ਇੰਟਰਨੈੱਟ… ਬੁਰੀ ਹੈ ਇਹ ਲਤ
ਆਧੁਨਿਕ ਸਮੇਂ ’ਚ ਜ਼ਿਆਦਾਤਰ ਕੰਮ ਹੁਣ ਆਨਲਾਈਨ ਸਿਸਟਮ ਨਾਲ ਜੁੜ ਗਏ ਹਨ ਇਹੀ ਵਜ੍ਹਾ ਹੈ ਕਿ ਅੱਜ ਇੰਟਰਨੈੱਟ ਤੋਂ ਬਿਨਾਂ ਕਿਸੇ ਵੀ ਕੰਮ ਦੀ ਕਲਪਨਾ ਕਰਨਾ ਅਸੰਭਵ ਜਿਹਾ ਪ੍ਰਤੀਤ ਹੋਣ ਲੱਗਾ ਹੈ ਇੰਟਰਨੈੱਟ ਦਾ ਵਧਦਾ ਇਸਤੇਮਾਲ ਮਨੁੱਖੀ ਜੀਵਨ ਨੂੰ ਫਾਇਦੇ ਦੇ ਨਾਲ-ਨਾਲ ਨੁਕਸਾਨਦੇਹ ਵੀ ਸਾਬਿਤ ਹੋ ਰਿਹਾ ਹੈ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਇਸ ਦੀ ਲਤ ਜਿਹੀ ਲੱਗਦੀ ਜਾ ਰਹੀ ਹੈ, ਜਿਸ ਨਾਲ ਭਵਿੱਖ ’ਚ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ ਇੱਕ ਰਿਸਰਚ ’ਚ ਬੜੇ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ਕਿਸ਼ੋਰ ਅਵਸਥਾ ’ਚ ਬੱਚਿਆਂ ਵੱਲੋਂ ਬੇਇੰਤਹਾ ਇੰਟਰਨੈੱਟ ਦਾ ਇਸਤੇਮਾਲ ਉਨ੍ਹਾਂ ਨੂੰ ਚਿੜਚਿੜਾ ਬਣਾ ਰਿਹਾ ਹੈ ਅਤੇ ਉਨ੍ਹਾਂ ਦੀ ਫੈਸਲੇ ਲੈਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਪੀਐੱਲਓਐੱਸ ਮੈਂਟਲ ਹੈਲਥ ’ਚ ਇੱਕ ਮਹੱਤਵਪੂਰਨ ਸਟੱਡੀ ਪ੍ਰਕਾਸ਼ਿਤ ਹੋਈ ਹੈ, ਜਿਸ ਨਾਲ ਫੰਕਸ਼ਨ ਮੈਗਨੇਟਿਕ ਰੇਸੋਨੈਂਸ ਇਮੇਜ਼ਿੰਗ ਦੀ ਵਰਤੋਂ ਇਹ ਜਾਣਨ ਲਈ ਕੀਤੀ ਗਈ ਕਿ ਇੰਟਰਨੈੱਟ ਨੂੰ ਇੱਕ ਲਤ ਵਾਂਗ ਅਪਨਾਉਣ ਵਾਲੇ ਨੌਜਵਾਨਾਂ ਦੇ ਦਿਮਾਗ ’ਤੇ ਇਸ ਦਾ ਕੀ ਅਸਰ ਪੈਂਦਾ ਹੈ ਇਸ ਰਿਸਰਚ ’ਚ ਜੋ ਤੱਥ ਸਾਹਮਣੇ ਆਏ ਉਹ ਹੈਰਾਨ ਕਰਨ ਵਾਲੇ ਹਨ ਖੋਜਕਾਰਾਂ ਨੇ ਪਾਇਆ ਕਿ ਕਿਸ਼ੋਰਾਂ ਦੇ ਦਿਮਾਗ ’ਚ ਕਈ ਤੰਤਰਿਕਾ ਨੈੱਟਵਰਕ ’ਤੇ ਇਸਦਾ ਸਪੱਸ਼ਟ ਪ੍ਰਭਾਵ ਦਿਖਾਈ ਦਿੱਤਾ ਅਜਿਹੇ ਨੌਜਵਾਨਾਂ ਦੇ ਦਿਮਾਗ ’ਚ ਆਰਾਮ ਕਰਨ ਦੌਰਾਨ ਵੀ ਉਨ੍ਹਾਂ ਦੀਆਂ ਗਤੀਵਿਧੀਆਂ ਵਧਦੀਆਂ ਹਨ ਉੱਥੇ ਦਿਮਾਗ ਦੇ ਉਸ ਹਿੱਸੇ ਦੀ ਸਰਗਰਮੀ ’ਚ ਕਮੀ ਪਾਈ ਗਈ, ਜੋ ਯਾਦਸ਼ਕਤੀ ਅਤੇ ਫੈਸਲੇ ਲੈਣ ਦੀ ਸਮਰੱਥਾ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ ਰਿਸਰਚ ’ਚ ਦਾਅਵਾ ਕੀਤਾ ਗਿਆ ਕਿ ਇੰਟਰਨੈੱਟ ਦੀ ਲਤ ਨਾਲ ਯਾਦ ਰੱਖਣ ਦੀ ਸਮਰੱਥਾ ਘੱਟ ਹੁੰਦੀ ਹੈ ਅਤੇ ਕਿਸੇ ਫੈਸਲੇ ’ਤੇ ਪਹੁੰਚਣ ’ਚ ਕਾਫੀ ਸਮਾਂ ਲੱਗਦਾ ਹੈ।
Table of Contents
ਇੰਝ ਹੋਈ ਖੋਜ, ਨਿੱਕਲਿਆ ਇਹ ਸਿੱਟਾ
ਸਟੱਡੀ ’ਚ ਦੱਸਿਆ ਗਿਆ ਕਿ ਖੋਜਕਾਰਾਂ ਨੇ 10 ਸਾਲ ਤੋਂ ਇੰਟਰਨੈੱਟ ਦੀ ਲਤ ਦੇ ਸ਼ਿਕਾਰ 10 ਤੋਂ 19 ਸਾਲ ਦੀ ਉਮਰ ਵਾਲੇ 237 ਕਿਸ਼ੋਰ ਨੌਜਵਾਨਾਂ ਦੇ ਪਿਛਲੇ 12 ਅਧਿਐਨਾਂ ਦੀ ਸਮੀਖਿਆ ਕੀਤੀ ਨਾਲ ਹੀ ਵਰਤਮਾਨ ’ਚ ਇੱਕ ਸਰਵੇ ’ਚ ਵੀ ਕਰੀਬ 50 ਪ੍ਰਤੀਸ਼ਤ ਬ੍ਰਿਟਿਸ਼ ਕਿਸ਼ੋਰਾਂ ਨੇ ਮੰਨਿਆ ਕਿ ਉਹ ਸੋਸ਼ਲ ਮੀਡੀਆ ਦੇ ਆਦੀ ਹਨ ਯੂਸੀਐੱਲ ਗੇ੍ਰਟ ਆਰਮੰਡ ਸਟ੍ਰੀਟ ਇੰਸਟੀਚਿਊਟ ਆਫ ਚਾਈਲਡ ਹੈਲਥ ’ਚ ਇਸ ਖੋਜ ਦੇ ਪ੍ਰਮੁੱਖ ਲੇਖਕ ਮੈਕਸ ਚਾਂਗ ਦਾ ਕਹਿਣਾ ਹੈ ਕਿ ਕਿਸ਼ੋਰ ਅਵਸਥਾ ’ਚ ਸਰੀਰਕ, ਮਾਨਸਿਕ ਅਤੇ ਬੌਧਿਕ ਵਿਅਕਤੀਤਵ ਨਾਲ ਜੁੜੇ ਕਈ ਮਹੱਤਵਪੂਰਨ ਬਦਲਾਅ ਹੁੰਦੇ ਹਨ।
ਰਿਸਰਚ ਪੇਪਰ ਦੀ ਲੇਖਿਕਾ ਆਈਰੀਨ ਲੀ ਦਾ ਮੰਨਣਾ ਹੈ ਕਿ ਜੋ ਮਾਤਾ-ਪਿਤਾ ਇੰਟਰਨੈੱਟ ਦੀ ਲਤ ਬਾਰੇ ਸੰਵੇਦਨਸ਼ੀਲ ਹੁੰਦੇ ਹਨ, ਉਹ ਇਸਦੇ ਮੁੱਢਲੇ ਲੱਛਣ ਆਉਣ ’ਤੇ ਹੀ ਕਿਸ਼ੋਰਾਂ ਦਾ ਸਕ੍ਰੀਨ ਟਾਈਮ ਫਿਕਸ ਕਰ ਲੈਂਦੇ ਹਨ ਭਾਵ ਇਸਦੇ ਇਸਤੇਮਾਲ ਦਾ ਸਮਾਂ ਤੈਅ ਕਰ ਲੈਂਦੇ ਹਨ ਉਨ੍ਹਾਂ ਦਾ ਮੰਨਣਾ ਹੈ ਕਿ ਬੇਸ਼ੱਕ ਇੰਟਰਨੈੱਟ ਦੇ ਕਾਫੀ ਫਾਇਦੇ ਹਨ, ਪਰ ਜਦੋਂ ਇਹ ਰੂਟੀਨ ਨੂੰ ਪ੍ਰਭਾਵਿਤ ਕਰਨ ਲੱਗਦਾ ਹੈ ਤਾਂ ਇਹ ਸਮੱਸਿਆ ਬਣ ਜਾਂਦਾ ਹੈ ਉਨ੍ਹਾਂ ਸਲਾਹ ਦਿੱਤੀ ਕਿ ਟੀਨਏਜ਼ ਦੇ ਨੌਜਵਾਨ ਇੰਟਰਨੈੱਟ ਦੇ ਪ੍ਰਭਾਵਾਂ ਨੂੰ ਜਾਣਨ ਅਤੇ ਇਸਦੇ ਇਸਤੇਮਾਲ ਲਈ ਸਮਾਂ ਜ਼ਰੂਰ ਤੈਅ ਕਰਨ, ਤਾਂ ਕਿ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ।
48 ਫੀਸਦੀ ਕਿਸ਼ੋਰ ਇਸ ਲਤ ਨਾਲ ਗ੍ਰਸਤ, ਜੀਵਨ ’ਤੇ ਪੈ ਰਿਹਾ ਨਕਾਰਾਤਮਕ ਅਸਰ
ਇੰਟਰਨੈੱਟ ਦੀ ਜ਼ਿਆਦਾ ਵਰਤੋਂ ਕਿਸ਼ੋਰਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਕਮਜ਼ੋਰ ਬਣਾ ਰਹੀ ਹੈ ਇੰਟਰਨੈੱਟ ਦਾ ਨਸ਼ਾ ਇਸ ਤਰ੍ਹਾਂ ਕਿਸ਼ੋਰਾਂ ਦੇ ਸਿਰ ’ਤੇ ਚੜ੍ਹ ਰਿਹਾ ਹੈ ਕਿ ਉਨ੍ਹਾਂ ਦਾ ਇਲਾਜ ਅਤੇ ਕਾਊਂਸÇਲੰਗ ਤੱਕ ਕਰਵਾਉਣੀ ਪੈ ਰਹੀ ਹੈ
ਦਿੱਲੀ-ਐੱਨਸੀਆਰ ’ਚ ਕਰੀਬ 48 ਫੀਸਦੀ ਕਿਸ਼ੋਰ ਇੰਟਰਨੈੱਟ ਦੀ ਲਤ ਨਾਲ ਗ੍ਰਸਤ ਹਨ ਅਤੇ ਇਸ ਨਾਲ ਉਨ੍ਹਾਂ ਦੇ ਜੀਵਨ ’ਤੇ ਨਕਾਰਾਤਮਕ ਅਸਰ ਪੈ ਰਿਹਾ ਹੈ ਦਿੱਲੀ-ਐੱਨਸੀਆਰ ’ਚ 13 ਤੋਂ 18 ਸਾਲ ਤੱਕ ਦੇ ਕਰੀਬ 76 ਫੀਸਦੀ ਬੱਚੇ ਹਰ ਦਿਨ ਔਸਤਨ 2 ਘੰਟਿਆਂ ਤੱਕ ਇੰਟਰਨੈੱਟ ’ਤੇ ਬਿਤਾ ਰਹੇ ਹਨ ਇਨ੍ਹਾਂ ’ਚ ਕਰੀਬ 8 ਫੀਸਦੀ ਕਿਸ਼ੋਰ ਦਿਨ ’ਚ 4 ਘੰਟੇ ਇੰਟਰਨੈੱਟ ਦੀ ਵਰਤੋਂ ਕਰਦੇ ਹਨ।
ਪੂਰੇ ਦੇਸ਼ ’ਚ ਬਾਲ ਸੁਰੱਖਿਆ ’ਤੇ ਕੰਮ ਕਰਨ ਵਾਲੀ ਗੈਰ-ਸਰਕਾਰੀ ਸੰਸਥਾ ‘ਕ੍ਰਾਈ’ ਦੇ ਸਰਵੇ ’ਚ ਇਹ ਤੱਥ ਸਾਹਮਣੇ ਆਏ ਹਨ ਸਰਵੇ ਰਿਪੋਰਟ ’ਚ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਵੀ ਹਨ ਕਿ ਦਿੱਲੀ-ਐੱਨਸੀਆਰ ’ਚ 93 ਫੀਸਦੀ ਕਿਸ਼ੋਰਾਂ ਕੋਲ ਇੰਟਰਨੈੱਟ ਦੀ ਸੁਵਿਧਾ ਹੈ ਸਰਵੇ ’ਚ ਖੁਲਾਸਾ ਹੋਇਆ ਕਿ 41 ਫੀਸਦੀ ਕਿਸ਼ੋਰ ਇੰਟਰਨੈੱਟ ’ਤੇ ਸਿਰਫ ਫੇਸਬੁੱਕ ਅਤੇ ਯੂਟਿਊਬ ਚਲਾਉਂਦੇ ਹਨ ਅਤੇ ਸਿਰਫ 40 ਫੀਸਦੀ ਕਿਸ਼ੋਰ ਹੀ ਇੰਟਰਨੈੱਟ ਦੀ ਵਰਤੋਂ ਪੜ੍ਹਾਈ ਲਈ ਕਰਦੇ ਹਨ।
