Here's how to decorate your home garden

ਇੰਜ ਸਜਾਓ ਆਪਣੀ ਘਰੇਲੂ ਬਗੀਚੀ ਨੂੰ
ਧਿਆਨ ਰਹੇ ਕਿ ਕੁਝ ਪੌਦੇ ਵੱਧ ਕੋਮਲ ਤੇ ਸੁੰਦਰ ਹੁੰਦੇ ਹਨ, ਜਿਵੇਂ ਮਨੀਪਲਾਂਟ ਆਦਿ, ਇਨ੍ਹਾਂ ਨੂੰ ਤੇਜ ਧੁੱਪ ਤੋਂ ਜ਼ਰੂਰ ਬਚਾਓ, ਨਹੀਂ ਤਾਂ ਸੂਰਜ ਦੀ ਗਰਮੀ ਨਾਲ ਉਨ੍ਹਾਂ ਨੂੰ ਸੁੱਕਣ ’ਚ ਜ਼ਰਾ ਵੀ ਦੇਰ ਨਹੀਂ ਲੱਗੇਗੀ ਇਸ ਤੋਂ ਇਲਾਵਾ ਤੁਸੀਂ ਕੱਚ ਦੇ ਭਾਂਡੇ ਜਾਂ ਕਿਸੇ ਟਰੇਅ ’ਚ ਵੀ ਇਨ੍ਹਾਂ ਛੋਟੇ-ਛੋਟੇ ਸਜਾਵਟੀ ਪੌਦਆਂ ਨੂੰ ਵਿਸ਼ੇਸ਼ ਜਗ੍ਹਾ ਦੇ ਕੇ ਉਨ੍ਹਾਂ ਦੀ ਖਾਸ ਦੇਖ-ਭਾਲ ਕਰਦੇ ਹੋਏ ਦਫ਼ਤਰਾਂ ਤੇ ਹੋਟਲਾਂ ਨੂੰ ਆਕਰਸ਼ਕ ਲੁੱਕ ਪ੍ਰਦਾਨ ਕਰ ਸਕਦੇ ਹੋਂ

ਘਰ ’ਚ ਮੌਜ਼ੂਦ ਛੋਟੀ ਜਿਹੀ ਬਗੀਚੀ ਜਿੱਥੇ ਪੂਰੇ ਘਰ ’ਚ ਬਦਲਾਅ ਲਿਆ ਦੇਵੇਗੀ, ਉੱਥੇ ਦੂਜੇ ਪਾਸੇ ਤੁਸੀਂ ਸਾਫ਼ ਹਵਾ ਦਾ ਸੁਖ ਵੀ ਲੈ ਸਕਦੇ ਹੋ ਇਸ ਲਈ ਸਾਰੀਆਂ ਥਾਵਾਂ ’ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਜਾਤੀਆਂ ਦੇ ਫੁੱਲ ਤੇ ਫਲਾਂ ਦੇ ਪੌਦੇ ਲਾ ਕੇ ਗਮਲਿਆਂ ਰਾਹੀਂ ਆਪਣੇ ਆਂਗਣ ਦੀ ਬਗੀਚੀ ਨੂੰ ਸੁੰਦਰ ਬਣਾਉਂਦੇ ਹੋਏ ਚੰਗੀ-ਤਰ੍ਹਾਂ ਮਹਿਕਾ ਸਕਦੇ ਹੋ ਜਾਂ ਇੰਜ ਕਹਿ ਲਓ ਕਿ ਤੁਸੀਂ ਆਪਣੇ ਛੋਟੇ ਜਿਹੇ ਘਰ ਦੇ ਅੰਦਰ ਗਮਲਿਆਂ ’ਚ ਪੌਦਿਆਂ ਨੂੰ ਲਾ ਕੇ ਇੱਕ ਚਲਦਾ-ਫਿਰਦਾ ਬਗੀਚਾ ਬਣਾ ਸਕਦੇ ਹੋਂ

ਉਂਜ ਵੀ ਘਰੇਲੂ ਬਗੀਚੀ ’ਚ ਗਮਲਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਗਮਲਿਆਂ ’ਚ ਲੱਗੇ ਸਜਾਵਟੀ ਪੌਦਿਆਂ ਨੂੰ ਅਸੀਂ ਆਪਣੀ ਇੱਛਾ ਅਨੁਸਾਰ ਕਿਤੇ ਵੀ ਜਗ੍ਹਾ ਬਦਲਦੇ ਹੋਏ ਨਵੀਂ ਲੁੱਕ ਅਤੇ ਆਕਰਸ਼ਕ ਰੂਪ ਦੇ ਸਕਦੇ ਹਾਂ ਇਸ ਦੌਰਾਨ ਤੁਸੀਂ ਬਗੀਚੀ ਦੀ ਸਜਾਵਟ ਤੋਂ ਇਲਾਵਾ ਘਰ ਦੀ ਅੰਦਰੂਨੀ ਸਜਾਵਟ ਜਿਵੇਂ ਘਰ ਦੇ ਛੱਜਿਆਂ, ਛੱਤਾਂ, ਪੌੜੀਆਂ ਦੇ ਕਿਨਾਰੇ, ਕਮਰੇ ਦੇ ਕੋਨਿਆਂ ’ਚ ਗਮਲਿਆਂ ਨੂੰ ਰੱਖ ਕੇ ਭਵਨ ’ਚ ਚਾਰ-ਚੰਨ ਲਾ ਸਕਦੇ ਹੋ ਨਾਲ ਹੀ, ਦਫ਼ਤਰ ਅਤੇ ਹੋਟਲਾਂ ਨੂੰ ਵੀ ਸਜਾਉਂਦੇ ਹੋਏ ਨਵਾਂ ਲੁੱਕ ਦਿੱਤਾ ਜਾ ਸਕਦਾ ਹੈ


