ਉਮਰ ਵਧਣ ਦੇ ਨਾਲ-ਨਾਲ ਪ੍ਰੇਸ਼ਾਨੀਆਂ ਅਤੇ ਬਿਮਾਰੀਆਂ ਵਧ ਜਾਂਦੀਆਂ ਹਨ ਅਤੇ ਸਰੀਰਕ, ਮਾਨਸਿਕ ਸਰਗਰਮੀ ’ਚ ਕਮੀ ਆ ਜਾਂਦੀ ਹੈ ਇਨ੍ਹਾਂ ’ਚੋਂ ਜ਼ਿਆਦਾਤਰ ਨੂੰ ਸਰਲਤਾ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਕੁਝ ਉਪਾਵਾਂ ਨਾਲ ਇਨ੍ਹਾਂ ਨੂੰ ਵਧਣ ਤੋਂ ਰੋਕ ਕੇ ਬੁਢਾਪੇ ਨੂੰ ਸੁਖਾਲਾ ਬਿਤਾਇਆ ਜਾ ਸਕਦਾ ਹੈ।
Table of Contents
ਦਿਨਚਰਿਆ ਸਹੀ ਹੋਵੇ
ਉਮਰ ਵਧਣ ਦੇ ਨਾਲ-ਨਾਲ ਆਪਣੀ ਦਿਨਚਰਿਆ ਨੂੰ ਸਹੀ ਰੱਖਣਾ ਚਾਹੀਦਾ ਹੈ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਆਪਣੇ ਸਾਰੇ ਕੰਮ ਸੰਯਮ ਨਾਲ, ਨਿਯਮਿਤ ਅਤੇ ਸਮੇਂ ’ਤੇ ਕਰਨੇ ਚਾਹੀਦੇ ਹਨ ਸੌਣਾ, ਜਾਗਣਾ, ਸਰੀਰ ਦੀ ਬਾਹਰੀ, ਅੰਦਰੂਨੀ ਸਫਾਈ, ਭੋਜਨ, ਕਸਰਤ, ਤੁਰਣਾ, ਧਿਆਨ, ਪੜ੍ਹਨ-ਪੜ੍ਹਾਉਣ, ਮਨੋਰੰਜਨ ਆਦਿ ਸਭ ਜੀਵਨ ਲਈ ਜ਼ਰੂਰੀ ਹਨ ਇਨ੍ਹਾਂ ਨੂੰ ਸਹੀ ਰੱਖੋੋ।
ਰੁੱਝੇ ਰਹੋ
ਬੁਢਾਪੇ ਨੂੰ ਨਕਾਰਾ ਨਾ ਬਣਾਓ, ਵਿਅਰਥ ’ਚ ਸਮਾਂ ਨਾ ਗੁਆਓ ਘਰ-ਪਰਿਵਾਰ ਦੇ ਛੋਟੇ-ਛੋਟੇ ਕੰਮਾਂ ’ਚ ਸਹਿਯੋਗ ਕਰੋ ਉਨ੍ਹਾਂ ਨਾਲ ਘੁਲ-ਮਿਲ ਕੇ ਸਮਾਂ ਬਿਤਾਓ ਬੱਚਿਆਂ, ਵੱਡਿਆਂ ਤੋਂ ਲੈ ਕੇ ਹਮਉਮਰ ਦੇ ਵਿਅਕਤੀਆਂ ਨਾਲ, ਗੁਆਂਢੀਆਂ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨਾਲ ਦੋਸਤਾਨਾ ਵਿਹਾਰ ਰੱਖੋ ਇਸ ਨਾਲ ਪ੍ਰੇਸ਼ਾਨੀਆਂ ਘੱਟ ਹੋਣਗੀਆਂ, ਉਮਰ ਵਧੇਗੀ, ਸਿਹਤਮੰਦ ਰਹੋਗੇ ਅਤੇ ਸਮੇਂ ਦਾ ਸਦਉਪਯੋਗ ਹੋਵੇਗਾ।
ਭੋਜਨ ਸਹੀ ਹੋਵੇ
