Broccoli Benefits ਭਾਰਤ ’ਚ ਵਿਦੇਸ਼ੀ ਸੈਲਾਨੀਆਂ ਦੀ ਵਧਦੀ ਹੋਈ ਗਿਣਤੀ ਕਾਰਨ ਦੇਸ਼ ਦੇ ਪੰਜ ਤਾਰਾ ਅਤੇ ਦੂਜੇ ਹੋਟਲਾਂ ’ਚ ਵਿਦੇਸ਼ੀ ਸਬਜ਼ੀਆਂ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ ਵਿਦੇਸ਼ੀ ਸਬਜ਼ੀਆਂ ’ਚ ਹਰੀ, ਸਫੈਦ, ਜਾਮੁਣੀ, ਬਰੋਕਲੀ ਮੁੱਖ ਹਨ ਗੋਭੀ ਵਰਗ ਦੀਆਂ ਸਬਜ਼ੀਆਂ ’ਚ ਫੁੱਲਗੋਭੀ ਅਤੇ ਪੱਤਾਗੋਭੀ ਤੋਂ ਬਾਅਦ ਬਰੋਕਲੀ ਮੁੱਖ ਸਬਜ਼ੀ ਦੀ ਫਸਲ ਹੈ ਇਸ ’ਚ ਪੋਸ਼ਕ ਤੱਤ, ਵਿਟਾਮਿਨ ਅਤੇ ਪ੍ਰੋਟੀਨ ਦੂਜੀਆਂ ਗੋਭੀ ਵਰਗ ਦੀਆਂ ਸਬਜ਼ੀਆਂ ਤੋਂ ਜ਼ਿਆਦਾ ਮਿਲਦੇ ਹਨ ਅਤੇ ਜ਼ਿਆਦਾ ਸਵਾਦ ਹੋਣ ਕਾਰਨ ਬਾਜ਼ਾਰ ’ਚ ਜ਼ਿਆਦਾ ਕੀਮਤ ’ਤੇ ਵਿਕਦੀ ਹੈ।
ਬਰੋਕਲੀ ’ਚ ਸਲਫੋਰੇਫੇਨ ਨਾਮਕ ਤੱਤ ਕਾਰਨ ਕੈਂਸਰ ਵਰਗੀ ਬਿਮਾਰੀ ਨੂੰ ਘੱਟ ਕਰਦੀ ਹੈ ਇਸ ’ਚ ਖਾਣ ਵਾਲਾ ਮੁੱਖ ਹਿੱਸਾ ਫੁੱਲਗੋਭੀ ਵਾਂਗ ਫੁੱਲ ਹੁੰਦਾ ਹੈ ਦਿੱਲੀ ਕੋਲ ਹੋਣ ਕਾਰਨ ਆਸ-ਪਾਸ ਦੇ ਕਿਸਾਨ ਬਰੋਕਲੀ ਦੀ ਖੇਤੀ ਵੱਲ ਆਕਰਸ਼ਿਤ ਹੋ ਰਹੇ ਹਨ ਅਤੇ ਪੰਜ ਤਾਰਾ ਹੋਟਲਾਂ ਦੀ ਮੰਗ ਨੂੰ ਪੂਰਾ ਕਰਕੇ ਮੁਨਾਫਾ ਵੀ ਕਮਾ ਰਹੇ ਹਨ ਇਸ ਦਾ ਉਤਪਾਦਨ ਖੇਤਰ ਲਗਾਤਾਰ ਵਧ ਰਿਹਾ ਹੈ ਅਤੇ ਉਤਪਾਦਕ ਵੀ ਇਸ ਦੀ ਖੇਤੀ ਕਰਨ ਲਈ ਬਹੁਤ ਉਤਸ਼ਾਹਿਤ ਹਨ ਉਤਪਾਦਕ ਜੋ ਵੱਡੇ ਸ਼ਹਿਰਾਂ ਕੋਲ ਹਨ ਉਨ੍ਹਾਂ ਲਈ ਇਸ ਨੂੰ ਉਗਾਉਣਾ ਮੁਨਾਫੇ ਦਾ ਸੌਦਾ ਹੋ ਸਕਦਾ ਹੈ
Table of Contents
ਇਸ ਲਈ ਇਸ ਨੂੰ ਉਗਾਉਣ ਲਈ ਕੁਝ ਮਹੱਤਵਪੂਰਨ ਤਕਨੀਕੀ ਜਾਣਕਾਰੀ ਦੀ ਲੋੜ ਹੈ ਜੋ ਇਸ ਤਰ੍ਹਾਂ ਹੈ।
