mahmadpur-rohi-amarpur-dham

ਮਹਿਮਦਪੁਰ ਰੋਹੀ ਦਾ ਡੇਰਾ ਸੱਚਾ ਸੌਦਾ ਅਮਰਪੁਰ ਧਾਮ : ਸਾਈਂ ਜੀ ਦੀਆਂ ਰਹਿਮਤਾਂ ਦਾ ਅਦਭੁੱਤ ਨਮੂਨਾ

ਮਹਿਮਦਪੁਰ ਰੋਹੀ ਪਿੰਡ ‘ਚ ਸਥਿਤ ਡੇਰਾ ਸੱਚਾ ਸੌਦਾ ਅਮਰਪੁਰ ਧਾਮ ‘ਚ ਬਣੇ ‘ਤੇਰਾਵਾਸ’ ਤੇ ਧਾਮ ਦੇ ਮੁੱਖ ਦਰਵਾਜੇ ਦਾ ਦ੍ਰਿਸ਼

ਗਰਮੀ ਸਿਖਰ ‘ਤੇ ਸੀ, ਜਿਵੇਂ-ਜਿਵੇਂ ਦਿਨ ਦੀ ਤਪਸ਼ ਢਲਦੀ ਜਾ ਰਹੀ ਸੀ, ਉੱਧਰ ਪਿੰਡ ‘ਚ ਇੱਕ ਅਜੀਬ ਜਿਹਾ ਉਤਸ਼ਾਹ ਜੋਰ ਫੜਦਾ ਜਾ ਰਿਹਾ ਸੀ ਹਰ ਸ਼ਖ਼ਸ ਦੇ ਚਿਹਰੇ ‘ਤੇ ਅਜੀਬ ਜਿਹੀ ਲਾਲੀ ਸੀ, ਖੁਸ਼ੀ ਦਾ ਸੰਚਾਰ ਤਾਂ ਮੰਨੋ ਪੂਰੇ ਪਿੰਡ ‘ਚ ਚੋਟੀ ਤੱਕ ਪਹੁੰਚ ਚੁੱਕਿਆ ਸੀ ਪੁਰਾਤਨ ਸਮੇਂ ‘ਚ ਬਣੀ ਮਸਜਿਦ ਦੇ ਅੱਜ ਵਾਰੇ-ਨਿਆਰੇ ਹੋ ਉੱੇਠੇ ਸਨ ਮਸਜਿਦ ਨੂੰ ਸਜਾਇਆ-ਸੰਵਾਰਿਆ ਜਾ ਰਿਹਾ ਸੀ, ਸ਼ਾਇਦ ਵਰ੍ਹਿਆਂ ਦੀ ਇੰਤਜ਼ਾਰ ਤੋਂ ਬਾਅਦ ਉਸ ਦੀ ਪੁਕਾਰ ਅੱਜ ਖੁਦਾ ਨੇ ਸੁਣ ਲਈ ਸੀ ਸਾਈਂ ਮਸਤਾਨਾ ਜੀ ਮਹਾਰਾਜ ਦੇ ਆਗਮਨ ਸਬੰਧੀ ਮਹਿਮਦਪੁਰ ਰੋਹੀ ‘ਚ ਜਸ਼ਨ ਦਾ ਮਾਹੌਲ ਸੀ ਦਰਅਸਲ ਹਜ਼ਾਰਾਂ ਜੀਵਾਂ ਦੀ ਦਿਲੀਂ ਪੁਕਾਰ ਨੂੰ ਸਵੀਕਾਰ ਕਰਦੇ ਹੋਏ

ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਪਿੰਡ ਦੀ ਧਰਤੀ ਨੂੰ ਪਵਿੱਤਰ ਕਰਨ ਲਈ ਪਧਾਰਨ ਵਾਲੇ ਸਨ ਬੇਪਰਵਾਹ ਜੀ ਦੇ ਉਤਾਰੇ (ਠਹਿਰਾਅ) ਲਈ ਪਿੰਡ ਦੀ ਮਸਜਿਦ ਨੂੰ ਬੜੇ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਮਸਜਿਦ ਤੱਕ ਪਹੁੰਚਣ ਵਾਲੇ ਸਾਰੇ ਰਸਤਿਆਂ ‘ਤੇ ਨਵੇਂ ਕੱਪੜੇ ਵਿਛਾਏ ਗਏ ਜਿਵੇਂ ਹੀ ਸਾਈਂ ਜੀ ਨੇ ਪਿੰਡ ‘ਚ ਪ੍ਰਵੇਸ਼ ਕੀਤਾ ਤਾਂ ਪਿੰਡ ਵਾਲੇ ਖੁਸ਼ੀ ‘ਚ ਝੂਮ ਉੱਠੇ ਪਿੰਡ ਦਾ ਚੱਪਾ-ਚੱਪਾ ਖੁਦ ਨੂੰ ਮਾਣਮਈ ਮਹਿਸੂਸ ਕਰਨ ਲੱਗਿਆ ਸਾਈਂ ਜੀ ਪਿੰਡ ਵਾਲਿਆਂ ਦੀ ਏਨੀ ਸ਼ਰਧਾ ਅਤੇ ਪਿਆਰ ਨੂੰ ਦੇਖ ਕੇ ਬਹੁਤ ਖੁਸ਼ ਹੋਏ ਹਾਲਾਂਕਿ ਸਾਈਂ ਜੀ ਨੇ ਰਸਤਿਆਂ ‘ਚ ਵਿਛਾਏ ਗਏ ਕੱਪੜਿਆਂ ਨੂੰ ਚੁਕਵਾ ਦਿੱਤਾ ਅਤੇ ਬਚਨ ਫਰਮਾਏ ਕਿ ਸਾਨੂੰ ਤੁਹਾਡੀ ਖੁਸ਼ੀ ਮਨਜ਼ੂਰ ਹੈ ਸਾਈਂ ਮਸਤਾਨਾ ਜੀ ਮਸਜਿਦ ਪਰਿਸਰ ‘ਚ ਆ ਕੇ ਬਿਰਾਜ਼ਮਾਨ ਹੋਏ ਪਿੰਡ ‘ਚ 4 ਜੂਨ 1952 ਦੀ ਰਾਤ ਨੂੰ ਸਤਿਸੰਗ ਹੋਇਆ

ਦੂਜੇ ਦਿਨ ਛੱਪੜ ‘ਤੇ ਇੱਕ ਪਿੱਪਲ ਦੇ ਦਰੱਖਤ ਹੇਠਾਂ ਵੱਡੇ ਚਬੂਤਰੇ ‘ਤੇ ਸੁਬ੍ਹਾ ਦਾ ਸਤਿਸੰਗ ਹੋਇਆ ਇਹ ਸਾਈਂ ਮਸਤਾਨਾ ਜੀ ਦਾ ਪਿੰਡ ‘ਚ ਰੂਹਾਨੀ ਸਫ਼ਰਨਾਮੇ ਦਾ ਪਹਿਲਾ ਪੜਾਅ ਸੀ ਹਾਲਾਂਕਿ ਉਸ ਸਮੇਂ ਪਿੰਡ ‘ਚ ਜਾਤ-ਪਾਤ ਦੀ ਗਹਿਰੀ ਖਾਈ ਸੀ, ਪਰ ਸਾਈਂ ਜੀ ਨੇ ਆਪਣੇ ਬਚਨਾਂ ਦੀ ਮਿਠਾਸ ਨਾਲ ਸਭ ਨੂੰ ਇੱਕ ਮਾਲਾ ‘ਚ ਪਿਰੋਣ ਦਾ ਬਾਖੂਬੀ ਕੰਮ ਕੀਤਾ ਇਸ ਤੋਂ ਬਾਅਦ ਅਗਲੇ ਮਹੀਨੇ ਭਾਵ 10 ਜੁਲਾਈ 1952 ਨੂੰ ਪਿੰਡ ‘ਚ ਫਿਰ ਤੋਂ ਰੂਹਾਨੀ ਸਤਿਸੰਗ ਹੋਇਆ ਸਤਿਸੰਗ ਦੌਰਾਨ ਬਿਸ਼ਨੋਈ ਲੋਕਾਂ ਦਾ ਵੈਰਾਗ ਫੁੱਟ ਪਿਆ ਕਈ ਸੱਜਣ ਬੋਲ ਪਏ- ਸਾਈਂ ਜੀ, ਤੁਹਾਡੀ ਆਵਾਜ਼ ਤਾਂ ਖੁਦਾ ਦੀ ਆਵਾਜ਼ ਹੈ ਪੱਤਰਾਮ ਗੋਦਾਰਾ ਬਿਸ਼ਨੋਈ ਨੂੰ ਬੇਪਰਵਾਹ ਜੀ ‘ਚ ਆਪਣੇ ਈਸ਼ਟ ਦੇ ਦਰਸ਼ਨ ਹੋਏ

ਸਤਿਸੰਗ ਦੇ ਅਗਲੇ ਦਿਨ ਹੀ ਸਾਈਂ ਜੀ ਦੇ ਦਰਸ਼ਨਾਂ ਲਈ ਪਿੰਡ ਤੋਂ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ ਅਤੇ ਪਿੰਡ ‘ਚ ਡੇਰਾ ਬਣਾਉਣ ਦੀ ਅਰਜ਼ ਕਰਨ ਲੱਗੇ ਬੇਪਰਵਾਹ ਜੀ ਨੇ ਫਰਮਾਇਆ-‘ਡੇਰਾ ਜ਼ਰੂਰ ਬਨਾਏਂਗੇ’ਸਾਈਂ ਜੀ ਦੀ ਇਹ ਮਨਜ਼ੂਰੀ ਲੋਕਾਂ ‘ਚ ਖੁਸ਼ੀ ਦਾ ਸੰਚਾਰ ਕਰ ਗਈ ਲੋਕਾਂ ‘ਚ ਉਤਸ਼ਾਹ ਦੇਖਦੇ ਹੀ ਬਣ ਰਿਹਾ ਸੀ ਹਰ ਕੋਈ ਇੱਕ-ਦੂਜੇ ਤੋਂ ਉਤਸੁਕਤਾ ਵੱਸ ਪੁੱਛ ਰਿਹਾ ਸੀ ਕਿ ਸਾਈਂ ਜੀ ਡੇਰਾ ਕਿੱਥੇ ਬਣਾਉਣਗੇ ਕਈ ਜਿੰਮੀਂਦਾਰ ਭਰਾਵਾਂ ਨੇ ਡੇਰਾ ਬਣਾਉਣ ਲਈ ਆਪਣੀ ਜ਼ਮੀਨ ਦੇਣ ਦੀ ਗੱਲ ਕਹੀ, ਪਰ ਸਾਈਂ ਜੀ ਖੁਦ ਚੱਲ ਕੇ ਅਜਿਹੀ ਜ਼ਮੀਨ ਦੀ ਚੋਣ ਕਰਨਾ ਚਾਹ ਰਹੇ ਸਨ ਜੋ ਆਸ਼ਰਮ ਲਈ ਉੱਚਿਤ ਅਤੇ ਅਨੁਕੂਲ ਹੋਵੇ

