀ ਕਿ ਨੇਜ਼ੀਆ ਪਿੰਡ ’ਚ ਬੇਪਰਵਾਹ ਜੀ ਦਾ ਡੇਰਾ ਸੱਚਾ ਸੌਦਾ ਬਣਿਆ ਹੋਇਆ ਹੈ ਮੈਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਨੇਜ਼ੀਆ ਪਿੰਡ ’ਚ ਡੇਰਾ ਸੱਚਾ ਸੌਦਾ ਸਤਿਲੋਕਪੁਰ ਧਾਮ ਹੈ ਅਤੇ ਉੱਥੇ ਨਾਮਚਰਚਾ ਵੀ ਹੁੰਦੀ ਹੈ ਮੈਂ ਉੱਥੇ ਜਾਣ ਲਈ ਤਿਆਰ ਹੋ ਗਈ ਮੇਰੇ ਪਤੀ ਨੇ ਮੈਨੂੰ ਉੱਥੇ ਜਾਣ ਤੋਂ ਰੋਕਿਆ ਕਿ ਲੋਕ ਕਹਿਣਗੇ ਕਿ ਉਹ ਆਪਣੇ ਨੌਜਵਾਨ ਬੇਟੇ ਦੇ ਗਮ ’ਚ ਪਾਗਲ ਹੋ ਗਈ ਹੈ ਉਹ ਮਰਨ ਵਾਲਾ ਮਰ ਗਿਆ, ਸ਼ਾਇਦ ਉਸਦੀ ਐਨੀ ਹੀ ਲਿਖੀ ਸੀ ਇੱਥੇ ਨੇਜ਼ੀਆ ’ਚ ਹੁਣ ਤੈਨੂੰ ਉਹ ਕਿੱਥੇ ਮਿਲੇਗਾ? ਮੈਂ ਉੱਥੇ ਜਾ ਕੇ ਦੇਖਿਆ ਤਾਂ ਜੋ ਕੁਝ ਮੈਨੂੰ ਸ਼ਹਿਨਸ਼ਾਹ ਜੀ ਨੇ ਸੁਫਨੇ ’ਚ ਦਿਖਾਇਆ ਸੀ, ਸਭ ਕੁਝ ਜਿਉਂ ਦਾ ਤਿਉਂ ਬਣਿਆ ਹੋਇਆ ਸੀ ਮੈਨੂੰ ਵਿਸ਼ਵਾਸ ਹੋ ਗਿਆ ਕਿ ਮੇਰਾ ਬੇਟਾ ਵੀ ਜ਼ਰੂਰ ਇੱਥੇ ਆਸਪਾਸ ਹੋਵੇਗਾ ਪਰ ਉਸ ਦਿਨ ਮੈਂ ਉਸਨੂੰ ਨਹੀਂ ਮਿਲ ਸਕੀ ਜਾਂ ਮੈਨੂੰ ਕੁਝ ਸਮਝ ’ਚ ਨਹੀਂ ਆਇਆ ਸੀ