ਬਰੋਕਲੀ ਦੀਆਂ ਉੱਨਤ ਕਿਸਮਾਂ
ਬਰੋਕਲੀ ਦੀਆਂ ਮੁੱਖ ਕਿਸਮਾਂ ’ਚ ਪਾਲਮ ਸਮਰਿੱਧੀ ਗ੍ਰੀਨ ਹੈੱਡ, ਪਾਲਮ ਵਿਚਿੱਤਰਾ, ਪੂਸਾ ਬਰੋਕਲੀ (ਕੇਟੀਐੱਸ-1) ਪੰਜਾਬ ਬਰੋਕਲੀ-1, ਇਟਾਲੀਅਨ ਗ੍ਰੀਨ ਹੈੱਡ ਆਦਿ ਮੁੱਖ ਕਿਸਮਾਂ ਹਨ ਇਸ ਤੋਂ ਇਲਾਵਾ ਹਾਈਬ੍ਰਿਡ ਕਿਸਮਾਂ ’ਚ ਫਿਸਟਾ, ਲੱਕੀ, ਪੁਸ਼ਪਾ ਅਤੇ ਪੈਕਮੇਨ ਆਦਿ ਮੁੱਖ ਕਿਸਮਾਂ ਹਨ।
ਬੀਜ ਦੀ ਮਾਤਰਾ
ਬਰੋਕਲੀ ਦੀ ਇੱਕ ਏਕੜ ਬਿਜਾਈ ਲਈ 200 ਗ੍ਰਾਮ ਬੀਜ ਸਹੀ ਰਹਿੰਦਾ ਹੈ ਅਤੇ ਬਿਜਾਈ ਤੋਂ ਪਹਿਲਾਂ ਬੀਜ ਦਾ ਉਪਚਾਰ 2 ਗ੍ਰਾਮ ਪ੍ਰਤੀ ਕਿਲੋ ਬੀਜ ਦੀ ਦਰ ਨਾਲ ਉੱਲੀਨਾਸ਼ਕ ਦਵਾਈ ਕੈਪਟਾਨ ਜਾਂ ਥਾਈਰਮ ਨਾਲ ਕਰਨਾ ਚਾਹੀਦਾ ਹੈ।
ਬਿਜਾਈ ਦਾ ਸਮਾਂ
ਮੈਦਾਨੀ ਇਲਾਕਿਆਂ ’ਚ ਇਸਦੀ ਬਿਜਾਈ ਅਗਸਤ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਤੱਕ ਕਰ ਸਕਦੇ ਹਾਂ ਇਸ ਤੋਂ ਇਲਾਵਾ ਇਸਨੂੰ ਪੌਲੀ ਹਾਊਸ ’ਚ ਪੂਰਾ ਸਾਲ ਉਗਾਇਆ ਜਾ ਸਕਦਾ ਹੈ।
ਬੀਜ ਦੀ ਨਰਸਰੀ ’ਚ ਬਿਜਾਈ
ਨਰਸਰੀ ਦੀ ਜ਼ਮੀਨ ਨੂੰ ਗੋਹੇ ਦੀ ਗਲੀ-ਸੜੀ ਖਾਦ ਮਿਲਾ ਕੇ ਚੰਗੀ ਤਿਆਰ ਕਰ ਲਓ ਸਹੀ ਆਕਾਰ ਦੀਆਂ 1 ਮੀਟਰ ਚੌੜੀਆਂ ਤੇ 3 ਮੀਟਰ ਲੰਮੀਆਂ ਉੱਠੀਆਂ ਹੋਈਆਂ ਕਿਆਰੀਆਂ ਤਿਆਰ ਕਰਕੇ ਬੀਜ ਨੂੰ 2-3 ਸੈਂ.