ਸਾਈਂ ਜੀ ਨੇ ਖੁਦ ਜ਼ਮੀਨ ਦੀ ਤਲਾਸ਼ ‘ਚ ਪਿੰਡ ਦੀ ਫੇਰੀ ਲਾਈ ਕਾਫ਼ੀ ਸਮਾਂ ਪਿੰਡ ਦੀ ਫਿਰਨੀ-ਫਿਰਨੀ ਘੁੰਮਣ ਤੋਂ ਬਾਅਦ ਸਾਈਂ ਜੀ ਨੇ ਇੱਕ ਚਬੂਤਰੇ (ਮੌਜ਼ੂਦਾ ਸਮੇਂ ‘ਚ ਬਣਾਏ ਗਏ ਆਸ਼ਰਮ ਦਾ ਸਥਾਨ) ਵੱਲ ਇਸ਼ਾਰਾ ਕਰਦੇ ਹੋਏ ਫਰਮਾਇਆ- ‘ਵਰੀ! ਇੱਥੇ ਆਸ਼ਰਮ ਬਨਾਏਂਗੇ’ ਉਸ ਚਬੂਤਰੇ ਕੋਲ ਹੀ ਕਿੱਕਰ ਦਾ ਇੱਕ ਵੱਡਾ ਸਾਰਾ ਦਰੱਖਤ ਵੀ ਸੀ ਸਾਈਂ ਜੀ ਨੇ ਰਹੱਸਮਈ ਉਦਘਾਟਨ ਕਰਦੇ ਹੋਏ ਫਰਮਾਇਆ ਕਿ ਇਹ ਜਗ੍ਹਾ ਬਹੁਤ ਹੀ ਆਦਰਯੋਗ ਹੈ, ਕਿਸੇ ਸਮੇਂ ‘ਚ ਪੂਜਨੀਕ ਪਰਮ ਸੰਤ ਸਾਵਣ ਸ਼ਾਹ ਜੀ ਮਹਾਰਾਜ ਇੱਥੇ ਆਏ ਸਨ ਅਤੇ ਇਸ ਦਰੱਖਤ ਹੇਠਾਂ ਆਰਾਮ ਫਰਮਾਇਆ ਤੇ ਆਪਣਾ ਘੋੜਾ ਵੀ ਬੰਨ੍ਹਿਆ ਸੀ

ਸਰਸਾ-ਹਿਸਾਰ ਰੋਡ ‘ਤੇ ਧਾਂਗੜ ਪਿੰਡ ਤੋਂ ਕਰੀਬਨ 5 ਕਿਲੋਮੀਟਰ ਦੀ ਦੂਰੀ ‘ਤੇ ਵਸੇ ਮਹਿਮਦਪੁਰ ਰੋਹੀ ਪਿੰਡ (ਜ਼ਿਲ੍ਹਾ ਫਤਿਹਾਬਾਦ) ਅੱਜ ਡੇਰਾ ਸੱਚਾ ਸੌਦਾ ਦੇ ਇਤਿਹਾਸ ‘ਚ ਸੋਨੇ ਦੇ ਅੱਖਰਾਂ ‘ਚ ਦਰਜ਼ ਹੋ ਚੁੱਕਿਆ ਸੀ ਜੁਲਾਈ 1952 ‘ਚ ਡੇਰਾ-ਆਸ਼ਰਮ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਡੇਰਾ ਸੱਚਾ ਸੌਦਾ ਦੇ ਪੁਰਾਣੇ ਸੇਵਾਦਾਰ 84 ਸਾਲ ਦੇ ਬਾਲੂ ਗੁਰਮੁੱਖ ਦੱਸਦੇ ਹਨ ਕਿ ਸਾਈਂ ਬੇਪਰਵਾਹ ਮਸਤਾਨਾ ਜੀ ਦੀ ਪਾਵਨ ਦਇਆ-ਦ੍ਰਿਸ਼ਟੀ ‘ਚ ਆਸ਼ਰਮ ਨਿਰਮਾਣ ਦਾ ਕੰਮ ਸ਼ੁਰੂ ਹੋਇਆ ਸੰਗਤ ਬੜੇ ਚਾਅ ਨਾਲ ਸੇਵਾ ‘ਚ ਲੱਗੀ ਹੋਈ ਸੀ ਸਾਈਂ ਜੀ ਇਹ ਸਭ ਦੇਖ ਕੇ ਬਹੁਤ ਖੁਸ਼ ਸਨ ਸਾਈਂ ਜੀ ਨੇ ਦਰਬਾਰ ਦਾ ਨਾਮਕਰਨ ਕਰਦੇ ਹੋਏ ਬਚਨ ਫਰਮਾਇਆ ਕਿ ‘ਇਸ ਦਰਬਾਰ ਕਾ ਨਾਮ ਅਮਰਪੁਰ ਧਾਮ ਰਖਤੇ ਹੈਂ ਆਜ ਸੇ ਪੂਰਾ ਗਾਂਵ ਹੀ ਅਮਰ ਹੋ ਗਿਆ’ ਸਾਈਂ ਜੀ ਨੇ ਅੱਗੇ ਫਰਮਾਇਆ ਕਿ ‘ਵਹ (ਸ਼ਾਹ ਮਸਤਾਨਾ ਜੀ ਧਾਮ) ਦਰਬਾਰ ਪੂਜਨੀਕ ਸਾਵਣ ਸ਼ਾਹ ਜੀ ਦਾਤਾ ਕਾ ਉਪਕਾਰ ਹੈ ਔਰ ਯਹ (ਅਮਰਪੁਰ ਧਾਮ) ਦਰਬਾਰ ਮਸਤਾਨਾ ਕਾ ਬੱਚਾ ਹੈ’ ਉੱਧਰ ਪਿੰਡ ਦੇ ਚੌਧਰੀ ਪੱਤਰਾਮ ਗੋਦਾਰਾ ਬਿਸ਼ਨੋਈ ਵੱਲੋਂ ਡੇਰੇ ਲਈ ਦਿੱਤੀ ਗਈ ਚਾਰ ਏਕੜ ਜ਼ਮੀਨ ਦੇ ਚਾਰੇ ਪਾਸੇ ਵਾੜ ਲਾਉਣ ਦੀ ਸੇਵਾ ਵੀ ਨਾਲ ਹੀ ਸ਼ੁਰੂ ਹੋ ਗਈ ਸੀ ਸੇਵਾਦਾਰ ਕੰਡੇਦਾਰ ਝਾੜੀਆਂ ਨਾਲ ਵਾੜ ਬਣਾਉਣ ‘ਚ ਲੱਗੇ ਹੋਏ ਸਨ

ਸਾਈਂ ਜੀ ਨੇ ਸੇਵਾਦਾਰਾਂ ਨੂੰ ਵਾੜ ਹੋਰ ਉੱਚੀ ਕਰਨ ਦੇ ਬਚਨ ਫਰਮਾਏ ਕਿ ‘ਵਾੜ ਜਿਤਨੀ ਊਚੀ ਹੋਗੀ, ਸੰਤ ਓਤਨਾ ਹੀ ਪਹੁੰਚਾ ਹੂਆ ਹੋਗਾ’ ਸੇਵਾਦਾਰਾਂ ਨੇ ਵਾੜ ਨੂੰ ਏਨਾ ਉੱਚਾ ਕਰ ਦਿੱਤਾ ਸੀ ਕਿ ਕੋਲ ਦੇ ਰਸਤੇ ਤੋਂ ਲੰਘਦੇ ਹੋਏ ਲੋਕਾਂ ਨੂੰ ਦਰਬਾਰ ਦੇ ਅੰਦਰ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ ਸਾਈਂ ਜੀ ਨੇ ਤੇਰਾਵਾਸ (ਗੁਫ਼ਾ) ਦਾ ਨਿਰਮਾਣ ਕਰਵਾਇਆ ਅਤੇ ਸੰਗਤ ਲਈ ਪੰਡਾਲ ਵੀ ਤਿਆਰ ਕਰਵਾਇਆ ਸਮੇਂ ਅਨੁਸਾਰ ਦਰਬਾਰ ‘ਚ ਨਿਰਮਾਣ ਦਾ ਕੰਮ ਚੱਲਦਾ ਰਿਹਾ

ਅਮਰਪੁਰ ਧਾਮ ਦੇ ਬਾਗ ‘ਚ ਸਥਿਤ ਪਾਣੀ ਦੀ ਡਿੱਗੀ ਦਾ ਦ੍ਰਿਸ਼

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਇਸ ਦਰਬਾਰ ‘ਚ ਕਈ ਨਿਰਮਾਣ ਤੇ ਵਿਸਥਾਰ ਦੇ ਕੰਮ ਆਪਣੀ ਪਾਵਨ ਹਜ਼ੂਰੀ ‘ਚ ਕਰਵਾਏ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੀ ਸਮੇਂ-ਸਮੇਂ ‘ਤੇ ਦਰਬਾਰ ਦੀ ਲੋਕੇਸ਼ਨ ਨੂੰ ਨਵਾਂ ਲੁੱਕ ਦਿੱਤਾ ਮੌਜ਼ੂਦਾ ਸਮੇਂ ‘ਚ ਦਰਬਾਰ ਕਰੀਬ 6 ਏਕੜ ਜ਼ਮੀਨ ਤੱਕ ਫੈਲਿਆ ਹੋਇਆ ਹੈ ਕਰੀਬ ਸਾਢੇ ਚਾਰ ਏਕੜ ਜ਼ਮੀਨ ‘ਤੇ ਸੇਵਾਦਾਰਾਂ ਵੱਲੋਂ ਬਾਗਬਾਨੀ ਕੀਤੀ ਜਾਂਦੀ ਹੈ, ਜਿਵੇਂ ਅਮਰੂਦ, ਚੀਕੂ, ਅਨਾਰ ਆਦਿ ਦੇ ਪੌਦੇ ਦਰਬਾਰ ਦੇ ਨਾਲ-ਨਾਲ ਪਿੰਡ ਦੀ ਸ਼ਾਨ ਨੂੰ ਵੀ ਚਾਰ ਚੰਨ ਲਾ ਰਹੇ ਹਨ ਇੱਥੇ ਸੰਗਤ ਦੀ ਸਹੂਲਤ ਲਈ ਇੱਕ ਵੱਡਾ ਸ਼ੈੱਡ ਬਣਾਇਆ ਗਿਆ ਹੈ, ਜਿੱਥੇ ਸਾਧ-ਸੰਗਤ ਨਾਮ ਚਰਚਾ ਕਰਦੀ ਹੈ ਸੰਗਤ ਦੇ ਆਰਾਮ ਕਰਨ ਲਈ ਇੱਕ ਵੱਡਾ ਹਾਲ ਵੀ ਬਣਾਇਆ ਗਿਆ ਹੈ

ਪਹਿਲਾਂ ਮਕਾਨ ਬਣਵਾਉਂਦੇ, ਫਿਰ ਢੁਹਾ ਦਿੰਦੇ:

