Gusse ko control kaise kare
ਕ੍ਰੋਧ ਤੋਂ ਬਚਣਾ ਹੀ ਬਿਹਤਰ ਹੈ it-is-better-to-avoid-anger
ਦੇਖਣ ‘ਚ ਆਇਆ ਹੈ ਕਿ ਗੁੱਸਾ ਅੱਜ-ਕੱਲ੍ਹ ਲੋਕਾਂ ਦੀ ਨੱਕ ਦੀ ਨੋਕ ‘ਤੇ ਧਰਿਆ ਰਹਿੰਦਾ ਹੈ ਬਿਨਾ ਵਜ੍ਹਾ ਲੋਕ ਕ੍ਰੋਧ ‘ਚ ਆ ਜਾਂਦੇ ਹਨ, ਵਿਗੜ ਜਾਂਦੇ ਹਨ ਨਤੀਜਾ ਇਹ ਹੁੰਦਾ ਹੈ ਕਿ ਗੱਲ ਵਧ ਜਾਂਦੀ ਹੈ ਗਾਲੀ-ਗਲੋਚ, ਹੱਥੋਪਾਈ, ਮਾਰਕੁੱਟ ਤੱਕ ਦੀ ਨੌਬਤ ਆ ਜਾਂਦੀ ਹੈ ਮਾਮਲਾ ਥਾਣਾ ਕਚਹਿਰੀ ਤੱਕ ਜਾ ਪਹੁੰਚਦਾ ਹੈ
ਧੀਰਜ, ਸੰਜਮ ਤੇ ਸਹਿਨਸ਼ੀਲਤਾ ਨੂੰ ਅੱਜ-ਕੱਲ੍ਹ ਕਮਜ਼ੋਰੀ ਮੰਨਿਆ ਜਾਣ ਲੱਗਿਆ ਹੈ ਉਸ ‘ਤੇ ਕੋਹੜ ‘ਚ ਖਾਜ-ਫਿਲਮਾਂ ‘ਚ ਅਤੇ ਟੀਵੀ, ਪਰ ਦਿਨ-ਰਾਤ ਹਿੰਸਾ ਦਾ ਬਾਖ਼ਾਨ ਕਰਕੇ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਐਗਰੀ ਯੰਗਮੈਨ ਦੀ ਛਵ੍ਹੀ ਸਲਾਹੀ ਜਾਂਦੀ ਹੈ ਕਿਸੇ ਟੂ-ਵਹੀਲਰ ਅਤੇ ਫੋ-ਵਹੀਲਰ ਗੱਡੀ ਨੂੰ ਜੇਕਰ ਜਾਣੇ-ਅਨਜਾਣੇ ਤੁਸੀਂ ਓਵਰਟੇਕ ਕਰ ਲਿਆ ਤਾਂ ਪੂਰੀ ਸੰਭਾਵਨਾ ਹੈ ਕਿ ‘ਰੋਡ-ਰੇਜ’ ਤੋਂ ਗ੍ਰਸਤ ਉਸ ਗੱਡੀ ਦੇ ਸਵਾਰ ਤੁਹਾਡੇ ਨਾਲ ਅਭੱਦਰਤਾ ਕਰਨ, ਮਾਰਕੁੱਟ ‘ਤੇ ਉੱਤਰ ਆਉਣ, ਇੱਥੋਂ ਤੱਕ ਕਿ ਤੁਹਾਡੀ ਜਾਨ ਵੀ ਲੈ ਲੈਣ ਵਿਗਿਆਨਕ ਹਮੇਸ਼ਾ ਕ੍ਰੋਧ ਤੋਂ ਬਚਣ ਦੀ ਸਲਾਹ ਦਿੰਦੇ ਹਨ ਕ੍ਰੋਧ ਤੋਂ ਮਾਨਸਿਕ ਤਨਾਅ ਪੈਦਾ ਹੁੰਦਾ ਹੈ ਜਿਸ ਨਾਲ ਖੂਨ ਦਾ ਦੌਰਾ ਵਧ ਜਾਂਦਾ ਹੈ ਹਾਈ ਬਲੱਡ ਪ੍ਰੈਸ਼ਰ ਦੇ ਦੌਰੇ ਨੂੰ ਸਾਈਲੈਂਟ ਕਿਲਰ ਕਿਹਾ ਗਿਆ ਹੈ ਹਾਈ ਬਲੱਡ ਪ੍ਰੈਸ਼ਰ ਦੇ ਦੌਰੇ ਤੋਂ ਬਾਅਦ ਅਗਲਾ ਪੜਾਅ ਤਾਂ ਦਿਲ ਦੇ ਰੋਗ ਦਾ ਹੀ ਹੈ
