ਸਰਦੀਆਂ ਆ ਗਈਆਂ ਤਾਂ ਮੂੰਗਫਲੀ ਖਾਣ ਦਾ ਮਜ਼ਾ ਵਧ ਗਿਆ ਪਰਿਵਾਰ ਜਾਂ ਦੋਸਤਾਂ ਨਾਲ ਬੈਠ ਕੇ ਮੂੰਗਫਲੀ ਖਾਓ ਇਸਨੂੰ ‘ਗਰੀਬਾਂ ਦਾ ਬਾਦਾਮ’ ਕਿਹਾ ਜਾਂਦਾ ਹੈ ਮੂੰਗਫਲੀ ਸਾਡੇ ਸਰੀਰ ਦਾ ਪੋਸ਼ਣ ਕਰਦੀ ਹੈ ਐਨਾ ਜ਼ਰੂਰ ਧਿਆਨ ਰੱਖੋ ਕਿ ਜ਼ਿਆਦਾ ਮੂੰਗਫਲੀ ਖਾਣ ਨਾਲ ਨੁਕਸਾਨ ਵੀ ਹੋ ਸਕਦਾ ਹੈ ਮੁੱਠੀ ਭਰ ਭੁੰਨੀਆਂ ਮੂੰਗਫਲੀਆਂ ਯਕੀਨਨ ਹੀ ਪੋਸ਼ਕ ਤੱਤਾਂ ਦੀ ਦ੍ਰਿਸ਼ਟੀ ਨਾਲ ਲਾਭਕਾਰੀ ਹਨ ਮੂੰਗਫਲੀ ’ਚ ਪ੍ਰੋਟੀਨ, ਕੈਲੋਰੀ ਅਤੇ ਕੇ, ਈ, ਬੀ ਵਿਟਾਮਿਨ ਭਰਪੂਰ ਹੁੰਦੇ ਹਨ ਇਹ ਚੰਗਾ ਪੋਸ਼ਣ ਦਿੰਦੀ ਹੈ।
ਮੂੰਗਫਲੀ ਦਾ ਤੇਲ ਪੌਸ਼ਟਿਕ ਅਤੇ ਸਿਹਤ ਲਈ ਵੀ ਲਾਭਦਾਇਕ ਹੁੰਦਾ ਹੈ ਇਹ ਆਸਾਨੀ ਨਾਲ ਪਚ ਜਾਂਦਾ ਹੈ ਇਸ ’ਚ ਪ੍ਰੋਟੀਨ ਐਨੀ ਲੋਂੜੀਦੀ ਮਾਤਰਾ ’ਚ ਹੁੰਦੀ ਹੈ ਜਿਸ ਨਾਲ ਕਿ ਪ੍ਰੋਟੀਨ ਲਈ ਕੋਈ ਹੋਰ ਚੀਜ਼ ਲੈਣ ਦੀ ਜ਼ਰੂਰਤ ਹੀ ਨਹੀਂ ਹੁੰਦੀ ਹੈ ਹੱਥ, ਪੈਰ ਅਤੇ ਜੋੜਾਂ ਦੇ ਦਰਦ ’ਚ ਵੀ ਮੂੰਗਫਲੀ ਦਾ ਤੇਲ ਲਾਭ ਪਹੁੰਚਾਉਂਦਾ ਹੈ ਮੂੰਗਫਲੀ ਦੇ ਤੇਲ ਨਾਲ ਸਰੀਰ ਦੀ ਮਾਲਿਸ਼ ਕਰਨ ’ਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਦਰਦ ’ਚ ਆਰਾਮ ਮਿਲਦਾ ਹੈ ਮੂੰਗਫਲੀ ਦੇ ਤੇਲ ਨੂੰ ਕੋਸਾ ਕਰਕੇ ਮਾਲਿਸ਼ ਕਰਨ ਨਾਲ ਦਾਦ, ਖਾਜ, ਖੁਜਲੀ ਆਦਿ ਚਮੜੀ ਰੋਗ ਠੀਕ ਹੁੰਦੇ ਹਨ।