ਵੇਖਣ ’ਚ ਆਉਂਦਾ ਹੈ ਕਿ ਵੱਡੇ-ਵੱਡੇ ਵਿਸ਼ਾਲ ਘਰਾਂ ਦੇ ਅੰਦਰ ਛੋਟੇ ਗਾਰਡਨ ਤਿਆਰ ਕਰਦੇ ਸਮੇਂ ਲੋਕਾਂ ਵੱਲੋਂ ਸਜਾਉਣ ਲਈ ਗਲਾਸ ਬਾਊਲ ਗਾਰਡਨ ਦਾ ਨਿਰਮਾਣ ਕਰਵਾਇਆ ਜਾਂਦਾ ਹੈ ਧਿਆਨ ਦੇਣ ਵਾਲੀ ਗੱਲ ਇੱਥੇ ਇਹ ਹੈ ਕਿ ਗਲਾਸ ਬਾਊਲ ’ਚ ਪਾਣੀ ਦੀ ਜਗ੍ਹਾ ਰੰਗ-ਬਿਰੰਗੇ ਪੱਥਰ ਤੇ ਮਿੱਟੀ ਦਾ ਬਹੁਤ ਜ਼ਿਆਦਾ ਪ੍ਰਯੋਗ ਅਮਲ ’ਚ ਲਿਆਂਦਾ ਜਾਂਦਾ ਹੈ ਇਸ ਲਈ ਜੈਪਨੀਜ਼ ਟਰੇਅ ਅਰੇਂਜਮੈਂਟ ਵਾਂਗ ਗਲਾਸ ਬਾਊਲ ਗਾਰਡਨ ’ਚ ਵੀ ਤੁਸੀਂ ਸਾਰੇ ਇੰਡੋਰ ਪਲਾਂਟਸ ਲਾ ਸਕਦੇ ਹੋ ਪਰੰਤੂ ਯਾਦ ਰਹੇ ਕਿ ਬਾਊਲ ਦੀ ਲੰਬਾਈ ਬਹੁਤ ਜ਼ਿਆਦਾ ਨਹੀਂ ਹੁੰਦੀ ਹੋਰ ਤਾਂ ਹੋਰ ਉਸ ਦਾ ਮੂੰਹ ਉੱਪਰ ਵੱਲ ਕਾਫ਼ੀ ਛੋਟਾ ਹੁੰਦਾ ਹੈ ਸੋ, ਇਸ ’ਚ ਇੱਕ ਜਾਂ ਦੋ ਪੌਦੇ ਲਾਓ ਤਾਂ ਹੀ ਬਿਹਤਰ ਹੋਵੇਗਾ, ਜਦੋਂਕਿ ਹੋਰ ਦੂਜੇ ਪਾਸੇ ਜੈਪਨੀਜ ਟਰੇਅ ਅਰੇਂਜਮੈਂਟ ਸਮੇਂ ਸਭ ਤੋਂ ਖਾਸ ਗੱਲ ਪੌਦਿਆਂ ਦੀ ਲੰਬਾਈ ਅਤੇ ਉਨ੍ਹਾਂ ਦੇ ਰੰਗਾਂ ’ਚ ਤਾਲਮੇਲ ਬਿਠਾਉਣਾ ਹੁੰਦਾ ਹੈ