ਸਾਈਂ ਮਸਤਾਨਾ ਜੀ ਦੇ ਖੇਡ ਬੜੇ ਨਿਰਾਲੇ ਹੁੰਦੇ ‘ਸੰਤਨ ਕੀ ਰਮਜ਼ ਨਾ ਜਾਣੇ ਕੋਇ’ ਯਾਨੀ ਸੰਤ-ਫਕੀਰਾਂ ਦੇ ਹਰ ਖੇਡ ‘ਚ ਕੋਈ ਨਾ ਕੋਈ ਰਾਜ਼ ਛੁਪਿਆ ਹੋਇਆ ਹੁੰਦਾ ਹੈ, ਪਰ ਇਸ ਦੀ ਸਮਝ ਹਰ ਕਿਸੇ ਨੂੰ ਨਹੀਂ ਆ ਸਕਦੀ ਮਹਿਮਦਪੁਰ ਰੋਹੀ ‘ਚ ਦਰਬਾਰ ਬਣਾਉਣ ਦੀ ਸੇਵਾ ਚੱਲ ਰਹੀ ਸੀ ਇਸ ਆਸ਼ਰਮ ਨੂੰ ਬੇਪਰਵਾਹ ਜੀ ਨੇ ਬਹੁਤ ਵਾਰ ਬਣਵਾਇਆ ਤੇ ਗਿਰਵਾਇਆ ਦਰਬਾਰ ਦੇ ਨਿਰਮਾਣ ‘ਚ ਕੱਚੀਆਂ ਇੱਟਾਂ ਦੀ ਵਰਤੋਂ ਕੀਤੀ ਜਾਂਦੀ ਨਿਰਮਾਣ ਦਾ ਕੰਮ ਜਦੋਂ ਪੂਰਾ ਹੋ ਜਾਂਦਾ ਤਾਂ ਹਰ ਕੋਈ ਉਸ ਨੂੰ ਸਲਾਹਉਂਦੇ ਅਤੇ ਖੁਸ਼ ਹੁੰਦੇ ਕਿ ਦਰਬਾਰ ਬਣ ਕੇ ਤਿਆਰ ਹੋ ਗਿਆ ਹੈ ਅਗਲੇ ਦੋ ਪਲਾਂ ‘ਚ ਬੇਪਰਵਾਹ ਜੀ ਫਰਮਾ ਦਿੰਦੇ ਕਿ ਇਸ ਨੂੰ ਗਿਰਾ ਦਿਓ ਸਾਈਂ ਜੀ ਦੇ ਇਨ੍ਹਾਂ ਅਨੋਖੇ ਖੇਡਾਂ ਨੂੰ ਦੇਖ ਕੇ ਕਈ ਵਾਰ ਸੇਵਾਦਾਰ ਦੁਖੀ ਹੁੰਦੇ,

ਪਰ ਫਿਰ ਕਹਿੰਦੇ ਕਿ ‘ਉਨ੍ਹਾਂ ਦੀਆਂ ਉਹੀ ਜਾਨਣ’ ਇੱਕ ਵਾਰ ਡੇਰੇ ‘ਚ ਕੱਚਾ ਕੋਠਾ ਬਣਵਾਇਆ ਸੇਵਾਦਾਰਾਂ ਨੇ ਉਸ ਦੀ ਚੰਗੀ ਤਰ੍ਹਾਂ ਲਿਪਾਈ ਕੀਤੀ ਅਤੇ ਇੱਕ ਰੇਸ਼ਮੀ ਕੱਪੜੇ ਦਾ ਥਾਣ ਉਸ ਦੇ ਅੱਗੇ ਵਿਛਾਇਆ ਬੇਪਰਵਾਹ ਜੀ ਆਏ ਅਤੇ ਫਰਮਾਇਆ ਕਿ ਤੁਮ੍ਹਾਰਾ ਪ੍ਰੇਮ ਕਬੂਲ ਹੈ ਅਤੇ ਕੱਪੜਾ ਇਕੱਠਾ ਕਰਵਾ ਦਿੱਤਾ ਕਰੀਬ 3-4 ਘੰਟੇ ਉਸ ਕੱਚੇ ਕੋਠੇ ‘ਚ ਬੈਠਣ ਤੋਂ ਬਾਅਦ ਬੋਲੇ ਕਿ ‘ਇਸ ਕੋਠੇ ਕੋ ਹਮ ਗਿਰਾਏਂਗੇ ਅਗਰ ਤੁਮ ਨਾਰਾਜ਼ ਹੋ ਤੋ ਹਮ ਯਹਾਂ ਸੇ ਚਲੇ ਜਾਤੇ ਹੈ’ ਤਾਂ ਪਿੰਡ ਵਾਲਿਆਂ ਨੇ ਕਿਹਾ ਕਿ ਤੁਹਾਡੀ ਮਰਜ਼ੀ ਹੈ ਇਸ ਨੂੰ ਰੱਖੋ ਜਾਂ ਗਿਰਾਓ, ਪਰ ਇੱਥੋਂ ਨਾ ਜਾਓ ਕੋਠੇ ਨੂੰ ਗਿਰਾ ਕੇ ਦੋ ਖਾਨਿਆਂ ਦਾ ਛੱਪਰ ਬਣਾ ਦਿੱਤਾ ਗਿਆ ਸਾਈਂ ਜੀ ਨੇ ਦਰਬਾਰ ਦੇ ਆਸ-ਪਾਸ ਬੇਰੀਆਂ ਤੇ ਸ਼ਹਿਤੂਤ ਲਗਵਾਏ ਅਤੇ ਬਚਨ ਫਰਮਾਇਆ ਕਿ ‘ਇਨਮੇਂ ਰੋਜ਼ ਪਾਨੀ ਡਾਲਤੇ ਰਹੋ ਔਰ ਧਿਆਨ ਸੇ ਦੇਖਨਾ ਕਿ ਯੇ ਬ੍ਰਿਛ ਤੁਮ ਸੇ ਬਾਤੇਂ ਕਰੇਂਗੇ ਪਰ ਆਪ ਲੋਗ ਇਨਕੀ ਭਾਸ਼ਾ ਸਮਝ ਨਹੀਂ ਪਾਓਗੇ’

ਭਈ! ਤੇਰਾ ਭੀ ਕੁਛ ਕਰੇਂਗੇ!!

ਪੁਰਾਣੇ ਸਤਿਸੰਗੀ ਲਖਪਤ ਰਾਇ ਖਜ਼ੂਰੀ ਜਾਟੀ ਦੱਸਦੇ ਹਨ ਕਿ ਸਾਈਂ ਜੀ ਨੇ ਪਿੰਡ ‘ਚ ਰਾਤ ਦਾ ਸਤਿਸੰਗ ਫਰਮਾਇਆ ਦੂਜੇ ਦਿਨ ਸੁਬ੍ਹਾ ਛੱਪੜ ‘ਤੇ ਇੱਕ ਪਿੱਪਲ ਦੇ ਦਰੱਖਤ ਹੇਠਾਂ ਸਤਿਸੰਗ ਹੋਇਆ ਉੱਥੇ ਕੋਲ ਹੀ ਇੱਕ ਪੁਰਾਣਾ ਟਿੱਲਾ ਸੀ ਜੋ ਲਗਭਗ 100-125 ਫੁੱਟ ਉੱਚਾ ਸੀ ਜਦੋਂ ਬੇਪਰਵਾਹ ਜੀ ਟਿੱਲੇ ਦੇ ਨਜ਼ਦੀਕ ਪਹੁੰਚੇ ਤਾਂ ਟਿੱਲੇ ਦੀ ਚੋਟੀ ਤੋਂ ਮਿੱਟੀ ਟੁੱਟ ਕੇ ਹੇਠਾਂ ਪੂਜਨੀਕ ਮਸਤਾਨਾ ਜੀ ਦੇ ਪਾਵਨ ਚਰਨਾਂ ‘ਚ ਜਾ ਡਿੱਗੀ ਮੰਨੋ ਉਹ ਟਿੱਲਾ ਸਾਲਾਂ ਦੀ ਤਪੱਸਿਆ ਤੋਂ ਬਾਅਦ ਸਾਈਂ ਜੀ ਦਾ ਦੀਦਾਰ ਕਰਨ ਨੂੰ ਬੇਚੈਨ ਸੀ ਇਹ ਦੇਖ ਕੇ ਸਭ ਸੰਗਤ ਹੈਰਾਨ ਹੋ ਗਈ ਸਾਈਂ ਜੀ ਮੁਸਕਰਾਏ ਅਤੇ ਉਸ ਟਿੱਲੇ ਵੱਲ ਦੇਖਦੇ ਹੋਏ ਬਚਨ ਫਰਮਾਇਆ-‘ਭਈ! ਤੇਰਾ ਭੀ ਕੁਛ ਕਰੇਂਗੇ’ ਸਾਈਂ ਜੀ ਨੇ ਫਰਮਾਇਆ ਕਿ ਇਸ ਜਗ੍ਹਾ ‘ਤੇ ਪੁਰਾਣੇ ਸੰਤਾਂ ਦੀਆਂ ਚੇਤਾਈਆਂ ਹੋਈਆਂ ਰੂਹਾਂ ਫਸੀਆਂ ਪਈਆਂ ਹਨ

ਜਿਨ੍ਹਾਂ ਨੇ ਉਸ ਸਮੇਂ ਭਜਨ-ਸਿਮਰਨ ਦੀ ਕਦਰ ਨਹੀਂ ਕੀਤੀ ਅਤੇ ਉਹ ਹੁਣ ਛੁਟਕਾਰਾ ਪਾਉਣ ਲਈ ਪੁਕਾਰ ਰਹੀਆਂ ਹਨ ਸਾਈਂ ਜੀ ਨੇ ਉਸ ਰਾਤ ਫਿਰ ਸਤਿਸੰਗ ਕੀਤਾ ਕਹਿੰਦੇ ਹਨ ਕਿ ਕੁਝ ਸਮੇਂ ਬਾਅਦ ਉਹ ਟਿੱਲਾ ਖ਼ਤਮ ਹੋ ਗਿਆ ਲਖਪਤ ਰਾਇ ਨੇ ਦੱਸਿਆ ਕਿ ਸਾਈਂ ਜੀ ਪਿੰਡ ਦੇ ਪਿਆਰ ਨੂੰ ਦੇਖ ਕੇ ਬਹੁਤ ਖੁਸ਼ ਸਨ ਪਿੰਡ ਨੇ ਜੋ ਕੁਝ ਵੀ ਮੰਗਿਆ, ਸਾਈਂ ਜੀ ਨੇ ਹਰ ਖੁਵਾਇਸ਼ ਪੂਰੀ ਕੀਤੀ ਪਿੰਡ ‘ਚ ਸਾਈਂ ਜੀ ਦੀਆਂ ਚੇਤਾਈਆਂ ਹੋਈਆਂ 100 ਤੋਂ ਜਿਆਦਾ ਰੂਹਾਂ ਹਨ, ਜੋ ਅੱਜ ਵੀ ਦਰਬਾਰ ਪ੍ਰਤੀ ਸ਼ਰਧਾਭਾਵ ਰੱਖਦੀਆਂ ਹਨ ਅਤੇ ਸੇਵਾਦਾਰ ਸਤਿਸੰਗੀ ਭੈਣ-ਭਰਾ ਵੀ ਹੁਣ ਬਹੁਤ ਹਨ

ਸਾਈਂ ਜੀ ਨੇ ਬਖ਼ਸ਼ੀ ਦਰਗਾਹ ਦੀ ਪਦਵੀ:

