ਲੋਹੜੀ ਨੂੰ ਨਵੇਂ ਸਾਲ ਦਾ ਪਹਿਲਾ ਤਿਉਹਾਰ ਕਿਹਾ ਜਾ ਸਕਦਾ ਹੈ ਇਸ ਨੂੰ ਮਕਰ ਸੰਕ੍ਰਾਂਤੀ ਦੀ ਪੂਰਬਲੀ ਸ਼ਾਮ ਨੂੰ ਨੱਚ-ਗਾ ਕੇ ਬੜੀ ਧੂਮਧਾਮ ਨਾਲ ਮਨਾਉਂਦੇ ਹਨ ਲੋਹੜੀ ਦੇ ਦਿਨ ਤੱਕ ਠੰਢ ਆਪਣੇ ਸਿਖ਼ਰ ’ਤੇ ਹੁੰਦੀ ਹੈ ਅਗਲੇ ਦਿਨ ਮਕਰ-ਸੰਕ੍ਰਾਂਤੀ ਤੋਂ ਸੂਰਜ ਦਾ ਉਤਰਾਇਣ ਕਾਲ ਸ਼ੁਰੂ ਹੁੰਦਾ ਹੈ ਇਸ ਲਈ ਇਸ ਨੂੰ ‘ਉਤਰਾਇਣੀ’ ਕਿਹਾ ਜਾਂਦਾ ਹੈ।
ਤਿਉਹਾਰ ਭਾਰਤੀ ਸੰਸਕ੍ਰਿਤੀ ਅਤੇ ਸੱਭਿਅਤਾ ਦੇ ਪ੍ਰਤੀਕ ਹਨ ਭਾਰਤ ’ਚ ਸਮੇਂ-ਸਮੇਂ ’ਤੇ ਤਿਉਹਾਰਾਂ ਨੂੰ ਬਹੁਤ ਸ਼ਰਧਾ, ਆਸਥਾ, ਉਮੰਗ, ਖੁਸ਼ੀ ਅਤੇ ਉਤਸ਼ਾਹ ਨਾਲ ਵੱਖ-ਵੱਖ ਪਰੰਪਰਾਵਾਂ ਅਤੇ ਰੀਤੀ-ਰਿਵਾਜ਼ਾਂ ਨਾਲ ਮਨਾਇਆ ਜਾਂਦਾ ਹੈ ਇਨ੍ਹਾਂ ਨਾਲ ਜੁੜੀਆਂ ਪੌਰਾਣਿਕ ਕਥਾਵਾਂ ਸਾਨੂੰ ਪ੍ਰੇਰਨਾ ਤਾਂ ਦਿੰਦੀਆਂ ਹਨ, ਨਾਲ ਹੀ ਰੀਤੀ-ਰਿਵਾਜ਼, ਸੰਸਕ੍ਰਿਤੀ ਨਾਲ ਜੁੜਨ ਦਾ ਮੌਕਾ ਵੀ ਦਿੰਦੀਆਂ ਹਨ ਅਜਿਹਾ ਹੀ ਪਾਰੰਪਰਿਕ ਸੁਹਿਰਦਤਾ ਅਤੇ ਰਿਸ਼ਤਿਆਂ ਦੀ ਮਿਠਾਸ ਸਹੇਜਣ ਦਾ ਤਿਉਹਾਰ ਹੈ- ‘ਸੰਕ੍ਰਾਂਤੀ ਤਿਉਹਾਰ’ ਲੋਹੜੀ ਨੂੰ ਉੱਤਰੀ ਭਾਰਤ ਅਰਥਾਤ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਆਦਿ ਸੂਬਿਆਂ ’ਚ ਬੜੇ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਹ ਮੂਲ ਰੂਪ ਨਾਲ ਕਿਸਾਨਾਂ ਦਾ ਤਿਉਹਾਰ ਹੈ ਲੋਹੜੀ ਪੰਜਾਬ ’ਚ ਮਨਾਇਆ ਜਾਣ ਵਾਲਾ ਵਿਸ਼ੇਸ਼ ਤਿਉਹਾਰ ਹੈ।
