Breakfast ਸਵੇਰ ਦੇ ਨਾਸ਼ਤੇ ’ਚ ਨਾ ਕਰੋ ਇਹ ਗਲਤੀਆਂ
ਸਵੇਰ ਦੇ ਨਾਸ਼ਤੇ ਦਾ ਆਪਣਾ ਅਲੱਗ ਹੀ ਮਹੱਤਵ ਹੁੰਦਾ ਹੈ। ਕਿਹਾ ਵੀ ਗਿਆ ਹੈ ਕਿ ਵਿਅਕਤੀ ਨੂੰ ਭੋਜਨ ਇਸ ਤਰ੍ਹਾਂ ਕਰਨਾ ਚਾਹੀਦੈ ਕਿ ਸਵੇਰ ਦਾ ਨਾਸ਼ਤਾ ਰਾਜੇ ਵਾਂਗ, ਦੁਪਹਿਰ ਦਾ ਭੋਜਨ ਰਾਣੀ ਵਾਂਗ ਤੇ ਰਾਤ ਦਾ ਭੋਜਨ ਰੰਕ ਵਾਂਗ। ਭਾਵ ਸਵੇਰ ਦਾ ਨਾਸ਼ਤਾ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ। ਐਕਸਪਰਟ ਦੱਸਦੇ ਹਨ ਕਿ ਸਵੇਰ ਦਾ ਨਾਸ਼ਤਾ ਦਿਨ ਦਾ ਪਹਿਲਾ ਭੋਜਨ ਹੁੰਦਾ ਹੈ
ਤੇ ਇਹ ਤੁਹਾਡਾ ਮੈਟਾਬਾਲਿਜ਼ਮ ਅਤੇ ਐਨਰਜ਼ੀ ਲੈਵਲ, ਦੋਵਾਂ ਦਾ ਫੈਸਲਾ ਕਰਦਾ ਹੈ। ਇਸ ਲਈ ਜੇਕਰ ਤੁਸੀਂ ਚੰਗੀ ਤਰ੍ਹਾਂ ਨਾਸ਼ਤਾ ਕਰਦੇ ਹੋ, ਤਾਂ ਪੂਰਾ ਦਿਨ ਊਰਜਾ ਬਣੀ ਰਹਿੰਦੀ ਹੈ। ਪਰ ਆਮ ਤੌਰ ’ਤੇ ਦੇਖਣ ’ਚ ਆਉਂਦਾ ਹੈ ਕਿ ਜ਼ਿਆਦਾਤਰ ਭਾਰਤੀ ਸਵੇਰ ਦੇ ਭੋਜਨ ਜਾਂ ਨਾਸ਼ਤੇ ਦੇ ਸਮੇਂ ਕੁਝ ਗਲਤੀਆਂ ਕਰਦੇ ਹਨ, ਜਿਸ ਨਾਲ ਸਿਹਤ ਅਤੇ ਪੂਰੇ ਦਿਨ ਦੀ ਮਿਲਣ ਵਾਲੀ ਊਰਜਾ ’ਤੇ ਮਾੜਾ ਅਸਰ ਪੈਂਦਾ ਹੈ।
Table of Contents
ਤਾਂ ਆਓ! ਜਾਣਦੇ ਹਾਂ ਉਨ੍ਹਾਂ ਗਲਤੀਆਂ ਬਾਰੇ, ਜੋ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ:-
ਖਾਲੀ ਪੇਟ ਚਾਹ ਪੀਣਾ:

ਰੋਜ਼ ਪਰੌਂਠੇ ਖਾਣਾ:
ਪਰੌਂਠੇ ਇੱਕ ਕਾੱਮਨ ਇੰਡੀਅਨ ਨਾਸ਼ਤਾ ਹੈ, ਪਰ ਰੋਜ਼-ਰੋਜ਼ ਜੇਕਰ ਤੁਸੀਂ ਪਰੌਂਠੇ ਬਣਾ ਕੇ ਨਾਸ਼ਤੇ ’ਚ ਖਾ ਰਹੇ ਹੋ ਤਾਂ ਸਿਹਤ ਲਈ ਇਹ ਠੀਕ ਨਹੀਂ ਹੈ ਪਰੌਂਠੇ ਕਾਰਬਸ ਹੈਵੀ ਹੁੰਦੇ ਹਨ ਤੇ ਇਨ੍ਹਾਂ ’ਚ ਪ੍ਰੋਟੀਨ ਬਿਲਕੁਲ ਘੱਟ ਹੁੰਦਾ ਹੈ। ਪਰੌਂਠੇ ਖਾਣ ਨਾਲ ਪੇਟ ਤਾਂ ਭਰ ਜਾਂਦਾ ਹੈ ਪਰ ਇੰਸੂਲਿਨ ਸਪਾਈਕ ਤੇਜ਼ੀ ਨਾਲ ਹੁੰਦਾ ਹੈ। ਉੱਥੇ ਦੁਪਹਿਰ ਆਉਂਦੇ-ਆਉਂਦੇ ਊਰਜਾ ਬਹੁਤ ਘੱਟ ਹੋਣ ਲੱਗਦੀ ਹੈ, ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਦਿਨਭਰ ਇੱਕ ਭਾਰੀਪਣ ਜਿਹਾ ਮਹਿਸੂਸ ਹੁੰਦਾ ਰਹਿੰਦਾ ਹੈ।
ਇੰਸਟੈਂਟ ਓਟਸ ਖਾਣਾ:
ਭਾਰ ਘਟਾ ਰਹੇ ਹੋ ਜਾਂ ਫਿਟਨੈੱਸ ਫਰੀਕ ਲੋਕ ਹੋਣ, ਨਾਸ਼ਤੇ ’ਚ ਇੰਸਟੈਂਟ ਓਟਸ ਖਾਣਾ ਉਨ੍ਹਾਂ ਨੂੰ ਹੈਲਦੀ ਲੱਗਦਾ ਹੈ ਜਦੋਂਕਿ ਸੱਚਾਈ ਕੁਝ ਹੋਰ ਹੈ ਇਹ ਬਹੁਤ ਜ਼ਿਆਦਾ ਪ੍ਰੋਸੈੱਸਡ ਹੁੰਦੇ ਹਨ, ਇਨ੍ਹਾਂ ’ਚ ਫਾਈਬਰ ਤਾਂ ਨਾ ਦੇ ਬਰਾਬਰ ਹੁੰਦਾ ਹੈ, ਪਰ ਇਹ ਸ਼ੂਗਰ ਬਹੁਤ ਤੇਜ਼ੀ ਨਾਲ ਵਧਾਉਂਦੇ ਹਨ।
ਚਾਹ ਨਾਲ ਬਿਸਕੁਟ ਜਾਂ ਰਸ ਖਾਣਾ:
ਚਾਹ ਇਕੱਲੀ ਪੀਣ ਦੀ ਬਜਾਏ ਲੋਕ ਇਸ ਨਾਲ ਬਿਸਕੁਟ ਜਾਂ ਰਸ ਖਾਣਾ ਪਸੰਦ ਕਰਦੇ ਹਨ। ਇਸ ਨਾਲ ਪੇਟ ਤਾਂ ਭਰ ਜਾਂਦਾ ਹੈ, ਪਰ ਕੀ ਇਹ ਸਿਹਤਮੰਦ ਹਨ? ਐਕਸਪਰਟ ਕਹਿੰਦੇ ਹਨ ਕਿ ਇਨ੍ਹਾਂ ’ਚ ਸ਼ੂਗਰ, ਮੈਦਾ ਤੇ ਟਰਾਂਸ ਫੈਟ ਭਰਪੂਰ ਮਾਤਰਾ ’ਚ ਹੁੰਦੀ ਹੈ। ਅਜਿਹੇ ’ਚ ਜੇਕਰ ਤੁਸੀਂ ਸਵੇਰ ਦੀ ਸ਼ੁਰੂਆਤ ਇਨ੍ਹਾਂ ਨਾਲ ਕਰ ਰਹੇ ਹੋ, ਤਾਂ ਸ਼ੂਗਰ ਲੈਵਲ ਤੇਜ਼ੀ ਨਾਲ ਸਪਾਈਕ ਹੋਵੇਗਾ ਤੇ ਮੋਟਾਪਾ ਵੀ ਵਧੇਗਾ।
ਡਾਈਟਿੰਗ ਦਾ ਚੱਕਰ:
ਜੋ ਲੋਕ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਨਾਸ਼ਤਾ ਛੱਡ ਦੇਣ ਨਾਲ ਵਜ਼ਨ ਘਟ ਹੋਣ ’ਚ ਮੱਦਦ ਮਿਲੇਗੀ। ਜਦੋਂਕਿ ਅਜਿਹਾ ਕਰਨ ਨਾਲ ਤੁਹਾਡਾ ਮੈਟਾਬਾਲਿਜ਼ਮ ਹੌਲੀ ਹੋ ਜਾਂਦਾ ਹੈ, ਜੰਕ ਫੂਡ ਖਾਣ ਦੀ ਇੱਛਾ-ਸ਼ਕਤੀ ਵਧਦੀ ਹੈ ਤੇ ਜਦੋਂ ਤੁਸੀਂ ਖਾਣਾ ਖਾਣ ਬੈਠਦੇ ਹੋ ਤਾਂ ਅਕਸਰ ਜ਼ਿਆਦਾ ਖਾ ਲੈਂਦੇ ਹੋ। ਇਸ ਲਈ ਸਵੇਰੇ ਇੱਕ ਹੈਲਦੀ ਅਤੇ ਬੈਲੈਂਸਡ ਨਾਸ਼ਤਾ ਕਰਨਾ ਬਹੁਤ ਜ਼ਰੂਰੀ ਹੈ।
ਨਾਸ਼ਤਾ ਨਾ ਕਰਨ ਨਾਲ ਵਧਦੀ ਹੈ ਡਾਇਬਟੀਜ਼:
ਹਾਰਵਰਡ ਯੂਨੀਵਰਸਿਟੀ ਸਕੂਲ ਆਫ ਪਬਲਿਕ ਹੈਲਥ ਨੇ ਇੱਕ ਅਧਿਐਨ ਕੀਤਾ ਜਿਸ ਵਿੱਚ ਲਗਭਗ ਛੇ ਸਾਲ ਤੱਕ ਕੀਤੀ ਗਈ ਖੋਜ ’ਚ 46,289 ਔਰਤਾਂ ਨੇ ਹਿੱਸਾ ਲਿਆ। ਨਤੀਜੇ ਹੈਰਾਨ ਕਰਨ ਵਾਲੇ ਸਨ। ਨਤੀਜਿਆਂ ਮੁਤਾਬਿਕ ਜੋ ਔਰਤਾਂ ਨਾਸ਼ਤਾ ਕਰਦੀਆਂ ਸਨ, ਉਨ੍ਹਾਂ ਦੇ ਮੁਕਾਬਲੇ ਜੋ ਔਰਤਾਂ ਨਾਸ਼ਤਾ ਨਹੀਂ ਕਰਦੀਆਂ ਸਨ, ਉਨ੍ਹਾਂ ’ਚ ਟਾਈਪ-2 ਡਾਇਬਟੀਜ਼ ਦਾ ਖਤਰਾ ਜ਼ਿਆਦਾ ਸੀ। ਨਾਲ ਹੀ ਜੋ ਔਰਤਾਂ ਆਫਿਸ ’ਚ ਕੰਮ ਕਰਦੀਆਂ ਸਨ ਤੇ ਨਾਸ਼ਤਾ ਨਹੀਂ ਕਰਦੀਆਂ ਸਨ, ਉਨ੍ਹਾਂ ’ਚ 54 ਪ੍ਰਤੀਸ਼ਤ ਜ਼ਿਆਦਾ ਟਾਈਪ-2 ਸ਼ੂਗਰ ਦਾ ਖਤਰਾ ਸੀ।
ਊਰਜਾ ਅਤੇ ਮੂਡ ’ਤੇ ਅਸਰ:
1999 ’ਚ ਫਿਜ਼ੀਆਲੋਜੀਕਲ ਬਿਹੇਵੀਅਰ ਨਾਮਕ ਇੱਕ ਮੈਗਜ਼ੀਨ ’ਚ ਛਪੇ ਇੱਕ ਅਧਿਐਨ ਅਨੁਸਾਰ ਨਾਸ਼ਤਾ ਨਾ ਕਰਨ ਨਾਲ ਊਰਜਾ ਤੇ ਮੂਡ ’ਤੇ ਨਕਾਰਾਤਮਕ ਅਸਰ ਪੈ ਸਕਦਾ ਹੈ। ਨਾਸ਼ਤਾ ਨਾ ਕਰਨ ਨਾਲ ਸਰੀਰ ’ਚ ਊਰਜਾ ਦਾ ਪੱਧਰ ਘੱਟ ਹੋ ਸਕਦਾ ਹੈ ਤੇ ਤੁਹਾਡੀ ਯਾਦਾਸ਼ਤ ’ਤੇ ਨਕਾਰਾਤਮਕ ਅਸਰ ਪੈ ਸਕਦਾ ਹੈ।
































































