ਸ਼ਲਾਘਾਯੋਗ ਉਦਾਹਰਨ ਬਣੀ ਮਾਤਾ ਉਰਮਿਲਾ ਦੇਵੀ ਇੰਸਾਂ
- ਮੈਡੀਕਲ ਰਿਸਰਚ ਲਈ ਦਾਨ ਕੀਤੀ ਪਾਰਥਿਵ ਦੇਹ
- ਲ ਡੇਰਾ ਸੱਚਾ ਸੌਦਾ ਤੋਂ ਪ੍ਰਭਾਵਿਤ ਹੋ ਕੇ ਭਰਿਆ ਸੀ ਸਰੀਰਦਾਨ ਕਰਨ ਦਾ ਫਾਰਮ
ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਉਮਰ ਦੇ ਹਰ ਪੜਾਅ ‘ਚ ਇਨਸਾਨੀਅਤ ਦਾ ਜਜ਼ਬਾ ਸੰਜੋਏ ਰਹਿੰਦੇ ਹਨ ਇਸ ਦੀ ਅਨੋਖੀ ਉਦਾਹਰਨ ਪੇਸ਼ ਕੀਤੀ ਹੈ ਮਾਤਾ ਉਰਮਿਲਾ ਇੰਸਾਂ ਨੇ, ਜਿਨ੍ਹਾਂ ਦੀ ਪਾਰਥਿਵ ਦੇਹ ਹੁਣ ਪੂਰੀ ਦੁਨੀਆ ਲਈ ਨਵੇਂ ਰਿਸਰਚ ਦਾ ਜ਼ਰੀਆ ਬਣੇਗੀ 82 ਸਾਲ ਦੀ ਉਰਮਿਲਾ ਦੇਵੀ ਨੇ ਜੀਵਨ ‘ਚ ਅੰਤਿਮ ਪੜਾਅ ‘ਚ ਵੀ ਮਾਨਵਤਾ ਦਾ ਦਾਮਨ ਨਹੀਂ ਛੱਡਿਆ, ਉਨ੍ਹਾਂ ਦੀ ਇਸ ਸਕਾਰਾਤਮਕ ਸੋਚ ਦਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਪ੍ਰ੍ਰੇਰਨਾਵਾਂ ਨੂੰ ਜਾਂਦਾ ਹੈ, ਜਿਸ ਤੋਂ ਪ੍ਰਭਾਵਿਤ ਹੋ ਕੇ ਮਾਤਾ ਉਰਮਿਲਾ ਦੇਵੀ ਨੇ ਜਿਉਂਦੇ-ਜੀਅ ਹੀ ਦੇਹਾਂਤ ਤੋਂ ਬਾਅਦ ਸਰੀਰਦਾਨ ਦਾ ਲਿਖਤ ‘ਚ ਪ੍ਰਣ ਲਿਆ ਹੋਇਆ ਸੀ
ਜਾਣਕਾਰੀ ਅਨੁਸਾਰ ਮਾਤਾ ਉਰਮਿਲਾ ਇੰਸਾਂ ਧਰਮਪਤਨੀ ਸੱਚਖੰਡਵਾਸੀ ਸ੍ਰੀ ਸੁੰਦਰ ਲਾਲ ਇੰਸਾਂ ਨਿਵਾਸੀ ਦਿੜ੍ਹਬਾ (ਪੰਜਾਬ) ਬੀਤੀ 2 ਸਤੰਬਰ ਨੂੰ ਤੜਕੇ ਦੋ ਵਜੇ ਦੇ ਕਰੀਬ ਆਪਣੀ ਓੜ ਨਿਭਾ ਕੇ ਪ੍ਰਭੂ-ਪਰਮਾਤਮਾ ਦੇ ਚਰਨਾਂ ‘ਚ ਸੱਚਖੰਡ ਜਾ ਬਿਰਾਜੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਹਿਮਾਲਿਆ ਆਯੁਰਵੈਦਿਕ (ਪੀਜੀ) ਮੈਡੀਕਲ ਕਾਲਜ ਦੇਹਰਾਦੂਨ ਨੂੰ ਦਾਨ ਕਰ ਦਿੱਤੀ ਸੱਚਖੰਡਵਾਸੀ ਮਾਤਾ ਜੀ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਗੱਡੀ ‘ਚ ਸਜਾ ਕੇ ਅੰਤਿਮ ਯਾਤਰਾ ਕੱਢੀ ਗਈ, ਜਿਸ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ, ਰਿਸ਼ਤੇਦਾਰਾਂ ਤੇ ਸ਼ਹਿਰਵਾਸੀਆਂ ਨੇ ‘ਸਰੀਰਦਾਨੀ ਮਾਤਾ ਉਰਮਿਲਾ ਦੇਵੀ ਅਮਰ ਰਹੇ’ ਦੇ ਨਾਅਰੇ ਲਾ ਕੇ ਵਿਦਾਈ ਦਿੱਤੀ ਸਰੀਰਦਾਨੀ ਮਾਤਾ ਉਰਮਿਲਾ ਇੰਸਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਜ ਤੋਂ 1981 ‘ਚ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ
ਜਿਸ ਤੋਂ ਬਾਅਦ ਉਨ੍ਹਾਂ ਨੇ ਪੂਰੇ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਨਾਲ ਜੋੜਦੇ ਹੋਏ ਇਨਸਾਨੀਅਤ ਦੇ ਪਥ ‘ਤੇ ਅੱਗੇ ਵਧਾਇਆ ਜ਼ਿਕਰਯੋਗ ਹੈ ਕਿ ਸੱਚਖੰਡ ਵਾਸੀ ਮਾਤਾ ਉਰਮਿਲਾ ਇੰਸਾਂ ਦੇ ਬੇਟੇ ਸੱਤਪਾਲ ਟੋਨੀ ਇੰਸਾਂ, ਜਤਿੰਦਰ ਇੰਸਾਂ, ਰਾਕੇਸ਼ ਇੰਸਾਂ, ਰਿੰਕੂ ਇੰਸਾਂ ਤੇ ਮੋਹਨ ਲਾਲ ਇੰਸਾਂ ਸਮੇਤ ਸਾਰਾ ਪਰਿਵਾਰ ਡੇਰਾ ਸੱਚਾ ਸੌਦਾ ਦੀ ਸਿੱਖਿਆਵਾਂ ਦਾ ਅਨੁਸਰਨ ਕਰਦੇ ਹੋਏ ਹਮੇਸ਼ਾ ਮਾਨਵਤਾ ਭਲਾਈ ਦੇ ਕੰਮਾਂ ‘ਚ ਅੱਗੇ ਰਹਿੰਦਾ ਹੈ ਪੂਜਨੀਕ ਮਾਤਾ ਜੀ ਵੀ ਖੁਦ ਨਾਮ ਚਰਚਾ ‘ਤੇ, ਬਲਾਕ ਤੇ ਸਰਸਾ ਦਰਬਾਰ ‘ਚ ਵਧ-ਚੜ੍ਹ ਕੇ ਸੇਵਾ ਕਰਦੇ ਰਹੇ ਹਨ ਉਨ੍ਹਾਂ ਦੇ ਪੁੱਤਰ ਵੱਡੇ ਸੱਤਪਾਲ ਟੋਨੀ ਨੇ ਦੱਸਿਆ ਕਿ ਮਾਤਾ ਜੀ ਨੇ ਹਮੇਸ਼ਾ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਨੇ ਖੁਦ ਦੇਹਾਂਤ ਤੋਂ ਬਾਅਦ ਸਰੀਰਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ
————————
ਮਾਤਾ ਉਰਮਿਲਾ ਦੇਵੀ ਰਾਹੀਂ ਕੀਤਾ ਗਿਆ ਸਰੀਰਦਾਨ ਸ਼ਲਾਘਾਯੋਗ ਕੰਮ ਹੈ, ਅਜਿਹਾ ਜਜ਼ਬਾ ਕਿਸੇ-ਕਿਸੇ ਵਿਅਕਤੀ ‘ਚ ਦੇਖਣ ਨੂੰ ਮਿਲਦਾ ਹੈ ਮੈਡੀਕਲ ਖੇਤਰ ‘ਚ ਨਵੀਆਂ-ਨਵੀਆਂ ਬਿਮਾਰੀਆਂ ਦੇ ਇਲਾਜ ਲਈ ਰਿਸਰਚ ਲਈ ਮਨੁੱਖੀ ਬਾਡੀ ਦੀ ਜ਼ਰੂਰਤ ਰਹਿੰਦੀ ਹੈ
ਅੱਜ ਦੇ ਸਮੇਂ ‘ਚ ਸਰੀਰਦਾਨ ਕਰਨਾ ਆਪਣੇ ਆਪ ‘ਚ ਮਾਣ ਦੀ ਗੱਲ ਹੈ
-ਸੁਖਵਿੰਦਰ ਬਬਲਾ,
ਅਧਿਕਾਰੀ ਸਿਵਲ ਹਸਪਤਾਲ, ਸੰਗਰੂਰ
ਦੇਹਾਂਤ ਤੋਂ ਬਾਅਦ ਵੀ ਇਨਸਾਨੀਅਤ ‘ਤੇ ਪਰ-ਉਪਕਾਰ ਕਰ ਗਈ ਉਰਮਿਲਾ ਦੇਵੀ
