ਗਰਮ ਕੱਪੜਿਆਂ ਦੀ ਕਰੋ ਦੇਖਭਾਲ take care of warm clothes
ਗਰਮ ਕੱਪੜੇ ਏਨੇ ਮਹਿੰਗੇ ਹਨ ਕਿ ਹਰ ਸਾਲ ਨਵੇਂ ਬਣਵਾਉਣਾ ਬਹੁਤ ਔਖਾ ਹੈ ਚੰਗੀ ਦੇਖਭਾਲ ਦੀ ਕਮੀ ਕਾਰਨ ਗਰਮ ਕੱਪੜੇ ਖਰਾਬ ਹੋ ਜਾਂਦੇ ਹਨ ਉਨ੍ਹਾਂ ਦਾ ਰੰਗ ਨਿਕਲ ਜਾਂਦਾ ਹੈ ਜਾਂ ਉਨ੍ਹਾਂ ਨੂੰ ਕੀੜੇ ਕੱਟ ਲੈਂਦੇ ਹਨ ਗਰਮ ਕੱਪੜਿਆਂ ਨੂੰ ਤਾਜ਼ਗੀ ਦੇਣਾ ਅਤੇ ਉਨ੍ਹਾਂ ਨੂੰ ਲੰਬੇ ਅਰਸਾਂ ਤੱਕ ਚਲਾਉਣ ਲਈ ਉਨ੍ਹਾਂ ਦੀ ਦੇਖਭਾਲ ਬਹੁਤ ਜ਼ਰੂਰੀ ਹੈ ਆਖਰ ਗਰਮ ਕੱਪੜਿਆਂ ਦੀ ਧੁਲਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ
ਆਮ ਮਹਿਲਾਵਾਂ ਵਾਸ਼ਿੰਗ ਪਾਊਡਰ ਤੇ ਸਾਧਾਰਨ ਸਾਬਣ ਆਦਿ ਦੀ ਵਰਤੋਂ ਕਰਦੀਆਂ ਹਨ ਜੋ ਕੱਪੜਿਆਂ ’ਤੇ ਉਲਟ ਪ੍ਰਭਾਵ ਪਾਉਂਦੇ ਹਨ ਉਨ੍ਹਾਂ ਦੀ ਥਾਂ ’ਤੇ ਰੀਠਿਆਂ ਦੀ ਵਰਤੋਂ ਠੀਕ ਹੋਵੇਗੀ ਰੀਠਿਆਂ ਨੂੰ ਗੁਠਲੀਆਂ ਤੋਂ ਵੱਖ ਕਰਕੇ ਕੁਝ ਦੇਰ ਪਾਣੀ ’ਚ ਪਏ ਰਹਿਣ ਦਿਓ ਫਿਰ ਉਨ੍ਹਾਂ ਨੂੰ ਉਬਾਲ ਲਓ ਅਤੇ ਥੋੜ੍ਹਾ ਠੰਡਾ ਹੋ ਜਾਣ ’ਤੇ ਹੱਥ ਨਾਲ ਫੈਂਟ ਕੇ ਝੱਗ ਪੈਦਾ ਕਰੋ ਅਤੇ ਉਨ੍ਹਾਂ ਕੱਪੜਿਆਂ ਨੂੰ ਉਸ ’ਚ ਡੁਬੋ ਦਿਓ
ਕੱਪੜਿਆਂ ਨੂੰ ਜ਼ਿਆਦਾ ਦੇਰ ਤੱਕ ਪਾਣੀ ’ਚ ਨਾ ਪਏ ਰਹਿਣ ਦਿਓ ਨਹੀਂ ਤਾਂ ਧਾਗੇ ਕਮਜ਼ੋਰ ਰਹਿਣ ਦੀ ਅਸ਼ੰਕਾ ਰਹਿੰਦੀ ਹੈ ਉਨ੍ਹਾਂ ਨੂੰ ਸੂਤੀ ਕੱਪੜਿਆਂ ਦੀ ਤਰ੍ਹਾਂ ਜ਼ੋਰ ਨਾਲ ਮਲੋ ਜਾਂ ਰਗੜੋ ਨਾ ਸਿਰਫ਼ ਹਥੇਲੀਆਂ ਨਾਲ ਦਬਾ ਕੇ ਕੱਢ ਲਓ ਅਤੇ ਪਾਣੀ ’ਚ ਦੋ-ਤਿੰਨ ਵਾਰ ਡੁਬਾ ਕੇ ਸਾਫ਼ ਪਾਣੀ ਨਾਲ ਧੋ ਲਓ