ਸਿਆਣੇ ਸਲਾਹ ਦਿੰਦੇ ਹਨ ਕਿ ਕ੍ਰੋਧ ਆਉਣ ‘ਤੇ ਕੁਝ ਵੀ ਕਹਿਣ ਜਾਂ ਕਰਨ ਤੋਂ ਪਹਿਲਾਂ ਇੱਕ ਤੋਂ ਦਸ ਤੱਕ ਗਿਣਤੀ ਗਿਣੋ ਜਾਂ ਇੱਕ ਗਿਲਾਸ ਪਾਣੀ ਪੀਓ ਕਿਸੇ ਪੱਤਰ ਨੂੰ ਪੜ੍ਹ ਕੇ ਕ੍ਰੋਧ ਆ ਜਾਵੇ ਤਾਂ ਉਸ ਦਾ ਉੱਤਰ ਉਸ ਸਮੇਂ ਨਾ ਦਿਓ ਕੋਸ਼ਿਸ਼ ਇਹੀ ਕਰੋ ਕਿ ਕ੍ਰੋਧ ਨੂੰ ਸ਼ਾਂਤ ਹੋਣ ਦਾ ਮੌਕਾ ਦਿਓ ਇਹ ਇੱਕ ਆਮ ਅਹਿਸਾਸ ਹੈ ਕਿ ਕ੍ਰੋਧ ਸ਼ਾਂਤ ਹੋਣ ‘ਤੇ ਆਪਣੇ ਕ੍ਰੋਧ ‘ਤੇ ਖੁਦ ਹੀ ਨਾਰਾਜ਼ਗੀ ਹੁੰਦੀ ਹੈ, ਪਛਤਾਵਾ ਹੁੰਦਾ ਹੈ ਸੋਚੋ, ਭਲਾ ਉਹ ਕੰਮ ਹੀ ਕਿਉਂ ਕਰਨਾ ਜਿਸ ਤੋਂ ਬਾਅਦ ‘ਚ ਪਛਤਾਉਣਾ ਤੇ ਸ਼ਰਮਿੰਦਾ ਹੋਣਾ ਪਵੇ ਕ੍ਰੋਧ ‘ਚ ਹੁੰਦੇ ਹੋਏ ਕਦੇ ਸ਼ੀਸ਼ੇ ‘ਚ ਆਪਣਾ ਪ੍ਰਤੀਬਿੰਬ ਨਿਹਾਰ ਕੇ ਦੇਖੋ ਤੁਹਾਡੇ ਮੂੰਹ ਦੀ ਸਾਰੀ ਆਭਾ, ਚਮਕ ਤੇ ਕੋਮਲਤਾ ਉੱਡ ਜਾਂਦੀ ਹੈ ਚਿਹਰਾ ਨਿਰਾਸ਼ ਹੋ ਜਾਂਦਾ ਹੈ
ਜੋ ਲੋਕ ਸੁਭਾਅ ਤੋਂ ਕ੍ਰੋਧੀ ਹੁੰਦੇ ਹਨ ਉਨ੍ਹਾਂ ਦੇ ਚਿਹਰੇ ‘ਤੇ ਸਥਾਈ ਰੂਪ ‘ਤੇ ਗੁੱਸਾ ਨੱਕ ‘ਤੇ ਬੈਠਾ ਰਹਿੰਦਾ ਹੈ, ਸ਼ਾਲੀਨਤਾ ਦੀ ਕਮੀ ਹੁੰਦੀ ਹੈ ਕਰੂਰਤਾ ਵਰਸਦੀ ਰਹਿੰਦੀ ਹੈ ਮਨੁੱਖ ਦਾ ਚਿਹਰਾ ਹੀ ਤਾਂ ਉਸ ਦੀ ਸ਼ਖਸੀਅਤ ਹੀ ਝਲਕ ਦਿੰਦਾ ਹੈ ਅਤੇ ਪਛਾਣ ਕਰਾਉਂਦਾ ਹੈ ਕ੍ਰੋਧ ਦੇ ਅਧੀਨ ਹੋ ਕੇ ਉਸ ਨੂੰ ਹੀ ਵਿਗਾੜ ਲੈਣਾ ਕਿੱਥੋਂ ਤੱਕ ਸਹੀ ਹੈ ਕ੍ਰੋਧ ‘ਚ ਜੋ ਬਹੁਮੁੱਲ ਊਰਜਾ ਨਸ਼ਟ ਹੁੰਦੀ ਹੈ, ਉਸ ਨੂੰ ਕਿਉਂ ਨਾ ਕਿਸੇ ਉਪਯੋਗੀ, ਸਕਾਰਾਤਮਕ, ਰਚਨਾਤਮਕ ਕੰਮ ‘ਚ ਲਾਇਆ ਜਾਵੇ ਕ੍ਰੋਧੀ ਵਿਅਕਤੀ ਤੋਂ ਹਰ ਆਦਮੀ ਕਤਰਾਉਂਦਾ ਹੈ ਦੂਰ ਰਹਿਣਾ ਚਾਹੁੰਦਾ ਹੈ ਉਸ ਦੇ ਆਪਣੇ ਪਰਿਵਾਰ ਵਾਲੇ ਵੀ ਜਿੰਨੀ ਸੰਭਵ ਹੋ ਸਕੇ ਉਸ ਤੋਂ ਦੂਰੀ ਬਣਾਈ ਰੱਖਣਾ ਚਾਹੁੰਦੇ ਹਨ ਨਤੀਜੇ ਵਜੋਂ ਉਹ ਇਕੱਲਾ ਪੈ ਜਾਂਦਾ ਹੈ ਆਪਣੇ ਕ੍ਰੋਧ ਦੀ ਅੱਗ ‘ਚ ਉਹ ਖੁਦ ਹੀ ਸੁਲਗਦਾ ਰਹਿੰਦਾ ਹੈ ਅਜਿਹਾ ਜੀਵਨ ਵੀ ਭਲਾ ਕੋਈ ਜੀਵਨ ਹੈ ਜਨ-ਸੰਪਰਕ ਅਤੇ ਪਬਲਿਕ ਡੀਲਿੰਗ ਦੇ ਵਪਾਰ ਵਾਲਿਆਂ ਲਈ ਤਾਂ ਕ੍ਰੋਧ ਇੱਕ ਤਰ੍ਹਾਂ ਨਾਲ ਖ਼ਤਰਨਾਕ ਹੀ ਹੈ
ਕ੍ਰੋਧ ‘ਤੇ ਕਾਬੂ ਪਾਉਣਾ ਜ਼ਿਆਦਾ ਕਠਿਨ ਵੀ ਨਹੀਂ ਹੈ ਬਸ ਜ਼ਰੂਰਤ ਹੈ ਇੱਕ ਦ੍ਰਿੜ ਸੰਕਲਪ ਦੀ ਕਿ ਚਾਹੇ ਜੋ ਵੀ ਹੋ ਜਾਏ, ਮੈਂ ਕ੍ਰੋਧ ‘ਚ ਨਹੀਂ ਆਵਾਂਗਾ ਜਿਵੇਂ ਹੀ ਕ੍ਰੋਧ ਆਉਣ ਲੱਗੇ, ਇਸ ਨੂੰ ਮੰਤਰ ਵਾਂਗ ਜਪੋ ਕੁਝ ਹੀ ਸਮੇਂ ਦੇ ਅਭਿਆਸ ਨਾਲ ਤੁਸੀਂ ਕ੍ਰੋਧ ਦੀ ਪ੍ਰਵਿਰਤੀ ‘ਤੇ ਕਾਬੂ ਪਾਉਣਾ ਸਿੱਖ ਜਾਓਗੇ ਕ੍ਰੋਧ ‘ਤੇ ਹਾਵੀ ਹੋ ਜਾਓਗੇ ਤਦ ਤੁਸੀਂ ਪਾਓਗੇ ਕਿ ਤੁਹਾਡਾ ਸੰਪੂਰਨ ਜੀਵਨ-ਦਰਸ਼ਨ ਹੀ ਬਦਲ ਗਿਆ ਹੈ ਸੋਚ ‘ਚ ਇੱਕ ਨਵੀਂ ਕਿਰਨ ਜਿਹੀ ਆ ਗਈ ਹੈ ਇਹ ਦੁਨੀਆਂ ਤੁਹਾਨੂੰ ਜ਼ਿਆਦਾ ਸੁੰਦਰ ਜ਼ਿਆਦਾ ਆਕਰਸ਼ਕ, ਜ਼ਿਆਦਾ ਲੁਭਾਵਨੀ ਲੱਗਣ ਲੱਗੇਗੀ ਅਜ਼ਮਾ ਕੇ ਤਾਂ ਦੇਖੋ ਓਮ ਪ੍ਰਕਾਸ਼ ਬਜਾਜ ਕ੍ਰੋਧ ਜਿਸ ਦੇ ਪ੍ਰਤੀ ਹੈ, ਕੁਝ ਦੇਰ ਲਈ ਉਹ ਥਾਂ ਛੱਡ ਦਿਓ, ਉਸ ਤੋਂ ਕਿਨਾਰਾ ਕਰ ਲਓ ਪਾਣੀ ਦਾ ਗਿਲਾਸ ਪੀਓ ਅੱਲ੍ਹਾ, ਵਾਹਿਗੁਰੂ, ਸਤਿਗੁਰੂ, ਪਰਮਾਤਮਾ, ਗੌਡ ਦੇ ਨਾਮ ਦਾ ਸਿਮਰਨ ਕਰੋ ਈਸ਼ਵਰ ਦੇ ਨਾਮ ਨੂੰ ਤੇਜ਼ੀ ਨਾਲ ਦੁਹਰਾਓ, ਕ੍ਰੋਧ ਜਲਦੀ ਹੀ ਦੂਰ ਹੋ ਜਾਏਗਾ -ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.