ਪਿੰਡ ‘ਚ ਪਹਿਲਾਂ ਜਾਤ-ਪਾਤ ਦਾ ਬਹੁਤ ਬੋਲਬਾਲਾ ਹੋਇਆ ਕਰਦਾ ਸੀ ਵੱਡੀ ਜਾਤੀ ਦੇ ਲੋਕ ਅਕਸਰ ਛੋਟੀ ਜਾਤੀ ਵਾਲੇ ਲੋਕਾਂ ਨੂੰ ਆਪਣੇ ਨਲਕੇ ਤੇ ਖੂਹ ਤੋਂ ਪਾਣੀ ਤੱਕ ਨਹੀਂ ਭਰਨ ਦਿੰਦੇ ਸਨ ਸਾਈਂ ਮਸਤਾਨਾ ਜੀ ਨੇ ਆਪਣੇ ਅਨਮੋਲ ਬਚਨਾਂ ਰਾਹੀਂ ਇਸ ਆਪਸੀ ਖਟਾਸ ਨੂੰ ਖ਼ਤਮ ਕਰ ਦਿੱਤਾ ਜਾਤੀਗਤ ਭੇਦਭਾਵ ਨੂੰ ਸਦਾ-ਸਦਾ ਲਈ ਮਿਟਾ ਦਿੱਤਾ ਸੇਵਾਦਾਰ ਬਾਲੂ ਗੁਰਮੁੱਖ ਦੱਸਦੇ ਹਨ ਕਿ ਸਾਈਂ ਜੀ ਸਾਹਮਣੇ ਛੋਟੀ ਜਾਤੀ ਦੇ ਲੋਕਾਂ ਨੇ ਆਪਣਾ ਦੁੱਖੜਾ ਸੁਣਾਇਆ ਤਾਂ ਸਾਈਂ ਜੀ ਨੇ ਫਰਮਾਇਆ ਕਿ ‘ਕੱਲ੍ਹ ਸਭ ਲੋਗੋਂ ਕੋ ਏਕ ਸਾਥ ਬੁਲਾਓ, ਕੁਛ ਸਪੈਸ਼ਲ ਦੇਂਗੇ’ ਅਗਲੀ ਦਿਨ ਛੋਟੀ ਜਾਤੀ ਦੇ ਲੋਕ ਸਾਈਂ ਜੀ ਦੇ ਸਨਮੁੱਖ ਆ ਪਹੁੰਚੇ ਸਾਈਂ ਜੀ ਨੇ ਸਭ ਨੂੰ ਰਾਮਧਾਰੀ ਦਾ ਖ਼ਿਤਾਬ ਦਿੰਦੇ ਹੋਏ ਫਰਮਾਇਆ ਕਿ

‘ਆਜ ਸੇ ਸਭ ਲੋਗ ਊਚੀ ਜਾਤ ਕੇ ਹੂਏ ਜੋ ਅੱਲ੍ਹਾ, ਰਾਮ, ਵਾਹਿਗੁਰੂ ਕੀ ਭਗਤੀ ਮੇਂ ਆਇਆ, ਜਿਸ ਨੇ ਰਾਮ ਕੋ ਧਾਰਨ ਕਰ ਲੀਆ ਵੋ ਹੀ ਸਭਸੇ ਊਂਚਾ ਹੈ’ ਭੇਡਕੁੱਟ, ਬਾਂਵਰੀ ਆਦਿ ਛੋਟੀ ਜਾਤੀ ਦੇ ਲੋਕਾਂ ਨੂੰ ਰਾਮਧਾਰੀ ਦਾ ਖ਼ਿਤਾਬ ਦਿੱਤਾ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਸੇਵਾਦਾਰਾਂ ਨੂੰ ਵੱਖ-ਵੱਖ ਉੱਪਾਧੀਆਂ ਨਾਲ ਵੀ ਨਵਾਜ਼ਿਆ ਪ੍ਰੇਮੀ ਕਾਸ਼ੀ ਰਾਮ ਨੂੰ (ਗਵਰਨਰ), ਖਿਆਲੀ ਰਾਮ (ਵਾਇਸਰਾਇ), ਭੀਮਾ ਰਾਮ (ਲਾਟ ਸਾਹਿਬ), ਬਨਵਾਰੀ ਸੇਠ (ਮੋਦੀ ਸਾਹਿਬ), ਹਜ਼ਾਰੀ ਰਾਮ (ਪੋਲੀਟੀਕਲ), ਸੋਹਣ ਲਾਲ (ਵਜੀਰ ਸਾਹਿਬ), ਪੱਤ ਰਾਮ (ਜੱਜ ਸਾਹਿਬ) ਤੋਂ ਇਲਾਵਾ ਮੋਹਰ ਸਿੰਘ (ਮਾਲ ਅਫਸਰ), ਧਰਮਵੀਰ (ਥਾਣੇਦਾਰ) ਤੇ ਕਾਸ਼ੀ ਰਾਮ ਰਾਮਧਾਰੀ (ਨੰਬਰਦਾਰ) ਆਦਿ ਬੇਪਰਵਾਹ ਜੀ ਨੇ ਇਹ ਬਚਨ ਵੀ ਫਰਮਾਇਆ ਕਿ ‘ਆਪ ਸਾਧ-ਸੰਗਤ ਕੇ ਅਫਸਰ ਨਹੀਂ ਹੋ, ਆਪ ਦਰਗਾਹ ਕੇ ਅਫਸਰ ਹੋ’

ਸਾਈਂ ਜੀ ਨੇ ਪਿੰਡ ਨੂੰ ਦੇਸ਼-ਦੁਨੀਆ’ਚ ਚਮਕਾਇਆ

ਸੇਵਾਦਾਰ ਇੰਦਰਜੀਤ ਇੰਸਾਂ ਦੱਸਦੇ ਹਨ ਕਿ ਬੇਪਰਵਾਹ ਸਾਈਂ ਜੀ ਦੀ ਦਇਆ-ਮਿਹਰ ਨਾਲ ਪਿੰਡ ਦਾ ਨਾਂਅ ਬਹੁਤ ਪ੍ਰਸਿੱਧ ਹੋਇਆ ਹੈ ਕਦੇ ਰਾਜਨੀਤੀ ਦਾ ਕ,ਖ,ਗ ਨਾ ਜਾਣਨ ਵਾਲਾ ਪਿੰਡ ਅੱਜ ਰਾਜਨੀਤੀਕਾਰਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ ਇੰਦਰਜੀਤ ਦਾ ਕਹਿਣਾ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਰਹਿਮਤ ਨਾਲ ਹੀ ਉਨ੍ਹਾਂ ਦੇ ਪਿਤਾ ਠਾਕਰ ਦਾਸ ਨੂੰ ਸਰਪੰਚ ਬਣਨ ਦਾ ਮਾਣ ਮਿਲਿਆ ਲਗਾਤਾਰ ਤਿੰਨ ਕਾਰਜਕਾਲ ਪੂਰੇ ਕੀਤੇ ਜਦੋਂ ਪਿਤਾ ਜੀ ਪਹਿਲੀ ਵਾਰ ਚੋਣ ਮੈਦਾਨ ‘ਚ ਆਏ ਤਾਂ ਬੇਪਰਵਾਹ ਜੀ ਕੋਲ ਅਸ਼ਰੀਵਾਦ ਲੈਣ ਗਏ, ਇਸ ‘ਤੇ ਦਾਤਾਰ ਜੀ ਨੇ ਬਚਨ ਫਰਮਾਏ-ਸਰਪੰਚ ਬਣਨੇ ਸੇ ਪਹਿਲੇ ਭੀ ਹੰਕਾਰ ਨਹੀਂ ਕਰਨਾ ਹੈ ਔਰ ਜੀਤਨੇ ਕੇ ਬਾਦ ਭੀ ਹੰਕਾਰ ਨਹੀਂ ਕਰਨਾ ਹੈ ਅਜਿਹਾ ਰਹਿਮਤ ਭਰੇ ਅਸ਼ੀਰਵਾਦ ਦਾ ਹੀ ਕਮਾਲ ਸੀ ਕਿ ਚੋਣ ਦੇ ਨਤੀਜੇ ਬਹੁਤ ਹੀ ਹੈਰਾਨ ਕਰਨ ਵਾਲੇ ਸਾਹਮਣੇ ਆਏ ਇੰਦਰਜੀਤ ਦੱਸਦੇ ਹਨ ਕਿ ਪਿੰਡ ਨੇ ਸਮੇਂ-ਸਮੇਂ ‘ਤੇ ਸੂਬੇ ਦੇ ਰਾਜਕਾਜ ‘ਚ ਮਹੱਤਵਪੂਰਨ ਹਿੱਸੇਦਾਰੀ ਦਿੱਤੀ ਹੈ

12 ਸਾਲਾਂ ਤੱਕ ਨੱਚ-ਨੱਚ ਕੇ ਪਾਈਆਂ ਬੇਸ਼ੁਮਾਰ ਖੁਸ਼ੀਆਂ

ਯੁੱਗ ਬਦਲਾਅ ਦੇ ਮਿਸ਼ਨ ਦਾ ਜ਼ਿਕਰ ਕਰਦਿਆਂ 98 ਸਾਲ ਦੇ ਕਬੀਰ ਇੰਸਾਂ ਕਹਿੰਦੇ ਹਨ ਕਿ ਇਹ ਤਾਂ ਸਾਈਂ ਜੀ ਦੇ ਖੇਡ ਹਨ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ ਨੌਜਵਾਨ ਅਵਸਥਾ ‘ਚ ਲਗਾਤਾਰ 12 ਸਾਲਾਂ ਤੱਕ ਸਾਈਂ ਮਸਤਾਨਾ ਜੀ ਮਹਾਰਾਜ ਨਾਲ ਸਤਿਸੰਗਾਂ ‘ਚ ਨੱਚ-ਨੱਚ ਕੇ ਬੇਸ਼ੁਮਾਰ ਖੁਸ਼ੀਆਂ ਹਾਸਲ ਕਰਨ ਵਾਲੇ ਕਬੀਰ ਇੰਸਾਂ ਕਹਿੰਦੇ ਹਨ ਕਿ ਉਸ ਸਮੇਂ ਸਾਈਂ ਜੀ ਪੈਦਲ ਹੀ ਇੱਕ ਪਿੰਡ ਤੋਂ ਦੂਜੇ ਪਿੰਡ ਪਹੁੰਚ ਜਾਂਦੇ ਸਨ ਕਦੇ ਗਰਮੀ-ਸਰਦੀ ਦੀ ਪਰਵਾਹ ਨਹੀਂ ਕਰਦੇ ਸਨ ਸਾਈਂ ਜੀ ਜਿਸ ਵੀ ਪਿੰਡ ‘ਚ ਸਤਿਸੰਗ ਕਰਨ ਲਈ ਪਹੁੰਚਦੇ, ਮੈਂ ਪਹਿਲਾਂ ਹੀ ਪਹੁੰਚ ਜਾਂਦਾ ਅਤੇ ਸਾਈਂ ਜੀ ਦੇ ਸਵਾਗਤ ‘ਚ ਖੂਬ ਨੱਚਦਾ ਸਾਈਂ ਜੀ ਵੀ ਬੜਾ ਪਿਆਰ ਲੁਟਾਉਂਦੇ ਸਨ ਕਰੀਬ 12 ਸਾਲਾਂ ਤੱਕ ਸਾਈਂ ਜੀ ਦੇ ਲਗਾਤਾਰ ਦੂਰ-ਦੂਰ ਤੱਕ ਸਤਿਸੰਗਾਂ ‘ਚ ਜਾਣ ਦਾ ਮੌਕਾ ਮਿਲਿਆ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਵੀ ਹਮੇਸ਼ਾ ਪਿਆਰ ਭਰਿਆ ਅਸ਼ਰੀਵਾਦ ਦਿੱਤਾ ਪੂਜਨੀਕ ਹਜ਼ੂਰ ਪਿਤਾ ਜੀ ਨੇ ਵੀ ਹਮੇਸ਼ਾ ਬੱਚਿਆਂ ਵਾਂਗ ਲਾਡ-ਪਿਆਰ ਦਿੱਤਾ ਹੈ

”ਤੇਰੇ ਹੀ ਤੋ ਦਰ ਪੇ ਗਰੀਬੋ ਕੀ ਲਾਜ਼ ਹੈ…!”

