love-and-compassion-is-mother

love-and-compassion-is-motherਪ੍ਰੇਮ ਅਤੇ ਸੰਵੇਦਨਾ ਦੀ ਮੂਰਤ ਹੈ ਮਾਂ
ਕੌਮਾਂਤਰੀ ਮਾਂ ਦਿਵਸ ਸੰਪੂਰਨ ਮਾਂ-ਸ਼ਕਤੀ ਨੂੰ ਸਮਰਪਿਤ ਇੱਕ ਮਹੱਤਵਪੂਰਨ ਦਿਵਸ ਹੈ ਪੂਰੀ ਜ਼ਿੰਦਗੀ ਵੀ ਸਮਰਪਿਤ ਕਰ ਦਿੱਤੀ ਜਾਵੇ ਤਾਂ ਮਾਂ ਦਾ ਕਰਜ਼ ਨਹੀਂ ਚੁਕਾਇਆ ਜਾ ਸਕਦਾ ਸੰਤਾਨ ਦੇ ਲਾਲਣ-ਪਾਲਣ ਲਈ ਹਰ ਦੁੱਖ ਦਾ ਸਾਹਮਣਾ ਬਿਨਾਂ ਕਿਸੇ ਸ਼ਿਕਾਇਤ ਦੇ ਕਰਨ ਵਾਲੀ ਮਾਂ ਦੇ ਨਾਲ ਬਿਤਾਏ ਦਿਨ ਸਾਰਿਆਂ ਦੇ ਮਨ ‘ਚ ਆਜੀਵਨ ਸੁਖਦ ਤੇ ਮਿੱਠੀ ਯਾਦ ਦੇ ਰੂਪ ‘ਚ ਸੁਰੱਖਿਅਤ ਰਹਿੰਦੇ ਹਨ

ਮਾਂ ਦੇ ਸ਼ਬਦ ‘ਚ ਉਹ ਆਤਮੀਅਤ ਅਤੇ ਮਿਠਾਸ ਛੁਪੀ ਹੋਈ ਹੁੰਦੀ ਹੈ, ਜੋ ਹੋਰ ਕਿਸੇ ਸ਼ਬਦਾਂ ‘ਚ ਨਹੀਂ ਹੁੰਦੀ ਮਾਂ ਨਾਂਅ ਹੈ ਸੰਵੇਦਨਾ, ਭਾਵਨਾ ਅਤੇ ਅਹਿਸਾਸ ਦਾ ਮਾਂ ਦੇ ਅੱਗੇ ਸਾਰੇ ਰਿਸ਼ਤੇ ਬੌਣੇ ਪੈ ਜਾਂਦੇ ਹਨ ਮਾਂ ਦੀ ਛਾਇਆ ‘ਚ ਮਾਂ ਨਾ ਸਿਰਫ਼ ਆਪਣੇ ਬੱਚਿਆਂ ਨੂੰ ਸਹੇਜਦੀ ਹੈ ਸਗੋਂ ਜ਼ਰੂਰਤ ਪੈਣ ‘ਤੇ ਉਸ ਦਾ ਸਹਾਰਾ ਬਣ ਜਾਂਦੀ ਹੈ ਸਮਾਜ ‘ਚ ਮਾਂ ਦੀਆਂ ਅਜਿਹੀਆਂ ਉਦਾਹਰਨਾਂ ਦੀ ਕਮੀ ਨਹੀਂ ਹੈ,

ਜਿਨ੍ਹਾਂ ਨੇ ਇਕੱਲੇ ਹੀ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਨਿਭਾਈ ਮਾਂ ਦਿਵਸ ਸਾਰੀਆਂ ਮਾਵਾਂ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ ਮਾਂ ਪ੍ਰਾਣ ਹੈ, ਮਾਂ ਸ਼ਕਤੀ ਹੈ, ਮਾਂ ਊਰਜਾ ਹੈ, ਮਾਂ ਪ੍ਰੇਮ, ਕਰੁਣਾ ਅਤੇ ਮਮਤਾ ਦੀ ਮਿਸਾਲ ਹੈ ਮਾਂ ਸਿਰਫ਼ ਜਨਮਦਾਤੀ ਹੀ ਨਹੀਂ ਜੀਵਨ ਨਿਰਮਾਤੀ ਵੀ ਹੈ ਮਾਂ ਧਰਤੀ ‘ਤੇ ਜੀਵਨ ਦੇ ਵਿਕਾਸ ਦਾ ਆਧਾਰ ਹੈ ਮਾਂ ਨੇ ਵੀ ਆਪਣੇ ਹੱਥਾਂ ਨਾਲ ਇਸ ਦੁਨੀਆਂ ਦਾ ਤਾਣਾ-ਬਾਣਾ ਬੁਣਿਆ ਹੈ

ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਐਮਸ) ‘ਚ ਰੂਮੇਟੋਲਾਜ਼ੀ ਡਿਪਾਰਟਮੈਂਟ ‘ਚ ਐੱਚਓਡੀ ਡਾ. ਉਮਾ- ਕੁਮਾਰ ਕਹਿੰਦੀ ਹੈ ਕਿ ਇਸ ਸਮੇਂ ਸਾਨੂੰ ਆਪਣੀ ਮਾਤਾਵਾਂ ਦੀ ਫਿਕਰ ਕਰਨੀ ਹੋਵੇਗੀ, ਚਾਹੇ ਉਹ ਘਰ ‘ਚ ਰਹਿ ਰਹੀਆਂ ਹਨ ਜਾਂ ਬਾਹਰ ਨਿਕਲ ਰਹੀਆਂ ਹਨ ਅਸੀਂ ਉਨ੍ਹਾਂ ਦੀ ਪਸੰਦ ਦਾ ਕੰਮ ਕਰੀਏ, ਤਾਂ ਕਿ ਉਹ ਖੁਸ਼ ਅਤੇ ਨਿਸ਼ਚਿਤ ਰਹੇ ਡਾ. ਉਮਾ ਦੱਸ ਰਹੀ ਹੈ ਕਿ ਤੁਸੀਂ ਕਿਵੇਂ ਅਤੇ ਕਿਹੜੇ ਤਰੀਕਿਆਂ ਨਾਲ ਮਾਂ ਨੂੰ ਸਪੋਰਟ, ਮੋਟੀਵੇਟ ਅਤੇ ਅਵੇਅਰ ਕਰ ਸਕਦੇ ਹੋ ਅਤੇ ਮਾਤਾਵਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-

ਮਾਂ ਨਾਲ ਅਜਿਹੀ ਗੱਲ ਨਾ ਕਰੋ, ਜਿਸ ਨਾਲ ਉਸ ‘ਚ ਨੈਗੇਟੀਵਿਟੀ ਆਵੇ

ਇਹ ਮਦਰ-ਡੇ ਕੋਰੋਨਾ ‘ਚ ਗੁਜ਼ਰ ਰਿਹਾ ਹੈ ਇਸ ਲਈ ਤੁਸੀਂ ਮਾਂ ਲਈ ਇਸ ਵਾਰ ਪਹਿਲਾਂ ਵਰਗੀਆਂ ਕਈ ਚੀਜ਼ਾਂ ਨਹੀਂ ਕਰ ਪਾਓਗੇ ਇਸ ਵਾਰ ਮਾਂ ਨੂੰ ਖੁਸ਼ੀ ਅਤੇ ਸੁਕੂਨ ਦੇਣ ਲਈ ਕਈ ਨਵੀਂ ਚੀਜ਼ਾਂ ਐਕਸਪ੍ਰੈੱਸ ਕਰ ਸਕਦੇ ਹੋ ਮਾਂ ਨੂੰ ਹੱਥ ਨਾਲ ਲਿਖਿਆ ਹੋਇਆ ਕਾਰਡ ਦੇ ਸਕਦੇ ਹੋ, ਉਸ ਨੂੰ ਪੂਰੇ ਦਿਨ ਕੰਮ ਤੋਂ ਰੈਸਟ ਦੇ ਸਕਦੇ ਹੋ, ਤੁਸੀਂ ਉਸ ਲਈ ਕੁਕਿੰਗ ਕਰ ਸਕਦੇ ਹੋ, ਜੋ ਚੀਜ਼ਾਂ ਉਹ ਪਸੰਦ ਕਰਦੀ ਹੈ, ਉਸ ਨੂੰ ਕਰ ਸਕਦੇ ਹੋ ਅੱਜ ਦੇ ਦਿਨ ਉਨ੍ਹਾਂ ਦੇ ਨਾਲ ਟਾਈਮ ਬਿਤਾਓ, ਉਨ੍ਹਾਂ ਨਾਲ ਉਸ ਦੀ ਪਸੰਦ ਦੀ ਮੂਵੀ ਦੇਖੋ, ਉਨ੍ਹਾਂ ਨਾਲ ਮੈਮੋਰੀ ਸ਼ੇਅਰ ਕਰੋ, ਉਸ ਦਾ ਬਰਡਨ ਸ਼ੇਅਰ ਕਰੋ ਇਸ ਨਾਲ ਮਾਂ ਨੂੰ ਖੁਸ਼ੀ ਮਿਲੇਗੀ, ਕਿਉਂਕਿ ਮਾਂ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਹੀ ਖੁਸ਼ ਹੋ ਜਾਂਦੀ ਹੈ

