mother-in-law-is-also-a-guide

ਗਾਇਡ ਵੀ ਹੈ ਸੱਸ

‘ਸੱਸ’ ਸ਼ਬਦ ਆਪਣੇ ਆਪ ‘ਚ ਜਿੰਨਾ ਛੋਟਾ ਹੈ ਉਸ ਨਾਲੋਂ ਕਿਤੇ ਜ਼ਿਆਦਾ ਇਹ ਡਰ ਦਾ ਕਾਰਨ ਬਣ ਚੁੱਕਾ ਹੈ ਸਿੱਧੇ-ਸਰਲ ਸ਼ਬਦਾਂ ‘ਚ ਤਾਂ ਇਸ ਦੀ ਪਰਿਭਾਸ਼ਾ ਬਸ ਏਨੀ ਕੁ ਹੈ ਕਿ ਪਤੀ ਜਾਂ ਪਤਨੀ ਦੀ ਮਾਂ ਸੱਸ ਕਹਾਉਂਦੀ ਹੈ

ਜੇਕਰ ਇੱਕ ਨੂੰਹ ਦੀ ਸੱਸ ਦੀਆਂ ਵਿਸ਼ੇਸ਼ਤਾਵਾਂ ‘ਤੇ ਦਸ ਲਾਈਨਾਂ ਲਿਖਣ ਲਈ ਕਿਹਾ ਜਾਵੇ ਤਾਂ ਉਸ ਦੇ ਵੱਲੋਂ ਲਿਖੀਆਂ ਗਈਆਂ ਛੇ ਲਾਈਨਾਂ ‘ਚ ਸੱਸ ਦੀ ਬੁਰਾਈ ਹੀ ਹੋਵੇਗੀ ਟੀਵੀ, ਸਿਨੇਮਾ ਅਤੇ ਲੋਕਗੀਤਾਂ ‘ਚ ਦਿਖਾਈ ਜਾਣ ਵਾਲੀ ਸੱਸ ਦੀ ਛਵ੍ਹੀ ਜ਼ਿਆਦਾਤਰ ਖਲਨਾਇਕਾ ਜਿਹੀ ਹੁੰਦੀ ਹੈ ਸੱਸ ਦਾ ਇੱਕ ਹੀ ਕੰਮ ਰਹਿ ਗਿਆ ਹੈ ਕਿ ਸਾਰਾ ਦਿਨ ਉਹ ਨੂੰਹ ਖਿਲਾਫ਼ ਸਾਜਿਸ਼ਾਂ ਕਰਦੀ ਰਹੇ

Also Read :-

ਇਹ ਬਿਲਕੁਲ ਵਿਅਕਤੀਗਤ ਤਜ਼ਰਬਾ ਹੈ ਜ਼ਰੂਰੀ ਨਹੀਂ ਦੂਜਿਆਂ ਦੀਆਂ ਕਹੀਆਂ-ਸੁਣੀਆਂ ਗੱਲਾਂ ਜਾਂ ਅਨੁਭਵ ਹਰ ਕਿਸੇ ਦੀ ਸੱਸ ‘ਤੇ ਲਾਗੂ ਹੋਵੇ ਕਦੇ-ਕਦੇ ਨੂੰਹਾਂ ਨੂੰ ਵੀ ਆਪਣੀ ਸੱਸ ਦੀ ਸਥਿਤੀ ‘ਚ ਖੁਦ ਨੂੰ ਰੱਖ ਕੇ ਫੈਸਲਾ ਲੈਣਾ ਚਾਹੀਦਾ ਹੈ ਹਰ ਇਨਸਾਨ ‘ਚ ਚੰਗਿਆਈ ਅਤੇ ਬੁਰਾਈ ਹੁੰਦੀ ਹੈ ਸੱਸ ਵੀ ਤਾਂ ਸਭ ਤੋਂ ਪਹਿਲਾਂ ਇਨਸਾਨ ਹੀ ਹੈ ਨਵੀਆਂ-ਨਿਵੇਲੀਆਂ ਨੂੰਹਾਂ, ਜੋ ਪਹਿਲਾਂ ਤੋਂ ਹੀ ਸੱਸ ਦੇ ਵਿਸ਼ੇ ‘ਚ ਉਲਟੇ-ਸਿੱਧੇ ਕਿੱਸੇ ਸੁਣ ਕੇ ਆਉਂਦੀਆਂ ਹਨ, ਸਹੁਰੇ ਘਰ ਕਦਮ ਰੱਖਦੇ ਹੀ ਉਸੇ ਅਨੁਭਵ ਨਾਲ ਸੱਸ ਨਾਲ ਬੁਰਾ ਸਲੂਕ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਮਾਵਾਂ ਦੇ ਦਿਲ ‘ਤੇ ਵੀ ਬੇਟੇ ਦਾ ਵਿਆਹ ਭਾਰੀ ਪੈਂਦਾ ਹੈ ਲੜਕੇ ਦਾ ਜਨਮ ਹੋਇਆ

