ਸਿਰਹਾਣੇ ਦੇ ਕਵਰ ਤੋਂ ਬਣਾਓ ਆਕਰਸ਼ਕ-ਸਮਾਨ
ਆਪਣੇ ਘਰਾਂ ’ਚ ਅਕਸਰ ਦੇਖਿਆ ਹੋਵੇਗਾ ਕਿ ਪੇਂਟ ਦੀਆਂ ਖਾਲੀ ਬਾਲਟੀਆਂ ਨੂੰ ਬਾਥਰੂਮ ’ਚ ਇਸਤੇਮਾਲ ਕਰਦੇ ਹਾਂ ਅਤੇ ਜਦੋਂ ਉਹ ਪੁਰਾਣੀਆਂ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਦਾ ਗਮਲਾ ਬਣਾ ਲਿਆ ਜਾਂਦਾ ਹੈ
Table of Contents
ਅਜਿਹਾ ਹੀ ਕੁਝ ਰਚਨਾਤਮਕ ਸਮਾਨ ਸਿਰਹਾਣੇ ਦੇ ਕਵਰ ਨਾਲ ਬਣਾਇਆ ਜਾ ਸਕਦਾ ਹੈ:-
ਲਿਨੇਨ ਨੈਪਕਿਨ:-
ਘਰਾਂ ’ਚ ਇਸਤੇਮਾਲ ਕੀਤੇ ਜਾਣ ਵਾਲੇ ਲਿਨੇਨ ਨੈਪਕਿਨ ਨੂੰ ਬਾਹਰੋਂ ਖਰੀਦ ਕੇ ਲਿਆਉਣ ਦੀ ਲੋੜ ਨਹੀਂ ਹੈ ਤੁਹਾਡੇ ਘਰ ਪਏ ਪੁਰਾਣੇ ਸਿਰਹਾਣੇ ਦੇ ਕਵਰਾਂ ਨੂੰ ਚੰਗੀ ਤਰ੍ਹਾਂ ਕੱਟ ਲਓ ਅਤੇ ਉਨ੍ਹਾਂ ਨੂੰ ਕਿਨਾਰਿਆਂ ਤੋਂ ਸਿਓਂ ਦਿਓ ਤੁਹਾਡਾ ਲਿਨੇਨ ਨੈਪਕਿਨ ਤਿਆਰ ਹੋ ਜਾਵੇਗਾ ਬੱਸ ਤੁਹਾਨੂੰ ਇੰਨਾ ਧਿਆਨ ਰੱਖਣਾ ਹੋਵੇਗਾ ਕਿ ਉਸ ਦਾ ਆਕਾਰ, ਵਰਗਾਕਾਰ ਹੋਣਾ ਚਾਹੀਦਾ ਹੈ ਤਾਂ ਕਿ ਉਹ ਭੱਦਾ ਨਾ ਦਿਖੇ
ਬੱਚਿਆਂ ਦੀ ਡਰੈੱਸ:
ਜੇਕਰ ਤੁਹਾਡੇ ਘਰ ਦੇ ਫੇਦਰ ਲੁਕ ਦੇ ਸਿਰਹਾਣੇ ਦੇ ਕਵਰ ਬੇਕਾਰ ਪਏ ਹਨ ਤਾਂ ਥੋੜ੍ਹਾ ਜਿਹਾ ਸਮਾਂ ਦੇ ਕੇ ਉਨ੍ਹਾਂ ਨੂੰ ਚੰਗੀ ਜਿਹੀ ਡਰੈੱਸ ਦੇ ਰੂਪ ਵਿੱਚ ਕੱਟੋ ਅਤੇ ਸਿਓਂ ਲਓ ਇਸ ਨਾਲ ਤੁਹਾਡੇ ਬੱਚੇ ਦੀ ਅਜਿਹੀ ਡਰੈੱਸ ਤਿਆਰ ਹੋ ਸਕਦੀ ਹੈ ਜਿਸ ਨੂੰ ਤੁਸੀਂ ਉਸ ਨੂੰ ਗਾਰਡਨ (ਪਾਰਕ) ’ਚ ਖਿਡਾਉਂਦੇ ਸਮੇਂ ਪਾ ਸਕਦੇ ਹੋ ਜੋ ਗੰਦੀ ਹੋਣ ’ਤੇ ਤੁਹਾਨੂੰ ਪਰੇਸ਼ਾਨੀ ਨਹੀਂ ਹੋਵੇਗੀ
ਪੈਕ ਕਰਨ ਵਾਲੇ ਪੇਪਰ:
