Leh Ladakh -sachi shiksha punjabi

ਲੇਹ-ਲੱਦਾਖ : ਭਾਰਤ ਦਾ ਮਾਣ

ਵਿਭਿੰਨਤਾਵਾਂ ਨਾਲ ਭਰਿਆ ਭਾਰਤ ਦੇਸ਼ ਸਦਾ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਰਿਹਾ ਹੈ ਹੈਦਰਾਬਾਦ, ਮੁੰਬਈ, ਕਾਲੀਕਟ, ਲਖਨਊ, ਆਗਰਾ, ਜੈਪੁਰ ਵਰਗੇ ਵੱਡੇ ਸ਼ਹਿਰ, ਅਯੁੱਧਿਆ, ਮਥੁਰਾ, ਪੁਰੀ, ਦੁਆਰਕਾ, ਉੱਜੈਨ, ਨਾਸਿਕ, ਸ੍ਰੀ ਅੰਮ੍ਰਿਤਸਰ ਸਾਹਿਬ ਵਰਗੇ ਤੀਰਥ ਸਥਾਨ ਅਤੇ ਟਾਟਾਨਗਰ, ਝਾਂਸੀ, ਭਿਲਾਈ, ਭੋਪਾਲ, ਭੁਵਨੇਸ਼ਵਰ, ਮਦਰਾਸ ਵਰਗੇ ਉਦਯੋਗਿਕ ਅਤੇ ਵਪਾਰਕ ਕੇਂਦਰ ਜੋ ਆਪਣੀਆਂ ਵਿਸ਼ੇਸ਼ਤਾਵਾਂ ਨਾਲ ਦੇਸ਼ੀ-ਵਿਦੇਸ਼ੀ ਸੈਲਾਨੀਆਂ ਦਾ ਮਨ ਮੋਹ ਲੈਂਦੇ ਹਨ, ਪਰ ਲੱਦਾਖ ਆਪਣੀ ਭੁਗੋਲਿਕ ਸਥਿਤੀ ਅਤੇ ਮੌਲਿਕ ਸੰਸਕ੍ਰਿਤੀ ਕਾਰਨ ਖਾਸ ਤੌਰ ’ਤੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ ਆਪਣੀ ਨਿੱਜ ਦੀ ਭਾਵਨਾ, ਪਹਿਰਾਵਾ, ਸਰਲਤਾ, ਇਮਾਨਦਾਰੀ, ਮਿਹਨਤ ਅਤੇ ਵੀਰਤਾ ਲਈ ਲੱਦਾਖੀ ਜਗਤ-ਪ੍ਰਸਿੱਧ ਹਨ

ਸੱਭਿਅਤਾ ਦੇ ਦੌਰ ’ਚ ਜਦੋਂਕਿ ਇੱਥੋਂ ਦੇ ਨੌਜਵਾਨ ਵਰਗ ਨੇ ਆਧੁਨਿਕ ਫੈਸ਼ਨ ਅਤੇ ਰਹਿਣ-ਸਹਿਣ ਨੂੰ ਅਪਣਾ ਲਿਆ ਹੈ, ਫਿਰ ਵੀ ਇਸ ਦੀ ਸਹਿਜ਼ਤਾ ਅਤੇ ਸਰਲਤਾ ’ਚ ਕਮੀ ਨਹੀਂ ਆਈ ਹੈ ਅਤੇ ਇਹੀ ਕਾਰਨ ਹੈ ਕਿ ਇੱਥੇ ਆਉਣ ਵਾਲਾ ਹਰ ਯਾਤਰੀ ਭਾਵੇਂ ਦੇਸ਼ੀ ਹੋਵੇ ਜਾਂ ਵਿਦੇਸ਼ੀ, ਇਨ੍ਹਾਂ ਭੋਲੇ-ਭਾਲੇ ਲੋਕਾਂ ’ਚ ਸ਼ਾਂਤੀ ਅਤੇ ਸੁਖ ਨੂੰ ਮਹਿਸੂਸ ਕਰਦਾ ਹੈ ਅਤੇ ਉੁਸਦਾ ਇਨ੍ਹਾਂ ਨਾਲ ਲਗਾਅ ਹੋ ਜਾਂਦਾ ਹੈ