Also Read:  ਭੜਾਸ ਕੱਢਣ ਲਈ ਬੋਲਣਾ ਨੁਕਸਾਨਦੇਹ

ਕੁਝ ਦਿਨਾਂ ਬਾਅਦ ਉਸ ਸਮੇਂ ਦੇ ਡੇਰੇ ਦੇ ਇੱਕ ਜੀਐੱਸਐੱਸ ਸੇਵਾਦਾਰ ਨਾਨਕ ਜੀ ਤੋਂ ਪਤਾ ਚੱਲਿਆ ਕਿ ਇੱਥੇ ਚਾਰ ਸਾਲ ਦਾ ਇੱਕ ਲੜਕਾ ਹੈ, ਜੋ ਕੁਝ ਅਜੀਬੋ-ਗਰੀਬ ਗੱਲਾਂ ਕਰਦਾ ਹੈ ਉਹ ਕਹਿੰਦਾ ਹੈ ਕਿ ਰਾਮਪੁਰ ਥੇੜ੍ਹੀ ਔਰ ਰਾਨੀਆਂ ਦਾ ਡੇਰਾ ਤੋ ਮਹਾਰਾ ਦੇਖੜਿਆ (ਦੇਖਿਆ ਹੋਇਆ) ਹੈ ਉਹ ਇਹ ਵੀ ਕਹਿੰਦਾ ਹੈ ਕਿ ਰਾਣੀਆਂ ਮੇਂ ਮਹਾਰਾ ਘਰ ਹੈ ਮਹਾਰੇ ਕੱਚੇ ਮਕਾਨ ਹੈਂ ਮਹਾਰੇ ਘਰ ਪਰ ਬਾਈ ਲਾੱਰਸ ਟਰੈਕਟਰ ਹੈ ਉਸ ਭਾਈ ਜੀ ਤੋਂ ਪਤਾ ਚੱਲਿਆ ਕਿ ਉਸ ਲੜਕੇ ਦਾ ਨਾਂਅ ਰਾਜ ਕੁਮਾਰ ਹੈ ਅਤੇ ਉਸਦੇ ਬਾਪ ਦਾ ਨਾਂਅ ਦੀਵਾਨ ਚੰਦ ਅਤੇ ਦਾਦਾ ਦਾ ਨਾਂਅ ਰਾਮੇਸ਼ਵਰ ਦਾਸ ਹੈ ਉਹ ਸਾਰਾ ਪਰਿਵਾਰ ਡੇਰਾ ਸੱਚਾ ਸੌਦਾ ਤੋਂ ਨਾਮ ਲੇਵਾ ਪ੍ਰੇਮੀ ਹਨ

ਮਾਤਾ ਬਾਗਾਂ ਬਾਈ ਨੇ ਦੱਸਿਆ ਕਿ ਫਿਰ ਇੱਕ ਦਿਨ ਅਸੀਂ ਸਾਰਾ ਪਰਿਵਾਰ ਜੀਪ ’ਚ ਡੇਰਾ ਸੱਚਾ ਸੌਦਾ ਨੇਜ਼ੀਆ ਖੇੜ੍ਹਾ ਪਹੁੰਚੇ ਅਤੇ  ਜੀਐੱਸਐੱਸ ਸੇਵਾਦਾਰ ਪਾਸ ਉਸ ਲੜਕੇ ਦੇ ਪਰਿਵਾਰ ਨੂੰ ਮਿਲਣ ਦੀ ਆਪਣੀ ਇੱਛਾ ਦੱਸੀ ਇਸ ’ਤੇ ਉਨ੍ਹਾਂ ਨੇ ਰਾਜ ਕੁਮਾਰ ਦੇ ਪਰਿਵਾਰ ਨੂੰ ਉੱਥੇ ਡੇਰੇ ’ਚ ਹੀ ਬੁਲਾ ਲਿਆ ਉਸ ਲੜਕੇ (ਰਾਜ ਕੁਮਾਰ) ਨੇ ਆਉਂਦੇ ਹੀ ਮੈਨੂੰ (ਮਾਂ), ਮੇਰੇ ਪਤੀ (ਬਾਪ) ਅਤੇ ਮੇਰੇ ਬੇਟੇ (ਭਾਈ) ਅਤੇ ਮੇਰੀ ਨੂੰਹ ਨੂੰ ਪਹਿਚਾਣ ਲਿਆ ਉਸ ਪਰਿਵਾਰ ਨਾਲ ਪੂਰੇ ਸਤਿਕਾਰ ਨਾਲ ਮਿਲ ਕੇ ਅਸੀਂ ਉਨ੍ਹਾ ਨੂੰ ਆਪਣੇ ਘਰ ਰਾਨੀਆਂ ’ਚ ਆਉਣ ਦਾ ਬੁਲਾਵਾ ਦੇ ਕੇ ਵਾਪਸ ਆ ਗਏ

