129ਵਾਂ ਪਾਵਨ ਅਵਤਾਰ ਦਿਵਸ (ਕੱਤਕ ਪੁਨਿਆਂ) ਮੁਬਾਰਕ dera sacha suda
ਢਾਹ ਦਿੱਤਾ, ਬਣਾ ਦਿੱਤਾ, ਇਹ ਬੇਪਰਵਾਹੀ ਖੇਡ 12 ਸਾਲ ਤੱਕ ਦੇਖ-ਦੇਖ ਕੇ ਦੁਨੀਆਂ ਹੈਰਾਨ ਹੁੰਦੀ ਰਹੀ ਲੋਕਾਂ ਵਿੱਚ ਇਹ ਗੱਲ ਪ੍ਰਸਿੱਧ ਹੋ ਗਈ ਕਿ ਉਹ ਸੱਚੇ ਸੌਦੇ ਵਾਲੇ ਬਾਬਾ ਜੀ ਆਏ ਹਨ, ਜੋ ਮਕਾਨ ਬਣਵਾਉਂਦੇ ਅਤੇ ਗਿਰਾਉਂਦੇ ਹਨ ਅਤੇ ਸਤਿਗੁਰ ਦੇ ਅਜਿਹੇ ਨਿਰਾਲੇ ਖੇਲ੍ਹ ਦੇਖਣ ਲਈ ਲੋਕ ਸੱਚੇ ਸੌਦੇ ਵੱਲ ਖਿੱਚੇ ਚਲੇ ਆਉਂਦੇ ਗਧਿਆਂ, ਊਠਾਂ, ਬਲਦਾਂ ਨੂੰ ਬੂੰਦੀ ਖੁਆ ਦਿੱਤੀ, ਕੁੱਤਿਆਂ ਦੇ ਕੜਕ-ਕੜਕ ਨੋਟ ਬੰਨ੍ਹ ਕੇ ਭਜਾ ਦਿੱਤਾ ਅਤੇ ਲੋਕ ਨੋਟਾਂ ਲਈ ਪਿੱਛੇ ਭੱਜ ਉੱਠਦੇ ਅਤੇ ਤਾੜੀ ਮਾਰ ਕੇ ਕਹਿੰਦੇ, ਸਭ ਨੋਟਾਂ ਦੇ ਯਾਰ ਹਨ, ਸਤਿਗੁਰ ਦਾ ਯਾਰ ਤਾਂ ਕੋਈ-ਕੋਈ ਹੈ ਤਾਂ ਅਜਿਹੇ ਨਿਰਾਲੇ ਖੇਲ੍ਹ ਦੇਖ-ਦੇਖ ਕੇ ਲੋਕ ਹੈਰਾਨ ਹੋ ਜਾਂਦੇ ਤਾਂ ਅਜਿਹੀ ਅਲਮਸਤ ਫਕੀਰੀ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ ਦੁਨੀਆਂ ਨੂੰ ਰਾਮ-ਨਾਮ ਕਰਨਾ ਸਿਖਾਇਆ, ਰਾਮ-ਨਾਮ ਜਪਣਾ ਸਿਖਾਇਆ
ਬਿਲੋਚਿਸਤਾਨ ਸੇ ਆਇਆ ਕੋਈ ਵਣਜਾਰਾ,
ਰੂਹੋਂ ਕਾ ਵਪਾਰ ਕੀਆ
ਨਾਮ-ਪਟਾਰੀ ਦੇ ਕੇ ਮੌਲਾ ਨੇ,
ਕੁਲ ਮਾਲਕ ਦਰਸ਼ਾ ਦੀਆ
ਅਨਾਮੀ ਯੇ ਵਾਲੀ ਆਈ ਮੌਜ ਮਸਤਾਨੀ
ਸੱਚਖੰਡ-ਅਨਾਮੀ ਕਾ ਸੰਦੇਸ਼ ਦੀਆ
ਮਸਤਾਨਾ ਸ਼ਾਹ ਬਲੋਚਿਸਤਾਨੀ ਸ਼ਾਹਾਂ ਦੇ ਸ਼ਾਹ, ਸ਼ਹਿਨਸ਼ਾਹ ਖੁਦ ਰੂਹਾਨੀ ਫਕੀਰ ਬਣ ਕੇ ਧਰਤ ‘ਤੇ ਆਏ ਅਤੇ ਰਾਮ-ਨਾਮ ਦਾ ਐਸਾ ਡੰਕਾ ਵਜਾਇਆ ਕਿ ਰੂਹਾਂ ਨੂੰ ਮਸਤ ਕਰ ਦਿੱਤਾ ਮੌਜ ਮਸਤਾਨੀ ਨੇ ਰੂਹਾਂ ਨੂੰ ਦੋਹਾਂ ਜਹਾਨਾਂ ਵਿੱਚ ਆਪਣੀ ਮਸਤੀ ਦੇ ਰੰਗ ਵਿੱਚ ਰੰਗ ਦਿੱਤਾ
ਕੀ ਹੈ ਕੋਈ ਮਿਸਾਲ ਦੁਨੀਆਂ ‘ਤੇ ਜੋ ਜਿੰਦਾ-ਜੀਅ ਸਤਲੋਕ-ਸੱਚਖੰਡ ਦਿਖਾ ਦੇਵੇ? ਇਹ ਵੀ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ ਦੁਨੀਆਂ ਨੂੰ ਦੱਸਿਆ ਅਤੇ ਦਿਖਾਇਆ ਕਿ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ, ਜੋ ਆਪਣੇ ਸਤਿਗੁਰ ਸਾਈਂ ਸਾਵਣਸ਼ਾਹ ਜੀ ਦੇ ਬਚਨ ਅਨੁਸਾਰ ਦਰਗਾਹ ਵਿੱਚ ਮਨਜ਼ੂਰ ਕਰਵਾਇਆ ਕਿ ਜੋ ਇਹ ਨਾਅਰਾ ਬੋਲੇ ਉਸ ਦਾ ਮੌਤ ਜੈਸਾ ਭਿਆਨਕ ਕਰਮ ਵੀ ਟਲ ਸਕਦਾ ਹੈ ਸਤਿਗੁਰ ਸਾਵਣਸ਼ਾਹ ਤੋਂ ਐਸਾ ਨਾਮ ਮਨਜ਼ੂਰ ਕਰਵਾਇਆ, ਜਿਸ ਨੂੰ ਲੈਣ ਨਾਲ ਇੱਕ ਲੱਤ ਇੱਥੇ ਦੂਜੀ ਸੱਚਖੰਡ ਵਿੱਚ ਅਤੇ ਦੂਜੀ ਲੱਤ ਜੋ ਇਸ ਦੁਨੀਆਂ ਵਿੱਚ ਹੈ, ਉਸ ਨੂੰ ਵੀ ਸਹੀ ਸਲਾਮਤ ਰੱਖਣ ਲਈ ਇੱਕ ਸਰਲ ਉਪਾਅ ਰਾਮ-ਨਾਮ ਦਾ ਸਿਮਰਨ ਦੱਸਿਆ ਤਾਂ ਹੀ ਸਾਬਤ ਕਦਮ ਰਹਿ ਸਕੋਗੇ, ਜੇਕਰ ਸਿਮਰਨ ਭਗਤੀ ਇਬਾਦਤ ਕਰੋਗੇ, ਤਿੰਨਾਂ ਬਚਨਾਂ ‘ਤੇ ਸੌ ਫੀਸਦੀ ਪੱਕੇ ਰਹੋਗੇ ਅਤੇ ਹੱਕ-ਹਲਾਲ ਮਿਹਨਤ ਦੀ ਕਰਕੇ ਖਾਓਗੇ, ਨਾ ਇੱਥੇ ਕਮੀ ਰਹੇਗੀ ਨਾ ਉੱਥੇ ਦਰਗਾਹ ਵਿੱਚ ਕੋਈ ਕਮੀ ਆਏਗੀ