ਧੁਲਾਈ ਲਈ ਨਾ ਤਾਂ ਬਹੁਤ ਗਰਮ ਪਾਣੀ ਲਓ ਅਤੇ ਨਾ ਹੀ ਬਹੁਤ ਠੰਡਾ ਪਾਣੀ ਗੁਣਗੁਣਾ ਪਾਣੀ ਸਹੀ ਰਹੇਗਾ ਕੁਝ ਰੰਗੀਨ ਕੱਪੜੇ ਧੁਲਾਈ ਦੇ ਸਮੇਂ ਰੰਗ ਛੱਡ ਦਿੰਦੇ ਹਨ, ਅਜਿਹੀ ਸਥਿਤੀ ’ਚ ਥੋੜ੍ਹਾ ਜਿਹਾ ਸਿਰਕਾ ਪਾਣੀ ’ਚ ਮਿਲਾ ਦਿਓ
ਕੱਪੜੇ ਜੇਕਰ ਸਫੈਦ ਹੋਣ ਤਾਂ ਅੰਤਿਮ ਵਾਰ ਪਾਣੀ ’ਚ ਕੱਢਣ ਤੋਂ ਪਹਿਲਾਂ ਉਸ ’ਚ ਨਿੰਬੂ ਦੀਆਂ ਕੁਝ ਬੂੰਦਾਂ ਪਾਉਣ ਨਾਲ ਸੁਭਾਵਿਕ ਚਮਕ ਆ ਜਾਂਦੀ ਹੈ
ਹੁਣ ਕੱਪੜਿਆਂ ਨੂੰ ਸੁਕਾਉਣਾ ਹੋਵੇਗਾ ਸਵੈਟਰ ਆਦਿ ਲਟਕਾ ਕੇ ਨਾ ਸੁਕਾਓ ਨਹੀਂ ਤਾਂ ਉਨ੍ਹਾਂ ਦਾ ਅਕਾਰ ਵਿਗੜ ਜਾਏਗਾ ਉਨ੍ਹਾਂ ਨੂੰ ਫਰਸ਼ ਜਾਂ ਵਿਛੀ ਹੋਈ ਚਾਰਪਾਈ ’ਤੇ ਸੁਕਾਓ ਇਸ ਦੇ ਲਈ ਪਹਿਲਾਂ ਕੋਈ ਅਖਬਾਰ ਜਾਂ ਤੌਲੀਆ ਫੈਲਾਓ ਅਤੇ ਕੱਪੜੇ ਨੂੰ ਅਸਲ ਆਕਾਰ ’ਚ ਫੈਲਾਓ ਤੇਜ਼ ਧੁੱਪ ’ਚ ਰੰਗੀਨ ਕੱਪੜਿਆਂ ਦਾ ਰੰਗ ਉੱਡ ਸਕਦਾ ਹੈ ਆਖਰ ਕੱਪੜਿਆਂ ’ਤੇ ਵੀ ਹਲਕਾ ਤੌਲੀਆ ਜਾਂ ਅਖਬਾਰ ਢਕ ਦਿਓ ਤਾਂ ਕਿ ਸੂਰਜ ਦੀਆਂ ਕਿਰਨਾਂ ਸਿੱਧੀਆਂ ਨਾ ਪੈਣ, ਸਿਰਫ਼ ਗਰਮਾਹਟ ਮਿਲਦੀ ਰਹੇ