ਤਿੰਨ ’ਚੋਂ ਇੱਕ ਕਿਸ਼ੋਰ ਸਾਈਬਰ ਬੁਲਿੰਗ ਦਾ ਸ਼ਿਕਾਰ
ਸਰਵੇ ’ਚ ਸਾਹਮਣੇ ਆਇਆ ਕਿ ਤਿੰਨ ’ਚੋਂ ਇੱਕ ਕਿਸ਼ੋਰ ਸਾਈਬਰ ਬੁÇਲੰਗ (ਸੋਸ਼ਲ ਮੀਡੀਆ ’ਤੇ ਕਿਸੇ ਵੱਲੋਂ ਪ੍ਰੇਸ਼ਾਨ ਕੀਤਾ ਜਾਣਾ) ਦਾ ਸ਼ਿਕਾਰ ਹੈ ਸਾਈਬਰ ਕਰਾਈਮ ਬਾਰੇ ਜਾਣਕਾਰੀ ਦੀ ਕਮੀ ਕਾਰਨ ਹੀ ਕਿਸ਼ੋਰ ਇਸ ਦੀ ਚਪੇਟ ’ਚ ਆ ਰਹੇ ਹਨ ਸਾਈਬਰ ਬੁÇਲੰਗ ਦਾ ਕਿਸ਼ੋਰਾਂ ’ਤੇ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਮਨੋਵਿਗਿਆਨਕ ਰੂਪ ਨਾਲ ਬੁਰਾ ਅਸਰ ਪੈ ਰਿਹਾ ਹੈ।
ਇੰਟਰਨੈੱਟ ਦੀ ਵਰਤੋਂ ਸੀਮਤ ਸਮੇਂ ਲਈ ਕਰੋ
ਕ੍ਰਾਈ ਸੰਸਥਾ ਦੀ ਉੱਤਰੀ ਖੇਤਰ ਦੀ ਡਾਇਰੈਕਟਰ ਸੋਹਾ ਮੋਈਤਰਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਕਾਫੀ ਸਾਲ ਤੋਂ ਬਾਲ ਸੁਰੱਖਿਆ ’ਤੇ ਕੰਮ ਕਰ ਰਹੀ ਹੈ ਉਨ੍ਹਾਂ ਨੇ ਮਾਹਿਰਾਂ ਨਾਲ ਗੱਲਬਾਤ ਕਰਕੇ ਬਚਾਅ ਦੇ ਕੁਝ ਉਪਾਅ ਵੀ ਜਾਰੀ ਕੀਤੇ ਹਨ ਇੰਟਰਨੈੱਟ ਤੋਂ ਬਚਾਅ ’ਤੇ ਮਾਹਿਰਾਂ ਦਾ ਕਹਿਣਾ ਹੈ ਕਿ ਕਿਸ਼ੋਰਾਂ ਨੂੰ ਉਨ੍ਹਾਂ ਦੇ ਮਾਪਿਆਂ ਦੀ ਨਿਗਰਾਨੀ ’ਚ ਹੀ ਇੰਟਰਨੈੱਟ ਦੀ ਵਰਤੋਂ ਕਰਨ ਦਿੱਤੀ ਜਾਣੀ ਚਾਹੀਦੀ ਹੈ ਮਾਪਿਆਂ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇੰਟਰਨੈੱਟ ਦੀ ਵਰਤੋਂ ਲਈ ਸਮਾਰਟ ਫੋਨ ਨਹੀਂ ਦੇਣਾ ਚਾਹੀਦਾ, ਸਗੋਂ ਉਨ੍ਹਾਂ ਨੂੰ ਘਰ ਦੇ ਕੰਪਿਊਟਰ ’ਤੇ ਹੀ ਇੰਟਰਨੈੱਟ ਦਾ ਇਸਤੇਮਾਲ ਕਰਨ ਲਈ ਕਹਿਣਾ ਚਾਹੀਦਾ ਹੈ।