ਰਾਮ-ਨਾਮ ਦੀ ਸਫਲ ਕਮਾਈ, ਈਸ਼ਵਰ ਦੀ ਸੱਚੀ ਭਗਤੀ ਲਈ ਸਾਈਂ ਜੀ ਨੇ ਜੋ ਤਿੰਨ ਪ੍ਰਹੇਜ਼ ਦੱਸੇ ਕਿ ਅੰਡਾ-ਮਾਸ ਨਹੀਂ ਖਾਣਾ, ਸ਼ਰਾਬ ਨਹੀਂ ਪੀਣਾ, ਪਰਾਈ ਇਸਤਰੀ ਨੂੰ ਮਾਤਾ, ਭੈਣ, ਬੇਟੀ ਮੰਨਣਾ ਅਤੇ ਇਸਤਰੀਆਂ ਲਈ ਪਰ-ਪੁਰਸ਼ ਨੂੰ ਪਿਤਾ, ਭਾਈ, ਬੇਟਾ ਉਮਰ ਦੇ ਅਨੁਸਾਰ ਮੰਨਣਾ ਇਹ ਸੱਚਾ ਸੌਦਾ ਦੇ ਨਿਯਮਾਂ ਵਿੱਚ ਇੱਕ ਮੁੱਖ ਨਿਯਮ ਹੈ, ਜਿਸ ਨੂੰ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਤਨੋ-ਮਨੋ ਅਪਣਾਇਆ ਹੋਇਆ ਹੈ ਰਾਮ-ਨਾਮ ਕੁੱਲ ਮਾਲਕ ਦੀ ਭਗਤੀ ਦਾ ਐਸਾ ਸਰਲ ਤਰੀਕਾ ਸਾਈਂ ਮਸਤਾਨਾ ਜੀ ਮਹਾਰਾਜ ਨੇ ਦੁਨੀਆਂ ਨੂੰ ਦੱਸਿਆ ਅਤੇ ਇਸ ‘ਤੇ ਚੱਲਣਾ ਸਿਖਾਇਆ, ਜਿਸ ਨੂੰ ਅਪਣਾ ਕੇ ਅੱਜ ਕਰੋੜਾਂ ਘਰ ਅਬਾਦ ਹਨ ਜਿੱਥੇ ਪਹਿਲਾਂ ਨਰਕ ਵਰਗਾ ਰਹਿਣ-ਸਹਿਣ ਸੀ, ਪੂਜਨੀਕ ਬੇਪਰਵਾਹ ਜੀ ਦੇ ਬਚਨਾਂ ਨੂੰ ਆਪਣੇ ਜੀਵਨ ਦਾ ਅੰਗ ਬਣਾ ਲੈਣ ਤੋਂ ਬਾਅਦ ਸੜਦੇ-ਬਲਦੇ ਭੱਠ ਨੁਮਾ ਘਰ ਸਵਰਗ-ਜੰਨਤ ਦੇ ਨਜ਼ਾਰੇ ਬਣ ਗਏ, ਉੱਥੇ ਹੀ ਪੂਜਨੀਕ ਬੇਪਰਵਾਹ ਜੀ ਦੀ ਸੱਚੀ-ਸੁੱਚੀ ਸਿੱਖਿਆ ਨੇ ਕਰੋੜਾਂ ਜ਼ਿੰਦਗੀਆਂ ਨੂੰ ਅੰਮ੍ਰਿਤਮਈ ਬਣਾ ਦਿੱਤਾ ਲੋਕ ਨਸ਼ੇ ਤੇ ਬੁਰਾਈਆਂ ਛੱਡ ਕੇ ਮਿਹਨਤ ਦੀ ਕਰਕੇ ਖਾਣ ਲੱਗੇ
Table of Contents
ਪਵਿੱਤਰ ਜੀਵਨ ‘ਤੇ ਝਾਤ:-
ਪਰਮ ਪੂਜਨੀਕ ਪਰਮ ਸੰਤ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਿਤਾ ਸ੍ਰੀ ਪਿੱਲਾ ਮੱਲ ਜੀ ਦੇ ਘਰ ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੀ ਪਵਿੱਤਰ ਕੁੱਖ ਤੋਂ ਵਿਕਰਮੀ ਸੰਮਤ 1948 ਸੰਨ 1891 ਵਿੱਚ ਕੱਤਕ ਦੀ ਪੁੰਨਿਆ ਦੇ ਦਿਨ ਅਵਤਾਰ ਧਾਰਨ ਕੀਤਾ ਆਪ ਜੀ ਪਿੰਡ ਕੋਟੜਾ ਤਹਿਸੀਲ ਗੰਧੇਅ ਰਿਆਸਤ ਕਲਾਇਤ-ਬਲੋਚਿਸਤਾਨ ਜੋ ਕਿ ਪਾਕਿਸਤਾਨ ਵਿੱਚ ਹੈ, ਦੇ ਰਹਿਣ ਵਾਲੇ ਸਨ ਪਿੰਡ ਵਿੱਚ ਉਹਨਾਂ ਦੀ ਮਠਿਆਈ ਦੀ ਦੁਕਾਨ ਸੀ ਉਹ ਸ਼ਾਹ ਜੀ ਦੇ ਨਾਂਅ ਨਾਲ ਮਸ਼ਹੂਰ ਸਨ
ਪੂਜਨੀਕ ਮਾਤਾ-ਪਿਤਾ ਜੀ ਦੇ ਘਰ ਚਾਰ ਬੇਟੀਆਂ ਹੀ ਸਨ ਘਰ ਤੇ ਖਾਨਦਾਨ ਦੇ ਵਾਰਸ, ਪੁੱਤਰ ਪ੍ਰਾਪਤੀ ਦੀ ਉਹਨਾਂ ਦੇ ਦਿਲ ਵਿੱਚ ਪ੍ਰਬਲ ਤੜਫ ਸੀ ਸਾਧੂ-ਮਹਾਤਮਾਵਾਂ ਦੀ ਉਹ ਸੱਚੇ ਦਿਲ ਨਾਲ ਸੇਵਾ ਕਰਿਆ ਕਰਦੇ ਸਨ ਇੱਕ ਵਾਰ ਉਹਨਾਂ ਦੀ ਭੇਂਟ ਰੱਬ ਦੇ ਇੱਕ ਸੱਚੇ ਫਕੀਰ ਨਾਲ ਹੋਈ ਆਪਣੇ ਨੇਕ ਪਵਿੱਤਰ ਸੁਭਾਅ ਦੇ ਅਨੁਸਾਰ ਉਹਨਾਂ ਨੇ ਉਸ ਫਕੀਰ ਦੀ ਵੀ ਸੱਚੇ ਦਿਲ ਨਾਲ ਸੇਵਾ ਕੀਤੀ ਉਸ ਸੱਚੇ ਮਸਤ-ਮੌਲਾ ਫਕੀਰ ਨੇ ਉਹਨਾਂ ਦੇ ਹਿਰਦੇ ਦੀ ਪਵਿੱਤਰਤਾ ‘ਤੇ ਖੁਸ਼ ਹੋ ਕੇ ਬਚਨ ਕੀਤੇ, ਮਾਤਾ ਜੀ, ਪੁੱਤਰ ਦੀ ਕਾਮਨਾ ਈਸ਼ਵਰ ਆਪ ਦੀ ਜ਼ਰੂਰ ਪੂਰੀ ਕਰਨਗੇ ਉਸ ਫਕੀਰ ਬਾਬਾ ਨੇ ਕਿਹਾ ਕਿ ਪੁੱਤਰ ਤਾਂ ਆਪਦੇ ਘਰ ਜ਼ਰੂਰ ਜਨਮ ਲੈ ਲਵੇਗਾ, ਪਰ ਉਹ ਆਪਦੇ ਕੰਮ ਨਹੀਂ ਆਏਗਾ ਉਹ ਦੁਨੀਆ ਦਾ ਤਾਰਨਹਾਰਾ ਬਣ ਕੇ ਆਏਗਾ, ਦੁਨੀਆ ਨੂੰ ਤਾਰਨ ਲਈ ਆਏਗਾ, ਬੋਲੋ, ਆਪ ਨੂੰ ਜੇਕਰ ਮਨਜ਼ੂਰ ਹੈ ਪੂਜਨੀਕ ਮਾਤਾ-ਪਿਤਾ ਜੀ ਨੇ ਤੁਰੰਤ ਇਸ ‘ਤੇ ਆਪਣੀ ਸਹਿਮਤੀ ਦਿੱਤੀ ਕਿ ਸਾਨੂੰ ਅਜਿਹਾ ਵੀ ਮਨਜ਼ੂਰ ਹੈ
