ਬੱਚਿਆਂ ਦੇ ਹੋਮਵਰਕ ‘ਚ ਕਰੋ ਮੱਦਦ ਸਕੂਲੀ ਸਿੱਖਿਆ ਕਿਸੇ ਬੱਚੇ ਦੇ ਜੀਵਨ ਦੀ ਨੀਂਹ ਹੁੰਦੀ ਹੈ ਜੇਕਰ ਨੀਂਹ ਸਹੀ ਪਾਈ ਜਾਵੇ, ਤਾਂ ਇਮਾਰਤ ਮਜ਼ਬੂਤ ਅਤੇ ਬੁਲੰਦ ਹੋਵੇਗੀ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚੇ ਲਈ ਸਹੀ ਸਕੂਲ ਚੁਣੋ
ਪਰ ਸਿਰਫ਼ ਸਕੂਲ ਚੁਣ ਕੇ ਉਸ ‘ਚ ਬੱਚਿਆਂ ਦਾ ਦਾਖਲਾ ਕਰਾ ਦੇਣ ਨਾਲ ਤੁਹਾਡੀਆਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਹੋ ਜਾਂਦੀਆਂ ਤੁਹਾਨੂੰ ਬੱਚੇ ਦੀ ਸਕੂਲੀ ਸਿੱਖਿਆ ਦਾ ਹਿੱਸੇਦਾਰ ਬਣਨਾ ਪਵੇਗਾ
ਹੋਮਵਰਕ ‘ਚ ਉਸ ਦੀ ਮੱਦਦ ਕਰਨੀ ਪਵੇਗੀ ਬੱਚੇ ਨੂੰ ਸਕੂਲੀ ਸਿੱਖਿਆਂ ਦੇ ਗੁਰ ਸਿਖਾਉਣੇ ਹੋਣਗੇ, ਤਾਂ ਕਿ ਸਰੀਰਕ ਅਤੇ ਮਾਨਸਿਕ ਤੌਰ ‘ਤੇ ਉਸ ਦੇ ਸ਼ਖਸੀਅਤ ਦਾ ਪੂਰਾ-ਪੂਰਾ ਵਿਕਾਸ ਹੋ ਸਕੇ ਜਾਣੋ
Table of Contents
ਸਕੂਲੀ ਸਿੱਖਿਆ’ ਨਾਲ ਸਬੰਧਿਤ ਇਹ ਕੁਝ ਗੱਲਾਂ:-
ਬੱਚਿਆਂ ਦੇ ਹੋਮਵਰਕ ‘ਚ ਮੱਦਦ ਕਰੋ
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਸਕੂਲ ‘ਚ ਚੰਗਾ ਪ੍ਰਦਰਸ਼ਨ ਕਰੇ ਤਾਂ ਤੁਹਾਨੂੰ ਉਸ ਦੀ ਪੜ੍ਹਾਈ ਅਤੇ ਰੋਜ਼ਾਨਾ ਦੀ ਜ਼ਿੰਦਗੀ ‘ਚ ਹਿੱਸਾ ਵੰਡਣਾ ਪਵੇਗਾ ਇਸ ਤਰ੍ਹਾਂ ਤੁਸੀਂ ਉਸ ਨੂੰ ਘਰ ਦੇ ਕਿਸੇ ਕੰਮ ਨੂੰ ਖਾਸ ਤਰੀਕੇ ਨਾਲ ਕਰਨਾ ਸਿਖਾ ਸਕਦੇ ਹੋ, ਉਸ ਨੂੰ ਦਿਲਚਸਪੀ ਲੈਂਦੇ ਹੋਏ ਆਪਣਾ ਹੋਮਵਰਕ ਪੂਰਾ ਕਰਨਾ ਸਿਖਾ ਸਕਦੇ ਹੋ ਸਾਕਾਰਤਮਕ (ਪਾਜ਼ੀਟਿਵ) ਰਵੱਈਆ ਅਪਣਾਓ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਸਕੂਲ ਜਾਣ ਅਤੇ ਹੋਮਵਰਕ ਨੂੰ ਲੈ ਕੇ ਪਾਜ਼ੀਟਿਵ (ਸਕਾਰਾਤਮਕ) ਨਜ਼ਰੀਆ ਰੱਖਣਾ ਚਾਹੀਦਾ ਹੈ ਜਾਣਕਾਰਾਂ ਤੋਂ ਸਲਾਹ ਲਓ ਕਿ ਕਿਵੇਂ ਤੁਸੀਂ ਬੱਚੇ ਨੂੰ ਸਕੂਲ ਅਤੇ ਉਸ ਤੋਂ ਬਾਅਦ ਅੱਗੇ ਰਹਿਣ ‘ਚ ਮੱਦਦ ਕਰ ਸਕਦੇ ਹੋ
ਹੋਮਵਰਕ ‘ਚ ਮੱਦਦ ਦੇ ਨੁਸਖੇ ਲੱਭੋ