ਮੀ. ਡੂੰਘੀਆਂ ਨਾਲੀਆਂ ’ਚ ਬੀਜੋ ਹੱਥਾਂ ਨਾਲ ਉੱਪਰ ਮਿੱਟੀ ਮਿਲਾ ਦਿਓ ਅਤੇ ਗਲੀ ਗੋਹੇ ਦੀ ਪਤਲੀ ਪਰਤ ਨਾਲ ਕਿਆਰੀਆਂ ਨੂੰ ਢੱਕ ਦਿਓ ਨਰਸਰੀ ਨੂੰ ਬੀਜ ਜੰਮਣ ਤੱਕ ਘਾਹ-ਫੂਸ ਨਾਲ ਢੱਕਣਾ ਫਾਇਦੇਮੰਦ ਰਹਿੰਦਾ ਹੈ ਅਤੇ ਬੀਜ ਪੁੰਗਰਨ ਤੋਂ ਤਿੰਨ-ਚਾਰ ਦਿਨ ਬਾਅਦ ਇਸ ਨੂੰ ਹਟਾ ਦਿਓ ਵਧੀਆ ਨਰਸਰੀ ਲੈਣ ਲਈ ਨਦੀਨ ਗੋਡੀ ਕਰਕੇ ਲਗਾਤਾਰ ਕੱਢਦੇ ਰਹੋ 40-45 ਦਿਨਾਂ ’ਚ ਪਨੀਰੀ ਲਾਉਣ ਲਈ ਤਿਆਰ ਹੋ ਜਾਂਦੀ ਹੈ।
ਖਾਦਾਂ
ਖੇਤ ਦੀ ਅਖੀਰਲੀ ਵਹਾਈ ਸਮੇਂ 20 ਟਨ ਗੋਹੇ ਦੀ ਗਲੀ ਰੂੜੀ ਨੂੰ ਖੇਤ ’ਚ ਮਿਲਾ ਦਿਓ 50 ਕਿੱਲੋਗ੍ਰਾਮ ਨਾਈਟ੍ਰੋਜਨ (200 ਕਿਲੋਗ੍ਰਾਮ ਕਿਸਾਨ ਖਾਦ) 20 ਕਿਲੋਗ੍ਰਾਮ ਫਾਸਫੋਰਸ (120 ਕਿਲੋਗ੍ਰਾਮ ਸੁਪਰ ਫਾਸਫੇਟ) ਅਤੇ 20 ਕਿਲੋਗ੍ਰਾਮ ਪੋਟਾਸ਼ (32 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ। ਪੂਰੀ ਗੋਹੇ ਦੀ ਖਾਦ, ਫਾਸਫੋਰਸ ਅਤੇ ਪੋਟਾਸ਼ ਅਤੇ 1/3 ਨਾਈਟ੍ਰੋਜਨ ਦੀ ਮਾਤਰਾ ਪਨੀਰੀ ਖੇਤ ’ਚ ਲਾਉਣ ਤੋਂ ਪਹਿਲਾਂ ਖੇਤ ’ਚ ਪਾ ਦੇਣੀ ਚਾਹੀਦੀ ਹੈ ਬਾਕੀ ਨਾਈਟ੍ਰੋਜਨ ਦੀ ਮਾਤਰਾ ਬਾਅਦ ’ਚ ਖੜ੍ਹੀ ਫਸਲ ’ਚ ਦੋ ਵਾਰ ਛਿੜਕ ਦੇਣੀ ਚਾਹੀਦੀ ਹੈ ਜਿੰਕ ਸਲਫੇਟ 8-10 ਕਿਲੋਗ੍ਰਾਮ ਅਤੇ ਬੋਰੋਨ 4 ਕਿਲੋਗ੍ਰਾਮ ਪ੍ਰਤੀ ਏਕੜ ਦੀ ਦਰ ਨਾਲ ਇਸ ਫਸਲ ਲਈ ਲਾਹੇਵੰਦ ਪਾਈ ਗਈ ਹੈ।
ਲਵਾਈ ਦਾ ਤਰੀਕਾ
ਲਗਭਗ 4-6 ਹਫਤਿਆਂ ’ਚ ਪਨੀਰੀ ਲੁਆਈ ਲਈ ਤਿਆਰ ਹੋ ਜਾਂਦੀ ਹੈ ਲਾਈਨ ਤੋਂ ਲਾਈਨ ਅਤੇ ਬੂਟੇ ਤੋਂ ਬੂਟੇ ਦਰਮਿਆਨ ਦੀ ਦੂਰੀ 45-45 ਸੈਂਮੀ ਰੱਖੋ ਪੌਦੇ ਦੀ ਖੇਤ ’ਚ ਲੁਆਈ ਤੋਂ ਬਾਅਦ ਹਲਕੀ ਸਿੰਚਾਈ ਕਰੋ ਪਨੀਰੀ ਖੇਤ ’ਚ ਹਮੇਸ਼ਾ ਸ਼ਾਮ ਦੇ ਸਮੇਂ ਲਾਓ।