ਨੀਰੂ ਵਿਆਹ ਤੋਂ ਸਾਲ ਬਾਅਦ ਪੇਕੇ ਆਈ ਹੈ ਮਾਤਾ-ਪਿਤਾ ਨੇ ਉਸ ਦਾ ਵਿਆਹ ਬੜੇ ਖਰਚੇ ਅਤੇ ਧੂਮਧਾਮ ਨਾਲ ਕੀਤਾ ਸੀ ਪਰ ਨਵੀਂ-ਨਵੇਲੀ ਨੀਰੂ ਦਾ ਉਦਾਸ ਚਿਹਰਾ ਦੇਖ ਕੇ ਇਹ ਮਹਿਸੂਸ ਹੋ ਰਿਹਾ ਹੈ ਕਿ ਉਹ ਵਿਆਹ ਤੋਂ ਬਾਅਦ ਖੁਸ਼ ਨਹੀਂ ਹੈ ਕਾਰਨ ਇਹ ਕਿ ਉਸਦੇ ਪਤੀ ਦਾ ਕਮਾਉਣ ਦਾ ਜ਼ਰੀਆ ਸਪੱਸ਼ਟ ਨਹੀਂ ਹੈ।
ਪਤੀ ਅਤੇ ਨੀਰੂ ਕੋਲ ਧਨ ਵੀ ਨਹੀਂ ਜੋ ਖੁਦ ਲਈ ਰੁਜ਼ਗਾਰ ਚਲਾ ਸਕਣ ਨੀਰੂ ਦੇ ਪਿਤਾ ਜੀ ਕੋਲ ਵੀ ਹੁਣ ਧਨ ਨਹੀਂ ਬਚਿਆ, ਜੋ ਬੇਟੀ ਦੇ ਸਮੇਂ ’ਤੇ ਕੰਮ ਆ ਸਕੇ ਉਨ੍ਹਾਂ ਨੇ ਤਾਂ ਵਿਆਹ ਅਤੇ ਵਰ-ਵਿਦਾਈ ’ਚ ਹੀ ਕਾਫੀ ਪੈਸਾ ਖਰਚ ਕਰ ਦਿੱਤਾ ਹੈ। ਫਿਰ ਉਸ ਨੂੰ ਪਤੀ ਦੇ ਹਾਲਾਤਾਂ ਨਾਲ ਹੀ ਸਮਝੌਤਾ ਕਰਨਾ ਪੈ ਰਿਹਾ ਹੈ ਅਜਿਹਾ ਨੀਰੂ ਵਰਗੀਆਂ ਕਿੰਨੀਆਂ ਹੀ ਧੀਆਂ ਨਾਲ ਹੋ ਜਾਂਦਾ ਹੈ ਨੀਰੂ ਦੇ ਪਿਤਾ ਜੀ ਦੱਸਦੇ ਹਨ, ‘ਕਾਸ਼ ਮੈਨੂੰ ਉਸਦੇ ਪਤੀ ਦੀ ਹਾਲਤ ਦਾ ਪਤਾ ਹੁੰਦਾ ਤਾਂ ਮੈਂ ਵਿਆਹ ’ਚ ਫਜ਼ੂਲ ਖਰਚ ਦੀ ਬਜਾਇ ਉਸ ਪੈਸੇ ਨੂੰ ਨੀਰੂ ਦੇ ਪਤੀ ਦੇ ਕਿਸੇ ਵਪਾਰ ਲਈ ਤੇ ਭਵਿੱਖ ਦੇ ਤੌਰ ’ਤੇ ਗਿਫਟ ਦੇ ਦਿੰਦਾ’।
ਸੁਜੀਤਾ, ਜੋ ਆਪਣੇ ਪਿਤਾ ਦੀ ਹਾਲਤ ਤੋਂ ਭਲੀ-ਭਾਂਤ ਵਾਕਿਫ ਸੀ, ਉਸਨੇ ਖੁਦ ਹੀ ਪਿਤਾ ਨੂੰ ਬੇਲੋੜੇ ਖਰਚ ਤੋਂ ਮਨ੍ਹਾ ਕਰਕੇ ਆਪਣੇ ਹੋਣ ਵਾਲੇ ਪਤੀ ਅਨਿਲ ਪਾਂਡੇ ਨੂੰ ਸਮਝਦਾਰੀ ਨਾਲ ਵਿਸ਼ਵਾਸ ’ਚ ਲੈ ਕੇ ਆਰੀਆ ਸਮਾਜ ’ਚ ਪਵਿੱਤਰ ਫੇਰਿਆਂ ਲਈ ਮਨਾ ਲਿਆ ਉਂਝ ਵੀ ਅਗਨੀ ਦੇ ਪਵਿੱਤਰ ਫੇਰੇ ਹੀ ਸੰਸਕਾਰਸ਼ੀਲ ਵਿਆਹ ਦਾ ਮੂਲ ਹਨ ਇਸ ਤੋਂ ਇਲਾਵਾ ਸਾਰੇ ਰਸਮੋ-ਰਿਵਾਜ਼ ਖੁਸ਼ੀ ਦੇ ਇਜ਼ਹਾਰ ਦਾ ਤਰੀਕਾ ਹਨ ਅਤੇ ਕੁਝ ਆਡੰਬਰ ਵੀ ਸੁਜੀਤਾ ਦੇ ਪਿਤਾ ਨੇ ਉਸਦੇ ਲਈ ਜਮ੍ਹਾ ਪੈਸਿਆਂ ਨੂੰ ਫਿਕਸ ਡਿਪੋਜ਼ਿਟ ’ਚ ਪਾ ਦਿੱਤਾ।