ਮੂੰਗਫਲੀ ’ਚ ਪ੍ਰੋਟੀਨ, ਚਿਕਨਾਈ ਅਤੇ ਸ਼ਰਕਰਾ ਪਾਈ ਜਾਂਦੀ ਹੈ ਮੂੰਗਫਲੀ ਦੀ ਭੁੰਨੀ ਹੋਈ ਇੱਕ ਕਿਲੋਗ੍ਰਾਮ ਗਿਰੀ ’ਚ ਦੋ ਗੈਲਨ ਦੁੱਧ ਦੇ ਬਰਾਬਰ ਊਰਜਾ ਹੁੰਦੀ ਹੈ ਇਸਦਾ ਪ੍ਰੋਟੀਨ ਦੁੱਧ ਨਾਲ ਮਿਲਦਾ-ਜੁਲਦਾ ਹੈ, ਚਿਕਨਾਈ ਘਿਓ ਨਾਲ ਮਿਲਦੀ ਹੈ ਮੂੰਗਫਲੀ ਖਾਣ ਨਾਲ ਦੁੱਧ, ਬਾਦਾਮ ਅਤੇ ਘਿਓ ਦੀ ਪੂਰਤੀ ਹੋ ਜਾਂਦੀ ਹੈ ਮੂੰਗਫਲੀ ਸਰੀਰ ’ਚ ਗਰਮੀ ਪੈਦਾ ਕਰਦੀ ਹੈ, ਇਸ ਲਈ ਸਰਦੀ ਦੇ ਮੌਸਮ ’ਚ ਹੀ ਖਾਣਾ ਜ਼ਿਆਦਾ ਲਾਭਦਾਇਕ ਹੈ ਇਹ ਤਰ ਖਾਂਸੀ ’ਚ ਉਪਯੋਗੀ ਹੈ ਮਹਿਦੇ ਅਤੇ ਫੇਫੜਿਆਂ ਨੂੰ ਬਲ ਦਿੰਦੀ ਹੈ ਥੋੜ੍ਹੀ ਮਾਤਰਾ ’ਚ ਰੋਜ਼ਾਨਾ ਮੂੰਗਫਲੀ ਖਾਣ ਨਾਲ ਮੋਟਾਪਾ ਵਧਦਾ ਹੈ ਇਸਨੂੰ ਭੋਜਨ ਨਾਲ, ਜਿਵੇਂ ਸਬਜੀ, ਖੀਰ, ਖਿੱਚੜੀ ਆਦਿ ’ਚ ਪਾ ਕੇ ਰੋਜ਼ ਖਾਣੀ ਚਾਹੀਦੀ ਹੈ ਮੂੰਗਫਲੀ ’ਚ ਤੇਲ ਦਾ ਅੰਸ਼ ਹੋਣ ਨਾਲ ਇਹ ਹਵਾ ਦੀਆਂ ਬੀਮਾਰੀਆਂ ਨੂੰ ਨਸ਼ਟ ਕਰਦੀ ਹੈ ਇਹ ਪਾਚਣਸ਼ਕਤੀ ਨੂੰ ਵਧਾਉਂਦੀ ਹੈ ਅਤੇ ਰੁਚੀਕਰ ਹੁੰਦੀ ਹੈ, ਪਰ ਗਰਮ-ਪ੍ਰਕਿਰਤੀ ਦੇ ਵਿਅਕਤੀਆਂ ਲਈ ਹਾਨੀਕਾਰਕ ਵੀ ਹੈ ਮੂੰਗਫਲੀ ਜ਼ਿਆਦਾ ਖਾਣ ਨਾਲ ਪਿੱਤ ਵੀ ਵੱਧਦੀ ਹੈ।
ਟੀਬੀ:- ਮੂੰਗਫਲੀ ’ਚ ਰਸਾਇਣ ਆਰਜੀਨਾਈਨ ਨਾਮਕ ਐਮੀਨੋ ਅਮਲ ਕਾਫ਼ੀ ਮਾਤਰਾ ’ਚ ਪਾਇਆ ਜਾਂਦਾ ਹੈ ਜੋ ਟੀਬੀ ਰੋਗ ਨੂੰ ਦੂਰ ਕਰਨ ’ਚ ਸਫਲ ਹੋ ਸਕਦਾ ਹੈ ਇਹ ਸਰੀਰ ’ਚ ਨਾਈਟ੍ਰਿਕ-ਆਕਸਾਈਡ ਦਾ ਪੱਧਰ ਵਧਾਉਣ ’ਚ ਸਹਾਇਕ ਹੋ ਸਕਦਾ ਹੈ ਨਾਈਟ੍ਰਿਕ ਅਤੇ ਆਕਸਾਈਡ ਸਰੀਰ ਦੀ ਰੋਗ ਰੋਕੂ ਪ੍ਰਣਾਲੀ ਨੂੰ ਚੁਸਤ ਕਰਦਾ ਹੈ ਮੂੰਗਫਲੀ ’ਚ ਚਰਬੀ ਵਰਗੇ ਹੋਰ ਪੋਸ਼ਟਿਕ ਤੱਤ ਵੀ ਹੁੰਦੇ ਹਨ, ਜੋ ਕਿ ਰੋਗੀਆਂ ’ਤੇ ਸਕਾਰਾਤਮਕ ਪ੍ਰਭਾਵ ਪਾ ਸਕਦੇ ਹਨ ਰੋਗੀਆਂ ਨੂੰ ਚਾਰ ਹਫਤਿਆਂ ਤੱਕ ਹੋਰ ਦਵਾਈਆਂ ਨਾਲ ਆਰਜੀਨਾਈਨ ਵਾਲੇ ਕੈਪਸੂਲ ਦਿੱਤੇ ਗਏ ਪ੍ਰਯੋਗ ’ਚ ਦੇਖਿਆ ਗਿਆ ਹੈ।
ਕਿ ਜਿਹੜੇ ਰੋਗੀਆਂ ਨੂੰ ਆਰਜੀਨਾਈਨ ਦੀ ਖੁਰਾਕ ਦਿੱਤੀ ਗਈ ਉਨ੍ਹਾਂ ’ਤੇ ਇਲਾਜ ਦਾ ਜ਼ਿਆਦਾ ਲਾਭ ਦਿਖਾਈ ਦਿੱਤਾ ਤੇਜ਼ ਖਾਂਸੀ ਵਰਗੇ ਲੱਛਣਾਂ ’ਚ ਜਲਦੀ ਸੁਧਾਰ ਦੇਖਿਆ ਗਿਆ ਥੁੱਕ ਦੀ ਜਾਂਚ ’ਚ ਵੀ ਟੀਬੀ ਦੇ ਜੀਵਾਣੂਆਂ ਦੇ ਪੱਧਰ ’ਚ ਕਮੀ ਦੇਖੀ ਗਈ ਮਾਹਿਰਾਂ ਦਾ ਮੰਨਣਾ ਹੈ ਕਿ ਆਰਜੀਨਾਈਨ ਥੇਰੈਪੀ ਦੀ ਮੱਦਦ ਨਾਲ ਟੀਬੀ ਦੇ ਇਲਾਜ ਸਮੇਂ ਕਮੀ ਲਿਆਂਦੀ ਜਾ ਸਕਦੀ ਹੈ ਮਾਹਿਰਾਂ ਨੇ ਕਿਹਾ ਕਿ ਜਿੱਥੇ ਆਰਜੀਨਾਈਨ ਦਵਾਈ ਦੇ ਰੂਪ ’ਚ ਆਸਾਨੀ ਨਾਲ ਜਾਂ ਸਸਤੇ ’ਚ ਉਪਲੱਬਧ ਨਾ ਹੋਵੇ, ਉੱਥੇ ਮੂੰਗਫਲੀ ਤੋਂ ਇਸਦਾ ਕੰਮ ਲਿਆ ਜਾ ਸਕਦਾ ਹੈ ਟੀਬੀ ਦੇ ਰੋਗੀਆਂ ਨੂੰ ਰੋਜ਼ਾਨਾ ਮੂੰਗਫਲੀ ਖਾਣੀ ਚਾਹੀਦੀ ਹੈ।
ਗਰਭ ਅਵਸਥਾ:- ਗਰਭ ਸਮੇਂ ’ਚ ਔਰਤਾ ਨੂੰ ਸੱਠ ਗ੍ਰਾਮ ਮੂੰਗਫਲੀ ਰੋਜ਼ ਖਾਣ ਨਾਲ ਗਰਭ ’ਚ ਬੱਚੇ ਦੇ ਵਾਧੇ ਦਾ ਲਾਭ ਹੁੰਦਾ ਹੈ ਸੇਕੀ ਹੋਈ ਮੂੰਗਫਲੀ ਪੀਸ ਕੇ ਪਾਊਡਰ ਬਣਾ ਲਓ ਗਰਭ ਅਵਸਥਾ ’ਚ ਇੱਕ ਗਿਲਾਸ ਗਰਮ ਦੁੱਧ ’ਚ ਤਿੰਨ ਚਮਚ ਪਾਊਡਰ ਪਾ ਕੇ ਰੋਜ਼ਾਨਾ ਇੱਕ ਵਾਰ ਪੀਣ ਨਾਲ ਸਿਹਤਮੰਦ ਬੱਚੇ ਦਾ ਜਨਮ ਹੁੰਦਾ ਹੈ ਜਾਂ ਸੇਕੀ ਹੋਈ ਮੂੰਗਫਲੀ ਖਾਦੀ ਜਾਵੇ ਅਤੇ ਦੋ-ਦੋ ਘੁੱਟ ਦੁੱਧ ਪੀਓ ਇਸ ਤਰੀਕੇ ਨਾਲ ਵੀ ਬਰਾਬਰ ਲਾਭ ਹੋਵੇਗਾ।
