Masaledaar Bharwa Baingan Recipe

ਭਰਵਾਂ ਮਸਾਲੇਦਾਰ ਬੈਂਗਨ Masaledaar Bharwa Baingan Recipe

ਸਮੱਗਰੀ:

1 ਕਿੱਲੋ ਛੋਟੇ ਗੋਲ ਬੈਂਗਨ,
2 ਵੱਡੇ ਟਮਾਟਰ
50 ਗ੍ਰਾਮ ਮੂੰਗਫਲੀ ਦੇ ਦਾਣੇ
3 ਮੱਧਮ ਅਕਾਰ ਦੇ ਪਿਆਜ
2 ਛੋਟੇ ਚਮਚ ਸਫੈਦ ਤਿਲ
1 ਚਮਚ ਅਮਚੂਰ
2 ਚਮਚ ਧਨੀਆ ਪਾਊਡਰ
1 ਚਮਚ ਸੌਂਫ
1 ਚਮਚ ਗਰਮ ਮਸਾਲਾ
ਨਮਕ-ਮਿਰਚ ਅਤੇ ਹਲਦੀ ਸਵਾਦ ਅਨੁਸਾਰ

Bharwa Baingan ਬਣਾਉਣ ਦੀ ਵਿਧੀ:

ਤਿਲ, ਮੂੰਗਫਲੀ ਦੇ ਦਾਣੇ ਅਤੇ ਸੌਂਫ ਨੂੰ ਦਰਦਰਾ ਪੀਸ ਲਓ ਅਤੇ ਇਹਨਾਂ ’ਚ ਹਲਦੀ ਨੂੰ ਛੱਡ ਕੇ ਸਾਰੇ ਮਸਾਲੇ ਮਿਲਾ ਦਿਓ ਹੁਣ ਇਸ ਮਸਾਲੇ ਨੂੰ ਬੈਂਗਨ ’ਚ ਭਰ ਲਓ ਅਤੇ ਇਹਨਾਂ ਨੂੰ ਸਰੋ੍ਹਂ ਦੇ ਤੇਲ ’ਚ ਤਲ ਲਓ (ਡੀਪ ਫ੍ਰਾਈ ਨਹੀਂ ਕਰਨਾ ਹੈ)

ਜਿੰਨਾ ਤੇਲ ਸਬਜੀ ’ਚ ਲੋੜ ਹੈ, ਓਨਾ ਹੀ ਪਾਓ ਅਤੇ ਹਲਕੀ ਅੱਗ ’ਤੇ ਹਿਲਾਉਂਦੇ ਰਹੋ ਜਦੋਂ ਬੈਂਗਨ ਗਲ ਜਾਵੇ, ਤਾਂ ਕੱਢ ਲਓ ਬੈਂਗਨ ਕੱਢਣ ਤੋਂ ਬਾਅਦ ਜੋ ਤੇਲ ਬਚਿਆ ਹੈ, ਉਸ ’ਚ ਛੋਟੇ-ਛੋਟੇ ਕੱਟੇ ਹੋਏ ਪਿਆਜ ਪਾ ਕੇ ਹਲਕਾ ਭੂਰਾ ਹੋਣ ਤੱਕ ਭੁੰਨੋ ਇਸ ਵਿੱਚ ਧਨੀਆ ਪਾਊਡਰ, ਹਲਦੀ ਅਤੇ ਬਾਰੀਕ ਕੱਟੇ ਹੋਏ ਟਮਾਟਰ ਪਾ ਕੇ ਮਸਾਲਾ ਤਿਆਰ ਕਰੋ ਤੁਸੀਂ ਆਪਣੇ ਸਵਾਦ ਅਨੁਸਾਰ ਲਾਲ ਮਿਰਚ ਪਾਊਡਰ ਵੀ ਮਸਾਲੇ ’ਚ ਪਾ ਸਕਦੇ ਹੋ

ਮਸਾਲਾ ਤਿਆਰ ਹੋਣ ’ਤੇ ਤੁਸੀਂ ਬੈਂਗਨ ਇਸ ਮਸਾਲੇ ’ਚ ਮਿਲਾਓ ਅਤੇ ਥੋੜ੍ਹੀ ਦੇਰ ਭਾਫ਼ ’ਚ ਸਬਜੀ ਪੱਕਣ ਦਿਓ ਹੁਣ ਇਸ ਨੂੰ ਹਰੇ ਧਨੀਏ ਨਾਲ ਸਜਾਓ ਅਤੇ ਗਰਮਾ-ਗਰਮ ਰੋਟੀਆਂ ਦੇ ਨਾਲ ਸਰਵ ਕਰੋ

Also Read:  ਐਪਲ ਬਨਾਨਾ ਗਿਲਾਸ | Apple Banana Glass
ਪਿਛਲੇ ਲੇਖਬਾਦਾਮ ਦਾ ਹਲਵਾ
ਅਗਲੇ ਲੇਖਚਟਪਟੀ ਰਸਮ
ਸੱਚੀ ਸ਼ਿਕਸ਼ਾ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਇੱਕ ਤ੍ਰਿਭਾਸ਼ੀ ਮਾਸਿਕ ਮੈਗਜ਼ੀਨ ਹੈ। ਇਹ ਧਰਮ, ਤੰਦਰੁਸਤੀ, ਰਸੋਈ, ਸੈਰ-ਸਪਾਟਾ, ਸਿੱਖਿਆ, ਫੈਸ਼ਨ, ਪਾਲਣ-ਪੋਸ਼ਣ, ਘਰ ਬਣਾਉਣ ਅਤੇ ਸੁੰਦਰਤਾ ਵਰਗੇ ਵਿਸ਼ਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਕਵਰ ਕਰਦਾ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਸਮਾਜਿਕ ਅਤੇ ਅਧਿਆਤਮਿਕ ਤੌਰ 'ਤੇ ਜਗਾਉਣਾ ਅਤੇ ਉਨ੍ਹਾਂ ਦੀ ਆਤਮਾ ਦੀ ਅੰਦਰੂਨੀ ਸ਼ਕਤੀ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਹੈ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