ਬੇਪਰਵਾਹ ਸਾਈਂ ਜੀ ਨੇ ਪ੍ਰੇਮੀ ਦੀ ਜਾਨ ਬਚਾਈ | ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਰਹਿਮਤ
ਪ੍ਰੇਮੀ ਮੋਹਣ ਲਾਲ ਚੌਹਾਨ ਇੰਸਾਂ ਪੁੱਤਰ ਭਗਵਾਨ ਦਾਸ ਪਿੰਡ ਰਾਮਗੜ੍ਹ ਸੇਠਾਂ ਵਾਲਾ ਜ਼ਿਲ੍ਹਾ ਸੀਕਰ (ਰਾਜਸਥਾਨ) ਹਾਲ ਅਬਾਦ ਸੀ-458 ਬਰਿੱਜ ਵਿਹਾਰ ਜ਼ਿਲ੍ਹਾ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਤੋਂ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਇੱਕ ਅਲੌਕਿਕ ਕਰਿਸ਼ਮੇ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ:-
ਮੇਰੇ ਦੋ ਵੱਡੇ ਭਰਾ ਮਨੀ ਰਾਮ ਅਤੇ ਭੰਵਰ ਲਾਲ ਡੇਰਾ ਸੱਚਾ ਸੌਦਾ ਸਰਸਾ ਵਿੱਚ ਬੇਪਰਵਾਹ ਮਸਤਾਨਾ ਜੀ ਦੀ ਹਜ਼ੂਰੀ ਵਿੱਚ ਚਿਣਾਈ ਦੀ ਸੇਵਾ ਕਰਿਆ ਕਰਦੇ ਸਨ ਅਤੇ ਅੱਜ ਵੀ ਕਰਦੇ ਹਨ ਮੈਂ ਉਹਨਾਂ ਤੋਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਬਚਨ ਸੁਣੇ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਮੇਰੇ ਦਿਲ ਵਿੱਚ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕਰਨ ਦੀ ਪ੍ਰਬਲ ਇੱਛਾ ਬਣ ਗਈ ਉਹਨੀ ਦਿਨੀਂ, ਸੰਨ 1958 ਵਿੱਚ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦਾ ਰੋਹਤਕ ਸ਼ਹਿਰ ਵਿੱਚ ਸਤਿਸੰਗ ਸੀ ਖੁਸ਼ਕਿਸਮਤੀ ਨਾਲ ਮੈਂ ਵੀ ਉਹਨੀ ਦਿਨੀਂ ਰੋਹਤਕ ਸ਼ਹਿਰ ਵਿੱਚ ਹੀ ਚਿਣਾਈ ਦਾ ਕੰਮ ਕਰ ਰਿਹਾ ਸੀ ਬੇਪਰਵਾਹ ਜੀ ਉਸ ਸਮੇਂ ਅੱਠ ਦਿਨਾਂ ਤੱਕ ਰੋਹਤਕ ਵਿੱਚ ਰਹੇ ਮੈਂ ਰਾਤ ਦੇ ਸਮੇਂ ਸ਼ਹਿਨਸ਼ਾਹ ਜੀ ਦਾ ਸਤਿਸੰਗ ਸੁਣਦਾ ਅਤੇ ਦਿਨ ਦੇ ਸਮੇਂ ਆਪਣੇ ਕੰਮ ’ਤੇ ਚਲਿਆ ਜਾਂਦਾ ਸਤਿਗੁਰੂ ਦੇ ਦਰਸ਼ਨ ਕਰਕੇ ਤੇ ਬਚਨ ਸੁਣ ਕੇ ਮੈਨੂੰ ਬੇਅੰਤ ਖੁਸ਼ੀ ਮਿਲੀ ਬੇਪਰਵਾਹ ਜੀ ਨੇ ਮੈਨੂੰ ਅਨਾਜ ਮੰਡੀ ਰੋਹਤਕ ਦੇ ਸਤਿਸੰਗ ਵਿੱਚ ਨਾਮ ਦੀ ਅਨਮੋਲ ਦਾਤ ਬਖ਼ਸ਼ ਦਿੱਤੀ ਜਿਸ ਸਤਿਸੰਗ ’ਤੇ ਮੈਨੂੰ ਨਾਮ ਮਿਲਿਆ ਉਸ ਵਿੱਚ ਬੇਪਰਵਾਹ ਜੀ ਨੇ ਬਚਨ ਕੀਤੇ ਸਨ,
‘‘ਲੱਕੜ ਮੰਡੀ ਕੇ ਸੰਢੇ, ਖਾਤੇ ਹੋ, ਸੋ ਜਾਤੇ ਹੋ, ਭਜਨ ਕਰੋਗੇ ਤੋ ਕਾਲ ਤੁਮ੍ਹਾਰੇ ਪਾਸ ਨਹੀਂ ਆਏਗਾ’’
ਨਾਮ ਸ਼ਬਦ ਲੈਣ ਤੋਂ ਬਾਅਦ ਮੈਂ ਦਿੱਲੀ ਬਿਜਲੀ ਬੋਰਡ ਵਿੱਚ ਨੌਕਰੀ ’ਤੇ ਲੱਗ ਗਿਆ ਸੰਨ 1965 ਦੀ ਗੱਲ ਹੈ ਕਿ ਕੇਵਲ-ਪਾਰਕ ਜੋ ਅਜ਼ਾਦਪੁਰ ਮੰਡੀ ਅਤੇ ਆਦਰਸ਼ ਨਗਰ ਏ-ਦਿੱਲੀ ਦੇ ਨਜ਼ਦੀਕ ਹੈ, ਤੋਂ ਬਿਜਲੀ ਦੀ ਕੰਪਲੇਂਟ ਮਿਲੀ ਰਾਤ ਦਾ ਸਮਾਂ ਸੀ ਉੱਥੇ ਪਹੁੰਚ ਕੇ ਮਹਿਕਮੇ ਦੀ ਐਮਰਜੰਸੀ ਟੀਮ ਨੇ ਆਰਜੀ ਤਾਰ ਜੋੜ ਦਿੱਤੀ ਅਗਲੇ ਦਿਨ ਸੁਬ੍ਹਾ ਸਾਨੂੰ ਫਿਰ ਉਹੀ ਕੰਪਲੇਂਟ ਮਿਲੀ ਕਿ ਤਾਰ ਨੂੰ ਪੱਕੇ ਤੌਰ ’ਤੇ ਜੋੜ ਕੇ ਰੈਗੂਲਰ ਕਰ ਦਿਓ ਅਸੀਂ ਚਾਰ ਆਦਮੀ ਉਸ ਕੰਪਲੇਂਟ ਨੂੰ ਲੈ ਕੇ ਕੇਵਲ ਪਾਰਕ ਵਿੱਚ ਗਏ ਉਹਨਾਂ ਵਿੱਚ ਇੱਕ ਮੈਂ ਜੂਨੀਅਰ ਮਿਸਤਰੀ, ਦੂਜਾ ਸ੍ਰੀ ਤੇਜਾ ਸਿੰਘ ਸੀਨੀਅਰ ਮਿਸਤਰੀ ਅਤੇ ਦੋ ਮਜ਼ਦੂਰ ਸਨ ਮੈਂ ਥੱਲੇ ਦੇਖ ਕੇ ਆਪਣੇ ਸਰੀਰ ਦੀ ਸੇਫਟੀ ਕਰਕੇ ਤੇ ਨਾਲ ਰੱਸਾ ਲੈ ਕੇ ਖੰਭੇ ’ਤੇ ਚੜ੍ਹ ਗਿਆ ਜੋ ਟੈਂਪਰੇਰੀ ਤਾਰ ਜੋੜਿਆ ਹੋਇਆ ਸੀ, ਮੈਂ ਉਸ ਨੂੰ ਖੋਲ੍ਹ ਦਿੱਤਾ ਦੋਵੇਂ ਤਰਫ ਦੇ ਸਿਰਿਆਂ ਨੂੰ ਇੱਕ-ਇੱਕ ਤਾਰ ਕਰਕੇ ਆਪਣੇ ਪਾਸ ਰੱਸੇ ਵਿੱਚ ਅਟਕਾ ਕੇ ਰੱਖ ਦਿੱਤਾ ਰੱਸਾ ਥੱਲੇ ਤੱਕ ਲਟਕਿਆ ਹੋਇਆ ਸੀ
ਮੈਂ ਝੋਲੀ (ਸੇਫਟੀ) ਲੈ ਕੇ ਖੜ੍ਹਾ ਹੋ ਗਿਆ ਉਸ ਤਾਰ ਦਾ ਅੱਧਾ ਹਿੱਸਾ ਜ਼ਮੀਨ ’ਤੇ ਡਿੱਗਿਆ ਹੋਇਆ ਸੀ ਅਤੇ ਅੱਧਾ ਖੰਭੇ ’ਤੇ ਸੀ ਦੂਸਰੇ ਪੋਲ ਤੋਂ ਇੱਕ ਕੁਨੈਕਸ਼ਨ ਇੱਕ ਮਕਾਨ ਵਿੱਚ ਗਿਆ ਹੋਇਆ ਸੀ ਉਸ ਮਕਾਨ ਦੇ ਮੀਟਰ ਤੋਂ ਬੈਕ ਕਰੰਟ ਆ ਰਿਹਾ ਸੀ ਜਦੋਂ ਮੈਂ ਦੋਵਾਂ ਤਾਰਾਂ ਨੂੰ ਫੜ ਕੇ ਆਪਸ ਵਿੱਚ ਮਿਲਾਇਆ ਤਾਂ ਕਰੰਟ ਆ ਗਿਆ ਕਿਉਂਕਿ ਹੇਠਾਂ ਵਾਲੀ ਤਾਰ ਜੋ ਜ਼ਮੀਨ ’ਤੇ ਡਿੱਗੀ ਹੋਈ ਸੀ, ਉਹ ਅਰਥ ਬਣ ਗਈ ਅਤੇ ਦੂਜਾ ਫੇਸ ਬਣ ਗਿਆ ਜਿਸ ਦੇ ਕਾਰਨ ਮੈਨੂੰ ਕਰੰਟ ਲੱਗ ਗਿਆ ਮੈਂ ਬਿਜਲੀ ਦੀ ਤਾਰ ਨਾਲ ਚਿਪਟ ਗਿਆ ਮੇਰੀ ਗਰਦਨ ਝੁਕਦੇ-ਝੁਕਦੇ ਖੰਭੇ ਵੱਲ ਆਉਣ ਲੱਗੀ ਮੇਰੀ ਜਾਨ ਖ਼ਤਮ ਹੋਣ ਵਾਲੀ ਸੀ ਦਿਆਲੂ ਸਤਿਗੁਰੂ ਦੀ ਕਿਰਪਾ ਨਾਲ ਮੈਨੂੰ ਖਿਆਲ ਆਇਆ ਤਾਂ ਮੈਂ ਪੂਜਨੀਕ ਮਸਤਾਨਾ ਜੀ ਨੂੰ ਯਾਦ ਕੀਤਾ, ਹੇ ਸਾਈਂ ਜੀ, ਮੈਂ ਤਾਂ ਹੁਣ ਮਰ ਜਾਊਂਗਾ ਮੇਰੇ ਭਾਈ ਦੀ ਪੜ੍ਹਾਈ ਰਹਿ ਜਾਵੇਗੀ,
ਆਪ ਆ ਕੇ ਮੈਨੂੰ ਬਚਾਓ ਮੇਰੇ ’ਤੇ ਕਿਰਪਾ ਕਰੋ ਕਿਉਂਕਿ ਮੇਰਾ ਬਾਪ ਮਰ ਚੁੱਕਿਆ ਸੀ ਅਤੇ ਮੇਰਾ ਛੋਟਾ ਭਰਾ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ ਉਸੇ ਵਕਤ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਪਤਾ ਨਹੀਂ ਕਿੱਧਰੋਂ ਮੇਰੇ ਸਾਹਮਣੇ ਪ੍ਰਗਟ ਹੋ ਗਏ ਸ਼ਹਿਨਸ਼ਾਹ ਜੀ ਦੇ ਵਾਲ ਖੁੱਲ੍ਹੇ ਸਨ ਅਤੇ ਉਹਨਾਂ ਦੇ ਨਹਿਰੂ ਜਾਕੇਟ ਪਹਿਨੀ ਹੋਈ ਸੀ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਮੇਰੇ ਮੂੰਹੋਂ ਬਹੁਤ ਜ਼ੋਰ ਦੀ ਆਵਾਜ਼ ਨਿਕਲੀ, ਤਦ ਮੇਰੇ ਸਾਥੀਆਂ ਨੇ ਮੇਰੇ ਵੱਲ ਉੱਪਰ ਦੇਖਿਆ ਜਦੋਂ ਕਿ ਉਸ ਤੋਂ ਪਹਿਲਾਂ ਉਹ ਆਪਸ ਵਿੱਚ ਗੱਲਾਂ ਕਰ ਰਹੇ ਸਨ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਸੀ ਕਿ ਮੈਨੂੰ ਕਰੰਟ ਲੱਗ ਗਿਆ ਹੈ
ਤਦ ਮੇਰੇ ਸਾਥੀਆਂ ਨੇ ਰੱਸਾ ਹਿਲਾਇਆ ਰੱਸਾ ਹਿਲਾਉਣ ਨਾਲ ਮੇਰੇ ਹੱਥੋਂ ਤਾਰ ਛੁੱਟ ਗਈ ਅਤੇ ਮੇਰੀ ਜਾਨ ਬਚ ਗਈ ਇਸ ਪ੍ਰਕਾਰ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਮੈਨੂੰ ਮੌਤ ਦੇ ਪੰਜੇ ਵਿੱਚੋਂ ਛੁਡਾ ਕੇ ਮੇਰੀ ਜਾਨ ਬਚਾ ਲਈ
ਪੂਰਨ ਸਤਿਗੁਰੂ ਸਰਵ ਸਮਰੱਥ ਹੁੰਦਾ ਹੈ ਉਹ ਜੋ ਚਾਹੇ ਸੋ ਕਰ ਸਕਦਾ ਹੈ ਉਸ ਦੇ ਲਈ ਕੁਝ ਵੀ ਅਸੰਭਵ ਨਹੀਂ ਉਹ ਹਰ ਸੰਕਟ ਦੀ ਘੜੀ ਵਿੱਚ ਆਪਣੇ ਸ਼ਿਸ਼ ਦੀ ਮੱਦਦ ਕਰਦਾ ਹੈ ਜੇਕਰ ਸ਼ਿਸ਼ ਸਤਿਗੁਰੂ ਨੂੰ ਸੱਚੇ ਹਿਰਦੇ (ਪੂਰੀ ਤੜਫ) ਨਾਲ ਪੁਕਾਰਦਾ ਹੈ ਤਾਂ ਸਤਿਗੁਰੂ ਨੂੰ ਆਪਣੇ ਸ਼ਿਸ਼ ਦੀ ਮੱਦਦ ਲਈ ਆਉਣਾ ਹੀ ਪੈਂਦਾ ਹੈ ਸਤਿਗੁਰੂ ਦਾ ਹੱਥ ਬਹੁਤ ਲੰਬਾ ਹੈ, ਚਾਹੇ ਸ਼ਿਸ਼ ਸੱਤ ਸਮੁੰਦਰਾਂ ਤੋਂ ਪਾਰ ਕਿਉਂ ਨਾ ਹੋਵੇ, ਉਹ ਉੱਥੇ ਵੀ ਆਪਣੇ ਸ਼ਿਸ਼ ਦੀ ਪਲ-ਪਲ ਸੰਭਾਲ ਕਰਦਾ ਰਹਿੰਦਾ ਹੈ