ਦੁੱਧ ਦਾ ਵਾਧਾ:- ਰੋਜ਼ਾਨਾ ਕੱਚੀ ਮੂੰਗਫਲੀ ਖਾਣ ਨਾਲ ਦੁੱਧ ਪਿਆਉਣ ਵਾਲੀਆਂ ਮਾਤਾਵਾਂ ਦਾ ਦੁੱਧ ਵਧਦਾ ਹੈ ਨਵੀਂ ਸੇਕੀ ਹੋਈ ਮੂੰਗਫਲੀ ਰੋਜ਼ਾਨਾ ਖਾਂਦੇ ਰਹਿਣ ਨਾਲ ਵੀ ਮਾਤਾਵਾਂ ਦੇ ਦੁੱਧ ’ਚ ਵਾਧਾ ਹੁੰਦਾ ਹੈ।
ਚਮੜੀ ਦੀ ਕੋਮਲਤਾ:- ਸਰਦੀ ਦੇ ਦਿਨਾਂ ’ਚ ਨਵੀਂ ਸੇਕੀ ਹੋਈ ਮੂੰਗਫਲੀ ਖਾਂਦੇ ਰਹਿਣ ਨਾਲ ਚਮੜੀ ਕੋਮਲ ਰਹਿੰਦੀ ਹੈ ਅਤੇ ਹੱਥ-ਪੈਰ ਨਹੀਂ ਫਟਦੇ।
ਖੁਸ਼ਕੀ, ਸੁੱਕਾਪਣ:- ਸਰਦੀਆਂ ’ਚ ਚਮੜੀ ’ਚ ਸੁੱਕਾਪਣ ਆ ਜਾਂਦਾ ਹੈ ਥੋੜ੍ਹਾ ਜਿਹਾ ਮੂੰਗਫਲੀ ਦਾ ਤੇਲ, ਦੁੱਧ ਅਤੇ ਗੁਲਾਬ-ਜਲ ਮਿਲਾ ਕੇ ਮਾਲਿਸ਼ ਕਰੋ ਅਤੇ ਵੀਹ ਮਿੰਟ ਬਾਅਦ ਨਹਾ ਲਓ ਇਸ ਨਾਲ ਚਮੜੀ ਦਾ ਸੁੱਕਾਪਣ ਠੀਕ ਹੋ ਜਾਵੇਗਾ।
ਬੁੱਲ੍ਹ:- ਨਹਾਉਣ ਤੋਂ ਪਹਿਲਾਂ ਹਥੇਲੀ ’ਚ ਚੌਥਾਈ ਚਮਚ ਮੂੰਗਫਲੀ ਦਾ ਤੇਲ ਲੈ ਕੇ ਉਂਗਲੀ ਨਾਲ ਹਥੇਲੀ ’ਚ ਰਗੜੋ ਅਤੇ ਫਿਰ ਬੁੱਲ੍ਹਾਂ ’ਤੇ ਇਸ ਤੇਲ ਦੀ ਮਾਲਿਸ਼ ਕਰੋ, ਬੁੱਲ੍ਹਾਂ ਲਈ ਇਹ ਲਾਹੇਵੰਦ ਹੈ।
ਮੋਟਾਪਾ ਘਟਣਾ:- ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਖਾਣਾ ਖਾਣ ਤੋਂ ਕੁਝ ਸਮਾਂ ਪਹਿਲਾਂ ਥੋੜ੍ਹੀ ਜਿਹੀ ਭੁੰਨੀ ਹੋਈ ਮੂੰਗਫਲੀ ਬਿਨਾਂ ਚੀਨੀ ਦੇ ਚਾਹ ਜਾਂ ਕਾਫੀ ਨਾਲ ਲਈ ਜਾਵੇ, ਤਾਂ ਭੁੱਖ ਜਲਦੀ ਸ਼ਾਂਤ ਹੋ ਜਾਂਦੀ ਹੈ ਅਤੇ ਵਿਅਕਤੀ ਘੱਟ ਭੋਜਨ ਕਰਦਾ ਹੈ ਇਸ ਤਰ੍ਹਾਂ ਸਰੀਰ ਦਾ ਵਜ਼ਨ ਹੌਲੀ-ਹੌਲੀ ਘੱਟ ਹੋਣ ਲੱਗਦਾ ਹੈ।
