Beauty Parlor ਅੱਖਾਂ ਖੁੱਲ੍ਹੀਆਂ ਰੱਖੋ ਬਿਊਟੀ ਪਾਰਲਰ ’ਚ
ਬਿਊਟੀ ਪਾਰਲਰ ਜਾਣਾ ਹੁਣ ਕੋਈ ਆਧੁਨਿਕਤਾ ਦੀ ਪਹਿਚਾਣ ਨਹੀਂ ਰਹੀ, ਨਾ ਹੀ ਇਹ ਅਮੀਰ ਔਰਤਾਂ ਦੇ ਸੱਜਣ-ਸੰਵਰਨ ਦੀ ਥਾਂ ਮਾਤਰ ਰਹਿ ਗਈ ਹੈ ਹੁਣ ਬਿਊਟੀ ਪਾਰਲਰ ਜਾਣਾ ਹਰ ਵਰਗ ਦੀਆਂ ਔਰਤਾਂ ਤੇ ਆਦਮੀਆਂ ਦਾ ਸ਼ੌਂਕ ਹੋ ਗਿਆ ਹੈ
ਅਸੀਂ ਛੋਟੇ-ਛੋਟੇ ਕੰਮਾਂ ਲਈ ਬਿਊਟੀ ਪਾਰਲਰ ਤਾਂ ਭੱਜਦੇ ਹਾਂ ਪਰ ਜ਼ਿਆਦਾਤਰ ਬਿਊਟੀ ਪਾਰਲਰ ਕੁਝ ਆਮ ਜਿਹੀਆਂ ਗਲਤੀਆਂ ਕਰਦੇ ਹਨ ਜਿਨ੍ਹਾਂ ਤੋਂ ਅਸੀਂ ਸੁੰਦਰਤਾ ਦੇ ਨਾਲ-ਨਾਲ ਜਾਣੇ-ਅਨਜਾਣੇ ’ਚ ਕੁਝ ਬਿਮਾਰੀਆਂ ਵੀ ਲੈ ਆਉਂਦੇ ਹਾਂ ਜਿਨ੍ਹਾਂ ਦਾ ਪਤਾ ਬਾਅਦ ’ਚ ਲੱਗਦਾ ਹੈ
ਕਿਤੇ ਤੁਸੀਂ ਵੀ ਅਜਿਹੀਆਂ ਕੁਝ ਬਿਮਾਰੀਆਂ ਤਾਂ ਨਾਲ ਨਹੀਂ ਲਿਆ ਰਹੇ ਜ਼ਰਾ ਸਾਵਧਾਨ ਰਹੋ ਉਨ੍ਹਾਂ ਗਲਤੀਆਂ ਤੋਂ ਜੋ ਅਕਸਰ ਮਿਡਲ ਸਟੈਂਡਰਡ ਬਿਊਟੀ ਪਾਰਲਰ ਵਾਲੇ ਕਰਦੇ ਹਨ
ਮੈਨੀਕਿਓਰ, ਪੈਡੀਕਿਓਰ ਕਰਦੇ ਸਮੇਂ ਆਮ ਤੌਰ ’ਤੇ ਬਿਊਟੀ ਪਾਰਲਰ ਵਾਲੇ ਘਟੀਆ ਤੋਂ ਘਟੀਆ ਸ਼ੈਂਪੂ ਜਾਂ ਲਿਕਵਿਡ ਸੋਪ ਦਾ ਇਸਤੇਮਾਲ ਕਰਦੇ ਹਨ ਅਤੇ ਨਹੁੰ ਕੱਟਦੇ ਸਮੇਂ ਉਹੀ ਨੇਲਕਟਰ ਸਭ ਲਈ ਵਰਤਦੇ ਹਨ ਨੇਲ ਫਾਈਲਰ ਅਤੇ ਮੈਨੀਕਿਓਰ, ਲਈ ਵੀ ਕਾਮਨ ਤੌਲੀਏ ਦੀ ਵਰਤੋਂ ਕਰਦੇ ਹਨ