ਇਹ 13 ਜਨਵਰੀ ਨੂੰ ਮਨਾਇਆ ਜਾਂਦਾ ਹੈ ਕਿਸਾਨ ਇਸ ਨੂੰ ਖੇਤਾਂ ’ਚ ਮਨਾਉਂਦੇ ਹਨ ਇਸ ਸਮੇਂ ਦੂਜੀ ਫਸਲ ਅਰਥਾਤ ਹਾੜ੍ਹੀ ਦੀ ਫਸਲ ਖੇਤਾਂ ’ਚ ਖੜ੍ਹੀ ਹੁੰਦੀ ਹੈ ਲੋਹੜੀ ਲਈ ਅੱਗ ਬਾਲ਼ਣ ਲਈ ਛੋਟੇ-ਛੋਟੇ ਬੱਚੇ ਘਰ-ਘਰ ਜਾ ਕੇ ਲੱਕੜਾਂ-ਪਾਥੀਆਂ ਮੰਗਦੇ ਹਨ ਸ਼ਾਮ ਨੂੰ ਲੱਕੜਾਂ ਦੀ ਢੇਰੀ ਲਾ ਕੇ ਉਸ ’ਤੇ ਪਾਥੀਆਂ ਰੱਖੀਆਂ ਜਾਂਦੀਆਂ ਹਨ, ਅਤੇ ਫਿਰ ਇਸ ਨੂੰ ਅੱਗ ਲਾ ਕੇ ਲੋਹੜੀ ਬਾਲ਼ੀ ਜਾਂਦੀ ਹੈ ਪੂਰਾ ਪਰਿਵਾਰ ਜਾਂ ਸਮਾਜ ਭਰ ਦੇ ਲੋਕ ਮਿਲ ਕੇ ਚਾਰੇ ਪਾਸੇ ਇਕੱਠੇ ਹੋ ਕੇ ਨੱਚ-ਗਾ ਕੇ ਖੁਸ਼ੀ ਮਨਾਉਂਦੇ ਹਨ ਬਲ਼ਦੀ ਅੱਗ ’ਚ ਤਿਲ, ਮੱਕੀ, ਚੌਲ, ਕਣਕ, ਮੂੰਗਫਲੀ ਆਦਿ ਦੀ ‘ਤਿਲਚੌਲੀ’ ਪਾਉਂਦੇ ਹਨ ਧਾਰਨਾ ਹੈ ਕਿ ਇਸ ਨਾਲ ਵਾਤਾਵਰਨ ’ਚ ਕਫ, ਠੰਢ ਦੀ ਕਰੋਪੀ ਘੱਟ ਹੁੰਦੀ ਹੈ ਇਸ ਮੌਕੇ ਰੰਗ-ਬਿਰੰਗੇ ਨਵੇਂ ਕੱਪੜੇ ਪਹਿਨ ਕੇ ਅਤੇ ਸੱਜ ਕੇ ਅੱਗ ਦੇ ਚਾਰੇ ਪਾਸੇ ਢੋਲ ਅਤੇ ਨਗਾੜਿਆਂ ਦੀ ਥਾਪ ’ਤੇ ਭੰਗੜਾ ਤੇ ਗਿੱਦਾ ਪਾਉਂਦੇ ਨੱਚਦੇ ਅਤੇ ਗਾਉਂਦੇ ਹਨ।
ਇਸ ਤਿਉਹਾਰ ’ਤੇ ਪੂਰੀ ਤਰ੍ਹਾਂ ਪੰਜਾਬ ਦਾ ਲੋਕ-ਸੱਭਿਆਚਾਰ ਝਲਕਦਾ ਹੈ ਇਹ ਮਿੱਟੀ ਦੀ ਭਿੰਨੀ-ਭਿੰਨੀ ਖੁਸ਼ਬੂ ਵਾਲੇ ਪੰਜਾਬ ਦੇ ਮਿਹਨਤੀ ਅਤੇ ਮਿਲਾਪੜੇ ਲੋਕਾਂ ਦਾ ਮੁੱਖ ਤਿਉਹਾਰ ਹੈ ਪੂਰਨ ਪੰਜਾਬੀ ਲੋਕ-ਸੱਭਿਆਚਾਰਕ ਸਵਰੂਪ ਵਾਲੇ ਇਸ ਤਿਉਹਾਰ ’ਚ ਜੋ ਭੰਗੜਾ ਅਤੇ ਗਿੱਧਾ ਪਾਉਂਦੇ ਹਨ ਉਨ੍ਹਾਂ ’ਚ ਪੰਜਾਬੀ ਸੱਭਿਆਚਾਰ ਦੀ ਝਲਕ ਦਿਸਦੀ ਹੈ ਇਹ ਦੋਵੇਂ ਨਾਚ ਹੋਰ ਸਾਰੇ ਭਾਰਤੀ ਨਾਚਾਂ ਤੋਂ ਹਟ ਕੇ ਹਨ।