”ਤੇਰੇ ਹੀ ਤੋ ਦਰ ਪੇ ਗਰੀਬੋ ਕੀ ਲਾਜ਼ ਹੈ, ਤੂੰ ਹੀ ਸ਼ਾਹ ਮਸਤਾਨਾ, ਤੂੰ ਹੀ ਸ਼ਾਹ ਸਤਿਨਾਮ ਹੈ…” ਸ਼ਬਦ ਦੇ ਬੋਲ ਗੁਣਗੁਣਾਉਂਦੇ ਹੋਏ 80 ਸਾਲ ਦੇ ਢੋਲਕ ਮਾਸਟਰ ਬਲਵੰਤ ਸਿੰਘ ਦੱਸਦੇ ਹਨ ਕਿ ਸਾਈਂ ਜੀ ਦੇ ਚਰਨਾਂ ‘ਚ ਰਹਿ ਕੇ ਲੰਮੇ ਸਮੇਂ ਤੱਕ ਸੇਵਾ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ ਉਨ੍ਹਾਂ ਪਲਾਂ ਨੂੰ ਸਾਂਝਾ ਕਰਦੇ ਹੋਏ ਉਹ ਦੱਸਦੇ ਹਨ ਕਿ ਸਤਿਸੰਗਾਂ ‘ਚ ਢੋਲਕ ਵਜਾਉਣ ਦੀ ਬਹੁਤ ਸੇਵਾ ਕੀਤੀ ਪੂਰਾ ਪਰਿਵਾਰ ਸਾਈਂ ਜੀ ਪ੍ਰਤੀ ਪੂਰੀ ਆਸਥਾ ਰੱਖਦਾ ਸੀ ਇੱਕ ਦਿਨ ਸਾਈਂ ਜੀ ਤੋਂ ਘਰ ਪ੍ਰਵੇਸ਼ ਕਰਨ ਦੀ ਅਰਜ਼ ਕੀਤੀ ਮਨ ‘ਚ ਬੜਾ ਵੈਰਾਗ ਫੁੱਟ ਰਿਹਾ ਸੀ

ਸਾਈਂ ਜੀ ਨੇ ਪਰਿਵਾਰ ਦੀ ਭਾਵਨਾ ਦਾ ਸਨਮਾਨ ਕਰਦੇ ਹੋਏ ਫਰਮਾਇਆ ਕਿ ‘ਵਰੀ! ਜ਼ਰੂਰ ਆਏਂਗੇ’ ਸਮੇਂ ‘ਚ ਬਦਲਾਅ ਦੇ ਨਾਲ ਸਾਈਂ ਦਾਤਾਰ ਜੀ ਨੇ ਆਪਣਾ ਚੋਲ਼ਾ ਬਦਲ ਲਿਆ ਮਨ ‘ਚ ਇੱਕ ਟੀਸ ਜਿਹੀ ਸੀ ਕਿ ਸਾਈਂ ਜੀ ਆਪਣਾ ਵਾਅਦਾ ਪੂਰਾ ਨਹੀਂ ਕਰਕੇ ਗਏ ਪੂਜਨੀਕ ਪਰਮ ਪਿਤਾ ਜੀ ਇੱਕ ਵਾਰ ਅਮਰਪੁਰ ਧਾਮ ‘ਚ ਪਧਾਰੇ ਹੋਏ ਸਨ, ਬੇਪਰਵਾਹ ਜੀ ਨੇ ਅਚਾਨਕ ਹੀ ਘਰ ‘ਚ ਆਉਣ ਦਾ ਪ੍ਰੋਗਰਾਮ ਬਣਾ ਲਿਆ ਸਾਲਾਂ ਦੀ ਇੱਛਾ ਨੂੰ ਬਿਨਾਂ ਕਹੇ ਪੂਜਨੀਕ ਬੇਪਰਵਾਹ ਜੀ ਨੇ ਪੂਰਾ ਕਰਕੇ ਪੂਰੇ ਪਰਿਵਾਰ ਨੂੰ ਖੁਸ਼ੀ ਨਾਲ ਸਰੋਬਾਰ ਕਰ ਦਿੱਤਾ

ਤਿੰਨੇ ਪਾਤਸ਼ਾਹੀਆਂ ਨੇ ਲੁਟਾਇਆ ਆਪਣਾ ਬੇਸ਼ੁਮਾਰ ਰਹਿਮੋ-ਕਰਮ

ਦਰਬਾਰ ਲਈ ਜ਼ਮੀਨ ਦੇਣ ਵਾਲੇ ਪਰਿਵਾਰ ਦੇ ਮੈਂਬਰ ਕ੍ਰਿਸ਼ਨ ਕੁਮਾਰ ਦੱਸਦੇ ਹਨ ਕਿ ਸਾਡਾ ਪਰਿਵਾਰ ਡੇਰਾ ਸੱਚਾ ਸੌਦਾ ਦਾ ਕਰਜ਼ ਕਦੇ ਵੀ ਨਹੀਂ ਉਤਾਰ ਸਕੇਗਾ ਤਿੰਨੇ ਪਾਤਸ਼ਾਹੀਆਂ ਨੇ ਏਨਾ ਰਹਿਮੋ-ਕਰਮ ਕੀਤਾ ਹੈ ਕਿ ਉਸ ਦਾ ਸ਼ਬਦਾਂ ‘ਚ ਜ਼ਿਕਰ ਕਰ ਪਾਉਣਾ ਸੰਭਵ ਨਹੀਂ ਹੈ ਪੇਸ਼ੇ ਤੋਂ ਪਸ਼ੂ ਡਾਕਟਰ ਕ੍ਰਿਸ਼ਨ ਕੁਮਾਰ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਦੱਸਦੇ ਹਨ ਕਿ ਉਨ੍ਹਾਂ ਦੇ ਘਰ ਕਈ ਸਾਲਾਂ ਬਾਅਦ ਬੇਟੇ ਦਾ ਜਨਮ ਹੋਇਆ ਘਰ ‘ਚ ਖੁਸ਼ੀ ਦਾ ਮਾਹੌਲ ਸੀ ਕੁਝ ਦਿਨਾਂ ਤੋਂ ਬਾਅਦ ਅਚਾਨਕ ਬੇਟੇ ਦੀ ਤਬੀਅਤ ਵਿਗੜ ਗਈ ਉਸ ਨੂੰ ਹਿਸਾਰ ‘ਚ ਪ੍ਰਸਿੱਧ ਡਾਕਟਰ ਨੂੰ ਦਿਖਾਇਆ ਤਾਂ ਉਨ੍ਹਾਂ ਨੇ ਦੱਸਿਆ ਕਿ ਬੇਟੇ ਦੇ ਹਾਰਟ ਦਾ ਵਾੱਲ ਲੀਕ ਹੈ,

ਜਿਸ ਦੇ ਚੱਲਦਿਆਂ ਇਹ ਸਥਿਤੀ ਪੈਦਾ ਹੋਈ ਹੈ ਮਨ ‘ਚ ਬੜੀ ਘਬਰਾਹਟ ਜਿਹੀ ਹੋਈ, ਪਰ ਵਿਸ਼ਵਾਸ ਸੀ ਤਾਂ ਸਿਰਫ਼ ਆਪਣੇ ਸਤਿਗੁਰ ‘ਤੇ ਅਸੀਂ ਬੱਚੇ ਨੂੰ ਲੈ ਕੇ ਡੇਰਾ ਸੱਚਾ ਸੌਦਾ ਦਰਬਾਰ ‘ਚ ਪਹੁੰਚੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨਾਲ ਮਿਲ ਕੇ ਆਪਣੀ ਗੱਲ ਰੱਖੀ ਤਾਂ ਬੇਪਰਵਾਹ ਜੀ ਨੇ ਬਚਨ ਫਰਮਾਇਆ- ‘ਪੁੱਤਰ, ਘਬਰਾਉਣਾ ਨਹੀਂ, ਹਾਰਟ ਦਾ ਵਾੱਲ ਵਗਦਾ ਹੈ ਤਾਂ ਵਗਦਾ ਰਹਿਣ ਦਿਓ’ ਉਹ ਸਮਾਂ ਸੀ ਅਤੇ ਅੱਜ ਦਾ ਸਮਾਂ ਹੈ, ਬੇਟਾ ਬਿਲਕੁਲ ਸਿਹਤਮੰਦ ਹੈ ਹਾਲਾਂਕਿ ਕੁਝ ਸਮਾਂ ਪਹਿਲਾਂ ਉਸੇ ਬੇਟੇ ਦੀ ਇੱਕ ਵਾਰ ਤਬੀਅਤ ਖਰਾਬ ਹੋਣ ‘ਤੇ ਹਿਸਾਰ ਦੇ ਉਸੇ ਡਾਕਟਰ ਕੋਲ ਦਿਖਾਇਆ ਗਿਆ ਉਸ ਡਾਕਟਰ ਨੇ ਹੋਰ ਬਿਮਾਰੀ ਦਾ ਇਲਾਜ ਤਾਂ ਕਰ ਦਿੱਤਾ ਪਰ ਵਾੱਲ ਦੇ ਰਿਸਾਵ ਨੂੰ ਛੇੜਨ ਤੋਂ ਮਨ੍ਹਾ ਕਰ ਦਿੱਤਾ ਉਸ ਡਾਕਟਰ ਨੇ ਬਚਪਨ ਤੋਂ ਵਾੱਲ ਦਾ ਰਿਸਾਅ ਹੋਣ ਦੇ ਬਾਵਜ਼ੂਦ ਬੇਟੇ ਦੇ ਰਿਸ਼ਟ-ਪੁਸ਼ਟ ਹੋਣ ‘ਤੇ ਬੜੀ ਹੈਰਾਨੀ ਪ੍ਰਗਟਾਈ
ਸਪੈਸ਼ਲ ਕਵਰੇਜ਼: ਹਰਭਜਨ ਸਿੰਘ, ਮਨੋਜ ਕੁਮਾਰ

