ਬੱਚਿਆਂ ਨੂੰ ਪਾਓ ਕਿਤਾਬਾਂ ਦਾ ਸ਼ੌਂਕ
ਅੱਜ ਜ਼ਿਆਦਾਤਰ ਮਾਪੇ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਉਨ੍ਹਾਂ ਦਾ ਬੱਚਾ ਜਾਂ ਤਾਂ ਮੋਬਾਇਲ ਨਾਲ ਚਿੰਬੜਿਆ ਰਹਿੰਦਾ ਹੈ ਜਾਂ ਟੀ.ਵੀ. ਨਾਲ ਇਸ ਗੱਲ ਦੇ ਜ਼ਿੰਮੇਵਾਰ ਬੱਚੇ ਘੱਟ, ਮਾਪੇ ਜ਼ਿਆਦਾ ਹਨ ਅੱਜ ਜ਼ਿਆਦਾਤਰ ਮਾਪੇ ਬੱਚੇ ਨੂੰ ਸ਼ੁਰੂ ਤੋਂ ਹੀ ਟੀ.ਵੀ. ’ਤੇ ਕਾਰਟੂਨ ਫਿਲਮਾਂ, ਮੋਬਾਇਲ ’ਤੇ ਗੇਮਾਂ ਆਦਿ ਖੇਡਣ ਦੇਣ ਦੀ ਪਹਿਲ ਕਰਦੇ ਹਨ ਸ਼ੁਰੂਆਤੀ ਸਾਲਾਂ ’ਚ ਰਿਹਾ ਸ਼ੌਂਕ ਭਵਿੱਖ ’ਚ ਉਸਦੀ ਆਦਤ ਬਣ ਜਾਂਦਾ ਹੈ
ਬਹੁਤ ਘੱਟ ਮਾਪੇ ਹਨ ਜੋ ਬੱਚੇ ਨੂੰ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕਰਦੇ ਹਨ ਜਦਕਿ ਕਿਤਾਬਾਂ ਪੜ੍ਹਨਾ ਬੱਚੇ ਦੇ ਦਿਮਾਗ ਨੂੰ ਵਧਾਉਂਦਾ ਹੈ ਇਹ ਪੜ੍ਹਾਈ ਉਸਦੇ ਪੂਰੇ ਜੀਵਨ ’ਚ ਕੰਮ ਆਉਂਦੀ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਬੱਚੇ ਨੂੰ ਇਹ ਹੌਬੀ ਬਚਪਨ ਤੋਂ ਹੀ ਪਾਓ ਅਤੇ ਇਸ ਹੌਬੀ ਨੂੰ ਪਾਉਣ ’ਚ ਮਾਂ ਬਹੁਤ ਮਹੱਤਵਪੂਰਨ ਭੂੂਮਿਕਾ ਨਿਭਾ ਸਕਦੀ ਹੈ ਮਾਂ ਹੀ ਬੱਚੇ ਨੂੰ ਸਾਰੇ ਸੰਸਕਾਰ ਦਿੰਦੀ ਹੈ ਬੱਚੇ ਕਿਤਾਬਾਂ ਦੇ ਸ਼ੌਕੀਨ ਹੋਣ, ਇਸ ਲਈ ਮਾਂ ਨੂੰ ਕੀ ਕਰਨਾ ਚਾਹੀਦੈ,
ਆਓ ਜਾਣਦੇ ਹਾਂ:-
- ਜਦੋਂ ਤੱਕ ਬੱਚਾ ਪੜ੍ਹਨਾ ਨਾ ਸਿੱਖ ਜਾਵੇ, ਉਦੋਂ ਤੱਕ ਉਸਦੇ ਲਈ ਤੁਸੀਂ ਪੜ੍ਹੋ ਬੱਚੇ ਨੂੰ ਪਿਕਚਰ ਬੁੱਕ, ਸਟੋਰੀ ਬੁੱਕਸ ਆਦਿ ਤੋਂ ਕਹਾਣੀਆਂ ਸੁਣਾਓ ਇਸ ਨਾਲ ਬੱਚੇ ਦਾ ਸ਼ੌਂਕ ਕਿਤਾਬਾਂ ਪ੍ਰਤੀ ਵਧੇਗਾ