ਤੁਸੀਂ ਚਾਹੋ ਤਾਂ ਇਸ ਟਰੇਅ ’ਚ ਮਿੱਟੀ ਦੇ ਖਿਡੌਣੇ ਵੀ ਲਾ ਕੇ ਸਜਾ ਸਕਦੇ ਹੋ ਇਹੀ ਨਹੀਂ, ਦੋ ਦਿਨਾਂ ’ਚ ਇੱਕ ਵਾਰ ਪਾਣੀ ਦਿੰਦੇ ਹੋਏ ਘਰ ਦੀ ਇੰਟੀਰੀਅਰ ਦੀ ਤਰ੍ਹਾਂ ਖਾਸ ਇਸ ਅਰੇਂਜਮੈਂਟ ’ਚ ਵੀ ਸਮੇਂ-ਸਮੇਂ ’ਤੇ ਵਿਸ਼ੇਸ਼ ਪਰਿਵਰਤਨ ਲਿਆ ਕੇ ਘਰ ਦੀ ਸਜਾਵਟ ’ਚ ਬਦਲਾਅ ਵਿਖਾ ਸਕਦੇ ਹੋ ਜਿੱਥੋਂ ਤੱਕ ਗੱਲ ਗਮਲਿਆਂ ਦੀ ਆਉਂਦੀ ਹੈ, ਤਾਂ ਮਿੱਟੀ ਦੇ ਗਮਲਿਆਂ ਨੂੰ ਤੁਸੀਂ ਘਰ ਤੋਂ ਬਾਹਰ ਜਗ੍ਹਾ ਦੇ ਅਨੁਸਾਰ ਉਪਯੋਗ ’ਚ ਲਿਆਓ ਜਦੋਂਕਿ ਸੀਮੈਂਟ ਦੇ ਗਮਲੇ ਸਥਾਈ ਹੁੰਦੇਹ ਨ ਅਤੇ ਜਲਦੀ ਟੁੱਟਦੇ ਨਹੀਂ ਇਸ ਲਈ ਇਨ੍ਹਾਂ ਨੂੰ ਘਰ ਦੇ ਅੰਦਰ ਸੁੰਦਰਤਾ ਵਧਾਉਣ ਲਈ ਵਰਤਿਆ ਜਾ ਸਕਦਾ ਹੈ

ਇਸ ਤੋਂ ਇਲਾਵਾ, ਲੱਕੜ ਦੇ ਗਮਲਿਆਂ ਨੂੰ ਤੁਸੀਂ ਕੰਧਾਂ ’ਤੇ ਟੰਗ ਕੇ ਜੇ ਵੱਧ ਸ਼ੋਭਾ ਵਧਾਉਂਦੇ ਹੋ ਤਾਂ ਕਿਤੇ ਵਧੀਆ ਪ੍ਰਤੀਤ ਹੋਵੇਗਾ ਇਸ ਤਰ੍ਹਾਂ ਤੁਸੀਂ ਇਸ ’ਚ ਨਕਲੀ ਫੁੱਲਾਂ ਲਈ ਬਾਂਸ ਦੀ ਬਣੀ ਟੋਕਰੀ ਨੂੰ ਵਰਤੋਂ ’ਚ ਲਿਆਓ ਤਾਂ ਕਿਤੇ ਬਿਹਤਰ ਸਾਬਤ ਹੋਵੇਗਾ ਇਸ ਲਈ ਆਪਣੀ ਘਰੇਲੂ ਬਗੀਚੀ ਦੀ ਦੇਖਭਾਲ ਵੀ ਕਰਦੇ ਰਹੋ

ਗਰਮੀ ਦੀ ਰੁੱਤ ’ਚ ਰੋਜ਼ਾਨਾ ਅਤੇ ਸਰਦ ਰੁੱਤ ’ਚ ਦੋ ਦਿਨ ’ਚ ਇੱਕ ਵਾਰ ਪਾਣੀ ਪਾਓ ਗਮਲਿਆਂ ’ਚ ਪਾਣੀ ਦਿੰਦੇ ਸਮੇਂ ਯਾਦ ਰੱਖੋ ਕਿ ਪਾਣੀ ਓਨੀ ਮਾਤਰਾ ’ਚ ਹੀ ਦਿਓ ਜਿੰਨਾ ਗਮਲਾ ਸੋਖ ਸਕੇ ਗਮਲੇ ’ਚ ਪਾਣੀ ਰੁਕਣਾ ਨਹੀਂ ਚਾਹੀਦਾ ਇਸ ਲਈ ਗਮਲੇ ਦੇ ਹੇਠਾਂ ਵਾਲਾ ਛੇਕ ਜ਼ਰੂਰ ਖੋਲ੍ਹ ਦਿਓ, ਕਿਉਂਕਿ ਉਹ ਬੰਦ ਨਹੀਂ ਹੋਣਾ ਚਾਹੀਦਾ ਗਮਲਿਆਂ ’ਚ ਲੱਗੇ ਫੁੱਲਾਂ ਦੇ ਪੌਦੇ ਨੂੰ ਹਰ ਸਾਲ ਮੌਸਮ ਦੇ ਅਨੁਸਾਰ ਬਦਲਦੇ ਰਹੋ ਅਤੇ ਜਗ੍ਹਾ ’ਚ ਵੀ ਤਬਦੀਲੀ ਕਰੋ ਇਸ ਤੋਂ ਇਲਾਵਾ ਘਰੇਲੂ ਬਗੀਚੀ ਬਦਲੀ-ਬਦਲੀ ਅਤੇ ਸੁੰਦਰ ਵਿਖਾਈ ਦੇਵੇਗੀ, ਜਿਸ ਨੂੰ ਵੇਖ ਕੇ ਹਰ ਕਿਸੇ ਦਾ ਮਨ ਇਸ ’ਚ ਵਿਚਰਨ ਲਈ ਕਰੇਗਾ
– ਅਨੂਪ ਮਿਸ਼ਰਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!