ਚਾਰੇ ਪਾਸਿਓਂ ਉੱਚੀਆਂ-ਉੱਚੀਆਂ ਪਹਾੜੀਆਂ ਨਾਲ ਘਿਰਿਆ ਅਤੇ ਸੁੰਦਰਤਾ ਨਾਲ ਭਰਿਆ ਭਾਰਤ ਦੇ ਉੱਤਰ ’ਚ ਪਹਾੜੀ ਖੇਤਰ ਹੈ ਲੱਦਾਖ, ਜਿੱਥੇ ਛੇ-ਸੱਤ ਮਹੀਨਿਆਂ ਤੱਕ ਹਵਾਈ ਰਸਤੇ ਤੋਂ ਇਲਾਵਾ ਹੋਰ ਕਿਸੇ ਵੀ ਰਸਤੇ ਰਾਹੀਂ ਨਹੀਂ ਪਹੁੰਚਿਆ ਜਾ ਸਕਦਾ ਇੱਥੋਂ ਦੇ ਲੋਕ ਖੁਸ਼ੀ ਨਾਲ ਸੈਲਾਨੀਆਂ ਦਾ ਸਵਾਗਤ ਕਰਦੇ ਹਨ

 ਲੱਦਾਖ ਦੇ ਮੱਧ ’ਚ ਸਥਿਤ ਹੈ ਲੇਹ ਸ਼ਹਿਰ ਜਿੱਥੇ ਪਹੁੰਚਦੇ ਹੀ, ਤੁਸੀਂ ਯਕੀਨ ਨਹੀਂ ਕਰੋਗੇ ਕਿ ਤੁਸੀਂ 15 ਹਜ਼ਾਰ ਫੁੱਟ ਦੀ ਉੱਚਾਈ ’ਤੇ ਪਹਾੜੀ ਖੇਤਰ ਵਿੱਚ ਹੋ ਦੁਨੀਆਂ ਭਰ ਦੀ ਹਰ ਚੀਜ਼ ਇੱਥੇ ਤੁਹਾਨੂੰ ਮਿਲ ਜਾਵੇਗੀ ਆਂਧਰਾ ਪ੍ਰਦੇਸ਼ ਦੀਆਂ ਤਾਂਬੇ ਦੀਆਂ ਮੂਰਤੀਆਂ, ਨੇਪਾਲ ਅਤੇ ਚੀਨ ਦੇ ਇਲੈਕਟ੍ਰਾਨਿਕ ਸਾਮਾਨ, ਸ੍ਰੀਨਗਰ ਦੇ ਕਸ਼ਮੀਰੀ ਸ਼ਾਲ, ਭੁਸਾਵਲ ਦੇ ਕੇਲੇ ਅਤੇ ਚੰਡੀਗੜ੍ਹ ਦਾ ਸਰ੍ਹੋਂ ਦਾ ਸਾਗ ਅਤੇ ਸ਼ਿਮਲਾ ਮਿਰਚ ਇੱਥੇ ਤੁਸੀਂ ਬੜੇ ਸ਼ੌਂਕ ਨਾਲ ਖਰੀਦ ਸਕਦੇ ਹੋ