- ਘਰ ’ਚ ਅਜਿਹਾ ਮੈਟੀਰੀਅਲ ਭਰੋ ਜਿਸ ਨਾਲ ਬੱਚੇ ਦਾ ਰੀਡਿੰਗ ’ਚ ਸ਼ੌਂਕ ਪੈਦਾ ਹੋਵੇ ਘਰ ’ਚ ਇੱਕ ਬਲੈਕਬੋਰਡ ਰੱਖੋ ਪੇਪਰ, ਪੈਂਸਿਲ, ਪੈੱਨ, ਰੰਗ ਆਦਿ ਹੋਣ ’ਤੇ ਬੱਚਾ ਉਨ੍ਹਾਂ ਨਾਲ ਲਿਖੇਗਾ ਰੰਗ-ਬਿਰੰਗੀਆਂ ਕਿਤਾਬਾਂ, ਤਸਵੀਰਾਂ ਵਾਲੀਆਂ ਕਿਤਾਬਾਂ, ਕਹਾਣੀਆਂ ਦੀਆਂ ਕਿਤਾਬਾਂ ਆਦਿ ਉਸ ਲਈ ਖਰੀਦਦੇ ਰਹੋ
- ਬੱਚੇ ਲਈ ਸਮਾਂ ਕੱਢੋ ਸ਼ਾਇਦ ਹੀ ਕੋਈ ਮਾਂ ਐਨੀ ਬਿਜ਼ੀ ਹੁੰਦੀ ਹੋਵੇ, ਜੋ ਆਪਣੇ ਬੱਚੇ ਲਈ ਪੜ੍ਹ ਨਾ ਸਕੇ ਦਿਨ ’ਚ ਜੇਕਰ ਸਮਾਂ ਨਾ ਮਿਲੇ ਤਾਂ ਰਾਤ ਨੂੰ ਉਸਨੂੰ ਕਿਤਾਬ ’ਚੋਂ ਪੜ੍ਹ ਕੇ ਕਹਾਣੀਆਂ ਸੁਣਾਓ ਮਾਹਿਰਾਂ ਅਨੁਸਾਰ ਚੰਗੇ ਰੀਡਰਸ ’ਚ ਸਭ ਤੋਂ ਵੱਡੀ ਮੁਹਾਰਤ ਇਹ ਹੁੰਦੀ ਹੈ ਕਿ ਉਨ੍ਹਾਂ ਦੇ ਮਾਪੇ ਚੰਗੇ ਰੀਡਰਸ ਹੁੰਦੇ ਹਨ ਜੋ ਉਨ੍ਹਾਂ ਨੂੰ ਅਜਿਹਾ ਮਾਹੌਲ ਦਿੰਦੇ ਹਨ ਕਿ ਇਹ ਚੰਗਾ ਸ਼ੌਂਕ ਉਨ੍ਹਾਂ ’ਚ ਆਪਣੇ ਆਪ ਪੈਦਾ ਹੋ ਜਾਂਦਾ ਹੈ
- ਜਦੋਂ ਬੱਚਾ ਪੜ੍ਹਨਾ ਸਿੱਖ ਜਾਵੇ ਤਾਂ ਉਸ ਨੂੰ ਸਭ ਤੋਂ ਪਹਿਲਾਂ ਇਹ ਆਦਤ ਪਾਓ ਕਿ ਉਹ ਅਖਬਾਰ ਪੜ੍ਹੇ ਇਸ ਨਾਲ ਉਸਦਾ ਭਾਸ਼ਾ ਗਿਆਨ ਵਧਦਾ ਹੈ ਬੱਚੇ ਨੂੰ ਅੰਗਰੇਜ਼ੀ ਅਤੇ ਹਿੰਦੀ ਦਾ ਸ਼ਬਦਕੋਸ਼ ਵੀ ਦਿਵਾਓ ਤਾਂ ਕਿ ਉਸਨੂੰ ਨਵੇਂ-ਨਵੇਂ ਸ਼ਬਦਾਂ ਬਾਰੇ ਗਿਆਨ ਹੋਵੇ
- ਹਰ ਮਾਤਾ-ਪਿਤਾ ਆਪਣੇ ਬੱਚੇ ਨੂੰ ਗਿਫਟ ਜਾਂ ਤੋਹਫਾ ਦਿੰਦੇ ਰਹਿੰਦੇ ਹਨ ਤੁਸੀਂ ਆਪਣੇ ਬੱਚੇ ਨੂੰ ਗਿਫਟ ’ਚ ਕਿਤਾਬਾਂ ਦਿਓ ਤਾਂ ਕਿ ਉਹ ਕਿਤਾਬਾਂ ਬੱਚੇ ਨੂੰ ਚੰਗੇ ਸੰਸਕਾਰ ਦੇਣ, ਉਸ ਨੂੰ ਅਕਲਮੰਦ ਬਣਾਉਣ
-ਸੋਨੀ ਮਲਹੋਤਰਾ