love-and-compassion-is-motherਬਾਹਰੋਂ ਆਉਣ ‘ਤੇ ਉਨ੍ਹਾਂ ਨਾਲ ਸਿੱਧੇ ਨਾ ਮਿਲੋ

ਡਾ. ਉਮਾ ਕਹਿੰਦੀ ਹੈ ਕਿ ਇੱਕ ਮਾਂ ਦੇ ਨਾਤੇ ਜੋ ਬੱਚੇ ਲਾਕਡਾਊਨ ਦੇ ਚੱਲਦਿਆਂ ਘਰ ਤੋਂ ਦੂਰ ਫਸ ਗਏ ਹਨ ਉਨ੍ਹਾਂ ਦੀ ਮਾਂ ਸਭ ਤੋਂ ਜ਼ਿਆਦਾ ਫਿਕਰਮੰਦ ਹੈ ਮਾਂ ਸਭ ਬੱਚਿਆਂ ਦਾ ਖਿਆਲ ਕਰਕੇ ਚੱਲਦੀ ਹੈ, ਤਾਂ ਜੋ ਬੱਚੇ ਉਨ੍ਹਾਂ ਦੇ ਨਾਲ ਹਨ, ਜੋ ਵੱਡੇ ਹਨ, ਜੋ ਛੋਟੇ ਹਨ, ਇਸ ਸਮੇਂ ਇਨ੍ਹਾਂ ਸਭ ਦੀ ਚਿੰਤਾ ਹੈ ਕਿ ਕਿਤੇ ਇਨਫੈਕਸ਼ਨ ਨਾ ਹੋ ਜਾਵੇ ਮਾਂ ਬੱਚਿਆਂ ਨੂੰ ਵਾਰ-ਵਾਰ ਕਹਿ ਰਹੀ ਹੈ ਕਿ ਬਾਹਰੋਂ ਕੋਈ ਚੀਜ਼ ਨਾ ਲਿਆਓ ਇਸ ਲਈ ਉਨ੍ਹਾਂ ਦੀਆਂ ਗੱਲਾਂ ਨੂੰ ਤੁਸੀਂ ਮੰਨੋ, ਇਸ ਸਮੇਂ ਥੋੜ੍ਹਾ ਘੱਟ ਖਾਓ, ਪਰ ਪ੍ਰੋਟੈਕਸ਼ਨ ਰੱਖੋ ਜਿੱਥੋਂ ਤੱਕ ਹੋ ਸਕੇ ਬਾਹਰ ਨਾ ਜਾਓ, ਬਾਹਰੋਂ ਕੋਈ ਚੀਜ਼ ਨਾ ਲਿਆਓ ਇਸ ਸਮੇਂ ਓਲਡ ਏਜ਼ ਮਦਰ ਦੀ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਬਜ਼ੁਰਗਾਂ ਦੀ ਕੋਰੋਨਾ ਨਾਲ ਮੌਤ ਦਰ ਸਭ ਤੋਂ ਜ਼ਿਆਦਾ ਹੈ ਇਸ ਲਈ ਸਮਝਦਾਰੀ ਇਸ ਗੱਲ ‘ਚ ਹੈ ਕਿ ਅਜਿਹੀਆਂ ਮਾਤਾਵਾਂ ਦੇ ਨਾਲ ਰਹਿਣ ਵਾਲੇ ਲੋਕ ਘਰ ‘ਚ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਜੇਕਰ ਤੁਸੀਂ ਬਾਹਰੋਂ ਆਉਂਦੇ ਹੋ ਤਾਂ ਸਿੱਧੇ ਆ ਕੇ ਬਜ਼ੁਰਗ ਮਾਤਾਵਾਂ ਨਾਲ ਨਾ ਮਿਲੋ