ਲੇਹ ਅਤੇ ਲੱਦਾਖ ਉਂਜ ਇੱਕ ਹੀ ਸਥਾਨ ਦਾ ਨਾਂਅ ਹੈ ਲੱਦਾਖ ਖੇਤਰ ਨੂੰ ਕਿਹਾ ਜਾਂਦਾ ਹੈ ਜਦੋਂਕਿ ਲੇਹ ਇੱਕ ਸ਼ਹਿਰ ਹੈ ਖੋਜ ਕਰਨ ’ਤੇ ਤੁਸੀਂ ਪੁਰਾਣੇ ਲੱਦਾਖ ਦੇ ਰਾਜਮਹਿਲ ਤੱਕ ਪਹੁੰਚ ਸਕਦੇ ਹੋ ਜੋ ਲੇਹ ਤੋਂ 8 ਕਿਲੋਮੀਟਰ ਦੱਖਣ-ਪੱਛਮ ’ਚ ‘ਸਟਾਕ ਪੈਲੇਸ’ ਦੇ ਨਾਂਅ ਨਾਲ ਪ੍ਰਸਿੱਧ ਹੈ ਇੱਥੇ 15ਵੀਂ ਸਦੀ ਦੇ ਲੱਦਾਖੀ ਰਾਜਾ ਅਤੇ ਰਾਣੀ ਦੇ ਅਸਤਰ, ਸ਼ਸਤਰ, ਭਾਂਡੇ ਅਤੇ ਗਹਿਣੇ ਆਦਿ ਸੁਰੱਖਿਅਤ ਹਨ ਇੱਥੇ ਹਰ ਸਾਲ ਮੇਲਾ ਲੱਗਦਾ ਹੈ

ਲੇਹ ਤੋਂ ਕਾਰੂ ਜਾਂਦੇ ਹੋਏ ਤੁਹਾਨੂੰ ਦਿਖਾਈ ਦੇਵੇਗਾ ‘ਸ਼ੇ’ ਇੱਥੇ ਸ਼ੇ-ਪੈਲੇਸ ਹੈ ਜਿੱਥੇ ਭਗਵਾਨ ਬੁੱਧ ਦੀ ਵੱਡੀ ਅਤੇ ਸੁੰਦਰ ਮੂਰਤੀ ਹੈ ਇਹ ਤਾਂਬਾ ਧਾਤੂ ਦੀ ਹੈ ਅਤੇ ਮੂਰਤੀ ਧਿਆਨਮੁਦਰਾ ’ਚ ਹੈ ਪਰਿਕਰਮਾ ਪੱਥ ’ਚ ਕਾਫੀ ਹਨੇ੍ਹਰਾ ਹੈ ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਰਾ ਸੰਸਾਰ ਹਨ੍ਹੇਰੇ ’ਚ ਹੈ ਅਤੇ ਬੁੱਧੀ ਵਿਵੇਕ ਦੇ ਧਾਰਨੀ ਬੁੱਧ ਦੇ ਮਸਤਕ ਵਾਂਗ ਰੌਸ਼ਨੀ ’ਚ ਹਨ ਬੁਹਦਖਬੂ ਜਾਂਦੇ ਸਮੇਂ ਲੇਹ-ਝੀਲ ਦਾ ਲੁਤਫ਼ ਲਿਆ ਜਾ ਸਕਦਾ ਹੈ ਉਸ ਤੋਂ ਪਹਿਲਾਂ ਹੀ ਪਵੇਗਾ ਲੇਹ ਏਅਰਪੋਰਟ ਰੋਡ ’ਤੇ ਰੁਕ ਕੇ ਜਾਂ ਚੱਲਦੇ-ਚੱਲਦੇ ਜਹਾਜ਼ ਦੇ ਚੜ੍ਹਨ-ਉੱਤਰਨ ਦਾ ਮਜ਼ਾ ਲਿਆ ਜਾ ਸਕਦਾ ਹੈ

ਕਾਲੀ ਮੰਦਰ ਇਸੇ ਰਸਤੇ ’ਤੇ ਹੈ ਲੋਕਾਂ ਦੀ ਮਾਨਤਾ ਹੈ ਕਿ 13ਵੀਂ ਸਦੀ ’ਚ ਕਿਸੇ ਹਿੰਦੂ ਰਾਜੇ ਨੇ ਦੇਵੀ ਦੀ ਪੂਜਾ ਕਰਕੇ ਆਪਣੀ ਪਰਜਾ ਦੀ ਰੱਖਿਆ ਕੀਤੀ ਸੀ