ਅੱਧੇ ਹਰਿਆਣਾ ‘ਚ ਪਹੁੰਚਦੀ ਹੈ ਦਰਬਾਰ ਦੇ ਚੀਕੂਆਂ ਦੀ ਮਿਠਾਸ

ਦਰਬਾਰ ਦੇ ਕਰੀਬ ਸਾਢੇ ਚਾਰ ਏਕੜ ਏਰੀਆ ‘ਚ ਬਾਗਬਾਨੀ ਕੀਤੀ ਜਾਂਦੀ ਹੈ, ਜਿਸ ‘ਚ ਅਨਾਰ, ਅਮਰੂਦ, ਚੀਕੂ ਦੇ ਨਾਲ-ਨਾਲ ਹੋਰ ਕਈ ਤਰ੍ਹਾਂ ਦੇ ਫਲਾਂ ਵਾਲੇ ਪੌਦੇ ਲਾਏ ਹਨ ਪੂਜਨੀਕ ਡਾ. ਐੱਮਐੱਸਜੀ ਰਾਹੀਂ ਸਮੇਂ-ਸਮੇਂ ‘ਤੇ ਦੱਸੀ ਗਈ ਉੱਨਤ ਤਕਨੀਕ ਅਤੇ ਸੇਵਾਦਾਰਾਂ ਦੀ ਮਿਹਨਤ ਦੇ ਬਲਬੂਤੇ ਇੱਥੋਂ ਦੇ ਚੀਕੂ ਆਪਣੀ ਮਿਠਾਸ ਖਿਲਾਰ ਕੇ ਅੱਧੇ ਪ੍ਰਦੇਸ਼ ‘ਚ ਮਸ਼ਹੂਰ ਹਨ ਹਿਸਾਰ, ਜੀਂਦ, ਫਤਿਆਬਾਦ, ਸਰਸਾ ‘ਚ ਇੱਥੋਂ ਦੇ ਚੀਕੂਆਂ ਦੀ ਖਾਸ ਮੰਗ ਰਹਿੰਦੀ ਹੈ ਚੀਕੂਆਂ ਦੀ ਉੱਤਮ ਕੁਆਲਿਟੀ ਅਤੇ ਭਰਪੂਰ ਮਿਠਾਸ ਇਸ ਦੇ ਖਿੱਚ ਦਾ ਕੇਂਦਰ ਹੈ ਸੇਵਾਦਾਰ ਰਾਜਿੰਦਰ ਇੰਸਾਂ, ਰਮੇਸ਼ ਇੰਸਾਂ, ਕ੍ਰਿਸ਼ਨ ਇੰਸਾਂ, ਮਨਜੀਤ ਇੰਸਾਂ ਤੇ ਸੋਨੂੰ ਇੰਸਾਂ ਆਦਿ ਨੇ ਦੱਸਿਆ

ਕਿ ਦਰਬਾਰ ‘ਚ ਚੀਕੂ ਦੇ ਵੱਡੇ-ਵੱਡੇ ਦਰੱਖਤ ਹਨ ਜਿਨ੍ਹਾਂ ‘ਤੇ ਬੇਸ਼ੁਮਾਰ ਫਲ ਲਗਦਾ ਹੈ ਇਨ੍ਹਾਂ ਚੀਕੂਆਂ ਦੀ ਮਿਠਾਸ ਦਾ ਹਰ ਕੋਈ ਕਾਇਲ ਹੈ ਆਸ-ਪਾਸ ਦੇ ਜ਼ਿਲ੍ਹਿਆਂ ‘ਚ ਇਨ੍ਹਾਂ ਚੀਕੂਆਂ ਦੀ ਖਾਸ ਮੰਗ ਰਹਿੰਦੀ ਹੈ ਇੱਥੇ ਹਰ ਮੌਸਮ ਦੇ ਫਲ ਤੇ ਸਬਜ਼ੀਆਂ ਹਮੇਸ਼ਾ ਉਪਲੱਬਧ ਰਹਿੰਦੇ ਹਨ ਖਾਸ ਗੱਲ ਇਹ ਵੀ ਹੈ ਕਿ ਦਰਬਾਰ ਦੇ ਹਰ ਸੇਵਾ ਦੇ ਕੰਮ ‘ਚ ਪਿੰਡ ਦੇ ਲੋਕ ਵਧ-ਚੜ੍ਹ ਕੇ ਹਿੱਸੇਦਾਰੀ ਲੈਂਦੇ ਹਨ ਸਾਈਂ ਜੀ ਵੱਲੋਂ ਲਾਈ ਪਿਆਰ ਦੀ ਇਹ ਫੁੱਲਵਾਰੀ ਅੱਜ ਪੂਰੇ ਪਿੰਡ ਨੂੰ ਮਹਿਕਾ ਰਹੀ ਹੈ ਇੱਥੇ ਹੁਣ ਸਾਧ-ਸੰਗਤ ਧਰਮ, ਜਾਤ-ਪਾਤ ਤੇ ਨਫ਼ਰਤ ਦੀਆਂ ਦੀਵਾਰਾਂ ਤੋੜ ਕੇ ਮਾਨਵਤਾ ਤੇ ਇਨਸਾਨੀਅਤ ਦੀ ਸੇਵਾ ਇੱਕਜੁਟ ਹੋ ਕੇ ਕਰ ਰਹੀ ਹੈ ਇੱਥੇ ਪ੍ਰੇਮ ਦੀ ਗੰਗਾ ਵਹਿ ਰਹੀ ਹੈ

ਸਾਈਂ ਜੀ ਦੀ ਰਹਿਮਤ ਨਾਲ ਨਲਕੇ ਦਾ ਪਾਣੀ ਹੋਇਆ ਮਿੱਠਾ

ਡੇਰਾ ਸੱਚਾ ਸੌਦਾ ਅਮਰਪੁਰ ਧਾਮ ਪਿੰਡ ਮਹਿਮਦਪੁਰ ਰੋਹੀ ‘ਚ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਬੜੀ ਰਹਿਮਤ ਲੁਟਾਈ ਮਹਿਮਦਪੁਰ ਪਿੰਡ ਦੇ ਰਹਿਣ ਵਾਲੇ ਅਤੇ ਪੂਜਨੀਕ ਬੇਪਰਵਾਹ ਮਸਤਾਨਾ ਜੀ ਦੇ ਇੱਕ ਪੁਰਾਣੇ ਸਤਿਸੰਗੀ ਸੇਵਾਦਾਰ ਕਬੀਰ ਇੰਸਾਂ ਨੇ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ ਹੈ, ਸਗੋਂ ਖੁਦ ਵੀ ਉੱਥੇ ਸੇਵਾ ਕੀਤੀ ਹੈ ਕਬੀਰ ਇੰਸਾਂ ਦੱਸਦੇ ਹਨ ਕਿ ਸੰਨ 1952 ਦੀ ਗੱਲ ਹੈ ਪਹਿਲਾਂ ਉੱਥੇ ਕੱਚੀਆਂ ਇੱਟਾਂ ਦਾ ਡੇਰਾ ਬਣਾਇਆ ਗਿਆ ਉਨ੍ਹਾਂ ਦਿਨਾਂ ‘ਚ ਪਿੰਡ ‘ਚ ਜ਼ਮੀਨ ਦੇ ਹੇਠਾਂ ਵਾਲਾ ਪਾਣੀ ਬਿਲਕੁਲ ਖਾਰਾ ਹੋਇਆ ਕਰਦਾ ਸੀ ਪਿੰਡ ਵਾਲਿਆਂ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਤਾਂ ਉਹ ਪੂਜਨੀਕ ਬੇਪਰਵਾਹ ਮਸਤਾਨਾ ਜੀ ਕੋਲ ਆ ਗਏ ਪੂਜਨੀਕ ਬੇਪਰਵਾਹ ਜੀ ਉਸ ਸਮੇਂ ਡੇਰੇ ‘ਚ ਨਲਕਾ ਲਵਾਉਣ ਬਾਰੇ ਵਿਚਾਰ ਕਰ ਰਹੇ ਸਨ ਪੂਜਨੀਕ ਬੇਪਰਵਾਹ ਜੀ ਦੀ ਹਜ਼ੂਰੀ ‘ਚ ਆਪਣੀ ਮਜ਼ਬੂਰੀ ਪ੍ਰਗਟ ਕਰਦੇ ਹੋਏ ਪਿੰਡ ਵਾਲਿਆਂ ਨੇ ਪ੍ਰਾਰਥਨਾ ਕੀਤੀ, ਹੇ ਸਾਈਂ ਜੀ! ਆਪ ਖੁਦ ਖੁਦਾ-ਰੱਬ-ਕੁੱਲ ਮਾਲਕ ਹੋ, ਤੁਸੀਂ ਇਸ ਨਲਕੇ ਦਾ ਪਾਣੀ ਮਿੱਠਾ ਕਰ ਦਿਓ ਤਾਂ ਅਸੀਂ ਸਭ ਪਿੰਡ ਵਾਲੇ ਆਪ ਜੀ ਤੋਂ ਨਾਮ ਸ਼ਬਦ ਲੈ ਕੇ ਪ੍ਰੇਮੀ ਬਣ ਜਾਵਾਂਗੇ

ਪੂਰਨ ਰੂਹਾਨੀ ਸੰਤ-ਫਕੀਰ ਦੁਨੀਆਂ ਦੀ ਭਲਾਈ ਲਈ ਹੀ ਤਾਂ ਸ੍ਰਿਸ਼ਟੀ ‘ਤੇ ਅਵਤਾਰ ਧਾਰਨ ਕਰਦੇ ਹਨ ਅਤੇ ਮਾਨਵਤਾ ਦੀ ਸੇਵਾ ਕਰਨਾ ਹੀ ਉਨ੍ਹਾਂ ਦਾ ਇੱਕੋ-ਇੱਕ ਉਦੇਸ਼ ਰਹਿੰਦਾ ਹੈ ਦਿਆਲੂ ਦਾਤਾਰ ਜੀ ਨੇ ਉਨ੍ਹਾਂ ਸਭਨਾਂ ਨੂੰ ਇਹ ਵਿਸ਼ਵਾਸ ਦਿਵਾ ਦਿੱਤਾ ਕਿ ਪ੍ਰਮਾਤਮਾ ਹੀ ਸਭ ਕੁਝ ਕਰਨ ਵਾਲਾ ਹੈ, ਤੁਸੀਂ ਉਸ ‘ਤੇ ਭਰੋਸਾ ਰੱਖੋ ਉਹ ਜੀਵਾਂ ਦੀ ਸੱਚੀ ਅਰਦਾਸ ਜ਼ਰੂਰ ਪੂਰੀ ਕਰਦਾ ਹੈ ਇਸ ਦੇ ਨਾਲ ਹੀ ਸਰਵ-ਸਮਰੱਥ ਦਾਤਾਰ ਜੀ ਨੇ ਡੇਰੇ ਅੰਦਰ ਇੱਕ ਥਾਂ ‘ਤੇ ਆਪਣੇ ਪਵਿੱਤਰ ਚਰਨ ਕਮਲ ਰੱਖ ਕੇ ਆਦੇਸ਼ ਦਿੱਤਾ, ‘ਭਾਈ! ਯਹਾਂ ਪਰ ਨਲਕਾ ਲਗਾ ਦੋ’ ਨਲਕਾ ਠੀਕ ਉਸੇ ਥਾਂ ‘ਤੇ ਲਾਇਆ ਗਿਆ ਕੁੱਲ ਮਾਲਕ ਦੀ ਅਥਾਹ ਰਹਿਮਤ ਹੋਈ ਨਲਕੇ ਦਾ ਪਾਣੀ ਅੰਮ੍ਰਿਤ ਸਮਾਨ ਠੰਡਾ, ਮਿੱਠਾ ਅਤੇ ਏਨਾ ਸਵਾਦਿਸ਼ਟ ਸੀ ਕਿ ਸਾਰੇ ਪਿੰਡ ਵਾਲੇ ਖੁਸ਼ ਹੋ ਗਏ ਪਿੰਡ ‘ਚ ਕੁੱਲ-ਮਾਲਕ ਦੀ ਜੈ-ਜੈਕਾਰ ਹੋਣ ਲੱਗੀ ਸੱਚਮੁੱਚ ਪਿੰਡ ਵਾਲਿਆਂ ਨੂੰ ਅੰਮ੍ਰਿਤ ਦਾ ਚਸ਼ਮਾ ਮਿਲ ਗਿਆ ਸੀ ਪਿੰਡ ਦੀਆਂ ਸਾਰੀਆਂ ਮਾਤਾਵਾਂ-ਭੈਣਾਂ ਪਾਣੀ ਭਰਨ ਡੇਰੇ ‘ਚ ਹੀ ਆਉਣ ਲੱਗੀਆਂ ਅਤੇ ਇਸ ਤਰ੍ਹਾਂ ਸਾਰਾ ਦਿਨ ਡੇਰੇ ‘ਚ ਪਾਣੀ ਭਰਨ ਵਾਲਿਆਂ ਦਾ ਸ਼ੋਰ ਰਹਿਣ ਲੱਗਿਆ ਇਸ ਨਾਲ ਡੇਰੇ ‘ਚ ਰਹਿਣ ਵਾਲੇ ਸਾਧੂ, ਸਤਿਬ੍ਰਹਮਚਾਰੀ ਤੇ ਸੇਵਾਦਾਰ ਭਰਾਵਾਂ ਦੇ ਆਰਾਮ ਤੇ ਉਨ੍ਹਾਂ ਦੀ ਭਜਨ-ਬੰਦਗੀ ‘ਚ ਰੁਕਾਵਟ ਪੈਂਦੀ ਸੀ

