guru purnima adorned in the colors of guru -sachi shiksha punjabi

ਗੁਰੂ ਦੇ ਰੰਗ ’ਚ ਸਜੀ ਗੁਰੂ ਪੂਰਨਿਮਾ

  • ਲ ਸਰਵ ਧਰਮ ਸੰਗਮ ਦੇ ਰੂਪ ’ਚ ਵੰਡਿਆ ਗਿਆ ਚਾਰੇ ਧਰਮਾਂ ਦਾ ਪ੍ਰਸ਼ਾਦ
  • ਗੁਰੂ ਸ਼ਬਦ ਨਾਲ ਜੁੜੇ ਨਵੇਂ ਸ਼ਿਸ਼
  • ਦੇਰ ਰਾਤ ਤੱਕ ਚੱਲਿਆ ਗੁਰੂ ਪੂਰਨਿਮਾ ਦਾ ਪ੍ਰੋਗਰਾਮ
  • ਲਾਈਵ ਪ੍ਰਸਾਰਨ ਰਾਹੀਂ ਘਰ-ਘਰ ਮਨਾਇਆ ਤਿਉਹਾਰ
  • ਪਹਿਲੀ ਵਾਰ ਦੇਸ਼-ਦੁਨੀਆਂ ਨੇ ਦੇਖਿਆ ਅਜਿਹਾ ਲਾਈਵ ਨਜ਼ਾਰਾ

Also Read :-

‘ਸਰ (ਐੱਮਐੱਸਜੀ) ਕਾ ਏਕ ਭੀ ਕਦਮ ਬਿਨਾਂ ਵਜ੍ਹਾ ਕੇ ਨਹੀਂ ਉਠਤਾ, ਜਿਤਨਾ ਮੈਂ ਜਾਣਤੀ ਹੂੰ’ ਐੱਮਐੱਸਜੀ ਦ ਵਾਰੀਅਰਸ ਲਾੱਇਨ ਹਾਰਟ ਮੂਵੀ ਦਾ ਇਹ ਡਾਇਲਾੱਗ ਅਸਲੀਅਤ ’ਚ ਵੀ ਕੁਝ ਅਜਿਹਾ ਹੀ ਨਜ਼ਰ ਆਉਂਦਾ ਹੈ ਯੁੱਗ ਪਰਿਵਰਤਨ ਮਿਸ਼ਨ ਦੇ ਜਨਕ ਸੰਤ ਐੱਮਐੱਸਜੀ ਦਾ ਹਰ ਕਦਮ ਦੁਨੀਆਂ ਦੀ ਭਲਾਈ ਲਈ ਹੀ ਉੱਠਦਾ ਰਿਹਾ ਹੈ ਅਤੇ ਵਰਤਮਾਨ ’ਚ ਵੀ ਉਨ੍ਹਾਂ ਦੇ ਹਰ ਕੰਮ ਦੇ ਪਿੱਛੇ ਮਾਨਵਤਾ ਦੀ ਪਰੰਪਰਾ ਹੀ ਨਜ਼ਰ ਆਉਂਦੀ ਹੈ ਆਪਣੇ ਜੀਵਨ ਦਾ ਹਰ ਪਲ ਲੋਕਾਂ ਲਈ ਸਮਰਪਿਤ ਕਰਨ ਵਾਲੇ ਪੂਜਨੀਕ ਗੁਰੂ ਜੀ ਹਮੇਸ਼ਾ ਹੀ ਆਪਣੇ ਕਰਮ-ਬਚਨ ਨਾਲ ਸਮਾਜ ਦੇ ਉੱਥਾਨ ਅਤੇ ਭਲਾਈ ਲਈ ਕੰਮ ਕਰਦੇ ਆਏ ਹਨ

ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਉੱਤਰ ਪ੍ਰਦੇਸ਼) ’ਚ ਆਪਣੇ 30 ਦਿਨ ਦੇ ਪ੍ਰਵਾਸ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਿਸ ਤਰ੍ਹਾਂ ਬਿਨਾਂ ਰੁਕੇ, ਬਿਨਾਂ ਥਕੇ ਮਿਹਨਤ ਕੀਤੀ ਹੈ, ਉਹ ਬੇਮਿਸਾਲ ਹੈ ਪੂਜਨੀਕ ਪਿਤਾ ਜੀ 24 ਘੰਟਿਆਂ ਦੌਰਾਨ ਸਿਰਫ਼ 3 ਘੰਟੇ ਹੀ ਆਰਾਮ ਫਰਮਾਉਂਦੇ, ਬਾਕੀ 21 ਘੰਟੇ ਰੁਝੇਵਿਆਂ ’ਚ ਗੁਜ਼ਰਦੇ ਪੂਜਨੀਕ ਗੁਰੂ ਜੀ ਨੇ ਕਈ ਵਾਰ ਆਪਣੇ ਮੁਖਾਰਬਿੰਦ ਤੋਂ ਫਰਮਾਇਆ ਕਿ ਸਮਾਜ ਦੀ ਭਲਾਈ ਕਰਨਾ ਹੀ ਸੰਤਾਂ ਦਾ ਇੱਕੋ-ਇੱਕ ਮਕਸਦ ਹੁੰਦਾ ਹੈ, ਗੁਰੂ, ਪੀਰ-ਫਕੀਰ ਵੀ ਆਪਣੀ ਔਲਾਦ ਨੂੰ ਮਿਲਣ ਲਈ ਓਨੇ ਹੀ ਉਤਸੁਕ ਹੁੰਦੇ ਹਨ ਜਿੰਨੀ ਇੱਕ ਮਾਂ ਆਪਣੇ ਬੱਚੇ ਲਈ ਹੁੰਦੀ ਹੈ

ਜਦੋਂ ਗੁਰੂ-ਸ਼ਿਸ਼ ਦਾ ਮਿਲਣ ਹੁੰਦਾ ਹੈ ਉਹ ਘੜੀ ਮੁਬਾਰਕ ਹੋ ਜਾਂਦੀ ਹੈ ਅਤੇ ਜਦੋਂ ਗੁਰੂ ਪੂਰਨਿਮਾ ਵਰਗੇ ਪਾਵਨ ਮੌਕੇ ’ਤੇ ਇੱਕ ਸ਼ਿਸ਼ ਨੂੰ ਆਪਣੇ ਗੁਰੂ ਨਾਲ ਰੂ-ਬ-ਰੂ ਹੋਣ ਦਾ ਨਸੀਬ ਪ੍ਰਾਪਤ ਹੋ ਜਾਏ ਤਾਂ ਉਸ ਦੀਆਂ ਸਾਰੀਆਂ ਮੰਗਲਕਾਮਨਾਵਾਂ ਦੀ ਆਪਣੇ ਆਪ ਪੂਰਤੀ ਹੋ ਜਾਂਦੀ ਹੈ ਇਸੇ ਤਰ੍ਹਾਂ 13 ਜੁਲਾਈ ਦੇ ਪਾਵਨ ਮੌਕੇ ’ਤੇ ਗੁਰੂ ਪੂਰਨਿਮਾ ਦੇ ਦਿਨ ਕਰੋੜਾਂ ਸ਼ਿਸ਼ ਆਪਣੇ ਦਾਤਾ, ਰੂਹਾਨੀ ਗੁਰੂ ਨਾਲ ਰੂ-ਬ-ਰੂ ਹੋਏ ਤਾਂ ਉਨ੍ਹਾਂ ਦੇ ਵਾਅਰੇ-ਨਿਆਰੇ ਹੋ ਗਏ ਉਨ੍ਹਾਂ ਦੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਆਪਣੇ ਸੋਹਣੇ ਸਤਿਗੁਰੂ ਦੇ ਨੂਰਾਨੀ ਦਰਸ਼ਨ ਨਾਲ ਗੁਰੂ ਪੂਰਨਿਮਾ ਮੁਕੰਮਲ ਹੋ ਗਈ ਉਨ੍ਹਾਂ ਲਈ ਗੁਰੂ ਪੂਰਨਿਮਾ ਦਾ ਇਹ ਦਿਨ ਦੁਰਲੱਭ ਹੋ ਗਿਆ ਇਹ ਪਾਵਨ ਉਤਸਵ ਮਨ ਦੀਆਂ ਮੁਰਾਦਾਂ ਨਾਲ ਭਰ ਗਿਆ ਦੇਸ਼-ਵਿਦੇਸ਼ ’ਚ ਲੱਖਾਂ-ਕਰੋੜਾਂ ਦੀ ਸਾਧ-ਸੰਗਤ ਨੇ ਗੁਰੂ ਪੂਰਨਿਮਾ ਦੇ ਇਸ ਤਿਉਹਾਰ ਨੂੰ ਨਜ਼ਾਰਿਆਂ ਨਾਲ ਮਨਾਇਆ