ਸਮੇਂ ’ਤੇ ਸਹੀ ਮਾਤਰਾ ’ਚ ਭੋਜਨ ਕਰੋ ਉਹ ਪੌਸ਼ਟਿਕਤਾ ਨਾਲ ਭਰਪੂਰ ਹੋਵੇ ਤਲੀਆਂ, ਭੁੱਝੀਆਂ ਅਤੇ ਜ਼ਿਆਦਾ ਨਮਕ, ਮਿਰਚ, ਮਸਾਲੇ ਵਾਲੀਆਂ ਚੀਜਾਂ, ਮਿੱਠੀਆਂ ਚੀਜ਼ਾਂ ਤੋਂ ਬਚੋ, ਇਨ੍ਹਾਂ ਨੂੰ ਘੱਟ ਖਾਓ ਭੋਜਨ ਤਾਜ਼ਾ, ਸਾਦਾ ਤੇ ਪਚਣਯੋਗ ਹੋਵੇ ਉਮਰ ਵਧਣ ਦੇ ਨਾਲ-ਨਾਲ ਪਾਚਣ ਸ਼ਕਤੀ ’ਚ ਕਮੀ ਆਉਂਦੀ ਹੈ ਅਤੇ ਭੋਜਨ ਜ਼ਿਆਦਾ ਨਾ ਕਰਕੇ ਆਮ ਮਾਤਰਾ ’ਚ ਕਰੋ ਸਹੀ ਮਾਤਰਾ ’ਚ ਪਾਣੀ ਜ਼ਰੂਰ ਪੀਓ ਮੌਸਮੀ ਫਲ, ਸਾਗ, ਸਬਜ਼ੀ ਦਾ ਸਵਾਦ ਜ਼ਰੂਰ ਲਓ ਦੁੱਧ, ਦਹੀਂ ਦੀ ਵਰਤੋਂ ਕਰੋ ਸਮੋਸਾ, ਕਚੋਰੀ, ਚਾਟ, ਚਾਹ, ਕੌਫੀ, ਤੰਬਾਕੂ, ਨਸ਼ਾ, ਸਿਗਰਟਨੋਸ਼ੀ ਤੋਂ ਦੂਰ ਰਹੋ ਭੋਜਨ ਅਜਿਹਾ ਖਾਓ ਜੋ ਜ਼ਲਦੀ ਪਚ ਜਾਵੇ।
ਸਰੀਰਕ ਸਰਗਰਮੀ ਜ਼ਰੂਰੀ
ਭੌਤਿਕ ਸੁਖ-ਸਾਧਨਾਂ ਤੋਂ ਬਾਅਦ ਟਹਿਲਣਾ, ਮਿਹਨਤ, ਕਸਰਤ ਅਤੇ ਕੰਮ ਕਰਨ ’ਚ ਕੋਤਾਹੀ ਨਾ ਕਰੋ ਉਹ ਕੰਮ ਜ਼ਰੂਰ ਕਰੋ ਜਿਸ ਨਾਲ ਸਰੀਰਕ ਸਰਗਰਮੀ ਬਣੀ ਰਹੇ ਕਿਉਂਕਿ ਇਸ ਦੀ ਸਰਗਰਮੀ ਨਾਲ ਬਿਮਾਰੀਆਂ ਆਪਣੇ-ਆਪ ਘੱਟ ਅਤੇ ਦੂਰ ਰਹਿੰਦੀਆਂ ਹਨ ਅਤੇ ਸਰੀਰ ਸਿਹਤਮੰਦ ਰਹਿੰਦਾ ਹੈ ਸੁਸਤ ਵਿਅਕਤੀ ਦੇ ਸਰੀਰ ’ਚ ਰੋਗਾਂ ਦਾ ਵਾਸ ਹੁੰਦਾ ਹੈ ਇੱਕ ਗੱਲ ਧਿਆਨ ਰੱਖੋ ਕਿ ਮਨ ਦੇ ਸਿਹਤਮੰਦ ਰਹਿਣ ਨਾਲ ਸਰੀਰ ਵੀ ਸਿਹਤਮੰਦ ਰਹਿੰਦਾ ਹੈ ਇਸ ਲਈ ਆਪਣੇ ਮਨ ਨੂੰ ਸਹੀ ਅਤੇ ਸਿਹਤਮੰਦ ਰੱਖੋ ਬੁਢਾਪੇ ’ਚ ਥਕਾਉਣ ਵਾਲਾ ਸਰੀਰਕ, ਮਾਨਸਿਕ ਕੰਮ ਨਾ ਕਰੋ ਕੰਮ ਅਤੇ ਆਰਾਮ ਦਾ ਸਹੀ ਪ੍ਰਬੰਧ ਹੋਵੇ।
ਧਿਆਨ ਦਿਓ | Old Age Care
- ਭੋਜਨ ਸੰਤੁਲਿਤ ਅਤੇ ਪੋਸ਼ਣ ਵਾਲਾ ਹੋਵੇ।