ਨਹੀਂ ਕਿ ਦੋ-ਦੋ ਸੁਫਨੇ ਹਰ ਮਾਂ ਦੀਆਂ ਅੱਖਾਂ ‘ਚ ਵਸਣ ਲੱਗਦੇ ਹਨ ਪੜ੍ਹ-ਲਿਖ ਕੇ ਬੇਟੇ ਨੂੰ ਚੰਗੀ ਨੌਕਰੀ ਮਿਲੇ, ਸਮਾਜ ‘ਚ ਰੁਤਬਾ ਮਿਲੇ, ਸ਼ਾਦੀ ਤੋਂ ਬਾਅਦ ਅਜਿਹੀ ਲੜਕੀ ਨੂੰਹ ਬਣ ਕੇ ਆਵੇ ਜੋ ਘਰ ਦੀ ਦੇਖਭਾਲ ਕਰੇ ਉਨ੍ਹਾਂ ਦਾ ਬੁਢਾਪਾ ਬੇਟੇ-ਨੂੰਹ ਦੀ ਦੇਖ-ਰੇਖ ‘ਚ ਕੱਟੇ ਬੁੱਢੇ ਮਾਪਿਆਂ ਨੂੰ ਬੇਟੇ-ਨੂੰਹ ਤੋਂ ਇਲਾਵਾ ਕਿਤੇ ਹੱਥ ਨਹੀਂ ਫੈਲਾਉਣਾ ਪਵੇ ‘ਸੱਸ’ ਦੇ ਰਿਸ਼ਤੇ ‘ਚ ਏਨੀ ਸਮਰੱਥਾ ਹੈ

ਕਿ ਉਹ ਪੂਰੇ ਪਰਿਵਾਰ ਨੂੰ ਖੁਸ਼ੀਆਂ ਨਾਲ ਭਰ ਦੇਵੇ ਸੱਸ, ਸਮਾਂ ਤੇ ਜ਼ਰੂਰਤ ਅਨੁਸਾਰ ਨੂੰਹ ਦੀ ਮਾਂ, ਸਹੇਲੀ ਅਤੇ ਗੁਰੂ ਵੀ ਹੋ ਸਕਦੀ ਹੈ ਸਖ਼ਤ ‘ਗੁਰੂ’ ਜਿਹੀ ਭੂਮਿਕਾ ਅਦਾ ਕਰਦੀ ਹੈ ਸੱਸ ਹਰ ਲੜਕੀ ਸ਼ਾਦੀ ਤੋਂ ਬਾਅਦ ਜਿਸ ਪਰਿਵਾਰ ‘ਚ ਜਾਂਦੀ ਹੈ, ਉੱਥੇ ਸੱਸ ਹੀ ਹੁੰਦੀ ਹੈ ਜੋ ਨਵੀਂ ਨੂੰਹ ਨੂੰ ਆਪਣੇ ਜੀਵਨ ਦੇ ਰੀਤੀ-ਰਿਵਾਜ਼ਾਂ, ਊਚ-ਨੀਚ ਵਿਹਾਰ ਨਾਲ ਮੇਲ-ਜੋਲ ਕਰਾਉਂਦੀ ਹੈ ਨਵੇਂ ਜੀਵਨ ਦੀ ਸ਼ੁਰੂਆਤ ਤੋਂ ਲੈ ਕੇ, ਨੂੰਹ ਜਦੋਂ ਮਾਂ ਬਣਦੀ ਹੈ ਅਤੇ ਇੱਕ ਦਿਨ ਜਦੋਂ ਉਹ ਵੀ ਬੇਟੇ-ਬੇਟੀ ਦੀ ਸ਼ਾਦੀ ਕਰਨ ਜਾਂਦੀ ਹੈ,

ਹਰ ਮੌਕੇ ‘ਤੇ, ਸੱਸ ਹੀ ਨਾਲ ਰਹਿੰਦੀ ਹੈ
ਮੋਨਿਕਾ ਕਹਿੰਦੀ ਹੈ, ‘ਮੇਰੇ ਲਈ ਸੱਸ ਹਮੇਸ਼ਾ ਪ੍ਰੇਰਨਾ ਦੀ ਸਰੋਤ ਰਹੀ ਹੈ ਸੱਚ ਕਹੋ ਤਾਂ ਮੈਨੂੰ ਇਸ ਪਰਿਵਾਰ ਨੂੰ ਕਿਵੇਂ ਸੰਭਾਲਣਾ ਹੈ, ਇਹ ਸਭ ਉਨ੍ਹਾਂ ਨੇ ਸਿਖਾਇਆ ਹੈ ਜਿੰਨੀ ਮੈਨੂੰ ਮੇਰੀ ਸੱਸ ਦੀ ਜ਼ਰੂਰਤ ਹੈ, ਮੇਰੇ ਬੱਚੇ ਵੀ ਆਪਣੀ ਦਾਦੀ ‘ਤੇ ਓਨੇ ਹੀ ਨਿਰਭਰ ਹਨ

ਅਜਿਹੇ ਕਈ ਹੋਰ ਉਦਾਹਰਨ ਮਿਲਦੇ ਹਨ ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਪਰਿਵਾਰ ‘ਚ ਸੱਸ ਦਾ ਦਰਜਾ ਕਿਸੇ ਗੁਰੂ ਤੋਂ ਘੱਟ ਨਹੀਂ ਹੈ ਨੂੰਹ ਕੋਲ ਅਨੁਭਵਾਂ ਦੇ ਖ਼ਜ਼ਾਨੇ ਦੇ ਰੂਪ ‘ਚ ਸੱਸ ਮੌਜ਼ੂਦ ਹੁੰਦੀ ਹੈ ਹੁਣ ਇਹ ਤਾਂ ਨੂੰਹ ਨੇ ਤੈਅ ਕਰਨਾ ਹੈ ਕਿ ਆਪਣੇ ਪਰਿਵਾਰ ਅਤੇ ਜੀਵਨ ਦੇ ਵੱਖ-ਵੱਖ ਪਹਿਲੂਆਂ ‘ਚ ਆਪਣੀ ਸੱਸ ਦੇ ਗਿਆਨ ਦੀ ਉਹ ਕਿੰਨੀ ਵਰਤੋਂ ਕਰ ਸਕਦੀ ਹੈ
-ਊਸ਼ਾ ਜੈਨ ‘ਸ਼ੀਰੀਂ’

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!