ਕੁਝ ਦਿਨਾਂ ਬਾਅਦ ਨੇਜ਼ੀਆ ਖੇੜਾ ਵਾਲਾ ਰਾਜ ਕੁਮਾਰ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਸਮੇਤ ਸਾਡੇ ਘਰ ਰਾਨੀਆਂ ’ਚ ਆਏ ਅਸੀਂ ਆਪਣੇ ਸਾਰੇ ਰਿਸ਼ਤੇਦਾਰਾਂ ਅਤੇ ਸਬੰਧੀਆਂ ਨੂੰ ਵੀ ਬੁਲਾਇਆ ਹੋਇਆ ਸੀ ਆਪਸ ’ਚ ਮਿਲਣ ਤੋਂ ਬਾਅਦ ਮੇਰੇ ਪਤੀ ਨੇ ਆਪਣੀ ਸਕੀ ਭੈਣ ਵੱਲ ਇਸ਼ਾਰਾ ਕਰਦਿਆਂ ਰਾਜ ਕੁਮਾਰ ਤੋਂ ਪੁੱਛਿਆਂ ਕਿ ਬੇਟਾ, ਇਹ ਕੌਣ ਹੈ? ਰਾਜ ਕੁਮਾਰ ਨੇ ਕਿਹਾ ਕਿ ਇਹ ਤੁਹਾਡੀ ਬਾਈ ਜੀ (ਭੈਣ) ਭਾਵ ਮੇਰੀ ਭੂਆ ਜੀ ਹੈ ਰਾਜਸਥਾਨ ਵਾਲੀ ਉਸਨੇ ਉਸਦਾ ਨਾਂਅ ਵੀ ਸਹੀ ਦੱਸਿਆ ਸੇਠ ਨੋਤਾ ਰਾਮ ਨੂੰ ਜਦੋਂ ਪਤਾ ਲੱਗਿਆ,

ਉਹ ਵੀ ਰਾਜ ਕੁਮਾਰ ਨੂੰ ਮਿਲਣ ਆਇਆ ਉਸਨੇ ਪਿਆਰ ਅਤੇ ਸਤਿਕਾਰ ਨਾਲ ਦੋ ਸੌ ਰੁਪਏ ਉਸਨੂੰ ਦਿੱਤੇ ਇਸ ’ਤੇ ਰਾਜ ਕੁਮਾਰ ਨੇ ਕਿਹਾ ਕਿ ਅੰਕਲ, ਹਾਲੇ ਵੀ ਆਪਣਾ ਹਿਸਾਬ ਬਾਕੀ ਹੈ ਕਿਉਂਕਿ ਉਹ ਸੇਠ ਦਾ ਟਰੈਕਟਰ ਚਲਾਉਣ ਦੀ ਤਨਖਾਹ ਲੈਂਦਾ ਸੀ ਅਤੇ ਉਸਦੀ ਤਨਖਾਹ ਦੇ ਪੈਸੇ ਸੇਠ ਵੱਲ ਰਹਿੰਦੇ ਸਨ ਉਹ ਆਪਣੇ ਇੱਕ ਸਹਿਪਾਠੀ ਰਹੇ ਸਲਵੰਤ ਸਿੰਘ ਪੁੱਤਰ ਕਰਤਾਰ ਨੂੰ ਉਸਦਾ ਨਾਂਅ ਲੈ ਕੇ ਅਤੇ ਉਸਨੂੰ ਜੱਫੀ ਪਾ ਕੇ ਮਿਲਿਆ ਦਰਸ਼ਨ ਸਿੰਘ ਬਾਜੀਗਰ ਜੋ ਭੇਡ-ਬੱਕਰੀਆਂ ਚਰਾਉਂਦਾ ਸੀ, ਉਸਨੇ ਉਸਨੂੰ ਪਹਿਚਾਣ ਲਿਆ, ਉਸਨੇ ਪੁੱਛਿਆਂ ਕਿ ਹਾਲੇ ਵੀ ਭੇਡਾਂ ਹੀ ਰੱਖਦਾ ਹੈ ਜਾਂ ਕੋਈ ਹੋਰ ਕੰਮ ਕਰਦਾ ਹੈ?

ਪਰਿਵਾਰ ਦੇ ਹੋਰ ਸਬੰਧੀਆਂ ਨੂੰ ਵੀ ਜੋ ਉੱਥੇ ਮੌਜੂਦ ਸਨ, ਉਹ ਸਭ ਨੂੰ ਪਹਿਚਾਣ ਕੇ ਮਿਲਿਆ ਉਸ ਤੋਂ ਬਾਅਦ ਮੇਰਾ ਛੋਟਾ ਬੇਟਾ ਕਨਈਆ ਉਸਨੂੰ (ਰਾਜ ਕੁਮਾਰ ਨੂੰ) ਆਪਣੀ ਜੀਪ ’ਚ ਬਿਠਾ ਕੇ ਆਪਣਾ ਖੇਤ ਦਿਖਾਉਣ ਲੈ ਗਿਆ ਰਸਤੇ ’ਚ ਜਦੋਂ ਸੇਠ ਦਾ ਖੇਤ ਆਇਆ, ਤਾਂ ਰਾਜ ਕੁਮਾਰ ਨੇ ਉੱਥੇ ਖੇਤ ’ਚ ਪਹਿਲਾਂ ਤੋਂ ਬਣੀ ਕੋਠੜੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਹ ਉਹੀ ਕੋਠੜੀ ਹੈ ਜਿੱਥੇ ਮੇਰੀ ਮੌਤ ਹੋਈ ਸੀ ਉਸਨੇ ਸਾਡੇ ਵਾਲੇ ਸਾਰੇ ਖੇਤ ਵੀ ਪਹਿਚਾਣ ਕੇ ਕਨਈਆਂ ਨੂੰ ਦੱਸੇ

