ਦੂਜਿਆਂ ਦੇ ਦੁੱਖ ’ਚ ਸੁਹਿਰਦਤਾ ਦਾ ਭਾਵ ਰੱਖੋ
ਦੂਜੇ ਦੇ ਦੁੱਖ ਦਾ ਮਨੁੱਖ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਤੱਕ ਉਹ ਖੁਦ ਉਸਦਾ ਸਵਾਦ ਨਹੀਂ ਚੱਖ ਲੈਂਦਾ ਆਪਣੀਆਂ ਪ੍ਰੇਸ਼ਾਨੀਆਂ ਨਾਲ ਮਨੁੱਖ ਬਹੁਤ ਹੀ ਦੁਖੀ ਹੁੰਦਾ ਹੈ ਉਹ ਚਾਹੁੰਦਾ ਹੈ ਕਿ ਸਾਰੇ ਉਸ ਨਾਲ ਹਮਦਰਦੀ ਰੱਖਣ ਉਸ ਦਾ ਧਿਆਨ ਰੱਖਣ ਅਤੇ ਉਸ ਦੀ ਪਰਵਾਹ ਕਰਨ
ਬੜੇ ਦੁੱਖ ਦੀ ਗੱਲ ਹੈ ਕਿ ਉਸਦੇ ਇਨ੍ਹਾਂ ਦੁੱਖਾਂ ਨੂੰ ਦੂਜਾ ਕੋਈ ਵੀ ਸਮਝਣ ਲਈ ਤਿਆਰ ਨਹੀਂ ਹੁੰਦਾ ਉਸਦੇ ਦੁੱਖ ਸ਼ਾਇਦ ਉਸਦੇ ਆਪਣੇ ਹੀ ਹੁੰਦੇ ਹਨ ਕਿਸੇ ਦੇ ਵੀ ਮਨ ’ਚ ਉਸਦੇ ਪ੍ਰਤੀ ਹਮਦਰਦੀ ਦਾ ਭਾਵ ਨਹੀਂ ਆਉਂਦਾ ਸੰਭਵ ਹੈ ਦੂਜੇ ਦੇ ਦੁੱਖ ਨੂੰ ਮਹਿਸੂਸ ਕਰਨ ਦੀ ਭਾਵਨਾ ਪ੍ਰਦਰਸ਼ਿਤ ਕਰਨ ਲਈ ਹੀ ਇਹ ਲਕੋਕਤੀ ਪ੍ਰਚਲਨ ’ਚ ਹੈ-
‘ਜਾਕੀ ਨ ਫਟੇ ਬਿਆਈ ਸੋ ਕਿਆ ਜਾਨੇ ਪੀਰ ਪਰਾਈ’
ਇਸ ਅਖਾਣ ਦਾ ਅਰਥ ਹੈ ਕਿ ਜਦੋਂ ਤੱਕ ਮਨੁੱਖ ਦੇ ਆਪਣੇ ਪੈਰਾਂ ਦੀ ਬਿਆਈ ਨਹੀਂ ਪਾਟਦੀ, ਉਦੋਂ ਤੱਕ ਉਸਨੂੰ ਦੂਜਿਆਂ ਦੀ ਪੀੜ ਦਾ ਅਹਿਸਾਸ ਨਹੀਂ ਹੋ ਸਕਦਾ ਇਸ ਲੋਕ-ਉਕਤੀ (ਅਖਾਣ) ਦਾ ਸੰਦੇਸ਼ ਇਹ ਹੈ ਕਿ ਖੁਦ ਦੁੱਖ ਸਹਿਣ ਕੀਤੇ ਬਿਨਾਂ ਦੂਜੇ ਦੇ ਦੁੱਖ ਦਾ ਅਹਿਸਾਸ ਨਹੀਂ ਕੀਤਾ ਜਾ ਸਕਦਾ ਕੁਝ ਦਿਨ ਪਹਿਲਾਂ ਫੇਸਬੁੱਕ ’ਤੇ ਨਿਮਨ ਕਥਾ ਵਿਸ਼ਵਜੀਤ ਜੀ ਨੇ ਪੋਸਟ ਕੀਤੀ ਸੀ ਜੋ ਮੈਨੂੰ ਬਹੁਤ ਪ੍ਰੇਰਨਾਦਾਇਕ ਲੱਗੀ ਇਸ ’ਚ ਥੋੜ੍ਹੀ ਜਿਹੀ ਤਬਦੀਲੀ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ
ਇੱਕ ਬਾਦਸ਼ਾਹ ਆਪਣੇ ਕੁੱਤੇ ਨਾਲ ਨਦੀ ’ਚ ਕਿਸ਼ਤੀ ’ਤੇ ਯਾਤਰਾ ਕਰ ਰਿਹਾ ਸੀ ਉਸ ਕਿਸ਼ਤੀ ’ਚ ਹੋਰ ਯਾਤਰੀਆਂ ਨਾਲ ਇੱਕ ਦਾਰਸ਼ਨਿਕ ਵੀ ਬੈਠਾ ਹੋਇਆ ਸੀ ਕੁੱਤੇ ਨੇ ਪਹਿਲਾਂ ਕਦੇ ਕਿਸ਼ਤੀ ’ਚ ਸਫਰ ਨਹੀਂ ਕੀਤਾ ਸੀ, ਇਸ ਲਈ ਉਹ ਆਪਣੇ-ਆਪ ਨੂੰ ਸਹਿਜ਼ ਮਹਿਸੂਸ ਨਹੀਂ ਕਰ ਪਾ ਰਿਹਾ ਸੀ ਉਹ ਉੱਛਲ-ਕੁੱਦ ਰਿਹਾ ਸੀ ਅਤੇ ਕਿਸੇ ਨੂੰ ਵੀ ਚੈਨ ਨਾਲ ਨਹੀਂ ਬੈਠਣ ਦੇ ਰਿਹਾ ਸੀ
ਮਲਾਹ ਵੀ ਉਸ ਦੇ ਉੱਛਲਣ-ਕੁੱਦਣ ਤੋਂ ਪ੍ਰੇਸ਼ਾਨ ਹੋ ਰਿਹਾ ਸੀ ਉਸ ਨੂੰ ਅਜਿਹਾ ਲੱਗ ਰਿਹਾ ਸੀ ਕਿ ਇਸ ਸਥਿਤੀ ’ਚ ਯਾਤਰੀਆਂ ਦੀ ਹੜਬੜੀ ਨਾਲ ਕਿਸ਼ਤੀ ਡੁੱਬ ਜਾਵੇਗੀ ਕੁੱਤੇ ਦੇ ਨਾਲ-ਨਾਲ ਉਹ ਤਾਂ ਡੁੱਬੇਗਾ ਹੀ ਅਤੇ ਦੂਜਿਆਂ ਨੂੰ ਵੀ ਲੈ ਡੁੱਬੇਗਾ ਕੁੱਤਾ ਆਪਣੇ ਸੁਭਾਅ ਕਾਰਨ ਉੱਛਲਣ-ਕੁੱਦਣ ’ਚ ਲੱਗਾ ਹੋਇਆ ਸੀ ਅਜਿਹੀ ਸਥਿਤੀ ਕਾਰਨ ਉਹ ਬਾਦਸ਼ਾਹ ਵੀ ਗੁੱਸੇ ’ਚ ਸੀ ਪਰ ਕੁੱਤੇ ਨੂੰ ਸੁਧਾਰਨ ਦਾ ਕੋਈ ਉਪਾਅ ਉਸ ਨੂੰ ਸਮਝ ਨਹੀਂ ਆ ਰਿਹਾ ਸੀ
ਸਭ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਕਿਸ਼ਤੀ ’ਚ ਬੈਠੇ ਹੋਏ ਦਾਰਸ਼ਨਿਕ ਤੋਂ ਰਿਹਾ ਨਾ ਗਿਆ ਉਹ ਬਾਦਸ਼ਾਹ ਕੋਲ ਗਿਆ ਤੇ ਉਸਨੂੰ ਬੋਲਿਆ ਕਿ ਜੇਕਰ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਇਸ ਕੁੱਤੇ ਨੂੰ ਭਿੱਜੀ ਬਿੱਲੀ ਬਣਾ ਸਕਦਾ ਹਾਂ ਬਾਦਸ਼ਾਹ ਨੇ ਉਸ ਨੂੰ ਤੁਰੰਤ ਆਗਿਆ ਦੇ ਦਿੱਤੀ ਦਾਰਸ਼ਨਿਕ ਨੇ ਉੱਥੇ ਬੈਠੇ ਦੋ ਯਾਤਰੀਆਂ ਦਾ ਸਹਾਰਾ ਲਿਆ ਉਸਨੇ ਉਸ ਕੁੱਤੇ ਨੂੰ ਕਿਸ਼ਤੀ ’ਚੋਂ ਚੁੱਕ ਕੇ ਨਦੀ ’ਚ ਸੁੱਟ ਦਿੱਤਾ ਕੁੱਤਾ ਤੈਰਦਾ ਹੋਇਆ ਕਿਸ਼ਤੀ ਨੂੰ ਫੜਨ ਲੱਗਾ ਉਸਨੂੰ ਤਾਂ ਹੁਣ ਆਪਣੀ ਜਾਨ ਦੇ ਲਾਲੇ ਪੈ ਰਹੇ ਸਨ ਕੁਝ ਦੇਰ ਬਾਅਦ ਦਾਰਸ਼ਨਿਕ ਨੇ ਉਸਨੂੰ ਖਿੱਚ ਕੇ ਕਿਸ਼ਤੀ ’ਚ ਚੜ੍ਹਾ ਲਿਆ