ਆਸ-ਪਾਸ ਕਿਸੇ ਨਾਲ ਭੇਦਭਾਵ ਨਾ ਕਰੋ

ਜੋ ਮਾਂ ਜ਼ਰੂਰੀ ਸੇਵਾਵਾਂ ਤੋਂ ਬਾਹਰ ਹਨ, ਚਾਹੇ ਡਾਕਟਰ ਹਨ, ਪੁਲਿਸ ਹੈ ਜਾਂ ਮੀਡੀਆ ਪਰਸਨ ਹੈ ਪਹਿਲੀ ਗੱਲ ਤਾਂ ਅਜਿਹੀਆਂ ਮਾਤਾਵਾਂ ਨੂੰ ਫੈਮਿਲੀ ਸਪੋਰਟ ਦੀ ਜ਼ਰੂਰਤ ਹੈ ਉਨ੍ਹਾਂ ਨੂੰ ਇਮੋਸ਼ਨਲੀ ਸਪੋਰਟ ਦੀ ਵੀ ਜ਼ਰੂਰਤ ਹੈ, ਕਿਉਂਕਿ ਉਹ ਖੁਦ ਹੀ ਚਿੰਤਤ ਹਨ ਕਿ ਉਨ੍ਹਾਂ ਦੀ ਵਜ੍ਹਾ ਨਾਲ ਘਰ ‘ਚ ਕੋਈ ਸੰਕਰਮਿਤ ਨਾ ਹੋ ਜਾਵੇ ਇਸ ਲਈ ਬਤੌਰ ਫੈਮਿਲੀ ਅਜਿਹੀਆਂ ਮਾਤਾਵਾਂ ਦੀ ਪੁਜ਼ੀਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰਨ ਉਨ੍ਹਾਂ ਨੂੰ ਪਾਜ਼ੀਟਿਵ ਰੱਖੋ ਉਨ੍ਹਾਂ ਦੀ ਸਿਹਤ ਦਾ ਵੀ ਧਿਆਨ ਰੱਖੋ ਕਿਉਂਕਿ ਕਈ ਵਾਰ ਉਨ੍ਹਾਂ ਨੂੰ ਖਾਣ ਲਈ ਵੀ ਸਮਾਂ ਨਹੀਂ ਮਿਲ ਪਾ ਰਿਹਾ ਹੈ ਸੁਸਾਇਟੀ ‘ਚ ਰਹਿ ਰਹੇ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ

ਕਿ ਅਜਿਹੀਆਂ ਮਾਤਾਵਾਂ ਜੋ ਉਨ੍ਹਾਂ ਦੇ ਆਸ-ਪਾਸ ਰਹਿੰਦੀਆਂ ਹਨ, ਉਨ੍ਹਾਂ ਦੇ ਨਾਲ ਭੇਦਭਾਵ ਨਾ ਕਰੋ ਸਗੋਂ ਉਨ੍ਹਾਂ ਦੀ ਹੋਰ ਜ਼ਿਆਦਾ ਰਿਸਪੈਕਟ ਕਰੋ ਅਜਿਹੀਆਂ ਮਾਤਾਵਾਂ ਨਾਲ ਜੁੜੀ ਫੈਮਿਲੀ ਨੂੰ ਵੀ ਸਪੋਰਟ ਕਰੋ ਇਸ ਤੋਂ ਇਲਾਵਾ ਮਰੀਜ਼ਾਂ ਦੇ ਪਰਿਵਾਰਕ ਡਾਕਟਰ, ਹੈਲਥ ਵਰਕਰਾਂ ਨਾਲ ਮਿਲਣ ‘ਤੇ ਉਨ੍ਹਾਂ ਨੂੰ ਮਹਿਸੂਸ ਕਰਾਉਣ ਕਿ ਉਹ ਉਨ੍ਹਾਂ ਲਈ ਅਹਿਮ ਹਨ ਨਾਲ ਹੀ ਉਨ੍ਹਾਂ ਨਾਲ ਦੂਰ ਤੋਂ ਹੀ ਗੱਲ ਕਰਨ, ਸੈਨੇਟਾਈਜ਼ਰ ਦਾ ਇਸਤੇਮਾਲ ਕਰੋ ਤਾਂਕਿ ਉਨ੍ਹਾਂ ਨੂੰ ਵਾਇਰਸ ਦਾ ਖ਼ਤਰਾ ਨਾ ਹੋਵੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੀ ਵੀ ਕੋਸ਼ਿਸ਼ ਨਾ ਕਰੋ ਪ੍ਰੈਗਨੈਂਟ ਅਤੇ ਛੋਟੇ ਬੱਚਿਆਂ ਦੀ ਮਾਤਾਵਾਂ ਹਾਈ ਰਿਸਕ ਕੈਟਾਗਿਰੀ ‘ਚ ਹਨ, ਇਨ੍ਹਾਂ ਨੂੰ ਇਮਿਊਨਿਟੀ ਵਧਾਉਣ ਦੀ ਸਲਾਹ ਦੇਣੀ ਚਾਹੀਦੀ ਹੈ

ਮਾਈਗ੍ਰੇਟ ਵਰਕਰ ਮਾਤਾਵਾਂ ਨੂੰ ਵਾਲਿਅੰਟਰੀ ਸਪੋਰਟ ਦੀ ਜ਼ਰੂਰਤ

ਸਭ ਤੋਂ ਜ਼ਿਆਦਾ ਤਕਲੀਫ ‘ਚ ਮਾਈਗ੍ਰੇਟ ਲੈਬਰ ਹਨ ਇਨ੍ਹਾਂ ‘ਚ ਤਮਾਮ ਮਾਤਾਵਾਂ ਵੀ ਹਨ ਸਰਕਾਰ, ਐੱਨਜੀਓ, ਸੁਸਾਇਟੀ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਖਾਣਾ ਮੁਹੱਈਆ ਕਰਾਵੇ ਉਨ੍ਹਾਂ ਨੂੰ ਦੱਸਣ ਕਿ ਜਿੱਥੇ ਹੋ, ਉੱਥੇ ਰਹੋ ਜੇਕਰ ਮਾਸਕ ਨਹੀਂ ਹੈ ਤਾਂ ਅਜਿਹੀਆਂ ਮਾਤਾਵਾਂ ਨੂੰ ਸਾੜੀ ਜਾਂ ਦੁਪੱਟੇ ਨੂੰ ਹੀ ਤਿੰਨ ਵਾਰ ਮੋੜ ਕੇ ਮੂੰਹ ‘ਤੇ ਲਪੇਟਣ ਦੀ ਸਲਾਹ ਦੇਣ ਬੱਚਿਆਂ ਨੂੰ ਖੁਵਾਉਣ ਤੋਂ ਪਹਿਲਾਂ ਸਾਬਣ ਨਾਲ ਹੱਥ ਧੋਵੋ ਭੀੜਭਾੜ ਤੋਂ ਦੂਰ ਰਹੋ ਜੇਕਰ ਤੁਹਾਡੇ ਨਾਲ ਰਸਤੇ ‘ਚ ਅਜਿਹੀ ਕੋਈ ਮਾਂ ਮਿਲ ਰਹੀ ਹੈ, ਤਾਂ ਉਸ ਨੂੰ ਸਮਝਾਓ ਕਿ ਕੀ ਕਰੀਏ, ਕੀ ਨਾ ਕਰੀਏ ਅਜਿਹੇ ਲੋਕਾਂ ਨੂੰ ਹਾਲੇ ਵਾਲੰਟਰੀ ਸਪੋਰਟ ਦੀ ਜ਼ਰੂਰਤ ਹੈ ਕਿਸੇ ਨੂੰ ਸਾਬਣ ਦੇ ਦਿੱਤਾ, ਕੱਪੜੇ ਦੇ ਦਿੱਤੇ, ਖਾਣਾ ਦੇ ਦਿੱਤਾ ਉਨ੍ਹਾਂ ਦੇ ਡਰ ਨੂੰ ਕੱਢਣਾ ਜ਼ਰੂਰੀ ਹੈ

