Editorial in Punjabi

ਅਨਮੋਲ ਹੁੰਦੇ ਹਨ ਖੁਸ਼ੀਆਂ ਭਰੇ ਲਮ੍ਹੇ -ਸੰਪਾਦਕੀ

ਖੁਸ਼ ਰਹਿਣਾ ਇਨਸਾਨੀ ਫਿਤਰਤ ਹੈ ਇਸ ਲਈ ਹਰ ਕੋਈ ਚਾਹੁੰਦਾ ਹੈ ਕਿ ਉਹ ਹਮੇਸ਼ਾ ਖੁਸ਼ ਰਹੇ, ਕਿਉਂਕਿ ਖੁਸ਼ ਰਹਿਣ ਲਈ ਹੀ ਇਹ ਜ਼ਿੰਦਗੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਜ਼ਿੰਦਗੀ ਦੀ ਜੋ ਭੱਜ-ਦੌੜ ਹੈ, ਉਹ ਇਸ ਲਈ ਹੈ ਤਾਂ ਕਿ ਸਾਨੂੰ ਕੁਝ ਮਿਲੇ ਅਰਥਾਤ ਚੰਗਾ ਮਿਲੇ, ਵੱਧ ਤੋਂ ਵੱਧ ਮਿਲੇ ਸਾਰੀ ਜ਼ਿੰਦਗੀ ਸਾਡੀ ਇੰਝ ਹੀ ਨਿਕਲ ਜਾਂਦੀ ਹੈ ਇਸਦੇ ਲਈ ਅਸੀਂ ਕਿਤੇ ਤੋਂ ਕਿਤੇ ਚਲੇ ਜਾਂਦੇ ਹਾਂ ਲੋਕ ਦੁਨੀਆਂ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਵੀ ਚਲੇ ਜਾਂਦੇ ਹਨ ਮੰਨਿਆਂ ਕਿ ਅਸੀਂ ਬਹੁਤ ਕੁਝ ਹਾਸਲ ਵੀ ਕਰ ਲਿਆ ਜ਼ਿੰਦਗੀ ਦਾ ਇੱਕ ਲੰਮਾ-ਚੌੜਾ ਹਿੱਸਾ ਅਸੀਂ ਖਰਚ ਵੀ ਕਰ ਦਿੱਤਾ ਹੁਣ ਸਾਰ ਦੀ ਗੱਲ ਇਹ ਹੈ ਕਿ, ਕੀ ਅਸੀਂ ਕਦੇ ਗੌਰ ਕੀਤਾ ਹੈ ਕਿ ਕੁਝ ਪਾਉਣ ਲਈ ਜ਼ਿੰਦਗੀ ਦਾ ਜੋ ਹਿੱਸਾ ਅਸੀਂ ਖਪਤ ਕਰ ਦਿੱਤਾ, ਉਸ ’ਚ ਸਾਡਾ ਅੰਸ਼ ਕਿੰਨਾ ਰਿਹਾ ਹੈ?

ਅਰਥਾਤ ਜ਼ਿੰਦਗੀ ਦੀ ਇਸ ਭੱਜ-ਦੌੜ ’ਚ ਸਾਡੀਆਂ ਖੁਸ਼ੀਆਂ ਦਾ ਠਿਕਾਣਾ ਕੀ ਰਿਹਾ? ਕਿਉਂਕਿ ਬਹੁਤ ਕੁਝ ਹਾਸਲ ਕਰਕੇ ਵੀ ਜੇਕਰ ਅਸੀਂ ਖੁਸ਼ ਨਹੀਂ ਹਾਂ ਤਾਂ ਅਜਿਹੀ ਭੱਜ-ਦੌੜ ਕਿਸ ਕੰਮ ਦੀ ਖੁਸ਼ੀ ਤੋਂ ਬਿਨਾਂ ਤਾਂ ਜ਼ਿੰਦਗੀ ਮਜ਼ੇਦਾਰ ਨਹੀਂ ਹੈ ਕੁਝ ਹਾਸਿਲ ਕਰ ਲੈਣਾ ਅਤੇ ਖੁਸ਼ ਰਹਿਣ ’ਚ ਬਹੁਤ ਫਰਕ ਹੈ ਕਿਉਂਕਿ ਕੁਝ ਹਾਸਿਲ ਕਰਨ ਲਈ ਸਾਨੂੰ ਬਹੁਤ ਦੂਰ ਤੱਕ ਜਾਣਾ ਹੋਵੇਗਾ, ਜਦਕਿ ਖੁਸ਼ੀ ਲਈ ਕਿਤੇ ਵੀ ਜਾਣ ਦੀ ਲੋੜ ਨਹੀਂ ਪੈਂਦੀ ਇਹ ਸਾਡੇ ਆਸਪਾਸ ਹੀ ਮੌਜੂਦ ਹੈ ਕੁਦਰਤ ਦਾ ਹਰ ਸਰੋਤ ਇਸ ’ਚ ਸਹਾਇਕ ਹੈ ਸਗੋਂ ਇਸ ’ਚ ਕੋਈ ਰੁਕਾਵਟ ਹੈ ਤਾਂ ਮਨੁੱਖ ਖੁਦ ਹੀ ਹੈ ਜਦਕਿ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਖੁਦ ਵੀ ਹਰ ਹਾਲ ’ਚ ਖੁਸ਼ ਰਹੇ ਅਤੇ ਦੂਜਿਆਂ ਨੂੰ ਵੀ ਖੁਸ਼ੀਆਂ ਵੰਡੇ ਕਿਉਂਕਿ ਸਾਡਾ ਅਸਤਿੱਤਵ (ਸਾਡੀ ਹੋਂਦ) ਖੁਸ਼ੀਆਂ ਨਾਲ ਹੀ ਹੈ ਜੋ ਕਿ ਬਾਹਰੀ ਨਾ ਹੋ ਕੇ ਅੰਦਰੂਨੀ ਹੈ ਅਤੇ ਜੋ ਹਿਰਦੇ ’ਚ ਹੈ ਉਸਦਾ ਪ੍ਰਗਟ ਹੋਣਾ ਵੀ ਲਾਜ਼ਮੀ ਹੈ।