ਹੁਣ ਉਹ ਕੁੱਤਾ ਚੁੱਪ ਕਰਕੇ ਜਾ ਕੇ ਇੱਕ ਨੁੱਕਰੇ ਬੈਠ ਗਿਆ ਕਿਸ਼ਤੀ ’ਚ ਬੈਠੇ ਯਾਤਰੀਆਂ ਨਾਲ ਬਾਦਸ਼ਾਹ ਨੂੰ ਵੀ ਉਸ ਕੁੱਤੇ ਦੇ ਬਦਲੇ ਹੋਏ ਵਿਹਾਰ ’ਤੇ ਬੜੀ ਹੈਰਾਨੀ ਹੋਈ ਬਾਦਸ਼ਾਹ ਨੇ ਦਾਰਸ਼ਨਿਕ ਤੋਂ ਪੁੱਛਿਆ ਕਿ ਇਹ ਪਹਿਲਾਂ ਤਾਂ ਉੱਛਲ-ਕੁੱਦ ਅਤੇ ਹਰਕਤਾਂ ਕਰ ਰਿਹਾ ਸੀ, ਹੁਣ ਦੇਖੋ ਕਿਵੇਂ ਇਹ ਪਾਲਤੂ ਬੱਕਰੀ ਵਾਂਗ ਬੈਠਾ ਹੈ
ਦਾਰਸ਼ਨਿਕ ਨੇ ਰਾਜੇ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਖੁਦ ਤਕਲੀਫ ਦਾ ਸਵਾਦ ਨਾ ਚੱਖਿਆ ਜਾਵੇ ਉਦੋਂ ਤੱਕ ਕਿਸੇ ਨੂੰ ਦੂਜੇ ਦੀ ਮੁਸੀਬਤ ਦਾ ਅਹਿਸਾਸ ਨਹੀਂ ਹੁੰਦਾ ਇਸ ਕੁੱਤੇ ਨੂੰ ਜਦੋਂ ਮੈਂ ਪਾਣੀ ’ਚ ਸੁੱਟਿਆ ਤਾਂ ਇਸ ਨੂੰ ਪਾਣੀ ਦੀ ਤਾਕਤ ਅਤੇ ਕਿਸ਼ਤੀ ਦੀ ਅਹਿਮੀਅਤ ਸਮਝ ਆ ਗਈ
ਇਹ ਕਥਾ ਸਾਨੂੰ ਇਹ ਸਮਝਾਉਂਦੀ ਹੈ ਕਿ ਦੂਜਿਆਂ ਦੇ ਦੁੱਖਾਂ ਤੇ ਪ੍ਰੇਸ਼ਾਨੀਆਂ ’ਚ ਉਨ੍ਹਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਅਤੇ ਨਾ ਹੀ ਇਹ ਸੋਚਣਾ ਚਾਹੀਦਾ ਹੈ ਕਿ ਉਹ ਕੰਮਚੋਰ ਹਨ ਉਹ ਕੰਮ ਤੋਂ ਜੀ ਚੁਰਾਉਣ ਕਾਰਨ ਬਹਾਨੇ ਬਣਾ ਰਹੇ ਹਨ ਉਸ ਸਮੇਂ ਜੇਕਰ ਉਹ ਅਸਲ ’ਚ ਦੁੱਖ ’ਚ ਹੋਣ ਤਾਂ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਉਨ੍ਹਾਂ ਨਾਲ ਹਮਦਰਦੀ ਪੂਰਵਕ ਵਿਹਾਰ ਕਰਨਾ ਚਾਹੀਦਾ ਹੈ ਹਰੇਕ ਮਨੁੱਖ ਨੂੰ ਸਦਾ ਹੀ ਸੁਹਿਰਦ ਬਣਨਾ ਚਾਹੀਦਾ ਹੈ ਉਸਨੂੰ ਦੂਜਿਆਂ ਦੀ ਪੀੜ ਨੂੰ ਮਹਿਸੂਸ ਕਰਕੇ ਉਸ ਦੀ ਮੱਦਦ ਲਈ ਆਪਣਾ ਹੱਥ ਅੱਗੇ ਵਧਾਉਣਾ ਚਾਹੀਦਾ ਹੈ
-ਚੰਦਰ ਪ੍ਰਭਾ ਸੂਦ