ਜਿਸ ਦੇ ਕਾਰਨ ਇੱਕ ਗ੍ਰਾਹਕ ਤੋਂ ਦੂਜੇ ਗ੍ਰਾਹਕ ਨੂੰ ਸੰਕਰਮਣ ਅਸਾਨੀ ਨਾਲ ਪਹੁੰਚ ਸਕਦਾ ਹੈ ਅਤੇ ਚਮੜੀ ਰੋਗ ਵੀ ਹੋ ਸਕਦਾ ਹੈ ਆਦਮੀਆਂ ਦੇ ਪਾਰਲਰ ’ਚ ਕਦੇ-ਕਦੇ ਬਲੇਡ ਨਹੀਂ ਬਦਲੇ ਜਾਂਦੇ ਜਿਨ੍ਹਾਂ ਨਾਲ ਉਨ੍ਹਾਂ ’ਚ ਵੀ ਕਈ ਸੰਕਰਮਣ ਪਹੁੰਚ ਜਾਂਦੇ ਹਨ ਜੋ ਕਈ ਬਿਮਾਰੀਆਂ ਦਾ ਕਾਰਨ ਬਣ ਜਾਂਦੇ ਹਨ
ਜ਼ਿਆਦਾਤਰ ਬਿਊਟੀ ਪਾਰਲਰਾਂ ਦੇ ਮਾਲਕ ਸ਼ੁਰੂ ’ਚ ਵਧੀਆ ਕੰਪਨੀ ਦੇ ਪ੍ਰੋਡਕਟ ਖਰੀਦਦੇ ਹਨ ਫਿਰ ਉਨ੍ਹਾਂ ਸ਼ੀਸ਼ੀਆਂ ’ਚ ਲੋਕਲ ਪ੍ਰੋਡਕਟ ਪਾ ਕੇ ਉਹੀ ਵਰਤੋਂ ’ਚ ਲਿਆਉਂਦੇ ਹਨ ਜੋ ਸਟੈਂਡਰਡ ’ਤੇ ਖਰ੍ਹੇ ਨਹੀਂ ਉੱਤਰਦੇ
ਬਿਊਟੀ ਪਾਰਲਰਾਂ ’ਚ ਜੋ ਕੰਘਾ, ਕੈਂਚੀ ਜਾਂ ਕੋਈ ਔਜ਼ਾਰ ਵਰਤੇ ਜਾਂਦੇ ਹਨ, ਉਹੀ ਸਭ ਲਈ ਵਰਤੇ ਜਾਂਦੇ ਹਨ ਧਿਆਨ ਦਿਓ ਕਿ ਤੁਹਾਡੇ ਬਿਊਟੀ ਪਾਰਲਰ ਵਾਲੇ ਇਨ੍ਹਾਂ ਸਭ ਚੀਜ਼ਾਂ ਨੂੰ ਸਟਰਲਾਈਜ਼ ਕਰਦੇ ਹਨ
ਜਾਂ ਨਹੀਂ ਨਹੀਂ ਕਰਦੇ ਤਾਂ ਅਜਿਹੇ ਬਿਊਟੀ ਪਾਰਲਰਾਂ ’ਚ ਜਾਣਾ ਛੱਡ ਦਿਓ ਜਾਂ ਆਪਣੇ ਘਰੋਂ ਕੰਘੀ ਲੈ ਕੇ ਜਾਓ ਅਤੇ ਕੈਂਚੀ ਨੂੰ ਐਂਟੀਸੈਪਟਿਕ ਲੋਸ਼ਨ ਨਾਲ ਸਾਫ਼ ਕਰਵਾ ਕੇ ਵਰਤੋਂ ’ਚ ਲਿਆਉਣ ਦਿਓ
ਵਾਲਾਂ ਦੀ ਸੈਟਿੰਗ ਦੌਰਾਨ ਜਾਂ ਹੈੱਡ ਮਸਾਜ਼ ਦੌਰਾਨ ਜ਼ਿਆਦਾਤਰ ਪਾਰਲਰਾਂ ’ਚ ਕੰਮ ਕਰਨ ਵਾਲੇ ਕਰਮਚਾਰੀ ਪਤਾ ਨਹੀਂ ਕਿਹੜੀ ਜੈੱਲ ਜਾਂ ਤੇਲ ਸਿਰ ’ਤੇ ਲਾਉਂਦੇ ਹਨ ਕਈ ਵਾਰ ਇਨ੍ਹਾਂ ਨਾਲ ਰੋਮ ਬੰਦ ਹੋ ਜਾਂਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਨੂੰ ਸਹੀ ਪੋਸ਼ਣ ਨਾ ਮਿਲਣ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ
ਡੈਂਡਰਫ ਟ੍ਰੀਟਮੈਂਟ ਦੇ ਸਮੇਂ ਜਦੋਂ ਵਾਲਾਂ ਨੂੰ ਭਾਫ ਦਿੰਦੇ ਹਨ, ਕਦੇ-ਕਦੇ ਇਹ ਭਾਫ ਐਨੀ ਗਰਮ ਹੁੰਦੀ ਹੈ ਕਿ ਤੁਹਾਡੇ ਵਾਲ ਕਮਜ਼ੋਰ ਪੈ ਜਾਂਦੇ ਹਨ ਅਤੇ ਟੁੱਟਣੇ ਸ਼ੁਰੂ ਹੋ ਜਾਂਦੇ ਹਨ
ਪੈਰਾਫਿਨ ਡਾਇਮੰਡ ਇੱਕ ਅਜਿਹਾ ਕੈਮੀਕਲ ਹੈ ਜੋ ਵਾਲਾਂ ਨੂੰ ਕਾਲਾ ਕਰਨ ਦੇ ਕੰਮ ਆਉਂਦਾ ਹੈ ਪਰ ਜ਼ਿਆਦਾਤਰ ਦੇਸ਼ਾਂ ’ਚ ਇਸ ਦੀ ਵਰਤੋਂ ’ਤੇ ਰੋਕ ਹੈ ਪਰ ਸਾਡੇ ਦੇਸ਼ ’ਚ ਮਹਿੰਦੀ ’ਚ ਇਸ ਨੂੰ ਮਿਲਾ ਕੇ ਵਰਤੋਂ ’ਚ ਲਿਆਂਦਾ ਜਾਂਦਾ ਹੈ
ਜੋ ਨੁਕਸਾਨਦੇਹ ਹੁੰਦਾ ਹੈ ਵਾਲਾਂ ’ਤੇ ਆਮ ਹੱਥਾਂ ’ਤੇ ਲੱਗਣ ਵਾਲੀ ਮਹਿੰਦੀ ਦੀ ਵਰਤੋਂ ਕਰਨੀ ਚਾਹੀਦੀ ਹੈ ਤੁਸੀਂ ਮਹਿੰਦੀ ਲਗਵਾਉਣ ਤੋਂ ਪਹਿਲਾਂ ਉਨ੍ਹਾਂ ਤੋਂ ਇਸ ਦੀ ਜਾਣਕਾਰੀ ਲੈ ਲਓ ਸ਼ੱਕ ਹੋਣ ’ਤੇ ਘਰੋਂ ਆਂਵਲੇ, ਸ਼ਿੱਕਾਕਾਈ, ਮਹਿੰਦੀ, ਕੌਫੀ ਦਾ ਮਿਸ਼ਰਣ ਤਿਆਰ ਕਰ ਲਓ
ਜਿਸ ਸ਼ੀਸ਼ੀ ’ਚੋਂ ਕ੍ਰੀਮ ਆਦਿ ਕੱਢ ਕੇ ਗ੍ਰਾਹਕਾਂ ’ਤੇ ਵਰਤੀ ਜਾਂਦੀ ਹੈ ਉਹ ਨੋਜ਼ਲ ਵਾਲੀ ਹੋਣੀ ਚਾਹੀਦੀ ਹੈ ਕਿਤੇ ਉਹ ਵਾਰ-ਵਾਰ ਆਪਣੀਆਂ ਉਂਗਲਾਂ ਉਸ ’ਚ ਪਾ ਕੇ ਵਰਤੋਂ ਤਾਂ ਨਹੀਂ ਕਰ ਰਹੇ ਅਜਿਹੇ ’ਚ ਇੱਕ-ਦੂਜੇ ਦਾ ਸੰਕਰਮਣ ਅਸਾਨੀ ਨਾਲ ਦੂਜੇ ਨੂੰ ਟਰਾਂਸਫਰ ਹੋ ਸਕਦਾ ਹੈ