ਕਈ ਸਾਲਾਂ ਤੋਂ ਜਿਸ ਮਾਤਾ-ਪਿਤਾ ਨੂੰ ਆਪਣੇ ਵਾਰਸ, ਆਪਣੇ ਪੁੱਤਰ ਲਈ ਤੜਫ ਸੀ, ਪਰਮ ਪਿਤਾ ਪਰਮਾਤਮਾ ਨੇ ਉਸ ਮਸਤ ਮੌਲਾ, ਉਸ ਫਕੀਰ ਬਾਬਾ ਦੇ ਬਚਨ ਅਨੁਸਾਰ ਉਹਨਾਂ ਦੀ ਹਾਰਦਿਕ ਇੱਛਾ ਪੂਰੀ ਕੀਤੀ ਪੂਜਨੀਕ ਮਾਤਾ-ਪਿਤਾ ਜੀ ਨੂੰ ਪਰਮ ਪਿਤਾ ਪਰਮੇਸ਼ਵਰ ਤੋਂ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਰੂਪ ਵਿੱਚ ਬੇਟੇ ਦੀ ਸੌਗਾਤ ਪ੍ਰਾਪਤ ਹੋਈ ਅਜਿਹੀਆਂ ਮਹਾਨ ਹਸਤੀਆਂ ਜੀਵਾਂ ਦੇ ਉੱਧਾਰ ਲਈ ਸਮੇਂ-ਸਮੇਂ ਦੇ ਅਨੁਸਾਰ ਸ੍ਰਿਸ਼ਟੀ ‘ਤੇ ਆਪਣਾ ਅਵਤਾਰ ਧਾਰਨ ਕਰਦੀਆਂ ਆਈਆਂ ਹਨ ਵਰਣਨਯੋਗ ਹੈ ਕਿ ਅਜਿਹੀਆਂ ਅਤੀ ਪਵਿੱਤਰ ਹਸਤੀਆਂ ਦਾ ਜੀਵਨ ਆਮ ਲੋਕਾਂ ਨਾਲੋਂ ਇੱਕ ਤਰ੍ਹਾਂ ਨਾਲ ਬਿਲਕੁਲ ਅਲੱਗ ਤੇ ਨਿਵੇਕਲਾ ਹੁੰਦਾ ਹੈ ਦੂਜਿਆਂ ਦੇ ਮੁਕਾਬਲੇ ਅਜਿਹੀਆਂ ਪਵਿੱਤਰ ਹਸਤੀਆਂ ਦੇ ਜੀਵਨ ਤੇ ਕਿਰਿਆ-ਕਲਾਪਾਂ ਵਿੱਚ ਜ਼ਮੀਨ-ਆਸਮਾਨ ਦਾ ਫਰਕ ਹੁੰਦਾ ਹੈ
ਨੂਰੀ ਬਚਪਨ:-
ਪੂਜਨੀਕ ਬੇਪਰਵਾਹ ਜੀ ਦਾ ਨੂਰੀ ਬਚਪਨ ਆਪਣੇ ਆਪ ਵਿੱਚ ਇੱਕ ਮਿਸਾਲ ਸਵਰੂਪ ਸੀ ਬੇਪਰਵਾਹ ਸਾਈਂ ਜੀ ਦੇ ਬਚਪਨ ਦੇ ਨਿਰਾਲੇ ਨੂਰਾਨੀ ਚੋਜ਼ ਦੇਖ-ਦੇਖ ਲੋਕ ਹੈਰਾਨ ਹੋ ਜਾਂਦੇ ਆਪ ਜੀ ਦੇ ਜੀਵਨ- ਦਰਸ਼ਨ ਦੀ ਪਵਿੱਤਰਤਾ ਹਰ ਦੇਖਣ ਵਾਲੇ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਜੋ ਵੀ ਕੋਈ ਇਨਸਾਨ ਆਪ ਜੀ ਦੇ ਨੂਰੀ ਬਚਪਨ ਦੇ ਸਪਰਸ਼ ਨੂੰ ਪਾਉਂਦਾ, ਆਪ ਦਾ ਮਿਕਨਾਤੀਸੀ ਆਕਰਸ਼ਣ ਉਸ ਨੂੰ ਆਪਣੇ ਵੱਲ ਖਿੱਚ ਲੈਂਦਾ ਆਪ ਜੀ ਦਾ ਨੂਰੀ ਆਕਰਸ਼ਣ ਹੀ ਅਜਿਹਾ ਸੀ ਕਿ ਹਰ ਕੋਈ ਆਪ ਜੀ ਦੀ ਸੋਹਬਤ ਪਾਉਣ ਨੂੰ ਉਤਾਵਲਾ ਹੋ ਉੱਠਦਾ ਇਸ ਪ੍ਰਕਾਰ ਆਪ ਜੀ ਆਪਣੇ ਅਦਭੁੱਤ ਨੂਰੀ ਬਚਪਨ ਦੀਆਂ ਮੁਸਕਰਾਹਟਾਂ, ਬਚਪਨ ਦੀਆਂ ਆਪਣੀਆਂ ਨੂਰੀ ਖੇਡਾਂ, ਆਪਣੀਆਂ ਅਨੋਖੀਆਂ ਅਦਾਵਾਂ ਨਾਲ ਆਪਣੇ ਪੂਜਨੀਕ ਮਾਤਾ-ਪਿਤਾ ਜੀ ਨੂੰ ਤੇ ਆਪਣੇ ਆਸ-ਪੜੋਸ ਤੇ ਆਪਣੇ ਦਾਇਰੇ ਵਿੱਚ ਆਉਣ ਵਾਲੇ ਹਰ ਕਿਸੇ ਨੂੰ ਮਹਿਕਾਈ ਰੱਖਦੇ ਆਪ ਜੀ ਆਪਣੀਆਂ ਚਾਰ ਭੈਣਾਂ ਦੇ ਇਕੱਲੇ ਭਾਈ ਸਨ
ਆਪ ਜੀ ਖੱਤਰੀ ਵੰਸ਼ ਨਾਲ ਸੰਬੰਧ ਰੱਖਦੇ ਸਨ ਪੂਜਨੀਕ ਮਾਤਾ-ਪਿਤਾ ਜੀ ਨੇ ਆਪ ਜੀ ਦਾ ਨਾਂਅ ਖੇਮਾ ਮੱਲ ਜੀ ਰੱਖਿਆ ਸੀ, ਉਪਰੰਤ ਪੂਜਨੀਕ ਸਾਵਣ ਸ਼ਾਹ ਜੀ ਦੀ ਸੋਹਬਤ ਵਿੱਚ ਆਉਣ ‘ਤੇ ਉਹਨਾਂ ਨੇ ਆਪ ਜੀ ਦੀ ਈਸ਼ਵਰੀ ਮਸਤੀ ਅਤੇ ਸਤਿਗੁਰ ਦੇ ਪ੍ਰਬਲ ਪ੍ਰੇਮ ਤੋਂ ਖੁਸ਼ ਹੋ ਕੇ ਆਪ ਜੀ ਦਾ ਨਾਂਅ ਮਸਤਾਨਾ ਸ਼ਾਹ ਬਿਲੋਚਿਸਤਾਨੀ ਰੱਖ ਦਿੱਤਾ ਆਪ ਜੀ ਦੀ ਦਾਨਸ਼ੀਲਤਾ ਬਚਪਨ ਵਿੱਚ ਜ਼ਾਹਿਰ ਹੋ ਗਈ ਸੀ ਆਪ ਜੀ ਆਪਣੇ ਪਿਤਾ ਜੀ ਦੀ ਦੁਕਾਨ ਤੋਂ ਮਠਿਆਈ ਚੁੱਕ ਕੇ ਸਾਧੂ-ਮਹਾਤਮਾਵਾਂ ਨੂੰ ਖਵਾ ਦਿਆ ਕਰਦੇ ਅਤੇ ਉਮਰ ਦੇ ਪੜਾਅ ਦੇ ਨਾਲ ਦਾਨਸ਼ੀਲਤਾ ਦੇ ਭਾਵਾਂ ਦਾ ਦਾਇਰਾ ਵੀ ਵਧਦਾ ਗਿਆ
ਆਪ ਜੀ ਅਜੇ ਛੋਟੀ ਉਮਰ ਵਿੱਚ ਹੀ ਸਨ ਕਿ ਪੂਜਨੀਕ ਪਿਤਾ ਜੀ ਦਾ ਸਾਇਆ ਆਪ ਜੀ ਦੇ ਸਿਰ ਤੋਂ ਸਦਾ ਲਈ ਉੱਠ ਗਿਆ ਪੂਜਨੀਕ ਮਾਤਾ ਜੀ ਲਈ ਇਹ ਬਹੁਤ ਹੀ ਦੁੱਖ ਦੀ ਘੜੀ ਸੀ ਆਪ ਜੀ ਦੇ ਪਾਲਣ-ਪੋਸ਼ਣ ਤੇ ਪਰਿਵਾਰ ਦੀ ਸੰਭਾਲ ਦੀ ਐਨੀ ਵੱਡੀ ਜ਼ਿੰਮੇਵਾਰੀ ਇਕੱਲੇ ਪੂਜਨੀਕ ਮਾਤਾ ਜੀ ‘ਤੇ ਹੀ ਸੀ ਖੁਦ ਪਰਮ ਪਿਤਾ ਪਰਮਾਤਮਾ ਦਾ ਸਹਾਰਾ ਸੀ ਪੂਜਨੀਕ ਮਾਤਾ ਜੀ ਨੇ ਜਿੱਥੋਂ ਤੱਕ ਮਾਂ ਦਾ ਫਰਜ਼ ਨਿਭਾਇਆ, ਉੱਥੇ ਪਿਤਾ ਦੇ ਪਿਆਰ ਤੇ ਸੰਭਾਲ ਦੀ ਵੀ ਕਮੀ ਆਪ ਜੀ ਨੂੰ ਮਹਿਸੂਸ ਨਹੀਂ ਹੋਣ ਦਿੱਤੀ ਪੂਜਨੀਕ ਮਾਤਾ ਜੀ ਨੇ ਆਪਣੇ ਅਤਿ ਪਵਿੱਤਰ ਸੰਸਕਾਰਾਂ ਨੂੰ ਭਲੀ ਪ੍ਰਕਾਰ ਨਾਲ ਆਪ ਦੇ ਪਵਿੱਤਰ ਹਿਰਦੇ ਵਿੱਚ ਉਤਾਰਿਆ ਆਪ ਜੀ ਥੋੜ੍ਹਾ ਵੱਡੇ ਹੋਏ ਤਾਂ ਆਪਣੀ ਪੂਜਨੀਕ ਮਾਤਾ ਜੀ ਦੇ ਕੰਮ ਵਿੱਚ ਹੱਥ ਵਟਾਉਣ ਲੱਗੇ