ਬੱਚਿਆਂ ਨੂੰ ਚੰਗੀਆਂ ਆਦਤਾਂ ਪਾਓ

ਡਾ. ਉਮਾ ਦੱਸਦੀ ਹੈ ਕਿ ਕੁਝ ਮਾਤਾਵਾਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ, ਅਜਿਹੀਆਂ ਮਾਤਾਵਾਂ ਨੂੰ ਸੁਝਾਅ ਹੈ ਕਿ ਜੇਕਰ ਜਾਨ ਹੈ, ਤਾਂ ਸਭ ਕੁਝ ਹੈ ਜੇਕਰ ਬੱਚੇ ਦਾ ਇੱਕ ਸਾਲ ਖ਼ਰਾਬ ਵੀ ਹੋ ਜਾਂਦਾ ਹੈ, ਤਾਂ ਇਸ ਨਾਲ ਕੁਝ ਨਹੀਂ ਹੋਵੇਗਾ ਸਾਰੇ ਬੱਚੇ ਇੱਕ ਪਾਇਦਾਨ ‘ਤੇ ਹਨ ਮਾਤਾਵਾਂ ਨੂੰ ਇਸ ਸਮੇਂ ਬੱਚਿਆਂ ਨੂੰ ਸਮੇਂ ਦੀ ਵਰਤੋਂ ਕਰਨ ਲਈ ਬੋਲਣਾ ਚਾਹੀਦਾ ਹੈ ਬੱਚਿਆਂ ਨੂੰ ਮੋਟੀਵੇਟ ਕਰੋ, ਚੰਗੀਆਂ ਆਦਤਾਂ ਪਾਓ ਅਤੇ ਅਨੁਸ਼ਾਸਨ ਸਿਖਾਉਣ ਦੀ ਕੋਸ਼ਿਸ਼ ਕਰੋ ਇਹ ਸਮਾਂ ਵੀ ਗੁਜ਼ਰ ਜਾਏਗਾ, ਬਹੁਤ ਦਿਨਾਂ ਤੱਕ ਰਹਿਣ ਵਾਲਾ ਨਹੀਂ ਹੈ ਇਸ ਲਈ ਸਭ ਤੋਂ ਪਹਿਲਾਂ ਬਚਣਾ ਜ਼ਰੂਰੀ ਹੈ