ਇਸ ਤੋਂ ਬਾਅਦ ਸੰਨ 2002 ’ਚ ਰਾਜ ਕੁਮਾਰ ਦੇ ਦਾਦਾ ਰਾਮੇਸ਼ਵਰ ਦਾਸ (ਨੇਜ਼ੀਆ ਵਾਲੇ) ਦੀ ਮੌਤ ਹੋ ਗਈ ਰਾਜ ਕੁਮਾਰ ਆਪਣੀ ਭੂਆ ਦੇ ਲੜਕੇ ਸੀਤਾਰਾਮ ਨਾਲ ਆਪਣੇ ਦਾਦਾ ਦੇ ਫੁੱਲ ਪਾਉਣ ਲਈ ਡੇਰਾ ਸੱਚਾ ਸੌਦਾ ਹਰਿਦੁਆਰ ਧਾਮ ਰਾਮਪੁਰ ਥੇੜ੍ਹੀ ਗਿਆ ਉੱਥੇ ਰਾਜ ਕੁਮਾਰ ਨੂੰ ਦੱਸਿਆ ਗਿਆ ਕਿ ਚਲਦੇ ਪਾਣੀ ’ਚ ਫੁੱਲ ਪਾਉਣੇ ਹਨ ਰਾਜ ਕੁਮਾਰ ਬਚਨਾ ਅਨੁਸਾਰ ਪਿੰਡ ਕਰੀ ਵਾਲਾ ਕੋਲੋਂ ਲੰਘਦੀ ਨਹਿਰ ’ਚ ਫੁੱਲ (ਅਸਥੀਆਂ) ਪਾ ਆਇਆ

Also Read:  ਇੱਸਰ ਆ, ਦਲੀਦਰ ਜਾ.... lohri

ਵਾਪਸ ਆਉਂਦੇ ਸਮੇਂ ਰਾਜ ਕੁਮਾਰ ਆਪਣੇ ਸਾਥੀ ਸੀਤਾਰਾਮ ਨੂੰ ਲੈ ਕੇ ਆਪਣੇ ਆਪ ਸਾਡੇ  ਘਰ ਆ ਗਿਆ ਘਰ ਆ ਕੇ ਸਾਨੂੰ ਰਾਜ ਕੁਮਾਰ ਨੇ ਨਾਅਰਾ ਲਗਾਇਆ ਅਤੇ ਪੈਰਾਂ ਨੂੰ ਹੱਥ ਲਗਾਇਆ ਉਸ ਸਮੇਂ ਮੈਂ ਅਤੇ ਮੇਰਾ ਪਤੀ ਹੀ ਘਰ ’ਚ ਸੀ ਮੇਰਾ ਬੇਟਾ ਅਤੇ ਪੁੱਤਰ ਨੂੰਹ ਡੇਰਾ ਸੱਚਾ ਸੌਦਾ ਸਰਸਾ ’ਚ ਸੇਵਾ ’ਤੇ ਗਏ ਹੋਏ ਸਨ ਉਹ ਮੇਰੇ ਪਤੀ ਨੂੰ ਕਹਿਣ ਲੱਗਿਆ ਕਿ ਬਾਪੂ, ਆਪਣੇ ਕੱਚੇ ਮਕਾਨ ਕਿੱਥੇ ਹਨ? ਮੇਰੇ ਪਤੀ ਨੇ ਕਿਹਾ ਕਿ ਉਹ ਸਾਹਮਣੇ ਨਜ਼ਦੀਕ ਹੀ ਹਨ ਮੇਰੇ ਪਤੀ ਨੇ ਆਪਣੇ ਛੋਟੇ ਭਰਾ ਹਰਨਾਮ ਨੂੰ ਉਹ ਮਕਾਨ ਦਿਖਾਉਣ ਲਈ ਕਿਹਾ ਰਾਜ ਕੁਮਾਰ ਉਸ ਪੁਰਾਣੇ ਮਕਾਨ ਦੀ ਛੱਤ ਵੱਲ ਦੇਖ ਕੇ ਕਹਿਣ ਲੱਗਿਆ ਕਿ ਚਾਚਾ, ਛੱਤ ਤਾਂ ਉਹ ਹੀ ਹੈ,

ਬਦਲੀ ਨਹੀਂ? ਫਿਰ ਉਹ ਆਪਣੇ ਚਾਚਾ ਹਰਨਾਮ ਦੇ ਘਰ ਗਿਆ ਉੱਥੇ ਜਦੋਂ ਆਇਆ ਤਾਂ ਅਸੀਂ ਉਸਨੂੰ ਦੁੱਧ ਪੀਣ ਨੂੰ ਦਿੱਤਾ ਦੁੱਧ ਪੀਂਦੇ ਸਮੇਂ ਰਾਜ ਕੁਮਾਰ ਨੇ ਪੁੱਛਿਆਂ ਕਿ ਬਾਪੂ ਤੁਹਾਡੇ ਕਿੰਨੇ ਲੜਕੇ ਹਨ? ਮੇਰੇ ਪਤੀ ਨੇ ਜਵਾਬ ਦਿੱਤਾ ਕਿ ਦੋ ਲੜਕੇ ਸਨ, ਉਨ੍ਹਾਂ ’ਚੋਂ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਲੜਕਾ ਕਨਈਆ ਸੇਵਾ ’ਤੇ ਡੇਰਾ ਸੱਚਾ ਸੌਦਾ ਸਰਸਾ ਗਿਆ ਹੈ ਫਿਰ ਉਸਨੇ ਪੁੱਛਿਆ ਕਿ ਬਾਪੂ, ਤੁਹਾਡੇ ਪੋਤੇ ਕਿੰਨੇ ਹਨ? ਮੇਰੇ ਪਤੀ ਨੇ ਕਿਹਾ ਕਿ ਦੋ ਹਨ ਵੱਡਾ ਦੁਕਾਨ ’ਤੇ ਹੈ ਅਤੇ ਛੋਟਾ ਖੇਡਣ ਗਿਆ ਹੈ

ਫਿਰ ਉਹ ਕੰਧ ’ਚ ਲੱਗੇ ਸ਼ੋਅ-ਕੇਸ ’ਚ ਫੋਟੋ ਦੇਖਣ ਲੱਗਿਆ ਉਸ ’ਚੋਂ ਉਸਦੀ ਫੋਟੋ (ਉਸਦੀ ਮੌਤ ਤੋਂ ਬਾਅਦ) ਮੈਂ ਕੱਢ ਕੇ ਅਲੱਗ ਰੱਖ ਲਈ ਸੀ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਰੋਟੀ ਬਣਾ ਲਓ ਰਾਜ ਕੁਮਾਰ ਰਸੋਈ ’ਚ ਮੇਰੇ ਕੋਲ ਆ ਕੇ ਬੋਲਿਆ ਕਿ ਮਾਂ, ਤੁਸੀਂ ਉਸ ਦਿਨ ਮੇਰੀ (ਮੌਤ ਵਾਲੇ ਦਿਨ) ਵੀ ਖੀਰ ਬਣਾਈ ਸੀ ਅਤੇ ਅੱਜ ਵੀ ਖੀਰ ਬਣਾਈ ਹੈ ਫਿਰ ਉਸਨੇ ਕਿਹਾ ਕਿ ਮਾਂ ਤੁਸੀਂ ਮੈਨੂੰ ਪਹਿਚਾਣਿਆ? ਮੈਂ ਤਾਂ ਤੈਨੂੰ ਅਤੇ ਇਨ੍ਹਾਂ ਸਭ ਨੂੰ ਵੀਹ ਸਾਲ ਬਾਅਦ ਪਹਿਚਾਣ ਲਿਆ ਹੈ ਮੈਂ ਪੁੱਛਿਆਂ ਕਿ ਬੇਟਾ, ਤੁਸੀਂ ਕਿੱਥੇ ਦੇਖਿਆ ਸੀ?