ਦਿਲ:- ਮੂੰਗਫਲੀ ’ਚ ਵਿਟਾਮਿਨ ‘ਬੀ’ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ ਇਸਨੂੰ ਸਰੀਰ ਲਈ ਜ਼ਰੂਰੀ ਕੈਲੋਰੀਜ ਦਾ ਭੰਡਾਰ ਕਿਹਾ ਜਾਂਦਾ ਹੈ ਇਸਦੇ ਉਪਰੰਤ ਵੀ ਮੂੰਗਫਲੀ ਦੀ ਵਰਤੋਂ ’ਚ ਇਹ ਵਿਸ਼ੇਸ਼ਤਾ ਹੈ ਕਿ ਇਸ ’ਚ ਕੋਲੇਸਟਰਾਲ ਨਾਮਕ ਪਦਾਰਥ ਨਹੀਂ ਹੁੰਦਾ ਇਸ ’ਚ ਮੋਨੋ ਅਨਸੇਚੁਰੇਟੇਡ ਫੈਟੀ ਐਸਿਡ ਹੁੰਦਾ ਹੈ ਜੋ ਦਿਲ ਦੇ ਰੋਗ ਦੇ ਖਤਰੇ ਨੂੰ ਘੱਟ ਕਰਦਾ ਹੈ ਮੂੰਗਫਲੀ ਦੇ ਰਿਫਾਇੰਡ ਤੇਲ ਦੇ ਡੱਬੇ ’ਤੇ ਵੀ ਛਪਿਆ ਹੁੰਦਾ ਹੈੈ ਕਿ ਇਹ ਦਿਲ ਦੇ ਰੋਗ ਦਾ ਖ਼ਤਰਾ ਘੱਟ ਕਰਦਾ ਹੈ ਜੇਕਰ ਘੱਟ ਮਾਤਰਾ ’ਚ ਮੂੰਗਫਲੀ ਖਾਓ ਤਾਂ ਬੁਰਾ ਪ੍ਰਭਾਵ ਨਹੀਂ ਪਵੇਗਾ, ਪਰ ਜ਼ਿਆਦਾ ਖਾਣ ਨਾਲ ਨੁਕਸਾਨ ਹੋ ਸਕਦਾ ਹੈ।
ਦਿਲ ਦੇ ਰੋਗੀਆਂ ਨੂੰ ਮੂੰਗਫਲੀ ਘੱਟ ਤੋਂ ਘੱਟ ਖਾਣੀ ਚਾਹੀਦੀ ਹੈ ਮੂੰਗਫਲੀ ਦਿਲ ਲਈ ਹਾਨੀਕਾਰਕ ਹੋ ਸਕਦੀ ਹੈ ਸ਼ਿਕਾਗੋ ਯੂਨੀਵਰਸਿਟੀ ’ਚ ਅਮਰੀਕਾ ਦੇ ਡਾ. ਡਰੇਗਾ ਵੈਸੀਲੀਅਨੋਵਿਚ ਅਤੇ ਉਨ੍ਹਾਂ ਦੇ ਸਹਿਯੋਗੀ ਖੋਜ ਕਰਤਾਵਾਂ ਨੇ ਇਹ ਦੱਸਿਆ ਕਿ ਦਿਲ ਨੂੰ ਮੂੰਗਫਲੀ ਤੋਂ ਖਤਰਾ ਹੈ, ਇਸ ਨਾਲ ਨਾੜਾਂ ਦੀ ਅੰਦਰੂਨੀ ਦੀਵਾਰ ’ਤੇ ਫੈਟ ਜਮ੍ਹਾ ਹੋ ਜਾਂਦੀ ਹੈ ਜਿਸ ਨਾਲ ਖੂਨ ਦੇ ਸੰਚਾਰ ’ਚ ਰੁਕਾਵਟ ਆ ਸਕਦੀ ਹੈ ਇਹ ਮਤ ਡਾ. ਡਰੇਗਾ ਨੇ ਬਾਂਦਰਾਂ ਨੂੰ ਸਵੇਰੇ ਸ਼ਾਮ ਭਰਪੇਟ ਮੂੰਗਫਲੀ ਖੁਆ ਕੇ ਪ੍ਰੀਖਣ ਦੇ ਆਧਾਰ ’ਤੇ ਪ੍ਰਗਟ ਕੀਤਾ।