ਕੋਰੋਨਾ ਕਾਲ ‘ਚ ‘ਮਾਂ ਦਿਵਸ’ ਦੀਆਂ ਕੁਝ ਤਸਵੀਰਾਂ

love-and-compassion-is-motherਇਹ ਤਸਵੀਰ ਮਹਾਂਰਾਸ਼ਟਰ ਦੇ ਔਰੰਗਾਬਾਦ ਦੇ ਇੱਕ ਜ਼ਿਲ੍ਹਾ ਹਸਪਤਾਲ ਦੀ ਹੈ ਇੱਥੇ 23 ਅਪਰੈਲ ਨੂੰ ਇੱਕ ਕੋਰੋਨਾ ਪਾਜ਼ੀਟਿਵ ਮਾਂ ਨੇ ਬੱਚੇ ਨੂੰ ਜਨਮ ਦਿੱਤਾ ਸੀ ਕੋਰੋਨਾ ਦੀ ਵਜ੍ਹਾ ਨਾਲ ਦੋਵਾਂ ਨੂੰ ਵੱਖ-ਵੱਖ ਵਾਰਡ ‘ਚ ਰੱਖਿਆ ਗਿਆ ਸੀ ਇਸ ਲਈ ਮਾਂ ਨੇ ਵੀਡੀਓ ਕਾਲਿੰਗ ਜ਼ਰੀਏ ਆਪਣੇ ਬੱਚੇ ਨੂੰ ਦੇਖਿਆ ਮਹਾਂਰਾਸ਼ਟਰ ਪੂਰੇ ਦੇਸ਼ ‘ਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਹੈ ਇੱਥੇ ਹੁਣ ਤੱਕ ਕੋਰੋਨਾ ਦੇ 19 ਹਜ਼ਾਰ ਤੋਂ ਜ਼ਿਆਦਾ ਮਾਮਲੇ ਆ ਚੁੱਕੇ ਹਨ 730 ਤੋਂ ਜ਼ਿਆਦਾ ਮੌਤਾਂ ਵੀ ਹੋ ਚੁੱਕੀਆਂ ਹਨ
———————————————————-
love-and-compassion-is-motherਰਾਜਸਥਾਨ ਦੇ ਬਾਂਸਵਾੜਾ ਦੀ ਜਾਕੀਆ ਅਬਦੁੱਲ ਰਹਿਮਾਨ 13 ਅਪਰੈਲ ਨੂੰ ਹਸਪਤਾਲ ‘ਚ ਭਰਤੀ ਹੋਈ ਸੀ ਉਹ ਗੰਭੀਰ ਰੂਪ ਨਾਲ ਕੋਰੋਨਾ ਤੋਂ ਸੰਕਰਮਿਤ ਸੀ 5 ਮਈ ਨੂੰ ਸਿਜੇਰੀਅਨ ਡਿਲੀਵਰੀ ਨਾਲ ਉਸ ਨੂੰ ਬੇਟੀ ਹੋਈ ਇਹ ਉਸ ਦਾ ਪਹਿਲਾਂ ਬੱਚਾ ਸੀ ਪਰ 5 ਦਿਨਾਂ ਤੱਕ ਬੱਚੀ ਨੂੰ ਛੂੰਹਣਾ ਤਾਂ ਦੂਰ, ਜਾਕੀਆ ਉਸ ਨੂੰ ਦੇਖ ਵੀ ਨਹੀਂ ਸਕੀ ਸੀ 5 ਦਿਨਾਂ ਬਾਅਦ ਜਦੋਂ ਜਾਕੀਆ ਨੇ ਆਪਣੀ ਬੇਟੀ ਨੂੰ ਛੂੰਹਿਆ ਤਾਂ ਕਿਹਾ ਕਿ ਮੈਨੂੰ ਜੰਨੰਤ ਮਿਲ ਗਈ ਜਾਕੀਆ ਨੇ ਬੇਟੀ ਦਾ ਨਾਂਅ ਸਹਰ ਰੱਖਿਆ ਹੈ
———————————————————
love-and-compassion-is-motherਇਹ ਤਸਵੀਰ ਰਾਜਸਥਾਨ ਦੇ ਬਾਂਸਵਾੜਾ ਦੀ ਹੈ ਇੱਥੋਂ ਦੇ ਕੁਸ਼ਲਗੜ੍ਹ ਦੇ ਰਹਿਣ ਵਾਲੇ ਸੈਫੂਦੀਨ ਅਲੀ, ਉਸ ਦੀ ਪਤਨੀ ਜੈਨਬ, 4 ਸਾਲ ਦੀ ਬੇਟੀ ਅਤੇ ਮਾਤਾ-ਪਿਤਾ ਸਾਰਿਆਂ ਦੀ ਕੋਰੋਨਾ ਰਿਪੋਰਟ 9 ਅਪਰੈਲ ਨੂੰ ਪਾਜ਼ੀਟਿਵ ਆਈ ਪਰ 9 ਮਹੀਨੇ ਦੀ ਜਾਇਰਾ ਦੀ ਰਿਪੋਰਟ ਨੈਗੇਟਿਵ ਸੀ ਨੰਨੀ ਜਾਇਰਾ ਸੰਕਰਮਿਤ ਮਾਂ ਦੇ ਬਿਨਾਂ ਨਹੀਂ ਰਹਿ ਪਾ ਰਹੀ ਸੀ ਇਸ ਲਈ ਜੈਨਬ ਨੇ ਪੂਰੀ ਸੁਰੱਖਿਆ ਨਾਲ ਜਾਇਰਾ ਨੂੰ ਆਪਣੇ ਕੋਲ ਹੀ ਰੱਖਿਆ ਜਾਇਰਾ ਦੀ ਕਈ ਵਾਰ ਜਾਂਚ ਹੋਈ, ਪਰ ਰਿਪੋਰਟ ਨੈਗੇਟਿਵ ਹੀ ਰਹੀ ਇਹ ਸ਼ਾਇਦ ਮਾਂ ਦੀ ਆਦ੍ਰਿਸ਼ ਤਾਕਤ ਹੀ ਸੀ, ਜਿਸ ਨੇ ਜਾਇਰਾ ਨੂੰ ਬਚਾਈ ਰੱਖਿਆ
———————————————————
love-and-compassion-is-motherਚੰਡੀਗੜ੍ਹ ਪੀਜੀਆਈ ‘ਚ ਕੋਰੋਨਾ ਸੰਕਰਮਿਤ 18 ਮਹੀਨੇ ਦੀ ਬੱਚੀ ਦੇ ਨਾਲ 20 ਦਿਨਾਂ ਤੱਕ ਇੱਕ ਹੀ ਬੈੱਡ ‘ਤੇ ਰਹਿ ਕੇ ਵੀ ਮਾਂ ਸੰਕਰਮਣ ਤੋਂ ਬਚੀ ਰਹੀ 18 ਮਹੀਨੇ ਦੀ ਚਾਹਤ 20 ਅਪਰੈਲ ਨੂੰ ਸੰਕਰਮਿਤ ਮਿਲੀ ਸੀ 17 ਦਿਨਾਂ ‘ਚ ਤਿੰਨ ਵਾਰ ਬੇਟੀ ਦੀ ਰਿਪੋਰਟ ਪਾਜ਼ੀਟਿਵ ਆਈ ਪਰ, ਮਾਂ ਦੀ ਰਿਪੋਰਟ ਹਰ ਵਾਰ ਨੈਗੇਟਿਵ ਰਹੀ ਸ਼ਨਿੱਚਰਵਾਰ ਨੂੰ ਬੇਟੀ ਦੀ ਵੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਪੀਜੀਆਈ ਇਸ ‘ਤੇ ਰਿਸਰਚ ਕਰਵਾਏਗਾ ਕਿ ਏਨੇ ਕਰੀਬ ਰਹਿ ਕੇ ਵੀ ਮਾਂ ਸੰਕਰਮਣ ਤੋਂ ਕਿਵੇਂ ਬਚੀ ਰਹੀ
——————————————————–
love-and-compassion-is-motherਮਾਂ ਪਹਿਲਾਂ ਬੱਚਿਆਂ ਨੂੰ ਖੁਵਾਉਂਦੀ ਹੈ, ਫਿਰ ਖੁਦ ਖਾਂਦੀ ਹੈ ਇਹ ਤਸਵੀਰ ਇਸ ਦਾ ਸਟੀਕ ਉਦਾਹਰਨ ਹੈ ਕੋਲਕਾਤਾ ਦੀ ਇਹ ਤਸਵੀਰ 5 ਅਪਰੈਲ ਨੂੰ ਲਈ ਗਈ ਸੀ ਲਾਕਡਾਊਨ ਦੀ ਵਜ੍ਹਾ ਨਾਲ ਮਜ਼ਦੂਰਾਂ ਅਤੇ ਛੋਟੇ ਕਾਰੀਗਰਾਂ ਦਾ ਕੰਮ ਠੱਪ ਹੋ ਗਿਆ ਪਰ ਉਸ ਤੋਂ ਬਾਅਦ ਵੀ ਮਾਂ ਕਿਤੋਂ ਖਾਣਾ ਲੈ ਆਈ ਅਤੇ ਆਪਣੀਆਂ ਦੋਵੇਂ ਬੇਟੀਆਂ ਨੂੰ ਦੇ ਦਿੱਤਾ ਵੱਡੀ ਬੇਟੀ ਵੀ ਏਨੀ ਸਮਝਦਾਰ ਕਿ ਪਹਿਲਾਂ ਆਪਣੀ ਛੋਟੀ ਭੈਣ ਨੂੰ ਖੁਵਾ ਰਹੀ ਹੈ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!