ਯਾਦ ਰਹੇ ਕਿ ਸਾਡੇ (ਮਨੁੱਖਾਂ) ਤੋਂ ਹੀ ਧਰਤੀ ’ਤੇ ਖੁਸ਼ੀਆਂ ਦਾ ਅਸਤਿੱਤਵ ਹੈ ਕਿਉਂਕਿ ਰੁੱਖ-ਬੂਟਿਆਂ ਜਾਂ ਪਸ਼ੂ-ਪੰਛੀਆਂ ਲਈ ਖੁਸ਼ੀਆਂ ਦਾ ਕੋਈ ਮਤਲਬ ਨਹੀਂ ਹੈ ਮਨੁੱਖ ਪਰਮਾਤਮਾ ਦੀ ਅਨੁਪਮ ਰਚਨਾ ਹੈ ਉਹ ਪਰਮਾਤਮਾ ਅਨੰਦ ਸਵਰੂਪ ਹੈ ਅਤੇ ਅਸੀਂ ਉਸਦੀ ਅੰਸ਼ ਹਾਂ ਮਨੁੱਖ ਨੂੰ ਪਰਮਾਤਮਾ ਨੇ ਆਪਣੇ ਅਲੋਕਿਕ ਗੁਣਾਂ ਦਾ ਖਜ਼ਾਨਾ ਬਖਸਿਆ ਹੈ ਬਸ ਜ਼ਰੂਰਤ ਹੈ ਸਾਨੂੰ ਇਨ੍ਹਾਂ ਗੁਣਾਂ ਨੂੰ ਖੋਜਨ ਦੀ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਸਾਡਾ ਖੁਸ਼ ਰਹਿਣਾ ਵੀ ਇਸੇ ਗੁਣ ਦੀ ਪਹਿਚਾਣ ਹੈ ਅਸੀਂ ਜਿੰਨਾ ਖੁਸ਼ ਰਹਿਣ ਦੇ ਆਦੀ ਬਣਦੇ ਹਾਂ, ਓਨਾ ਹੀ ਆਪਣੀ ਜ਼ਿੰਦਗੀ ਨੂੰ ਅਸੀਂ ਸਾਰਥੱਕ ਬਣਾ ਲੈਂਦੇ ਹਾਂ ਮਤਲਬ, ਓਨਾ ਹੀ ਅਸੀਂ ਜ਼ਿੰਦਗੀ ਨੂੰ ਜਿਉਣਾ ਸਿੱਖ ਜਾਂਦੇ ਹਾਂ ਖੁਸ਼ ਰਹਿਣਾ ਸਭ ਤੋਂ ਜ਼ਰੂਰੀ ਤੇ ਅਹਿਮ ਹੈ, ਜੋ ਤੁਹਾਡੇ ਕੋਲ ਹੈ ਉਸ ਤੋਂ ਸੰਤੂਸ਼ਟ ਰਹੋ ਤੇ ਆਪਣੇ ਰਿਸ਼ਤਿਆਂ ਦੀ ਕੱਦਰ ਕਰੋ ਆਪਣੇ ਪਰਿਵਾਰ ਨੂੰ ਸਮਾਂ ਦਿਓ ਅਤੇ ਉਨ੍ਹਾਂ ਨਾਲ ਹੱਸ-ਖੇਡ ਕੇ ਰਹੋ।

ਜੇਕਰ ਅਸੀਂ ਖੁਸ਼ ਹਾਂ ਤਾਂ ਸਭ ਕੁਝ ਹਾਸਲ ਹੈ ਅਤੇ ਜੇਕਰ ਬਹੁਤ ਕੁਝ ਹਾਸਲ ਕਰਕੇ ਵੀ ਖੁਸ਼ ਨਹੀਂ ਹਾਂ ਤਾਂ ਸਮਝੋ ਜ਼ਿੰਦਗੀ ਨੂੰ ਜੀਅ ਨਹੀਂ ਰਹੇ, ਸਗੋਂ ਧੱਕਮ-ਧਕੇਲੇ ’ਚ ਹੀ ਰਹਿ ਰਹੇ ਹਾਂ ਇਸ ਲਈ ਸਭ ਝੰਜਟਾਂ-ਝਮੇਲਿਆਂ ’ਚੋਂ ਬਾਹਰ ਨਿਕਲ ਕੇ ਖੁਸ਼ ਰਹਿਣਾ ਸਿੱਖੋ ਹਰ ਲਮ੍ਹੇ ਨੂੰ ਅਜੀਜ਼ ਬਣਾਓ ਅਤੇ ਜੋ ਲਮ੍ਹੇ ਸਾਨੂੰ ਖੁਸ਼ੀਆਂ ਨਾਲ ਭਰ ਦਿੰਦੇ ਹਨ, ਉਹ ਬੜੇ ਅਨਮੋਲ ਹੁੰਦੇ ਹਨ ਉਨ੍ਹਾਂ ਨੂੰ ਸਹੇਜ ਕੇ ਰੱਖੋ ਸਭ ਤੋਂ ਅਹਿਮ ਗੱਲ ਇਹ ਹੈ ਕਿ ਖੁਸ਼ ਰਹਿਣਾ ਸਾਡਾ ਸੁਭਾਅ ਹੈ ਅਤੇ ਇਹ ਸਾਨੂੰ ਨੇਚਰ ਤੋਂ ਮਿਲਿਆ ਹੈ ਇਸ ਲਈ ਨੇਚਰ ਭਾਵ ਕੁਦਰਤ ਦੇ ਨੇੜੇ ਰਹਿਣਾ, ਖੁਸ਼ੀਆਂ ਦੇ ਨੇੜੇ ਰਹਿਣ ਵਰਗਾ ਹੈ ਬਸ ਕੁਝ ਪਲ ਫੁਰਸਤ ਦੇ ਲੈ ਕੇ ਕੁਦਰਤ ਦੇ ਨਜ਼ਾਰਿਆਂ ਦੇ ਨੇੜੇ ਵਤੀਤ ਕਰੋ।

 ਕਿਸੇ ਬਾਗ-ਬਗੀਚੇ ’ਚ ਜਾਓ ਉਂਝ ਵੀ ਬਸੰਤ ਦੀ ਮਨਭਾਉਂਦੀ ਰੁੱਤ ਹੈ ਇਹ ਰੁੱਤ ਕੁਦਰਤ ਦਾ ਇੱਕ ਸ਼ਾਨਦਾਰ ਤੋਹਫਾ ਹੈ ਸਰ੍ਹੋਂ ਦੇ ਖੇਤ ਪੀਲੇ-ਪੀਲੇ ਫੁੱਲਾਂ ਨਾਲ ਸਜੇ ਹੋਏ ਹਨ ਖਿੜੀ ਹੋਈ ਸਰ੍ਹੋਂ ਦੇ ਇਹ ਖੇਤ ਇੰਝ ਜਾਪਦੇ ਹਨ ਮੰਨੋਂ ਧਰਤੀ ਨੇ ਆਪਣੇ ਆਂਚਲ ’ਤੇ ਬਸੰਤੀ ਫੁੱਲਕਾਰੀਆਂ ਸਜਾ ਰੱਖੀਆਂ ਹੋਣ ਇਨ੍ਹਾਂ ਫੁੱਲਾਂ ’ਤੇ ਗੂੰਜਦੇ ਭੌਰਿਆਂ ਅਤੇ ਮੰਡਰਾਉਂਦੀਆਂ ਤਿੱਤਲੀਆਂ ਦੀਆਂ ਕਹਾਣੀਆਂ ਸੁਣੋ ਮਹਿਕ ਭਰੇ ਮਧੂ ਦੇ ਰਸਪਾਨ ਦਾ ਅਨੰਦ ਲੈਂਦੀਆਂ ਮੱਧੂਮੱਖੀਆਂ ਨੂੰ ਨਿਹਾਰੋ ਇਹ ਪਲ ਤੁਹਾਨੂੰ ਸਕੂਨ ਨਾਲ ਭਰ ਦੇਣ ਵਾਲੇ ਹਨ।

-ਸੰਪਾਦਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!