ਸਿਰਹਾਣੇ ਦੇ ਕਵਰ ਕਾਫ਼ੀ ਸੁੰਦਰ-ਸੁੰਦਰ ਹੁੰਦੇ ਹਨ ਇਨ੍ਹਾਂ ਨਾਲ ਤੁਸੀਂ ਸਮਾਨ ਨੂੰ ਪੈਕ ਕਰਨ ਵਾਲੇ ਕਵਰ ਬਣਾ ਸਕਦੇ ਹੋ ਜੋ ਕਿ ਟਿਕਾਊ ਅਤੇ ਕਾਸਟ ਇਫੈਕਟਿਵ ਹੋਣਗੇ ਇਨ੍ਹਾਂ ਨੂੰ ਤੁਸੀਂ ਕਾਫ਼ੀ ਚੰਗੀ ਤਰ੍ਹਾਂ ਨਾਲ ਸਜਾ ਵੀ ਸਕਦੇ ਹੋ
ਟੋਟੇ ਬੈਗ:
ਸਿਰਹਾਣੇ ਅਤੇ ਕੁਸ਼ਨ ਤੋਂ ਇਲਾਵਾ ਇੱਕ ਤਰ੍ਹਾਂ ਦੇ ਆਰਾਮਦਾਇਕ ਬੈਗ ਹੁੰਦੇ ਹਨ, ਜਿਨ੍ਹਾਂ ਨੂੰ ਟੋਟੇ-ਬੈਗ ਕਿਹਾ ਜਾਂਦਾ ਹੈ ਸਿਰਹਾਣੇ ਦੇ ਕਵਰ ’ਚ ਪੁਰਾਣੀ ਰੂੰ ਅਤੇ ਕੱਪੜਿਆਂ ਨੂੰ ਭਰ ਕੇ ਇਹ ਟੋਟੇ ਬੈਗ ਬਣਾਏ ਜਾ ਸਕਦੇ ਹਨ ਬੱਸ ਇਨ੍ਹਾਂ ਦੀ ਸਿਲਾਈ ਚੰਗੀ ਤਰ੍ਹਾਂ ਸਫ਼ਾਈ ਨਾਲ ਕਰਨ ਦੀ ਲੋੜ ਹੈ ਤਾਂ ਕਿ ਇਹ ਭੱਦੇ ਨਾ ਦਿਸਣ ਤੁਸੀਂ ਇਨ੍ਹਾਂ ਨੂੰ ਮਨਚਾਹਾ ਅਕਾਰ ਵੀ ਦੇ ਸਕਦੇ ਹੋ
ਨਿਊਜ਼ ਪੇਪਰ ਰੱਖਣ ਲਈ:
ਘਰਾਂ ’ਚ ਅਖਬਾਰ ਇੱਧਰ-ਉੱਧਰ ਪਏ ਰਹਿੰਦੇ ਹਨ ਤੁਸੀਂ ਇਨ੍ਹਾਂ ਕਵਰਾਂ ’ਚ ਅਖਬਾਰਾਂ ਨੂੰ ਰੱਖ ਸਕਦੇ ਹੋ ਇੱਥੋਂ ਤੱਕ ਕਿ ਕਈ ਤਰ੍ਹਾਂ ਦੇ ਪੁਰਾਣੇ ਸਮਾਨ ਨੂੰ ਵੀ ਇਨ੍ਹਾਂ ਕਵਰਾਂ ’ਚ ਰੱਖ ਕੇ ਅਸਾਨੀ ਨਾਲ ਸਟੋਰ ਕੀਤਾ ਜਾ ਸਕਦਾ ਹੈ ਤਾਂ ਕਿ ਉਹ ਭੱਦਾ ਨਾ ਲੱਗੇ ਅਤੇ ਸਮਾਨ ਸੁਰੱਖਿਅਤ ਵੀ ਬਣਿਆ ਰਹੇ
ਜਾਨਵਰਾਂ ਦਾ ਬਿਸਤਰ:
ਘਰ ’ਚ ਪਾਲਤੂ ਜਾਨਵਰ ਲਈ ਤੁਸੀਂ ਸਿਰਹਾਣੇ ਦੇ ਕਵਰ ਦਾ ਇਸਤੇਮਾਲ ਕਰੋ ਇਸ ਨੂੰ ਖੋਲ੍ਹ ਕੇ ਸਫ਼ਾਈ ਨਾਲ ਚਾਰੇ ਕਿਨਾਰਿਆਂ ਤੋਂ ਕੱਟ ਕੇ ਸਿਓਂ ਲਓ ਇਸ ਨੂੰ ਕਿਸੇ ਬਿਸਤਰ ’ਤੇ ਵਿਛਾ ਦਿਓ, ਇਸ ਨਾਲ ਜਾਨਵਰ ਨੂੰ ਬੈਠਣ ’ਚ ਗੁਦਗੁਦਾ ਲੱਗੇਗਾ ਅਤੇ ਘਰ ’ਚ ਵੀ ਗੰਦਗੀ ਜਿਹੀ ਨਹੀਂ ਲੱਗੇਗੀ
-ਭਾਰਤ ਭੂਸ਼ਣ ਸ਼ਰਮਾ