ਪੂਜਨੀਕ ਗੁਰੂ ਜੀ ਨੇ ਆਪਣੇ ਪਿਆਰੇ ਸ਼ਿਸ਼ਾਂ ’ਤੇ ਪਿਆਰ ਲੁਟਾਉਂਦੇ ਹੋਏ ਉਨ੍ਹਾਂ ਨੂੰ ਲਾਈਵ ਆ ਕੇ ਦਰਸ਼-ਦੀਦਾਰ ਦਿੱਤੇ ਪੂਰੇ ਦੇਸ਼ ਹੀ ਨਹੀਂ, ਵਿਦੇਸ਼ਾਂ ’ਚ ਵੀ ਇਸ ਤਿਉਹਾਰ ਦਾ ਆਨੰਦ ਮਾਣ ਕੇ ਹਰ ਸ਼ਿਸ਼ ਆਨੰਦ ਨਾਲ ਭਰ ਗਿਆ ਇਸ ਤਿਉਹਾਰ ਦੀਆਂ ਖੁਸ਼ੀਆਂ ਨੂੰ ਪਾਉਣ ਲਈ ਜਿੱਥੇ ਹਰ ਕੋਈ ਆਪਣੇ ਮੋਬਾਇਲ ਫੋਨ ’ਤੇ ਜੁੜਿਆ ਹੋਇਆ ਸੀ, ਉੱਥੇ ਥਾਂ-ਥਾਂ ’ਤੇ ਵੱਡੀਆਂ-ਵੱਡੀਆਂ ਸਕਰੀਨਾਂ ਜ਼ਰੀਏ ਹਜ਼ਾਰਾਂ ਦੀ ਤਦਾਦ ’ਚ ਸਮੂਹਿਕ ਰੂਪ ਨਾਲ ਇਨ੍ਹਾਂ ਖੁਸ਼ੀਆਂ ਨੂੰ ਸਹੇਜਿਆ ਇਹ ਪਾਵਨ ਗੁਰੂ ਪੂਰਨਿਮਾ ਲੱਖਾਂ ਨਵੇਂ ਲੋਕਾਂ ਲਈ ਜੀਵਨਦਾਇਨੀ ਸਾਬਤ ਹੋਈ ਕਿਉਂਕਿ ਇਸ ਪਾਵਨ ਮੌਕੇ ’ਤੇ ਨਵੇਂ ਲੋਕ ਵੀ ਪੂਜਨੀਕ ਗੁਰੂ ਜੀ ਦੇ ਦਰਸ਼-ਦੀਦਾਰ ਲਈ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਪਹੁੰਚੇ ਹੋਏ ਸਨ ਦੇਸ਼-ਵਿਦੇਸ਼ ’ਚ ਜਿੱਥੇ ਵੀ ਸਾਧ-ਸੰਗਤ ਰਾਹੀਂ ਪ੍ਰਬੰਧ ਕੀਤੇ ਗਏ ਸਨ, ਉੱਥੇ ਹੀ ਪੂਜਨੀਕ ਗੁਰੂ ਜੀ ਨੇ ਗੁਰੂਮੰਤਰ ਦੇ ਕੇ ਇਨ੍ਹਾਂ ਨਵੇਂ ਸ਼ਿਸ਼ਾਂ ਨੂੰ ਆਪਣੇ ਚਰਨਾਂ ’ਚ ਜੋੜ ਕੇ ਉਨ੍ਹਾਂ ਦੀ ਗੁਰੂ ਪੂਰਨਿਮਾ ਨੂੰ ਸਾਕਾਰ ਕਰ ਦਿੱਤਾ ਇਸ ਦਿਨ ਗੁਰੂ ਦੀ ਸ਼ਰਨ ਨੂੰ ਪਾ ਕੇ ਨਵੇਂ ਬਣੇ ਸ਼ਿਸ਼ ਵੀ ਧੰਨ-ਧੰਨ ਹੋ ਗਏ ਉਨ੍ਹਾਂ ਦੀ ਜ਼ਿੰਦਗੀ ਦਾ ਇਹ ਦਿਨ ਯਾਦਗਾਰ ਹੋ ਗਿਆ ਜੋ ਉਨ੍ਹਾਂ ਨੂੰ ਰੂਹਾਨੀ ਉਜਾਲੇ ਨਾਲ ਭਰ ਗਿਆ ਪੂਜਨੀਕ ਗੁਰੂ ਜੀ ਦੇ ਦਰਸ਼ਨ ਅਤੇ ਪਾਵਨ ਬਚਨਾਂ ਨਾਲ ਹਰ ਕੋਈ ਨਿਹਾਲ ਹੋ ਗਿਆ