ਇਸ ਲਈ ਪਿੰਡ ਦੇ ਮੁਖੀਆ ਲੋਕਾਂ ਨਾਲ ਰਾਇ ਮਸ਼ਵਰਾ ਕਰਕੇ ਨਲਕਾ ਉੱਥੋਂ ਪੁੱਟ ਕੇ ਮੇਨ ਗੇਟ ਦੇ ਨਾਲ ਲਾ ਦਿੱਤਾ ਗਿਆ, ਪਰ ਪਾਣੀ ਬਿਲਕੁਲ ਖਾਰਾ ਨਿਕਲਿਆ ਉਸ ਤੋਂ ਬਾਅਦ ਉੱਥੇ ਹੀ ਗੇਟ ਦੇ ਆਸ-ਪਾਸ ਉਸੇ ਗਹਿਰਾਈ ‘ਤੇ ਲਗਭਗ ਚਾਰ-ਪੰਜ ਬੋਰ ਕੀਤੇ ਗਏ, ਪਰ ਪਾਣੀ ਨਾ ਮਿੱਠਾ ਸੀ ਅਤੇ ਨਾ ਮਿੱਠਾ ਨਿਕਲਿਆ ਪਿੰਡ ਵਾਲਿਆਂ ਨੇ ਨਲਕਾ ਫਿਰ ਤੋਂ ਪਹਿਲਾਂ ਵਾਲੀ ਥਾਂ ‘ਤੇ ਲਾਉਣ ਦੀ ਸਲਾਹ ਦਿੱਤੀ, ਪਰ ਪਹਿਲਾਂ ਵਾਲਾ ਬੋਰ (ਨਲਕਾ) ਤਾਂ ਬੰਦ ਕਰ ਦਿੱਤਾ ਗਿਆ ਸੀ, ਇਸ ਲਈ ਉਸੇ ਸਹੀ ਜਗ੍ਹਾ ਦਾ ਅਨੁਮਾਨ ਵੀ ਠੀਕ ਤਰ੍ਹਾਂ ਨਾ ਲੱਗਿਆ ਜੋ ਨਵਾਂ ਬੋਰ ਉੱਥੇ ਕੀਤਾ ਗਿਆ ਉਸ ਦਾ ਪਾਣੀ ਵੀ ਬਿਲਕੁਲ ਖਾਰਾ ਸੀ ਪ੍ਰੇਮੀ ਦੱਸਦੇ ਹਨ ਕਿ ਆਖਰ ਉਸ ਪਹਿਲਾਂ ਵਾਲੀ ਥਾਂ ਦੀ ਤਲਾਸ਼ ਕੀਤੀ ਗਈ, ਜਿੱਥੇ ਪੂਜਨੀਕ ਬੇਪਰਵਾਹ ਜੀ ਨੇ ਸ਼ੁਰੂ ‘ਚ ਨਲਕਾ ਲਗਵਾਇਆ ਸੀ

ਜਦੋਂ ਨਲਕਾ ਫਿਰ ਤੋਂ ਉਸੇ ਥਾਂ ‘ਤੇ ਲਾਇਆ ਗਿਆ ਤਾਂ ਪੂਜਨੀਕ ਬੇਪਰਵਾਹ ਜੀ ਦੀ ‘ਰਹਿਮਤ ਦਾ ਅੰਮ੍ਰਿਤ’ ਭਾਵ ਉਹੀ ਠੰਡਾ ਤੇ ਮਿੱਠਾ ਪਾਣੀ ਪ੍ਰਾਪਤ ਹੋਇਆ ਕੁੱਲ ਮਾਲਕ ਦੇ ਇਸ ਅਦੁੱਤ ਕਰਿਸ਼ਮੇ ਨੂੰ ਦੇਖ ਕੇ ਸਭ ਹੈਰਾਨ ਰਹਿ ਗਏ ਹਾਲਾਂਕਿ ਉੱਥੇ ਕੀਤਾ ਗਿਆ ਬੋਰ ਉਸ ਨਿਸ਼ਚਿਤ ਥਾਂ ਤੋਂ ਸਿਰਫ਼ ਚਾਰ ਗਜ਼ ਦੇ ਅੰਤਰ ‘ਤੇ ਹੀ ਸੀ ਕੁੱਲ ਮਾਲਕ ਦੀ ਉਸ ਪ੍ਰਤੱਖ ਰਹਿਮਤ ਨੂੰ ਦੇਖ ਕੇ ਪਿੰਡ ਵਾਲਿਆਂ ਨੂੰ ਯਕੀਨ ਹੋ ਗਿਆ ਕਿ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਖੁਦ ਭਗਵਾਨ, ਕੁੱਲ ਮਾਲਕ, ਰੱਬ, ਖੁਦਾ ਹਨ ਉਨ੍ਹਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਪਰਮਾਤਮਾ ਜੋ ਚਾਹੇ ਕਰ ਸਕਦਾ ਹੈ ਅਤੇ ਪੂਜਨੀਕ ਬੇਪਰਵਾਹ ਜੀ ਨੇ ਉਹ ਸਭ ਕੁਝ ਪ੍ਰਤੱਖ ਕਰਕੇ ਦਿਖਾ ਵੀ ਦਿੱਤਾ

ਇੱਕ ਵਾਰ ਪਿੰਡ ਵਾਲਿਆਂ ਨੇ ਸਾਈਂ ਜੀ ਤੋਂ ਪਿੰਡ ‘ਚ ਪਾਣੀ ਦੀ ਸਮੱਸਿਆ ਦੇ ਹੱਲ ਦੀ ਅਰਜ਼ ਕੀਤੀ ਤਾਂ ਸਾਈਂ ਜੀ ਨੇ ਵਚਨ ਫਰਮਾਏ ਕਿ ‘ਸਮਾਂ ਆਏਗਾ ਜਬ ਗਲੀ-ਗਲੀ ਮੇਂ ਪਾਨੀ ਹੋਗਾ’ ਸਮਾਂ ਲੰਘਿਆ ਤਾਂ ਖੇਤਰ ‘ਚ ਸੇਮ ਦਾ ਬੋਲਬਾਲਾ ਹੋਣ ਲੱਗਿਆ ਹਰ ਗਲੀ ‘ਚ ਥੋੜ੍ਹਾ ਜਿਹਾ ਖੱਡਾ ਖੋਦਦੇ ਹੀ ਪਾਣੀ ਨਿਕਲ ਆਉਂਦਾ ਸੀ ਪਰ ਸੇਮ ਦੇ ਚੱਲਦਿਆਂ ਫਸਲਾਂ ‘ਤੇ ਉਲਟ ਪ੍ਰਭਾਵ ਪੈਣ ਲੱਗਿਆ ਉਨ੍ਹਾਂ ਦਿਨਾਂ ‘ਚ ਜਦੋਂ ਪੂਜਨੀਕ ਪਰਮ ਪਿਤਾ ਜੀ ਅਮਰਪੁਰ ਧਾਮ ‘ਚ ਪਧਾਰੇ ਤਾਂ ਪਿੰਡ ਵਾਲਿਆਂ ਨੇ ਫਿਰ ਅਰਜ਼ ਕੀਤੀ ਕਿ ਬੇਪਰਵਾਹ ਜੀ, ਸੇਮ ਨਾਲ ਸਭ ਕੁਝ ਬਰਬਾਦ ਹੋ ਰਿਹਾ ਹੈ ਬੇਪਰਵਾਹ ਜੀ ਨੇ ਬਚਨ ਫਰਮਾਇਆ- ‘ਭਈ! ਪਹਿਲੇ ਦੀ ਤਰ੍ਹਾਂ ਹੀ ਕਰ ਦੇਈਏ’ ਤਾਂ ਪਿੰਡ ਵਾਲਿਆਂ ਨੇ ਦੁਹਾਈ ਦਿੰਦੇ ਹੋਏ ਕਿਹਾ ਕਿ ਨਹੀਂ ਦਾਤਾਰ ਜੀ, ਅਜਿਹਾ ਹੋਇਆ ਤਾਂ ਅਸੀਂ ਫਿਰ ਤੋਂ ਪਿਆਸੇ ਮਰ ਜਾਵਾਂਗੇ ਬੇਪਰਵਾਹ ਜੀ ਨੇ ਫਰਮਾਇਆ ਕਿ ‘ਚਲੋ, ਫਿਰ ਬਰਾਬਰ-ਬਰਾਬਰ ਕਰ ਦੇਤੇ ਹੈਂ’ ਉਦੋਂ ਤੋਂ ਇੱਥੋਂ ਸੇਮ ਚਲੀ ਗਈ ਅਤੇ ਚੰਗੀਆਂ ਫਸਲਾਂ ਹੋਣ ਲੱਗੀਆਂ

ਜਿਸਕੇ ਬੇਟਾ ਨਹੀਂ ਹੈ, ਵਹੀ ਪਹਿਲਾ ਟਕ ਲਗਾਏ!