ਰਾਜ ਕੁਮਾਰ ਨੇ ਕਿਹਾ ਕਿ ਇੱਕ ਵਾਰ ਤੁਸੀਂ ਨੇਜ਼ੀਆ ਦਰਬਾਰ ’ਚ ਗਏ ਸੀ ਮੈਂ ਤੁਹਾਨੂੰ ਉੱਥੇ ਦੇਖਿਆ ਸੀ ਹੱਥ ਦਾ ਇਸ਼ਾਰਾ ਕਰਕੇ ਕਹਿਣ ਲੱਗਿਆ ਕਿ ਉਸ ਸਮੇਂ ਮੈਂ ਐਨਾ ਕੁ ਸੀ ਮੈਂ ਕਿਹਾ ਕਿ ਹਾਂ, ਮੈਂ ਨੇਜੀਆ ਦਰਬਾਰ ’ਚ ਗਈ ਸੀ ਅਸਲ ’ਚ ਰਾਜ ਕੁਮਾਰ ਦਾ ਦਾਦਾ ਉਸ ਦਿਨ ਉਸਨੂੰ ਗੋਦੀ ’ਚ ਚੁੱਕ ਕੇ ਲਿਆਇਆ ਸੀ ਹੁਣ ਤੱਕ ਸਾਨੂੰ ਵੀ ਸਮਝ ਆ ਗਈ ਸੀ ਕਿ ਇਹ ਤਾਂ ਉਹ ਹੀ ਸਾਡਾ ਮੁਨਸ਼ੀ ਰਾਮ ਹੈ ਜੋ ਰਾਜ ਕੁਮਾਰ ਬਣ ਕੇ ਸਾਨੂੰ ਮਿਲਣ ਆਇਆ ਹੈ

ਹਾਲੇ ਵੀ ਅਸੀਂ ਦੋਵੇਂ ਪਰਿਵਾਰ ਆਪਸ ’ਚ ਮਿਲਦੇ ਰਹਿੰਦੇ ਹਾਂ ਮੁਨਸ਼ੀ ਰਾਮ ਨੇ ਰਾਜ ਕੁਮਾਰ ਬਣ ਕੇ ਸਾਡਾ ਯੁਗਾਂ-ਯੁਗਾਂ ਦਾ ਸਬੰਧ ਬਣਾ ਦਿੱਤਾ ਰੂਹਾਨੀ ਫਕੀਰਾਂ ਦੇ ਬਚਨ ਹਨ ਕਿ ਕੋਈ ਵੀ ਰੂਹ ਮਾਲਕ ਦੇ ਨਾਂਅ ਤੋਂ ਬਿਨਾਂ ਸਤਿਲੋਕ, ਸੱਚਖੰਡ ਨਹੀਂ ਜਾ ਸਕਦੀ ਮੁਨਸ਼ੀ ਰਾਮ ਨੇ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕੀਤੇ ਸਨ ਅਤੇ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਵੀ ਸਤਿਸੰਗ ਸੁੁਣੇ ਅਤੇ ਦਰਸ਼ਨ ਕੀਤੇ ਸਨ ਅਸੀਂ ਉਸਨੂੰ ਨਾਮ ਨਹੀਂ ਦਿਵਾ ਸਕੇ ਸੀ ਮਾਲਕ ਸੱਚੇ ਸਾਈਂ ਜੀ ਨੇ ਹੀ ਉਸਨੂੰ ਦੁਬਾਰਾ ਮਨੁੱਖੀ ਜਨਮ ਦੇ ਕੇ ਨੇਜ਼ੀਆ ’ਚ ਇੱਕ ਸਤਿਸੰਗੀ ਪਰਿਵਾਰ ’ਚ ਭੇਜਿਆ ਹੈ ਅਤੇ ਉਹ ਸਾਰਾ ਨਜ਼ਾਰਾ ਪੂਜਨੀਕ ਸਾਈਂ ਜੀ ਨੇ ਜਿਉਂ ਦਾ ਤਿਉਂ ਮੈਨੂੰ ਉਸ ਰਾਤ ਸੁਫਨੇ ’ਚ ਪਹਿਲਾਂ ਹੀ ਦਿਖਾ ਦਿੱਤਾ ਸੀ ਕਿ ਇਹ ਲੜਕਾ ਰਾਜ ਕੁਮਾਰ ਹੀ ਮੇਰਾ ਬੇਟਾ ਮੁਨਸ਼ੀ ਹੀ ਹੈ