ਕਿਤੇ ਤੁਹਾਡੇ ਬਿਊਟੀ ਪਾਰਲਰ ਵਾਲੇ ਤੁਹਾਡੇ ਵਾਲ ਧੋਂਦੇ ਸਮੇਂ ਜਿਸ ਸ਼ੈਂਪੂ ਦੀ ਵਰਤੋਂ ਕਰਦੇ ਹਨ ਉਸ ਦਾ ਮਾਨਕ 7 ਤੋਂ 9 ਤੱਕ ਤਾਂ ਨਹੀਂ ਹੈ ਧਿਆਨ ਦਿਓ 6 ਮਾਨਕ ਤੱਕ ਦਾ ਸ਼ੈਂਪੂ ਵਧੀਆ ਹੁੰਦਾ ਹੈ ਉਨ੍ਹਾਂ ’ਚ ਜ਼ਿਆਦਾ ਖਾਰ ਹੋਣ ਨਾਲ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ
ਬਿਊਟੀ ਪਾਰਲਰ ਦੇ ਕਰਮਚਾਰੀ ਕੀ ਇੱਕ ਗ੍ਰਾਹਕ ਦਾ ਕੰਮ ਖ਼ਤਮ ਕਰਨ ਤੋਂ ਬਾਅਦ ਹੱਥ ਧੋਂਦੇ ਹਨ ਜਾਂ ਨਹੀਂ, ਉਂਜ ਸਭ ਤੋਂ ਸਹੀ ਹੈ ਡਿਸਪੋਜ਼ੇਬਲ ਦਸਤਾਨਿਆਂ ਦੀ ਵਰਤੋਂ ਕੀਤੀ ਜਾਵੇ
ਵਾਲਾਂ ’ਤੇ ਡਾਈ ਲਾਉਂਦੇ ਸਮੇਂ ਡਾਈ ਦੇ ਛਿੱਟੇ ਹੋਰ ਚਮੜੀ ’ਤੇ ਪੈ ਜਾਣ ’ਤੇ ਕਿਤੇ ਉਹ ਬਲੀਚਿੰਗ ਕੈਮੀਕਲ ਨਾਲ ਤਾਂ ਨਹੀਂ ਸਾਫ ਕਰਦੇ ਅਜਿਹਾ ਕਰਨ ਨਾਲ ਚਮੜੀ ਖੁਰਦਰੀ ਅਤੇ ਸੜੀ-ਸੜੀ ਲੱਗਣ ਲੱਗਦੀ ਹੈ
ਜ਼ਿਆਦਾਤਰ ਔਰਤਾਂ ਬਿਊਟੀ ਪਾਰਲਰ ਤੋਂ ਕਈ ਰੋਗ ਲੈ ਆਉਂਦੀਆਂ ਹਨ ਕਿਉਂਕਿ ਉਹ ਅੱਖਾਂ ਬੰਦ ਕਰਕੇ ਬਿਊਟੀ ਪਾਰਲਰ ’ਤੇ ਵਿਸ਼ਵਾਸ ਕਰਦੀਆਂ ਹਨ ਤੁਸੀਂ ਜਦੋਂ ਵੀ ਪਾਰਲਰ ਜਾਓ ਤਾਂ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰੋ, ਨਾ ਹੀ ਉਨ੍ਹਾਂ ਦੀਆਂ ਮਿੱਠੀਆਂ ਗੱਲਾਂ ’ਚ ਆਓ ਚੌਕਸ ਰਹੋ
-ਨੀਤੂ ਗੁਪਤਾ

































