ਲੜਕੀ ਦੀ ਆਪਣੇ ਨਾਂਅ ’ਤੇ ਜਮ੍ਹਾ ਰਕਮ ਇੱਕ ਹੱਦ ਤੱਕ ਆਰਥਿਕ ਸੁਰੱਖਿਆ ਤਾਂ ਹੁੰਦੀ ਹੈ, ਨਾਲ ਹੀ ਲੋੜ ਪੈਣ ’ਤੇ ਉਸਦੇ ਕੰਮ ਵੀ ਆਉਂਦੀ ਹੈ ਕਿਉਂਕਿ ਮਾਤਾ-ਪਿਤਾ ਵਾਰ-ਵਾਰ ਰੁਪਏ-ਪੈਸੇ ਤਾਂ ਦੇ ਨਹੀਂ ਸਕਦੇ। ਸੱਚ ਪੁੱਛਿਆ ਜਾਵੇ ਤਾਂ ਸ਼ਾਦੀ-ਵਿਆਹ ’ਚ ਦਿਖਾਵੇ ਅਤੇ ਆਡੰਬਰਾਂ ਦੀ ਕੋਈ ਉੱਚਿਤਤਾ ਨਹੀਂ ਉਂਝ ਹੀ ਅੱਜ-ਕੱਲ੍ਹ ਝੂਠੀ ਮਾਣ-ਵਡਿਆਈ, ਆਤਿਸ਼ਬਾਜੀ, ਫੁੱਲਾਂ ਦੀ ਸਜਾਵਟ, ਲਾਈਟਿੰਗ, ਮੰਚ ਸਜਾਵਟ, ਰਿਸੈਪਸ਼ਨ ਤੇ ਭੋਜਨ ’ਤੇ ਲੱਖਾਂ ਰੁਪਏ ਖਰਚ ਕਰ ਦਿੱਤੇ ਜਾਂਦੇ ਹਨ ਅਸਲ ’ਚ ਇਨ੍ਹਾਂ ਕਈ ਫਜ਼ੂਲ ਖਰਚਿਆਂ ਦੇ ਬਦਲੇ ਉਹੀ ਪੈਸਾ ਬੇਟੀ ਦੇ ਨਾਂਅ ਜਮ੍ਹਾ ਕਰਵਾ ਦਿੱਤਾ ਜਾਵੇ ਤਾਂ ਭਲਾ ਬੇਟੀ ਲਈ ਇਸ ਤੋਂ ਬਿਹਤਰ ਗਿਫਟ ਹੋਰ ਕੀ ਹੋ ਸਕਦਾ ਹੈ।
ਹੈਰਾਨੀਜਨਕ ਤੱਥ ਇਹ ਹੈ ਕਿ ਇਨ੍ਹਾਂ ਵੱਡਿਆਂ ਵਿਚ ਸਮਾਜ ਦੇ ਮੋਹਰੀ ਲੋਕ ਹੀ ਰਹਿੰਦੇ ਹਨ। ਇਸ ਲਈ ਵਿਆਹ ਦੇ ਇਨ੍ਹਾਂ ਫਾਲਤੂ ਖਰਚਿਆਂ ਤੋਂ ਬਚ ਕੇ ਧੀ ਦਾ ਪਿਓ ਚਾਹਵੇ ਤਾਂ ਦੂਜੀ ਦਿਸ਼ਾ ’ਚ ਸੋਚ ਸਕਦਾ ਹੈ ਆਪਣੀ ਜਮ੍ਹਾ ਰਕਮ ਨੂੰ ਵਿਵੇਕਪੂਰਨ ਵਰਤੋਂ ’ਚ ਲਿਆ ਸਕਦਾ ਹੈ ਬੈਂਕਾਂ, ਸਰਕਾਰੀ ਅਤੇ ਨਿੱਜੀ ਕਈ ਯੋਜਨਾਵਾਂ ’ਚ ਨਿਵੇਸ਼ ਕਰ ਸਕਦਾ ਹੈ। ਹੋ ਸਕਦਾ ਹੈ ਬੇਟੀ ਅਤੇ ਉਸਦਾ ਪਤੀ ਖੁਦ ਦਾ ਰੁਜ਼ਗਾਰ ਕਰਨਾ ਚਾਹੁੰਦੇ ਹੋਣ ਉਂਝ ਹੀ ਬਹੁਤੇ ਲੜਕੇ-ਲੜਕੀਆਂ ਟੈਕਨਾਲੋਜੀ ਦੀ ਵਿਆਪਕ ਸਿਖਲਾਈ ਹਾਸਲ ਕਰਨ ਦੇ ਬਾਵਜੂਦ ਪੈਸਿਆਂ ਦੀ ਕਮੀ ਕਾਰਨ ਹੱਥ ’ਤੇ ਹੱਥ ਰੱਖੀ ਬੈਠੇ ਹਨ ਅਜਿਹੀ ਸਥਿਤੀ ’ਚ ਪਤਨੀ ਦਾ ਸਹਿਯੋਗ ਹੀ ਉਨ੍ਹਾਂ ਨੂੰ ਪੇ੍ਰਰਿਤ ਕਰਦਾ ਹੈ।
ਵਿਸ਼ਣੂਦੇਵ ਮੰਡਲ