ਇਸ ਤੋਂ ਪਹਿਲਾਂ ਅਤੇ ਬਾਅਦ ਇੱਥੇ ਲੱਦਾਖ ਬੌਧ ਰਾਜਾ ਦਾ ਰਾਜ ਰਿਹਾ

ਇਸੇ ਰਸਤੇ ’ਤੇ 20 ਕਿਲੋਮੀਟਰ ’ਤੇ ਸਥਿਤ ਹੈ ‘ਗੁਰਦੁਆਰਾ ਪੱਥਰ ਸਾਹਿਬ’ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਬੰਧ ’ਚ ਤੱਥ ਹੈ- ‘‘ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਉੱਤਰ ਭਾਰਤ ਦੀ ਯਾਤਰਾ ਦੌਰਾਨ ਇੱਥੇ ਧਿਆਨ ਕਰ ਰਹੇ ਸਨ ਉਦੋਂ ਸ਼ੈਤਾਨ ਨੇ ਵੱਡਾ ਸਾਰਾ ਪੱਥਰ ਪਹਾੜੀ ਦੇ ਉੱਪਰੋਂ ਉਨ੍ਹਾਂ ਦੇ ਉੱਤੇ ਸੁੱਟਿਆ ’ਤੇ ਗੁਰੂ ਜੀ ਦੀ ਕਿਰਪਾ ਨਾਲ ਉਹ ਪੱਥਰ ਉੱਥੇ ਹੀ ਰੁਕ ਗਿਆ ਅਤੇ ਬਾਅਦ ’ਚ ਉਸ ਥਾਂ ’ਤੇ ਪੱਥਰ ਸਾਹਿਬ ਗੁਰਦੁਆਰਾ ਬਣਾਇਆ ਗਿਆ ਲੱਦਾਖੀ ਉਨ੍ਹਾਂ ਨੂੰ ‘ਲਾਮਾ-ਗੁਰੂ ਨਾਨਕ’ ਕਹਿੰਦੇ ਹਨ

ਸ਼ਹਿਰ ਦੇ ਉੱਤਰ ਪੱਛਮ ’ਚ ਸ਼ਾਂਤੀਮੁਦਰਾ (ਸ਼ਾਂਤੀ ਸਤੂਪ) ਹੈ ਜਿੱਥੇ ਕਦੇ ਭਗਵਾਨ ਬੁੱਧ ਨੇ ਸਾਧਨਾ ਕੀਤੀ ਸੀ ਅਤੇ ਭਗਤਾਂ ਨੂੰ ਦੀਕਸ਼ਾ ਦਿੱਤੀ ਸੀ ਇਹ ਸਤੂਪ ਜਪਾਨ ਦੇ ਸਹਿਯੋਗ ਨਾਲ ਬਣਿਆ ਹੈ ਇਹ ਲੱਦਾਖੀਆਂ ਸਮੇਤ ਚੀਨੀਆਂ, ਨੇਪਾਲੀਆਂ ਅਤੇ ਜਪਾਨੀਆਂ ਦੀ ਸ਼ਰਧਾ ਦਾ ਕੇਂਦਰ ਵੀ ਹੈ

ਲੇਹ ਸ਼ਹਿਰ ’ਚ ਪਹੁੰਚਣਾ ਹੋਵੇ ਤਾਂ ਗਰਮੀ ਦੇ ਮੌਸਮ ’ਚ ਅਪਰੈਲ ਤੋਂ ਅਕਤੂਬਰ ਤੱਕ ਸੋਨਾਮਾਰਗ, ਗੁਮਰੀ ਦਰਾਸ, ਕਾਰਗਿਲ ਮਾਰਗ ਅਤੇ ਦੂਜਾ ਕੁੱਲੂ-ਮਨਾਲੀ ਹੋ ਕੇ ਬੱਸ ਅਤੇ ਜੀਪ ਜਾਂ ਕਾਰ ਰਾਹੀਂ ਜਾ ਸਕਦੇ ਹਾਂ ਖਰਾਬ ਮੌਸਮ ਨੂੰ ਛੱਡ ਕੇ ਹਵਾਈ ਮਾਰਗ ਬਾਰਾਂ ਮਹੀਨੇ ਖੁੱਲ੍ਹਾ ਰਹਿੰਦਾ ਹੈ ਸ੍ਰੀਨਗਰ, ਚੰਡੀਗੜ੍ਹ ਅਤੇ ਦਿੱਲੀ ਤੋਂ ਜਹਾਜ਼ ਰਾਹੀਂ ਇੱਕ-ਸਵਾ ਘੰਟੇ ਦੇ ਸਫਰ ਨਾਲ ਲੇਹ ਪਹੁੰਚਿਆ ਜਾ ਸਕਦਾ ਹੈ ਗਰਮੀਆਂ ’ਚ ਇੱਥੇ ਬਸੰਤ ਹੁੰਦੀ ਹੈ