ਤੁਸੀਂ ਉਨ੍ਹਾਂ ਜ਼ਰੂਰੀ ਗੱਲਾਂ ਨੂੰ ਜਾਣਨ ਦੀ ਕੋਸ਼ਿਸ਼ ਕਰੋ ਜਿਨ੍ਹਾਂ ਨੂੰ ਅਪਣਾ ਕੇ ਤੁਹਾਡਾ ਬੱਚਾ ਹੋਮਵਰਕ ਜ਼ਰੂਰ ਪੂਰਾ ਕਰੇ
ਇੰਟਰਨੈੱਟ ਤੋਂ ਜਾਣਕਾਰੀ ਇਕੱਠੀ ਕਰੋ ਬੱਚਿਆਂ ਦੇ ਹੋਮਵਰਕ ਅਤੇ ਸਕੂਲ ‘ਚ ਚੰਗੇ ਪ੍ਰਦਰਸ਼ਨ ‘ਚ ਤੁਸੀਂ ਕਿਵੇਂ ਮੱਦਦ ਕਰ ਸਕਦੇ ਹੋ, ਇਸ ਦੀ ਜਾਣਕਾਰੀ ਤੁਹਾਨੂੰ ਇੰਟਰਨੈੱਟ ਤੋਂ ਵੀ ਮਿਲ ਸਕਦੀ ਹੈ
ਹੋਮਵਰਕ ਲਈ ਸਹੀ ਥਾਂ ਚੁਣੋ
ਘਰ ‘ਚ ਅਜਿਹੀ ਥਾਂ ਲੱਭੋ ਜਾਂ ਤਿਆਰ ਕਰੋ, ਜਿੱਥੇ ਬੱਚਾ ਆਪਣਾ ਹੋਮਵਰਕ ਪੂਰਾ ਕਰ ਸਕੇ ਅਜਿਹੀ ਥਾਂ ਜਿੱਥੇ ਬੱਚੇ ਦੇ ਨਾਲ ਤੁਸੀਂ ਵੀ ਆਪਣਾ ਕੰਮ ਪੂਰਾ ਕਰ ਸਕੋ ਇਹ ਹਨ ਕੁਝ ਉਪਾਅ-
- ਇੱਕ ਸ਼ਾਂਤ ਅਤੇ ਪੱਕੀ ਥਾਂ ਚੁਣੋ ਹਰ ਦਿਨ ਅਜਿਹਾ ਸਮਾਂ ਤੈਅ ਕਰੋ ਜਦੋਂ ਸ਼ੋਰ-ਸ਼ਰਾਬੇ ਵਾਲੀ ਗਤੀਵਿਧੀ ਨਾ ਹੋਵੇ ਭਾਵ ਉਸ ਸਮੇਂ ਟੀਵੀ, ਰੇਡੀਓ, ਵੀਡੀਓ ਗੇਮ ਅਤੇ ਖੇਡ ਦਾ ਸ਼ੋਰ ਨਾ ਹੋਵੇ
- ਸਹੀ ਥਾਂ ਚੁਣੋ ਬੈੱਡਰੂਮ ‘ਚ ਇੱਕ ਡੈਸਕ ਹੋਵੇ ਤਾਂ ਚੰਗਾ ਹੈ ਪਰ ਕਿਚਨ ਟੇਬਲ ਜਾਂ ਘਰ ਦੇ ਕਿਸੇ ਕੋਨੇ ‘ਚ ਹੋਮਵਰਕ ਕਰਨਾ ਜ਼ਿਆਦਾ ਵਧੀਆ ਹੈ
- ਤੈਅ ਕਰੋ ਕਿ ਤੁਹਾਡੇ ਬੱਚੇ ਦੇ ਹੋਮਵਰਕ ਦੀ ਥਾਂ ‘ਤੇ ਪੂਰੀ ਰੌਸ਼ਨੀ ਹੋਵੇ, ਚਾਹੇ ਲਾਇਟ ਹੋਵੇ ਜਾਂ ਉੱਥੇ ਖਿੜਕੀ ਤੋਂ ਚੰਗੀ ਰੌਸ਼ਨੀ ਆਉਂਦੀ ਹੋਵੇ
- ਪੈਨਸਲ, ਰਬੜ, ਪੈੱਨ, ਪੇਪਰ ਇੱਕ ਬਾਕਸ ‘ਚ ਕੋਲ ਹੀ ਰੱਖੇ ਹੋਣ
- ਬੱਚਿਆਂ ਦੀਆਂ ਕਿਤਾਬਾਂ ਲਈ ਇੱਕ ਅਲਮਾਰੀ ਰੱਖੋ ਇਸ ਅਲਮਾਰੀ ‘ਚ ਸ਼ਬਦਕੋਸ਼ (ਡਿਕਸ਼ਿਨਰੀ), ਕਹਾਣੀ ਦੀ ਕਿਤਾਬ, ਸਕੂਲ ਪ੍ਰੋਜੈਕਟ, ਜਾਂ ਮਨੋਰੰਜਨ ਦੀਆਂ ਕਿਤਾਬਾਂ ਰੱਖੀਆਂ ਜਾ ਸਕਦੀਆਂ ਹਨ
- ਬੱਚਿਆਂ ਦੇ ਨਾਲ ਮਿਲ ਕੇ ਹੋਮਵਰਕ ਦੀ ਜਗ੍ਹਾ ਨੂੰ ਸਜਾਓ ਪੈਨਸਲ ਨਾਲ ਕੁਝ ਤਸਵੀਰ ਜਾਂ ਕਲਾਕਾਰੀ ਕਰਕੇ ਮਨੋਰੰਜਨ ਕਰ ਸਕਦੇ ਹੋ ਹੋਮਵਰਕ ਦੀ ਜਗ੍ਹਾ ਪੌਦੇ ਜਾਂ ਫੁੱਲਦਾਨੀ ਰੱਖ ਕੇ ਉਸ ਜਗ੍ਹਾ ਨੂੰ ਹੋਰ ਖਾਸ ਬਣਾ ਸਕਦੇ ਹੋ