ਰੋਜ਼ਾਨਾ ਵਾਂਗ ਇੱਕ ਦਿਨ ਆਪ ਜੀ ਪੂਜਨੀਕ ਮਾਤਾ ਜੀ ਦੁਆਰਾ ਬਣਾ ਕੇ ਦਿੱਤੀ ਖੋਏ ਦੀ ਮਠਿਆਈ ਵੇਚਣ ਲਈ ਘਰੋਂ ਨਿਕਲੇ ਤਾਂ ਰਸਤੇ ਵਿੱਚ ਆਪ ਜੀ ਨੂੰ ਇੱਕ ਸਾਧੂ ਬਾਬਾ ਮਿਲੇ ਉਹਨਾਂ ਨੇ ਮਠਿਆਈ ਖਾਣ ਦੀ ਇੱਛਾ ਜਤਾਈ, ‘ਬੱਚਾ, ਬਹੁਤ ਭੁੱਖ ਲੱਗੀ ਹੈ’ ਆਪ ਜੀ ਸਿਰ ਤੋਂ ਮਠਿਆਈ ਦਾ ਥਾਲ ਉਤਾਰ ਕੇ ਉਸ ਬਾਬਾ ਕੋਲ ਬੈਠ ਗਏ ਆਪ ਜੀ ਦਿੰਦੇ ਗਏ ਅਤੇ ਉਹ ਖਾਂਦੇ ਗਏ ਇਸ ਪ੍ਰਕਾਰ ਸਾਰੀ ਮਠਿਆਈ ਆਪ ਜੀ ਨੇ ਉਸ ਸਾਧੂ ਬਾਬਾ ਨੂੰ ਰਾਮ-ਨਾਮ ਦੀ ਕਥਾ-ਕਹਾਣੀ ਸੁਣਦੇ-ਸੁਣਾਂਦੇ ਹੋਏ ਖਵਾ ਦਿੱਤੀ ਸਾਧੂ ਬਾਬਾ ਨੇ ਤ੍ਰਿਪਤ ਹੋ ਕੇ ਕਿਹਾ, ‘ਬੱਚਾ! ਤੈਨੂੰ ਬਾਦਸ਼ਾਹੀ ਮਿਲੇਗੀ ਬਾਦਸ਼ਾਹੀ!’ ”ਬਾਬਾ ਤੂੰ ਕੂੜ ਬੋਲਦਾ ਹੈ” ਸਾਧੂ ਬਾਬਾ ਨੇ ਕਿਹਾ, ‘ਬੱਚਾ! ਮੈਂ ਅੱਲ੍ਹਾ-ਪਾਕ ਦੇ ਹੁਕਮ ਨਾਲ ਬੋਲਦਾ ਹਾਂ ਮੈਂ ਕੂੜ ਨਹੀਂ ਬੋਲਦਾ ਸੱਚਮੁੱਚ ਹੀ ਤੈਨੂੰ ਦੋਵਾਂ ਜਹਾਨਾਂ ਦੀ ਬਾਦਸ਼ਾਹੀ ਮਿਲੇਗੀ’
ਉਹ ਸਾਧੂ-ਬਾਬਾ ਕੌਣ ਸੀ, ਜੋ ਅੱਖ ਝਪਕਦੇ ਹੀ ਅੱਖਾਂ ਤੋਂ ਓਝਲ ਹੋ ਗਏ ਆਪ ਜੀ ਇਸ ਬਾਰੇ ਹੋਰ ਸੋਚਦੇ, ਥਾਲ ਵੀ ਖਾਲੀ ਅਤੇ ਹੱਥ ਵੀ ਖਾਲੀ ਦੇਖ ਕੇ ਧਿਆਨ ਆਇਆ ਕਿ ਮਾਤਾ ਜੀ ਨੂੰ ਜਾ ਕੇ ਕੀ ਕਹਾਂਗੇ ਆਪ ਜੀ ਨੇ ਉੱਥੇ ਇੱਕ ਦਿਹਾੜੀਦਾਰ ਖੇਤ ਮਜ਼ਦੂਰ ਦਾ ਕੰਮ ਕੀਤਾ ਇਸ ਕਦਰ ਜ਼ੋਰਦਾਰ ਤੇ ਲਗਨ ਨਾਲ ਕੰਮ ਕੀਤਾ ਕਿ ਵੱਡਿਆਂ ਨੂੰ ਵੀ ਮਾਤ ਦੇ ਦਿੱਤੀ ਉਹ ਜਿੰਮੀਂਦਾਰ ਕਿਸਾਨ ਭਾਈ ਖੁਦ ਵੀ ਆਪਦੇ ਕੰਮ ਤੇ ਆਪ ਦੀ ਛੋਟੀ ਉਮਰ ਨੂੰ ਦੇਖ ਕੇ ਹੈਰਾਨ ਸੀ ਉਹ ਜਿੰਮੀਂਦਾਰ ਭਾਈ ਆਪ ਜੀ ਦੇ ਨਾਲ ਆਪ ਜੀ ਦੇ ਘਰ ਤੱਕ ਆਇਆ ਅਤੇ ਪੂਜਨੀਕ ਮਾਤਾ ਜੀ ਨੂੰ ਮਿਲਿਆ ਮਜ਼ਦੂਰੀ ਪੂਜਨੀਕ ਮਾਤਾ ਜੀ ਨੂੰ ਦਿੰਦੇ ਹੋਏ ਉਸ ਨੇ ਆਪ ਜੀ ਦੀ ਕਰਮਠਤਾ ਤੇ ਲਗਨ ਦੀ ਸਾਰੀ ਗੱਲ ਦੱਸੀ ਉਸ ਨੇ ਇਹ ਵੀ ਕਿਹਾ ਕਿ ਆਪ ਦਾ ਬਾਲ(ਬੱਚਾ) ਵਾਕਿਆ ਹੀ ਕੋਈ ਵਿਸ਼ੇਸ਼ ਹਸਤੀ ਹੈ
ਪੂਜਨੀਕ ਮਾਤਾ ਜੀ ਨੇ ਆਪਣੇ ਲਾਲ ਨੂੰ ਆਪਣੀ ਛਾਤੀ ਨਾਲ ਲਾ ਕੇ ਬਹੁਤ ਪਿਆਰ ਦਿੱਤਾ ਫਰਜ਼ ਨਿਭਾਉਣ ਦਾ ਅਜਿਹਾ ਉਦਾਹਰਨ, ਫਰਜ਼ ਨਿਭਾਉਣ ਅਤੇ ਰੂਹਾਨੀਅਤ ਵਿੱਚ ਕਿਸ ਤਰ੍ਹਾਂ ਤਾਲਮੇਲ ਬਿਠਾਇਆ ਜਾਂਦਾ ਹੈ, ਸੱਚ ਵਿੱਚ ਇਹ ਆਪਣੇ-ਆਪ ਵਿੱਚ ਬੇਮਿਸਾਲ ਹੈ
ਸੱਚ ਦੀ ਤਲਾਸ਼:-
ਈਸ਼ਵਰ ਪ੍ਰਤੀ ਲਗਨ ਅਤੇ ਭਜਨ-ਬੰਦਗੀ ਦਾ ਸ਼ੌਂਕ ਆਪ ਜੀ ਦੇ ਅੰਦਰ ਬਚਪਨ ਤੋਂ ਸੀ ਜੋ ਕਿ ਪੂਜਨੀਕ ਮਾਤਾ-ਪਿਤਾ ਦੇ ਸ਼ੁੱਭ ਸੰਸਕਾਰਾਂ ਕਾਰਨ ਵੀ ਸੀ ਇਹੀ ਕਾਰਨ ਹੀ ਸੀ ਕਿ ਆਪ ਜੀ ਨੇ ਆਪਣੇ ਈਸ਼ਟ-ਦੇਵ ਦਾ ਇੱਕ ਛੋਟਾ ਜਿਹਾ ਮੰਦਰ ਵੀ ਬਣਾ ਰੱਖਿਆ ਸੀ ਅਤੇ ਉਸ ਵਿੱਚ ਸਤਿਨਰਾਇਣ ਭਗਵਾਨ ਦੀ ਸੋਨੇ ਦੀ ਮੂਰਤੀ ਸਜਾਈ ਹੋਈ ਸੀ ਆਪ ਜੀ ਆਪਣੇ ਭਗਵਾਨ ਸਤਿਨਰਾਇਣ ਜੀ ਦੀ ਮੂਰਤੀ ਦੇ ਅੱਗੇ ਭਜਨ-ਬੰਦਗੀ ਵਿੱਚ ਕਈ-ਕਈ ਘੰਟੇ ਬੈਠੇ ਰਹਿੰਦੇ, ਵਰਣਨਯੋਗ ਹੈ ਕਿ ਭਗਵਾਨ ਸਤਿਨਰਾਇਣ ਦੀ ਪਾਠ-ਪੂਜਾ, ਅਰਚਨਾ ਘਰ ਵਿੱਚ ਸ਼ੁਰੂ ਤੋਂ ਹੀ ਸੁਬ੍ਹਾ-ਸ਼ਾਮ ਹੁੰਦੀ ਸੀ