ਡਰਾਈਕਲੀਨਰ ਨਾਲ ਕੱਪੜੇ ਧੁਵਾਉਣਾ ਬਹੁਤ ਮਹਿੰਗਾ ਹੈ ਇਸ ਦੇ ਲਈ ਤੁਹਾਨੂੰ ਊਨੀ ਕੱਪੜਿਆਂ ਦਾ ਇਸਤੇਮਾਲ ਕਰਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤਨੀ ਚਾਹੀਦੀ ਹੈ ਜਦੋਂ ਵੀ ਤੁਹਾਡੇ ਸ਼ਾੱਲ, ਕੋਟ, ਸਵੈਟਰ ’ਤੇ ਮਿੱਟੀ ਪੈ ਜਾਵੇ ਤਾਂ ਬੁਰੱਸ਼ ਨਾਲ ਹਲਕੇ ਹੱਥਾਂ ਨਾਲ ਝਾੜ ਲਓ
ਜੇਕਰ ਕੋਈ ਦਾਗ ਜਾਂ ਧੱਬਾ ਲੱਗ ਗਿਆ ਹੋਵੇ ਤਾਂ ਥੋੜ੍ਹੀ ਜਿਹੀ ਰੂੰ ਪੈਟਰੋਲ ’ਚ ਭਿਓਂ ਕੇ ਉਸ ਨਾਲ ਸਾਫ਼ ਕਰ ਲਓ ਅਜਿਹਾ ਕਰਨ ਨਾਲ ਤੁਹਾਨੂੰ ਕੋਟ, ਸ਼ਾੱਲ ਵਗੈਰਾ ਜਲਦੀ-ਜਲਦੀ ਡਰਾਈਕਲੀਨਿੰਗ ਨੂੰ ਨਹੀਂ ਦੇਣੇ ਪੈਣਗੇ ਪਰ ਉਨ੍ਹਾਂ ਨੂੰ ਗਰਮੀ ’ਚ ਛੁੱਟੀ ਦੇਣ ਤੋਂ ਪਹਿਲਾਂ ਡਰਾਈਕਲੀਨ ਜ਼ਰੂਰ ਕਰਵਾ ਲਓ
ਊਨੀ ਕੋਟ ਅਤੇ ਪੈਂਟ ’ਤੇ ਅਕਸਰ ਅਜਿਹੀਆਂ ਧੱਬੇ ਪੈ ਜਾਂਦੇ ਹਨ ਜੋ ਦਿਖਣ ’ਚ ਖਰਾਬ ਲੱਗਦੇ ਹਨ ਇਨ੍ਹਾਂ ਧੱਬਿਆਂ ਨੂੰ ਦੂਰ ਕਰਨ ਦਾ ਆਸਾਨ ਤਰੀਕਾ ਹੈ, ਕਿਸੇ ਭਗੌਣੇ ’ਚ ਪਾਣੀ ਖਿਲਾਰ ਲਓ ਅਤੇ ਉਸ ਦੀ ਭਾਫ ’ਚ ਧੱਬੇ ਵਾਲੀ ਥਾਂ ਨੂੰ ਰੱਖੋ ਇਸ ਤਰ੍ਹਾਂ ਧੱਬੇ ਦੂਰ ਹੋ ਜਾਣਗੇ ਧੱਬੇ ਦੂਰ ਕਰਕੇ ਉਸ ਨੂੰ ਹੈਂਗਰ ’ਤੇ ਲਟਕਾ ਦਿਓ ਸੁੱਕ ਜਾਣ ’ਤੇ ਪ੍ਰੈੱਸ ਕਰ ਦਿਓ ਜੇਕਰ ਤੁਸੀਂ ਇਸ ਤਰ੍ਹਾਂ ਸਾਵਧਾਨੀਆਂ ਵਰਤੋਂਗੇ ਤਾਂ ਗਰਮ ਕੱਪੜੇ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਣਗੇ ਅਤੇ ਬਿਲਕੁਲ ਨਵੇਂ ਪ੍ਰਤੀਤ ਹੋਣਗੇ -ਵੀਰ ਸੁਰਿੰਦਰ ਡੋਗਰਾ