- ਭੋਜਨ ’ਚ ਫਲ, ਸਾਗ-ਸਬਜ਼ੀ ਜ਼ਰੂਰ ਹੋਵੇ।
- ਭੋਜਨ ਗਰਮ, ਤਾਜ਼ਾ, ਸਾਦਾ, ਪਚਣਯੋਗ ਹੋਵੇ।
- ਨਮਕ, ਸ਼ੱਕਰ, ਮਿਰਚ, ਮਸਾਲਿਆਂ ਦੀ ਜ਼ਿਆਦਾ ਮਾਤਰਾ ਤੋਂ ਬਚੋ।
- ਹਰ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹੋ ਚਾਹ, ਕੌਫੀ ਘੱਟ ਲਓ।
- ਜੇਕਰ ਕੋਈ ਬਿਮਾਰੀ ਹੋਵੇ ਤਾਂ ਉਸਦਾ ਇਲਾਜ ਜ਼ਰੂਰ ਕਰਵਾਓ।
- ਨਿਰਧਾਰਿਤ ਦਵਾਈ ਲਓ ਸਮੇਂ-ਸਮੇਂ ’ਤੇ ਡਾਕਟਰ ਨੂੰ ਮਿਲੋ।
- ਸੁਸਤ ਨਾ ਰਹੋ ਸਦਾ ਐਕਟਿਵ ਰਹੋ।
- ਜ਼ਿਆਦਾ ਖਰਚ ਨਾ ਕਰੋ ਤਣਾਅ ਨਾ ਪਾਲ਼ੋ।
- ਘਰ-ਪਰਿਵਾਰ ਦੀ ਪ੍ਰੇਸ਼ਾਨੀ ਤੋਂ ਭੱਜੋ ਨਾ, ਉਸਨੂੰ ਸੁਲਝਾਓ।
- ਸਾਰਿਆਂ ਨਾਲ ਘੁਲੋ-ਮਿਲੋ ਹੱਸੋ-ਹਸਾਓ, ਚੁੱਪ ਨਾ ਰਹੋ।
- ਗੱਲਬਾਤ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲ ਜਾਂਦਾ ਹੈ।
- ਸਮੇਂ ’ਤੇ ਸੌਂਵੋ ਅਤੇ ਜਾਗੋ ਸਵੇਰ ਦੀ ਹਵਾ ਦਾ ਲਾਭ ਲਓ।
- ਸਮੇਂ-ਸਮੇਂ ’ਤੇ ਪਰਿਵਾਰ ਵਾਲਿਆਂ ਅਤੇ ਮਿੱਤਰਾਂ ਨਾਲ ਮਿਲੋ।
- ਕਿਸੇ ਵੀ ਚੀਜ਼ ਦੀ ਅਤੀ ਨਾ ਕਰੋ ਇਹ ਨੁਕਸਾਨ ਪਹੁੰਚਾਉਂਦੀ ਹੈ।
- ਬਿਮਾਰੀ ਨੂੰ ਨਾ ਲੁਕਾਓ ਹਰ ਇਲਾਜ ਸੰਭਵ ਹੈ ਕਿਸੇ ਨੂੰ ਲੁਕਾਉਣ, ਦਬਾਉਣ ਨਾਲ ਪ੍ਰੇਸ਼ਾਨੀ ਵਧਦੀ ਹੈ ਜ਼ਰੂਰੀ ਮੈਡੀਕਲ ਟੈਸਟ ਕਰਵਾਉਣ ਤੋਂ ਕਤਰਾਓ ਨਾ।
- ਸੇਵਾ ਦੇ ਮੌਕੇ ਦਾ ਲਾਭ ਲਓ।
- ਕਦੇ-ਕਦਾਈਂ ਅਜ਼ਨਬੀਆਂ ’ਚ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਦਾ ਅਨੰਦ ਲਓ।
- ਕੋਈ ਵੀ ਦਿਸੇ, ਮੁਸਕਰਾਓ ਜ਼ਰੂਰ।
ਸੀਤੇਸ਼ ਕੁਮਾਰ ਦਿਵੇਦੀ