ਇੱਕ ਦਿਨ ਅਚਾਨਕ ਇੱਕ ਫਕੀਰ ਬਾਬਾ ਆਪ ਜੀ ਦੇ ਮੰਦਰ ਵਿੱਚ ਆਏ ਆਪ ਜੀ ਉਸ ਸਮੇਂ ਆਪਣੇ ਈਸ਼ਟ ਦੇਵ ਦੀ ਪੂਜਾ ਅਰਚਨਾ ਵਿੱਚ ਬੈਠੇ ਹੋਏ ਸਨ ਫਕੀਰ ਸਾਈਂ ਜੀ ਦਾ ਬਿਲਕੁਲ ਸਫੈਦ ਲਿਬਾਸ ਸੀ ਅਤੇ ਉਹਨਾਂ ਦਾ ਚਿਹਰਾ ਇਲਾਹੀ ਨੂਰ ਨਾਲ ਦਹਿਕ (ਚਮਕ) ਰਿਹਾ ਸੀ ਫਕੀਰ ਸਾਈਂ ਨੇ ਕਿਹਾ ਕਿ ਜੇਕਰ ਆਪ ਆਪਣੇ ਈਸ਼ਟ ਸਤਿਨਰਾਇਣ ਭਗਵਾਨ ਨੂੰ ਮਿਲਣਾ ਚਾਹੁੰਦੇ ਹੋ ਅਤੇ ਸੱਚੀ ਮੁਕਤੀ ਚਾਹੁੰਦੇ ਹੋ ਤਾਂ ਕਿਸੇ ਗੁਰੂ, ਮਹਾਂਪੁਰਸ਼ ਨੂੰ ਲੱਭੋ ਫਕੀਰ ਬਾਬਾ ਦੇ ਮੁੱਖ ਤੋਂ ਈਸ਼ਵਰ ਦੀ ਭਗਤੀ ਦੀ ਚਰਚਾ ਸੁਣ ਕੇ ਆਪ ਜੀ ਉਹਨਾਂ ਦੇ ਐਨੇ ਕਾਇਲ ਹੋਏ ਕਿ ਅਤਿਥੀ ਸਤਿਕਾਰ ਦਾ ਵੀ ਖਿਆਲ ਨਹੀਂ ਆਇਆ ਸੀ ਤਾਂ ਅਤਿਥੀ ਸਤਿਕਾਰ ਦਾ ਖਿਆਲ ਆਉਂਦੇ ਹੀ ਆਪ ਜੀ ਸਾਈਂ ਬਾਬਾ ਲਈ ਦੁੱਧ-ਪਾਣੀ ਆਦਿ ਲਿਆਉਣ ਅੰਦਰ (ਘਰ ਦੇ) ਚਲੇ ਗਏ
ਪਰ ਇਹ ਸੋਚ ਕੇ ਕਿ ਕਿਤੇ ਕੋਈ ਚੋਰ-ਉਚੱਕਾ ਹੀ ਨਾ ਹੋਵੇ ਫਕੀਰੀ ਭੇਸ਼ ਵਿੱਚ ਕਿਤੇ ਅਜਿਹਾ ਹੀ ਨਾ ਹੋਵੇ ਕਿ ਪਿੱਛੋਂ ਸੋਨੇ ਦੀ ਮੂਰਤੀ ਹੀ ਨਾ ਚੁੱਕ ਕੇ ਲੈ ਜਾਵੇ ਤਾਂ ਆਪ ਜੀ ਜਾਣ ਤੋਂ ਪਹਿਲਾਂ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਕਰਕੇ ਗਏ ਵਾਪਸ ਆਏ, ਕਮਰੇ ਦਾ ਦਰਵਾਜ਼ਾ ਵੀ ਖੁਦ ਖੋਲ੍ਹਿਆ ਅੰਦਰ ਦੇਖਿਆ, ਕਮਰੇ ਵਿੱਚ ਸੋਨੇ ਦੀ ਮੂਰਤੀ ਆਦਿ ਸਭ ਕੁਝ ਉੇਸੇ ਥਾਂ ‘ਤੇ ਸੀ ਪਰ ਫਕੀਰ ਬਾਬਾ ਅੰਦਰ ਨਹੀਂ ਹੈ ਆਪ ਜੀ ਹੈਰਾਨ ਕਿ ਆਉਣ-ਜਾਣ ਦਾ ਰਸਤਾ ਕਮਰੇ ਦਾ ਇਹੀ ਇੱਕ ਦਰਵਾਜ਼ਾ ਹੈ ਤਾਂ ਫਕੀਰ ਬਾਬਾ ਗਏ ਤਾਂ ਕਿੱਧਰ ਗਏ ਅਤੇ ਕਿੱਧਰ ਦੀ ਗਏ ਅਤੇ ਉਹ ਸੀ ਕੌਣ! ਇਸ ਅਦਭੁੱਤ ਘਟਨਾ ਨੇ ਆਪ ਜੀ ਦੇ ਅੰਦਰ ਈਸ਼ਵਰ ਪ੍ਰਤੀ ਲਗਨ ਨੂੰ ਹੋਰ ਪ੍ਰਚੰਡ ਕਰ ਦਿੱਤਾ ਆਪ ਜੀ ਦੇ ਅੰਦਰ ਗੁਰੂ ਦੀ ਤਲਾਸ਼ ਦੀ ਤੜਫ ਲੱਗ ਗਈ
ਸਾਈਂ ਸਾਵਣਸ਼ਾਹ ਜੀ ਦਾ ਮਿਲਾਪ:-
ਉਪਰੋਕਤ ਘਟਨਾ ਤੋਂ ਬਾਅਦ ਆਪ ਜੀ ਸੱਚੇ ਗੁਰੂ (ਸੱਚੀ ਮੁਕਤੀ ਨੂੰ ਦੱਸਣ ਵਾਲੇ, ਈਸ਼ਵਰ ਨੂੰ ਮਿਲਾਉਣ ਵਾਲੇ) ਦੀ ਤਲਾਸ਼ ਵਿੱਚ ਘਰੋਂ ਨਿਕਲ ਪਏ ਆਪ ਜੀ ਵੱਡੇ-ਵੱਡੇ ਤੀਰਥ-ਧਾਮਾਂ ‘ਤੇ ਗਏ ਉੱਥੇ ਆਪ ਜੀ ਨੇ ਬਹੁਤ ਹੀ ਪ੍ਰਸਿੱਧ ਰਿਸ਼ੀਆਂ-ਮੁਨੀਆਂ, ਮਹਾਤਮਾਵਾਂ ਨਾਲ ਭੇਂਟ ਕੀਤੀ ਆਪ ਜੀ ਨੇ ਉਹਨਾਂ ਨੂੰ ਆਪਣਾ ਉਦੇਸ਼ ਦੱਸਿਆ ਆਪ ਜੀ ਨੇ ਉਹਨਾਂ ਤੋਂ ਸੱਚੇ ਮੌਕਸ਼, ਓਮ, ਹਰੀ, ਮਾਲਕ ਪਰਮ ਪਿਤਾ ਪਰਮਾਤਮਾ ਦੇ ਮਿਲਾਪ ਦਾ ਰਸਤਾ ਪੁੱਛਿਆ ਜਵਾਬ ਵਿੱਚ ਇਹ ਕਿਹਾ ਗਿਆ ਕਿ ਰਿਧੀ-ਸਿਧੀ ਤਾਂ ਸਾਡੇ ਪਾਸ ਬਹੁਤ ਹੈ ਪਾਣੀ ‘ਤੇ ਚਲਾ ਸਕਦੇ ਹਾਂ, ਹਵਾ ਵਿੱਚ ਉਡਾ ਸਕਦੇ ਹਾਂ, ਨੋਟਾਂ ਦੀ, ਸੋਨੇ ਦੀ ਵਰਖਾ ਕਰਵਾ ਸਕਦੇ ਹਾਂ ਪਰ ਈਸ਼ਵਰ ਦਾ ਮਿਲਾਪ ਅਤੇ ਸੱਚੇ ਮੌਕਸ਼-ਮੁਕਤੀ ਦਾ ਰਸਤਾ ਸਾਡੇ ਕੋਲ ਵੀ ਨਹੀਂ ਹੈ ਆਪ ਜੀ ਤਾਂ ਸੱਚ ਦੀ ਤਲਾਸ਼ ਵਿੱਚ ਨਿਕਲੇ ਸਨ ਅਜਿਹੀਆਂ ਚੀਜ਼ਾਂ ਨਾਲ ਆਪ ਜੀ ਦਾ ਕੋਈ ਵਾਸਤਾ ਨਹੀਂ ਸੀ ਅਤੇ ਜਿਸ ਦੀ ਤੜਫ ਹੁਣ ਆਪ ਜੀ ਦੇ ਅੰਦਰ ਹੋਰ ਪ੍ਰਬਲ ਹੋ ਚੁੱਕੀ ਸੀ