ਸੰਤਾਂ ਦੇ ਬਚਨ ਕਿਸ ਕਦਰ ਅਟੱਲ ਹੁੰਦੇ ਹਨ ਇਸ ਦੀ ਮਿਸਾਲ ਵੇਖਣੀ ਹੋਵੇ ਤਾਂ ਮਹਿਮਦਪੁਰ ਰੋਹੀ ਆ ਕੇ ਦੇਖੋ ਸਾਈਂ ਮਸਤਾਨਾ ਜੀ ਨੇ ਆਪਣੇ ਵਚਨਾਂ ਨਾਲ ਇੱਕ ਦਰੱਖਤ ਨੂੰ ਮਾਨਸ ਦੇਹੀ ਨਸੀਬ ਕਰਵਾ ਦਿੱਤੀ ਵਾਕਿਆ ਬੜਾ ਦਿਲਚਸਪ ਹੈ, ਅਮਰਪੁਰ ਧਾਮ ਦੇ ਨਿਰਮਾਣ ਸਮੇਂ ਸਾਈਂ ਜੀ ਨੇ ਉੱਥੇ ਮੌਜ਼ੂਦ ਇੱਕ ਕਿੱਕਰ ਦੇ ਦਰੱਖਤ ਨੂੰ ਕੱਟਣ ਦਾ ਹੁਕਮ ਫਰਮਾਇਆ ਉੱਥੇ ਮੌਜ਼ੂਦ ਸਾਰੇ ਸਤਿਸੰਗੀ ਪੁਰਾਣੇ ਰਸਮਾਂ-ਰਿਵਾਜ਼ਾਂ ਅਨੁਸਾਰ ਕਹਿਣ ਲੱਗੇ ਕਿ ਹਰਾ ਦਰੱਖਤ ਕੱਟਣਾ ਮਹਾਂਪਾਪ ਹੈ ਪਿੰਡ ‘ਚ ਬਿਸ਼ਨੋਈ ਸਮਾਜ ਦਾ ਬੋਲਬਾਲਾ ਸੀ ਸਮਾਜ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਸਾਈਂ ਜੀ, ਅੱਜ ਮੱਸਿਆ ਦਾ ਦਿਨ ਹੈ, ਸਾਡਾ ਸਮਾਜ ਇਸ ਦੀ ਇਜਾਜ਼ਤ ਨਹੀਂ ਦਿੰਦਾ ਤੀਜੀ ਗੱਲ ਇਹ ਸੀ ਕਿ ਦਰਬਾਰ ‘ਚ ਉਸ ਸਮੇਂ ਛਾਂਦਾਰ ਇਹ ਇੱਕ ਹੀ ਰੁੱਖ ਸੀ ਸੇਵਾਦਾਰਾਂ ਦੀ ਤੂੰ-ਤੂੰ, ਮੈਂ-ਮੈਂ ਦੀ ਸਥਿਤੀ ਨੂੰ ਭਾਂਪਦੇ ਹੋਏ ਸਾਈਂ ਜੀ ਨੇ ਫਿਰ ਬਚਨ ਫਰਮਾਇਆ ਕਿ ‘ਵਰੀ! ਇਸ ਪੇੜ ਕੋ ਕਾਟਣਾ ਹੈ

ਇਸ ਪੇੜ ਕੋ ਗਰ ਮਾਨਸ ਦੇਹੀ ਮਿਲ ਜਾਏ ਤੋ ਕਿਸੀ ਕੋ ਕੋਈ ਇਤਰਾਜ਼ ਹੈ ਕਿਆ!’ ਇਸ ‘ਤੇ ਸਾਰੇ ਚੁੱਪ ਹੋ ਗਏ ਸਾਈਂ ਜੀ ਨੇ ਫਰਮਾਇਆ-‘ਇਸ ਪੇੜ ਕੋ ਵਹੀ ਵਿਅਕਤੀ ਪਹਿਲਾ ਟਕ ਲਗਾਏ ਜਿਸਕੇ ਲੜਕਾ ਨਹੀਂ ਹੈ’ ਇਸ ‘ਤੇ ਸਾਰੇ ਬੁੜਬੜਾਉਣ ਲੱਗ ਗਏ ਸਾਰਿਆਂ ਨੇ ਸੋਹਣ ਲਾਲ ਨੂੰ ਪਹਿਲਾ ਟੱਕ ਲਾਉਣ ਲਈ ਕਿਹਾ, ਕਿਉਂਕਿ ਉਸ ਦੇ 7 ਲੜਕੀਆਂ ਹੀ ਸਨ ਆਖਰਕਾਰ ਸੋਹਣ ਲਾਲ ਨੇ ਪਹਿਲਾਂ ਟੱਕ ਅਤੇ ਉਸ ਦੀ ਪਤਨੀ ਨੇ ਦੂਜਾ ਟੱਕ ਆਪਣੇ ਹੱਥਾਂ ਨਾਲ ਲਾਇਆ ਦਰੱਖਤ ਕੱਟਣ ਤੋਂ ਬਾਅਦ ਸਾਈਂ ਜੀ ਨੇ ਬਚਨ ਫਰਮਾਇਆ-‘ਯਹ ਪੇੜ ਸੋਹਣ ਲਾਲ ਕੇ ਘਰ ਲੜਕੇ ਕੇ ਰੂਪ ਮੇਂ ਪੈਦਾ ਹੋਗਾ’ ਅਤੇ ਹੋਇਆ ਵੀ ਅਜਿਹਾ ਹੀ ਠੀਕ 9 ਮਹੀਨੇ ਬਾਅਦ ਸੋਹਣ ਲਾਲ ਦੇ ਘਰ ਲੜਕਾ ਪੈਦਾ ਹੋਇਆ ਪੂਰਾ ਪਰਿਵਾਰ ਬੇਟੇ ਨੂੰ ਲੈ ਕੇ ਸਾਈਂ ਜੀ ਕੋਲ ਪਹੁੰਚਿਆ ਅਤੇ ਨਾਮਕਰਨ ਦੀ ਅਰਜ਼ ਕੀਤੀ ਸਾਈਂ ਜੀ ਨੇ ਫਰਮਾਇਆ ਕਿ ਇਹ ਕਿੱਕਰ ਤੋਂ ਪੈਦਾ ਹੋਇਆ ਹੈ ਤਾਂ ਇਸ ਦਾ ਨਾਂਅ ਕਿੱਕਰ ਸਿੰਘ ਹੀ ਰੱਖ ਦਿੰਦੇ ਹਾਂ ਇਸ ‘ਤੇ ਪਰਿਵਾਰ ਦੇ ਮੈਂਬਰਾਂ ਨੇ ਫਿਰ ਤੋਂ ਅਰਜ਼ ਕੀਤੀ ਕਿ ਸਾਈਂ ਜੀ, ਇਹ ਨਾਂਅ ਚੰਗਾ ਨਹੀਂ ਲੱਗ ਰਿਹਾ ਹੈ ਜੀ ਤਾਂ ਸਾਈਂ ਜੀ ਨੇ ਫਰਮਾਇਆ ਕਿ ‘ਸਾਤ ਬਹਿਨੋਂ ਕੇ ਬਾਦ ਪੈਦਾ ਹੂਆ ਹੈ, ਚਲੋ ਇਸਕਾ ਨਾਂਅ ਕ੍ਰਿਸ਼ਨ ਰੱਖ ਦੇਤੇ ਹੈ’ ਉਸ ਬੱਚੇ ਨੇ ਬਾਅਦ ‘ਚ ਪਿੰਡ ‘ਚ ਕ੍ਰਿਸ਼ਨ ਨੰਬਰਦਾਰ ਦੇ ਰੂਪ ‘ਚ ਆਪਣੀ ਪਹਿਚਾਣ ਬਣਾਈ ਕ੍ਰਿਸ਼ਨ ਨੰਬਰਦਾਰ ਦੇ ਬੇਟੇ ਸੁੰਦਰ ਕੁਮਾਰ ਨੇ ਦੱਸਿਆ ਕਿ ਸਾਈਂ ਜੀ ਦੇ ਉਪਕਾਰਾਂ ਦਾ ਦੇਣ ਕਦੇ ਉਤਾਰਿਆ ਨਹੀਂ ਜਾ ਸਕਦਾ ਪੂਰਾ ਪਰਿਵਾਰ ਅੱਜ ਵੀ ਡੇਰਾ ਸੱਚਾ ਸੌਦਾ ਪ੍ਰਤੀ ਆਸਥਾਵਾਨ ਹੈ

ਨਾਮ ਕੇ ਬਗੈਰ ਮਰਨੇ ਨਹੀਂ ਦੇਂਗੇ!

10 ਮਈ 1952 ਦੀ ਗੱਲ ਹੈ ਫਤਿਆਬਾਦ ‘ਚ ਸਤਿਸੰਗ ਦੌਰਾਨ ਮਹਿਮਦਪੁਰ ਰੋਹੀ ਤੋਂ ਕਾਫੀ ਸੰਗਤ ਆਈ ਹੋਈ ਸੀ ਉੱਥੇ ਸਿਮਰਨ ਸਿੰਘ ਰਾਮਧਾਰੀ ਨੇ ‘ਨਾਮ-ਦਾਨ’ ਲਈ ਅਰਜ਼ ਕੀਤੀ ਅਤੇ ਸਤਿਸੰਗ ਮੰਗਿਆ ਬੇਪਰਵਾਹ ਜੀ ਨੇ ਫਰਮਾਇਆ ਕਿ ਆਪ ਪਹਿਲੇ ਸੱਚੇ ਸੌਦੇ, ਸਰਸਾ ਆਓ! ਵਹੀਂ ਪਰ ਆਪਕੋ ‘ਨਾਮ’ ਕੀ ਦਾਤ ਦੇਂਗੇ ਅਤੇ ਫਿਰ ਹਮ ਆਪਕੇ ਵਹਾਂ ਭੀ ਚਲੇਂਗੇ ਸਿਮਰਨ ਸਿੰਘ ਨੇ ਅਰਜ਼ ਕੀਤੀ ਕਿ ਜੇਕਰ ਇਸ ਤੋਂ ਪਹਿਲਾਂ ਸਾਡੀ ਮੌਤ ਹੋ ਗਈ ਤਾਂ? ਤਾਂ ਬੇਪਰਵਾਹ ਜੀ ਨੇ ਫਰਮਾਇਆ ਕਿ ‘ਨਾਮ ਕੇ ਬਗੈਰ ਮਰਨੇ ਨਹੀਂ ਦੇਂਗੇ’ ਇੱਕ ਜੂਨ 1952 ਨੂੰ ਡੇਰਾ ਸੱਚਾ ਸੌਦਾ ਸਰਸਾ ‘ਚ ਸਤਿਸੰਗ ਹੋਇਆ, ਜਿਸ ‘ਚ ਸਿਮਰਨ ਸਿੰਘ, ਉਸ ਦਾ ਪਰਿਵਾਰ ਤੇ ਪਿੰਡ ਦੇ ਹੋਰ ਮੌਜਿਜ਼ ਲੋਕ ਸਤਿਸੰਗ ਲਈ ਮਹਿਮਦਪੁਰ ਰੋਹੀ ਤੋਂ ਪਹੁੰਚੇ ਸਨ ਸਤਿਸੰਗ ਦੌਰਾਨ ਸਭ ਨੇ ਨਾਮ-ਦਾਨ ਲਿਆ ਅਤੇ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਮਹਿਮਦਪੁਰ ਰੋਹੀ ਲਈ 4 ਜੂਨ 1952 ਦਾ ਸਤਿਸੰਗ ਮਨਜ਼ੂਰ ਕਰ ਲਿਆ ਸਤਿਸੰਗ ਫਰਮਾਇਆ ਅਤੇ ਕਈ ਜੀਵਾਂ ਨੂੰ ਨਾਮ-ਸ਼ਬਦ ਬਖ਼ਸ਼ ਕੇ ਉੱਧਾਰ ਕੀਤਾ

ਮਹਿਮਦਪੁਰ ਰੋਹੀ ਪਿੰਡ ‘ਚ ਸਥਿਤ ਡੇਰਾ ਸੱਚਾ ਸੌਦਾ ਅਮਰਪੁਰ ਧਾਮ ‘ਚ ਸਾਈਂ ਜੀ ਦੇ ਰਹਿਮੋ-ਕਰਮ ਦਾ ਬਾਖਾਨ ਕਰਦੇ ਹੋਏ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਸਮੇਂ ਦੇ ਬਜ਼ੁਰਗ ਤੇ ਸਥਾਨਕ ਨਿਵਾਸੀ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!