ਲੋਹੜੀ ਦਾ ਤਿਉਹਾਰ ਉਸ ਘਰ-ਪਰਿਵਾਰ ਲਈ ਖਾਸ ਹੁੰਦਾ ਹੈ ਜਿੱਥੇ ਵਿਆਹ ਕਰਕੇ ਨਵੀਂ ਨੂੰਹ ਆਈ ਹੁੰਦੀ ਹੈ ਜਾਂ ਬੱਚੇ ਦਾ ਜਨਮ ਹੋਇਆ ਹੁੰਦਾ ਹੈ ਲੋਹੜੀ ਦੇ ਦਿਨ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਤੰਦੂਰੀ ਰੋਟੀ ਅਤੇ ਗੰਨੇ ਦੇ ਰਸ ਅਤੇ ਚੌਲ ਨਾਲ ਬਣੀ ਰਹੁ (ਖੀਰ) ਖਾਂਦੇ ਹਾਂ ਇਸ ਮੌਕੇ ਇੱਕ-ਦੂਜੇ ਨੂੰ ਵਧਾਈ ਅਤੇ ਗਿਫਟ ਦਿੰਦੇ ਹਨ ਭੁੱਜੀ ਮੱਕੀ, ਮੂੰਗਫਲੀ, ਤਿੱਲ, ਗੁੜ ਦੀ ਗੱਜ਼ਕ, ਮਠਿਆਈ, ਰੇਬੜੀ ਆਦਿ ਖਾਂਦੇ ਅਤੇ ਖੁਆਉਂਦੇ ਹਨ ਮਨੋਰੰਜਨ ਕਰਦੇ ਤੇ ਖੁਸ਼ੀਆਂ ਮਨਾਉਂਦੇ ਹਨ
Table of Contents
ਤਿਉਹਾਰ ਦੀ ਮਹਿਮਾ, ਮਹੱਤਵ ਅਤੇ ਮਾਨਤਾਵਾਂ:-
ਕਿਸਾਨਾਂ ਦੀ ਖੁਸ਼ਹਾਲੀ ਨਾਲ ਜੁੜੇ ਲੋਹੜੀ ਦੇ ਤਿਉਹਾਰ ਦੀ ਬੁਨਿਆਦ ਮੌਸਮੀ ਬਦਲਾਅ ਅਤੇ ਫਸਲਾਂ ਦੇ ਵਧਣ ਨਾਲ ਜੁੜੀ ਹੈ ਲੋਕ-ਕਹਾਵਤਾਂ ਅਨੁਸਾਰ, ‘ਲੋਹੀ’ ਤੋਂ ਬਣਿਆ ਲੋਹੜੀ ਤਿਉਹਾਰ, ਜਿਸ ਦਾ ਅਰਥ ਹੈ ‘ਮੀਂਹ ਪੈਣਾ, ਫਸਲਾਂ ਦਾ ਫੁੱਟਣਾ’ ਠੰਢ ਦੇ ਮੌਸਮ ’ਚ ਕਿਸਾਨ ਆਪਣੇ ਖੇਤ ਦੀ ਵਹਾਈ-ਬਿਜਾਈ ਵਰਗੇ ਸਾਰੇ ਫਸਲੀ ਕੰਮ ਕਰਕੇ ਫਸਲਾਂ ਦੇ ਵਧਣ ਅਤੇ ਉਨ੍ਹਾਂ ਦੇ ਪੱਕਣ ਦੀ ਉਡੀਕ ਕਰਦੇ ਹਨ ਇਸ ਸਮੇਂ ਠੰਢ ਵੀ ਘਟਣ ਲੱਗਦੀ ਹੈ, ਇਸ ਲਈ ਕਿਸਾਨ ਲੋਹੜੀ ਤਿਉਹਾਰ ਜ਼ਰੀਏ ਇਸ ਸੁਖਦਾਈ, ਆਸਾਂ ਨਾਲ ਭਰੇ ਪਲਾਂ ਨੂੰ ਸੈਲੀਬ੍ਰੇਟ ਕਰਦੇ ਹਨ।