ਇਸ ਤਰ੍ਹਾਂ ਘੁੰਮਦੇ-ਘੁੰਮਾਉਂਦੇ ਆਪ ਜੀ ਡੇਰਾ ਬਾਬਾ ਜੈਮਲ ਸਿੰਘ ਜੀ ਬਿਆਸ (ਪੰਜਾਬ) ਪਹੁੰਚੇ ਉਦੇਸ਼ ਬਹੁਤ ਨਜ਼ਦੀਕ ਪ੍ਰਤੀਤ ਹੋਇਆ ਜਿਵੇਂ ਹੀ ਆਪ ਜੀ ਨੇ ਪੂਜਨੀਕ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ, ਸਾਰੀਆਂ ਸ਼ੰਕਾਵਾਂ, ਸਾਰੇ ਭਰਮ ਮਿਟ ਗਏ ਸੱਚ ਸਾਹਮਣੇ ਸੀ ਇਹੀ ਸਨ ਉਹ ਫਕੀਰ ਬਾਬਾ ਜਿਨ੍ਹਾਂ ਨੇ ਪੂਰੇ ਗੁਰੂ ਦੇ ਕੋਲ ਜਾਣ ਦਾ ਸੰਦੇਸ਼ ਦਿੱਤਾ ਸੀ ਮੰਜ਼ਿਲ ਮਿਲ ਗਈ ਅਤੇ ਟਿਕਾਣਾ ਵੀ ਮਿਲ ਗਿਆ ਇਸ ਤੋਂ ਬਾਅਦ ਦਿਨ-ਰਾਤ ਨਾਮ-ਸ਼ਬਦ, ਗੁਰਮੰਤਰ ਦੇ ਅਭਿਆਸ ਵਿੱਚ ਲੱਗ ਗਏ ਉਹ ਦਿਨ ਸੋ ਉਹ ਦਿਨ! ਸਤਿਗੁਰ ਪਿਆਰ ਦੀਆਂ ਗਾਥਾਵਾਂ ਉਮੜ-ਉਮੜ ਕੇ ਆਪ ਜੀ ਨੂੰ ਹਰ ਦਿਨ ਮਤਵਾਲਾ ਬਣਾਈ ਰੱਖਦੀਆਂ ਆਪ ਜੀ ਆਪਣੇ ਮੁਰਸ਼ਿਦ ਦੇ ਪਿਆਰ ਵਿੱਚ ਪੈਰਾਂ ਅਤੇ ਕਮਰ ‘ਤੇ ਮੋਟੇ-ਮੋਟੇ ਘੁੰਗਰੂ ਬੰਨ੍ਹ ਕੇ ਐਨਾ ਮਸਤ ਹੋ ਕੇ ਨੱਚਦੇ ਕਿ ਸਾਵਣ ਸ਼ਾਹ ਜੀ ਖੁਦ ਆਪ ਜੀ ਦੇ ਪ੍ਰੇਮ ਜਾਲ ਵਿੱਚ ਬੰਨ੍ਹੇ ਗਏ ਅਤੇ ਐਨੇ ਆਪ ਜੀ ਦੇ ਪ੍ਰਤੀ ਦਿਆਲ, ਆਕਰਸ਼ਕ ਹੋ ਗਏ, ਇਲਾਹੀ ਬਚਨਾਂ ਦੀਆਂ ਬੌਸ਼ਾਰਾਂ ਆਪ ਜੀ ‘ਤੇ ਹਰ ਰੋਜ਼ ਕਰਦੇ ਰਹਿੰਦੇ ਪੂਜਨੀਕ ਸਾਵਣ ਸ਼ਾਹ ਸਾਈਂ ਜੀ ਆਪ ਜੀ ਨੂੰ ‘ਮਸਤਾਨਾ ਬਿਲੋਚਿਸਤਾਨੀ’ ਕਿਹਾ ਕਰਦੇ ਅਤੇ ਆਪ ਜੀ ਇਸੇ ਪਵਿੱਤਰ ਨਾਂਅ ਨਾਲ ਹੀ ਮਸ਼ਹੂਰ ਹੋਏ
ਸਾਵਣਸ਼ਾਹੀ ਬਖਸ਼ਿਸ਼ਾਂ, ਬਾਗੜ ਦਾ ਬਾਦਸ਼ਾਹ ਬਣਾਇਆ:-
ਮੁਰਸ਼ਿਦ ਅਤੇ ਮੁਰੀਦ ਅੰਦਰੋਂ-ਬਾਹਰੋਂ ਇੱਕ ਹੋਏ ਸਾਈਂ ਜੀ ਨੇ ਵੀ ਕੋਈ ਪਰਦਾ ਨਹੀਂ ਰੱਖਿਆ ਸਾਵਣਸ਼ਾਹ ਸਾਈਂ ਜੀ ਨੇ ਆਪ ਜੀ ਨੂੰ ‘ਬਾਗੜ ਦਾ ਬਾਦਸ਼ਾਹ’ ਕਹਿ ਕੇ ਨਵਾਜ਼ਿਆ ‘ਜਾ ਮਸਤਾਨਾ ਤੈਨੂੰ ਬਾਗੜ ਦਾ ਬਾਦਸ਼ਾਹ ਬਣਾਇਆ, ਜਾ ਬਾਗੜ ਨੂੰ ਤਾਰ ਸਰਸਾ ਵਿੱਚ ਜਾ, ਕੁਟੀਆ (ਡੇਰਾ) ਬਣਾ ਅਤੇ ਦੁਨੀਆਂ ਨੂੰ ਰਾਮ-ਨਾਮ ਨਾਲ ਜੋੜ ਅਤੇ ਇਹ ਵੀ ਬਚਨ ਕੀਤੇ ਕਿ ਜੋ ਵੀ ਮੰਗੇਂਗਾ, ਸਭ ਦੇਵਾਂਗੇ ਬੇਪਰਵਾਹ ਸ਼ਾਹ ਮਸਤਾਨਾ ਜੀ ਸਾਈਂ ਨੇ ਬੇਨਤੀ ਰੂਪ ਵਿੱਚ ਕਿਹਾ, ‘ਐ ਮੇਰੇ ਮੱਖਣ ਮਲਾਈ ਦਾਤਾ! ਅਸੀਂ ਤੁਹਾਡੇ ਕੋਲੋਂ ਹੀ ਮੰਗਣਾ’
ਆਪ ਜੀ ਨੇ ਇਨਸਾਨੀਅਤ ਦੀ ਭਲਾਈ ਲਈ ਜੋ-ਜੋ ਵੀ ਕਿਹਾ ਪੂਜਨੀਕ ਸਾਵਣਸ਼ਾਹ ਸਾਈਂ ਜੀ ਨੇ ਜਿਉਂ ਦਾ ਤਿਉਂ ਪੂਰਾ ਕੀਤਾ ਪੂਜਨੀਕ ਬੇਪਰਵਾਹ ਜੀ ਨੇ ਆਪਣੇ ਮੁਰਸ਼ਿਦੇ- ਕਾਮਲ ਤੋਂ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਵੀ ਮਨਜ਼ੂਰ ਕਰਵਾਇਆ ਅਤੇ ਇਹ ਵੀ ਮਨਜ਼ੂਰ ਕਰਵਾਇਆ ਕਿ ਸੱਚਾ ਸੌਦਾ ਦਾ ਨਾਮ ਲੇਵਾ ਪ੍ਰੇਮੀ ਜੋ ਥੋੜ੍ਹਾ-ਬਹੁਤ ਸਿਮਰਨ ਕਰਦਾ ਹੈ, ਬਚਨਾਂ ਦਾ ਪੱਕਾ ਹੈ, ਨਾ ਉਸ ਨੂੰ ਅੰਦਰੋਂ ਕੋਈ ਕਮੀ ਰਹੇ ਅਤੇ ਨਾ ਬਾਹਰੋਂ ਕਿਸੇ ਦੇ ਅੱਗੇ ਹੱਥ ਫੈਲਾਉਣਾ ਪਵੇ (ਕੋਈ ਕਮੀ ਨਾ ਰਹੇ) ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਬਖਸ਼ਿਸ਼ਾਂ ਸਾਵਣਸ਼ਾਹ ਸਾਈਂ ਜੀ ਨੇ ਆਪ ਜੀ ‘ਤੇ ਮੋਹਲੇਧਾਰ ਰੂਪ ਵਿੱਚ ਕੀਤੀਆਂ ਅਤੇ ਸਰਸਾ ਵਿੱਚ ਜਾਣ ਦਾ ਬਚਨ ਫਰਮਾਇਆ
ਡੇਰਾ ਸੱਚਾ ਸੌਦਾ ਦੀ ਸਥਾਪਨਾ:-