ਕੁਝ ਸਾਲ ਪਹਿਲਾਂ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਵੱਲੋਂ ਇੱਥੇ ਸਿੰਧੂ ਨਦੀ ਦੇ ਕੰਢੇ ’ਤੇ ‘ਸਿੰਧ-ਦਰਸ਼ਨ’ ਮਹਾਂਉਤਸਵ ਮਨਾਇਆ ਗਿਆ ਸੀ ਉਦੋਂ ਤੋਂ ਦੇਸ਼-ਵਿਦੇਸ਼ ਦੇ ਲੋਕ ਇੱਥੇ ਵੱਡੀ ਗਿਣਤੀ ’ਚ ਆਉਣ ਲੱਗੇ ਹਨ ਜਦੋਂਕਿ ਇਹ ਜੰਮੂ-ਕਸ਼ਮੀਰ ਦਾ ਹੀ ਇੱਕ ਹਿੱਸਾ ਹੈ ਫਿਰ ਵੀ ਇਸ ਦੀ ਸੰਸਕ੍ਰਿਤੀ ਸਮੁੱਚੇ ਦੇਸ਼ ਤੋਂ ਇਸ ਨੂੰ ਵੱਖ ਪਹਿਚਾਣ ਪ੍ਰਦਾਨ ਕਰਦੀ ਹੈ

ਆਕਾਸ਼ਵਾਣੀ ਲੇਹ, ਕਲਾ ਸੰਸਥਾਨ ਲੇਹ ਅਤੇ ਲੱਦਾਖੀ ਭਾਸ਼ਾ ਸੰਸਕ੍ਰਿਤੀ ਅਤੇ ਬੌਧ ਧਰਮ ਸੰਸਥਾਨ ਅਤੇ ਥਾਂ-ਥਾਂ ’ਤੇ ਬਣੇ ਅਤਿਅੰਤ ਕਲਾਤਮਕ ‘ਮਾਨੇ’ (ਪੂਜਾ ਸਥਾਨ) ਸਭ ਨੂੰ ਆਕਰਸ਼ਿਤ ਕਰਦੇ ਹਨ  ਸਰਕਾਰ ਅਤੇ ਫੌਜ ਵੱਲੋਂ ਇਸ ਨੂੰ ਸੁਰੱਖਿਆ ਅਤੇ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਸਕੂਲ, ਹਸਪਤਾਲ, ਕੈਂਟੀਨ, ਹਵਾਈ ਮਾਰਗ ਅਤੇ ਖੁਰਾਕ ਦੀ ਸੁਵਿਧਾ ਦੇ ਕੇ ਭਗਵਾਨ ਸ਼ਿਵ ਅਤੇ ਭਗਵਾਨ ਬੁੱਧ ਦੀ ਪਰਜਾ ਨੂੰ ਸੁਖੀ ਅਤੇ ਖੁਸ਼ਹਾਲ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ ਬਿਨਾ ਸ਼ੱਕ ਲੇਹ-ਲੱਦਾਖ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ ਦਾ ਸਰਪ੍ਰਸਤ ਅਤੇ ਮਾਣ ਹੈ ਲੇਹ-ਲੱਦਾਖ ਦੀ ਯਾਤਰਾ ਤੋਂ ਬਿਨਾਂ ਭਾਰਤ ਦੀ ਯਾਤਰਾ ਪੂਰੀ ਨਹੀਂ ਹੁੰਦੀ
-ਜੀਪੀ ਸਾਹੂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!