ਧਾਰਮਿਕ ਕਥਾਵਾਂ, ਮਾਨਤਾਵਾਂ ਅਤੇ ਮਿੱਥਾਂ ’ਚ ਇਸ ਤਿਉਹਾਰ ਨਾਲ ਜੁੜੀਆਂ ਕਈ ਧਾਰਨਾਵਾਂ ਪ੍ਰਚੱਲਿਤ ਹਨ ਸ਼ਾਸਤਰਾਂ ਮੁਤਾਬਿਕ ਅੱਗ ਅਤੇ ਪਾਣੀ ਨਵੇਂ ਜੀਵਨ ਦਾ ਪ੍ਰਤੀਕ ਹਨ ਅੱਗ ਨੂੰ ਧਰਤੀ ’ਤੇ ਸੂਰਜ ਦਾ ਪ੍ਰਤੀਨਿਧੀ ਵੀ ਕਿਹਾ ਗਿਆ ਹੈ, ਇਸ ਲਈ ਲੋਹੜੀ ’ਤੇ ਦੋਵਾਂ ਦਾ ਮਹੱਤਵ ਵਧ ਜਾਂਦਾ ਹੈ ਖੇਤਾਂ ’ਚ ਅੰਨ ਦਾ ਉਤਪਾਦਨ ਹੁੰਦਾ ਹੈ ਅਤੇ ਧਰਤੀ ’ਤੇ ਪਸ਼ੂ, ਪੰਛੀ, ਰੁੱਖ-ਬੂਟੇ ਅਤੇ ਮਨੁੱਖੀ ਜੀਵਨ ਦਾ ਵਿਕਾਸ ਹੁੰਦਾ ਹੈ।
ਧਾਰਮਿਕ ਮਾਨਤਾ ਅਨੁਸਾਰ ਹੋਲਿਕਾ ਅਤੇ ਲੋਹੜੀ ਦੋਵੇਂ ਭੈਣਾਂ ਸਨ ਛੋਟੀ ਭੈਣ ਲੋਹੜੀ ਦੇ ਨਾਂਅ ’ਤੇ ਇਹ ਤਿਉਹਾਰ ਮਨਾਇਆ ਜਾਂਦਾ ਹੈ ਮਿੱਥਾਂ ’ਚ ਲੋਹੜੀ ਦੀ ਸ਼ੁਰੂਆਤ ‘ਲੋਹੀ’ ਦੇ ਨਾਂਅ ਨਾਲ ਹੋਈ ਸੀ ‘ਲੋਹੀ’ ਸੰਤ ਕਬੀਰ ਜੀ ਦੀ ਪਤਨੀ ਸਨ ਪੰਜਾਬ ’ਚ ਪੇਂਡੂ ਇਲਾਕਿਆਂ ’ਚ ਅੱਜ ਵੀ ਇਸ ਤਿੳਹਾਰ ਨੂੰ ‘ਲੋਹੀ’ ਕਿਹਾ ਜਾਂਦਾ ਹੈ ‘ਲੋਹੀ’, ਲੋਹੇ ਦੇ ਉਸ ਛੋਟੇ ਟੁਕੜੇ ਨੂੰ ਕਿਹਾ ਜਾਂਦਾ ਹੈ, ਜਿਸ ਤੋਂ ਅੱਜ ਵੀ ਪੰਜਾਬ ਦੇ ਪੇਂਡੂ ਇਲਾਕਿਆਂ ’ਚ ਤਵੇ ਦਾ ਕੰਮ ਲਿਆ ਜਾਂਦਾ ਹੈ।
ਪੰਜਾਬ ਦੀਆਂ ਲੋਕ-ਕਥਾਵਾਂ ’ਚ ਮੁਗਲ ਸ਼ਾਸਨਕਾਲ ਦੌਰਾਨ ਇੱਕ ਮੁਸਲਮਾਨ ਡਾਕੂ ਸੀ, ਦੁੱਲਾ ਭੱਟੀ ਉਸਦਾ ਕੰਮ ਸੀ ਧਨਾਢਾਂ ਨੂੰ ਲੁੱਟਣਾ ਅਤੇ ਗਰੀਬਾਂ ਦੀ ਮੱਦਦ ਕਰਨਾ ਉਸਨੇ ਇੱਕ ਗਰੀਬ ਬ੍ਰਾਹਮਣ ਦੀਆਂ ਦੋ ਬੇਟੀਆਂ ਸੁੰਦਰੀ ਅਤੇ ਮੁੰਦਰੀ ਨੂੰ ਜ਼ਾਲਮਾਂ ਤੋਂ ਛੁਡਾ ਕੇ ਉਨ੍ਹਾਂ ਦਾ ਵਿਆਹ ਕੀਤਾ ਅਤੇ ਉਨ੍ਹਾਂ ਦੀ ਝੋਲੀ ’ਚ ਸ਼ੱਕਰ ਪਾਈ ਇੱਕ ਡਾਕੂ ਹੋ ਕੇ ਵੀ ਗਰੀਬ ਲੜਕੀਆਂ ਲਈ ਪਿਤਾ ਦਾ ਫਰਜ਼ ਨਿਭਾ ਕੇ ਉਹ ਸੱਭਿਅਤਾ ਦੀ ਇੱਕ ਲੋਕ-ਕਹਾਵਤ ਬਣ ਗਿਆ ਅਤੇ ਅੱਜ ਵੀ ਲੋਹੜੀ ਦੇ ਮੌਕੇ ਉਸਨੂੰ ਯਾਦ ਕਰਦੇ ਹਨ:-
ਸੁੰਦਰ ਮੁੰਦਰੀਏ ਹੋ
ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਧੀ ਵਿਆਹੀ ਸੇਰ ਸ਼ੱਕਰ ਪਾਈ ਹੋ
ਪਾ ਮਾਈ ਲੋਹੜੀ ਤੇਰੀ ਜੀਵੇ ਜੋੜੀ
ਇਹ ਲੋਹੜੀ ਤਿਉਹਾਰ ਹੁਣ ਸੂਬਿਆਂ ਦੀਆਂ ਹੱਦਾਂ ਲੰਘ ਕੇ ਪੂਰੇ ਭਾਰਤ-ਭਰ ’ਚ ਅਤੇ ਵਿਸ਼ਵ ਦੇ ਉਨ੍ਹਾਂ ਦੇਸ਼ਾਂ ’ਚ, ਜਿੱਥੇ ਪੰਜਾਬੀ ਭਾਰਤੀ ਹਨ, ਉੱਥੇ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਇਸ ਤਿਉਹਾਰ ਦੇ ਬਹਾਨੇ ਸਭ ਪਾਸੇ ਪੰਜਾਬੀ ਭਾਰਤੀ ਲੋਕ-ਸੰਸਕ੍ਰਿਤੀ ਮਹਿਕਦੀ ਹੈ ਇਸ ਮੌਕੇ ਔਰਤਾਂ-ਪੁਰਸ਼ਾਂ ਵੱਲੋਂ ਪਹਿਨੀ ਜਾਣ ਵਾਲੀ ਪੋਸ਼ਾਕ ਖਾਸ ਤਰ੍ਹਾਂ ਦੀ ਹੁੰਦੀ ਹੈ ਰਾਤ ਨੂੰ ਧੂਮਧਾਮ ਨਾਲ ਲੋਹੜੀ ਮਨਾਈ ਜਾਂਦੀ ਹੈ ਸਵੇਰੇ ਮਕਰ ਸੰਕ੍ਰਾਂਤੀ ਦਾ ਦਿਨ ਆ ਜਾਂਦਾ ਹੈ।
ਪੂਰੇ ਸਾਲ ’ਚ ਬਾਰ੍ਹਾਂ ਸੰਕ੍ਰਾਂਤੀਆਂ ਹੁੰਦੀਆਂ ਹਨ ਇਨ੍ਹਾਂ ’ਚੋਂ ਮਕਰ-ਸੰਕ੍ਰਾਂਤੀ ਖਾਸ ਮਹੱਤਵ ਰੱਖਦੀ ਹੈ ਸ਼ਾਸਤਰਾਂ ਅਨੁਸਾਰ ਇਸ ਦਿਨ ਸੂਰਜ ਦਾ ਮਕਰ ਰਾਸ਼ੀ ’ਚ ਪ੍ਰਵੇਸ਼ ਹੁੰਦਾ ਹੈ ਸੂਰਜ ਦਾ ਉਤਰਾਇਣ ਕਾਲ, ਦੇਵਾਂ ਦਾ ਸਮਾਂ, ਉਤਰਾਇਣੀ ਸ਼ੁਰੂ ਹੁੰਦਾ ਹੈ ਇਸ ਦਿਨ ਤੋਂ ਸੂਰਜ ਉੱਤਰ ਦਿਸ਼ਾ ਵੱਲ ਗਮਨ ਕਰਦਾ ਹੈ ਸੂਰਜ ਨਜ਼ਦੀਕ ਆਉਂਦਾ ਜਾਂਦਾ ਹੈ ਨਾਲ ਹੀ ਰਾਤਾਂ ਛੋਟੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਦਕਿ ਲੋਹੜੀ ਦੇ ਦਿਨ ਪੋਹ ਮਹੀਨਾ, ਵੱਡੀ ਰਾਤ ਅਤੇ ਤੇਜ਼ ਠੰਢ ਵਾਲੀ ਹੁੰਦੀ ਹੈ।
ਮਕਰ-ਸੰਕ੍ਰਾਂਤੀ ਤੋਂ ਮੌਸਮ ਬਦਲਣ ਦੀ ਸ਼ੁਰੂਆਤ ਹੁੰਦੀ ਹੈ ਸੰਕ੍ਰਾਂਤੀ ਦੇ ਦਿਨ ਲੋਕ ਪਤੰਗ ਉਡਾਉਂਦੇ ਅਤੇ ਖੁਸ਼ੀਆਂ ਮਨਾਉਂਦੇ ਹਨ ਇਸ ਮੌਕੇ ਪੂਰੇ ਭਾਰਤ ’ਚ ਕਈ ਥਾਵਾਂ ’ਤੇ ਮੇਲੇ ਵੀ ਲੱਗਦੇ ਹਨ ਭਾਰਤ ਦੇ ਕਈ ਸੂਬਿਆਂ ’ਚ ਇਹ ਤਿਉਹਾਰ ਹੋਰ ਨਾਵਾਂ ਅਤੇ ਖੇਤਰੀ ਪਛਾਣ, ਆਂਚਲਿਕ ਖਾਸੀਅਤ ਦੇ ਨਾਲ ਮਨਾਇਆ ਜਾਂਦਾ ਹੈ।
ਪੋਂਗਲ
ਭਾਰਤ ਦੇ ਦੱਖਣੀ ਖੇਤਰ ਤਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ’ਚ ਮਕਰ-ਸੰਕ੍ਰਾਂਤੀ ‘ਪੋਂਗਲ’ ਦੇ ਰੂਪ ’ਚ ਮਨਾਈ ਜਾਂਦੀ ਹੈ ਇਨ੍ਹਾਂ ਸੂਬਿਆਂ ਦੀ ਸਥਾਨਕ ਭਾਸ਼ਾ ’ਚ ਪੋਂਗਲ ਸ਼ਬਦ ਦਾ ਅਰਥ ਹੈ ‘ਚੌਲ ਨਾਲ ਬਣਾਇਆ ਗਿਆ ਮਿੱਠਾ ਅਤੇ ਸੁਆਦਲਾ ਵਿਅੰਜਨ’ ਕਿਸਾਨ ਚੰਗੀ ਫਸਲ ਲਈ ਆਪਣੇ ਈਸ਼ਟ ਦੇਵ, ਭਗਵਾਨ ਦਾ ਧੰਨਵਾਦ ਕਰਨ ਲਈ ਇਹ ਤਿਉਹਾਰ ਮਨਾਉਂਦੇ ਹਨ।