ਪੂਜਨੀਕ ਗੁਰੂ ਜੀ ਨੇ ਇਸ ਪਾਵਨ ਮੌਕੇ ’ਤੇ ਸਾਧ-ਸੰਗਤ ਨੂੰ ਰੂਹਾਨੀਅਤ ਦੇ ਨਾਲ ਇਨਸਾਨੀਅਤ ਦਾ ਪਾਠ ਪੜ੍ਹਾਉਂਦੇ ਹੋਏ ਫਰਮਾਇਆ ਕਿ ਗੁਰੂ ਸ਼ਬਦ ਆਪਣੇ ਆਪ ’ਚ ਬਹੁਤ ਵੱਡਾ ਸ਼ਬਦ ਹੈ ‘ਗੁ ਦਾ ਮਤਲਬ ਅੰਧਕਾਰ ਅਤੇ ‘ਰੂ ਦਾ ਮਤਲਬ ਪ੍ਰਕਾਸ਼ ਹੁੰਦਾ ਹੈ ਜੋ ਅਗਿਆਨਤਾ ਰੂਪੀ ਅੰਧਕਾਰ ’ਚ ਗਿਆਨ ਦਾ ਦੀਪਕ ਜਲਾ ਦੇਵੇ ਅਤੇ ਬਦਲੇ ’ਚ ਕਿਸੇ ਤੋਂ ਕੁਝ ਨਾ ਲਵੇ ਉਹੀ ਸੱਚਾ ਗੁਰੂ ਹੁੰਦਾ ਹੈ ਗੁਰੂ ਦੀ ਜ਼ਰੂਰਤ ਹਮੇਸ਼ਾ ਤੋਂ ਸੀ, ਹੈ ਅਤੇ ਹਮੇਸ਼ਾ ਰਹੇਗੀ ਖਾਸ ਕਰਕੇ ਰੂਹਾਨੀਅਤ, ਸੂਫੀਅਤ, ਆਤਮਾ, ਪਰਮਾਤਮਾ ਦੀ ਜਿੱਥੇ ਚਰਚਾ ਹੁੰਦੀ ਹੈ, ਉਸ ਦੇ ਲਈ ਗੁਰੂ ਤਾਂ ਅਤਿ ਜ਼ਰੂਰੀ ਹੈ ਇਹ ਪ੍ਰੋਗਰਾਮ ਦੁਨੀਆਂ ਭਰ ’ਚ 265 ਸਥਾਨਾਂ ’ਤੇ ਲਾਈਵ ਚੱਲ ਰਿਹਾ ਸੀ, ਜਿਸ ’ਚ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਸ਼ਾਮਲ ਸੀ ਇਸ ਮੌਕੇ ’ਤੇ ਪੂਜਨੀਕ ਗੁਰੂ ਜੀ ਨੇ ਸੰਗਤ ਤੋਂ ਦੋ ਨਵੇਂ ਕਾਰਜ ਸ਼ੁਰੂ ਕਰਨ ਦਾ ਪ੍ਰਣ ਵੀ ਕਰਵਾਇਆ ਇਸ ਤੋਂ ਪਹਿਲਾਂ ਗੁਰੂ ਮਹਿਮਾ ਨੂੰ ਦਰਸਾਉਂਦੇ ਸ਼ਾਨਦਾਰ ਸੰਸਕ੍ਰਿਤਕ ਪ੍ਰੋਗਰਾਮ ਹੋਏ, ਨਾਲ ਹੀ ਇੱਕ ਡਾਕਿਓਮੈਂਟਰੀ ਵੀ ਦਿਖਾਈ ਗਈ ਪ੍ਰੋਗਰਾਮ ’ਚ ਸਾਧ-ਸੰਗਤ ਨੂੰ ਸਰਵ-ਧਰਮ ਦਾ ਪ੍ਰਸ਼ਾਦ ਬੂੰਦੀ, ਹਲਵਾ, ਸੇਵੀਆਂ ਅਤੇ ਕੇਕ ਦਾ ਪ੍ਰਸ਼ਾਦ ਵੀ ਵੰਡਿਆ ਗਿਆ