ਸਰੀਰਦਾਨੀ ਮਾਤਾ ਉਰਮਿਲਾ ਇੰਸਾਂ ਨਮਿਤ 4 ਸਤੰਬਰ ਨੂੰ ਬਲਾਕ ਦਿੜ੍ਹਬਾ ਦੇ ਨਾਮ ਚਰਚਾ ਘਰ ‘ਚ ਸ਼ਰਧਾਂਜਲੀ ਪ੍ਰੋਗਰਾਮ ਕਰਵਾਇਆ ਗਿਆ ਸ਼ਰਧਾਂਜਲੀ ਸਮਾਗਮ ‘ਚ ਪੰਜਾਬ ਵਿਧਾਨਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਮਾਤਾ ਉਰਮਿਲਾ ਦੇਵੀ ਇੰਸਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਮਾਤਾ ਉਰਮਿਲਾ ਦੇਵੀ ਇੱਕ ਮਹਾਨ ਸਮਾਜਸੇਵੀ ਸਨ ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੈ ਕਿ ਮਾਤਾ ਜੀ ਨੇ ਆਪਣੇ ਪੰਜ ਪੁੱਤਰ ਸਮਾਜ ਸੇਵਾ ਨੂੰ ਸਮਰਪਿਤ ਕੀਤੇ ਹਨ, ਜੋ ਕਿ ਵਧ-ਚੜ੍ਹ ਕੇ ਸਮਾਜ ਸੇਵਾ ‘ਚ ਲੱਗੇ ਹੋਏ ਹਨ ਉਨ੍ਹਾਂ ਕਿਹਾ ਕਿ ਮਾਤਾ ਉਰਮਿਲਾ ਦੇਵੀ ਤੋਂ ਸਿੱਖਿਆ ਲੈ ਕੇ ਸਾਨੂੰ ਸਭ ਨੂੰ ਦੇਹਾਂਤ ਤੋਂ ਬਾਅਦ ਸਰੀਰਦਾਨ ਕਰਨਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਲਾਭ ਮਿਲ ਸਕੇ
ਸਾਧ-ਸੰਗਤ ਰਾਜਨੀਤਕ ਵਿੰਗ ਦੇ ਮੈਂਬਰ ਰਾਮਕਰਨ ਇੰਸਾਂ ਨੇ ਕਿਹਾ ਕਿ ਮਾਤਾ ਉਰਮਿਲਾ ਦੇਵੀ ਨੇ ਪੂਰੇ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਨਾਲ ਜੋੜਿਆ ਪੂਰੇ ਪਰਿਵਾਰ ਨੇ ਹਮੇਸ਼ਾ ਤੋਂ ਹੀ ਡੇਰਾ ਸੱਚਾ ਸੌਦਾ ਦੀ ਦਿਨ-ਰਾਤ ਸੇਵਾ ਕੀਤੀ ਹੈ, ਜਿਸ ਦਾ ਕੋਈ ਸਾਨ੍ਹੀ ਨਹੀਂ ਉਨ੍ਹਾਂ ਕਿਹਾ ਕਿ ਮਾਤਾ ਜੀ ਨੇ ਜਿਉਂਦੇ ਜੀਅ ਤਾਂ ਮਾਨਵਤਾ ਦੀ ਸੇਵਾ ਕੀਤੀ ਹੈ, ਸਗੋਂ ਦੇਹਾਂਤ ਤੋਂ ਬਾਅਦ ਵੀ ਸਰੀਰਦਾਨ ਕਰਕੇ ਅਮਰ ਹੋ ਗਈ ਹੈ
ਨਾਮਚਰਚਾ ਦੌਰਾਨ ਪਰਿਵਾਰ ਵੱਲੋਂ ਜ਼ਰੂਰਤਮੰਦ ਪਰਿਵਾਰਾਂ?ਨੂੰ ਰਾਸ਼ਨ ਵੀ ਵੰਡਿਆ ਗਿਆ ਇਸ ਦੌਰਾਨ 45 ਮੈਂਬਰ ਰਾਮਕਰਨ ਇੰਸਾਂ, ਸੁਮੇਰ ਸਿੰਘ ਇੰਸਾਂ, ਜੋਗਾ ਸਿੰਘ ਇੰਸਾਂ, ਡਾ. ਸੁਖਵਿੰਦਰ ਸਿੰਘ (ਬੱਬਲਾ) ਸੰਗਰੂਰ, ਜੱਸਪਾਲ ਸਿੰਘ ਉੱਭ-ਵਾਲ 25 ਮੈਂਬਰ, ਪ੍ਰੇਮ ਸਿੰਘ 25 ਮੈਂਬਰ, ਰਣਦੀਪ ਸਿੰਘ ਦਿਓਲ ਜ਼ਿਲ੍ਹਾ ਪ੍ਰਧਾਨ ਬੀਜੇਪੀ ਸੰਗਰੂਰ, ਇੰਦਰਜੀਤ ਮੂਣਕ ਬਲਾਕ ਭੰਗੀਦਾਸ, ਕਰਨੈਲ ਇੰਸਾਂ ਸਮੇਤ ਸੁਜਾਨ ਭੈਣਾ, ਸੰਮਤੀਆਂ ਦੇ ਜ਼ਿੰਮੇਵਾਰ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਆਪਣੇ ਸ਼ਰਧਾ ਸੁਮਨ ਭੇਂਟ ਕੀਤੇ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.