ਪੋਂਗਲ ਤਿਉਹਾਰ ਤਿੰਨ ਦਿਨਾਂ ਤੱਕ ਨ੍ਰਿਤ, ਸੰਗੀਤ ਆਦਿ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਮੁਕੰਮਲ ਹੁੰਦਾ ਹੈ ਇਨ੍ਹਾਂ ਤਿੰਨ ਦਿਨਾਂ ’ਚ ਉੱਥੇ ਦੀਵਾਲੀ ਵਰਗਾ ਤਿਉਹਾਰੀ ਮਾਹੌਲ ਰਹਿੰਦਾ ਹੈ ਕਿਸਾਨ ਆਪਣੇ ਖੇਤਾਂ, ਹਲ਼ ਅਤੇ ਹੋਰ ਖੇਤੀ ਸੰਦਾਂ ਦੀ ਸਾਫ-ਸਫਾਈ ਕਰਦੇ ਹਨ ਘਰਾਂ ਦੇ ਵਿਹੜੇ ’ਚ ਕੋਲਮਸ (ਚੌਲ ਦੇ ਆਟੇ ਨਾਲ ਬਣੀ ਸੁੰਦਰ ਰੰਗੋਲੀ) ਸਜਾਈ ਜਾਂਦੀ ਹੈ ਸਭ ਪਾਸੇ ਹਾਸੇ-ਖੁਸ਼ੀ ਦਾ ਮਾਹੌਲ ਰਹਿੰਦਾ ਹੈ ਨਵੀਂ ਫਸਲ ਦਾ ਸਵਾਗਤ ਕਰਨ ਲਈ ਇੱਕ ਮਿੱਟੀ ਦੇ ਭਾਂਡੇ ’ਚ ਦੁੱਧ ਉਬਾਲਿਆ ਜਾਂਦਾ ਹੈ।
ਫਿਰ ਉਸ ’ਚ ਨਵੇਂ ਚੌਲ, ਦੁੱਧ ਅਤੇ ਘਿਓ ਪਾ ਕੇ ਖਿਚੜੀ ਬਣਾਈ ਜਾਂਦੀ ਹੈ ਇਸਨੂੰ ਪੂਰੇ ਪਰਿਵਾਰ ਦੇ ਮੈਂਬਰ ਖਾਂਦੇ ਹਨ ਪੋਂਗਲ ਦਾ ਦੂਜਾ ਦਿਨ ‘ਮੱਟੂ ਪੋਂਗਲ’ ਦੇ ਰੂਪ ’ਚ ਮਨਾਇਆ ਜਾਂਦਾ ਹੈ ਇਸ ਦਿਨ ਕਿਸਾਨ ਆਪਣੇ ਪਸ਼ੂਆਂ ਨੂੰ ਨੁਹਾ-ਧੁਆ ਕੇ ਫੁੱਲਾਂ ਅਤੇ ਘੰਟੀਆਂ ਨਾਲ ਸਜਾਉਂਦਾ ਹੈ, ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹੈ? ਅਤੇ ਚੰਗੀ ਫਸਲ ਪ੍ਰਾਪਤ ਹੋਣ ਦਾ ਧੰਨਵਾਦ ਕਰਦਾ ਹੈ ਤਮਿਲ ਪੰਚਾਂਗ ਦਾ ਨਵਾਂ ਸਾਲ ਪੋਂਗਲ ਦੇ ਤਿਉਹਾਰ ਤੋਂ ਸ਼ੁਰੂ ਹੁੰਦਾ ਹੈ।