5 ਸਾਲਾਂ ਦੀ ਹਰ ਗੱਲ ਹੋਈ ਸਾਂਝੀ

ਪੂਜਨੀਕ ਗੁਰੂ ਜੀ ਨੇ ਆੱਨ-ਲਾਇਨ ਪ੍ਰੋਗਰਾਮ ਦੌਰਾਨ ਹਰ ਬਲਾਕ ਦੀ ਸਾਧ-ਸੰਗਤ ਨਾਲ ਰੂ-ਬ-ਰੂ ਹੁੰਦੇ ਹੋਏ ਉਨ੍ਹਾਂ ਦੇ ਪਿਛਲੇ ਕਰੀਬ 5 ਸਾਲਾਂ ਦੇ ਹਰ ਸੁੱਖ-ਦੁੱਖ ਨੂੰ ਸਾਂਝਾ ਕੀਤਾ ਇਸ ਸਮੇਂ ਦੌਰਾਨ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਇਸ ਨਸ਼ਵਰ ਸੰਸਾਰ ਤੋਂ ਅਲਵਿਦਾ ਹੋਏ, ਉਨ੍ਹਾਂ ਨਾਲ ਸੰਵੇਦਨਾ ਜਤਾਈ ਅਤੇ ਜਿਹੜੇ ਪਰਿਵਾਰਾਂ ’ਚ ਬੱਚਿਆਂ ਦੇ ਰੂਪ ’ਚ ਨਵੇਂ ਮੈਂਬਰ ਆਏ, ਉਨ੍ਹਾਂ ਨੂੰ ਭਰਪੂਰ ਪਿਆਰ ਲੁਟਾਇਆ ਖਾਸ ਗੱਲ ਇਹ ਵੀ ਰਹੀ ਕਿ ਇਨ੍ਹਾਂ 60 ਮਹੀਨਿਆਂ ਦੇ ਅੰਤਰਾਲ ’ਚ ਜੋ ਜੋੜੇ ਸ਼ਾਦੀ ਦੇ ਬੰਧਨ ’ਚ ਬੱਝੇ, ਉਨ੍ਹਾਂ ਨੂੰ ਟੋਕਨ ਆੱਫ ਲਵ ਦੇ ਰੂਪ ’ਚ ਅਸ਼ੀਰਵਾਦ ਵੀ ਮਿਲਿਆ

ਪਰਮਾਰਥੀ ਕਾਰਜਾਂ ’ਚ ਜੁੜੇ 3 ਅਨਮੋਲ ਮੋਤੀ

140ਵਾਂ ਕਾਰਜ: (9 ਜੁਲਾਈ)

  • ਰੋਜ਼ਾਨਾ ਖਾਣਾ ਖਾਣ ਤੋਂ ਪਹਿਲਾਂ ਇੱਕ ਰੋਟੀ ਜੀਵ-ਜੰਤੂਆਂ ਲਈ ਕੱਢੇਗੀ ਸਾਧ-ਸੰਗਤ

141 ਅਤੇ 142ਵਾਂ ਕਾਰਜ: (13 ਜੁਲਾਈ)

  • ਸਵੱਛ ਭਾਰਤ ਮੋਬਾਇਲ ਟਾਇਲਟ ਮੁਹਿੰਮ ਚਲਾਏਗੀ ਸੰਗਤ
  • ਹਮੇਸ਼ਾ ਤਿਰੰਗੇ ਦੀ ਆਨ, ਬਾਨ ਅਤੇ ਸ਼ਾਨ ਨੂੰ ਉੱਚਾ ਰੱਖਾਂਗੇ ਅਤੇ ਆਪਣੇ ਘਰਾਂ ’ਚ ਤਿਰੰਗਾ ਫਹਿਰਾਵਾਂਗੇ

1 ਟਿੱਪਣੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!