ਆਪਣੇ ਮੁਰਸ਼ਿਦੇ-ਕਾਮਲ ਦੇ ਹੁਕਮ ਅਨੁਸਾਰ ਆਪ ਜੀ ਨੇ ਸਰਸਾ ਸ਼ਹਿਰ ਤੋਂ ਕਰੀਬ ਦੋ ਕਿਲੋਮੀਟਰ ਦੀ ਦੂਰੀ ‘ਤੇ ਬੇਗੂ ਰੋਡ- ਸ਼ਾਹ ਸਤਿਨਾਮ ਜੀ ਮਾਰਗ ‘ਤੇ 29 ਅਪਰੈਲ 1948 ਨੂੰ ਸੱਚਾ ਸੌਦਾ ਰੂਪੀ ਨੰਨ੍ਹਾ ਜਿਹਾ ਪੌਦਾ ਲਾਇਆ ਆਪ ਜੀ ਨੇ 12 ਸਾਲ ਤੱਕ ਨੋਟ, ਸੋਨਾ, ਚਾਂਦੀ, ਕੱਪੜੇ, ਕੰਬਲ ਵੰਡ-ਵੰਡ ਕੇ ਲੋਕਾਂ ਨੂੰ ਰਾਮ-ਨਾਮ ਨਾਲ ਜੋੜਿਆ ਆਪਣੀਆਂ ਨਿੱਤ ਨਵੀਆਂ-ਨਵੀਆਂ ਅਲੌਕਿਕ ਖੇਡਾਂ ਨਾਲ ਆਪ ਜੀ ਨੇ ਦੁਨੀਆਂ ਨੂੰ ਸੱਚੇ ਸੌਦੇ ਵੱਲ ਆਕਰਸ਼ਿਤ ਕੀਤਾ ਆਲੀਸ਼ਾਨ ਭਵਨ, ਸੁੰਦਰ-ਸੁੰਦਰ ਇਮਾਰਤਾਂ ਡੇਰਾ ਸੱਚਾ ਸੌਦਾ ਵਿੱਚ ਬਣਾਉਂਦੇ,
ਅੱਜ ਜੇਕਰ ਖੜ੍ਹੀ ਕੀਤੀ, ਤਾਂ ਅਗਲੇ ਪਲ ਐਨੀ ਸੁੰਦਰ ਇਮਾਰਤ ਪੂਰੀ ਦੀ ਪੂਰੀ ਗਿਰਵਾ ਦਿੰਦੇ ਅਤੇ ਉਸ ਦੀ ਜਗ੍ਹਾ ‘ਤੇ ਇੱਕ ਨਹੀਂ ਕਈ ਹੋਰ ਇਮਾਰਤਾਂ ਦੇਖਣ ਨੂੰ ਮਿਲਦੀਆਂ ਇਸ ਪ੍ਰਕਾਰ ਆਪ ਜੀ ਨੇ ਹਜ਼ਾਰਾਂ ਲੋਕਾਂ ਦੀਆਂ ਬੁਰਾਈਆਂ ਛੁਡਵਾ ਕੇ ਉਹਨਾਂ ਨੂੰ ਰਾਮ-ਨਾਮ ਨਾਲ ਜੋੜਿਆ ਆਪ ਜੀ ਨੇ ਹਰਿਆਣਾ, ਰਾਜਸਥਾਨ, ਦਿੱਲੀ, ਪੰਜਾਬ ਦੇ ਅਨੇਕ ਪਿੰਡਾਂ, ਕਸਬਿਆਂ, ਸ਼ਹਿਰਾਂ ਵਿੱਚ ਜਗ੍ਹਾ-ਜਗ੍ਹਾ ਰੂਹਾਨੀ ਸਤਿਸੰਗ ਲਾ ਕੇ ਹਜ਼ਾਰਾਂ ਲੋਕਾਂ ਦਾ ਰਾਮ-ਨਾਮ ਨਾਲ Àੁੱਧਾਰ ਕੀਤਾ, ਉੱਥੇ ਹੀ ਦਰਜ਼ਨਾਂ ਆਸ਼ਰਮ ਵੀ ਡੇਰਾ ਸੱਚਾ ਸੌਦਾ ਦੇ ਨਾਂਅ ਨਾਲ ਇਹਨਾਂ ਰਾਜਾਂ ਵਿੱਚ ਸਥਾਪਿਤ ਕੀਤੇ
ਜੋਤੀ-ਜੋਤ ਸਮਾਉਣਾ:-
ਆਪ ਜੀ ਨੇ ਮਿਤੀ 28 ਫਰਵਰੀ 1960 ਨੂੰ ਸ੍ਰੀ ਜਲਾਲਆਣਾ ਸਾਹਿਬ ਜ਼ਿਲ੍ਹਾ ਸਰਸਾ ਦੇ ਸ਼ਾਹੀ ਜੈਲਦਾਰ ਪਰਿਵਾਰ ਦੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਆਪਣਾ Àੁੱਤਰ-ਅਧਿਕਾਰੀ ਐਲਾਨ ਕਰਕੇ ਡੇਰਾ ਸੱਚਾ ਸੌਦਾ ਵਿੱਚ ਬਤੌਰ ਦੂਜੇ ਪਾਤਸ਼ਾਹ ਗੁਰਗੱਦੀ ‘ਤੇ ਬਿਰਾਜਮਾਨ ਕੀਤਾ ਅਤੇ ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ਤੇ ਸਾਧ-ਸੰਗਤ ਦੀ ਸੇਵਾ-ਸੰਭਾਲ ਅਤੇ ਹਰ ਤਰ੍ਹਾਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਵੀ ਉਸੇ ਦਿਨ ਪੂਜਨੀਕ ਪਰਮ ਪਿਤਾ ਜੀ ਨੂੰ ਖੁਦ ਸੌਂਪ ਦਿੱਤੀਆਂ ਸਿਰਫ ਐਨਾ ਹੀ ਨਹੀਂ, ਸਗੋਂ ਆਪਣੀ ਤੀਜੀ ਬਾੱਡੀ ਦੇ ਬਾਰੇ ਵੀ ਪਹਿਲਾਂ ਹੀ ਬਚਨ ਕਰ ਦਿੱਤੇ ਕਿ ਜਦੋਂ ਸੂਰਜ ਚੜ੍ਹਦਾ ਹੈ ਤਾਂ ਚਾਰੇ ਪਾਸੇ ਪ੍ਰਕਾਸ਼ ਫੈਲ ਜਾਂਦਾ ਹੈ
ਐਸਾ ਬੱਬਰ ਸ਼ੇਰ ਆਏਗਾ ਕਿ ਕੋਈ ਉਂਗਲੀ ਨਹੀਂ ਕਰ ਸਕੇਗਾ ਅਸੀਂ ਮਕਾਨ ਬਣਾਏ, ਗਿਰਾਏ, ਫਿਰ ਬਣਾਏ, ਉਹ ਤਾਕਤ ਚਾਹੇ ਤਾਂ ਬਣੇ-ਬਣਾਏ ਮਕਾਨ ਅਸਮਾਨ ਤੋਂ ਧਰਤੀ ‘ਤੇ ਉਤਾਰ ਸਕਣਗੇ ਅਸੀਂ ਸੋਨਾ, ਚਾਂਦੀ, ਕੱਪੜਾ, ਕੰਬਲ ਲੋਕਾਂ ਵਿਚ ਵੰਡੇ, ਉਹ ਚਾਹੁਣ ਤਾਂ ਹੀਰੇ ਜਵਾਹਰਾਤ ਵੀ ਵੰਡ ਸਕਣਗੇ ਸੱਚੇ ਸਾਈਂ ਜੀ ਨੇ ਵਰਤਮਾਨ ਤੇ ਭਵਿੱਖ ਲਈ ਪਹਿਲਾਂ ਹੀ ਸਭ ਕੁਝ ਸ਼ਰੇਆਮ ਸਾਧ-ਸੰਗਤ ਵਿੱਚ ਸਪੱਸ਼ਟ ਕਰਕੇ ਦੱਸਿਆ ਕਿਸੇ ਦਾ ਕੋਈ ਰੱਤੀ ਭਰ ਵੀ ਭਰਮ ਨਹੀਂ ਰਹਿਣ ਦਿੱਤਾ ਇਸ ਪ੍ਰਕਾਰ ਆਪ ਜੀ ਨੇ ਆਪਣੀ ਸਾਰੀ ਜਿੰਮੇਵਾਰੀ ਡੇਰਾ ਸੱਚਾ ਸੌਦਾ ਪ੍ਰਤੀ ਸਮਰਪਿਤ ਕਰਕੇ ਬਚਨ ਫਰਮਾਇਆ ਕਿ ‘ਹਮਾਰਾ ਕਾਮ ਹੁਣ ਮੁੱਕ ਗਿਆ ਹੈ’ ਆਪ ਜੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ਸੌਂਪ ਕੇ 18 ਅਪਰੈਲ 1960 ਨੂੰ ਜੋਤੀ ਜੋਤ ਸਮਾ ਗਏ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਬਤੌਰ ਦੂਜੇ ਪਾਤਸ਼ਾਹ 1960 ਤੋਂ 1991 ਤੱਕ ਡੇਰਾ ਸੱਚਾ ਸੌਦਾ ਰੂਪੀ ਨੰਨ੍ਹੇ ਪੌਦੇ ਨੂੰ ਆਪਣੇ ਅਥਾਹ ਪਿਆਰ ਤੇ ਦਿਨ-ਰਾਤ ਦੀ ਮਿਹਨਤ ਨਾਲ ਸਿੰਜ ਕੇ ਪੌਦੇ ਤੋਂ ਵਿਸ਼ਾਲ ਵਟ-ਬ੍ਰਿਛ ਬਣਾਇਆ, ਡੇਰਾ ਸੱਚਾ ਸੌਦਾ ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਸਾਧ-ਸੰਗਤ ਜੋ ਪਹਿਲਾਂ ਸੈਂਕੜੇ ਤੋਂ ਹਜ਼ਾਰਾਂ ਵਿੱਚ ਸੀ, ਵਧ ਕੇ ਲੱਖਾਂ ਵਿੱਚ ਤੇ ਫਿਰ ਕਈ ਹਜਾਰਾਂ ਤੇ ਲੱਖਾਂ ਵਿੱਚ ਹੋ ਗਈ ਅਤੇ ਨਾਮ ਵਾਲੇ ਜੀਵ ਵੀ ਸੈਂਕੜਿਆਂ ਤੋਂ ਵਧ ਕੇ ਲੱਖਾਂ ਵਿੱਚ ਅਤੇ ਫਿਰ ਕਈ ਲੱਖਾਂ ਵਿੱਚ ਹੋ ਗਏ ਅਤੇ ਇਸ ਪ੍ਰਕਾਰ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦਾ ਲਾਇਆ ਉਹ ਛੋਟਾ ਜਿਹਾ ਪੌਦਾ (ਡੇਰਾ ਸੱਚਾ ਸੌਦਾ ਦੀ ਉਹ ਛੋਟੀ ਜਿਹੀ ਕੁਟੀਆ) ਪੂਜਨੀਕ ਪਰਮ ਪਿਤਾ ਜੀ ਦੀ ਅਪਾਰ ਰਹਿਮਤ ਨਾਲ ਪ੍ਰਫੁੱਲਿਤ ਹੋ ਕੇ ਰੂਹਾਨੀ ਬਾਗ ਬਣ ਪੂਰੀ ਦੁਨੀਆਂ ਵਿੱਚ ਮਹਿਕਣ ਲੱਗਿਆ ਹੈ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਮੌਜ਼ੂਦਾ ਗੁਰੂ ਪੂਜਨੀਕ ਹਜ਼ੂਰ ਪਿਤਾ ਸੰਤ
ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ਵਿੱਚ ਬਤੌਰ ਤੀਜੇ ਪਾਤਸ਼ਾਹ ਬਿਰਾਜਮਾਨ ਕਰਕੇ ਪੂਜਨੀਕ ਬੇਪਰਵਾਹ ਜੀ ਦੇ ਬਚਨਾਂ ਨੂੰ ਪੂਰਾ ਕੀਤਾ ਤੇ ਬਚਨਾਂ ਦੀ ਸੱਚਾਈ ਨੂੰ ਦੁਨੀਆਂ ਵਿੱਚ ਸਪੱਸ਼ਟ ਕੀਤਾ
ਬੇਪਰਵਾਹ ਜੀ ਨੇ ਜਿਸ ਤਰ੍ਹਾਂ ਫਰਮਾਇਆ ਸੀ, ਤੀਜੇ ਗੁਰੂ ਦੇ ਰੂਪ ਵਿੱਚ ਤੂਫਾਨਮੇਲ ਤਾਕਤ ਆਏਗੀ ਅਤੇ ਡੇਰਾ ਸੱਚਾ ਸੌਦਾ ਦੇ ਸਭ ਕੰਮ ਰਾਮ ਨਾਮ ਦੇ ਕਾਰਜ, ਮਾਨਵਤਾ ਭਲਾਈ ਦੇ ਕਾਰਜ, ਸਾਧ-ਸੰਗਤ ਦੀ ਸੰਭਾਲ ਦਾ ਕੰਮ ਹੈ ਜਾਂ ਡੇਰਾ ਸੱਚਾ ਸੌਦਾ ਦੀ ਦੇਖ-ਰੇਖ ਦਾ ਕਾਰਜ ਹੈ, ਸਾਰੇ ਕੰਮ ਤੂਫਾਨਮੇਲ ਗਤੀ ਨਾਲ ਹੋਣ ਲੱਗੇ ਭਾਵ ਬੇਪਰਵਾਹ ਜੀ ਦੇ ਬਚਨ ਅਨੁਸਾਰ ਡੇਰਾ ਸੱਚਾ ਸੌਦਾ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਗਤੀ ਨਾਲ ਵਧਦਾ ਹੋਇਆ ਰੂਹਾਨੀਅਤ ਤੇ ਇਨਸਾਨੀਅਤ ਦਾ ਸਮੁੰਦਰ ਬਣ ਗਿਆ ਹੈ ਪੂਜਨੀਕ ਮੌਜ਼ੂਦਾ ਗੁਰੂ ਜੀ ਡਾ. ਐੱਮਐੱਸ.ਜੀ ਨੇ ਡੇਰਾ ਸੱਚਾ ਸੌਦਾ ਵਿੱਚ ਰੂਹਾਨੀਅਤ ਦੇ ਨਾਲ-ਨਾਲ ਮਾਨਵਤਾ ਤੇ ਸਮਾਜ ਭਲਾਈ ਦੇ 134 ਕਾਰਜ ਕਰਕੇ ਉਹਨਾਂ ਨੂੰ ਗਤੀ ਪ੍ਰਦਾਨ ਕੀਤੀ ਅਤੇ ਦੁਨੀਆਂ ਨੂੰ ਦੱਸ ਦਿੱਤਾ ਕਿ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੁਆਰਾ ਲਾਇਆ ਤੇ ਪੂਜਨੀਕ ਪਰਮ ਪਿਤਾ ਜੀ ਦੁਆਰਾ ਸਜਾਇਆ ਡੇਰਾ ਸੱਚਾ ਸੌਦਾ ਰੂਪੀ ਇਹ ਰੂਹਾਨੀ ਬਾਗ ਅੱਜ ਪੂਰੇ ਵਿਸ਼ਵ ਵਿੱਚ ਮਿਸਾਲ ਹੈ ਪੂਰੀ ਦੁਨੀਆਂ ਵਿੱਚ ਕੋਈ ਵੀ ਦੂਜੀ ਉਦਾਹਰਣ ਇਸ ਦੇ ਮੁਕਾਬਲੇ ਵਿੱਚ ਨਹੀਂ ਹੈ
‘ਸੱਚਾ ਸੌਦਾ ਸੁੱਖ ਦਾ ਰਾਹ
ਸਭ ਬੰਧਨਾਂ ਤੋਂ ਪਾ ਛੁਟਕਾਰਾ, ਮਿਲਦਾ ਸੁੱਖ ਦਾ ਸਾਹ’
ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ 129ਵੇਂ ਪਾਵਨ ਅਵਤਾਰ ਦਿਵਸ ਦੀਆਂ ਸਾਰੀ ਕਾਇਨਾਤ ਨੂੰ ਕੋਟਿ-ਕੋਟਿ ਵਧਾਈਆਂ ਹੋਣ ਜੀ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.